|
|
|
 |
| |
|
ਪ੍ਰਕਾਸ਼ ਉਤਸਵ
ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ
ਅੱਜ ਸਜਾਏ ਜਾਣਗੇ ਸੁੰਦਰ
ਜਲੌਅ ਤੇ ਹੋਵੇਗੀ ਆਤਿਸ਼ਬਾਜ਼ੀ

ਅੰਮ੍ਰਿਤਸਰ, 9 ਨਵੰਬਰ (ਸੁਖਵਿੰਦਰਜੀਤ
ਸਿੰਘ ਬਹੋੜੂ, ਹਰਮਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ
ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ
ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ
ਨਗਰ-ਕੀਰਤਨ ਸਜਾਇਆ ਗਿਆ। ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ
ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸੱਚਖੰਡ
ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ
ਜਸਵਿੰਦਰ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ।... |
| |
êÈðÆ Öìð
>> |
|
ਗੁਜਰਾਤ ਦੰਗਿਆਂ ਦੇ ਮਾਮਲੇ 'ਚ 31 ਨੂੰ ਉਮਰ ਕੈਦ-42 ਬਰੀ
ਗੋਧਰਾ
ਕਾਂਡ ਤੋਂ ਬਾਅਦ ਸਰਦਾਰਪੁਰਾ 'ਚ ਸਾੜੇ ਗਏ ਸਨ 33 ਲੋਕ
ਮਹਿਸਾਨਾ
(ਗੁਜਰਾਤ), 9 ਨਵੰਬਰ (ਏਜੰਸੀ)-ਇਕ ਵਿਸ਼ੇਸ਼ ਅਦਾਲਤ ਨੇ 2002
ਵਿਚ ਗੋਧਰਾ ਕਾਂਡ ਤੋਂ ਬਾਅਦ ਹੋਏ ਫਿਰਕੂ ਦੰਗਿਆਂ ਦੌਰਾਨ
ਸਰਦਾਰਪੁਰਾ ਵਿਚ ਘੱਟ ਗਿਣਤੀ ਨਾਲ ਸਬੰਧਤ 33 ਵਿਅਕਤੀਆਂ
ਨੂੰ ਅੱਗ ਲਾ ਕੇ ਮਾਰ ਦੇਣ ਦੇ ਮਾਮਲੇ ਵਿਚ 31 ਵਿਅਕਤੀਆਂ
ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਾਰਿਆਂ ਨੂੰ ਉਮਰ ਕੈਦ ਦੀ ਸਜਾ
ਸੁਣਾਈ ਹੈ ਜਦ ਕਿ 42 ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ ਹੈ।
ਪ੍ਰਮੁੱਖ ਜ਼ਿਲ੍ਹਾ ਤੇ ਸੈਸ਼ਨ ਜੱਜ ਐਸ. ਸੀ ਸ੍ਰੀਵਾਸਤਵਾ ਨੇ
ਫੈਸਲਾ ਸੁਣਾਉਂਦਿਆਂ ਸਾਰੇ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ
ਜਮ੍ਹਾਂ ਕਰਵਾਉਣ ਦਾ ਆਦੇਸ਼ ਵੀ ਦਿੱਤਾ ਹੈ ਜੋ ਪੀੜਤ ਪਰਿਵਾਰਾਂ
ਨੂੰ ਮੁਆਵਜ਼ੇ ਵਜੋਂ...
|
|
|

|
|
|
|
ਭਾਰਤ-ਪਾਕਿ ਵਿਚਕਾਰ ਭਰੋਸਾ ਵਧਿਆ
* ਸਾਰਕ ਸਿਖਰ ਸੰਮੇਲਨ ਮੌਕੇ
ਕ੍ਰਿਸ਼ਨਾ ਤੇ ਖਰ ਵਿਚਾਲੇ ਵਿਚਾਰ ਵਟਾਂਦਰਾ
* ਮਨਮੋਹਨ ਸਿੰਘ
ਦੀ ਗਿਲਾਨੀ ਨਾਲ ਮੁਲਾਕਾਤ ਅੱਜ
ਅੱਡੂ
(ਮਾਲਦੀਵ), 9 ਨਵੰਬਰ (ਏਜੰਸੀ)-ਭਾਰਤ ਤੇ ਪਾਕਿਸਤਾਨ ਨੇ
ਅੱਜ ਮੰਨਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਬੇਭਰੋਸਗੀ ਦੀ ਖੱਡ
ਸੁੰਗੜ ਰਹੀ ਹੈ ਤੇ ਅੱਤਵਾਦ ਤੋਂ ਦੋਨਾਂ ਦੇਸ਼ਾਂ ਨੂੰ ਖਤਰਾ
ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਐਸ.ਐਮ ਕ੍ਰਿਸ਼ਨਾ
ਤੇ ਹਿਨਾ ਰਬਾਨੀ ਖਰ ਨੇ ਇਥੇ ਹੋਈ ਮੀਟਿੰਗ ਦੌਰਾਨ ਇਹ
ਸਵੀਕਾਰ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਭਰੋਸੇ
ਦੀ ਬਹਾਲੀ ਹੋਈ ਹੈ, ਦੁਪਾਸੜ ਹਿੱਤਾਂ ਦੇ ਮੁੱਦਿਆਂ ਬਾਰੇ
ਵਿਚਾਰ ਵਟਾਂਦਰਾ ਕੀਤਾ। ਸਾਰਕ ਸਿਖਰ ਸੰਮੇਲਨ ਮੌਕੇ ਦੋਵਾਂ
ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਮੀਟਿੰਗ ਤੋਂ ਇਕ ਦਿਨ
ਪਹਿਲਾਂ ਕ੍ਰਿਸ਼ਨਾ ਤੇ ਖਰ ਵਿਚਾਲੇ ਹੋਈ ਗੱਲਬਾਤ...
|
|
ਗੱਲਾਂ ਨਾਲ ਨਹੀਂ ਹੋ ਸਕਦਾ ਭ੍ਰਿਸ਼ਟਾਚਾਰ
ਦਾ ਖ਼ਾਤਮਾ-ਸੋਨੀਆ
ਗੋਚਰ-ਚਮੋਲੀ,
9 ਨਵੰਬਰ (ਏਜੰਸੀ)-ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ
ਨੇ ਅੰਨਾ ਟੀਮ 'ਤੇ ਨਿਸ਼ਾਨਾ ਸਾਧਦਿਆਂ ਆਖਿਆ ਹੈ ਕਿ ਸਿਰਫ
ਭਾਸ਼ਣਾਂ ਨਾਲ ਭ੍ਰਿਸ਼ਟਾਚਾਰ ਦਾ ਖ਼ਾਤਮਾ ਨਹੀਂ ਹੋ ਸਕਦਾ ਤੇ
ਇਸ ਮੁੱਦੇ 'ਤੇ ਲੋਕਪਾਲ ਬਿੱਲ ਨੂੰ ਲੈ ਕੇ ਕਾਵਾਂ-ਰੌਲੀ
ਪਾਉਣ ਵਾਲਿਆਂ ਨੂੰ ਆਪਣੇ ਗਰੇਵਾਨ ਵਿਚ ਪਹਿਲਾਂ ਝਾਤੀ ਮਾਰਨੀ
ਚਾਹੀਦੀ ਹੈ। ਸ੍ਰੀਮਤੀ ਗਾਂਧੀ ਬਿਮਾਰ ਹੋਣ ਕਾਰਨ ਇਥੇ ਹੋਈ
ਰੈਲੀ ਵਿਚ ਸ਼ਾਮਿਲ ਨਾ ਹੋ ਸਕੇ ਤੇ ਉਨ੍ਹਾਂ ਦਾ ਭਾਸ਼ਣ ਲੋਕਾਂ
ਨੂੰ ਪੜ੍ਹ ਕੇ ਸੁਣਾਇਆ ਗਿਆ, ਜਿਸ ਵਿਚ ਇਨ੍ਹਾਂ ਅੰਨਾ ਟੀਮ
'ਤੇ ਸਿੰਨ੍ਹ-ਸਿੰਨ੍ਹ ਕੇ ਨਿਸ਼ਾਨੇ ਲਗਾਏ। ਉਨ੍ਹਾਂ ਆਖਿਆ ਕਿ
ਇਸ ਗੱਲ ਵਿਚ ਕੋਈ ਰਾਵਾਂ ਨਹੀਂ ਕਿ ਭ੍ਰਿਸ਼ਟਾਚਾਰ ਇਸ ਵੇਲੇ
ਦੇਸ਼ ਵਿਚ...
|
|
ਹਜ਼ਾਰਿਕਾ ਦੇ ਅੰਤਿਮ ਸੰਸਕਾਰ 'ਚ
ਇਕ ਲੱਖ ਲੋਕ ਹੋਏ ਸ਼ਾਮਿਲ
ਗੁਹਾਟੀ,
9 ਨਵੰਬਰ (ਏਜੰਸੀ)-ਮਹਾਨ ਗਾਇਕ, ਗੀਤਕਾਰ ਤੇ ਫ਼ਿਲਮਕਾਰ
ਭੁਪੇਨ ਹਜ਼ਾਰਿਕਾ ਦੇ ਅੰਤਿਮ ਸੰਸਕਾਰ ਦੇ ਨਾਲ ਹੀ ਅੱਜ ਕਲਾ
ਜਗਤ ਦਾ ਇਕ ਹੋਰ ਯੁੱਗ ਖਤਮ ਹੋ ਗਿਆ। ਗੁਹਾਟੀ ਯੂਨੀਵਰਸਿਟੀ
ਕੈਂਪਸ ਵਿਚ ਇਕੱਠੀ ਹੋਈ ਭੀੜ ਦੇ ਵਿਚ ਬੇਟੇ ਤੇਜ ਭੁਪੇਨ
ਹਜ਼ਾਰਿਕਾ ਨੇ ਉਨ੍ਹਾਂ ਦੀ ਚਿਤਾ ਨੂੰ ਅੱਗ ਲਗਾਈ। ਇਸ ਤੋਂ
ਪਹਿਲਾਂ 10.26 ਮਿੰਟ 'ਤੇ ਭੁਪੇਨ ਹਜ਼ਾਰਿਕਾ ਅਮਰ ਰਹੇ ਦੇ
ਨਾਅਰਿਆਂ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਆਪਣੇ
ਮਸ਼ਹੂਰ ਗਾਇਕ ਦੇ ਜਾਣ ਨਾਲ ਲੋਕ ਭਾਵੁਕ ਹੋ ਗਏ ਤੇ ਉਨ੍ਹਾਂ
ਦੀਆਂ ਅੱਖਾਂ ਵਿਚੋਂ ਅੱਥਰੂ ਵਹਿਣ ਲੱਗ ਪਏ। ਹਜ਼ਾਰਿਕਾ ਦੇ
ਬੇਟੇ ਤੇਜ ਨੇ ਮੌਜੂਦ...
|
|
ਭੁੱਲਰ ਦੀ ਰਹਿਮ ਦੀ ਅਪੀਲ 'ਚ ਦੇਰੀ ਮੁਆਫ਼ੀ ਦਾ ਆਧਾਰ ਤਾਂ
ਨਹੀਂ ਬਣ ਰਿਹਾ-ਸੁਪਰੀਮ ਕੋਰਟ ਨੇ ਪੁੱਛਿਆ
ਨਵੀਂ
ਦਿੱਲੀ, 9 ਨਵੰਬਰ (ਏਜੰਸੀ)-ਪ੍ਰੋ. ਦਵਿੰਦਰਪਾਲ ਸਿੰਘ
ਭੁੱਲਰ ਨੂੰ ਫਾਂਸੀ ਦੀ ਸਜ਼ਾ ਸਬੰਧੀ ਰਹਿਮ ਦੀ ਅਪੀਲ ਅੱਠ
ਸਾਲ ਤਕ ਦੇ ਅਰਸੇ ਤਕ ਲਟਕਾਏ ਜਾਣ ਸਬੰਧੀ ਅਪੀਲ ਦੀ ਸੁਣਵਾਈ
ਦੌਰਾਨ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ਕਿਤੇ ਫ਼ੈਸਲੇ ਵਿਚ
ਏਨੀ ਦੇਰ ਕੀਤੇ ਜਾਣਾ ਸਜ਼ਾ ਮੁਆਫ਼ੀ ਦਾ ਆਧਾਰ ਤਾਂ ਨਹੀਂ
ਬਣਾਇਆ ਜਾ ਰਿਹਾ। ਭੁੱਲਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ
ਕੇ. ਟੀ. ਐੱਸ. ਤੁਲਸੀ ਨੇ ਸੁਪਰੀਮ ਕੋਰਟ 'ਚ ਦਲੀਲ ਦਿੱਤੀ
ਕਿ ਉਸ ਦੇ ਮੁਅੱਕਲ ਦੀ ਰਹਿਮ ਦੀ ਅਪੀਲ 2003 ਤੋਂ ਰਾਸ਼ਟਰਪਤੀ
ਕੋਲ ਪਈ ਸੀ, ਜਿਸ ਦਾ ਫ਼ੈਸਲਾ 8 ਸਾਲ ਬਾਅਦ ਦਿੱਤਾ ਗਿਆ ਹੈ,
ਜੋ ਕਿ ਗ਼ੈਰਮਨੁੱਖੀ ਅਤੇ ਬੇਰਹਿਮੀ ਵਾਲੀ ਕਾਰਵਾਈ ਹੈ।...
|
|
ਕੁਝ ਹਿੱਸਿਆਂ 'ਚੋਂ ਫ਼ੌਜ ਨੂੰ ਦਿੱਤੇ ਵਿਸ਼ੇਸ਼
ਅਧਿਕਾਰ ਖ਼ਤਮ ਕਰਨ ਦੀ ਲੋੜ-ਉਮਰ
ਜੰਮੂ,
9 ਨਵੰਬਰ (ਆਈ. ਏ. ਐੱਨ. ਐੱਸ)-ਜੰਮੂ-ਕਸ਼ਮੀਰ ਦੇ ਮੁੱਖ
ਮੰਤਰੀ ਉਮਰ ਅਬਦੁੱਲਾ ਨੇ ਆਖਿਆ ਹੈ ਕਿ ਰਾਜ ਦੇ ਕੁਝ
ਹਿੱਸਿਆਂ ਵਿਚੋਂ ਫ਼ੌਜ ਨੂੰ ਦਿੱਤੇ ਵਿਸ਼ੇਸ਼ ਅਧਿਕਾਰਾਂ ਨੂੰ
ਖ਼ਤਮ ਕਰ ਦੇਣ ਵਿਚ ਕੋਈ ਹਰਜ਼ ਨਹੀਂ ਹੈ। ਸਾਲਾਨਾ ਦਰਬਾਰ
ਪਰਿਵਰਤਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ
ਆਖਿਆ ਕਿ ਅੱਜ ਫ਼ੌਜ ਨੂੰ ਉਨ੍ਹਾਂ ਨੇ ਇਹੋ ਸੰਦੇਸ਼ ਦਿੱਤਾ
ਹੈ। ਉਨ੍ਹਾਂ ਆਖਿਆ ਕਿ 2011 ਦੀਆਂ ਗਰਮੀਆਂ ਦੌਰਾਨ ਬਰਕਰਾਰ
ਰਹੀ ਅਮਨ-ਸ਼ਾਂਤੀ ਦਾ ਲਾਭ ਲੋਕਾਂ ਨੂੰ ਮਿਲਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਸ...
|
|
|
|