New Page 1

 
 


'ਅਜੀਤ ਹਰਿਆਵਲ ਲਹਿਰ' ਲਈ ਭਰਪੂਰ ਯੋਗਦਾਨ


'ਅਜੀਤ ਹਰਿਆਵਲ ਲਹਿਰ'
ਸਿਡਨੀ ਤੋਂ ਗੁੱਡੂ ਵੱਲੋਂ ਕੈਪਟਨ ਬਲਦੇਵ ਸਿੰਘ
ਦੀ ਯਾਦ 'ਚ ਯੋਗਦਾਨ

ਸਿਡਨੀ, 2 ਦਸੰਬਰ (ਹਰਕੀਰਤ ਸਿੰਘ ਸੰਧਰ)-ਕੈਪਟਨ ਬਲਦੇਵ ਸਿੰਘ ਉਰਫ ਫੌਜੀ ਚਾਚਾ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਸਿਡਨੀ ਤੋਂ ਅਮਨਦੀਪ ਸਿੰਘ ਗੁੱਡੂ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 5100 ਰੁਪਏ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਅਮਨਦੀਪ ਗੁੱਡੂ ਸੇਜਲ ਅੱਖਾਂ ਨਾਲ ਕੈਪਟਨ ਬਲਦੇਵ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਕਿਹਾ ਕਿ ਚਾਚਾ ਜੀ ਵੱਲੋਂ ਸੱਚੀ ਅਤੇ ਦੇਸ਼ ਪ੍ਰਤੀ ਇਮਾਨਦਾਰੀ ਨਾਲ ਕੀਤੀ ਸੇਵਾ ਨੂੰ ਅਸੀਂ ਸਿਜਦਾ ਕਰਦੇ ਹਾਂ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਉਥੇ 'ਅਜੀਤ ਹਰਿਆਵਲ' ਰਾਹੀਂ ਰਹਿੰਦੀ ਦੁਨੀਆ ਤੱਕ ਅਸੀਂ ਬੂਟੇ ਲਗਾ ਕੇ ਛਾਵਾਂ ਮਾਣਾਂਗੇ।

ਅਜੀਤ ਹਰਿਆਵਲ ਲਹਿਰ
ਡਾ: ਨਿੱਝਰ ਵੱਲੋਂ ਸੰਤੋਖ ਸਿੰਘ ਰੰਧਾਵਾ ਦੀ
ਯਾਦ 'ਚ 10 ਹਜ਼ਾਰ ਦਾ ਯੋਗਦਾਨ


ਸਵ: ਸੰਤੋਖ ਸਿੰਘ ਰੰਧਾਵਾ

ਬਟਾਲਾ. ਕਮਲ ਕਾਹਲੋਂ
ਸਮਾਜ ਸੇਵਕ ਡਾ: ਸਤਨਾਮ ਸਿੰਘ ਨਿੱਝਰ ਵੱਲੋਂ ਉਘੇ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਤੇ ਹੁਣ ਜ਼ਿਲ੍ਹਾ ਪ੍ਰਧਾਨ ਕਾਂਗਰਸ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸਵ: ਸੰਤੋਖ ਸਿੰਘ ਰੰਧਾਵਾ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਵਿਚ 10 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਇਸ ਮੌਕੇ ਸ: ਨਿੱਝਰ ਨੇ ਸਵ: ਰੰਧਾਵਾ ਨੂੰ ਯਾਦ ਕਰਦਿਆਂ ਬੀਤੇ ਦਿਨਾਂ ਦੀ ਗੱਲਾਂ ਸੁਣਾਉਂਦਿਆਂ ਕਿਹਾ ਕਿ ਸ: ਰੰਧਾਵਾ ਵੱਲੋਂ ਆਪਣੇ ਇਲਾਕੇ ਵਿਚ ਸੜਕਾਂ ਦੇ ਆਲੇ ਦੁਆਲੇ ਲਗਾਏ ਗਏ ਨੰਨ੍ਹੇ ਪੌਦੇ ਅੱਜ ਦਰੱਖਤਾਂ ਦਾ ਰੂਪ ਧਾਰ ਗਏ ਹਨ, ਜਿਨਾਂ ਦੀ ਛਾਂ ਹੇਠਾਂ ਬੈਠ ਕੇ ਲੋਕ ਉਸ ਇਮਾਨਦਾਰ ਨੇਤਾ ਦੇ ਸ਼ਲਾਘਾਯੋਗ ਕੰਮਾਂ ਨੂੰ ਯਾਦ ਕਰਿਆ ਕਰਨਗੇ।

ਅਜੀਤ ਹਰਿਆਵਲ ਲਈ ਪਿਤਾ ਦੀ ਯਾਦ 'ਚ ਦਾਨ
ਵੈਨਕੂਵਰ ਦੇ ਪੱਤਰਕਾਰ ਰਸ਼ਪਾਲ ਸਿੰਘ ਗਿੱਲ ਵੱਲੋਂ
11 ਹਜ਼ਾਰ ਦਾ ਯੋਗਦਾਨ

ਪੱਤਰਕਾਰ ਰਸ਼ਪਾਲ ਸਿੰਘ ਗਿੱਲ ਆਪਣੀ ਮਾਤਾ, ਸੁਪਤਨੀ ਤੇ ਬੱਚੀਆਂ ਨਾਲ। ਅਜੀਤ ਤਸਵੀਰ

ਵੈਨੂਕਵਰ, 15 ਨਵੰਬਰ (ਗੁਰਵਿੰਦਰ ਸਿਘ ਧਾਲੀਵਾਲ)-ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਵੱਲੋਂ ਅਜੀਤ ਹਰਿਆਵਲ ਲਹਿਰ ਲਈ ਮਿਲ ਰਹੇ ਭਰਵੇਂ ਹੁੰਗਾਰੇ 'ਚ ਵਾਧਾ ਕਰਦਿਆਂ ਵੈਨਕੂਵਰ ਦੇ ਸੀਨੀਅਰ ਪੱਤਰਕਾਰ ਸ: ਰਸ਼ਪਾਲ ਸਿੰਘ ਗਿੱਲ ਨੇ ਆਪਣੇ ਸਵਰਗਵਾਸੀ ਪਿਤਾ ਤੇ ਸਾਰਾਗੜ੍ਹੀ ਦੇ ਸ਼ਹੀਦ ਈਸ਼ਰ ਸਿੰਘ ਝੋਰੜਾਂ ਦੇ ਪੋਤਰੇ ਸ: ਜੋਗਿੰਦਰ ਸਿੰਘ ਗਿੱਲ ਦੀ ਯਾਦ ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ 'ਚ ਪੈਂਦੇ ਪਿੰਡ ਸੱਤੋਵਾਲ ਨਾਲ ਸੰਬੰਧਿਤ ਸ: ਜੋਗਿੰਦਰ ਸਿੰਘ ਗਿੱਲ ਦੀ ਅਗਾਂਹਵਧੂ, ਦੂਰਅੰਦੇਸ਼ੀ ਅਤੇ ਸੁਲਝੀ ਸ਼ਖਸੀਅਤ ਤੋਂ ਪ੍ਰੇਰਣਾ ਲੈ ਕੇ ਪੱਤਰਕਾਰ ਗਿੱਲ ਨੇ ਅਹਿਦ ਲਿਆ ਕਿ ਇਲਾਕੇ 'ਚ ਰੁੱਖਾਂ ਦੇ ਵਾਧੇ ਅਤੇ ਵਾਤਾਵਰਨ ਦੀ ਸੰਭਾਲ ਲਈ ਹੰਭਲਾ ਮਾਰਿਆ ਜਾਵੇ। ਵੈਨਕੂਵਰ 'ਚ ਆਪਣੀ ਮਾਤਾ ਬੀਬੀ ਮੁਖਤਿਆਰ ਕੌਰ ਗਿੱਲ ਤੇ ਸੁਪਤਨੀ ਤੇ ਬੱਚੀਆਂ ਨਾਲ ਰਹਿ ਰਹੇ ਸ: ਰਸ਼ਪਾਲ ਸਿੰਘ ਗਿੱਲ ਨੇ ਰੋਜ਼ਾਨਾ 'ਅਜੀਤ' ਵੱਲੋਂ ਆਰੰਭੇ ਹਰਿਆਵਲ ਉੱਦਮ ਦੀ ਭਰਪੂਰ ਪ੍ਰਸੰਸਾ ਕੀਤੀ।

ਡੰਗ ਪਰਿਵਾਰ ਵੱਲੋਂ 'ਅਜੀਤ ਹਰਿਆਵਲ ਲਹਿਰ'
ਲਈ 11 ਹਜ਼ਾਰ ਦਾ ਯੋਗਦਾਨ

ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਮੀਤ ਪ੍ਰਧਾਨ ਸ: ਤੇਜਿੰਦਰ ਸਿੰਘ ਡੰਗ ਲੁਧਿਆਣਾ ਸਥਿਤ 'ਅਜੀਤ' ਦੇ ਫੋਟੋਗ੍ਰਾਫ਼ਰ ਹਰਿੰਦਰ ਸਿੰਘ ਕਾਕਾ ਨੂੰ 'ਅਜੀਤ' ਹਰਿਆਵਲ ਲਹਿਰ ਲਈ 11 ਹਜ਼ਾਰ ਦਾ ਯੋਗਦਾਨ ਦਿੰਦੇ ਹੋਏ। ਉਨ੍ਹਾਂ ਨਾਲ ਸ: ਮਨਦੀਪ ਸਿੰਘ ਡੰਗ ਤੇ ਪਰਮਜੀਤ ਸਿੰਘ ਸ਼ਾਦ ਵੀ ਨਜ਼ਰ ਆ ਰਹੇ ਹਨ। ਤਸਵੀਰ: ਕਾਕਾ

ਲੁਧਿਆਣਾ, 15 ਨਵੰਬਰ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਮੀਤ ਪ੍ਰਧਾਨ ਤੇ ਮਾਡਲ ਟਾਊਨ ਡਿਵੈਲਪਮੈਂਟ ਕੌਂਸਲ ਦੇ ਚੇਅਰਮੈਨ ਸ: ਤੇਜਿੰਦਰ ਸਿੰਘ ਡੰਗ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਸ: ਸਤਨਾਮ ਸਿੰਘ ਡੰਗ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਦਾ ਯੋਗਦਾਨ ਪਾਇਆ ਹੈ। ਸ: ਡੰਗ ਨੇ ਲੁਧਿਆਣਾ ਸਥਿਤ 'ਅਜੀਤ' ਦੇ ਫੋਟੋਗ੍ਰਾਫ਼ਰ ਹਰਿੰਦਰ ਸਿੰਘ ਕਾਕਾ ਨੂੰ ਇਹ ਰਾਸ਼ੀ ਪ੍ਰਦਾਨ ਕੀਤੀ। ਸ: ਡੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ 'ਅਜੀਤ' ਵੱਲੋਂ ਸ਼ੁਰੂ ਕੀਤੀ ਇਸ ਲਹਿਰ ਦੇ ਭਵਿੱਖ ਵਿਚ ਚੰਗੇ ਨਤੀਜੇ ਦਿਖਾਈ ਦੇਣਗੇ। ਇਸ ਸਮੇਂ ਸ: ਪਰਮਜੀਤ ਸਿੰਘ ਸ਼ਾਦ, ਜਨਰਲ ਸਕੱਤਰ ਡਿਵੈਲਪਮੈਂਟ ਕੌਂਸਲ, ਮਨਦੀਪ ਸਿੰਘ ਡੰਗ ਆਦਿ ਵੀ ਹਾਜ਼ਰ ਸਨ।

ਮਨਜੀਤ ਸਿੰਘ ਭੱਦਲਥੂਹਾ ਵੱਲੋਂ ਦੂਸਰੀ ਵਾਰ ਯੋਗਦਾਨ

ਬਰੇਸ਼ੀਆ (ਇਟਲੀ)12 ਨਵੰਬਰ-(ਬਲਦੇਵ ਸਿੰਘ ਬੂਰੇ ਜੱਟਾਂ) 'ਅਜੀਤ ਹਰਿਆਵਲ ਲਹਿਰ' 'ਚ ਇਟਲੀ ਦੀ ਪ੍ਰਮੁੱਖ ਸਮਾਜਿਕ ਸੰਸਥਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਇਟਲੀ ਦੇ ਪ੍ਰਧਾਨ ਸ: ਮਨਜੀਤ ਸਿੰਘ ਭੱਦਲਥੂਹਾ ਵੱੋਲੋਂ ਦੂਸਰੀ ਵਾਰ 51 ਸੌ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਤੋਂ ਪਹਿਲਾਂ ਸ: ਭੱਦਲਥੂਹਾ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਲਹਿਰ ਦੀ ਸ਼ੁਰੂਆਤ ਵੇਲੇ ਪਾਇਆ ਗਿਆ ਸੀ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਅਦਾਰਾ 'ਅਜੀਤ' ਵੱਲੋਂ ਚਲਾਈ ਜਾ ਰਹੀ ਇਹ ਲਹਿਰ ਬਹੁਤ ਹੀ ਕਾਮਯਾਬ ਰਹੀ ਹੈ ਅਤੇ ਇਸ ਲਹਿਰ ਦੀ ਚਰਚਾ ਪੰਜਾਬ ਹੀ ਨਹੀਂ ਬਲਕਿ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਹੋ ਰਹੀ ਹੈ।

ਸ: ਗੁਰਪਾਲ ਸਿੰਘ ਸਮਰਾ ਵੱਲੋਂ ਇੱਕੀ ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ ਰਾਸ਼ੀ ਦਾ ਚੈੱਕ ਪੱਤਰਕਾਰ ਸੁਰਜੀਤ ਸਿੰਘ ਜੰਡਿਆਲਾ ਅਤੇ ਮਨਜਿੰਦਰ ਸਿੰਘ ਨੂੰ ਸੌਂਪਦੇ ਹੋਏ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸ: ਗੁਰਪਾਲ ਸਿੰਘ ਸਮਰਾ ਤੇ ਹੋਰ। ਅਜੀਤ ਤਸਵੀਰ

ਜੰਡਿਆਲਾ ਮੰਜਕੀ, 11 ਨਵੰਬਰ (ਪੱਤਰ ਪ੍ਰੇਰਕਾਂ ਰਾਹੀਂ)-ਪੰਜਾਬ ਦੀ ਆਵਾਜ਼ 'ਅਜੀਤ' ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਆਰੰਭ ਕੀਤੀ 'ਅਜੀਤ ਹਰਿਆਵਲ ਲਹਿਰ' ਲਈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਆਪਣੀ ਪੋਤਰੀ ਸੁਪ੍ਰੀਆ ਸਮਰਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸ: ਗੁਰਪਾਲ ਸਿੰਘ ਸਮਰਾ ਵੱਲੋਂ ਇੱਕੀ ਹਜ਼ਾਰ ਦਾ ਯੋਗਦਾਨ ਪਾਇਆ ਗਿਆ ਹੈ। ਅੱਜ ਇਸ ਰਾਸ਼ੀ ਦਾ ਚੈੱਕ ਸ: ਸਮਰਾ ਵੱਲੋਂ ਅਜੀਤ ਪ੍ਰਤੀਨਿਧ ਸੁਰਜੀਤ ਸਿੰਘ ਜੰਡਿਆਲਾ ਅਤੇ ਮਨਜਿੰਦਰ ਸਿੰਘ ਨੂੰ ਸੌਂਪਿਆ ਗਿਆ। ਸ: ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਸਮੂਹ ਪੰਜਾਬੀ ਡਾ: ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਅਗਵਾਈ ਹੇਠ ਆਰੰਭੀ ਹਰਿਆਵਲ ਲਹਿਰ ਵਿਚ ਯੋਗਦਾਨ ਪਾਉਣ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਸ: ਸ਼ਿੰਗਾਰਾ ਸਿੰਘ ਸਮਰਾ, ਸ: ਕੁਲਵਿੰਦਰ ਸਿੰਘ ਜੌਹਲ ਕੈਨੇਡਾ, ਮਨਰਾਜ ਜੌਹਲ, ਐਗਜ਼ੈਕਟਿਵ ਮੈਂਬਰ ਸ: ਪ੍ਰਗਟ ਸਿੰਘ ਸਰਹਾਲੀ, ਸ: ਜਸਵਿੰਦਰ ਸਿੰਘ ਬਾਸੀ, ਅਜੀਤ ਸਮਾਚਾਰ ਦੇ ਪ੍ਰਤੀਨਿਧੀ ਸੁਰਿੰਦਰ ਸਿੰਘ ਬੌਬੀ ਆਦਿ ਵੀ ਹਾਜ਼ਰ ਸਨ।

ਸਿੱਧੂ ਮਨੀਲਾ ਵੱਲੋਂ 'ਅਜੀਤ' ਹਰਿਆਵਲ ਲਹਿਰ
ਲਈ 21 ਹਜ਼ਾਰ ਦਾ ਯੋਗਦਾਨ

ਨਿਹਾਲ ਸਿੰਘ ਵਾਲਾ, 10 ਨਵੰਬਰ (ਮਨਜੀਤ ਸਿੰਘ ਬਿਲਾਸਪੁਰ)-ਯੂਥ ਸ਼੍ਰੋਮਣੀ ਅਕਾਲੀ ਦਲ ਬਾਦਲ ਮਨੀਲਾ ਅਤੇ ਸਵਰਗਵਾਸੀ ਜ਼ੋਰਾ ਸਿੰਘ ਯਾਦਗਾਰੀ ਟਰੱਸਟ ਦੌਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਦੌਧਰ ਮਨੀਲਾ ਵੱਲੋਂ ਅਜੀਤ ਹਰਿਆਵਲ ਲਹਿਰ ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਜਿਸ ਦੌਰਾਨ ਸਿੱਧੂ ਨੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਤੇ 'ਅਜੀਤ' ਦੀ ਸਮੁੱਚੀ ਟੀਮ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਅਰੰਭੀ ਇਸ ਲਹਿਰ ਨੂੰ ਇੱਕ ਬੇਹੱਦ ਸ਼ਲਾਘਾਯੋਗ ਕਦਮ ਦੱਸਦਿਆਂ ਪੰਜਾਬ ਵਾਸੀਆਂ ਨੂੰ ਇਸ ਲਹਿਰ ਵਿਚ ਵਡਮੁੱਲਾ ਯੋਗਦਾਨ ਪਾਉਂਣ ਦੀ ਅਪੀਲ ਕੀਤੀ।

ਕੰਵਲਜੀਤ ਸਿੰਘ ਕੰਬੋਜ, ਇੰਦਰਜੀਤ ਸਿੰਘ, ਹਰਿੰਦਰਪਾਲ ਸਿੰਘ,
ਨਾਰਵੇ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ


'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਪ੍ਰਧਾਨ ਸ: ਕੰਵਲਜੀਤ ਸਿੰਘ ਕੰਬੋਜ, ਇੰਦਰਜੀਤ ਸਿੰਘ, ਹਰਿੰਦਰਪਾਲ ਸਿੰਘ (ਬੀੜ ਚੜਿੱਕ), ਪੱਤਰਕਾਰ ਡਿੰਪਾ ਵਿਰਕ ਨੂੰ ਪ੍ਰਦਾਨ ਕਰਦੇ ਹੋਏ।  ਅਜੀਤ ਤਸਵੀਰ

ਦਰਾਮਨ (ਨਾਰਵੇ), 8 ਨਵੰਬਰ (ਡਿੰਪਾ ਵਿਰਕ)-ਪ੍ਰਧਾਨ ਸ: ਕੰਵਲਜੀਤ ਸਿੰਘ, ਇੰਦਰਜੀਤ ਸਿੰਘ, ਹਰਿੰਦਰਪਾਲ ਸਿੰਘ (ਬੀੜ ਚੜਿੱਕ) ਦਰਾਮਨ ਨਾਰਵੇ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ 'ਅਜੀਤ' ਵੱਲੋਂ ਪੌਦੇ ਲਗਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਕਾਬਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਹਰਿਆਵਲ ਲਹਿਰ ਵੱਲੋਂ ਜਿੰਨੇ ਪੌਦੇ ਲਗਾਏ ਜਾ ਰਹੇ ਹਨ, ਉਸ ਨਾਲ ਪੰਜਾਬ ਹਰਿਆ-ਭਰਿਆ ਹੋ ਜਾਵੇਗਾ ਤੇ ਕਿਹਾ ਕਿ ਪ੍ਰਦੂਸ਼ਣ ਕਾਰਨ ਦਿਨ-ਬ-ਦਿਨ ਵਿਗੜ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਆਲੇ-ਦੁਆਲੇ ਨੂੰ ਹਰਾ ਭਰਾ ਤੇ ਖੂਬਸੂਰਤ ਬਣਾਉਣ ਲਈ 'ਅਜੀਤ' ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ, ਉਸ ਵਿਚ ਹਰ ਇਕ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।

ਬਲਦੇਵ ਸਿੰਘ ਬਰਾੜ ਦੇ ਸਮੂਹ ਪਰਿਵਾਰ
ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਬਲਦੇਵ ਸਿੰਘ ਬਰਾੜ, ਹਰਪਾਲ ਸਿੰਘ ਖੱਟੜਾ, ਹਰਿੰਦਰਪਾਲ ਸਿੰਘ ਬੀੜ ਚੜਿਕ, ਨਾਰਵੇ 'ਚ ਪੱਤਰਕਾਰ ਡਿੰਪਾ ਵਿਰਕ ਨੂੰ ਦਿੰਦੇ ਹੋਏ। ਅਜੀਤ ਤਸਵੀਰ

ਦਰਾਮਨ-ਨਾਰਵੇ, 8 ਨਵੰਬਰ (ਡਿੰਪਾ ਵਿਰਕ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲੀਅਰ ਦਰਾਮਨ ਦੇ ਮੈਂਬਰ ਸ: ਬਲਦੇਵ ਸਿੰਘ ਬਰਾੜ (ਬਾਘਾਪੁਰਾਣਾ) ਦੇ ਸਮੂਹ ਪਰਿਵਾਰ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ। ਅੱਜ ਇਥੇ ਗੱਲਬਾਤ ਦੌਰਾਨ ਬਲਦੇਵ ਸਿੰਘ ਬਰਾੜ, ਹਰਪਾਲ ਸਿੰਘ ਖੱਟੜਾ, ਹਰਿੰਦਰਪਾਲ ਸਿੰਘ ਬੀੜ, ਚੜਿੱਕ, ਸਿੰਦਰਪਾਲ ਕੌਰ, ਸੁੱਖਪਾਲ ਕੌਰ, ਸਤਪਾਲ ਕੌਰ, ਜਸਵੀਰ ਕੌਰ, ਮਾਤਾ ਮਲਕੀਤ ਕੌਰ, ਵੀਰਵਾਲ ਕੌਰ ਭੁੱਲਰ, ਪਰਮਜੀਤ ਸਿੰਘ, ਲਖਵੀਰ ਸਿੰਘ ਭੁੱਲਰ, ਹਰਮੀਤ ਕੌਰ ਵਿਰਕ, ਸਰਵਜੀਤ ਸਿੰਘ ਵਿਰਕ, ਬੱਬੂ ਵਿਰਕ ਡਾਂਗੀਆ, ਪ੍ਰਗਟ ਸਿੰਘ ਜਲਾਲ ਨੇ ਇਸ ਲਹਿਰ ਨੂੰ ਮਨੁੱਖਤਾ ਦੀ ਸੇਵਾ ਅਤੇ ਲੋਕ ਭਲਾਈ ਦਾ ਵੱਡਾ ਕਾਰਜ ਕਰਾਰ ਦਿੰਦਿਆਂ ਇਸ ਨੂੰ ਭਰਪੂਰ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ 'ਅਜੀਤ ਗਰੁੱਪ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਆਲੇ ਦੁਆਲੇ ਨੂੰ ਖੂਬਸੂਰਤ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਜੋ ਇਹ ਲਹਿਰ ਆਰੰਭ ਹੈ, ਉਸ ਦੇ ਸਿੱਟੇ ਜਲਦੀ ਹੀ ਸਾਹਮਣੇ ਆਉਣਗੇ ਜੋ ਇਹ ਨੌਜਵਾਨ ਪੀੜ੍ਹੀ ਲਈ ਇਕ ਵਰਦਾਨ ਸਾਬਤ ਹੋਣਗੇ।

ਖਾਲਸਾ ਅਤੇ ਕਾਲਰੂ ਵੱਲੋਂ 21 ਹਜ਼ਾਰ ਦਾ ਯੋਗਦਾਨ

ਸ: ਅਵਤਾਰ ਸਿੰਘ ਖਾਲਸਾ,       ਸ: ਸੁਖਜਿੰਦਰ ਸਿੰਘ ਕਾਲਰੂ

ਬਰੇਸ਼ੀਆ (ਇਟਲੀ), 2 ਨਵੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਪੰਜਾਬ ਦੀ ਆਵਾਜ਼ ਰੋਜ਼ਾਨਾ 'ਅਜੀਤ' ਵਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਈ ਰੱਖਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਵਿਚ ਵਿਦੇਸ਼ ਵਸਦਾ ਪੰਜਾਬੀ ਭਾਈਚਾਰਾ ਵੀ ਖੁੱਲ੍ਹ ਕੇ ਸਾਥ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਐਨ. ਆਰ. ਆਈ. ਵਿੰਗ ਦੇ ਇੰਚਾਰਜ ਸ: ਸੁਰਜੀਤ ਸਿੰਘ ਰੱਖੜਾ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੇ ਸ਼੍ਰੋਮਣੀ ਯੂਥ ਅਕਾਲੀ ਦਲ (ਬ), ਇਟਲੀ ਦੇ ਪ੍ਰਧਾਨ ਸ: ਅਵਤਾਰ ਸਿੰਘ ਖਾਲਸਾ ਅਤੇ ਸੀਨੀਅਰ ਯੂਥ ਆਗੂ ਸੁਖਜਿੰਦਰ ਸਿੰਘ ਕਾਲਰੂ ਵਲੋਂ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ 'ਅਜੀਤ ਹਰਿਆਵਲ ਲਹਿਰ' ਵਾਸਤੇ 21 ਹਜ਼ਾਰ ਰੁਪਏ ਅਦਾਰਾ 'ਅਜੀਤ' ਨੂੰ ਇਸ ਪੱਤਰਕਾਰ ਦੁਆਰਾ ਭੇਜੇ ਗਏ। ਬਰੇਸ਼ੀਆ ਵਿਖੇ ਇਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਅਵਤਾਰ ਸਿੰਘ ਖਾਲਸਾ ਨੇ ਅਦਾਰਾ 'ਅਜੀਤ' ਦੀ ਸਰਾਹਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਇਹ ਇਕ ਬਹੁਤ ਹੀ ਵਧੀਆ ਸੋਚ ਹੈ, ਜਿਸ ਦੀ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਵੀ ਭਰਵੀਂ ਤਾਰੀਫ ਕੀਤੀ ਜਾ ਰਹੀ ਹੈ।

ਸੈਫਦੀਪੁਰ ਤੇ ਮਾਨ ਵਲੋਂ 'ਅਜੀਤ ਹਰਿਆਵਲ ਲਹਿਰ'
'ਚ 11 ਹਜ਼ਾਰ ਦਾ ਯੋਗਦਾਨ

     ਸ: ਬਲਵਿੰਦਰ ਸਿੰਘ ਸੈਫਦੀਪੁਰ,   ਸ: ਗੁਰਮੇਲ ਸਿੰਘ ਮਾਨ (ਬਰਮਾ)

ਬਰੇਸ਼ੀਆ (ਇਟਲੀ), 25 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਅੰਤਰਰਾਸ਼ਟਰੀ ਭਾਊ ਭਾਈਚਾਰਾ ਦੇ ਕੌਮੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸ: ਬਲਵਿੰਦਰ ਸਿੰਘ ਸੈਫਦੀਪੁਰ ਅਤੇ ਸ਼੍ਰੋਮਣੀ ਅਕਾਲੀ ਦਲ (ਬ), ਇਟਲੀ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮਾਨ ਵਲੋਂ ਰੋਜ਼ਾਨਾ ਅਜੀਤ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਚਲਾਈ ਜਾ ਰਹੀ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਸ਼੍ਰੋਮਣੀ ਅਕਾਲੀ ਦਲ (ਬ), ਇਟਲੀ ਦੇ ਮੁੱਖ ਦਫ਼ਤਰ ਮਨੈਰਬੀਉ ਵਿਖੇ ਇਹ ਰਾਸ਼ੀ ਸ: ਗੁਰਮੇਲ ਸਿੰਘ ਮਾਨ ਨੇ ਭੇਟ ਕੀਤੀ। ਇਸ ਅਵਸਰ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਇਸ ਲਹਿਰ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਅੱਜ ਪੰਜਾਬ ਦਾ ਇਕ-ਇਕ ਪਿੰਡ ਰੋਜ਼ਾਨਾ ਅਜੀਤ ਵਲੋਂ ਚਲਾਈ ਜਾ ਰਹੀ ਇਸ ਲਹਿਰ ਦੇ ਨਾਲ ਜੁੜ ਕੇ ਕੰਮ ਕਰ ਰਿਹਾ ਹੈ, ਜੋ ਪੰਜਾਬ ਦੇ ਉਜਵਲ ਭਵਿੱਖ ਦੀ ਨਿਸ਼ਾਨੀ ਹੈ।

'ਅਜੀਤ' ਹਰਿਆਵਲ ਲਹਿਰ

ਐਨ. ਆਰ. ਆਈ. ਸਭਾ ਪੰਜਾਬ ਜਰਮਨ ਦੇ ਚੇਅਰਮੈਨ
ਬਲਵਿੰਦਰ ਸਿੰਘ ਗੁਰਦਾਸਪੁਰੀ ਵਲੋਂ 21 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' 'ਚ ਯੋਗਦਾਨ ਪਾਉਣ ਵਾਲੇ ਸ: ਬਲਵਿੰਦਰ ਸਿੰਘ ਗੁਰਦਾਸਪੁਰੀ, ਪਿਤਾ ਸੂਬੇਦਾਰ ਸਰੂਪ ਸਿੰਘ, ਬੇਟਾ ਜਗਵਿੰਦਰ ਸਿੰਘ, ਬੇਟਾ ਮਲਵਿੰਦਰ ਸਿੰਘ, ਮਾਤਾ ਤੇ ਪਤਨੀ ਹਰਪ੍ਰੀਤ ਕੌਰ।

ਹਮਬਰਗ, 18 ਅਕਤੂਬਰ (ਅਮਰਜੀਤ ਸਿੰਘ ਸਿੱਧੂ)-ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਅਤੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਇਕੋ ਇਕ ਅਖਬਾਰ ਰੋਜ਼ਾਨਾ ਅਜੀਤ ਜਲੰਧਰ ਵਲੋਂ ਸ਼ੁਰੂ ਕੀਤੀ ਗਈ ਹਰਿਆਵਲ ਲਹਿਰ ਜਿਸ ਨਾਲ ਪੰਜਾਬ ਫਿਰ ਤੋਂ ਹਰਿਆ ਭਰਿਆ ਤੇ ਪ੍ਰਦੂਸ਼ਣ ਰਹਿਤ ਹੋਵੇਗ ਤੇ ਉਥੇ ਦੇ ਲੋਕਾਂ ਦਾ ਲਾ-ਇਲਾਜ ਬਿਮਾਰੀਆਂ ਤੋਂ ਖਹਿੜਾ ਛੁਟੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਨ. ਆਰ. ਆਈ. ਸਭਾ ਪੰਜਾਬ ਜਰਮਨ ਦੇ ਚੇਅਰਮੈਨ ਸ: ਬਲਵਿੰਦਰ ਸਿੰਘ ਗੁਰਦਾਸਪੁਰੀ ਸਪੁੱਤਰ ਸੂਬੇਦਾਰ ਸ: ਸਰੂਪ ਸਿੰਘ ਸੀਨੀਅਰ ਕਾਂਗਰਸੀ ਆਗੂ ਗੁਰਦਾਸਪੁਰ ਨੇ ਕੀਤਾ। ਉਨ੍ਹਾਂ ਦੇ ਪਰਿਵਾਰ ਨੇ ਅਦਾਰਾ 'ਅਜੀਤ' ਲਈ ਮੁਹਿੰਮ ਦਾ ਧੰਨਵਾਦ ਕੀਤਾ। ਜਿਸ ਨੇ ਕਾਇਨਾਤ ਨੂੰ ਹਰਿਆ-ਭਰਿਆ ਤੇ ਫਿਜ਼ਾ ਨੂੰ ਸਾਫ-ਸੁਥਰਾ ਬਣਾਉਣ ਦਾ ਬੀੜਾ ਚੁੱਕਿਆ। ਪਰਿਵਾਰ ਵੱਲੋਂ ਅਜੀਤ ਹਰਿਆਵਲ ਲਹਿਰ ਲਈ 21,000/-ਰੁ: ਦਾ ਯੋਗਦਾਨ ਪਾਇਆ।

'ਅਜੀਤ ਹਰਿਆਵਲ ਲਹਿਰ'
ਨਛੱਤਰ ਸਿੰਘ ਕੁਰਾਈਵਾਲਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਮਲੋਟ, 18 ਅਕਤੂਬਰ (ਗੁਰਮੀਤ ਸਿੰਘ ਮੱਕੜ)-ਮਲੋਟ ਵਾਸੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਜਰਨਲ ਕੌਸਲ ਮੈਂਬਰ ਨਛੱਤਰ ਸਿੰਘ ਕੁਰਾਈਵਾਲਾ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੌਦੇ ਲਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜਿਸ ਨੂੰ ਦੇਖਦੇ ਹੋਏ 'ਅਜੀਤ' ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਲਹਿਰ ਦੀ ਕਾਮਯਾਬੀ ਲਈ ਪੰਜਾਬ ਦੇ ਸਾਰੇ ਵਰਗਾਂ ਨੂੰ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਸੁਖਵੀਰ ਸਿੰਘ ਸਿੱਧੂ ਵਲੋਂ 21 ਹਜ਼ਾਰ ਦਾ ਯੋਗਦਾਨ

ਸ: ਸੁਖਵੀਰ ਸਿੰਘ ਸਿੱਧੂ ਅਤੇ ਗੁਰਦੀਪ ਸਿੰਘ ਸਿੱਧੂ

ਹੈਮਬਰਗ, 17 ਅਕਤੂਬਰ (ਅਮਰਜੀਤ ਸਿੰਘ ਸਿੱਧੂ)-'ਅਜੀਤ ਹਰਿਆਵਲ ਲਹਿਰ' ਵਿਚ ਆਪਣਾ ਹਿੱਸਾ ਪਾਉਂਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਜਰਮਨ ਅਤੇ ਐਨ. ਆਰ .ਆਈ. ਸਭਾ ਪੰਜਾਬ ਦੀ ਜਰਮਨ ਇਕਾਈ ਦੇ ਪ੍ਰਧਾਨ ਸ: ਸੁਖਵੀਰ ਸਿੰਘ ਸਿੱਧੂ ਅਤੇ ਗੁਰਮੀਤ ਸਿੰਘ ਸਿੱਧੂ ਵਲੋਂ 21000 ਰੁਪਏ ਦਿੱਤੇ ਗਏ। ਸ: ਸਿੱਧੂ ਨੇ 'ਅਜੀਤ' ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਭਲੇ ਦੇ ਕੰਮ ਕਰਨੇ ਕਿਸੇ ਕਿਸੇ ਦੇ ਹਿੱਸੇ ਆਉਂਦੇ ਹਨ।

ਗੁਰਚਰਨ ਸਿੰਘ ਅਟਵਾਲ ਵੱਲੋਂ 21 ਹਜ਼ਾਰ ਦਾ ਯੋਗਦਾਨ

ਸ: ਗੁਰਚਰਨ ਸਿੰਘ ਅਟਵਾਲ, ਹਰਜਿੰਦਰ ਸਿੰਘ ਅਟਵਾਲ ਤੇ ਮਨਪ੍ਰੀਤ ਸਿੰਘ ਅਟਵਾਲ

ਹੈਮਬਰਗ, 17 ਅਕਤੂਬਰ (ਅਮਰਜੀਤ ਸਿੰਘ ਸਿੱਧੂ)-ਐਨ. ਆਰ. ਆਈ. ਸਭਾ ਜਰਮਨ ਦੇ ਸਰਪ੍ਰਸਤ ਤੇ ਯੂਰਪ ਦੀ ਸਭ ਤੋਂ ਪਹਿਲਾਂ 1998 ਵਿਚ ਹੋਂਦ ਵਿਚ ਆਈ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਡਿਊਸਬਰਗ ਦੇ ਪ੍ਰਧਾਨ ਸ: ਗੁਰਚਰਨ ਸਿੰਘ ਅਟਵਾਲ, ਉਨ੍ਹਾਂ ਦੇ ਭਰਾ ਸ: ਹਰਜਿੰਦਰ ਸਿੰਘ ਅਟਵਾਲ ਅਤੇ ਭਤੀਜੇ ਮਨਪ੍ਰੀਤ ਸਿੰਘ ਅਟਵਾਲ ਵਲੋਂ 'ਅਜੀਤ ਹਰਿਆਵਲ ਲਹਿਰ' ਵਿਚ ਆਪਣਾ ਯੋਗਦਾਨ ਪਾਉਂਦਿਆਂ 21000 ਰੁਪਏ ਦਿੱਤੇ ਗਏ। ਸ: ਅਟਵਾਲ ਨੇ ਕਿਹਾ ਕਿ ਅਜੀਤ ਦੀ ਇਸ ਮੁਹਿੰਮ ਨਾਲ ਅਸੀਂ ਜਲਦੀ ਹੀ ਆਪਣਾ ਪਹਿਲਾਂ ਵਾਲਾ ਹਰਿਆ ਭਰਿਆ ਤੇ ਖੁਸ਼ਹਾਲ ਪੰਜਾਬ ਵੇਖਣ ਦਾ ਸੁਪਨਾ ਪੂਰਾ ਕਰ ਸਕਾਂਗੇ।

'ਅਜੀਤ ਹਰਿਆਵਲ ਲਹਿਰ'

ਪ੍ਰਗਟ ਸਿੰਘ ਆਲੀਵਾਲ ਤੇ ਜਗਦੀਪ
ਸੋਨੂੰ ਵੱਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ, ਪ੍ਰਗਟ ਸਿੰਘ ਆਲੀਵਾਲ, ਜਗਦੀਪ ਸਿੰਘ ਸੋਨੂੰ ਪੱਤਰਕਾਰ ਕੁਲਦੀਪ ਸਿੰਘ ਮਾਨ ਤੇ ਅਮਨਦੀਪ ਕੌਰ ਮਾਨ ਨੂੰ ਨਗਦ ਰਾਸ਼ੀ ਦਿੰਦੇ ਹੋਏ। ਅਜੀਤ ਤਸਵੀਰ

ਭੂੰਦੜੀ, 17 ਅਕਤੂਬਰ (ਕੁਲਦੀਪ ਸਿੰਘ ਮਾਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ (ਲੁਧਿਆਣਾ) ਵਿਖੇ 'ਅਜੀਤ ਹਰਿਆਵਲ ਲਹਿਰ' ਮੁਹਿੰਮ ਦੌਰਾਨ ਪੌਦਾ ਲਗਾਉਂਦੇ ਸਮੇਂ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ 'ਅਜੀਤ' ਵੱਲੋਂ ਅਰੰਭੀ ਹਰਿਆਵਲ ਲਹਿਰ ਦੀ ਪੁਰਜ਼ੋਰ ਸਰਾਹਨਾ ਕਰਦਿਆਂ ਕਿਹਾ ਕਿ 'ਰੋਜ਼ਾਨਾ ਅਜੀਤ' ਨੇ ਲੋਕਾਂ ਨੂੰ ਕੁਦਰਤ ਨਾਲ ਜੁੜਨ ਅਤੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਸੱਦਾ ਦੇ ਕੇ ਬਹੁਤ ਵੱਡਾ ਉਪਕਾਰ ਕੀਤਾ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਆਲੀਵਾਲ ਤੇ ਸੀਨੀਅਰ ਕਾਂਗਰਸੀ ਆਗੂ ਜਗਦੀਪ ਸਿੰਘ ਸੋਨੂੰ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ।

ਇੰਡੀਅਨ ਓਵਰਸੀਜ਼ ਕਾਂਗਰਸ ਨਾਰਵੇ ਵੱਲੋਂ
51 ਹਜ਼ਾਰ ਦਾ ਯੋਗਦਾਨ

ਉਵਰਸੀਜ਼ ਕਾਂਗਰਸ ਨਾਰਵੇ ਦੀ ਮੀਟਿੰਗ 'ਚ ਸ਼ਾਮਿਲ ਆਗੂ। (ਬੈਠੇ ਹੋਏ ਖੱਬੇ ਤੋਂ ਸੱਜੇ) ਗੁਰਮਿੰਦਰ ਕੌਰ ਨਾਗਰਾ, ਗੁਰਮੇਲ ਸਿੰਘ ਗਿੱਲ ਅਤੇ ਸਿਮਰਜੀਤ ਕੌਰ ਗਿੱਲ। (ਖੜ੍ਹੇ ਖੱਬੇ ਤੋਂ ਸੱਜੇ) ਗੈਰੀਸੋਬਰ ਸਿੰਘ ਗਿੱਲ, ਵਰਿੰਦਰਪਾਲ ਸਿੰਘ ਲਹਿਰਾ, ਅਮਨਦੀਪ ਸਿੰਘ ਖਹਿਰਾ, ਦਲਬੀਰ ਸਿੰਘ ਸੰਧੂ, ਜਸਵਿੰਦਰ ਸਿੰਘ ਨਿੱਝਰ, ਰਸ਼ਪਿੰਦਰ ਸਿੰਘ ਸੰਧੂ, ਹਰਮੀਤ ਸਿੰਘ ਨਾਗਰਾ ਅਤੇ ਅੰਮ੍ਰਿਤਪਾਲ ਸਿੰਘ ਬੈਂਸ।

ਜਲੰਧਰ, 13 ਅਕਤੂਬਰ (ਮੇਜਰ ਸਿੰਘ)-ਇੰਡੀਅਨ ਉਵਰਸੀਜ਼ ਕਾਂਗਰਸ ਨਾਰਵੇ ਵਲੋਂ ਅਜੀਤ ਹਰਿਆਵਲ ਲਹਿਰ ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਵਰਸੀਜ਼ ਕਾਂਗਰਸ ਨਾਰਵੇ ਦੇ ਪ੍ਰਧਾਨ ਸ੍ਰੀ ਗੁਰਮੇਲ ਸਿੰਘ ਗਿੱਲ ਨੇ ਅਜੀਤ ਭਵਨ ਵਿਖੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਮੁਲਾਕਾਤ ਕਰਕੇ ਹਰਿਆਵਲ ਲਹਿਰ ਦੀ ਸ਼ਲਾਘਾ ਕਰਦਿਆਂ ਯੋਗਦਾਨ ਦੀ ਰਾਸ਼ੀ ਉਨ੍ਹਾਂ ਨੂੰ ਦਿੱਤੀ। ਸ: ਗਿੱਲ ਨੇ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਆਪਣੀ ਜਨਮ ਭੂਮੀ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਤਾ ਤੋਂ ਰਹਿਤ ਵੇਖਣਾ ਚਾਹੁੰਦੇ ਹਨ ਤੇ ਅਜੀਤ ਵਲੋਂ ਆਰੰਭ ਕੀਤੀ ਹਰਿਆਵਲ ਲਹਿਰ ਨੇ ਸਾਡੇ ਮਨਾਂ ਵਿਚ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਾਰਵੇ ਉਵਰਸੀਜ਼ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਮਿਲ ਕੇ 'ਅਜੀਤ' ਦੇ ਇਸ ਕਦਮ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ ਤੇ ਮਨੁੱਖਤਾ ਦੇ ਭਲੇ ਲਈ ਆਰੰਭੀ ਲਹਿਰ ਵਿਚ ਆਪਣਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿਚ ਮਾਨਵ ਵਰਮਾ, ਹਰਮੀਤ ਨਾਗਰਾ, ਰਸ਼ਪਿੰਦਰ ਸਿੰਘ ਸੰਧੂ, ਮਦਨ ਲਾਲ ਗੁਪਤਾ, ਸੁਰਵਿੰਦਰ ਸਿੰਘ ਬਰਾੜ, ਦਲਵੀਰ ਸਿੰਘ ਸੰਧੂ, ਜਸਵਿੰਦਰ ਸਿੰਘ ਨਿੱਜਰ, ਸੁਨੀਲ ਵਰਮਾ, ਮੁਨੀਸ਼ ਬਰਕੇ, ਹੇਮੰਤ ਬਾਸਨ, ਗੁਰਦੀਸ਼ ਕੰਬੋਜ, ਆਰ. ਪੀ. ਧੀਰ, ਗੈਰੀਸੋਬਰ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਬੈਂਸ, ਅਮਨਦੀਪ ਸਿੰਘ ਖਹਿਰਾ, ਜੇ ਪੀ ਐਸ ਰੰਧਾਵਾ, ਮਨਜੋਤ ਸਿੰਘ, ਲੇਡੀਜ਼ ਵਿੰਗ ਦੀ ਆਗੂ ਊਸ਼ਾ ਸਿੰਘ, ਸਿਮਰਨਜੀਤ ਕੌਰ ਗਿੱਲ, ਰਾਜਵਿੰਦਰ ਪਾਲ ਗਿੱਲ, ਗੁਰਮਿੰਦਰ ਨਾਗਰਾ, ਸਰਬਜੀਤ ਕੌਰ ਬਰਾੜ, ਸੁਖਵਿੰਦਰ ਪਾਲ, ਗੁਰਪ੍ਰੀਤ ਢਿੱਲੋਂ ਤੇ ਹਰਿੰਦਰ ਖਹਿਰਾ ਸ਼ਾਮਿਲ ਸਨ।

'ਅਜੀਤਰਿਆਵਲ ਲਹਿਰ'
ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਦੀ
ਯਾਦ 'ਚ 51 ਹਜ਼ਾਰ ਦਾ ਯੋਗਦਾਨ

ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ

ਜਲੰਧਰ, 3 ਅਕਤੂਬਰ (ਅਜੀਤ ਬਿਊਰੋ)- ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ (ਗੁਰਦਾਸਪੁਰ) ਵਾਲਿਆਂ ਦੀ ਮਿੱਠੀ ਯਾਦ ਵਿਚ ਸੰਤ ਬਾਬਾ ਬੁੱਧ ਸਿੰਘ ਨੇ ਅਜੀਤ ਹਰਿਆਵਲ ਲਹਿਰ ਲਈ 51000 ਰੁਪਏ ਦਾ ਯੋਗਦਾਨ ਪਾਇਆ ਹੈ। ਬਾਬਾ ਬੁੱਧ ਸਿੰਘ ਨੇ ਕਿਹਾ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ, ਜਿਨ੍ਹਾਂ ਦੀ ਯਾਦ ਵਿਚ ਬਰਸੀ ਸਮਾਗਮ 14 ਤੇ 15 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਮਨਾਏ ਜਾ ਰਹੇ ਹਨ, ਹਮੇਸ਼ਾ ਸੰਗਤਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਦੀ ਪ੍ਰੇਰਨਾ ਦਿੰਦਿਆਂ ਕਹਿੰਦੇ ਸਨ ਕਿ ਸਾਫ ਸੁਥਰੇ ਮਾਹੌਲ ਵਿਚ ਹੀ ਮਨ ਵੀ ਸਾਫ ਰਹਿ ਸਕਦਾ ਹੈ।

'ਅਜੀਤ ਹਰਿਆਵਲ ਲਹਿਰ' ਲਈ ਕਾਂਗਰਸੀ
ਆਗੂ ਸੋਹਣ ਲਾਲ ਬੰਗਾ ਵੱਲੋਂ 1 ਲੱਖ ਰੁਪਏ ਦਾ ਯੋਗਦਾਨ

ਫਗਵਾੜਾ ਦੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਸੋਹਣ ਲਾਲ ਬੰਗਾ 'ਅਜੀਤ ਹਰਿਆਵਲ ਲਹਿਰ' ਲਈ 1 ਲੱਖ ਰੁਪਏ ਦਾ ਚੈੱਕ ਪੱਤਰਕਾਰ ਹਰੀਪਾਲ ਸਿੰਘ ਨੂੰ ਭੇਟ ਕਰਦੇ ਹੋਏ।
ਤਸਵੀਰ : ਕੁਲਵੰਤ ਸਿੰਘ

ਫਗਵਾੜਾ, 26 ਸਤੰਬਰ (ਹਰੀਪਾਲ ਸਿੰਘ)-ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਮੇਂ ਦੀ ਅਹਿਮ ਲੋੜ ਹੈ, ਕਿਉਂਕਿ ਨੈਸ਼ਨਲ ਹਾਈਵੇ 'ਤੇ 6 ਮਾਰਗੀ ਸੜਕ ਦੀ ਉਸਾਰੀ ਦੇ ਕਾਰਨ ਕਰੀਬ 300 ਕਿਲੋਮੀਟਰ ਖੇਤਰ ਵਿਚੋਂ ਦਰੱਖਤਾਂ ਦੀ ਕਟਾਈ ਹੋ ਚੁੱਕੀ ਹੈ, ਜਿਸ ਦੀ ਪੂਰਤੀ ਬਹੁਤ ਜ਼ਰੂਰੀ ਹੈ। ਅਦਾਰਾ 'ਅਜੀਤ' ਵੱਲੋਂ ਆਰੰਭੀ 'ਅਜੀਤ ਹਰਿਆਵਲ ਲਹਿਰ' ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਦਯੋਗ ਅਤੇ ਵਪਾਰ ਸੈਲ ਦੇ ਸਕੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਸੋਹਣ ਲਾਲ ਬੰਗਾ ਨੇ ਅਦਾਰਾ 'ਅਜੀਤ' ਦੇ ਇਸ ਮਹਾਨ ਕੰਮ ਦੀ ਸ਼ਲਾਘਾ ਕਰਦੇ ਹੋਏ ਆਪਣੇ ਵੱਲੋਂ 1 ਲੱਖ ਰੁਪਏ ਦਾ ਚੈੱਕ ਅੱਜ ਪੱਤਰਕਾਰ ਸ: ਹਰੀਪਾਲ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਭੇਟ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਰਾਮ ਮੂਰਤੀ ਭਾਣੋਕੀ, ਸ: ਗਿਆਨ ਸਿੰਘ ਸੰਗਤਪੁਰ, ਸ੍ਰੀ ਸ਼ਿਵ ਕੁਮਾਰ, ਸ: ਗੁਲਜੀਤ ਸਿੰਘ ਸੇਠੀ, ਸ੍ਰੀ ਲਾਲ ਚੰਦ ਲਾਲੀ, ਸ੍ਰੀ ਪੀ. ਰਾਮ, ਸ੍ਰੀ ਅਨਿਲ ਗੋਗਨਾ, ਸ੍ਰੀ ਧੀਰਜ ਸ਼ਰਮਾ, ਪ੍ਰੋ: ਅਸ਼ੋਕ ਜਸਵਾਲ, ਸ੍ਰੀ ਲਖਵੀਰ ਸੋਢੀ, ਹਰੀ ਸਿੰਘ ਜਸਵਾਲ ਤੇ ਦਵਿੰਦਰ ਸਿੰਘ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

ਸਰਕਾਰੀਆ ਅਤੇ ਸੰਧੂ ਪਰਿਵਾਰ ਵੱਲੋਂ 13200 ਦਾ ਯੋਗਦਾਨ

ਤਸਵੀਰ ਵਿਚ ਕਵਲਜੀਤ ਸਿੰਘ ਸਰਕਾਰੀਆ, ਹਰਜਿੰਦਰ ਸਿੰਘ ਸਰਕਾਰੀਆ,
ਤਨੂੰ ਸਰਕਾਰੀਆ ਅਤੇ ਦੀਪੀ ਸਰਕਾਰੀਆ।

ਸਿਡਨੀ, 23 ਸਤੰਬਰ (ਹਰਕੀਰਤ ਸਿੰਘ ਸੰਧਰ)-ਰੋਜ਼ਾਨਾ 'ਅਜੀਤ' ਵੱਲੋਂ ਚਲਾਈ ਮੁਹਿੰਮ 'ਅਜੀਤ ਹਰਿਆਵਲ ਲਹਿਰ' ਵਿਚ ਕਵਲਜੀਤ ਸਿੰਘ ਸਰਕਾਰੀਆ ਪਰਿਵਾਰ ਅਤੇ ਗਗਨਪ੍ਰੀਤ ਕੌਰ ਸੰਧੂ ਪਰਿਵਾਰ ਨੇ 13200 ਦਾ ਯੋਗਦਾਨ ਪਾਇਆ ਹੈ। ਸਿਡਨੀ ਤੋਂ 'ਅਜੀਤ' ਦੇ ਪੱਤਰਕਾਰ ਹਰਕੀਰਤ ਸਿੰਘ ਸੰਧਰ ਨਾਲ ਕਵਲਜੀਤ ਸਿੰਘ ਸਰਕਾਰੀਆ, ਹਰਜਿੰਦਰ ਸਿੰਘ ਸਰਕਾਰੀਆ, ਰਣਜੀਤ ਸਿੰਘ ਸਰਕਾਰੀਆ ਦੀਪੀ ਸਰਕਾਰੀਆ, ਤਨੂੰ ਸਰਕਾਰੀਆ ਅਤੇ ਗਗਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਰੱਬ ਇਸੀ ਤਰ੍ਹਾਂ ਅਜੀਤ ਪਰਿਵਾਰ ਨੂੰ ਸ਼ੁੱਭ ਕਾਰਜ ਕਰਨ ਦਾ ਉੱਦਮ ਦਿੰਦਾ ਰਹੇ ਅਤੇ ਪੰਜਾਬ ਚੜ੍ਹਦੀ ਕਲਾ ਵੱਲ ਜਾਂਦਾ ਰਹੇ।

ਸੁੱਖ ਸ਼ਾਹ ਦੇ ਪਰਿਵਾਰ ਵੱਲੋਂ 10 ਹਜਾਰ ਰੁਪਏ ਦਾ ਯੋਗਦਾਨ

ਚੌਕ ਮਹਿਤਾ, 22 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਪੰਜਾਬ ਨੂੰ ਹਰਾ ਭਰਾ ਕਰਨ ਲਈ ਚਲਾਈ ਗਈ 'ਅਜੀਤ ਹਰਿਆਵਲ ਲਹਿਰ' ਵਿਚ ਯੋਗਦਾਨ ਪਾਉਂਦਿਆਂ ਮਹਿਤਾ ਚੌਕ ਦੇ ਵਸਨੀਕ ਸ: ਸੁਖਨਿੰਦਰ ਸਿੰਘ ਸ਼ਾਹ (ਸੁੱਖ ਸ਼ਾਹ) ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੀ ਪਤਨੀ ਸ੍ਰੀਮਤੀ ਪਰਮਿੰਦਰ ਕੌਰ, ਸਪੁੱਰਤ ਸ: ਰਣਬੀਰ ਸਿੰਘ ਅਤੇ ਪਰਿਵਾਰ ਵੱਲੋਂ 10 ਹਜ਼ਾਰ ਰੁਪਏ ਭੇਟ ਕੀਤੇ ਗਏ। 'ਅਜੀਤ' ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਰਮਿੰਦਰ ਕੌਰ ਨੇ ਕਿਹਾ ਕਿ 28 ਅਗਸਤ 2010 ਨੂੰ ਵਿੱਛੜ ਗਏ ਉਨ੍ਹਾਂ ਦੇ ਪਤੀ (ਸੁੱਖ ਸ਼ਾਹ) ਵਾਤਾਵਰਨ ਨੂੰ ਬਹੁਤ ਹੀ ਪਿਆਰ ਕਰਨ ਵਾਲੇ ਵਿਅਕਤੀ ਸਨ ਅਤੇ ਆਪਣੇ ਆਲੇ ਦੁਆਲੇ ਨੂੰ ਸ਼ੁੱਧ ਬਣਾਉਣ ਲਈ ਉਹ ਹਮੇਸ਼ਾ ਹੀ ਰੁੱਖ ਲਗਾਉਣ ਵਿਚ ਦਿਲਚਸਪੀ ਰੱਖਦੇ ਸਨ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਨੇ ਵੀ ਉਨ੍ਹਾਂ ਦੇ ਇਸ ਪਵਿੱਤਰ ਕਾਰਜ ਨੂੰ ਮੁੱਖ ਰੱਖਦਿਆਂ ਅਦਾਰਾ 'ਅਜੀਤ' ਦੀ ਇਸ ਲਹਿਰ ਵਿਚ ਇਹ ਤੁੱਛ ਜਿਹਾ ਯੋਗਦਾਨ ਪਾਇਆ ਹੈ।

ਸ: ਸੁਖਦੇਵ ਸਿੰਘ ਚਾਹਲ ਦੇ ਪਰਿਵਾਰ ਵੱਲੋਂ 5100 ਦਾ ਯੋਗਦਾਨ

ਹੈਮਬਰਗ, 20 ਸਤੰਬਰ (ਅਮਰਜੀਤ ਸਿੰਘ ਸਿੱਧੂ)-ਪੰਜਾਬ ਦੀ ਖੁਸ਼ਹਾਲੀ ਲਈ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਲਈ ਹਮਬਰਗ (ਜਰਮਨ) ਨਿਵਾਸੀ ਸ: ਸੁਖਦੇਵ ਸਿੰਘ ਚਾਹਲ ਦੇ ਪਰਿਵਾਰ ਵੱਲੋਂ 5100 ਰੁਪਏ ਦਾ ਯੋਗਦਾਨ ਪਾਇਆ ਗਿਆ। ਉਨ੍ਹਾਂ ਸ: ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਸੱਚੀ-ਸੁੱਚੀ ਸੋਚ ਦੇ ਨਾਲ ਪੰਜਾਬ ਫਿਰ ਹਰਿਆ-ਭਰਿਆ ਪ੍ਰਦੂਸ਼ਣ ਰਹਿਤ ਹੋਵੇਗਾ ਤੇ ਇਥੋਂ ਦੇ ਲੋਕ ਪਹਿਲਾਂ ਵਾਂਗ ਫਿਰ ਅਰੋਗ ਤੇ ਤੱਕੜੇ ਹੋ ਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣਗੇ।

ਸਵਤੰਤਰਵੀਰ ਸਿੰਘ ਵੱਲੋਂ 21 ਹਜ਼ਾਰ ਰੁਪਏ ਦਾ ਯੋਗਦਾਨ

ਹੈਮਬਰਗ, 17 ਸਤੰਬਰ (ਸਿੱਧੂ)-ਸ: ਸਵਤੰਤਰਵੀਰ ਸਿੰਘ ਦੇ ਸਮੂਹ ਪਰਿਵਾਰ ਵੱਲੋਂ 'ਅਜੀਤ ਸਮੂਹ' ਵੱਲੋਂ ਪੰਜਾਬ ਦੀ ਆਬੋ ਹਵਾ ਨੂੰ ਬਦਲਣ ਅਤੇ ਪ੍ਰਦੂਸ਼ਣ ਰਹਿਤ ਕਰਨ ਖਾਤਰ ਬੂਟੇ ਲਾਉਣ ਲਈ ਸ਼ੁਰੂ ਕੀਤੀ ਗਈ ਹਰਿਆਵਲ ਲਹਿਰ ਲਈ 21000 ਰੁਪਏ ਦਾ ਯੋਗਦਾਨ ਪਾਇਆ। ਉਨ੍ਹਾਂ ਪੰਜਾਬ ਦੇ ਹਿੱਤਾਂ ਦੇ ਰਾਖੇ 'ਅਜੀਤ' ਅਖ਼ਬਾਰ ਦੇ ਮੁੱਖ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ ਦੀ ਉੱਚੀ ਸੁੱਚੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਮਦਰਦ ਸਾਹਿਬ ਦੇ ਉੱਦਮ ਸਦਕਾ ਪੰਜਾਬ ਫਿਰ ਤੋਂ ਹਰਿਆ ਭਰਿਆ ਤੇ ਪ੍ਰਦੂਸ਼ਣ ਰਹਿਤ ਸੂਬਾ ਬਣਨ ਦਾ ਮਾਣ ਹਾਸਲ ਕਰੇਗਾ ਤੇ ਇਥੋਂ ਦੇ ਵਸਨੀਕ ਪਹਿਲਾਂ ਦੀ ਤਰ੍ਹਾਂ ਅਰੋਗ ਤੇ ਸਿਹਤਮੰਦ ਹੋਣਗੇ।

ਅਮਰਜੀਤ ਸਿੰਘ ਸੋਨੂੰ ਬੈਂਸ ਵੱਲੋਂ ਪਿਤਾ
ਦੀ ਯਾਦ 'ਚ 11000 ਦਿੱਤੇ

ਸਵ: ਜ਼ੋਰਾਵਰ ਸਿੰਘ ਬੈਂਸ, ਅਮਰਜੀਤ ਸਿੰਘ ਸੋਨੂੰ ਬੈਂਸ

ਮਾਹਿਲਪੁਰ, 17 ਸਤੰਬਰ (ਭੂੰਨੋ, ਅਗਨੀਹੋਤਰੀ)-ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ 'ਅਜੀਤ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਦੇ ਤਹਿਤ ਮਾਹਿਲਪੁਰ ਨਿਵਾਸੀ ਅਮਰਜੀਤ ਸਿੰਘ ਸੋਨੂੰ ਬੈਂਸ ਵੱਲੋਂ ਆਪਣੇ ਸਵਗਵਾਸੀ ਪਿਤਾ ਸ: ਜ਼ੋਰਾਵਰ ਬੈਂਸ ਦੀ ਯਾਦ ਉਨ੍ਹਾਂ ਦੀ ਅੱਜ ਬਰਸੀ ਮੌਕੇ 11000 ਰੁਪਏ ਦਾ ਯੋਗਦਾਨ ਦਿੱਤਾ। ਉਨ੍ਹਾਂ ਕਿਹਾ 'ਅਜੀਤ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। 'ਅਜੀਤ' ਦਾ ਵਾਤਾਵਰਣ ਸ਼ੁੱਧਤਾ ਤੇ ਪ੍ਰਦੁਸ਼ਣ ਰਹਿਤ ਸਮਾਜ ਦੀ ਸਿਰਜਣਾ ਦਾ ਉਪਰਾਲਾ ਅਤੀ ਸ਼ਲਾਘਾਯੋਗ ਹੈ। ਉਨ੍ਹਾਂ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ੁਰੂ ਕੀਤੀ ਇਸ ਮੁਹਿੰਮ ਦਾ ਅਸਰ ਆਉਣ ਵਾਲੇ ਕੁਝ ਸਾਲਾਂ ਵਿਚ ਦੇਖਣ ਨੂੰ ਮਿਲੇਗਾ। ਉਨ੍ਹਾਂ ਹਰ ਪੰਜਾਬੀ ਨੂੰ ਇਸ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

ਗਰੇਵਾਲ ਭਰਾਵਾਂ ਵੱਲੋਂ 11 ਹਜ਼ਾਰ ਦਾ ਸਹਿਯੋਗ

ਸ: ਜਸਵੀਰ ਸਿੰਘ ਗਰੇਵਾਲ, ਵਿੱਕੀ ਗਰੇਵਾਲ, ਸ: ਸੁਖਜਿੰਦਰ ਸਿੰਘ ਗਰੇਵਾਲ
ਤੇ ਰਵੀ ਗਰੇਵਾਲ। ਤਸਵੀਰ: ਅਮਰਜੀਤ ਸਿੰਘ ਸਿੱਧੂ

ਹੈਮਬਰਗ, 17 ਸਤੰਬਰ (ਸਿੱਧੂ)-'ਅਜੀਤ ਸਮੂਹ' ਦੇ ਮੁੱਖ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ ਵੱਲੋਂ ਪ੍ਰਦੂਸ਼ਣ ਖਤਮ ਕਰਨ ਲਈ ਤੇ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਚਲਾਈ ਗਈ ਮੁਹਿੰਮ ਵਿਚ ਹਮਬਰਗ (ਜਰਮਨ) ਵਸਦੇ ਸ: ਜਸਵੀਰ ਸਿੰਘ ਗਰੇਵਾਲ ਤੇ ਸੁਖਜਿੰਦਰ ਸਿੰਘ ਗਰੇਵਾਲ ਭਰਾਵਾਂ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਉਨ੍ਹਾਂ ਨੇ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਆਪ ਵੱਲੋਂ ਲਾਏ ਗਏ ਬੂਟਿਆਂ ਨੂੰ ਆਪਣੇ ਬੱਚਿਆਂ ਵਾਂਗੂੰ ਪਾਲ ਕੇ ਵੱਡਾ ਕਰਨ ਤਾਂ ਜੋ ਪਹਿਲਾਂ ਦੀ ਤਰ੍ਹਾਂ ਪੰਜਾਬ ਫਿਰ ਹਰਿਆ ਭਰਿਆ ਤੇ ਖੁਸ਼ਹਾਲ ਹੋਵੇ।

ਬਾਸੀ ਪਰਿਵਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਸਵ: ਮੋਹਨ ਪਾਲ ਸਿੰਘ ਬਾਸੀ

ਜਗਰਾਉਂ, 16 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-'ਅਜੀਤ' ਅਦਾਰੇ ਵੱਲੋਂ ਪੰਜਾਬ ਦੇ ਵਿਗੜ ਰਹੇ ਵਾਤਾਵਰਣ ਨੂੰ ਸ਼ੁਧ ਕਰਨ ਲਈ ਸ਼ੁਰੂ ਕੀਤੀ 'ਅਜੀਤ' ਹਰਿਆਵਲ ਲਹਿਰ 'ਚ ਡਾ: ਮਹਿੰਦਰ ਸਿੰਘ ਬਾਸੀ ਆਤਮ ਨਗਰ ਜਗਰਾਉਂ ਅਤੇ ਸਮੂਹ ਬਾਸੀ ਪਰਿਵਾਰ ਕਮਾਲਪੁਰਾ ਵੱਲੋਂ ਸਵਰਗੀ ਮੋਹਨ ਪਾਲ ਸਿੰਘ ਬਾਸੀ ਦੀ ਯਾਦ ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਡਾ: ਬਾਸੀ ਨੇ ਕਿਹਾ ਕਿ 'ਅਜੀਤ' ਅਦਾਰੇ ਦੀ ਜਿਥੇ ਧਰਮ ਨਿਰਪੱਚ ਸੋਚ ਹੈ, ਉਥੇ ਉਹ ਜਦੋਂ ਵੀ ਸਮਾਜ 'ਤੇ ਕੋਈ ਭੀੜਾ ਪੈਂਦੀ ਹੈ, ਇਹ ਅਦਾਰਾ ਮੂਹਰੇ ਹੋ ਕੇ ਉਸ ਨੂੰ ਦੂਰ ਕਰਦਾ ਹੈ। ਉਨ੍ਹਾਂ ਹਰ ਪੰਜਾਬੀ ਨੂੰ 'ਅਜੀਤ' ਅਦਾਰੇ ਵੱਲੋਂ ਪੰਜਾਬ ਦੇ ਵਾਤਾਵਰਣ ਦੀ ਸ਼ੁੱਧਤਤਾ ਲਈ ਜੋ ਬੀੜਾ ਚੁੱਕਿਆ ਹੈ, ਉਸ ਨੂੰ ਸਫ਼ਲ ਬਣਾਉਣ 'ਚ ਆਪਣਾ ਯੋਗਦਾਨ ਪਾਏ।

ਪਿੰਡ ਰੜਾਂ ਦੇ ਕੈਨੇਡਾ ਰਹਿੰਦੇ ਸੰਧੂ ਪਰਿਵਾਰ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 25 ਹਜ਼ਾਰ ਰੁਪਏ ਦਾ ਯੋਗਦਾਨ

ਮਿਆਣੀ, 14 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਮਿਆਣੀ (ਹੁਸ਼ਿਆਰਪੁਰ) ਨਜ਼ਦੀਕ ਪਿੰਡ ਰੜਾਂ ਦੇ ਕੈਨੇਡਾ ਰਹਿੰਦੇ ਕਰਤਾਰ ਸਿੰਘ ਸੰਧੂ ਤੇ ਉਨ੍ਹਾਂ ਦੀ ਪਤਨੀ ਪਾਲ ਕੌਰ ਸੰਧੂ ਕੈਨੇਡਾ ਨੇ ਆਪਣੇ ਪੋਤਰੇ ਗੁਰਸ਼ਾਤ ਸਿੰਘ ਕੈਨੇਡਾ ਪੁੱਤਰ ਜਗਰੂਪ ਸਿੰਘ ਸੰਧੂ ਕੈਨੇਡਾ ਅਤੇ ਮਾਤਾ ਮਨਜੀਤ ਕੌਰ ਸੰਧੂ ਕੈਨੇਡਾ ਨੇ ਗੁਰਸ਼ਾਂਤ ਸਿੰਘ ਸੰਧੂ ਕੈਨੇਡਾ ਦੇ ਪਹਿਲੇ ਜਨਮ ਦਿਨ 'ਤੇ 'ਅਜੀਤ ਹਰਿਆਵਲ ਲਹਿਰ' ਲਈ 25 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ। ਪੰਜਾਬ ਫੇਰੀ ਦੌਰਾਨ ਕਰਤਾਰ ਸਿੰਘ ਸੰਧੂ ਨੇ ਅਦਾਰਾ 'ਅਜੀਤ' ਵੱਲੋਂ ਚਲਾਈ ਇਸ ਲਹਿਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਥੇ ਪੰਜਾਬ ਹਰਿਆ-ਭਰਿਆ ਹੋਵੇਗਾ ਉਥੇ ਵਧ ਰਹੇ ਪ੍ਰਦੂਸ਼ਨ ਨੂੰ ਵੀ ਠੱਲ੍ਹ ਪਾਉਣ ਲਈ ਇਹ ਲਹਿਰ ਸਹਾਈ ਸਿੱਧ ਹੋਵੇਗੀ।

ਸਵ: ਬਸੰਤ ਸਿੰਘ ਐਮ. ਐਲ. ਏ. ਦੀ ਯਾਦ 'ਚ
ਕੈਨੈਡਾ ਵਾਸੀਆਂ ਵੱਲੋਂ 'ਅਜੀਤ' ਹਰਿਆਵਲ
ਲਈ
11 ਹਜ਼ਾਰ ਦਾ ਯੋਗਦਾਨ

'ਅਜੀਤ' ਲਈ ਹਰਿਆਵਲ ਮੁਹਿੰਮ 'ਚ ਹਿੱਸਾ ਪਾਉਣ ਵਾਲੇ ਕੈਨੇਡਾ ਵਾਸੀ ਸੱਜਣ।
ਅਜੀਤ ਤਸਵੀਰ

ਵੈਨਕੂਵਰ, 13 ਸਤੰਬਰ (ਗੁਰਵਿੰਦਰ ਸਿੰਘ ਧਾਲੀਵਾਲ)-ਪੰਜਾਬ ਦੇ ਸਾਬਕਾ ਵਿਧਾਇਕ ਸ: ਬਸੰਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਸਰੀ ਸਥਿਤ ਲਵਲੀ ਬੈਂਕੁਇਟ ਹਾਲ 'ਚ ਕੀਤਾ ਗਿਆ। ਇਸ ਮੌਕੇ 'ਤੇ ਗਿਆਨੀ ਜ਼ੈਲ ਸਿੰਘ ਮੈਮੋਰੀਅਲ ਫਾਊਂਡੇਸ਼ਨ, ਕੈਨੇਡਾ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਦਾ ਯੋਗਦਾਨ ਦਿੱਤਾ ਗਿਆ। ਮਰਹੂਮ ਸ: ਬਸੰਤ ਸਿੰਘ ਦੀ ਬਰਸੀ ਮੌਕੇ ਹਾਜ਼ਰ ਸ਼ਖ਼ਸੀਅਤਾਂ 'ਚ ਸੁਖਬੀਰ ਸਿੰਘ ਕਾਹਮਾ, ਇਕਬਾਲ ਸਿੰਘ ਸੰਧੂ, ਬਲਬੀਰ ਸਿੰਘ ਕਲੇਰ, ਅਜੈ ਵਾਸਦੇਵ, ਗੁਰਮੀਤ ਸਿੰਘ ਸਰਪੰਚ, ਗੁਰਪ੍ਰੀਤ ਵਿਰਦੀ ਅਤੇ ਨਰਿੰਦਰ ਸਿੰਘ ਜੰਡੂ ਸ਼ਾਮਿਲ ਹੋਏ।

ਸਿਡਨੀ ਤੋਂ ਮੁਲਤਾਨੀ ਅਤੇ ਗੁੱਡੂ ਵੱਲੋਂ
'ਅਜੀਤ ਹਰਿਆਵਲ ਲਹਿਰ' 'ਚ 5100 ਰੁਪਏ ਦਾ ਯੋਗਦਾਨ

ਗੁੱਡੂ, ਮੁਲਤਾਨੀ ਅਤੇ ਮਨਜੀਤ ਸਿੰਘ ਗੁਰਦੁਆਰਾ ਸਾਹਿਬ ਵਿਚ ਬੂਟਾ ਲਾਉਂਦੇ ਹੋਏ।

ਸਿਡਨੀ, 12 ਸਤੰਬਰ (ਹਰਕੀਰਤ ਸਿੰਘ ਸੰਧਰ)-ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ 'ਤੇ ਸਿਡਨੀ ਤੋਂ ਅਮਨਦੀਪ ਗੁੱਡੂ ਅਤੇ ਸੁਰਿੰਦਰ ਸਿੰਘ ਮੁਲਤਾਨੀ ਨੇ 5100 ਰੁਪਏ ਦਾ ਯੋਗਦਾਨ ਪਾਇਆ ਹੈ। ਇਸ ਮੌਕੇ ਗੁੱਡੂ ਅਤੇ ਮੁਲਤਾਨੀ ਨੇ 'ਅਜੀਤ ਹਰਿਆਵਲ ਲਹਿਰ' ਨੂੰ ਜ਼ਿੰਦਗੀ ਦੀ ਲਹਿਰ ਨਾਲ ਸੰਬੋਧਨ ਕੀਤਾ ਅਤੇ ਗੁਰਦੁਆਰਾ ਸਾਹਿਬ ਵਿਚ ਇਸ ਸ਼ੁੱਭ ਅਵਸਰ 'ਤੇ ਬੂਟਾ ਵੀ ਲਾਇਆ।

ਸਿਡਨੀ ਵਾਸੀਆਂ ਵੱਲੋਂ 11,000 ਦਾ ਯੋਗਦਾਨ

ਸਿਡਨੀ ਤੋਂ 'ਅਜੀਤ ਹਰਿਆਵਲ ਲਹਿਰ' ਵਿਚ ਯੋਗਦਾਨ
ਪਾਉਣ ਵਾਲੇ ਮਾਪਿਆਂ ਦੇ ਬੱਚਿਆਂ ਦੀ ਤਸਵੀਰਾਂ।

ਸਿਡਨੀ, 11 ਸਤੰਬਰ (ਹਰਕੀਰਤ ਸਿੰਘ ਸੰਧਰ)-'ਅਜੀਤ ਹਰਿਆਵਲ ਲਹਿਰ' ਵੱਲੋਂ ਆਰੰਭੇ ਗਏ ਪੰਜਾਬ ਨੂੰ ਸਵਰਗ ਬਣਾਉਣ ਦੇ ਕਾਰਜ ਵਿਚ ਸਿਡਨੀ ਵਾਸੀਆਂ ਵੱਲੋਂ 11000 ਦਾ ਯੋਗਦਾਨ ਪਾਇਆ ਗਿਆ ਹੈ। ਸਿਡਨੀ ਵਾਸੀਆਂ ਨੇ ਹਰਿਆਵਲ ਲਹਿਰ ਪ੍ਰਤੀ ਅਜੀਤ ਪ੍ਰਕਾਸ਼ਨ ਸਮੂਹ ਦੀ ਸ਼ਲਾਘਾ ਕੀਤੀ।

ਇੰਦਰਜੀਤ ਸਿੰਘ ਵੱਲੋਂ 'ਅਜੀਤ ਹਰਿਆਵਲ ਲਹਿਰ'
'ਚ 31 ਹਜ਼ਾਰ ਦਾ ਯੋਗਦਾਨ

ਜਲੰਧਰ, 10 ਸਤੰਬਰ (ਮੇਜਰ ਸਿੰਘ)-ਨੈਸ਼ਨਲ ਆਇਲ ਸਟੋਰ ਜਲੰਧਰ (ਜੰਡੂਸਿੰਘਾ) ਦੇ ਮਾਲਕ ਸ: ਇੰਦਰਜੀਤ ਸਿੰਘ ਨੇ ਆਪਣੇ ਸਤਿਕਾਰਯੋਗ ਪਿਤਾ ਸ: ਮਹਿਤਾਬ ਸਿੰਘ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ ਲਈ 31 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਸ: ਇੰਦਰਜੀਤ ਸਿੰਘ ਨੇ 'ਅਜੀਤ ਅਖਬਾਰ' ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਆਰੰਭ ਕੀਤੀ ਲਹਿਰ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਆਰੰਭ ਕਰਕੇ ਰੋਜ਼ਾਨਾ 'ਅਜੀਤ' ਨੇ ਪੰਜਾਬੀਆਂ ਲਈ ਵੱਡੇ ਉਪਕਾਰ ਦਾ ਕੰਮ ਕੀਤਾ ਹੈ।

ਫੈਡਰੇਸ਼ਨ (ਮਹਿਤਾ) ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ

ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਲੁਧਿਆਣਾ ਸਥਿਤ  'ਅਜੀਤ' ਦੇ ਸਟਾਫ਼ ਰਿਪੋਰਟਰ ਗੁਰਿੰਦਰ ਸਿੰਘ ਅਤੇ 'ਅਜੀਤ ਸਮਾਚਾਰ' ਦੇ ਇੰਚਾਰਜ ਵਰਿੰਦਰ ਪ੍ਰਮੋਦ ਨੂੰ 11 ਹਜ਼ਾਰ ਰੁਪਏ ਪ੍ਰਦਾਨ ਕਰਦੇ ਹੋਏ। ਤਸਵੀਰ: ਹਰਿੰਦਰ ਸਿੰਘ ਕਾਕਾ

ਲੁਧਿਆਣਾ, 9 ਸਤੰਬਰ (ਗੁਰਿੰਦਰ ਸਿੰਘ)-ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਫੈਡਰੇਸ਼ਨ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਨੇ ਲੁਧਿਆਣਾ ਸਥਿਤ 'ਅਜੀਤ' ਦੇ ਉਪ ਦਫ਼ਤਰ ਵਿਖੇ ਇਸ ਸਟਾਫ਼ ਰਿਪੋਰਟਰ ਅਤੇ 'ਅਜੀਤ ਸਮਾਚਾਰ' ਦੇ ਇੰਚਾਰਜ ਸ੍ਰੀ ਵਰਿੰਦਰ ਪ੍ਰਮੋਦ ਨੂੰ ਇਹ ਰਕਮ ਪ੍ਰਦਾਨ ਕਰਦਿਆਂ 'ਅਜੀਤ' ਅਖ਼ਬਾਰ ਸਮੂਹ ਦੀ ਇਸ ਲਹਿਰ ਦੀ ਸ਼ਲਾਘਾ ਕੀਤੀ। ਇਸ ਸਮੇਂ ਸ: ਭਲਿੰਦਰਪਾਲ ਸਿੰਘ ਸੁਧਾਰ ਅਤੇ ਹੋਰ ਆਗੂ ਵੀ ਹਾਜ਼ਰ ਸਨ।

ਸਿਡਨੀ ਤੋਂ ਮੱਖਣ ਸਿੰਘ ਹੇਅਰ ਅਤੇ ਮਹਿੰਗਾ ਸਿੰਘ ਖੱਖ
 ਵੱਲੋਂ 11,000 ਦਾ ਯੋਗਦਾਨ

ਮਹਿੰਗਾ ਸਿੰਘ ਖੱਖ ਅਤੇ ਮੱਖਣ ਸਿੰਘ ਹੇਅਰ। ਤਸਵੀਰ : ਹਰਕੀਰਤ ਸਿੰਘ ਸੰਧਰ

ਸਿਡਨੀ, 8 ਸਤੰਬਰ (ਹਰਕੀਰਤ ਸਿੰਘ ਸੰਧਰ)-ਪੰਜਾਬ ਦੀਆਂ ਬਰੂਹਾਂ 'ਤੇ ਪਾਕ ਪਵਿੱਤਰ ਅਤੇ ਸਵੱਛ ਪੰਜਾਬ ਦਾ ਸੁਪਨਾ ਲੈ ਕੇ ਕਾਰਜ ਕਰ ਰਹੀ 'ਅਜੀਤ ਹਰਿਆਵਲ ਲਹਿਰ' ਵਿਚ ਸਿਡਨੀ ਤੋਂ ਮੱਖਣ ਸਿੰਘ ਹੇਅਰ ਅਤੇ ਮਹਿੰਗਾ ਸਿੰਘ ਖੱਖ ਵੱਲੋਂ 11000 ਦਾ ਯੋਗਦਾਨ ਪਾਇਆ ਗਿਆ ਹੈ। ਮੱਖਣ ਸਿੰਘ ਅਤੇ ਖੱਖ ਨੇ 'ਅਜੀਤ ਹਰਿਆਵਲ ਲਹਿਰ' ਦੀ ਪ੍ਰਸੰਸਾ ਕਰਦਿਆਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ ਕੀਤਾ ਹੈ।

ਨਿਰਪਾਲ ਕਲੇਰ ਵੱਲੋਂ 12 ਹਜ਼ਾਰ ਦਾ ਸਹਿਯੋਗ

ਸ: ਨਿਰਪਾਲ ਸਿੰਘ ਕਲੇਰ

ਕੈਲਗਰੀ, 7 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਦੀ ਨਾਮਵਰ ਸ਼ਖ਼ਸੀਅਤ ਸ: ਨਿਰਪਾਲ ਸਿੰਘ ਕਲੇਰ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸਰਗਰਮ ਵਰਕਰ ਹੁਰਾਂ, 'ਅਜੀਤ ਹਰਿਆਵਲ ਲਹਿਰ' ਤੋਂ ਪ੍ਰਭਾਵਿਤ ਹੋ ਕੇ 12 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਕੈਲਗਰੀ ਤੋਂ 'ਅਜੀਤ' ਦੇ ਪ੍ਰਤੀਨਿਧ ਜਸਜੀਤ ਸਿੰਘ ਧਾਮੀ ਨੂੰ ਰਾਸ਼ੀ ਸੌਂਪਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਤੱਕ ਅਦਾਰਾ 'ਅਜੀਤ' ਚੰਗੀ ਸੋਚ ਨੂੰ ਲੈ ਕੇ ਪਹਿਲ ਕਦਮੀ ਕਰਦਾ ਆਇਆ ਹੈ। ਉਨ੍ਹਾਂ 'ਅਜੀਤ ਹਰਿਆਵਲ ਲਹਿਰ' ਸ਼ੁਰੂ ਕਰਨ ਲਈ ਡਾ: ਬਰਜਿੰਦਰ ਸਿੰਘ 'ਹਮਦਰਦ' ਹੁਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਰੱਬ ਕਰੇ ਕਿ ਜਦ ਅਸੀਂ ਪ੍ਰਵਾਸੀ ਮੁੜ ਪੰਜਾਬ ਜਾਈਏ ਤਾਂ ਫਿਰ ਤੋਂ ਹਰਿਆ ਭਰਿਆ ਪੰਜਾਬ ਦਿਖਾਈ ਦੇਵੇ।

ਸਾਹਿਬ ਟਰਾਂਸਪੋਰਟ ਮੈਲਬੌਰਨ ਵੱਲੋਂ
11,000 ਹਜ਼ਾਰ ਦਾ ਯੋਗਦਾਨ

ਮੈਲਬੌਰਨ, 7 ਸਤੰਬਰ (ਸਰਤਾਜ ਸਿੰਘ ਧੌਲ)-ਸਾਹਿਬ ਟਰਾਂਸਪੋਰਟ ਮੈਲਬੌਰਨ (ਆਸਟ੍ਰੇਲੀਆ) ਦੇ ਸ: ਮਨਪ੍ਰੀਤ ਸਿੰਘ, ਨਵਦੀਪ ਸਿੰਘ ਅਤੇ ਬਲਜਿੰਦਰ ਸਿੰਘ ਸੰਧੂ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11,000 ਹਜ਼ਾਰ ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਨੇ 'ਅਜੀਤ' ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਪੰਜਾਬ 'ਚ ਪੌਦੇ ਲਗਾਉਣ ਨਾਲ ਹਰਿਆਲੀ ਆਵੇਗੀ ਤੇ ਦੂਸ਼ਿਤ ਵਾਤਾਵਰਣ ਸਾਫ਼ ਹੋਵੇਗਾ।

ਸਿਡਨੀ ਪਾਰਕਲੀ ਗੁਰ: ਸਾਧ ਸੰਗਤ ਨੇ 13 ਹਜ਼ਾਰ ਦਿੱਤੇ

ਗੁਰਦੁਆਰਾ ਸਾਹਿਬ ਪਾਰਕਲੀ, ਸਿਡਨੀ

ਸਿਡਨੀ, 7 ਸਤੰਬਰ (ਸੰਧਰ)-'ਅਜੀਤ ਹਰਿਆਵਲ ਲਹਿਰ' ਵਿਚ ਸਿਡਨੀ ਪਾਰਕਲੀ ਗੁਰਦੁਆਰਾ ਸਾਧ ਸੰਗਤ ਵੱਲੋਂ 13 ਹਜ਼ਾਰ ਦਾ ਯੋਗਦਾਨ ਪਾਇਆ ਜਾ ਰਿਹਾ ਹੈ। 'ਅਜੀਤ ਹਰਿਆਵਲ ਲਹਿਰ ਇਕ ਲੋਕ ਲਹਿਰ ਬਣ ਕੇ ਵਿਦੇਸ਼ਾਂ ਵਿਚ ਕੰਮ ਕਰ ਰਹੀ ਹੈ। ਸਿਡਨੀ ਵਾਸੀਆਂ ਨੇ ਇਸ ਲਹਿਰ ਨੂੰ ਚੱਲਦਿਆਂ ਰੱਖਣ ਲਈ ਹਰ ਤਰ੍ਹਾਂ ਦਾ ਯੋਗਦਾਨ ਦੇਣ ਦਾ 'ਅਜੀਤ' ਪਰਿਵਾਰ ਨੂੰ ਵਚਨ ਦਿੱਤਾ ਹੈ। ਇਸ ਮੌਕੇ 'ਤੇ ਖੁਸ਼ਵਿੰਦਰ ਸਿੰਘ, ਨਰਿੰਦਰ ਸਿੰਘ, ਬਲਜੀਤ ਸਿੰਘ, ਮਨਜਿੰਦਰ ਸਿੰਘ, ਸੁੱਖਰਾਜ ਸਿੰਘ ਆਦਿ ਹਾਜ਼ਰ ਸਨ।

ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਐਸੋਸੀਏਸ਼ਨ
 ਫਰੈਂਕਫਰਟ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ

ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਐਸੋਸੀਏਸ਼ਨ ਫਰੈਂਕਫਰਟ (ਜਰਮਨੀ) ਦੇ ਮੈਂਬਰ ਇਕੱਤਰਤਾ ਤੋਂ ਬਾਅਦ ਸਾਂਝੀ ਤਸਵੀਰ ਖਿਚਵਾਉਂਦੇ ਹੋਏ।
 ਤਸਵੀਰ : ਬਸੰਤ ਸਿੰਘ ਰਾਮੂਵਾਲੀਆ

ਮਾਨਹਾਈਮ (ਜਰਮਨੀ), 7 ਸਤੰਬਰ (ਰਾਮੂਵਾਲੀਆ)-ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਐਸੋਸੀਏਸ਼ਨ ਫਰੈਂਕਫਰਟ (ਜਰਮਨੀ) ਦੇ ਸਮੂਹ ਮੈਂਬਰਾਂ ਦੀ ਫਰੈਂਕਫਰਟ ਵਿਖੇ ਇਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਦੌਰਾਨ 'ਅਜੀਤ ਸਮੂਹ ਜਲੰਧਰ' ਵੱਲੋਂ ਪੰਜਾਬ ਦੇ ਵਾਤਾਵਰਨ ਨੂੰ ਸੁਧਾਰਨ ਲਈ ਚਲਾਈ 'ਅਜੀਤ ਹਰਿਆਵਲ ਲਹਿਰ' ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲਿਆਂ ਦੀ ਸੋਚ ਉੱਤੇ ਪਹਿਰਾ ਦਿੰਦਿਆਂ ਸੰਸਥਾ ਦੇ ਸਮੂਹ ਮੈਂਬਰਾਂ ਨੇ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਦਾ ਯੋਗਦਾਨ ਪਾਇਆ। ਸਮੂਹ ਮੈਂਬਰਾਂ ਨੇ 'ਅਜੀਤ' ਸਮੂਹ ਵੱਲੋਂ ਚਲਾਈ ਗਈ ਇਸ ਲਹਿਰ ਨੂੰ ਮੁਬਾਰਕਬਾਦ ਦਿੰਦਿਆਂ ਹੋਇਆਂ ਕਿਹਾ ਕਿ ਇਹ ਮਨੁੱਖਤਾ ਦੀ ਭਲਾਈ ਲਈ ਅਤੇ ਆਪਣੀ ਧਰਤੀ ਨੂੰ ਹਰੀ ਭਰੀ ਤੇ ਪ੍ਰਦੂਸ਼ਣ ਤੋਂ ਰਹਿਤ ਵਾਤਾਵਰਨ ਨੂੰ ਸਵੱਛ ਰੱਖਣ ਲਈ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

ਭਾਜਪਾ ਮੰਡਲ ਲਾਲੜੂ ਵੱਲੋਂ 11 ਹਜ਼ਾਰ ਦਾ ਸਹਿਯੋਗ

ਲਾਲੜੂ ਵਿਖੇ 11000 ਰੁਪਏ ਦੀ ਰਾਸ਼ੀ ਅਜੀਤ ਪ੍ਰਤੀਨਿਧ ਨੂੰ ਦਿੰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਦੇਵ ਰਾਜ ਲਾਲੜੂ ਅਤੇ ਹੋਰ ਭਾਜਪਾ ਆਗੂ।
ਤਸਵੀਰ : ਵਿਦਿਆ ਸਾਗਰ

ਲਾਲੜੂ, 7 ਸਤੰਬਰ (ਰਾਜਬੀਰ ਸਿੰਘ)-ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਚਲਾਈ ਗਈ 'ਅਜੀਤ ਹਰਿਆਵਲ ਲਹਿਰ' ਦੀ ਭਰਪੂਰ ਸ਼ਲਾਘਾ ਕਰਦਿਆਂ ਭਾਜਪਾ ਮੰਡਲ ਲਾਲੜੂ ਵੱਲੋਂ ਇਸ ਲਹਿਰ ਵਿੱਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਅਜੀਤ ਪ੍ਰਤੀਨਿਧ ਰਾਜਬੀਰ ਸਿੰਘ ਨੂੰ ਇਹ ਰਾਸ਼ੀ ਸਮੂਹਿਕ ਰੂਪ ਵਿੱਚ ਸੌਂਪਦਿਆਂ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਦੇਵ ਰਾਜ ਲਾਲੜੂ, ਸੁਸ਼ੀਲ ਰਾਣਾ, ਸ਼ੋਮ ਚੰਦ ਗੋਇਲ, ਭੁਪਿੰਦਰ ਸਿੰਘ ਰਾਠੌਰ, ਸੰਜੀਵ ਗੋਇਲ, ਰਾਜੀਵ ਸ਼ਰਮਾ, ਰਣਜੀਤ ਸਿੰਘ ਰਾਣਾ ਅਤੇ ਸ੍ਰੀ ਗੁਰਮੀਤ ਸਿੰਘ ਟਿਵਾਣਾ ਨੇ ਕਿਹਾ ਕਿ ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਸ਼ੁਰੂ ਕੀਤਾ ਗਿਆ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਪੋਰਟਸ ਕਲਚਰਲ ਕਲੱਬ
ਬੇਗੋਵਾਲ ਵੱਲੋਂ 11 ਹਜ਼ਾਰ ਦਾ ਯੋਗਦਾਨ


ਬੇਗੋਵਾਲ ਵਿਖੇ 'ਅਜੀਤ ਹਰਿਆਵਲ ਲਹਿਰ' ਲਈ ਪੱਤਰਕਾਰ ਸੁਖਜਿੰਦਰ ਸਿੰਘ 11,000 ਰੁਪਏ ਦਾ ਚੈੱਕ ਦਿੰਦੇ ਹੋਏ ਪ੍ਰਧਾਨ ਸੁਰਿੰਦਰ ਸਿੰਘ ਰੂਬੀ। ਨਾਲ ਲੈਕਚਰਾਰ ਜੋਗਿੰਦਰ ਸਿੰਘ, ਅਜੈਬ ਸਿੰਘ ਤੇ ਹੋਰ। ਤਸਵੀਰ: ਸੁਖਜਿੰਦਰ ਸਿੰਘ

ਬੇਗੋਵਾਲ, 5 ਸਤੰਸਰ (ਸੁਖਜਿੰਦਰ ਸਿੰਘ)-'ਅਜੀਤ ਹਰਿਆਵਲ ਲਹਿਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰਲ ਕਲੱਬ ਬੇਗੋਵਾਲ ਵੱਲੋਂ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਰੂਬੀ ਦੀ ਅਗਵਾਈ ਹੇਠ ਇਸ ਲਹਿਰ ਲਈ 11,000 ਰੁਪਏ ਦਾ ਚੈੱਕ ਪੱਤਰਕਾਰ ਸੁਖਜਿੰਦਰ ਸਿੰਘ ਬੇਗੋਵਾਲ ਨੂੰ ਦਿੱਤਾ। ਇਸ ਸਮੇਂ ਕਲੱਬ ਮੈਂਬਰ ਲੈਕਚਰਾਰ ਜੋਗਿੰਦਰ ਸਿੰਘ ਅਜੈਬ, ਪ੍ਰਿੰ: ਬਲਬੀਰ ਸਿੰਘ, ਜਰਨੈਲ ਸਿੰਘ, ਮਲਕੀਤ ਸਿੰਘ ਲੁਬਾਣਾ, ਇੰਜੀ: ਗਗਨਦੀਪ ਸਿੰਘ ਬੱਲੀ, ਮਾ: ਹਜ਼ੂਰ ਸਿੰਘ, ਬਾਬਾ ਬਲਵੰਤ ਸਿੰਘ, ਪ੍ਰਿੰ: ਪ੍ਰਧਾਨ ਸਿੰਘ, ਹੈੱਡ ਮਾਸਟਰ ਸਵਰਨ ਸਿੰਘ, ਪ੍ਰਿੰ: ਸੁਰਿੰਦਰ ਸਿੰਘ ਭੁੱਲਰ, ਮਾ: ਕਸ਼ਮੀਰ ਸਿੰਘ ਟਾਹਲੀ, ਅਨੂਪ ਸਿੰਘ, ਮਾ: ਬਲਬੀਰ ਸਿੰਘ ਨੰਗਲ ਲੁਬਾਣਾ, ਜੋਗਿੰਦਰ ਸਿੰਘ, ਮਾ: ਮੱਖਣ ਸਿੰਘ ਸੂਬੇਦਾਰ, ਕਰਨੈਲ ਸਿੰਘ, ਮਾ: ਰਾਜੂ ਸਿੰਘ, ਮਾ: ਦਲਵਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਜਥੇ: ਅਵਤਾਰ ਸਿੰਘ ਵੱਲੋਂ 11 ਹਜ਼ਾਰ ਦਾ ਯੋਗਦਾਨ

ਨਕੋਦਰ, 5 ਸਤੰਬਰ (ਦਲਬੀਰ ਸਿੰਘ ਸੰਧੂ)-ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ 'ਅਜੀਤ ਹਰਿਆਵਲ ਲਹਿਰ' ਅਧੀਨ ਸਾਨੂੰ ਸਾਰਿਆਂ ਨੂੰ ਉਤਸ਼ਾਹ ਨਾਲ ਸਹਿਯੋਗ ਪਾਉਣਾ ਚਾਹੀਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਹਲਕਾ ਨਕੋਦਰ ਤੋਂ ਪੰਥਕ ਮੋਰਚੇ ਵੱਲੋਂ ਸ਼੍ਰੋਮਣੀ ਕਮੇਟੀ ਚੋਣ ਲੜ ਰਹੇ ਜਥੇਦਾਰ ਅਵਤਾਰ ਸਿੰਘ ਰਾਮੇਵਾਲ ਨੇ ਇਸ ਲਹਿਰ 'ਚ ਆਪਣਾ ਯੋਗਦਾਨ ਪਾਉਂਦਿਆਂ ਗਿਆਰਾ ਹਜ਼ਾਰ ਰੁਪਏ ਭੇਟ ਕੀਤੇ। ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਨਾਲ-ਨਾਲ ਸਾਨੂੰ ਸਮਾਜਿਕ ਦੂਸ਼ਿਤਾਂ ਵੀ ਖ਼ਤਮ ਕਰਕੇ ਸਾਫ਼-ਸੁਥਰਾ ਸਮਾਜ ਸਿਰਜਣ ਲਈ ਚੰਗੀਆਂ ਸ਼ਖ਼ਸੀਅਤਾਂ ਦਾ ਸਮਾਜਿਕ ਸਾਥ ਦੇਣਾ ਚਾਹੀਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ 'ਅਜੀਤ ਹਰਿਆਵਲ ਲਹਿਰ'
 ਲਈ ਇਕ ਲੱਖ ਦਾ ਚੈੱਕ ਦਿੱਤਾ

'ਅਜੀਤ ਹਰਿਆਵਲ ਲਹਿਰ' ਤਹਿਤ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਕ ਲੱਖ ਰੁਪਏ ਦਾ ਚੈਕ ਸੁਖਵਿੰਦਰਜੀਤ ਸਿੰਘ ਬਹੋੜੂ ਇੰਚਾਰਜ 'ਅਜੀਤ' ਉਪ ਦਫ਼ਤਰ ਅੰਮ੍ਰਿਤਸਰ ਨੂੰ ਦਿੰਦੇ ਹੋਏ। ਤਸਵੀਰ : ਹਰਜੀਤ ਸਿੰਘ

ਅੰਮ੍ਰਿਸਤਰ, 4 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਅੰਮ੍ਰਿਤਸਰ ਫੇਰੀ ਦੌਰਾਨ ਇਕ ਲੱਖ ਰੁਪਏ ਦਾ ਚੈਕ 'ਅਜੀਤ ਹਰਿਆਵਲ ਲਹਿਰ' ਤਹਿਤ ਰੋਜ਼ਾਨਾ ਅਜੀਤ ਉਪ ਦਫ਼ਤਰ ਅੰਮ੍ਰਿਤਸਰ ਦੇ ਇੰਚਾਰਜ ਸੁਖਵਿੰਦਰਜੀਤ ਸਿੰਘ ਬਹੋੜੂ ਨੂੰ ਸੌਂਪਦਿਆਂ ਬੂਟੇ ਲਾਉਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਕਰਨ ਅਤੇ ਹਰਿਆ ਭਰਿਆ ਬਣਾਉਣ ਲਈ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜੋਰ ਦਿੱਤਾ ਕਿ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾ ਜੋ ਜੰਗਲਾਤ ਦੇ ਘੱਟ ਰਹੇ ਰਕਬੇ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਓਮ ਪ੍ਰਕਾਸ਼ ਸੋਨੀ ਵਿਧਾਇਕ, ਸੀਨੀ: ਕਾਂਗਰਸ ਆਗੂ ਗੁਰਜੀਤ ਸਿੰਘ ਔਜਲਾ, ਕਾਂਗਰਸ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਸਾਬਕਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਵੀ ਨਾਲ ਸਨ।

 ਮੰਡ ਪਰਿਵਾਰ ਵੱਲੋਂ 11 ਹਜ਼ਾਰ ਦਾ ਸਹਿਯੋਗ

ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦੇ ਸੂਬਾ ਜਨਰਲ ਸਕੱਤਰ ਸ: ਗੁਰਸਿਮਰਨ ਸਿੰਘ ਮੰਡ, ਗਗਨਦੀਪ ਸਿੰਘ, ਭਵਜੋਤ ਸਿੰਘ ਅਤੇ ਰਵਿੰਦਰ ਸਿੰਘ ਜੁੱਗੀ ਬਰਾੜ 'ਅਜੀਤ' ਦੇ ਲੁਧਿਆਣਾ ਸਥਿਤ ਫੋਟੋਗ੍ਰਾਫ਼ਰ ਹਰਿੰਦਰ ਸਿੰਘ ਕਾਕਾ ਨੂੰ 11 ਹਜ਼ਾਰ ਰੁਪਏ ਦਾ ਚੈਕ ਭੇਟ ਕਰਦੇ ਹੋਏ। ਅਜੀਤ ਤਸਵੀਰ

ਲੁਧਿਆਣਾ, 4 ਸਤੰਬਰ (ਗੁਰਿੰਦਰ ਸਿੰਘ)-ਉਘੇ ਸਮਾਜ ਸੇਵਕ ਮਨਜੀਤ ਸਿੰਘ ਭੁੱਟਾ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦੇ ਸੂਬਾ ਜਨਰਲ ਸਕੱਤਰ ਸ: ਗੁਰਸਿਮਰਨ ਸਿੰਘ ਮੰਡ ਦੇ ਪਰਿਵਾਰ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। 'ਅਜੀਤ' ਲੁਧਿਆਣਾ ਸਥਿਤ ਉਪ ਦਫ਼ਤਰ ਵਿਚ ਸ: ਮੰਡ ਤੋਂ ਇਲਾਵਾ ਗਗਨਦੀਪ ਸਿੰਘ ਮੰਡ, ਕਾਕਾ ਭਵਜੋਤ ਸਿੰਘ ਅਤੇ ਰਵਿੰਦਰ ਸਿੰਘ ਜੁੱਗੀ ਬਰਾੜ ਨੇ 'ਅਜੀਤ' ਦੇ ਲੁਧਿਆਣਾ ਸਥਿਤ ਸਟਾਫ਼ ਫੋਟੋਗ੍ਰਾਫ਼ਰ ਹਰਿੰਦਰ ਸਿੰਘ ਕਾਕਾ ਨੂੰ ਇਸ ਰਕਮ ਦਾ ਚੈਕ ਭੇਂਟ ਕੀਤਾ। ਇਸ ਮੌਕੇ ਸ: ਮੰਡ ਨੇ 'ਅਜੀਤ ਅਖ਼ਬਾਰ' ਸਮੂਹ ਵੱਲੋਂ ਸ਼ੁਰੂ ਕੀਤੀ ਇਸ ਲਹਿਰ ਦੀ ਸ਼ਲਾਘਾ ਕੀਤੀ।

ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਅਜੀਤ ਹਰਿਆਵਲ ਲਹਿਰ 'ਚ 11 ਹਜ਼ਾਰ ਰੁਪਏ ਦਾ ਯੋਗਦਾਨ

ਪੰਥ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ 'ਅਜੀਤ ਹਰਿਆਵਲ ਲਹਿਰ'
ਲਈ 11 ਹਜ਼ਾਰ ਰੁਪਏ ਦਾ ਚੈਕ ਦੇਣ ਸਮੇਂ ਪਰਿਵਾਰ ਨਾਲ ਨਜ਼ਰ ਆ ਰਹੇ ਹਨ।
ਤਸਵੀਰ: ਹਰਿੰਦਰ ਸਿੰਘ ਕਾਕਾ

ਲੁਧਿਆਣਾ, 3 ਸਤੰਬਰ (ਗੁਰਿੰਦਰ ਸਿੰਘ)-ਪੰਥ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਨੇ 'ਅਜੀਤ' ਹਰਿਆਵਲ ਲਹਿਰ ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਭਾਈ ਸੋਢੀ ਨੇ ਆਪਣੇ ਦਸਵੰਧ ਵਿਚੋਂ ਇਹ ਰਕਮ 'ਅਜੀਤ' ਦੇ ਲੁਧਿਆਣਾ ਸਥਿਤ ਉਪ ਦਫ਼ਤਰ ਵਿਚ ਫੋਟੋਗ੍ਰਾਫ਼ਰ ਸ: ਹਰਿੰਦਰ ਸਿੰਘ ਕਾਕਾ ਨੂੰ ਪ੍ਰਦਾਨ ਕੀਤੀ। ਇਸ ਸਮੇਂ ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਵੱਲੋਂ ਧਰਤੀ ਨੂੰ ਮਾਤਾ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੰਦਿਆਂ ਧਰਤੀ ਮਾਤਾ ਦੀ ਸੰਭਾਲ ਦਾ ਉਪਦੇਸ਼ ਦਿੱਤਾ ਹੈ। ਧਰਤੀ ਨੂੰ ਹਰੀ ਭਰੀ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਤ ਰਹਿਤ ਕਰਨ ਲਈ ਚਲਾਈ ਗਈ ਇਸ ਲਹਿਰ ਲਈ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਇਹ ਮਹਾਨ ਕਾਰਜ ਮਨੁੱਖਤਾ ਦੀ ਭਲਾਈ ਲਈ ਹੈ ਇਸ ਲਈ ਸਿੱਖ ਧਰਮ ਵਿਚ ਵਿਸ਼ਵਾਸ਼ ਰੱਖਣ ਵਾਲੇ ਹਰ ਇਨਸਾਨ ਨੂੰ ਤਨ ਮਨ ਅਤੇ ਧਨ ਨਾਲ ਸਹਿਯੋਗ ਦੇ ਕੇ ਇਸ ਲਹਿਰ ਦਾ ਹਿੱਸਾ ਬਨਣਾ ਚਾਹੀਦਾ ਹੈ।

ਵਿਧਾਇਕ ਹਰਮੋਹਿੰਦਰ ਸਿੰਘ ਪ੍ਰਧਾਨ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ

ਹਲਕਾ ਰਾਏਕੋਟ ਦੇ ਵਿਧਾਇਕ ਸ: ਹਰਮੋਹਿੰਦਰ ਸਿੰਘ ਪ੍ਰਧਾਨ ਲੁਧਿਆਣਾ ਸਥਿਤ 'ਅਜੀਤ' ਦੇ ਸਟਾਫ਼ ਰਿਪੋਰਟਰ ਗੁਰਿੰਦਰ ਸਿੰਘ ਨੂੰ 21000 ਰੁਪਏ ਦੀ ਰਾਸ਼ੀ ਪ੍ਰਦਾਨ ਕਰਦੇ ਹੋਏ।
ਤਸਵੀਰ: ਹਰਿੰਦਰ ਸਿੰਘ ਕਾਕਾ

ਲੁਧਿਆਣਾ, 2 ਸਤੰਬਰ (ਗੁਰਿੰਦਰ ਸਿੰਘ) - ਹਲਕਾ ਰਾਏਕੋਟ ਦੇ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਸ: ਹਰਮੋਹਿੰਦਰ ਸਿੰਘ ਪ੍ਰਧਾਨ ਨੇ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਅੱਜ ਲੁਧਿਆਣਾ ਸਥਿਤ 'ਅਜੀਤ' ਦੇ ਸਟਾਫ਼ ਰਿਪੋਰਟਰ ਨੂੰ ਸ: ਪ੍ਰਧਾਨ ਨੇ ਇਹ ਰਕਮ ਪ੍ਰਦਾਨ ਕੀਤੀ ਅਤੇ ਅਜੀਤ ਅਖ਼ਬਾਰ ਸਮੂਹ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਇਸਦੀ ਸਫ਼ਲਤਾ ਲਈ ਸ਼ੁੱਭ ਇਛਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਕਿਹਾ ਕਿ 'ਅਜੀਤ ਅਖ਼ਬਾਰ ਸਮੂਹ' ਨੇ ਹਮੇਸ਼ਾਂ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਅਤੇ ਹੁਣ ਵੀ ਉਨ੍ਹਾਂ ਪੰਜਾਬ ਦੇ ਵਾਤਾਵਰਣ ਦੀ ਸ਼ੁੱਧਤਾ ਲਈ ਪੰਜਾਬ ਅੰਦਰ ਸਵਾ ਪੰਜ ਲੱਖ ਤੋਂ ਵੱਧ ਪੌਦੇ ਲਗਾ ਕੇ ਇਸ ਮੁਹਿੰਮ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਿਸ ਵਿਚ ਉਹ ਮੁੜ ਭਰਪੂਰ ਸਹਿਯੋਗ ਦੇਣਗੇ।

ਗੁਰਨਾਮ ਸਿੰਘ ਤੇ ਜਗਪਾਲ ਸਿੰਘ ਅਬੁਲਖੁਰਾਣਾ ਵੱਲੋਂ
21 ਹਜ਼ਾਰ ਦਾ ਯੋਗਦਾਨ

ਮਲੋਟ, 1 ਸਤੰਬਰ (ਗੁਰਮੀਤ ਸਿੰਘ ਮੱਕੜ)-'ਅਜੀਤ' ਪ੍ਰਕਾਸ਼ਨ ਸਮੂਹ ਵੱਲੋਂ ਵਾਤਾਵਰਨ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਕਰਨ ਲਈ ਵਿੱਢੀ 'ਅਜੀਤ ਹਰਿਆਵਲ ਲਹਿਰ' 'ਚ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲਖੁਰਣਾ ਤੇ ਨੌਜਵਾਨ ਕਾਂਗਰਸੀ ਤੇ ਲੰਬੀ ਹਲਕੇ ਤੋਂ ਸੰਭਾਵੀ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਵੱਲੋਂ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਅੱਜ ਇਸ ਪੱਤਰਕਾਰ ਦੇ ਮਲੋਟ ਸਥਿਤ ਦਫ਼ਤਰ ਵਿੱਚ ਕਾਂਗਰਸ ਦੇ ਸਕੱਤਰ ਬਲਜੀਤ ਸਿੰਘ ਚਹਿਲ ਨਾਲ ਪਹੁੰਚ ਕੇ ਆਪਣਾ ਸਹਿਯੋਗ ਦਿੰਦਿਆਂ ਉਨ੍ਹਾਂ ਕਿਹਾ ਕਿ ਰੁੱਖ ਲਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਜਿਸਨੂੰ ਦੇਖਦੇ ਹੋਏ 'ਅਜੀਤ' ਪ੍ਰਕਾਸ਼ਨ ਸਮੂਹ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ 'ਅਜੀਤ' ਅਖ਼ਬਾਰ ਸਮੂਹ ਨੇ ਹਮੇਸ਼ਾਂ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਤੇ ਹੁਣ ਵਾਤਾਵਰਣਨ ਦੀ ਸ਼ੁੱਧਤਾ ਤੇ ਪ੍ਰਦੂਸ਼ਣ ਰਹਿਤ ਸਮਾਜ ਦੀ ਸਿਰਜਣਾ ਦਾ ਉਪਰਾਲਾ ਅਤਿ ਸ਼ਲਾਘਾਯੋਗ ਹੈ। ਇਸ ਦੀ ਕਾਮਯਾਬੀ ਲਈ ਪੰਜਾਬ ਦੇ ਸਾਰੇ ਵਰਗਾਂ ਨੂੰ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਜੋਧ ਸਿੰਘ ਸਮਰਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਚੁਣੇ ਜਾਣ
'ਤੇ 11,200 ਦਾ ਯੋਗਦਾਨ

ਮੈਲਬੌਰਨ, 1 ਸਤੰਬਰ (ਸਰਤਾਜ ਸਿੰਘ ਧੌਲ)-ਯੂਥ ਅਕਾਲੀ ਦਲ ਦਿਹਾਤੀ (ਅੰਮ੍ਰਿਤਸਰ) ਦੇ ਪ੍ਰਧਾਨ ਸ: ਜੋਧ ਸਿੰਘ ਸਮਰਾ ਦੇ ਹਲਕਾ ਗੁਰੂ ਕਾ ਬਾਗ ਤੋਂ ਸਰਬਸੰਮਤੀ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਚੁਣੇ ਜਾਣ 'ਤੇ ਯੂਥ ਅਕਾਲੀ ਦਲ ਪਰਥ (ਆਸਟ੍ਰੇਲੀਆ) ਦੇ ਬਿਕਰਮ ਸਮਰਾ, ਗਗਨਪ੍ਰੀਤ ਵੱਲ੍ਹਾ, ਰਵੀਦੀਪ ਮਿੱਠਾਪੁਰ, ਮਨੀ ਗੋਰਾਇਆ, ਸੁਬੇਗ ਸਿੰਘ ਲੁੱਧੜ, ਸ਼ਿਵਨੀਤ ਸੁਕਰਚੱਕ, ਮਨਬੀਰ ਸਿੰਘ, ਅਮਨ ਧਾਰੀਵਾਲ, ਪ੍ਰਿੰਸ ਬਟਾਲਾ ਤੇ ਗੈਰੀ ਵਿਰਦੀ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ 'ਅਜੀਤ ਹਰਿਆਵਲ ਲਹਿਰ' ਲਈ 11,200 ਰੁਪਏ ਦਾ ਯੋਗਦਾਨ ਪਾਇਆ ਹੈ। ਉਪਰੋਕਤ ਆਗੂਆਂ ਨੇ 'ਅਜੀਤ' ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਬੀਬੀ ਦਵਿੰਦਰ ਕੌਰ ਕਾਲਰਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਬੀਬੀ ਦਵਿੰਦਰ ਕੌਰ ਕਾਲਰਾ 'ਅਜੀਤ' ਦੇ ਪ੍ਰਤੀਨਿਧੀ ਅਮਨਦੀਪ ਕੌਰ ਨੂੰ 11 ਹਜ਼ਾਰ ਦੀ ਰਕਮ ਭੇਟ ਕਰਦੇ ਹੋਏ, ਨਾਲ ਗੁਰਦਿਆਲ ਸਿੰਘ ਕਾਲਰਾ ਤੇ ਹਰਵਿੰਦਰਪਾਲ ਸਿੰਘ ਕਾਲਰਾ। ਤਸਵੀਰ : ਅਮਨਦੀਪ ਕੌਰ

ਆਦਮਪੁਰ, 1 ਸਤੰਬਰ (ਅਮਨਦੀਪ ਕੌਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਿੱਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਊਮੀਦਵਾਰ ਬੀਬੀ ਦਵਿੰਦਰ ਕੌਰ ਕਾਲਰਾ ਵਲੋਂ 'ਅਜੀਤ ਹਰਿਆਵਲ ਲਹਿਰ' 'ਚ 11 ਹਜ਼ਾਰ ਦਾ ਯੋਗਦਾਨ ਦਿੱਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦਿਆਲ ਸਿੰਘ ਕਾਲਰਾ ਨੇ ਆਦਾਰਾ 'ਅਜੀਤ' ਦੀ ਇਸ ਮੁਹਿੰਮ ਦੀ ਸ਼ਾਲਾਘਾ ਕਰਦਿਆਂ ਭਵਿੱਖ 'ਚ ਵੀ ਯੋਗਦਾਨ ਦੇਣ ਦੀ ਵੱਚਨਬੱਧਤਾ ਦਰਸਾਈ।

ਗੁ: ਅਕਾਲਗੜ੍ਹ ਸਾਹਿਬ ਦੇ ਪ੍ਰਧਾਨ ਸਵਰਨ ਸਿੰਘ ਵੱਲੋਂ
11 ਹਜ਼ਾਰ ਰੁਪਏ ਦਾ ਯੋਗਦਾਨ

ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਪ੍ਰਧਾਨ ਸ. ਸਵਰਨ ਸਿੰਘ ਤੇ ਸ. ਅਮਰੀਕ ਸਿੰਘ ਸੱਚਰ 'ਅਜੀਤ' ਦੇ ਲੁਧਿਆਣਾ ਸਥਿਤ ਸਟਾਫ ਰਿਪੋਰਟਰ ਗੁਰਿੰਦਰ ਸਿੰਘ ਨੂੰ 11 ਹਜ਼ਾਰ ਰੁਪਏ ਦੈ ਚੈੱਕ ਪ੍ਰਦਾਨ ਕਰਦੇ ਹੋਏ। ਤਸਵੀਰ : ਹਰਿੰਦਰ ਸਿੰਘ ਕਾਕਾ

ਲੁਧਿਆਣਾ, 1 ਸਤੰਬਰ (ਗੁਰਿੰਦਰ ਸਿੰਘ)-ਚੌੜਾ ਬਾਜ਼ਾਰ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਪ੍ਰਧਾਨ ਸ. ਸਵਰਨ ਸਿੰਘ, ਸਮੂਹ ਪ੍ਰਬੰਧਕ ਕਮੇਟੀ ਤੇ ਇਲਾਕਾ ਸੰਗਤ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਸ. ਸਵਰਨ ਸਿੰਘ ਪ੍ਰਧਾਨ ਨੇ ਇਸ ਰਕਮ ਦਾ ਚੈੱਕ ਲੁਧਿਆਣਾ ਸਥਿਤ 'ਅਜੀਤ' ਦੇ ਇਸ ਸਟਾਫ ਰਿਪੋਰਟਰ ਨੂੰ ਪ੍ਰਦਾਨ ਕੀਤਾ। ਉਨ੍ਹਾਂ 'ਅਜੀਤ' ਅਖ਼ਬਾਰ ਸਮੂਹ ਵੱਲੋਂ ਪੰਜਾਬ ਦੇ ਸਾਫ ਸੁਥਰੇ ਤੇ ਪ੍ਰਦੂਸ਼ਣ ਰਹਿਤ ਭਵਿੱਖ ਲਈ ਆਰੰਭੀ ਇਸ ਲਹਿਰ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਮੇਂ ਸ. ਅਮਰੀਕ ਸਿੰਘ ਸੱਚਰ ਵੀ ਹਾਜ਼ਰ ਸਨ।

ਵਿਧਾਇਕ ਸੰਗਤ ਸਿੰਘ ਗਿਲਜੀਆਂ ਵੱਲੋਂ 31 ਹਜ਼ਾਰ ਦਾ ਯੋਗਦਾਨ

ਜਲੰਧਰ, 30 ਅਗਸਤ (ਜਸਪਾਲ ਸਿੰਘ)-ਹਲਕਾ ਟਾਂਡਾ ਤੋਂ ਕਾਂਗਰਸ ਦੇ ਵਿਧਾਇਕ ਸ. ਸੰਗਤ ਸਿੰਘ ਗਿਲਜੀਆਂ ਵਲੋਂ 'ਅਜੀਤ ਹਰਿਆਵਲ ਲਹਿਰ' 'ਚ 31 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਹ ਰਾਸ਼ੀ ਉਨ੍ਹਾਂ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪੀ ਗਈ। ਸ. ਗਿਲਜੀਆਂ ਨੇ ਇਸ ਯੋਗਦਾਨ ਨੂੰ ਆਪਣੇ ਪਿਤਾ ਸ. ਹਰਨਾਮ ਸਿੰਘ ਅਤੇ ਮਾਤਾ ਬੀਬੀ ਭਾਗ ਕੌਰ ਦੀ ਯਾਦ ਨੂੰ ਸਮਰਪਿਤ ਕਰਦਿਆਂ ਕਿਹਾ ਕਿ 'ਅਜੀਤ ਹਰਿਆਵਲ ਲਹਿਰ' 'ਚ ਇਹ ਜੌੜੀਆ ਪਰਿਵਾਰ ਦਾ ਅਦਨਾ ਜਿਹਾ ਯੋਗਦਾਨ ਹੈ। ਇਸ ਮੌਕੇ ਉਨ੍ਹਾਂ ਇਸ ਲਹਿਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਚੁੱਕਿਆ ਗਿਆ ਇਹ ਅਦਾਰਾ 'ਅਜੀਤ' ਦਾ ਬਹੁਤ ਹੀ ਅਹਿਮ ਤੇ ਸਰਾਹੁਣਯੋਗ ਕਦਮ ਹੈ, ਜਿਸ ਦੀ ਕਾਮਯਾਬੀ ਲਈ ਸਾਰਿਆਂ ਨੂੰ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਸ: ਸੰਨੀ ਜੌਹਰ ਵੱਲੋਂ 21 ਹਜ਼ਾਰ ਰੁਪਏ ਦਾ ਯੋਗਦਾਨ

ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ: ਮਨਿੰਦਰਪਾਲ ਸਿੰਘ ਸੰਨੀ ਜੌਹਰ ਲੁਧਿਆਣਾ ਸਥਿਤ 'ਅਜੀਤ' ਦੇ ਸਟਾਫ਼ ਰਿਪੋਰਟਰ ਗੁਰਿੰਦਰ ਸਿੰਘ ਨੂੰ 21 ਹਜ਼ਾਰ ਰੁਪਏ ਦਾ ਚੈਕ ਪ੍ਰਦਾਨ ਕਰਦੇ ਹੋਏ। ਨਾਲ ਮਾਣਕ ਸਿੰਘ ਰੇਖੀ ਵੀ ਨਜ਼ਰ ਆ ਰਹੇ ਹਨ। ਤਸਵੀਰ: ਹਰਿੰਦਰ ਸਿੰਘ ਕਾਕਾ

ਲੁਧਿਆਣਾ, 30 ਅਗਸਤ (ਗੁਰਿੰਦਰ ਸਿੰਘ)-ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ: ਮਨਿੰਦਰਪਾਲ ਸਿੰਘ ਸੰਨੀ ਜੌਹਰ ਨੇ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਸ੍ਰੀ ਸੰਨੀ ਜੌਹਰ ਨੇ ਅੱਜ ਇਥੇ 'ਅਜੀਤ' ਲੁਧਿਆਣਾ ਸਥਿਤ ਸਟਾਫ਼ ਰਿਪੋਰਟਰ ਨੂੰ ਇਹ ਚੈੱਕ ਪ੍ਰਦਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ 'ਅਜੀਤ' ਅਖ਼ਬਾਰ ਸਮੂਹ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਹੈ ਅਤੇ ਹੁਣ ਵੀ ਉਨ੍ਹਾਂ ਵਾਤਾਵਰਣਨ ਦੀ ਸ਼ੁੱਧਤਾ ਅਤੇ ਪ੍ਰਦੂਸ਼ਣ ਰਹਿਤ ਸਮਾਜ ਦੀ ਸਿਰਜਣਾ ਨੂੰ ਲੈ ਕੇ ਪੰਜਾਬ ਭਰ ਵਿਚ ਸਵਾ ਪੰਜ ਲੱਖ ਦੇ ਕਰੀਬ ਪੌਦੇ ਲਗਾਏ ਹਨ ਜਿਸ ਨੂੰ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਵਰਕਰ ਵੀ ਇਸ ਲਹਿਰ ਵਿਚ ਯੋਗਦਾਨ ਪਾ ਰਹੇ ਹਨ। ਇਸ ਮੌਕੇ ਮਾਣਕ ਰੇਖੀ ਵੀ ਹਾਜ਼ਰ ਸਨ।

ਬਾਪੂ ਪਿਰਥੀ ਪਾਲ ਸਿੰਘ ਵੱਲੋਂ 'ਅਜੀਤ ਹਰਿਆਵਲ
ਲਹਿਰ
ਲਈ 11 ਹਜ਼ਾਰ ਦਾ ਯੋਗਦਾਨ

ਫ਼ਿਰੋਜ਼ਪੁਰ, 30 ਅਗਸਤ (ਮਲਕੀਅਤ ਸਿੰਘ)- 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਵਿੱਢੀ 'ਅਜੀਤ ਹਰਿਆਵਲ ਲਹਿਰ' ਵਿਚ ਬਾਪੂ ਪਿਰਥੀ ਪਾਲ ਸਿੰਘ ਸੀਨੀਅਰ ਕਾਂਗਰਸੀ ਆਗੂ ਨੌਰੰਗ ਕੇ ਸਿਆਲ ਫ਼ਿਰੋਜ਼ਪੁਰ ਵੱਲੋਂ 11 ਹਜ਼ਾਰ ਦਾ ਯੋਗਦਾਨ ਪਾਇਆ ਗਿਆ ਹੈ। 'ਅਜੀਤ' ਉਪ ਦਫ਼ਤਰ ਵਿਖੇ ਪਹੁੰਚ ਕੇ ਆਪਣਾ ਸਹਿਯੋਗ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਰੁੱਖ ਲਗਾਉਣਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਜਿਸ ਨੂੰ ਦੇਖਦੇ ਹੋਏ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਸ਼ੁਰੂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ, ਕਿਉਂਕਿ ਰੁੱਖ ਤੇ ਮਨੁੱਖ ਦਾ ਜਨਮ-ਜਨਮ ਤੋਂ ਸਬੰਧ ਹੈ।

'ਅਜੀਤ ਹਰਿਆਵਲ ਲਹਿਰ' ਲਈ ਥਿਆੜਾ
ਪਰਿਵਾਰ ਵੱਲੋਂ 1 ਲੱਖ ਦਾ ਯੋਗਦਾਨ

ਸਵ. ਸ: ਕੇਵਲ ਸਿੰਘ ਥਿਆੜਾ ਅਤੇ ਮਾਤਾ ਬਖਸ਼ੀਸ਼ ਕੌਰ ਥਿਆੜਾ ਦੀ ਤਸਵੀਰ।

ਹੁਸ਼ਿਆਰਪੁਰ, 29 ਅਗਸਤ (ਬਲਜਿੰਦਰ ਪਾਲ ਸਿੰਘ)- ਥਿਆੜਾ ਪਰਿਵਾਰ ਵੱਲੋਂ ਆਪਣੇ ਬਜ਼ੁਰਗਾਂ ਸਵ: ਸ: ਕੇਵਲ ਸਿੰਘ ਥਿਆੜਾ ਤੇ ਮਾਤਾ ਬਖਸ਼ੀਸ਼ ਕੌਰ ਦੀ ਯਾਦ 'ਚ 'ਅਜੀਤ ਹਰਿਆਵਲ ਲਹਿਰ' ਲਈ 1 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਮੌਕੇ ਪਰਿਵਾਰ ਨੇ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਕਰਦੇ ਹੋਏ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਚੁੱਕਿਆ ਗਿਆ ਇਹ ਬਹੁਤ ਵਧੀਆ ਕਦਮ ਹੈ ਅਤੇ ਇਸ ਲਹਿਰ 'ਚ ਹਰ ਨਾਗਰਿਕ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾ ਰਹੇ ਪੱਧਰ ਅਤੇ ਰੁੱਖਾਂ ਦੀ ਕਟਾਈ ਨਾਲ ਵਾਤਾਵਰਨ ਪ੍ਰਤੀ ਇੱਕ ਗੰਭੀਰ ਚੁਣੌਤੀ ਪੈਦਾ ਹੋ ਗਈ ਹੈ, ਜਿਸ ਦੇ ਟਾਕਰੇ ਲਈ ਅਦਾਰਾ 'ਅਜੀਤ' ਵੱਲੋਂ ਕੀਤੀ ਗਈ ਪਹਿਲ ਕਦਮੀ ਬਹੁਤ ਹੀ ਸਾਰਥਕ ਉਪਰਾਲਾ ਹੈ। ਪਰਿਵਾਰਕ ਮੈਂਬਰਾਂ 'ਚ ਸ: ਰਘੁਵੀਰ ਸਿੰਘ ਥਿਆੜਾ ਅਤੇ ਸ੍ਰੀਮਤੀ ਰਾਜਵੀਰ ਕੌਰ ਥਿਆੜਾ, ਸ: ਬਲਰਾਜ ਸਿੰਘ ਥਿਆੜਾ ਅਤੇ ਸ੍ਰੀਮਤੀ ਜਸਵਿੰਦਰ ਕੌਰ ਥਿਆੜਾ, ਸ: ਜਗਵੀਰ ਸਿੰਘ ਥਿਆੜਾ ਅਤੇ ਸ੍ਰੀਮਤੀ ਸੁਰਿੰਦਰ ਕੌਰ ਥਿਆੜਾ, ਸ: ਗੁਰਪ੍ਰੀਤ ਸਿੰਘ ਥਿਆੜਾ ਅਤੇ ਸ੍ਰੀਮਤੀ ਇੰਦਰਜੀਤ ਕੌਰ ਥਿਆੜਾ ਆਦਿ ਸ਼ਾਮਿਲ ਹਨ। ਇੱਥੇ ਜ਼ਿਕਰਯੋਗ ਹੈ ਕਿ ਥਿਆੜਾ ਪਰਿਵਾਰ ਹਮੇਸ਼ਾ ਧਾਰਮਿਕ, ਸਮਾਜਿਕ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਂਦਾ ਆ ਰਿਹਾ ਹੈ।

ਸ੍ਰੀ ਗੁਰੂ ਸਿੰਘ ਸਭਾ ਰੀਵਸਵੀ ਸਿਡਨੀ
ਵੱਲੋਂ 21 ਹਜ਼ਾਰ ਦਾ ਯੋਗਦਾਨ

ਸਿਡਨੀ ਤੋਂ ਪੱਤਰਕਾਰ ਹਰਕੀਰਤ ਸਿੰਘ ਸੰਧਰ ਨੂੰ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਸੌਂਪਦੇ ਹੋਏ ਪ੍ਰਧਾਨ ਮਹਿੰਦਰ ਸਿੰਘ ਬਿੱਟਾ, ਸਵਰਨ ਸਿੰਘ, ਰਣਧੀਰ ਸਿੰਘ, ਇਕਬਾਲ ਸਿੰਘ ਹਾਰਟਾ, ਜਤਿੰਦਰ ਸਿੰਘ ਅਤੇ ਰਛਪਾਲ ਮਿਨਹਾਸ। ਤਸਵੀਰ : ਹਰਕੀਰਤ ਸਿੰਘ ਸੰਧਰ

ਸਿਡਨੀ, 29 ਅਗਸਤ (ਹਰਕੀਰਤ ਸਿੰਘ ਸੰਧਰ)-ਸ੍ਰੀ ਗੁਰੂ ਸਿੰਘ ਸਭਾ ਰੀਵਸਵੀ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ ਇੱਕੀ ਹਜ਼ਾਰ ਦਾ ਯੋਗਦਾਨ ਪਾਇਆ ਗਿਆ। ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਬਿੱਟਾ ਅਤੇ ਜਨਰਲ ਸਕੱਤਰ ਸਵਰਨ ਸਿੰਘ ਨੇ 'ਅਜੀਤ' ਦੇ ਸਿਡਨੀ ਤੋਂ ਪੱਤਰਕਾਰ ਹਰਕੀਰਤ ਸਿੰਘ ਸੰਧਰ ਨੂੰ ਪੈਸੇ ਸੌਂਪਦੇ ਹੋਏ ਕਿਹਾ ਕਿ 'ਅਜੀਤ' ਵੱਲੋਂ ਕੀਤਾ ਜਾ ਰਿਹਾ ਇਹ ਕਾਰਜ ਇਕ ਸ਼ਲਾਘਾਯੋਗ ਉੱਦਮ ਹੈ। ਇਸ ਮੌਕੇ ਖਜ਼ਾਨਚੀ ਰਣਧੀਰ ਸਿੰਘ, ਕਮੇਟੀ ਮੈਂਬਰ ਜਤਿੰਦਰ ਸਿੰਘ, ਸੇਵਾਦਾਰ ਇਕਬਾਲ ਸਿੰਘ ਹਾਰਟਾ, ਰਛਪਾਲ ਸਿੰਘ ਮਿਨਹਾਸ ਅਤੇ ਅਮਰਜੀਤ ਸਿੰਘ ਨੇ 'ਅਜੀਤ ਹਰਿਆਵਲ ਲਹਿਰ' ਲਈ ਸ਼ੁੱਭ ਇਛਾਵਾਂ ਭੇਜੀਆਂ।

ਢੀਂਡਸਾ ਪਰਿਵਾਰ ਵੱਲੋਂ 11,000 ਰੁਪਏ ਦਾ ਯੋਗਦਾਨ

ਸਵ: ਹਰਭਜਨ ਸਿੰਘ ਢੀਂਡਸਾ

ਆਦਮਪੁਰ, 29 ਅਗਸਤ (ਤਰਨਜੋਤ ਸਿੰਘ ਖਾਲਸਾ)-ਸਵ: ਹਰਭਜਨ ਸਿੰਘ ਢੀਂਡਸਾ ਪੁੱਤਰ ਸਵਰਗਵਾਸੀ ਨਿਰਵੈਰ ਸਿੰਘ ਦੀ ਨਿੱਘੀ ਯਾਦ ਵਿਚ ਸਮੂਹ ਢੀਂਡਸਾ ਪਰਿਵਾਰ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ ਗਿਆਰਾਂ ਹਜ਼ਾਰ ਰੁਪਏ ਦਾ ਯੋਗਦਾਨ ਪੱਤਰਕਾਰ ਤਰਨਜੋਤ ਸਿੰਘ ਖਾਲਸਾ ਆਦਮਪੁਰ ਰਾਹੀਂ ਪਾਇਆ ਹੈ। ਇਸ ਮੌਕੇ ਢੀਂਡਸਾ ਪਰਿਵਾਰ ਦੇ ਦਵਿੰਦਰ ਸਿੰਘ, ਨਵਜੋਤ ਸਿੰਘ, ਅਮਨਦੀਪ ਸਿੰਘ, ਕਿਰਨਦੀਪ ਸਿੰਘ, ਹਮਜੋਤ ਸਿੰਘ, ਅਕਰੀਪ ਸਿੰਘ ਨੇ 'ਅਜੀਤ ਹਰਿਆਵਲ ਲਹਿਰ' ਨੂੰ 'ਲੋਕ ਲਹਿਰ' ਵਜੋਂ ਸਨਮਾਨ ਦਿੱਤਾ।


ਸ੍ਰੀ ਜਸਵਿੰਦਰ ਕੁਮਾਰ ਉਰਫ਼ ਵਿੱਕੀ ਚੌਧਰੀ ਕਾਠਗੜ੍ਹ (ਨਵਾਂਸ਼ਹਿਰ) ਆਪਣੇ ਦਾਦਾ ਜੀ ਸਵਰਗਵਾਸੀ ਮਾਸਟਰ ਦਲੀਪ ਚੰਦ ਸਾਬਕਾ ਵਿਧਾਇਕ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਉਪ ਦਫ਼ਤਰ ਨਵਾਂਸ਼ਹਿਰ ਵਿਖੇ ਸ੍ਰੀ ਦੀਦਾਰ ਸਿੰਘ ਸ਼ੇਤਰਾ ਨੂੰ ਸੌਂਪਦੇ ਹੋਏ।
ਤਸਵੀਰ: ਹਰਮਿੰਦਰ ਸਿੰਘ ਪਿੰਟੂ

ਮੈਲਬੌਰਨ ਤੋਂ 5 ਹਜ਼ਾਰ ਦਾ ਯੋਗਦਾਨ

ਕੰਵਰਜੀਤ ਸਿੰਘ ਬਰਾੜ ਤੇ ਚਰਨਜੀਤ ਸਿੰਘ ਭੰਗੂ

ਮੈਲਬੌਰਨ, 29 ਅਗਸਤ (ਸਰਤਾਜ ਸਿੰਘ ਧੌਲ)-ਸ: ਕੰਵਰਜੀਤ ਸਿੰਘ ਬਰਾੜ ਸਪੁੱਤਰ ਸ: ਗੁਰਸ਼ਾਂਤ ਸਿੰਘ ਬਰਾੜ ਅਤੇ ਚਰਨਜੀਤ ਭੰਗੂ ਸਪੁੱਤਰ ਹਰਨੇਕ ਸਿੰਘ ਭੰਗੂ ਵਾਸੀ ਹਰੀਕੇ ਕਲਾਂ, ਕੋਟ ਭਾਈ ਜ਼ਿਲ੍ਹਾ ਮੁਕਤਸਰ ਨੇ 'ਅਜੀਤ ਹਰਿਆਵਲ ਲਹਿਰ' ਲਈ 5,000 ਰੁਪਏ ਦਾ ਯੋਗਦਾਨ ਪਾਇਆ ਹੈ। 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕੀਤੀ ਤੇ ਇਸ ਕੀਤੇ ਗਏ ਉਪਰਾਲੇ ਨੂੰ ਕਾਬਲੇ ਤਾਰੀਫ਼ ਦੱਸਿਆ।

ਸੁਖਜੀਤ ਔਲਖ ਵੱਲੋਂ 11 ਹਜ਼ਾਰ ਦਾ ਯੋਗਦਾਨ

ਰਾਣਾ ਢੋਟੀਆਂ ਪਤਨੀ ਨਵਦੀਪ ਗਿੱਲ ਤੇ ਬੇਟੀ ਅਭੀਜੋਤ ਨਾਲ।

ਮੈਲਬੌਰਨ, 28 ਅਗਸਤ (ਸਰਤਾਜ ਸਿੰਘ ਧੌਲ)-ਅਭੀਜੋਤ ਗਿੱਲ ਸਪੁੱਤਰੀ ਰਾਣਾ ਢੋਟੀਆਂ ਦੇ ਜਨਮ ਦਿਨ 'ਤੇ 'ਅਜੀਤ-ਹਰਿਆਵਲ ਲਹਿਰ' ਲਈ 11,000 ਰੁਪਏ ਦਾ ਯੋਗਦਾਨ ਪਾਇਆ ਗਿਆ। ਕਹਾਣੀਕਾਰ ਸੁਖਜੀਤ ਸਿੰਘ ਔਲਖ (ਕੋਹਾਲਾ) ਨੇ ਨਵਦੀਪ ਕੌਰ ਗਿੱਲ, ਸੁਖਪਾਲ ਸਿੰਘ ਗਿੱਲ ਢੋਟੀਆਂ, ਰਾਜਵਿੰਦਰ ਸਿੰਘ ਗਰੀਸ ਨੂੰ ਅਭੀਜੋਤ ਗਿੱਲ ਦੇ ਜਨਮ 'ਤੇ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ਸ: ਔਲਖ ਨੇ ਕਿਹਾ ਕਿ 'ਅਜੀਤ' ਦੇ ਇਸ ਉਪਰਾਲੇ ਨਾਲ ਚੇਤੰਨਤਾ ਆਵੇਗੀ।


ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਸ: ਗੁਰਦੇਵ ਸਿੰਘ ਲਾਪਰਾਂ ਲੁਧਿਆਣਾ ਵਿਖੇ ਸਟਾਫ਼ ਰਿਪੋਰਟਰ ਗੁਰਿੰਦਰ ਸਿੰਘ ਨੂੰ 'ਅਜੀਤ ਹਰਿਆਵਲ ਲਹਿਰ' ਲਈ ਗਿਆਰਾਂ ਹਜ਼ਾਰ ਰੁਪਏ ਭੇਟ ਕਰਦੇ ਹੋਏ।
 ਤਸਵੀਰ: ਹਰਿੰਦਰ ਸਿੰਘ ਕਾਕਾ

ਰੁਪਿੰਦਰ ਸਿੰਘ ਬਰਾੜ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਰੁਪਿੰਦਰ ਸਿੰਘ ਬਰਾੜ ਆਪਣੀ ਪਤਨੀ ਤੇ ਬੇਟੀ ਨਾਲ।

ਮੈਲਬੌਰਨ, 28 ਅਗਸਤ (ਸਰਤਾਜ ਸਿੰਘ ਧੌਲ)-ਸ: ਸੁਰਿੰਦਰ ਸਿੰਘ ਬਰਾੜ ਡਾਇਰੈਕਟਰ ਬਾਰਕਲੀ ਇੰਟਰਨੈਸ਼ਨਲ ਕਾਲਜ ਮੈਲਬੌਰਨ (ਆਸਟ੍ਰੇਲੀਆ) ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਸ: ਰੁਪਿੰਦਰ ਸਿੰਘ ਬਰਾੜ ਨੇ 'ਅਜੀਤ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਨਾਲ ਪੰਜਾਬ ਤਬਾਹ ਹੋਣ ਤੋਂ ਬਚ ਜਾਵੇਗਾ ਤੇ ਵਾਤਵਰਨ ਸ਼ੁੱਧ ਹੋ ਜਾਵੇਗਾ।

ਵਿਧਾਇਕ ਹਰਮੋਹਿੰਦਰ ਸਿੰਘ ਵੱਲੋਂ 21 ਹਜ਼ਾਰ ਦਾ ਯੋਗਦਾਨ

ਲੁਧਿਆਣਾ, 28 ਅਗਸਤ (ਗੁਰਿੰਦਰ ਸਿੰਘ)-ਹਲਕਾ ਰਾਏਕੋਟ ਦੇ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ: ਹਰਮੋਹਿੰਦਰ ਸਿੰਘ ਪ੍ਰਧਾਨ ਨੇ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਅੱਜ ਇਥੇ ਗੱਲਬਾਤ ਕਰਦਿਆਂ ਸ: ਹਰਮੋਹਿੰਦਰ ਸਿੰਘ ਨੇ ਕਿਹਾ ਕਿ 'ਅਜੀਤ' ਨੇ ਹਮੇਸ਼ਾਂ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅੱਗੇ ਹੋ ਕੇ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ 'ਚ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।

ਭੁੱਲਰ ਪਰਿਵਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਸੁਰਿੰਦਰ ਸਿੰਘ ਭੁੱਲਰ ਅਤੇ ਸ੍ਰੀਮਤੀ ਦਵਿੰਦਰ ਕੌਰ ਭੁੱਲਰ
 (ਹਾਸ਼ੀਏ 'ਚ) ਸਵ. ਨਰਿੰਦਰ ਪਾਲ ਸਿੰਘ ਭੁੱਲਰ। ਤਸਵੀਰ: ਦਰਸ਼ਨ ਵਧਵਾ

ਸੰਗਰੂਰ, 27 ਅਗਸਤ (ਸ. ਸ. ਫੁੱਲ)-ਸ: ਸੁਰਿੰਦਰ ਸਿੰਘ ਭੁੱਲਰ ਅਤੇ ਸ੍ਰੀਮਤੀ ਦਵਿੰਦਰ ਕੌਰ ਭੁੱਲਰ ਨੇ ਆਪਣੇ ਵਿਛੜ ਚੁੱਕੇ ਬੇਟੇ ਨਰਿੰਦਰ ਪਾਲ ਸਿੰਘ ਭੁੱਲਰ (ਗੁੱਗੂ) ਦੀ ਪਹਿਲੀ ਬਰਸੀ ਮੌਕੇ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਦਿੱਤੇ ਹਨ। ਇਸ ਮੌਕੇ ਗੁੱਗੂ ਦੀ ਭੈਣ ਅਮਨਿੰਦਰ ਕੌਰ, ਜੀਜਾ ਗੁਰਪ੍ਰੀਤ ਸਿੰਘ ਅਤੇ ਭਾਣਜੀ ਨਵਦੀਪ ਕੌਰ ਵੀ ਹਾਜ਼ਰ ਸਨ।

ਸੰਧੂ ਪਰਿਵਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਮਨਮੋਹਨ ਸਿੰਘ, ਸਵ: ਕਾਕਾ ਕਮਲਪ੍ਰੀਤ ਸਿੰਘ ਅਤੇ ਸ੍ਰੀਮਤੀ ਬਲਜੀਤ ਕੌਰ

ਅੰਮ੍ਰਿਤਸਰ, 27 ਅਗਸਤ (ਜਸਵੰਤ ਸਿੰਘ ਜੱਸ)-ਸੰਗਰੂਰ ਨਿਵਾਸੀ, ਪਰ ਅੱਜ ਕੱਲ ਸਥਾਨਕ ਨਿਊ ਅੰਮ੍ਰਿਤਸਰ ਵਿਖੇ ਰਹਿ ਰਹੇ ਸੰਧੂ ਪਰਿਵਾਰ ਵੱਲੋਂ ਆਪਣੇ ਬੇਟੇ ਕਮਲਪ੍ਰੀਤ ਸਿੰਘ ਸੰਧੂ ਦੀ ਅੱਠਵੀਂ ਬਰਸੀ (7 ਸਤੰਬਰ) ਨੂੰ ਸਮਰਪਿਤ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਸਵ: ਕਾਕਾ ਕਮਲਪ੍ਰੀਤ ਸਿੰਘ ਸੰਧੂ ਦੀ ਮਾਤਾ ਸ੍ਰੀਮਤੀ ਬਲਜੀਤ ਕੌਰ, ਭਰਾ ਜੈਦੀਪ ਸਿੰਘ, ਮੁਖਦੀਪ ਸਿੰਘ ਆਸਟਰੇਲੀਆ ਤੇ ਗੁਰਸਿਮਰਨ ਸਿੰਘ, ਦੋਸਤ ਜਗਬੀਰ ਸਿੰਘ ਤੇ ਸੰਧੂ ਪਰਿਵਾਰ ਸੰਗਰੂਰ ਨੇ 'ਅਜੀਤ' ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਵੱਧ ਤੋਂ ਵੱਧ ਪੌਦੇ ਲਾਉਣ ਲਈ ਆਰੰਭੀ ਇਹ ਮੁਹਿੰਮ ਪੰਜਾਬ ਵਾਸੀਆਂ ਲਈ ਵਾਤਵਰਣ ਨੂੰ ਸਾਫ਼ ਤੇ ਸ਼ੁੱਧ ਕਰਨ ਲਈ ਪ੍ਰੇਰਨਾ-ਸਰੋਤ ਬਣ ਗਈ ਹੈ।

ਗੁਰਦੇਵ ਸਿੰਘ ਲਾਪਰਾਂ ਵੱਲੋਂ 11 ਹਜ਼ਾਰ ਦਾ ਯੋਗਦਾਨ

ਲੁਧਿਆਣਾ, 27 ਅਗਸਤ (ਗੁਰਿੰਦਰ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਸ: ਗੁਰਦੇਵ ਸਿੰਘ ਲਾਪਰਾਂ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਸ: ਲਾਪਰਾਂ ਨੇ ਅੱਜ ਇਥੇ 'ਅਜੀਤ' ਦੇ ਸਟਾਫ਼ ਰਿਪੋਰਟਰ ਨੂੰ ਇਹ ਰਕਮ ਭੇਟ ਕੀਤੀ। ਸ: ਲਾਪਰਾਂ ਨੇ 'ਅਜੀਤ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿਨ ਬਦਿਨ ਵਧ ਰਿਹਾ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰ ਰਿਹਾ ਹੈ, ਜਿਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰਲ ਮਿਲਕੇ ਯਤਨ ਹੋਣੇ ਚਾਹੀਦੇਹਨ। ਉਨ੍ਹਾਂ ਇਸ ਲਹਿਰ ਨੂੰ ਭਵਿੱਖ ਵਿਚ ਵੀ ਯੋਗਦਾਨ ਦੇਣ ਦਾ ਭਰੋਸਾ ਦਿੱਤਾ।

ਗਿੱਲ ਪਤੀ ਪਤਨੀ ਵੱਲੋਂ 11 ਹਜ਼ਾਰ ਦਾ ਯੋਗਦਾਨ

ਇੰਜੀ: ਸਵਿੰਦਰ ਸਿੰਘ ਗਿੱਲ ਅਤੇ ਸ੍ਰੀਮਤੀ ਮਨਜਿੰਦਰ ਕੌਰ ਗਿੱਲ।

ਗੁਰਦਾਸਪੁਰ, 26 ਅਗਸਤ (ਹਰਜੀਤ ਸਿੰਘ ਆਲਮ)-ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਦੇ ਚੇਅਰਮੈਨ ਇੰਜੀ: ਸਵਿੰਦਰ ਸਿੰਘ ਗਿੱਲ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਮਨਜਿੰਦਰ ਕੌਰ ਗਿੱਲ ਵੱਲੋਂ 'ਅਜੀਤ ਹਰਿਆਵਲ' ਲਹਿਰ ਤੋਂ ਪ੍ਰਭਾਵਿਤ ਹੋ ਕੇ ਇਸ ਲਹਿਰ ਵਿਚ 11000 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਗਿੱਲ ਪਤੀ-ਪਤਨੀ ਨੇ ਇਹ 11000 ਰੁਪਏ ਦੀ ਰਾਸ਼ੀ ਅੱਜ ਉਪ ਦਫ਼ਤਰ ਗੁਰਦਾਸਪੁਰ ਦੇ ਇੰਚਾਰਜ ਸ: ਹਰਜੀਤ ਸਿੰਘ ਆਲਮ ਨੂੰ ਭੇਟ ਕਰਦਿਆਂ 'ਅਜੀਤ' ਵੱਲੋਂ ਪੰਜਾਬ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਕਰਨ ਦੇ ਸਬੰਧ ਵਿਚ ਚਲਾਈ ਲਹਿਰ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਗੁਰਪ੍ਰੀਤ ਸਿੰਘ (ਰਾਜੂ) ਖੰਨਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਜਲੰਧਰ, 26 ਅਗਸਤ (ਜਸਪਾਲ ਸਿੰਘ)-ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਸੋਈ) ਦੇ ਪ੍ਰਧਾਨ ਅਤੇ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ: ਗੁਰਪ੍ਰੀਤ ਸਿੰਘ (ਰਾਜੂ) ਖੰਨਾ, ਜਿਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ, ਵਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਉਨ੍ਹਾਂ ਵਲੋਂ ਇਹ ਨਕਦ ਰਾਸ਼ੀ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪੀ ਗਈ। ਇਸ ਮੌਕੇ ਸ: ਰਾਜੂ ਖੰਨਾ ਨੇ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਚੁੱਕਿਆ ਗਿਆ ਇਹ ਇਕ ਮਹੱਤਵਪੂਰਨ ਕਦਮ ਹੈ ਤੇ ਇਸ ਵਿਚ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।

ਜਨਮੇਜਾ ਸਿੰਘ ਸੇਖੋਂ ਵੱਲੋਂ 'ਅਜੀਤ ਹਰਿਆਵਲ ਲਹਿਰ'
'ਚ 51 ਹਜ਼ਾਰ ਦਾ ਯੋਗਦਾਨ

ਜਲੰਧਰ, 25 ਅਗਸਤ (ਜਸਪਾਲ ਸਿੰਘ) - ਸਿੰਚਾਈ ਮੰਤਰੀ ਸ: ਜਨਮੇਜਾ ਸਿੰਘ ਸੇਖੋਂ ਵਲੋਂ 'ਅਜੀਤ ਹਰਿਆਵਲ ਲਹਿਰ' 'ਚ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਸਬੰਧੀ ਉਨ੍ਹਾਂ ਵਲੋਂ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਚੈੱਕ ਭੇਜਿਆ ਗਿਆ ਹੈ। ਇਸ ਮੌਕੇ ਉਨ੍ਹਾਂ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਇਸ ਪ੍ਰਤੀ ਲੋਕਾਂ ਨੂੰ ਚੇਤੰਨ ਕਰਨ ਲਈ ਚੁੱਕਿਆ ਗਿਆ ਇਹ ਇਕ ਬਹੁਤ ਵਧੀਆ ਕਦਮ ਹੈ ਤੇ ਇਸ ਲਹਿਰ 'ਚ ਹਰ ਨਾਗਰਿਕ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾ ਰਹੇ ਪੱਧਰ ਅਤੇ ਰੁੱਖਾਂ ਦੀ ਕਟਾਈ ਨਾਲ ਵਾਤਾਵਰਣ ਪ੍ਰਤੀ ਇਕ ਗੰਭੀਰ ਚੁਣੌਤੀ ਪੈਦਾ ਹੋ ਗਈ ਹੈ, ਜਿਸ ਦੇ ਟਾਕਰੇ ਲਈ ਅਦਾਰਾ 'ਅਜੀਤ' ਵਲੋਂ ਕੀਤੀ ਗਈ ਪਹਿਲਕਦਮੀ ਬਹੁਤ ਹੀ ਸਾਰਥਕ ਉਪਰਾਲਾ ਹੈ। ਜ਼ਿਕਰਯੋਗ ਹੈ ਕਿ ਸ. ਜਨਮੇਜਾ ਸਿੰਘ ਸੇਖੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਅਦਾਰਾ 'ਅਜੀਤ' ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਰਹੇ ਕਾਰਜਾਂ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹੇ ਹਨ ਤੇ ਇਸ ਵਾਰ ਵੀ ਉਨ੍ਹਾਂ ਇਸ ਲਹਿਰ ਨੂੰ ਕਾਮਯਾਬ ਬਣਾਉਣ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ।

ਓਸਲੋ ਤੋਂ ਛੁਰਾ ਪਰਿਵਾਰ ਵੱਲੋਂ 11,000 ਦਾ ਯੋਗਦਾਨ

ਸੁਦੇਸ਼ ਕੁਮਾਰ ਛੁਰਾ, ਨਰੇਸ਼ ਕੁਮਾਰ ਛੁਰਾ, ਡੀ. ਕੇ. ਬਾਂਸਲ, ਸ: ਪ੍ਰਗਟ ਸਿੰਘ ਜਲਾਲ, ਚਰਨਜੀਤ ਸਿੰਘ ਵਿਰਕ, ਲਖਵੀਰ ਸਿੰਘ ਭੁੱਲਰ ਕੋਨਸਬਰਗ, ਅਰੁਣ ਕੁਮਾਰ ਵਿੱਜ,
ਸਰਵਜੀਤ ਸਿੰਘ ਵਿਰਕ ਤੇ ਰਕੇਸ਼ ਕੁਮਾਰ ਛੁਰਾ।

ਓਸਲੋ, (ਨਾਰਵੇ), 25 ਅਗਸਤ (ਡਿੰਪਾ ਵਿਰਕ)-ਨਾਰਵੇ ਤੋਂ ਸੁਦੇਸ਼ ਕੁਮਾਰ ਛੁਰਾ, ਨਰੇਸ਼ ਕੁਮਾਰ ਛੁਰਾ ਤੇ ਪੰਚਕੂਲਾ ਤੋਂ ਵਿਧਾਇਕ ਡੀ. ਕੇ. ਬਾਂਸਲ ਵਿਸ਼ੇਸ਼ 'ਤੇ ਕੋਨਸਬਰਗ ਵਿਸ਼ੇਸ਼ ਵੱਲੋਂ ਮੀਟਿੰਗ ਕੀਤੀ ਗਈ। ਸੁਰੇਸ਼ ਕੁਮਾਰ ਛੁਰਾ, ਨਰੇਸ਼ ਕੁਮਾਰ ਛੁਰਾ ਨੇ 'ਅਜੀਤ' ਵੱਲੋਂ ਆਰੰਭੀ ਹਰਿਆਵਲ ਲਹਿਰ ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਛੁਰਾ ਨੇ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗ ਰਿਹਾ, ਤਪਸ਼ ਵਧ ਰਹੀ ਹੈ ਤੇ ਪ੍ਰਦੂਸ਼ਣ ਫੈਲ ਰਿਹਾ ਹੈ। ਅਜਿਹੀ ਹਾਲਤ ਵਿਚ ਬਚਾਅ ਇਕ ਹੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਉੱਘੇ ਸਮਾਜ ਸੇਵਕ ਸ: ਪ੍ਰਗਟ ਸਿੰਘ ਜਲਾਲ, ਚਰਨਜੀਤ ਸਿੰਘ ਵਿਰਕ, ਲਖਵੀਰ ਸਿੰਘ ਭੁੱਲਰ ਕੋਨਸਬਰਗ, ਅਰੁਣ ਕੁਮਾਰ ਵਿੱਜ, ਸਰਵਜੀਤ ਸਿੰਘ ਵਿਰਕ ਅਤੇ ਰਕੇਸ਼ ਕੁਮਾਰ ਛੁਰਾ ਹਾਜ਼ਰ ਸਨ।

ਇਟਲੀ ਵਾਸੀ ਸੁਖਵਿੰਦਰ ਸਿੰਘ ਵੱਲੋਂ 11 ਹਜ਼ਾਰ ਦਾ ਯੋਗਦਾਨ

ਸਵ: ਪਰਮਿੰਦਰ ਕੌਰ ਦੀ ਪੁਰਾਣੀ ਤਸਵੀਰ ਅਤੇ ਉਨ੍ਹਾਂ ਦੇ ਪਿਤਾ ਕੈਪਟਨ ਅਮਰਜੀਤ ਸਿੰਘ ਦੋਰਾਂਗਲਾ ਅਤੇ ਮਾਤਾ ਸੁਰਿੰਦਰ ਕੌਰ। ਤਸਵੀਰਾਂ: ਲਖਵਿੰਦਰ ਸਿੰਘ ਚੱਕਰਾਜਾ

ਦੋਰਾਂਗਲਾ, 25 ਅਗਸਤ (ਲਖਵਿੰਦਰ ਸਿੰਘ ਚੱਕਰਾਜਾ)-ਇਟਲੀ ਦੇ ਵਾਸੀ ਸੁਖਵਿੰਦਰ ਸਿੰਘ ਕੁੰਡਲਸ ਵੱਲੋਂ ਆਪਣੀ ਸਵਰਗਵਾਸੀ ਪਤਨੀ ਪਰਮਿੰਦਰ ਕੌਰ ਦੀ ਯਾਦ ਵਿਚ 'ਅਜੀਤ ਹਰਿਆਵਲ' ਲਹਿਰ ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ। ਸਵ: ਪਰਮਿੰਦਰ ਕੌਰ ਦੇ ਪਿਤਾ ਕੈਪਟਨ ਅਮਰਜੀਤ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਵਾਸੀ ਦੋਰਾਂਗਲਾ ਵੱਲੋਂ ਅੱਜ ਇਹ ਰਾਸ਼ੀ ਦੋਰਾਂਗਲਾ ਦੇ ਪੱਤਰਕਾਰ ਲਖਵਿੰਦਰ ਸਿੰਘ ਚੱਕਰਾਜਾ ਨੂੰ ਦਿੰਦਿਆਂ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ 'ਅਜੀਤ' ਵੱਲੋਂ ਕੀਤਾ ਉਪਰਾਲਾ ਸ਼ਲਾਘਾਯੋਗ ਹੈ।

ਗੁ: ਕਰੇਗੀਬਰਨ ਮੈਲਬੌਰਨ ਵੱਲੋਂ 11,000 ਦਾ ਯੋਗਦਾਨ

ਮੈਲਬੌਰਨ, 25 ਅਗਸਤ (ਸਰਤਾਜ ਸਿੰਘ ਧੌਲ)-'ਅਜੀਤ ਹਰਿਆਵਲ ਲਹਿਰ' ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵੱਲੋਂ 11,000 ਦਾ ਯੋਗਦਾਨ ਪਾਇਆ ਗਿਆ ਹੈ। ਪ੍ਰਧਾਨ ਸ: ਪਰਮਜੀਤ ਸਿੰਘ ਗਰੇਵਾਲ, ਸਤਨਾਮ ਸਿੰਘ ਪਾਬਲਾ, ਗੁਰਦੀਪ ਸਿੰਘ ਮਠਾੜੂ, ਸ਼ੇਰ ਸਿੰਘ ਸਿੱਧੂ, ਜਸਬੀਰ ਸਿੰਘ ਉੱਪਲ, ਕੁਲਵੰਤ ਸਿੰਘ, ਮੁਖਤਿਆਰ ਸਿੰਘ ਗਿੱਲ ਤੇ ਕੇਵਲ ਸਿੰਘ ਸਿੱਧੂ ਨੇ 'ਅਜੀਤ' ਦੀ ਸ਼ਲਾਘਾ ਕਰਦਿਆਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰਿਆਵਲ ਲਹਿਰ ਲਈ ਯੋਗਦਾਨ ਪਾਉਣ।

ਓਸਲੋ ਤੋਂ ਦਿਉਲ ਪਰਿਵਾਰ ਵੱਲੋਂ 5,100 ਦਾ ਸਹਿਯੋਗ

ਜਰਨੈਲ ਸਿੰਘ ਦਿਉਲ, ਬੀਬੀ ਦਲਜੀਤ ਕੌਰ ਦਿਉਲ, ਬੀਬੀ ਦਲੀਪ ਕੌਰ ਚੂਹੜ ਚੱਕ, ਬੀਬੀ ਮਨਜੀਤ ਕੌਰ ਗਰੇਵਾਲ ਤੇ ਸਰਵਜੀਤ ਸਿੰਘ ਵਿਰਕ।

ਓਸਲੋ, (ਨਾਰਵੇ), 25 ਅਗਸਤ (ਡਿੰਪਾ ਵਿਰਕ)-ਨਾਰਵੇ ਤੋਂ ਚੇਅਰਮੈਨ ਸ: ਜਰਨੈਲ ਸਿੰਘ ਦਿਉਲ ਤੇ ਬੀਬੀ ਦਲਜੀਤ ਕੌਰ ਦਿਉਲ, ਸਾਬਕਾ ਬਲਾਕ ਸੰਮਤੀ ਮੈਂਬਰ ਮੋਗਾ, ਬੀਬੀ ਦਲੀਪ ਕੌਰ ਚੂਹੜ ਚੱਕ ਤੇ ਸਮੂਹ ਪਰਿਵਾਰ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 5100 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਸ: ਜਰਨੈਲ ਸਿੰਘ ਦਿਉਲ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿਚ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਮਨੁੱਖੀ ਸਿਹਤ ਦੇ ਨਾਲ ਜੀਵ ਜੰਤੂਆਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ, ਜਿਸ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਉਨ੍ਹਾਂ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਨਾਲ ਜਿਥੇ ਪ੍ਰਦੂਸ਼ਣ ਵਿਚ ਕਮੀ ਆਵੇਗੀ ਉਥੇ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੂੰ ਫਲ ਅਤੇ ਛਾਂ ਵੀ ਮਿਲੇਗੀ। ਇਸ ਮੀਟਿੰਗ ਵਿਚ ਬੀਬੀ ਮਨਜੀਤ ਕੌਰ ਗਰੇਵਾਲ, ਸਰਵਜੀਤ ਸਿੰਘ ਵਿਰਕ, ਹਰਮੀਤ ਕੌਰ ਵਿਰਕ, ਪਵਨਜੀਤ ਕੌਰ ਵਿਰਕ, ਮੁਖਤਿਆਰ ਕੌਰ ਵਿਰਕ, ਰਸਪਿੰਦਰ ਸਿੰਘ ਦਿਉਲ, ਮਨਦੀਪ ਕੌਰ ਦਿਉਲ ਤੇ ਸਨਦੀਪ ਸਿੰਘ ਦਿਉਲ ਹਾਜ਼ਰ ਸਨ।

ਡੁਬਈ ਦੇ ਗੁਰਦੁਆਰਾ ਨਾਨਕ ਦਰਬਾਰ
 ਵੱਲੋਂ 21,000 ਦਾ ਯੋਗਦਾਨ

ਡੁਬਈ 'ਚ ਨਵੇਂ ਉਸਾਰੇ ਗਏ ਗੁਰੂ ਘਰ ਦੀ ਤਸਵੀਰ (ਹੇਠਾਂ) ਮੁੱਖ
 ਸੇਵਾਦਾਰ ਦਾਨ ਸਿੰਘ ਅਤੇ ਭਗਵੰਤ ਸਿੰਘ।

ਡੁਬਈ, 24 ਅਗਸਤ (ਸੁਰਿੰਦਰ ਸਿੰਘ ਸੈਣੀ)-ਨਵ-ਉਸਾਰੀ ਅਧੀਨ ਗੋਲਫ਼ ਦੇਸ਼ਾਂ ਵਿਚ ਪਹਿਲਾ ਗੁਰਦੁਆਰਾ ਹੈ ਜੋ ਕਿ ਡੁਬਈ ਵਿਚ ਉਸਾਰਿਆ ਜਾ ਰਿਹਾ ਹੈ। ਇਹ ਗੁਰੂਘਰ 1,25,400 ਸਕੇਅਰ ਫੁੱਟ ਜਗ੍ਹਾ 'ਤੇ ਉਸਾਰਿਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਅਕਤੂਬਰ 2009 ਵਿਚ ਹੋਈ ਸੀ। ਚੇਤੇ ਰਹੇ ਕਿ ਇਸ ਗੁਰੂਘਰ ਲਈ ਜਗ੍ਹਾ ਡੁਬਈ ਦੇ ਸ਼ੇਖ ਮੁਹੰਮਦ ਡਿਪਟੀ ਪਰਾਇਮਨਸਿਟਰ ਨੇ ਮੁਫ਼ਤ ਦਿੱਤੀ ਸੀ। ਇਸ ਗੁਰੂ ਘਰ ਦੇ ਪੰਜ ਫਲੌਰ ਹਨ, ਜਿਸ ਵਿਚ 3 ਬੇਸਮੈਂਟ ਚੌਥੀ ਮੰਜ਼ਿਲ 'ਤੇ ਗੁਰੂ ਕਾ ਲੰਗਰ ਤੇ ਪੰਜਵੀਂ ਮੰਜ਼ਿਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਮੁੱਖ ਸੇਵਾਦਾਰ ਸ: ਦਾਨ ਸਿੰਘ ਨੇ ਕਿਹਾ ਕਿ 'ਅਜੀਤ ਹਰਿਆਵਲ ਲਹਿਰ' ਬਹੁਤ ਹੀ ਵਧੀਆ ਉਪਰਾਲਾ ਹੈ, ਇਸ ਵਿਚ ਹਰ ਇਕ ਨੂੰ ਵੱਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ, ਤਾਂ ਜੋ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ। ਉਨ੍ਹਾਂ ਨੇ ਗੁਰੂ ਘਰ ਵੱਲੋਂ 'ਅਜੀਤ ਹਰਿਆਵਲ ਲਹਿਰ' ਨੂੰ 21,000 ਰੁਪਏ ਦਾ ਯੋਗਦਾਨ ਦਿੱਤਾ।

ਦਰੋਬਾਕ ਸਪੋਰਟਸ ਕਲੱਬ ਨਾਰਵੇ ਵੱਲੋਂ 20 ਹਜ਼ਾਰ ਦਾ ਯੋਗਾਦਨ

ਸ: ਕਸ਼ਮੀਰ ਸਿੰਘ ਬੋਪਾਰਾਏ, ਰਾਜਵਿੰਦਰ ਸਿੰਘ ਚਾਹਲ
, ਬਲਬਿੰਦਰ ਸਿੰਘ ਤੇ ਚਰਨ ਸਿੰਘ ਦਰੋਬਾਕ।

ਓਸਲੋ (ਨਾਰਵੇ), 24 ਅਗਸਤ (ਡਿੰਪਾ ਵਿਰਕ)-ਨਾਰਵੇ 'ਚ ਦਰੋਬਾਕ ਸਪੋਰਟਸ ਕਲੱਬ ਦਰੋਵਾਕ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਅਕਾਲੀ ਦਲ (ਬ) ਨਾਰਵੇ ਦੇ ਚੇਅਰਮੈਨ ਸ: ਕਸ਼ਮੀਰ ਸਿੰਘ ਬੋਪਾਰਾਏ ਨੇ ਕੀਤੀ, ਜਿਸ ਵਿਚ 'ਅਜੀਤ ਹਰਿਆਵਲ ਲਹਿਰ' ਵਿਚ 20 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਚੇਅਰਮੈਨ ਸ: ਕਸ਼ਮੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਪ੍ਰਦੂਸ਼ਣ ਕਾਰਨ ਦਿਨ-ਬ-ਦਿਨ ਵਿਗੜ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਆਲੇ-ਦੁਆਲੇ ਨੂੰ ਹਰਾ ਭਰਾ ਤੇ ਖੂਬਸੂਰਤ ਬਣਾਉਣ ਲਈ 'ਅਜੀਤ' ਅਖਬਾਰ ਸਮੂਹ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ, ਉਸ ਵਿਚ ਹਰ ਇਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਰਾਜਵਿੰਦਰ ਸਿੰਘ ਚਾਹਲ, ਬਲਬਿੰਦਰ ਸਿੰਘ, ਸੁਖਜਿੰਦਰ ਸਿੰਘ ਕੁਲਾਰ, ਚਰਨ ਸਿੰਘ ਦਰੋਬਾਕ ਆਦਿ ਵੀ ਹਾਜ਼ਰ ਸਨ।

'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਦਾ ਯੋਗਦਾਨ

ਮਕਸੂਦਾਂ, 24 ਅਗਸਤ (ਠੱਠਗੜ੍ਹ)-ਅੱਜ ਨਵੀ ਸਬਜ਼ੀ ਮੰਡੀ ਮਕਸੂਦਾਂ ਵਿਚ ਸਮਾਜ ਸੇਵਕ ਰਛਪਾਲ ਬੱਬੂ ਪ੍ਰਧਾਨ ਫਰੂਟ ਆੜਤੀ ਐਸੋਸੀਏਸ਼ਨ , ਭਾਰਤ ਭੂਸ਼ਨ ਅਗਰਵਾਲ ਪ੍ਰਧਾਨ ਸ੍ਰੀ ਅਮਰ ਨਾਥ ਬੀ ਟਰੱਸਟ, ਕੁਲਭੂਸ਼ਨ ਅਗਰਵਾਲ, ਚੰਦਰ ਭੂਸ਼ਨ, ਕੈਪਟਨ ਹਰਜੀਤ ਸਿੰਘ ਖੁਰਾਣਾ, ਪ੍ਰਧਾਨ ਇਲੈਕਟ ਰੋਟਰੀ ਕਲੱਬ, ਜਲੰਧਰ ਮਿਡ ਟਾਊਨ, ਕਸ਼ਮੀਰ ਸਿੰਘ ਚੀਮਾ ਪ੍ਰਧਾਨ ਸਿੱਖ ਧਰਮ ਪ੍ਰਚਾਰ ਸਭਾ ਇੰਟਰਨੈਸ਼ਨਲ, ਰਜਿੰਦਰ ਕੁਮਾਰ ਬਿੱਟੂ, ਪ੍ਰਧਾਨ ਵਾਰਡ ਨੰ: 39 ਵਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਮੌਕੇ ਰਛਪਾਲ ਬੱਬੂ ਨੇ ਕਿਹਾ ਕਿ ਅੱਜ ਜਿਸ ਤੇਜ਼ੀ ਨਾਲ ਪ੍ਰਦੂਸ਼ਨ ਵੱਧ ਰਿਹਾ ਹੈ ਜੇਕਰ ਅਸੀ ਇਸ ਨੂੰ ਨਾ ਸੰਭਾਲਿਆਂ ਤਾਂ ਸਾਨੂੰ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਭਾਰਤ ਭੂਸ਼ਨ ਅਗਰਵਾਲ ਨੇ ਕਿਹਾ ਕਿ 'ਅਜੀਤ' ਦਾ ਇਹ ਉਪਰਾਲਾ ਇਕ ਲੋਕ ਲਹਿਰ ਬਣ ਗਿਆ ਹੈ। ਕੈਪਟਨ ਹਰਜੀਤ ਸਿੰਘ ਖੁਰਾਣਾ ਅਤੇ ਕਸ਼ਮੀਰ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਲਹਿਰ 'ਚ ਯੋਗਦਾਨ ਪਾਉਣਾ ਚਾਹੀਦਾ ਹੈ।

ਪਰਦੀਪ ਪਾਲ ਅਮਲਾਲਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਡੇਰਾਬੱਸੀ, 24 ਅਗਸਤ (ਕਰਮ ਸਿੰਘ)-'ਅਜੀਤ ਹਰਿਆਵਲ ਲਹਿਰ' ਵਿੱਚ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸ: ਪਰਦੀਪ ਪਾਲ ਸਿੰਘ ਅਮਲਾਲਾ ਨੇ 11 ਹਜ਼ਾਰ ਦਾ ਯੋਗਦਾਨ ਪਾਇਆ ਹੈ। ਡੇਰਾਬੱਸੀ ਵਿਖੇ 'ਅਜੀਤ' ਦੇ ਪ੍ਰਤੀਨਿਧ ਕਰਮ ਸਿੰਘ ਨੂੰ ਉਕਤ ਰਾਸ਼ੀ ਸੌਂਪਦਿਆਂ ਸ: ਪਰਦੀਪ ਪਾਲ ਸਿੰਘ ਨੇ ਕਿਹਾ 'ਅਜੀਤ' ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਡੱਟ ਕੇ ਰਾਖੀ ਕੀਤੀ ਹੈ ਅਤੇ ਹੁਣ ਪੰਜਾਬ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਬਚਾਉਣ ਲਈ ਲੱਖਾਂ ਦੀ ਤਾਦਾਦ 'ਚ ਪੌਦੇ ਲਗਾਏ ਜਾ ਰਹੇ ਹਨ ਜੋ ਕਿ ਬਹੁਤ ਵਧੀਆ ਉਪਰਾਲਾ ਹੈ।

ਸੰਤ ਬਾਬਾ ਹੀਰਾ ਲਾਲ ਸਿੰਘ ਸਪੋਰਟਸ
ਕਲੱਬ ਵੱਲੋਂ 13,800 ਦਾ ਯੋਗਦਾਨ

ਓਸਲੋ (ਨਾਰਵੇ), 24 ਅਗਸਤ (ਡਿੰਪਾ ਵਿਰਕ)-ਸੰਤ ਬਾਬਾ ਹੀਰਾ ਲਾਲ ਸਿੰਘ ਸਪੋਰਟਸ ਕਲੱਬ ਡਾਂਗੀਆਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਕਲੱਬ ਵੱਲੋਂ ਸੰਤ ਬਾਬਾ ਹੀਰਾ ਲਾਲ ਸਿੰਘ ਦੀ ਨਿੱਘੀ ਯਾਦ ਵਿਚ ਪਿੰਡ ਡਾਂਗੀਆਂ ਵਿਖੇ 47ਵੀਂ ਬਰਸੀ ਦੇ ਸਬੰਧ ਵਿਚ ਸ: ਬੇਅੰਤ ਸਿੰਘ ਵਿਰਕ ਡਾਂਗੀਆਂ, ਭਗਵੰਤ ਸਿੰਘ ਵਿਰਕ ਕੈਨੇਡਾ, ਚਰਨਜੀਤ ਸਿੰਘ ਵਿਰਕ ਨਾਰਵੇ, ਸੁਰੈਣ ਸਿੰਘ ਵਿਰਕ ਤੇ ਸਮੂਹ ਪਰਿਵਾਰ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 13800 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਸੁਖਵੀਰ ਸਿੰਘ ਵਿਰਕ, ਅਮਰਜੀਤ ਸਿੰਘ ਵਿਰਕ, ਚਰਨਜੀਤ ਸਿੰਘ ਸਿੱਧੂ, ਬਲਦੇਵ ਸਿੰਘ ਵਿਰਕ, ਦਲਜੀਤ ਸਿੰਘ ਵਿਰਕ, ਗੁਰਪ੍ਰੀਤ ਸਿੰਘ ਵਿਰਕ, ਜਸਵੰਤ ਸਿੰਘ ਵਿਰਕ, ਜਗਤਾਰ ਸਿੰਘ ਵਿਰਕ ਤੇ ਜਗਦੇਵ ਸਿੰਘ ਵਿਰਕ ਹਾਜ਼ਰ ਸਨ।

ਬੈਲਜੀਅਮ ਤੋਂ ਸੋਢੀ ਪਰਿਵਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਬਲਦੀਪ ਕੌਰ ਸੋਢੀ ਆਪਣੀ ਛੋਟੀ ਭੈਣ ਜਸਦੀਪ ਕੌਰ ਸੋਢੀ
 ਤੇ ਛੋਟੇ ਭਰਾ ਦਵਿੰਦਰ ਸਿੰਘ ਸੋਢੀ ਨਾਲ।

ਪੈਰਿਸ (ਫਰਾਂਸ), 24 ਅਗਸਤ (ਅ.ਬ.)-ਬੈਲਜੀਅਮ ਦੇ ਸ਼ਹਿਰ ਟੀਨਨ ਵਾਸੀ ਡਾ: ਦਲਜੀਤ ਸਿੰਘ ਸੋਢੀ ਤੇ ਸਰਦਾਰਨੀ ਰਣਜੀਤ ਕੌਰ ਸੋਢੀ ਵੱਲੋਂ ਆਪਣੀ ਪੁੱਤਰੀ ਬਲਦੀਪ ਕੌਰ ਸੋਢੀ ਦਾ 10ਵਾਂ ਜਨਮ ਦਿਨ ਮਨਾਉਂਦਿਆਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ। ਇਥੇ ਇਕ ਮੁਲਾਕਾਤ 'ਚ ਇਸ ਪੱਤਰਕਾਰ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾ: ਦਲਜੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ 'ਚ ਕੁੜੀਆਂ ਦੀ ਘੱਟਦੀ ਗਿਣਤੀ ਦੀਆਂ ਮਿਲਣ ਵਾਲੀਆਂ ਖ਼ਬਰਾਂ ਸਾਡੇ ਅਮੀਰ ਵਿਰਸੇ ਉੱਤੇ ਭਾਰੀ ਸੱਟ ਮਾਰਦੀਆਂ ਹਨ। ਡਾ: ਸੋਢੀ ਨੇ 'ਅਜੀਤ' ਦੀ ਸ਼ਲਾਘਾ ਕਰਦਿਆਂ ਕਿਹਾ ਪੰਜਾਬ ਦੇ ਵਾਤਾਵਰਨ ਦੀ ਸ਼ੁੱਧਤਾ ਲਈ ਸ਼ੁਰੂ ਕੀਤੀ ਇਹ ਮੁਹਿੰਮ ਸੱਚਮੁੱਚ ਬਹੁਪੱਖਾਂ ਤੋਂ ਕਲਿਆਣਕਾਰੀ ਹੈ।

ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਅਤੇ
ਪਰਿਵਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਸਵਰਗੀ ਸ: ਹਰਬੰਸ ਸਿੰਘ, ਮਾਤਾ ਤੇਜ ਕੌਰ ਅਤੇ
ਸਵਰਗੀ ਸ: ਸ਼ਰਨਜੀਤ ਸਿੰਘ ਬਰਾੜ।

ਅਨੰਦਪੁਰ ਸਾਹਿਬ, 24 ਅਗਸਤ (ਜੰਗ ਸਿੰਘ)-ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਸ: ਗੁਰਚਰਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਭਰਾਵਾਂ ਸ: ਹਰਜੀਤ ਸਿੰਘ, ਸ: ਪਰਮਜੀਤ ਸਿੰਘ, ਸ: ਇਕਬਾਲ ਸਿੰਘ, ਸ: ਸੁਖਜੀਤ ਸਿੰਘ ਨੇ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦਿਆ ਕਿਹਾ ਕਿ 'ਅਜੀਤ' ਨੇਸਮੂਹ ਪੰਜਾਬੀਆਂ ਨੂੰ ਸਾਫ-ਸੁਥਰਾ ਵਾਤਾਵਰਣ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਜਾਗ੍ਰਿਤ ਕੀਤਾ ਹੈ। ਸਮੁੱਚੇ ਬਰਾੜ ਪਰਿਵਾਰ ਨੇ ਆਪਣੇ ਸਵਰਗੀ ਪਿਤਾ ਸ: ਹਰਬੰਸ ਸਿੰਘ, ਮਾਤਾ ਸਵਰਗੀ ਤੇਜ ਕੌਰ ਅਤੇ ਸਵਰਗੀ ਭਰਾ ਸ਼ਰਨਜੀਤ ਸਿੰਘ ਬਰਾੜ ਦੀ ਯਾਦ ਵਿਚ ਇਸ ਲਹਿਰ ਲਈ ਅਨੰਦਪੁਰ ਸਾਹਿਬ ਦੇ ਪੱਤਰਕਾਰ ਸ: ਜੰਗ ਸਿੰਘ ਰਾਹੀਂ 11000 ਰੁਪਏ ਭੇਟ ਕੀਤੇ।

ਢੱਡੇ ਵੱਲੋਂ 11 ਹਜ਼ਾਰ ਦਾ ਯੋਗਦਾਨ

ਜਥੇਦਾਰ ਗੁਰਤੇਜ ਸਿੰਘ ਢੱਡੇ 'ਅਜੀਤ ਹਰਿਆਵਲ ਲਹਿਰ' ਲਈ ਬਾਲਿਆਂਵਾਲੀ (ਬਠਿੰਡਾ) ਤੋਂ ਅਜੀਤ ਦੇ ਪ੍ਰਤੀਨਿਧ ਮਨਮੋਹਨ ਸਿੰਘ ਲੱਕੀ ਨੂੰ 11 ਹਜ਼ਾਰ ਰੁਪਏ ਦਾ ਚੈੱਕ ਭੇਟ ਕਰਦੇ ਹੋਏ।  ਅਜੀਤ ਤਸਵੀਰ

ਬਾਲਿਆਂਵਾਲੀ, 24 ਅਗਸਤ (ਪ. ਪ.)- ਪੰਜਾਬ ਮੰਡੀ ਕਰਨ ਬੋਰਡ ਦੇ ਡਾਇਰੈਕਟਰ, ਸ਼੍ਰੋਮਣੀ ਅਕਾਲੀ ਦਲ ਸਰਕਲ ਬਾਲਿਆਂਵਾਲੀ (ਬਠਿੰਡਾ) ਦੇ ਪ੍ਰਧਾਨ ਤੇ ਹਲਕਾ ਮੌੜ ਮੰਡੀ 'ਤੋਂ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਜਥੇਦਾਰ ਗੁਰਤੇਜ ਸਿੰਘ ਢੱਡੇ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਚੈੱਕ ਬਾਲਿਆਵਾਂਲੀ 'ਤੋਂ ਅਜੀਤ ਦੇ ਪ੍ਰਤੀਨਿਧ ਮਨਮੋਹਨ ਸਿੰਘ ਲੱਕੀ ਨੂੰ ਭੇਟ ਕੀਤਾ। ਉਨ੍ਹਾਂ ਅਜੀਤ ਵੱਲੋਂ ਦਿਨੋ ਦਿਨ ਪਲੀਤ ਹੋ ਰਹੇ ਸਾਡੇ ਚੌਗਿਰਦੇ ਨੂੰ ਸੰਭਾਲਣ ਹਿੱਤ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮਾ. ਨਛੱਤਰ ਸਿੰਘ ਢੱਡੇ ਤੇ ਇੰਸਪੈਕਟਰ ਨਛੱਤਰ ਸਿੰਘ ਢੱਡੇ ਤੋਂ ਇਲਾਵਾ ਹੋਰ ਵੀ ਪਾਰਟੀ ਵਰਕਰ ਤੇ ਆਹੁਦੇਦਾਰ ਹਾਜ਼ਰ ਸਨ।

ਅਜੀਤ ਹਰਿਆਵਲ ਲਹਿਰ
ਗੁਰਮੀਤ ਸਿੰਘ ਜਟਾਣਾ ਵੱਲੋਂ 21,000 ਰੁਪਏ ਦਾ ਸਹਿਯੋਗ

ਰੂਪਨਗਰ, 23 ਅਗਸਤ (ਸਟਾਫ ਰਿਪੋਰਟਰ)-ਜੀ. ਐਸ. ਕੰਪਨੀ ਇਨਫਰਾਸਟਰਕਚਰ ਪ੍ਰਾਈਵੇਟ ਲਿਮਿਟਿਡ ਚੰਡੀਗੜ੍ਹ (ਇੰਜਨੀਅਰਜ਼ ਐਂਡ ਕੰਟਰਕਟਰਜ਼) ਦੇ ਚੇਅਰਮੈਨ, ਬਲਾਕ ਸੰਮਤੀ ਚਮਕੌਰ ਸਾਹਿਬ ਦੇ ਸਾਬਕਾ ਚੇਅਰਮੈਨ ਸ: ਗੁਰਮੀਤ ਸਿੰਘ ਜਟਾਣਾ ਨੇ 'ਅਜੀਤ ਹਰਿਆਵਲ ਲਹਿਰ' ਲਈ 21000 ਰੁਪਏ ਦਾ ਯੋਗਦਾਨ ਦਿੱਤਾ ਹੈ। ਅਜਿਹਾ ਕਰਨ ਲਈ ਉਹ ਖੁਦ ਅਜੀਤ ਉਪ ਦਫਤਰ ਰੂਪਨਗਰ ਵਿਖੇ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੀ ਲੋੜ ਸੀ ਕਿ ਪੰਜਾਬ ਦੀ ਬੰਜਰ ਹੋ ਰਹੀ ਧਰਤੀ 'ਤੇ ਵੱਧ ਤੋਂ ਵੱਧ ਰੁੱਖ ਲਾਏ ਜਾਣ ਅਤੇ ਅਜੀਤ ਪ੍ਰਕਾਸ਼ਨ ਸਮੂਹ ਨੇ 'ਹਰਿਆਵਲ ਲਹਿਰ' ਸ਼ੁਰੂ ਕਰਕੇ ਸ਼ੁਧ ਵਾਤਾਵਰਨ ਪੱਖੋਂ ਬਿਮਾਰ ਹੋ ਰਹੇ ਪੰਜਾਬ ਦੀ ਨਬਜ਼ 'ਤੇ ਹੱਥ ਰੱਖਿਆ ਹੈ। ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਤੜਪ 'ਚੋਂ ਸ਼ੁਰੂ ਹੋਈ ਇਸ ਮਾਨਵੀ ਲਹਿਰ ਨਾਲ ਇਨਸਾਫ ਕਰਨ ਲਈ ਉਹ ਲਗਵਾਏ ਪੌਦਿਆਂ ਨੂੰ ਜੀਵਤ ਰੱਖਣ ਦਾ ਹਰ ਸੰਭਵ ਯਤਨ ਕਰਨ।

'ਅਜੀਤ ਹਰਿਆਵਲ ਲਹਿਰ' ਇਕ ਸ਼ਲਾਘਾਯੋਗ ਕਦਮ

ਅਜੀਤ ਹਰਿਆਵਲ ਲਹਿਰ ਵਿਚ ਯੋਗਦਾਨ ਪਾਉਣ ਸਮੇਂ ਅਜੀਤ ਦੇ ਮਕਸੂਦਾਂ, ਜਲੰਧਰ ਤੋਂ ਪੱਤਰਕਾਰ ਗੁਰਚਰਨ ਸਿੰਘ ਠੱਠਗੜ੍ਹ ਨੂੰ ਨਕਦ ਰਾਸ਼ੀ ਦਿੰਦੇ ਘੁੰਮਣ ਪਰਿਵਾਰ ਦੇ ਮੈਂਬਰ, ਬਲਦੇਵ ਸਿੰਘ ਘੁੰਮਣ, ਅਵਤਾਰ ਸਿੰਘ ਘੁੰਮਣ ਪ੍ਰਧਾਨ ਵਾਰਡ ਨੰ.1, ਬੀਬੀ ਜੋਗਿੰਦਰ ਕੌਰ, ਜਗਰੂਪ ਕੌਰ, ਦਮਨਪ੍ਰੀਤ ਸਿੰਘ, ਗਗਨਪ੍ਰੀਤ ਕੌਰ।
 ਅਜੀਤ ਤਸਵੀਰ

ਮਕਸੂਦਾਂ, 23 ਅਗਸਤ (ਠੱਠਗੜ੍ਹ) ਅਦਾਰਾ ਅਜੀਤ ਵਲੋਂ ਸ਼ੁਰੂ ਕੀਤੀ ਹਰਿਆਵਲ ਲਹਿਰ ਸਮੇਂ ਦੀ ਬਹੁਤ ਵੱਡੀ ਲੋੜ ਸੀ, ਭਾਵੇਂ ਇਹ ਕਦਮ ਕਾਫੀ ਚਿਰ ਪਹਿਲਾਂ ਸ਼ੁਰੂ ਕਰਨ ਦੀ ਜ਼ਰੂਰਤ ਸੀ, ਪਰ ਫਿਰ ਵੀ ਇੱਕ ਅਦਾਰੇ ਵਲੋਂ ਇੰਨਾ ਵੱਡਾ ਕਦਮ ਲੋਕਾਂ ਦੀ ਭਲਾਈ ਲਈ ਚੁੱਕਣਾ ਬਹੁਤ ਹੀ ਪ੍ਰਸ਼ੰਸਾ ਯੋਗ ਹੈ, ਕਿਉਂਕਿ ਅਦਾਰਾ ਵਲੋਂ ਬਹੁਤ ਮਿਹਨਤ ਨਾਲ ਇਸ ਮੁਹਿੰਮ ਨੂੰ ਚਾਲੂ ਕੀਤਾ ਗਿਆ ਹੈ, ਇਸ ਵਿਚ ਜਿਹੜੇ ਲੋਕ ਆਪਣੇ ਹੱਥੀਂ ਰੁੱਖ ਨਹੀਂ ਲਗਾ ਸਕਦੇ ਉਨ੍ਹਾਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਦਾ ਬਹੁਤ ਵੱਡਾ ਮੌਕਾ ਹੈ। ਅਜੀਤ ਵਲੋਂ ਸ਼ੁਰੂ ਕੀਤੀ ਗਈ ਇਸ ਲਹਿਰ ਵਿਚ 11 ਹਜ਼ਾਰ ਦਾ ਯੋਗਦਾਨ ਪਾਉਣ ਵਾਲੇ ਘੁੰਮਣ ਪਰਿਵਾਰ ਵੱਲੋਂ ਇਹ ਸ਼ਬਦ ਕਹੇ ਗਏ।

ਕੈਨਬਰਾ ਤੋਂ 11,000 ਦਾ ਯੋਗਦਾਨ

ਸ: ਗੁਰਜੀਤ ਸਿੰਘ ਬਾਠ, ਜਸਜੀਤ ਸਿੰਘ ਸੰਧੂ ਅਤੇ ਪਰਮਿੰਦਰ ਸਿੰਘ ਸੰਧੂ।

ਮੈਲਬੌਰਨ, 23 ਅਗਸਤ (ਧੌਲ)-'ਅਜੀਤ ਹਰਿਆਵਲ ਲਹਿਰ' ਲਈ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਰਹਿੰਦੇ ਸ: ਗੁਰਜੀਤ ਸਿੰਘ ਬਾਠ, ਜਸਜੀਤ ਸਿੰਘ ਸੰਧੂ ਅਤੇ ਪਰਮਿੰਦਰ ਸਿੰਘ ਸੰਧੂ ਵੱਲੋਂ 11,000 ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰੁੱਖ ਲਗਾਉਣ ਨਾਲ ਵਾਤਾਵਰਨ ਸਾਫ਼ ਹੋ ਜਾਵੇਗਾ ਤੇ ਵੱਧ ਰਹੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਲਹਿਰ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਡੁਬਈ ਦੇ ਗੁਰਦੁਆਰਾ ਨਾਨਕ ਦਰਬਾਰ
 ਵੱਲੋਂ 21,000 ਦਾ ਯੋਗਦਾਨ

ਡੁਬਈ 'ਚ ਨਵੇਂ ਉਸਾਰੇ ਗਏ ਗੁਰੂ ਘਰ ਦੀ ਤਸਵੀਰ (ਹੇਠਾਂ)
ਮੁੱਖ ਸੇਵਾਦਾਰ ਦਾਨ ਸਿੰਘ ਅਤੇ ਭਗਵੰਤ ਸਿੰਘ।

ਡੁਬਈ, 23 ਅਗਸਤ (ਸੁਰਿੰਦਰ ਸਿੰਘ ਸੈਣੀ)-ਨਵ-ਉਸਾਰੀ ਅਧੀਨ ਗੋਲਫ਼ ਦੇਸ਼ਾਂ ਵਿਚ ਪਹਿਲਾ ਗੁਰਦੁਆਰਾ ਹੈ ਜੋ ਕਿ ਡੁਬਈ ਵਿਚ ਉਸਾਰਿਆ ਜਾ ਰਿਹਾ ਹੈ। ਇਹ ਗੁਰੂਘਰ 1,25,400 ਸਕੇਅਰ ਫੁੱਟ ਜਗ੍ਹਾ 'ਤੇ ਉਸਾਰਿਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਅਕਤੂਬਰ 2009 ਵਿਚ ਹੋਈ ਸੀ। ਚੇਤੇ ਰਹੇ ਕਿ ਇਸ ਗੁਰੂਘਰ ਲਈ ਜਗ੍ਹਾ ਡੁਬਈ ਦੇ ਸ਼ੇਖ ਮੁਹੰਮਦ ਡਿਪਟੀ ਪਰਾਇਮਨਸਿਟਰ ਨੇ ਮੁਫ਼ਤ ਦਿੱਤੀ ਸੀ। ਇਸ ਗੁਰੂ ਘਰ ਦੇ ਪੰਜ ਫਲੌਰ ਹਨ, ਜਿਸ ਵਿਚ 3 ਬੇਸਮੈਂਟ ਚੌਥੀ ਮੰਜ਼ਿਲ 'ਤੇ ਗੁਰੂ ਕਾ ਲੰਗਰ ਤੇ ਪੰਜਵੀਂ ਮੰਜ਼ਿਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਮੁੱਖ ਸੇਵਾਦਾਰ ਸ: ਦਾਨ ਸਿੰਘ ਨੇ ਕਿਹਾ ਕਿ 'ਅਜੀਤ ਹਰਿਆਵਲ ਲਹਿਰ' ਬਹੁਤ ਹੀ ਵਧੀਆ ਉਪਰਾਲਾ ਹੈ, ਇਸ ਵਿਚ ਹਰ ਇਕ ਨੂੰ ਵੱਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ, ਤਾਂ ਜੋ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ। ਉਨ੍ਹਾਂ ਨੇ ਗੁਰੂ ਘਰ ਵੱਲੋਂ 'ਅਜੀਤ ਹਰਿਆਵਲ ਲਹਿਰ' ਨੂੰ 21,000 ਰੁਪਏ ਦਾ ਯੋਗਦਾਨ ਦਿੱਤਾ।

ਦਸਮੇਸ਼ ਸਪੋਰਟਸ ਕਲੱਬ ਨਾਰਵੇ ਵੱਲੋਂ
20 ਹਾਜ਼ਰ ਰੁਪਏ ਦਾ ਯੋਗਦਾਨ

ਦਸਮੇਸ਼ ਸਪੋਰਟਸ ਕਲੱਬ ਨਾਰਵੇ ਦੇ ਚੇਅਰਮੈਨ ਗੁਰਚਰਨ ਸਿੰਘ ਕੁਲਾਰ, ਪ੍ਰਧਾਨ ਗੁਰਦੀਪ ਸਿੰਘ ਕੌੜਾ, ਮੀਤ ਪ੍ਰਧਾਨ ਬਿੰਦਰ ਸਿੰਘ ਮੱਲ੍ਹੀ, ਸੈਕਟਰੀ ਕੰਵਲਜੀਤ ਸਿੰਘ ਕੌੜਾ, ਖਜ਼ਾਨਚੀ ਮਲਕੀਤ ਸਿੰਘ ਕੁਲਾਰ, ਸਰਪ੍ਰਸਤ ਹਰਵਿੰਦਰ ਪਰਾਸ਼ਰ, ਤੇਜਿੰਦਰ, ਨਵਦੀਪ ਸਿੰਘ ਨਾਰਵੇ 'ਚ ਪੱਤਰਕਾਰ ਡਿੰਪਾ ਵਿਰਕ ਨੂੰ 20 ਹਜ਼ਾਰ ਰੁਪਏ ਪ੍ਰਦਾਨ ਕਰਦੇ ਹੋਏ। ਤਸਵੀਰ : ਡਿੰਪਾ ਵਿਰਕ

ਓਸਲੋ-ਨਾਰਵੇ, 22 ਅਗਸਤ (ਡਿੰਪਾ ਵਿਰਕ)-ਦਸਮੇਸ਼ ਸਪੋਰਟਸ ਕਲੱਬ ਨਾਰਵੇ ਦੇ ਚੇਅਰਮੈਨ ਗੁਰਚਰਨ ਸਿੰਘ ਕੁਲਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ 'ਅਜੀਤ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਇਸ ਲਹਿਰ 'ਚ 20 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਚੇਅਰਮੈਨ ਗੁਰਚਰਨ ਸਿੰਘ ਕੁਲਾਰ ਨੇ ਕਿਹਾ ਕਿ ਪ੍ਰਦੂਸ਼ਣ ਕਾਰਨ ਦਿਨ-ਬ-ਦਿਨ ਵਿਗੜ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਆਲੇ-ਦੁਆਲੇ ਨੂੰ ਹਰਾ ਭਰਾ ਤੇ ਖੂਬਸੂਰਤ ਬਣਾਉਣ ਲਈ 'ਅਜੀਤ' ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ, ਉਸ ਵਿਚ ਹਰ ਇਕ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਸ: ਗੁਰਦੀਪ ਸਿੰਘ ਕੌੜਾ ਮੀਤ ਪ੍ਰਧਾਨ, ਬਿੰਦਰ ਸਿੰਘ ਮੱਲ੍ਹੀ, ਸੈਕਟਰੀ ਕੰਵਲਜੀਤ ਸਿੰਘ ਕੌੜਾ, ਖਜ਼ਾਨਚੀ ਮਲਕੀਤ ਸਿੰਘ ਕੁਲਾਰ, ਸਰਪ੍ਰਸਤ ਹਰਵਿੰਦਰ ਪਰਾਸ਼ਰ, ਤੇਜਿੰਦਰ, ਨਵਦੀਪ ਸਿੰਘ, ਗੁਰਦੇਵ ਸਿੰਘ ਕੌੜਾ, ਸਨਦੀਪ ਸਿੰਘ ਕੁਲਾਰ, ਮਹਿੰਦਰ ਸਿੰਘ ਸਿੱਧੂ, ਅਸ਼ਵਨੀ ਕੁਮਾਰ ਹਾਜ਼ਰ ਸਨ।

ਗੁਰਦੀਪ ਸਿੰਘ ਗੋਸ਼ਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਗੁਰਦੀਪ ਸਿੰਘ ਗੋਸ਼ਾ ਲੁਧਿਆਣਾ ਵਿਖੇ ਸਟਾਫ਼ ਰਿਪੋਰਟਰ ਗੁਰਿੰਦਰ ਸਿੰਘ ਨੂੰ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਪ੍ਰਦਾਨ ਕਰਦੇ ਹੋਏ। ਨਾਲ ਚਰਨਪ੍ਰੀਤ ਸਿੰਘ ਮਿੱਕੀ, ਅੰਮ੍ਰਿਤਪਾਲ ਸਿੰਘ, ਦਲਜੀਤ ਸਿੰਘ ਅਤੇ ਪਰਮਿੰਦਰ ਸਿੰਘ ਆਦਿ। ਤਸਵੀਰ: ਹਰਿੰਦਰ ਸਿੰਘ ਕਾਕਾ

ਲੁਧਿਆਣਾ, 22 ਅਗਸਤ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਇਕਾਈ ਪੰਜਾਬ ਦੇ ਪ੍ਰਧਾਨ ਅਤੇ ਪੰਥਕ ਮੋਰਚਾ ਵੱਲੋਂ ਹਲਕਾ ਪੱਛਮੀ ਤੋਂ ਉਮੀਦਵਾਰ ਸ: ਗੁਰਦੀਪ ਸਿੰਘ ਗੋਸ਼ਾ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ।'ਅਜੀਤ' ਦੇ ਇਸ ਪੱਤਰਕਾਰ ਨੂੰ ਇਹ ਰਾਸ਼ੀ ਅੱਜ ਇਥੇ ਭੇਂਟ ਕਰਦਿਆਂ ਸ: ਗੋਸ਼ਾ ਨੇ ਸਮੂਹ ਰਾਜਸੀ ਪਾਰਟੀਆਂ, ਸਮਾਜਿਕ, ਭਾਈਚਾਰਕ, ਵਪਾਰਕ ਅਤੇ ਧਾਰਮਿਕ ਸੰਗਠਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਨੂੰ ਪ੍ਰਦੂਸ਼ਤ ਤੋਂ ਬਚਾਉਣ ਲਈ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਖੂਬਸੂਰਤ ਬਨਾਉਣ ਲਈ ਇਸ ਲਹਿਰ 'ਚ ਯੋਗਦਾਨ ਪਾਉਣ। ਇਸ ਸਮੇਂ ਚਰਨਪ੍ਰੀਤ ਸਿੰਘ ਮਿੱਕੀ, ਅੰਮ੍ਰਿਤਪਾਲ ਸਿੰਘ, ਦਲਜੀਤ ਸਿੰਘ ਅਤੇ ਪਰਮਿੰਦਰ ਸਿੰਘ ਵੀ ਹਾਜ਼ਰ ਸਨ।

ਅਜੈਬ ਸਿੰਘ ਚੱਬੇਵਾਲ ਵੱਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਪੱਤਰਕਾਰ ਡਿੰਪਾ ਵਿਰਕ ਨੂੰ ਸੌਂਪਦੇ ਹੋਏ ਸ: ਅਜੈਬ ਸਿੰਘ ਚੱਬੇਵਾਲ, ਬਲਦੇਵ ਸਿੰਘ ਬਰਾੜ, ਰੁਪਿੰਦਰ ਸਿੰਘ ਢਿੱਲੋਂ ਮੋਗਾ, ਗਿਆਨ ਸਿੰਘ ਅਤੇ ਪ੍ਰਗਟ ਸਿੰਘ ਜਲਾਲ।

ਦਰਾਮਨ-ਨਾਰਵੇ, 22 ਅਗਸਤ (ਡਿੰਪਾ ਵਿਰਕ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲੀਅਰ ਦਰਾਮਨ ਦੇ ਪ੍ਰਧਾਨ ਸ: ਅਜੈਬ ਸਿੰਘ ਚੱਬੇਵਾਲ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਮੌਕੇ ਗੱਲਬਾਤ ਦੌਰਾਨ ਸ: ਅਜੈਬ ਸਿੰਘ ਚੱਬੇਵਾਲ, ਮੈਂਬਰ ਬਲਦੇਵ ਸਿੰਘ ਬਰਾੜ, ਰੁਪਿੰਦਰ ਸਿੰਘ ਢਿੱਲੋਂ ਮੋਗਾ, ਗਿਆਨ ਸਿੰਘ, ਪ੍ਰਗਟ ਸਿੰਘ ਜਲਾਲ ਨੇ ਇਸ ਲਹਿਰ ਨੂੰ ਮਨੁੱਖਤਾ ਦੀ ਸੇਵਾ ਅਤੇ ਲੋਕ ਭਲਾਈ ਦਾ ਵੱਡਾ ਕਾਰਜ ਕਰਾਰ ਦਿੰਦਿਆਂ ਇਸ ਨੂੰ ਭਰਪੂਰ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।

'ਅਜੀਤ ਹਰਿਆਵਲ ਲਹਿਰ'
ਲਈ ਪ੍ਰਵਾਸੀਆਂ ਵੱਲੋਂ ਸਹਿਯੋਗ

ਜਥੇ: ਦਰਬਾਰਾ ਸਿੰਘ ਮਾਲੂਪੁਰੀਆ ਵੱਲੋਂ ਅੱਠ ਹਜ਼ਾਰ ਰੁਪਏ

ਜਥੇਦਾਰ ਸ: ਦਰਬਾਰਾ ਸਿੰਘ ਮਾਲੂਪੁਰੀਆ ਨਿਵਾਸੀ ਨਾਰਵੇ 'ਅਜੀਤ ਹਰਿਆਵਲ ਲਹਿਰ' ਵਿਚ ਅੱਠ ਹਜ਼ਾਰ ਰੁਪਏ ਦਾ ਯੋਗਦਾਨ ਨਾਰਵੇ ਤੋਂ ਪੱਤਰਕਾਰ ਡਿੰਪਾ ਵਿਰਕ ਨੂੰ ਭੇਟ ਕਰਦੇ ਹੋਏ।

ਓਸਲੋ, ਨਾਰਵੇ, 22 ਅਗਸਤ (ਡਿੰਪਾ ਵਿਰਕ)-ਨਾਰਵੇ ਤੋਂ ਸਾਬਕਾ ਮੀਤ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਜਥੇਦਾਰ ਸ: ਦਰਬਾਰਾ ਸਿੰਘ ਮਾਲੂਪੁਰੀਆ ਨਿਵਾਸੀ ਨਾਰਵੇ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ ਅੱਠ ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਸ: ਦਰਬਾਰਾ ਸਿੰਘ ਮਾਲੂਪੁਰੀ ਨੇ ਅਦਾਰਾ 'ਅਜੀਤ' ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਚੁੱਕਿਆ ਗਿਆ ਇਹ ਬਹੁਤ ਹੀ ਵਧੀਆ ਕਦਮ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਲਹਿਰ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

ਨਾਰਵੇ ਦੇ ਪ੍ਰਧਾਨ ਮਲਕੀਅਤ ਸਿੰਘ ਬਿੱਟੂ ਵੱਲੋਂ 5,100 ਰੁਪਏ

ਪ੍ਰਧਾਨ ਮਲਕੀਅਤ ਸਿੰਘ ਬਿੱਟੂ 'ਅਜੀਤ ਹਰਿਆਵਲ ਲਹਿਰ' ਲਈ 5100 ਰੁਪਏ ਦਾ ਯੋਗਦਾਨ ਭੇਟ ਕਰਦੇ ਹੋਏ ਪੱਤਰਕਾਰ ਡਿੰਪਾ ਵਿਰਕ ਨਾਲ।

ਓਸਲੋ (ਨਾਰਵੇ), 22 ਅਗਸਤ (ਡਿੰਪਾ ਵਿਰਕ)-ਨਾਰਵੇ ਤੋਂ ਸਪੋਰਟਸ ਫੈਡਰੇਸ਼ਨ ਨਾਰਵੇ ਦੇ ਪ੍ਰਧਾਨ ਮਲਕੀਅਤ ਸਿੰਘ ਬਿੱਟੂ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 5100 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਸ: ਮਲਕੀਅਤ ਸਿੰਘ ਨੇ ਕਿਹਾ ਕਿ 'ਅਜੀਤ' ਵੱਲੋਂ ਪੌਦੇ ਲਗਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਕਾਬਲੇ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਹਰਿਆਵਲ ਲਹਿਰ ਵੱਲੋਂ ਜਿੰਨੇ ਪੌਦੇ ਲਗਾਏ ਜਾ ਰਹੇ ਹਨ ਉਸ ਨਾਲ ਪੰਜਾਬ ਹਰਿਆ-ਭਰਿਆ ਹੋ ਜਾਵੇਗਾ।

ਕਾਮਰੇਡ ਤਰਸੇਮ ਸਿੰਘ ਜੋਧਾਂ ਵੱਲੋਂ 5,100 ਰੁਪਏ ਦਾ ਯੋਗਦਾਨ

ਜਲੰਧਰ, 22 ਅਗਸਤ (ਅ. ਬ.)-ਮਾਰਕਸੀ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਸਿੰਘ ਜੋਧਾਂ ਨੇ 'ਅਜੀਤ ਹਰਿਆਵਲ ਲਹਿਰ' ਲਈ 5100 ਰੁਪਏ ਦਾ ਯੋਗਦਾਨ ਪਾਇਆ। ਕਾ: ਜੋਧਾਂ ਨੇ ਇਸ ਮੌਕੇ ਕਿਹਾ ਕਿ 'ਅਜੀਤ ਹਰਿਆਵਲ ਲਹਿਰ' ਪੰਜਾਬ ਨੂੰ ਹਰਾ-ਭਰਾ ਰੱਖਣ ਲਈ ਇਕ ਅਹਿਮ ਉਪਰਾਲਾ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਜਿੱਥੇ ਪੰਜਾਬ ਦਾ ਵਾਤਾਵਰਨ ਬੇਹੱਦ ਪ੍ਰਦੂਸ਼ਿਤ ਹੋ ਚੁੱਕਾ ਹੈ, ਉਥੇ ਦਿਨੋਂ-ਦਿਨ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਇਸ ਪ੍ਰਤੀ ਵੀ ਸੁਚੇਤ ਹੋਣ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਖੁਸ਼ਹਾਲ ਪੰਜਾਬ ਦੀ ਪੁਨਰ-ਸੁਰਜੀਤੀ ਲਈ ਅਹਿਮ ਕਦਮ ਚੁੱਕਣ ਦੀ ਲੋੜ ਹੈ।

ਗੁਰਮੀਤ ਸਿੰਘ ਗਿੱਲ ਵੱਲੋਂ 11 ਹਜ਼ਾਰ ਦਾ ਯੋਗਦਾਨ

ਮੋਗਾ, 22 ਅਗਤ (ਸੁਰਿੰਦਰਪਾਲ ਸਿੰਘ)-ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ ਤੇ ਮੌਜੂਦਾ ਸਰਪੰਚ ਕੋਠੇ ਪੱਤੀ ਮੁਹੱਬਤ ਗੁਰਮੀਤ ਕੌਰ ਗਿੱਲ, ਧਨਵੰਤ ਸਿੰਘ ਗਿੱਲ ਆਸਟ੍ਰੇਲੀਆ ਤੇ ਸਮੂਹ ਗਿੱਲ ਪਰਿਵਾਰ ਨੇ ਆਪਣੇ ਪਿਤਾ ਬੰਤਾ ਸਿੰਘ ਗਿੱਲ ਤੇ ਮਾਤਾ ਅਮਰ ਕੌਰ ਗਿੱਲ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਗਿੱਲ ਨੇ ਕਿਹਾ ਕਿ 'ਅਜੀਤ' ਵੱਲੋਂ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਭਵਿੱਖ ਵਿਚ ਚੰਗੇ ਨਤੀਜੇ ਸਾਹਮਣੇ ਆਉਣਗੇ।

'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਭੇਜੇ

ਇੰਦਰ ਸਿੰਘ ਲੋਹਗੜ੍ਹ ਅਤੇ ਸ੍ਰੀਮਤੀ ਕਸ਼ਮੀਰ ਕੌਰ।

ਰਈਆ, 22 ਅਗਸਤ (ਕੁਲਦੀਪ ਸਿੰਘ ਸ਼ਲੀਮਾਰ)-ਮਾਰਕੀਟ ਕਮੇਟੀ ਰਈਆ ਦੇ ਸਾਬਕਾ ਅਕਾਊਟੈਂਟ ਸ: ਇੰਦਰ ਸਿੰਘ ਲੋਹਗੜ੍ਹ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਕਸ਼ਮੀਰ ਕੌਰ ਨੇ ਅਮਰੀਕਾ ਤੋਂ 11 ਹਜ਼ਾਰ ਰੁਪਏ 'ਅਜੀਤ ਹਰਿਆਵਲ ਲਹਿਰ' ਲਈ ਭੇਜੇ ਹਨ ਅਤੇ ਇੰਦਰ ਸਿੰਘ ਦੀ ਸਿਹਤਯਾਬੀ ਦੀ ਦੁਆ ਮੰਗੀ।

ਸਿਡਨੀ ਵਾਸੀਆਂ ਵੱਲੋਂ 31 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਵਿਚ 31 ਹਜ਼ਾਰ ਰੁਪਏ ਦਾ ਯੋਗਦਾਨ
 ਪਾਉਣ ਸਮੇਂ ਹਾਜ਼ਰ ਸਿਡਨੀ ਵਾਸੀ। ਤਸਵੀਰਾਂ : ਹਰਕੀਰਤ ਸਿੰਘ ਸੰਧਰ

ਸਿਡਨੀ, 22 ਅਗਸਤ (ਹਰਕੀਰਤ ਸਿੰਘ ਸੰਧਰ)-ਪੰਜਾਬ ਦੀ ਨੁਹਾਰ ਬਦਲਣ ਦਾ 'ਅਜੀਤ' ਨੇ ਜੋ ਬੇੜਾ ਚੁੱਕਿਆ ਹੈ ਇਸ 'ਹਰਿਆਵਲ ਲਹਿਰ' ਤਹਿਤ ਸਿਡਨੀ ਦੇ ਮੁੱਖ ਗੁਰਦੁਆਰਾ ਸਾਹਿਬ ਪਾਰਕਲੀ 'ਚ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਹ ਸਮਾਗਮ ਬਾਬਾ ਬੁੱਢਾ ਜੀ ਹਾਲ 'ਚ ਕੀਤਾ ਗਿਆ, ਜਿਥੇ ਇਸ ਲਹਿਰ ਦੇ ਮੂਲ ਕੰਮ, ਪੰਜਾਬ ਨੂੰ ਲਾਭ ਅਤੇ ਜ਼ਰੂਰਤ ਦੇ ਵੱਖ-ਵੱਖ ਪਹਿਲੂਆਂ 'ਤੇ ਜਾਣਕਾਰੀ ਦਿੱਤੀ। ਸਿਡਨੀ ਤੋਂ ਪੱਤਰਕਾਰ ਹਰਕੀਰਤ ਸਿੰਘ ਸੰਧਰ ਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ 'ਅਜੀਤ ਹਰਿਆਵਲ ਲਹਿਰ' ਤਹਿਤ ਕੀਤੇ ਜਾ ਰਹੇ ਉੱਦਮ 'ਤੇ ਚਾਨਣਾ ਪਾਇਆ। ਇਸ ਮੌਕੇ ਪੰਜਾਬ ਐਕਸਪ੍ਰੈੱਸ ਦੇ ਮੁੱਖ ਸੰਪਾਦਕ ਰਾਜਵੰਤ ਸਿੰਘ, ਮੇਲਾਂ ਗੀਤਾਂ ਦਾ ਰੇਡੀਓ ਸ਼ਾਮ ਕੁਮਾਰ, ਦਵਿੰਦਰ ਸਿੰਘ ਧਾਰੀਆ ਤੇ ਗੁ: ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਮੁਲਤਾਨੀ ਨੇ ਇਸ ਲਹਿਰ ਦੀ ਸ਼ਲਾਘਾ ਕੀਤੀ। ਇਸ ਮੌਕੇ 'ਅਜੀਤ ਹਰਿਆਵਲ ਲਹਿਰ' ਵਿਚ 31 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਵਾਲਿਆਂ ਵਿਚ ਗਰੇਸ ਆਫ਼ ਇੰਡੀਆ ਤੋਂ ਸੰਤੋਖ ਸਿੰਘ ਮਿਨਹਾਸ, ਧਰਮਿੰਦਰ ਸਿੰਘ ਸਰਵਾਰਾ ਪਿੰਡ ਸਰਸੀਣੀ, ਅਮਨਦੀਪ ਸਿੰਘ ਰਤਨ, ਹਰਦੀਪ ਸਿੰਘ, ਅਕਸ਼ਲੀਨ, ਰਛਪਾਲ ਸਿੰਘ, ਜਸਵੰਤ ਸਿੰਘ, ਕੈਪਟਨ ਸਰਜਿੰਦਰ ਸਿੰਘ ਸੰਧੂ, ਸ਼ਾਮ ਕੁਮਾਰ, ਲੱਕੀ ਖਹਿਰਾ, ਰਾਜਪਾਲ ਸੰਧੂ, ਡਾ: ਚਰਨ ਸਿੰਘ ਖਿੰਡ, ਤਜਿੰਦਰ ਸਿੰਘ ਤੇ ਅਮਨਦੀਪ ਸਿੰਘ ਆਦਿ ਸ਼ਾਮਿਲ ਸਨ। ਇਸ ਮੌਕੇ ਮਹਿੰਗਾ ਸਿੰਘ ਖੱਖ, ਮੱਖਣ ਸਿੰਘ ਹੇਅਰ, ਮੋਹਨ ਸਿੰਘ ਖਜ਼ਾਨਚੀ, ਬਲਵਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ ਛੀਨਾ, ਸੁਰਿੰਦਰ ਸਿੰਘ ਜਗਰਾਉਂ, ਡਾ: ਸਿੱਧੂ, ਗਿਆਨੀ ਸੰਤੋਖ ਸਿੰਘ, ਡਾ: ਵਿਰਕ, ਡਾ: ਟਾਡਾ, ਗੁੱਡੂ, ਬਲਵਿੰਦਰ ਸਿੰਘ ਮੁਲਤਾਨੀ, ਅਮਰੀਕ ਸਿੰਘ ਅਤੇ ਹੋਰ ਸੰਗਤ ਹਾਜ਼ਰ ਸੀ।

ਗੁਰਦਿਆਲ ਸਿੰਘ ਪੱਡਾ ਵੱਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਨਾਰਵੇ ਤੋਂ ਚੇਅਰਮੈਨ ਸ: ਗੁਰਦਿਆਲ ਸਿੰਘ ਪੱਡਾ, ਪ੍ਰਗਟ ਸਿੰਘ ਜਲਾਲ ਸੁਖਵਿੰਦਰ ਸਿੰਘ ਪੱਤਰਕਾਰ ਡਿੰਪਾ ਵਿਰਕ ਨੂੰ ਪ੍ਰਦਾਨ ਕਰਦੇ ਹੋਏ। ਤਸਵੀਰ : ਡਿੰਪਾ ਵਿਰਕ

ਓਸਲੋ-ਨਾਰਵੇ, 22 ਅਗਸਤ (ਡਿੰਪਾ ਵਿਰਕ)-ਖੇਡ ਕਬੱਡੀ ਖੇਤਰ ਵਿਚ ਭਰਪੂਰ ਯੋਗਦਾਨ ਪਾਉਣ ਵਾਲੇ ਉੱਘੇ ਸਮਾਜ ਸੇਵਕ ਅਤੇ ਚੇਅਰਮੈਨ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਸ: ਗੁਰਦਿਆਲ ਸਿੰਘ ਪੱਡਾ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਮੌਕੇ ਸ: ਗੁਰਦਿਆਲ ਸਿੰਘ ਪੱਡਾ ਨੇ ਕਿਹਾ ਕਿ ਅਦਾਰਾ ਅਜੀਤ ਵੱਲੋਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਅਤੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਸ਼ੁਰੂ ਕੀਤੀ ਇਸ ਲਹਿਰ ਵਿਚ ਹਰੇਕ ਸੂਝਵਾਨ ਸ਼ਹਿਰੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸ: ਪ੍ਰਗਟ ਸਿੰਘ ਜਲਾਲ ਤੇ ਸੁਖਜਿੰਦਰ ਸਿੰਘ ਵੀ ਹਾਜ਼ਰ ਸਨ।

ਭੁੱਟਾ ਪਰਿਵਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਗੁਰਸਿਮਰਨ ਸਿੰਘ ਮੰਡ, ਗਗਨਦੀਪ ਸਿੰਘ

ਲੁਧਿਆਣਾ, 21 ਅਗਸਤ (ਗੁਰਿੰਦਰ ਸਿੰਘ)-ਸਮਾਜ ਸੇਵਕ ਸ: ਮਨਜੀਤ ਸਿੰਘ ਭੁੱਟਾ ਦੇ ਸਪੁੱਤਰਾਂ ਆਲ ਇੰਡੀਆ ਕਾਂਗਰਸ ਕਮੇਟੀ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦੇ ਸੂਬਾ ਜਨਰਲ ਸਕੱਤਰ ਅਤੇ ਸਮਾਜ ਭਲਾਈ ਮੰਚ ਪੰਜਾਬ ਦੇ ਪ੍ਰਧਾਨ ਸ: ਗੁਰਸਿਮਰਨ ਸਿੰਘ ਮੰਡ ਅਤੇ ਸਮਾਜ ਸੇਵਕ ਗਗਨਦੀਪ ਸਿੰਘ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਅੱਜ ਇਥੇ ਗੱਲਬਾਤ ਕਰਦਿਆਂ ਸ: ਮੰਡ ਨੇ ਕਿਹਾ ਕਿ 'ਅਜੀਤ' ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਆਲੇ ਦੁਆਲੇ ਦੀ ਸੁੰਦਰਤਾ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜੋ ਹਰਿਆਵਲ ਲਹਿਰ ਸ਼ੁਰੂ ਕੀਤੀ ਹੈ, ਉਸਦੇ ਭਵਿੱਖ ਵਿਚ ਚੰਗੇ ਸਿੱਟੇ ਨਿਕਲਣਗੇ। ਉਨ੍ਹਾਂ ਇਸ ਲਹਿਰ ਦੀ ਸਫ਼ਲਤਾ ਲਈ ਅਰਦਾਸ ਕਰਦਿਆਂ ਕਿਹਾ ਕਿ ਇਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।

ਅੰਬਿਕਾ ਓਵਰਸੀਜ਼ ਵੱਲੋਂ ਇਕ ਲੱਖ ਰੁਪਏ ਦਾ ਯੋਗਦਾਨ

ਜਲੰਧਰ, 20 ਅਗਸਤ (ਜਸਪਾਲ ਸਿੰਘ)-ਸ਼ਹਿਰ ਦੇ ਉੱਘੇ ਉਦਯੋਗਪਤੀ ਅੰਬਿਕਾ ਓਵਰਸੀਜ਼ ਅਤੇ ਮਿਲੇਨੀਅਮ ਸਕੂਲ ਜਲੰਧਰ ਦੇ ਮਾਲਕ ਸ੍ਰੀ ਮਾਨਕਰਨ ਭੰਡਾਰੀ ਵਲੋਂ 'ਅਜੀਤ ਹਰਿਆਵਲ ਲਹਿਰ' 'ਚ 1 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ। ਆਪਣੇ ਸਵਰਗੀ ਪਿਤਾ ਸ੍ਰੀ ਮੂਲਰਾਜ ਭੰਡਾਰੀ ਅਤੇ ਮਾਤਾ ਸ੍ਰੀਮਤੀ ਲੀਲਾਵੰਤੀ ਦੀ ਯਾਦ 'ਚ ਉਕਤ ਰਾਸ਼ੀ ਦਾ ਚੈੱਕ ਸ੍ਰੀ ਮਾਨਕਰਨ ਭੰਡਾਰੀ ਵਲੋਂ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਅਦਾਰਾ 'ਅਜੀਤ' ਵਲੋਂ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਜਦੋਂ ਦਿਨੋ-ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਤੇ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਤਾਂ ਅਜਿਹੇ ਸਮੇਂ ਵਾਤਾਵਰਣ ਦੀ ਸ਼ੁੱਧਤਾ ਲਈ ਚੁੱਕਿਆ ਗਿਆ ਇਹ ਇਕ ਬਹੁਤ ਹੀ ਵਧੀਆ ਕਦਮ ਹੈ। ਜਿਸ ਵਿਚ ਹਰ ਨਾਗਰਿਕ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਮਾਨਕਰਨ ਭੰਡਾਰੀ ਪਹਿਲਾਂ ਵੀ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਸਮੇਂ-ਸਮੇਂ 'ਤੇ ਆਰੰਭੇ ਮਾਨਵਤਾ ਦੀ ਭਲਾਈ ਦੇ ਕੰਮਾਂ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹੇ ਹਨ ਤੇ ਇਸ ਵਾਰ ਵੀ ਉਨ੍ਹਾਂ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ।

ਗੁਰਚਰਨ ਸਿੰਘ ਚੰਨੀ ਤੇ ਕੁਲਵੰਤ ਸਿੰਘ ਮੰਨਣ ਵੱਲੋਂ
51-51 ਹਜ਼ਾਰ ਦਾ ਯੋਗਦਾਨ

ਜਲੰਧਰ, 20 ਅਗਸਤ (ਪ੍ਰਿਤਪਾਲ ਸਿੰਘ)-ਪੰਜਾਬ ਦੇ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ 'ਅਜੀਤ' ਨੇ ਹਰਿਆਵਲ ਲਹਿਰ ਅਧੀਨ ਪੰਜਾਬ ਭਰ ਵਿਚ ਬੂਟੇ ਲਗਾਉਣ ਦੀ ਜੋ ਮੁਹਿੰਮ ਚਲਾਈ ਹੈ, ਉਸ ਦੀ ਸ਼ਲਾਘਾ ਕਰਦਿਆਂ ਸ: ਗੁਰਚਰਨ ਸਿੰਘ ਚੰਨੀ ਪ੍ਰਧਾਨ ਜ਼ਿਲ੍ਹਾ ਅਕਾਲੀ ਜਥਾ ਜਲੰਧਰ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਜਲੰਧਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੂਜੀ ਵਾਰੀ ਚੋਣ ਲੜ ਰਹੇ ਸ: ਕੁਲਵੰਤ ਸਿੰਘ ਮੰਨਣ ਨੇ 51-51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦਾ ਹਰ ਵਿਅਕਤੀ ਘੱਟੋ-ਘੱਟ ਪੰਜ-ਪੰਜ ਬੂਟੇ ਜ਼ਰੂਰ ਲਗਾਏ। ਇਸ ਨਾਲ ਜਿੱਥੇ ਵਾਤਾਵਰਨ ਸ਼ੁੱਧ ਹੋਵੇਗਾ ਉਥੇ ਬਿਮਾਰੀਆਂ ਘਟਣਗੀਆਂ। ਉਨ੍ਹਾਂ ਇਸ ਮੌਕੇ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਵਧਾਈ ਦਿੱਤੀ ਅਤੇ ਇਸ ਹਰਿਆਵਲ ਲਹਿਰ ਲਈ ਆਪਣੇ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

ਮਨਜੀਤ ਸਿੰਘ ਢਿੱਲੋਂ ਵੱਲੋਂ 51 ਹਜ਼ਾਰ ਦਾ ਯੋਗਦਾਨ

ਫ਼ਰੀਦਕੋਟ, 20 ਅਗਸਤ (ਪੁਰਬਾ)- ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਢਿੱਲੋਂ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਮੈਡੀਕਲ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ 'ਚ ਨਾਮਨਾ ਖੱਟਣ ਵਾਲੇ ਡਾ: ਢਿੱਲੋਂ ਕੋਟਕਪੂਰਾ ਵਿਖੇ ਬਿਰਧ ਆਸ਼ਰਮ, ਵਾਤਾਵਰਨ ਦੇ ਸੁਧਾਰ ਅਤੇ ਭਰੂਣ ਹੱਤਿਆ ਦੇ ਵਿਰੁੱਧ 200 ਤੋਂ ਵੱਧ ਮੁਫਤ ਮੈਡੀਕਲ ਕੈਂਪ ਲਗਾ ਚੁੱਕੇ ਹਨ।

ਸਿਡਨੀ ਤੋਂ ਮੁਲਤਾਨੀ, ਗੁੱਡੂ ਅਤੇ ਹਸਨਪੁਰੀ
ਵੱਲੋਂ 15 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ ਯੋਗਦਾਨ ਦੇਣ ਸਮੇਂ ਮਨਜੀਤ ਸਿੰਘ ਹਸਨਪੁਰੀ, ਬਲਵਿੰਦਰ ਸਿੰਘ ਮੁਲਤਾਨੀ ਅਤੇ ਅਮਨਦੀਪ ਸਿੰਘ ਗੁੱਡੂ। ਤਸਵੀਰ : ਹਰਕੀਰਤ ਸਿੰਘ ਸੰਧਰ

ਸਿਡਨੀ, 20 ਅਗਸਤ (ਹਰਕੀਰਤ ਸਿੰਘ ਸੰਧਰ)-'ਅਜੀਤ ਹਰਿਆਵਲ ਲਹਿਰ' ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਲੋਕ ਲਹਿਰ ਬਣਦੀ ਜਾ ਰਹੀ ਹੈ। ਇਸ ਲਹਿਰ ਅਧੀਨ ਸਿਡਨੀ ਤੋਂ ਸ: ਬਲਵਿੰਦਰ ਸਿੰਘ ਮੁਲਤਾਨੀ, ਅਮਨਦੀਪ ਸਿੰਘ ਗੁੱਡੂ ਅਤੇ ਮਨਜੀਤ ਸਿੰਘ ਹਸਨਪੁਰੀ ਵੱਲੋਂ 15 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਗੁੱਡੂ ਅਤੇ ਹਸਨਪੁਰੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡਾ ਪ੍ਰਵਾਸੀਆਂ ਦਾ ਇਹ ਮੂਲ ਫਰਜ਼ ਬਣਦਾ ਹੈ ਕਿ ਆਪਣੇ ਪੰਜਾਬ ਨੂੰ ਜ਼ਹਿਰੀਲਾ ਹੋਣ ਤੋਂ ਬਚਾਈਏ। ਮੁਲਤਾਨੀ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਗਿਆਰਾਂ ਸਤੰਬਰ ਨੂੰ ਬਾਬਾ ਸ੍ਰੀ ਚੰਦ ਜੀ ਦੇ ਆਗਮਨ ਪੁਰਬ ਪਾਰਕਲੀ ਗੁਰਦੁਆਰਾ ਸਾਹਿਬ ਵਿਚ ਮਨਾਇਆ ਜਾ ਰਿਹਾ ਹੈ ਅਤੇ ਸਾਰੇ ਪ੍ਰ੍ਰੇਮੀਆਂ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ ਵਿਸ਼ੇਸ਼ ਯੋਗਦਾਨ ਪਾਇਆ ਜਾਵੇਗਾ। ਵਰਨਣਯੋਗ ਹੈ ਕਿ 21 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਾਰਕਲੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਬਾਬਾ ਬੁੱਢਾ ਜੀ ਹਾਲ ਵਿਚ ਦੁਪਹਿਰ 1 ਵਜੇ ਤੋਂ ਤਿੰਨ ਵਜੇ ਤੱਕ ਵਿਸ਼ੇਸ਼ 'ਅਜੀਤ ਹਰਿਆਵਲ ਲਹਿਰ' ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ।

ਚੇਅਰਮੈਨ ਤਰਲੋਚਨ ਸਿੰਘ ਬਿੱਟੂ ਵੱਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਅਵਾਲ ਲਹਿਰ' ਲਈ ਚੇਅਰਮੈਨ ਸ: ਤਰਲੋਚਨ ਸਿੰਘ ਬਿੱਟੂ, ਪੱਤਰਕਾਰ ਹਰਜਿੰਦਰ ਸਿੰਘ ਮਸੀਤੀ ਨੂੰ 11 ਹਜ਼ਾਰ ਦਾ ਚੈੱਕ ਭੇਟ ਕਰਦੇ ਹੋਏ। ਉਨ੍ਹਾਂ ਨਾਲ ਸ੍ਰੀਮਤੀ ਕਮਲੇਸ਼ ਕੌਰ, ਗੁਰਪ੍ਰੀਤ ਸਿੰਘ ਅਤੇ ਹੋਰ। ਅਜੀਤ ਤਸਵੀਰ

ਅੱਡਾ ਸਰਾਂ, 20 ਅਗਸਤ (ਹਰਜਿੰਦਰ ਸਿੰਘ ਮਸੀਤੀ)-'ਅਜੀਤ ਹਰਿਆਵਲ ਲਹਿਰ' ਵਿਚ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਹਿਬਾਜ਼ਪੁਰ ਨੇੜੇ ਟਾਂਡਾ ਉੜਮੁੜ (ਹੁਸ਼ਿਆਰਪਰ) ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਤੇ ਉਨ੍ਹਾਂ ਦੇ ਪਰਿਵਾਰ ਨੇ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਇਸ ਮੌਕੇ ਸ: ਤਰਲੋਚਨ ਸਿੰਘ ਬਿੱਟੂ ਨੇ ਕਿਹਾ ਕਿ 'ਅਜੀਤ' ਵੱਲੋਂ ਚਲਾਈ ਗਈ ਇਹ ਲਹਿਰ ਲੋਕ ਲਹਿਰ ਬਣ ਚੁੱਕੀ ਹੈ, ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਹਾਈ ਸਿੱਧ ਹੋਵੇਗੀ। ਸ: ਬਿੱਟੂ ਨੇ 11 ਹਜ਼ਾਰ ਰੁਪਏ ਦਾ ਚੈੱਕ ਅੱਡਾ ਸਰਾਂ ਤੋਂ ਪੱਤਰਕਾਰ ਸ: ਹਰਜਿੰਦਰ ਸਿੰਘ ਮਸੀਤੀ ਨੂੰ ਭੇਂਟ ਕੀਤਾ। ਇਸ ਮੌਕੇ ਉਨਾਂ ਨਾਨ ਵਾਇਸ ਚੇਅਰਪਰਸਨ ਸ੍ਰੀਮਤੀ ਕਮਲੇਸ਼ ਕੌਰ, ਡਾਇਰੈਕਟਰ ਗੁਰਪ੍ਰੀਤ ਸਿਘ, ਮੈਨੇਜਰ ਅਮਰੀਕ ਸਿੰਘ, ਪ੍ਰਿੰ : ਰਾਕੇਸ਼ ਸ਼ਰਮਾ, ਕੁਲਵਿੰਦਰ ਕੌਰ, ਮਨੀਸ਼ਾ ਸੰਗਰ, ਬਿਕਰਮਜੀਤ ਸਿੰਘ, ਸੰਜੀਵ ਸ਼ਰਮਾ ਤੇ ਸਕੂਲ ਦਾ ਹੋਰ ਸਟਾਫ ਹਾਜ਼ਰ ਸੀ।

ਪ੍ਰਿੰ: ਜਸਵੰਤ ਸਿੰਘ ਭੁਲੱਥ ਵੱਲੋਂ 11 ਹਜ਼ਾਰ ਦਾ ਯੋਗਦਾਨ

ਕਪੂਰਥਲਾ, 20 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਪ੍ਰਵਾਸੀ ਭਾਰਤੀ ਸ: ਗਿਆਨ ਸਿੰਘ ਜਰਮਨ ਵਾਲਿਆਂ ਦੇ ਚਾਚਾ ਪ੍ਰਿੰ: ਜਸਵੰਤ ਸਿੰਘ ਭੁਲੱਥ ਨੇ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਯੋਗਦਾਨ ਪਾਇਆ। ਪ੍ਰਿੰ: ਜਸਵੰਤ ਸਿੰਘ ਨੇ ਕਿਹਾ ਕਿ 'ਅਜੀਤ' ਦੇ ਯਤਨਾਂ ਸਦਕਾ ਪੰਜਾਬ ਦੇ ਲੋਕਾਂ ਵਿਚ ਜਿਥੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਨਵੀ ਚੇਤਨਾ ਦਾ ਸੰਚਾਰ ਹੋਇਆ ਹੈ ਉਥੇ ਹਰ ਵਰਗ ਦੇ ਲੋਕਾਂ ਨੇ ਇਸ ਵਿਚ ਸ਼ਾਮਿਲ ਹੋ ਕੇ ਇਸ ਨੂੰ ਲੋਕ ਲਹਿਰ ਬਣਾ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਉਣ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਵਾਤਾਵਰਣ ਦੇ ਵਿਗਾੜ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਕਬਾਲ ਸਿੰਘ ਢੀਂਡਸਾ ਵਲੋਂ 11 ਹਜ਼ਾਰ ਦਾ ਯੋਗਦਾਨ

ਜਲੰਧਰ, 20 ਅਗਸਤ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ: ਇਕਬਾਲ ਸਿੰਘ ਢੀਂਡਸਾ ਵਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਸਬੰਧੀ ਚੈੱਕ ਉਨ੍ਹਾਂ ਵਲੋਂ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪਿਆ ਗਿਆ। ਇਸ ਮੌਕੇ ਸ: ਢੀਂਡਸਾ ਨੇ ਅਦਾਰਾ 'ਅਜੀਤ' ਵਲੋਂ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਜਿਸ ਵਿਚ ਹਰ ਨਾਗਰਿਕ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਹਰਪਾਲ ਜੁਨੇਜਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਪਟਿਆਲਾ, 20 ਅਗਸਤ (ਜ. ਸ. ਢਿੱਲੋਂ)-'ਅਜੀਤ ਹਰਿਆਵਲ ਲਹਿਰ' ਨੂੰ ਲੋਕਾਂ ਨੇ ਜਿਸ ਤਰ੍ਹਾਂ ਨਾਲ ਭਰਵਾਂ ਹੁੰਗਾਰਾ ਦਿੱਤਾ ਹੈ, ਉਹ ਆਪਣੇ ਆਪ 'ਚ ਅਹਿਮ ਹੈ। ਇਸ ਕੜੀ ਵਿੱਚ ਯੂਥ ਅਕਾਲੀ ਦਲ ਦੇ ਹਾਲ ਹੀ 'ਚ ਬਣੇ ਜਨਰਲ ਸਕੱਤਰ ਤੇ ਸੂਬੇ ਦੇ ਖ਼ਜ਼ਾਨਚੀ ਸ੍ਰੀ ਹਰਪਾਲ ਜੁਨੇਜਾ ਨੇ ਵੀ 11 ਹਜ਼ਾਰ ਰੁਪਏ ਦਾ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ 'ਅਜੀਤ' ਨੇ ਜੋ ਇਹ ਲਹਿਰ ਚਲਾਈ ਹੈ, ਇਹ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਚੁੱਕਿਆ ਹੋਇਆ ਸਹੀ ਕਦਮ ਹੈ।

ਤੇਜਿੰਦਰ ਸਿੰਘ ਨਿੱਝਰ ਵੱਲੋਂ 'ਅਜੀਤ ਹਰਿਆਵਲ ਲਹਿਰ'
'ਚ 51 ਹਜ਼ਾਰ ਦਾ ਯੋਗਦਾਨ

ਜਲੰਧਰ, 19 ਅਗਸਤ (ਜਸਪਾਲ ਸਿੰਘ)-ਯੂਥ ਅਕਾਲੀ ਆਗੂ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ (ਨਾਰਵੇ) ਦੇ ਪ੍ਰਧਾਨ ਸ੍ਰੀ ਤੇਜਿੰਦਰ ਸਿੰਘ ਨਿੱਝਰ ਸਾਬਕਾ ਸਰਪੰਚ ਅਤੇ ਉਨ੍ਹਾਂ ਦੇ ਭਰਾ ਸ. ਰਣਧੀਰ ਸਿੰਘ ਨਿੱਝਰ (ਯੂ. ਐਸ. ਏ.) ਵਲੋਂ 'ਅਜੀਤ ਹਰਿਆਵਲ ਲਹਿਰ' 'ਚ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਸਬੰਧੀ ਚੈੱਕ ਸ੍ਰੀ ਤੇਜਿੰਦਰ ਸਿੰਘ ਨਿੱਝਰ ਵਲੋਂ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪਿਆ ਗਿਆ। ਰਾਜਨੀਤੀ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ 'ਚ ਅਹਿਮ ਯੋਗਦਾਨ ਪਾ ਰਹੇ ਸ੍ਰੀ ਨਿੱਝਰ ਨੇ ਅਦਾਰਾ 'ਅਜੀਤ' ਵਲੋਂ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦਿਨੋ-ਦਿਨ ਖਰਾਬ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਵਿਚ ਹਰ ਨਾਗਰਿਕ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਮੇਂ-ਸਮੇਂ 'ਤੇ ਅਦਾਰਾ 'ਅਜੀਤ' ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ 'ਚ ਸ੍ਰੀ ਤੇਜਿੰਦਰ ਸਿੰਘ ਨਿੱਝਰ ਪਹਿਲਾਂ ਵੀ ਯੋਗਦਾਨ ਪਾਉਂਦੇ ਰਹੇ ਹਨ ਤੇ ਇਸ ਵਾਰ ਵੀ ਉਨ੍ਹਾਂ ਨੇ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ।

ਤੂਰ ਜਵੱਦੀ ਵੱਲੋਂ 11 ਹਜ਼ਾਰ ਦਾ ਯੋਗਦਾਨ

ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਸ: ਬਲਜਿੰਦਰਜੀਤ
ਸਿੰਘ ਤੂਰ ਲੁਧਿਆਣਾ ਵਿਖੇ ਸਟਾਫ਼ ਰਿਪੋਰਟਰ ਗੁਰਿੰਦਰ ਸਿੰਘ ਨੂੰ 11 ਹਜ਼ਾਰ ਰੁਪਏ ਪ੍ਰਦਾਨ
ਕਰਦੇ ਹੋਏ। ਤਸਵੀਰ: ਹਰਿੰਦਰ ਸਿੰਘ ਕਾਕਾ

ਲੁਧਿਆਣਾ, 19 ਅਗਸਤ (ਗੁਰਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਜਨਰਲ ਸਕੱਤਰ ਬਲਜਿੰਦਰਜੀਤ ਸਿੰਘ ਤੂਰ ਜਵੱਦੀ ਨੇ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਦਾ ਯੋਗਦਾਨ ਪਾਇਆ ਹੈ। ਸ: ਤੂਰ ਜਵੱਦੀ ਨੇ 'ਅਜੀਤ' ਦੇ ਲੁਧਿਆਣਾ ਸਥਿਤ ਸਟਾਫ਼ ਰਿਪੋਰਟਰ ਨੂੰ ਇਹ ਰਾਸ਼ੀ ਪ੍ਰਦਾਨ ਕੀਤੀ। ਸ: ਤੂਰ ਜਵੱਦੀ ਨੇ 'ਅਜੀਤ' ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਇਸ ਮੁਹਿੰਮ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਕੁਲਵਿੰਦਰ ਸਿੰਘ ਰਸੂਲਪੁਰੀ ਅਤੇ ਪਰਿਵਾਰ ਵੱਲੋਂ
11 ਹਜ਼ਾਰ ਦਾ ਯੋਗਦਾਨ

ਕੁਲਵਿੰਦਰ ਸਿੰਘ ਰਸੂਲਪੁਰੀ ਆਪਣੇ ਪਰਿਵਾਰ ਸਮੇਤ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਪੱਤਰਕਾਰ ਹਰਵਿੰਦਰ ਸਿੰਘ ਨੂੰ ਦਿੰਦੇ ਹੋਏ । ਅਜੀਤ ਤਸਵੀਰ

ਕੋਟਫ਼ਤੂਹੀ, 19 ਅਗਸਤ (ਹਰਵਿੰਦਰ ਸਿੰਘ)-ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਸ: ਕੁਲਵਿੰਦਰ ਸਿੰਘ ਰਸੂਲਪੁਰੀ ਅਤੇ ਪਰਿਵਾਰ ਵੱਲੋਂ ਆਪਣੇ ਪਿਤਾ ਹਜ਼ਾਰਾ ਸਿੰਘ ਅਤੇ ਮਾਤਾ ਸ੍ਰੀਮਤੀ ਚਿੰਤ ਕੌਰ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ। ਇਸ ਮੌਕੇ ਉਨ੍ਹਾਂ 'ਅਜੀਤ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਲਹਿਰ ਨੂੰ ਨੇਪਰੇ ਚਾੜ੍ਹਨ ਲਈ ਹਰ ਪੰਜਾਬੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨਾਲ ਧਰਮ ਪਤਨੀ ਸਰਬਜੀਤ ਕੌਰ ਅਤੇ ਬੇਟੇ ਹਰਜੀਤ ਸਿੰਘ ਤੇ ਹਰਜਿੰਦਰ ਸਿੰਘ ਵੀ ਹਾਜ਼ਰ ਸਨ।

ਮਨਪ੍ਰੀਤ ਕੌਰ ਡੌਲੀ ਵੱਲੋਂ 11 ਹਜ਼ਾਰ ਦਾ ਯੋਗਦਾਨ

ਸਰਕਾਰੀ ਸਕੂਲ ਭਬਾਤ (ਜ਼ੀਰਕਪੁਰ) ਵਿਖੇ ਪੌਦਾ ਲਗਾਉਂਦੇ ਹੋਏ ਮਨਪ੍ਰੀਤ ਕੌਰ ਡੌਲੀ, ਹਰਪ੍ਰੀਤ ਸਿੰਘ,  ਸਤਨਾਮ ਸਿੰਘ ਅਤੇ ਹੋਰ। ਤਸਵੀਰ : ਸੁਖਵਿੰਦਰ ਸੈਣੀ

ਜ਼ੀਰਕਪੁਰ, 19 ਅਗਸਤ (ਸੁਖਵਿੰਦਰ ਸੈਣੀ)-'ਅਜੀਤ ਹਰਿਆਵਲ ਲਹਿਰ' ਤਹਿਤ ਅੱਜ ਪਿੰਡ ਭਬਾਤ ਦੇ ਸਰਕਾਰੀ ਸਕੂਲ ਸਮੇਤ ਹੋਰ ਨੇੜਲੇ ਸਕੂਲਾਂ ਵਿਚ ਪੌਦੇ ਲਗਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੌਦੇ ਲਗਾਉਣ ਪਹੁੰਚੇ ਸਵ: ਕੈਪਟਨ ਕੰਵਲਜੀਤ ਸਿੰਘ (ਸਾਬਕਾ ਮੰਤਰੀ ਪੰਜਾਬ) ਦੀ ਸਪੁੱਤਰੀ ਬੀਬੀ ਮਨਪ੍ਰੀਤ ਕੌਰ ਡੌਲੀ ਨੇ ਆਪਣੇ ਵਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਨਾਲ ਪਹੁੰਚੇ ਕੌਂਸਲਰ ਹਰਪ੍ਰੀਤ ਸਿੰਘ ਪ੍ਰੀਤ ਅਤੇ ਅਕਾਲੀ ਆਗੂ ਸਤਨਾਮ ਸਿੰਘ ਭਬਾਤ ਨੇ 1100 ਰੁਪਏ ਦਾ ਯੋਗਦਾਨ ਪਾਇਆ। ਸਕੂਲ ਦੇ ਸਟਾਫ਼ ਮੈਂਬਰ ਸਤਵੰਤ ਕੌਰ, ਸ੍ਰੀਮਤੀ ਪੁਸ਼ਪ ਵਰਮਾ, ਸ੍ਰੀਮਤੀ ਟੀਨਾ, ਮੈਡਮ ਸ਼ਸੀ ਬਾਲਾ ਆਦਿ ਨੇ ਪੌਦੇ ਲਗਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ।

ਨੰਗਲ ਕਲਾਂ ਦੇ ਸਰਪੰਚ ਤੇ ਪ੍ਰਵਾਸੀ ਭਾਰਤੀ
ਵੱਲੋਂ 10100 ਦਾ ਯੋਗਦਾਨ

ਮਲਕੀਅਤ ਸਿੰਘ ਬੈਂਸ ਲੰਡਨ, ਸਰਪੰਚ ਸ਼ਿੰਗਾਰਾ ਸਿੰਘ ਤੇ ਸਤਵੀਰ ਸਿੰਘ ਸੱਤੀ

ਕੋਟ ਫਤੂਹੀ, 19 ਅਗਸਤ (ਅਟਵਾਲ)-ਨਜ਼ਦੀਕੀ ਪਿੰਡ ਨੰਗਲ ਕਲਾਂ ਦੇ ਲੰਡਨ ਰਹਿੰਦੇ ਮਲਕੀਅਤ ਸਿੰਘ ਬੈਂਸ ਵੱਲੋਂ 5 ਹਜ਼ਾਰ ਰੁਪਏ ਤੇ ਅਕਾਲੀ ਆਗੂ ਸਰਪੰਚ ਸ਼ਿੰਗਾਰਾ ਸਿੰਘ ਤੇ ਸਤਵੀਰ ਸਿੰਘ ਸੱਤੀ ਵੱਲੋਂ 5100 ਰੁਪਏ ਦਾ ਯੋਗਦਾਨ 'ਅਜੀਤ ਹਰਿਆਵਲ ਲਹਿਰ' ਲਈ ਪਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ 'ਅਜੀਤ' ਵੱਲੋਂ ਆਰੰਭੀ ਇਹ ਲਹਿਰ ਅੱਜ ਪੰਜਾਬ ਦੇ ਘਰ-ਘਰ ਵਿਚ ਪਹੁੰਚ ਚੁੱਕੀ ਹੈ ਤੇ ਹੁਣ ਇਸ ਲਹਿਰ ਨਾਲ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਜੁੜ ਚੁੱਕੀ ਹੈ, ਆਉਦੇ ਸਾਲਾਂ ਵਿਚ ਇਸ ਲਹਿਰ ਸਦਕਾ ਪੰਜਾਬ ਮੁੜ ਹਰਿਆ-ਭਰਿਆ ਹੋਵੇਗਾ।

ਤਜਿੰਦਰ ਸਿੰਘ ਬੱਬਲੀ ਤੇ ਸਾਥੀਆਂ ਵੱਲੋਂ 11,000 ਦਾ ਯੋਗਦਾਨ

ਤਜਿੰਦਰ ਸਿੰਘ ਬੱਬਲੀ, ਬਲਜੀਤ ਸਿੰਘ ਸੋਹਲ, ਅਮਰਜੀਤ ਸਿੰਘ ਬਰਾੜ

ਮੈਲਬੌਰਨ, 19 ਅਗਸਤ (ਸਰਤਾਜ ਸਿੰਘ ਧੌਲ)-'ਅਜੀਤ ਹਰਿਆਵਲ ਲਹਿਰ' ਲਈ ਸ: ਤਜਿੰਦਰ ਸਿੰਘ ਬੱਬਲੀ, ਬਲਜੀਤ ਸਿੰਘ ਸੋਹਲ, ਅਮਰਜੀਤ ਸਿੰਘ ਬਰਾੜ (ਬਾਜਾਖਾਨਾ) ਨੇ 11,000 ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ 'ਅਜੀਤ' ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਇਸ ਮੁਹਿੰਮ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

ਪ੍ਰਵਾਸੀ ਭਾਰਤੀ ਸਵਿੰਦਰ ਸਿੰਘ ਵੱਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਦਾ ਚੈੱਕ ਪੱਤਰਕਾਰ ਅਮਨਦੀਪ ਕੌਰ
ਨੂੰ ਭੇਟ ਕਰਦੇ ਹੋਏ ਗੁਰਚਰਨ ਸਿੰਘ। ਤਸਵੀਰ : ਅਮਨਦੀਪ ਕੌਰ

ਆਦਮਪੁਰ, 19 ਅਗਸਤ (ਅਮਨਦੀਪ ਕੌਰ)-ਪ੍ਰਵਾਸੀ ਭਾਰਤੀ ਸਵਿੰਦਰ ਸਿੰਘ ਮਾਲਕ ਬਨਾਨਾ ਫਾਰਮ ਆਸਟ੍ਰੇਲੀਆ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 11000 ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਦੇ ਪਿਤਾ ਸ: ਗੁਰਚਰਨ ਸਿੰਘ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਵੱਲੋਂ 11000 ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ, ਹਰਮੇਸ਼ ਲਾਲ ਉਪਲ, ਗੁਰਮੀਤ ਸਿੰਘ, ਮਹਿੰਦਰ ਸਿੰਘ, ਰਾਮ ਚੰਦ, ਸਰਦਾਰਾ ਸਿੰਘ, ਗਿਆਨ ਸਿੰਘ, ਬੀ. ਐਸ. ਅਟਵਾਲ, ਸ਼ਿੰਗਾਰਾ ਸਿੰਘ, ਡਾ: ਸ਼ਿਵਪਾਲ ਸਿੰਘ, ਲਸ਼ਕਰ ਸਿੰਘ, ਸਰਵਣ ਸਿੰਘ, ਗੁਰਦਿਆਲ ਸਿੰਘ ਰਾਏ, ਦੌਲਤ ਰਾਮ, ਤਾਰਾ ਸਿੰਘ, ਸਾਧੂ ਰਾਮ, ਮਹਿੰਗਾ ਰਾਮ, ਬਾਵਾ ਸਿੰਘ, ਕਾਬੁਲ ਸਿੰਘ, ਰਣਵੀਰ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਸੁਸਾਇਟੀ ਮੈਂਬਰ ਹਾਜ਼ਰ ਸਨ।

ਰਵੀ ਭਾਂਖਰਪੁਰ ਵੱਲੋਂ ਪਿਤਾ ਦੀ ਯਾਦ
'ਚ 21 ਹਜ਼ਾਰ ਦਾ ਯੋਗਦਾਨ

ਸਵ: ਜਗਦੀਸ਼ ਸਿੰਘ ਅਤੇ ਰਵਿੰਦਰ ਸਿੰਘ ਰਵੀ ਭਾਂਖਰਪੁਰ

ਡੇਰਾਬੱਸੀ, 18 ਅਗਸਤ (ਕਰਮ ਸਿੰਘ)-ਨੌਜਵਾਨ ਆਗੂ ਤੇ ਪ੍ਰਾਪਰਟੀ ਕਾਰੋਬਾਰੀ ਸ: ਰਵਿੰਦਰ ਸਿੰਘ ਰਵੀ ਭਾਂਖਰਪੁਰ ਨੇ ਆਪਣੇ ਪਿਤਾ ਸਵ: ਜਗਦੀਸ਼ ਸਿੰਘ ਭਾਂਖਰਪੁਰ ਦੀ ਮਿੱਠੀ ਯਾਦ 'ਚ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਡੇਰਾਬੱਸੀ ਤੋਂ 'ਅਜੀਤ' ਦੇ ਪ੍ਰਤੀਨਿਧ ਕਰਮ ਸਿੰਘ ਨੂੰ ਉਕਤ ਰਾਸ਼ੀ ਦਿੰਦਿਆਂ ਰਵਿੰਦਰ ਸਿੰਘ ਰਵੀ ਨੇ ਕਿਹਾ ਕਿ ਅਦਾਰਾ 'ਅਜੀਤ' ਵੱਲੋਂ ਮਨੁੱਖਤਾ ਦੀ ਭਲਾਈ ਲਈ ਪੁੱਟਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਮਹਾਂਯੱਗ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ।

ਦਲਬੀਰ ਸਿੰਘ ਪੰਨੂੰ ਵੱਲੋਂ 11 ਹਜ਼ਾਰ ਦਾ ਯੋਗਦਾਨ

ਦਲਬੀਰ ਸਿੰਘ ਪੰਨੂੰ ਤੇ ਉਨ੍ਹਾਂ ਦਾ ਪਰਿਵਾਰ।

ਮੈਲਬੌਰਨ, 18 ਅਗਸਤ (ਸਰਤਾਜ ਸਿੰਘ ਧੌਲ)-'ਅਜੀਤ-ਹਰਿਆਵਲ ਲਹਿਰ' ਲਈ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਵੱਲੋਂ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ। ਸ: ਦਲਬੀਰ ਸਿੰਘ ਪੰਨੂੰ, ਮਨਦੀਪ ਸਿੰਘ, ਜਤਿੰਦਰ ਸਿੰਘ ਵੱਲੋਂ ਇਸ ਲਹਿਰ 'ਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਸ: ਪੰਨੂੰ ਨੇ ਕਿਹਾ ਕਿ ਲਗਾਏ ਗਏ ਪੌਦਿਆਂ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇ।

ਪ੍ਰਵਾਸੀ ਭਾਰਤੀ ਹਰਭਜਨ ਸਿੰਘ ਖਹਿਰਾ
 ਵਲੋਂ 21 ਹਜ਼ਾਰ ਦਾ ਯੋਗਦਾਨ

ਮੈਲਬੌਰਨ, 18 ਅਗਸਤ (ਸਰਤਾਜ ਸਿੰਘ ਧੌਲ)-ਆਸਟ੍ਰੇਲੀਅਨ ਪੰਜਾਬੀ ਐਸੋਸੀਏਸ਼ਨ ਮੈਲਬੌਰਨ ਦੇ ਪ੍ਰਧਾਨ ਸ: ਹਰਭਜਨ ਸਿੰਘ ਖਹਿਰਾ ਨਿਵਾਸੀ ਖੈਰਾ ਮੱਝਾ (ਜਲੰਧਰ) ਵਲੋਂ 'ਅਜੀਤ ਹਰਿਆਵਲ ਲਹਿਰ' ਵਿਚ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਸ: ਹਰਭਜਨ ਸਿੰਘ ਖਹਿਰਾ ਨੇ ਅਦਾਰਾ 'ਅਜੀਤ' ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਚੁੱਕਿਆ ਗਿਆ ਇਹ ਬਹੁਤ ਹੀ ਵਧੀਆ ਕਦਮ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਲਹਿਰ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ. ਖਹਿਰਾ ਪਹਿਲਾਂ ਵੀ ਸਮੇਂ-ਸਮੇਂ 'ਤੇ ਅਦਾਰਾ 'ਅਜੀਤ' ਵਲੋਂ ਮਨੁੱਖਤਾ ਦੀ ਭਲਾਈ ਲਈ ਆਰੰਭੇ ਕਾਰਜਾਂ 'ਚ ਯੋਗਦਾਨ ਪਾਉਂਦੇ ਰਹੇ ਹਨ।

ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ
ਸੰਸਥਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਗਿਆਨੀ ਗੁਰਬਚਨ ਸਿੰਘ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸੰਸਥਾ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਸ: ਜਸਵੰਤ ਸਿੰਘ ਜੱਸ ਨੂੰ ਭੇਟ ਕਰਦੇ ਹੋਏ। ਤਸਵੀਰ: ਨਿਰਮਲ ਸਟੂਡੀਓ

ਅੰਮ੍ਰਿਤਸਰ, 18 ਅਗਸਤ (ਜਸਵੰਤ ਸਿੰਘ ਜੱਸ)-ਸਥਾਨਕ ਗੁਰਮਤਿ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਸੰਸਥਾ ਵੱਲੋਂ ਇਹ ਰਾਸ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ 'ਅਜੀਤ' ਉੱਪ ਦਫਤਰ' ਦੇ ਇੰਚਾਰਜ ਸ: ਜਸਵੰਤ ਸਿੰਘ ਜੱਸ ਨੂੰ ਬੀਤੀ ਸ਼ਾਮ ਇਤਿਹਾਸਕ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਸਥਾ ਵੱਲੋਂ ਆਰੰਭੀ 'ਜੀਵਨ ਜੁਗਤਿ ਸਮਾਗਮਾਂ' ਦੀ ਲੜੀ ਦੇ ਆਰੰਭਕ ਸਮਾਗਮ ਮੌਕੇ ਭੇਟ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸਕੱਤਰ ਭਾਈ ਦਵਿੰਦਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ: ਹਰਬੰਸ ਸਿੰਘ ਮੱਲੀ, ਭਾਈ ਰਜਿੰਦਰ ਸਿੰਘ, ਭਾਈ ਜਸਬੀਰ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਕ੍ਰਿਸ਼ਨ ਸਿੰਘ, ਸ: ਸਤਿੰਦਰ ਸਿੰਘ ਚਾਵਲਾ ਤੇ ਸ: ਗੁਰਬਖਸ਼ ਸਿੰਘ ਬੱਗਾ ਸਮੇਤ ਸੰਸਥਾ ਦੇ ਹੋਰ ਮੈਂਬਰਾਨ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

ਅਮਰਬੀਰ ਸਿੰਘ ਢੋਟ ਜੇਲ੍ਹ ਬੋਰਡ ਦੇ ਮੈਂਬਰ ਨਿਯੁਕਤ

ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)-ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਮਹਿਤਾ) ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੂੰ ਪੰਜਾਬ ਸਰਕਾਰ ਵੱਲੋਂ ਜੇਲ੍ਹ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਸ: ਅਮਰਬੀਰ ਸਿੰਘ ਢੋਟ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਵੱਲੋਂ 2 ਸਾਲ ਲਈ ਜੇਲ੍ਹ ਬੋਰਡ ਦਾ ਮੈਂਬਰ ਨਿਯੁਕਤ ਕੀਤੇ ਜਾਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਈ ਅਮਰਬੀਰ ਸਿੰਘ ਢੋਟ ਪਿਛਲੇਂ ਲੰਬੇ ਸਮੇਂ 'ਤੋਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ 'ਚ ਵੱਧ ਚੜ੍ਹਕੇ ਹਿੱਸਾ ਲਿਆ ਹੈ। ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਜੇਲ੍ਹ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਸਤਨਾਮ ਸਿੰਘ ਤਰਸਿੱਕਾ ਸਕੱਤਰ ਫ਼ੈਡਰੇਸ਼ਨ ਵੱਲੋਂ ਦਿੱਤੀ ਗਈ ਹੈ।

ਆਤਮਾ ਸਿੰਘ ਸੰਧੂ ਕੈਨੇਡਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਹਠੂਰ, 18 ਅਗਸਤ (ਛਿੰਦਾ)-'ਅਜੀਤ ਹਰਿਆਵਲ ਲਹਿਰ' ਲਈ ਆਪਣਾ ਯੋਗਦਾਨ ਪਾਉਂਦਿਆਂ ਆਤਮਾ ਸਿੰਘ ਸੰਧੂ ਕੈਨੇਡਾ ਵਾਲਿਆਂ ਨੇ ਸਰਪੰਚ ਸਾਧੂ ਸਿੰਘ ਸੰਧੂ ਮਾਣੂੰਕੇ ਰਾਹੀਂ 11 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ। ਆਤਮਾ ਸਿੰਘ ਕੈਨੇਡਾ ਨੇ ਫੋਨ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਅਦਾਰਾ 'ਅਜੀਤ' ਵੱਲੋਂ ਇਹ ਬਹੁਤ ਵੱਡਾ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ, ਜਿਸ ਦੀ ਸਮੇਂ ਅਨੁਸਾਰ ਲੋੜ ਸੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਚਲਦੀ ਰਹਿਣੀ ਚਾਹੀਦੀ ਹੈ ਅਤੇ ਸਭ ਨੂੰ ਇਸ ਮੁਹਿੰਮ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਇੰਡੀਅਨ ਓਵਰਸੀਜ਼ ਕਾਂਗਰਸ ਡੈਨਮਾਰਕ
ਵੱਲੋਂ 10,625 ਰੁਪਏ ਦਾ ਯੋਗਦਾਨ

ਇੰਡੀਅਨ ਓਵਰਸੀਜ਼ ਕਾਂਗਰਸ ਪਾਰਟੀ ਡੈਨਮਾਰਕ ਵਲੋਂ ਸਤੀਸ਼ ਚੰਦਰ ਸਰੀਨ, ਕਰਤਾਰ ਸਿੰਘ, ਦਿਨੇਸ਼ ਸਿੰਘ, ਮੋਨਿਕਾ ਸ਼ਰਮਾ, ਗੁਰਦੇਵ ਲਾਲ ਗੁਰਾਇਆ ਤੋਂ ਯੂਰਪ ਦੇ ਦੌਰੇ 'ਤੇ ਪੁੱਜੇ ਕੁਲਵੰਤ ਸਿੰਘ ਸੱਗੂ ਨੂੰ 'ਅਜੀਤ ਹਰਿਆਵਲ ਲਹਿਰ' ਲਈ 10625 ਰੁਪਏ ਦਿੰਦੇ ਹੋਏ। ਅਜੀਤ ਤਸਵੀਰ

ਗੁਰਾਇਆ, 17 ਅਗਸਤ (ਬਲਵਿੰਦਰ ਸਿੰਘ)-'ਅਜੀਤ ਹਰਿਆਵਲ ਲਹਿਰ' ਦੀ ਵਿਦੇਸ਼ਾਂ ਵਿਚ ਵੀ ਭਰਵੀਂ ਸ਼ਲਾਘਾ ਹੋ ਰਹੀ ਹੈ ਤੇ ਵਿਦੇਸ਼ਾਂ ਵਿਚ ਵਸੇ ਪੰਜਾਬੀ ਇਸ ਲਹਿਰ ਲਈ ਆਪਣਾ ਯੋਗਦਾਨ ਪਾ ਰਹੇ ਹਨ। ਇੰਡੀਅਨ ਓਵਰਸੀਜ਼ ਕਾਂਗਰਸ ਡੈਨਮਾਰਕ ਦੀ ਜਨਰਲ ਮੀਟਿੰਗ ਪ੍ਰਧਾਨ ਸਤੀਸ਼ ਚੰਦਰ ਸਰੀਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਲਾਲੀ, ਮੀਤ ਪ੍ਰਧਾਨ ਕਰਤਾਰ ਸਿੰਘ, ਜਨਰਲ ਸਕੱਤਰ ਮੋਨਿਕਾ ਸ਼ਰਮਾ, ਸੱਭਿਆਚਾਰਕ ਸਕੱਤਰ ਕੁਲਵੰਤ ਸਿੰਘ ਸੱਗੂ, ਦਿਨੇਸ਼ ਸਿੰਘ ਕੈਸ਼ੀਅਰ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ। ਇਸ ਮੌਕੇ 'ਅਜੀਤ ਹਰਿਆਵਲ ਲਹਿਰ' ਲਈ 10,625 ਰੁਪਏ ਕੇ. ਐੱਸ. ਸੱਗੂ ਸਾਬਕਾ ਪ੍ਰਧਾਨ ਰੋਟਰੀ ਕਲੱਬ ਮਿਡਟਾਊਨ ਗੁਰਾਇਆ ਨੂੰ ਦਿੱਤੇ ਗਏ।

ਕ੍ਰਿਸ਼ਨ ਮੋਹਨ ਗੁਪਤਾ ਅਤੇ ਸੁਰੇਸ਼ ਗੁਪਤਾ
ਵੱਲੋਂ 10,100 ਦਾ ਯੋਗਦਾਨ

ਸ੍ਰੀ ਕ੍ਰਿਸ਼ਨ ਮੋਹਨ ਗੁਪਤਾ ਅਤੇ ਸ੍ਰੀ ਸੁਰੇਸ਼ ਗੁਪਤਾ

ਮਾਲੇਰਕੋਟਲਾ, 17 ਅਗਸਤ (ਕੁਠਾਲਾ)-'ਅਜੀਤ ਹਰਿਆਵਲ ਲਹਿਰ' ਲਈ ਅੱਜ ਵਿਸ਼ਾਲ ਪੇਪਰ ਮਿਲਜ਼ ਲਿਮ: ਮਲੇਰਕੋਟਲਾ ਦੇ ਐਮ. ਡੀ. ਸ੍ਰੀ ਕ੍ਰਿਸ਼ਨ ਮੋਹਨ ਗੁਪਤਾ ਅਤੇ ਨਾਭਾ ਪੇਪਰ ਮਿਲਜ਼ ਲਿਮ: ਮਲੇਰਕੋਟਲਾ ਦੇ ਮਾਲਕ ਸ੍ਰੀ ਸੁਰੇਸ਼ ਗੁਪਤਾ ਨੇ 10,100 ਰੁਪਏ ਦਾ ਯੋਗਦਾਨ ਪਾਇਆ। ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਤੇ ਉਘੇ ਵਾਤਾਵਰਣ ਪ੍ਰੇਮੀ ਸ: ਗੁਰਲਵਲੀਨ ਸਿੰਘ ਸਿੱਧੂ ਪੀ. ਸੀ. ਐਸ. ਦੀ ਪ੍ਰੇਰਣਾ ਨਾਲ ਦੋਵੇਂ ਉਦਯੋਗਪਤੀਆਂ ਨੇ ਸਹਾਇਤਾ ਰਾਸ਼ੀ 'ਅਜੀਤ' ਦੇ ਪ੍ਰਤੀਨਿਧ ਪਰਮਜੀਤ ਸਿੰਘ ਕੁਠਾਲਾ ਨੂੰ ਸੌਂਪਦਿਆਂ ਕਿਹਾ ਕਿ ਪੰਜਾਬ ਨੂੰ ਮੁੜ ਹਰਿਆ ਭਰਿਆ ਬਣਾਉਣ ਲਈ 'ਅਜੀਤ' ਵੱਲੋਂ ਸ਼ੁਰੂ ਕੀਤੀ ਲਹਿਰ ਸਮੁੱਚੇ ਭਾਰਤ ਲਈ ਪ੍ਰੇਰਣਾ ਦਾ ਸਰੋਤ ਬਣੇਗੀ।

ਸ਼ਹੀਦ ਬੇਅੰਤ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ
 ਦੀ ਯਾਦ 'ਚ 11 ਹਜ਼ਾਰ ਦਾ ਯੋਗਦਾਨ

ਸ਼ਹੀਦ ਬੇਅੰਤ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ

ਮੈਲਬੌਰਨ, 17 ਅਗਸਤ (ਸਰਤਾਜ ਸਿੰਘ ਧੌਲ)-ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸ: ਜਸਵਿੰਦਰ ਸਿੰਘ ਖਾਲਸਾ ਨੇ ਆਪਣੇ ਮਾਤਾ-ਪਿਤਾ ਸ਼ਹੀਦ ਬੇਅੰਤ ਸਿੰਘ ਤੇ ਮਾਤਾ ਸਵਰਗਵਾਸੀ ਬਿਮਲ ਕੌਰ ਖਾਲਸਾ ਸਾਬਕਾ ਐਮ. ਪੀ. ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਦਾ ਯੋਗਦਾਨ ਦਿੱਤਾ ਹੈ। ਸ: ਖਾਲਸਾ ਨੇ ਕਿਹਾ ਕਿ ਅਦਾਰਾ ਅਜੀਤ ਜਿਸ ਨੇ ਇਹ ਸ਼ਲਾਘਾਯੋਗ ਕਾਰਜ ਆਰੰਭਿਆ ਹੈ। ਸਮੂਹ ਪੰਜਾਬੀਆਂ ਨੂੰ ਇਸ ਮੁਹਿੰਮ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ ਇੰਗਲੈਂਡ ਤੋਂ 50 ਹਜ਼ਾਰ ਰੁਪਏ ਦਾ ਯੋਗਦਾਨ

ਜਲੰਧਰ, 16 ਅਗਸਤ (ਅਜੀਤ ਬਿਊਰੋ)-'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਪੰਜਾਬ ਵਿਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਅਤੇ ਸਮੁੱਚੇ ਵਾਤਾਵਰਣ ਦੀ ਸ਼ੁੱਧਤਾ ਲਈ ਪਿਛਲੇ ਦਿਨਾਂ ਤੋਂ ਆਰੰਭ ਕੀਤੀ 'ਅਜੀਤ ਹਰਿਆਵਲ ਲਹਿਰ' ਵਿਚ ਯੋਗਦਾਨ ਪਾਉਂਦਿਆਂ ਇੰਗਲੈਂਡ ਦੇ ਸ਼ਹਿਰ ਲੈਸਟਰ ਸਥਿਤ 'ਅਜੀਤ' ਦੇ ਪ੍ਰਤੀਨਿਧ ਸੁਖਜਿੰਦਰ ਸਿੰਘ ਢੱਡੇ ਵੱਲੋਂ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਜਲੰਧਰ ਸਥਿਤ 'ਅਜੀਤ' ਦੇ ਮੁੱਖ ਦਫਤਰ ਨੂੰ ਭੇਜੀ ਗਈ ਹੈ। ਇੰਗਲੈਂਡ ਤੋਂ ਉਕਤ ਰਾਸ਼ੀ ਭੇਜਣ ਵੇਲੇ ਉਨ੍ਹਾਂ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ। ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਧਰਮਿੰਦਰ ਸਿੰਘ ਛੀਨਾ, ਸੁਖਦੇਵ ਸਿੰਘ ਪੱਡਾ, ਰਵਿੰਦਰ ਸਿੰਘ ਪੰਨੂ, ਸੁਰਿੰਦਰਪਾਲ ਸਿੰਘ ਘਾਣੀਕੇ ਕੇ ਬਾਂਗਰ, ਲਖਵਿੰਦਰ ਸਿੰਘ ਜੌਹਲ, ਸਵਿੰਦਰਪਾਲ ਸਿੰਘ ਭਾਊ, ਹਰਕੀਰਤ ਸਿੰਘ ਸੰਧੂ ਮੀਆਂਵਿੰਡ, ਸੁਖਵਿੰਦਰ ਸਿੰਘ ਜੌੜਾ, ਜੈਮਲ ਸਿੰਘ, ਸੁਖਦੇਵ ਸਿੰਘ ਸਿੱਧੂ, ਤਰਮਿੰਦਰ ਸਿੰਘ, ਸੁਖਵਿੰਦਰ ਸਿੰਘ ਬਿੱਲਾ (ਗੁਰਦਾਸਪੁਰੀਆ), ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੰਗਲ ਸਿੰਘ, ਹਰਦਿਆਲ ਸਿੰਘ ਸੰਧੂ, ਦਵਿੰਦਰ ਸਿੰਘ, ਹਰਜੀਤ ਸਿੰਘ ਆਦਿ ਜ਼ਿਕਰਯੋਗ ਹਨ। ਇਸ ਮੌਕੇ 'ਤੇ ਉਕਤ ਸਾਰੇ ਆਗੂਆਂ ਨੇ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦਿਆਂ ਆਪੋ-ਆਪਣੇ ਵੱਲੋਂ ਯੋਗਦਾਨ ਪਾਉਣ ਦਾ ਐਲਾਨ ਵੀ ਕੀਤਾ ਗਿਆ।

ਪੰਜਾਬ ਯੂਥ ਕਲੱਬ ਹਾਂਗਕਾਂਗ ਵੱਲੋਂ 'ਅਜੀਤ ਹਰਿਆਵਲ ਲਹਿਰ'
ਲਈ 11 ਹਜ਼ਾਰ ਦਾ ਯੋਗਦਾਨ

ਹਰਬੰਸ ਸਿੰਘ 'ਅਜੀਤ' ਨੂੰ ਰਾਸ਼ੀ ਭੇਟ ਕਰਦੇ ਹੋਏ। ਤਸਵੀਰ : ਜਸਵਿੰਦਰ ਸਿੰਘ ਗਰੇਵਾਲ

ਗੁਰੂਸਰ ਸੁਧਾਰ, 16 ਅਗਸਤ (ਗਰੇਵਾਲ)-ਪੰਜਾਬ ਯੂਥ ਕਲੱਬ ਹਾਂਗਕਾਂਗ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਭਿੰਦਾ ਮਾਨ ਦੀ ਪ੍ਰਧਾਨਗੀ ਹੇਠ ਨਿਊ ਦਿੱਲੀ ਕਲੱਬ 'ਚ ਹੋਈ। ਇਸ ਦੌਰਾਨ ਕਸ਼ਮੀਰ ਸਿੰਘ ਸੋਹਲ, ਅਮਰਜੀਤ ਸਿੰਘ ਗਰੇਵਾਲ, ਨਿਰਮਲ ਸਿੰਘ ਭੁੱਲਰ, ਜਗਤਾਰ ਸਿੰਘ ਗਿੱਲ, ਪਰਮਿੰਦਰ ਸਿੰਘ ਗਰੇਵਾਲ, ਗੁਰਚਰਨ ਸਿੰਘ ਧਾਲੀਵਾਲ, ਨਵਤੇਜ ਸਿੰਘ ਅਟਵਾਲ, ਮੀਡੀਆ ਸਲਾਹਕਾਰ ਜੱਸੀ ਤੁੱਗਲ ਵਾਲਾ ਗੀਤਕਾਰ, ਸੁਖਵੰਤ ਸਿੰਘ ਔਲਖ ਸਮੇਤ ਹੋਰਨਾਂ ਸਰਗਰਮ ਵਰਕਰਾਂ ਨੇ ਭਾਗ ਲਿਆ ਅਤੇ ਅਦਾਰਾ 'ਅਜੀਤ' ਵੱਲੋਂ ਸ਼ੁਰੂ ਕੀਤੀ ਹਰਿਆਵਲ ਲਹਿਰ ਲਈ ਸਰਬਸੰਮਤੀ ਨਾਲ 11 ਹਜ਼ਾਰ ਰੁਪਏ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਨੇ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਸ਼ੁਰੂ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦਿਆਂ ਕਿਹਾ ਇਹ ਲਹਿਰ ਨਾਲ ਜਿਥੇ ਸੂਬੇ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ, ਉਥੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਵੱਛ ਬਣਾਉਣ ਵਿਜ ਅਹਿਮ ਯੋਗਦਾਨ ਪਾਵੇਗੀ। ਅਦਾਰਾ 'ਅਜੀਤ' ਲਈ ਇਹ ਰਾਸ਼ੀ ਭਾਈ ਹਰਬੰਸ ਸਿੰਘ ਤੁੱਗਲ ਨੇ ਪੱਤਰਕਾਰ ਜਸਵਿੰਦਰ ਸਿੰਘ ਗਰੇਵਾਲ ਰਾਹੀਂ ਭੇਜੀ ਹੈ।

ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ 15000 ਦਾ ਯੋਗਦਾਨ

ਮੈਲਬੌਰਨ, 16 ਅਗਸਤ (ਸਰਤਾਜ ਸਿੰਘ ਧੌਲ)-ਅਦਾਰਾ 'ਅਜੀਤ' ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਚਲਾਈ ਗਈ 'ਅਜੀਤ ਹਰਿਆਵਲ ਲਹਿਰ' ਵਿਚ 15000 ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕਰਦਿਆਂ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਹਰਦੀਪ ਸਿੰਘ ਨੇ ਕਿਹਾ ਹੈ ਕਿ ਦੁਨੀਆ ਭਰ ਵਿਚ ਵਾਤਾਵਰਨ ਦਾ ਮਲੀਣ ਹੋਣਾ ਇਕ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਗਿਆ ਹੈ ਤੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਦਰੱਖਤ ਲਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਲਗਾਏ ਜਾ ਰਹੇ ਪੌਦਿਆਂ ਦੀ ਬਾਅਦ ਵਿਚ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਤੋਂ ਇਲਾਵਾ ਭਾਈ ਤੀਰਥ ਸਿੰਘ, ਭਾਈ ਜਸਪਾਲ ਸਿੰਘ, ਭਾਈ ਅਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਗੁਰਜੀਤ ਸਿੰਘ, ਰਣਜੀਤ ਸਿੰਘ ਸ਼ੇਰਗਿੱਲ, ਭਾਈ ਗੁਰਤੇਜ ਸਿੰਘ ਆਦਿ ਨੇ ਵੀ ਇਸ ਲਹਿਰ ਦੀ ਸ਼ਲਾਘਾ ਕੀਤੀ ਹੈ।

ਖਾਲਸਾ ਗਰੁੱਪ ਵੱਲੋਂ 11 ਹਜ਼ਾਰ ਦਾ ਯੋਗਦਾਨ

ਗੁਰਪ੍ਰੀਤ ਸਿੰਘ, ਹਰਕਮਲ ਸਿੰਘ ਪ੍ਰਿੰਸ, ਪੁਨੀਤਇੰਦਰ ਸਿੰਘ ਤੂਰ, ਮਨਪ੍ਰੀਤ ਸਿੰਘ।

ਮੈਲਬੌਰਨ, 16 ਅਗਸਤ (ਸਰਤਾਜ ਸਿੰਘ ਧੌਲ)-ਖਾਲਸਾ ਗਰੁੱਪ ਆਫ ਪ੍ਰਾਈਵੇਟ ਲਿਮਟਿਲ ਵੱਲੋਂ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ 2 ਅਕਤੂਬਰ ਨੂੰ ਪੰਜਾਬੀ ਵਿਰਸਾ ਸ਼ੋਅ ਕਰਵਾਇਆ ਜਾ ਰਿਹਾ ਹੈ, ਦੇ ਪ੍ਰਬੰਧਕਾਂ ਸ: ਗੁਰਪ੍ਰੀਤ ਸਿੰਘ, ਹਰਕਮਲ ਸਿੰਘ ਪ੍ਰਿੰਸ, ਮਨਜੀਤ ਸਿੰਘ, ਦਵਿੰਦਰ ਸਿੰਘ ਧਾਲੀਵਾਲ, ਪੁਨੀਤਇੰਦਰ ਸਿੰਘ ਤੂਰ, ਬਹਾਦਰ ਸਿੰਘ ਮਾਨ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਦਾ ਯੋਗਦਾਨ ਪਾਇਆ ਗਿਆ। ਉਪਰੋਕਤ ਆਗੂਆਂ ਨੇ 'ਅਜੀਤ' ਵੱਲੋਂ ਪੌਦੇ ਲਗਾਉਣ ਦੀ ਸ਼ਲਾਘਾ ਕੀਤੀ ਤੇ ਵਿਦੇਸ਼ਾਂ ਵਿਚ ਵਸਦੇ ਸਮੂਹ ਪੰਜਾਬੀਆਂ ਨੂੰ ਹਰਿਆਵਲ ਲਹਿਰ ਲਈ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ।

ਗੁ: ਅਕਾਲਗੜ੍ਹ ਸਾਹਿਬ ਲੁਧਿਆਣਾ ਦੇ ਪ੍ਰਧਾਨ ਸਵਰਨ ਸਿੰਘ
ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ

ਲੁਧਿਆਣਾ, 16 (ਗੁਰਿੰਦਰ ਸਿੰਘ)-ਗੁਰਦੁਆਰਾ ਅਕਾਲਗੜ੍ਹ ਸਾਹਿਬ ਚੌੜਾ ਬਾਜ਼ਾਰ ਲੁਧਿਆਣਾ ਦੇ ਪ੍ਰਧਾਨ ਸ: ਸਵਰਨ ਸਿੰਘ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਅੱਜ ਇਥੇ ਗੱਲਬਾਤ ਦੌਰਾਨ ਸ: ਸਵਰਨ ਸਿੰਘ ਨੇ ਇਸ ਲਹਿਰ ਨੂੰ ਮਨੁੱਖਤਾ ਦੀ ਸੇਵਾ ਅਤੇ ਲੋਕ ਭਲਾਈ ਦਾ ਵੱਡਾ ਕਾਰਜ ਕਰਾਰ ਦਿੰਦਿਆਂ ਇਸ ਨੂੰ ਭਰਪੂਰ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਦਾ ਸਿੱਧਾ ਅਸਰ ਮਨੁੱਖੀ ਸਿਹਤ ਉਪਰ ਪੈ ਰਿਹਾ ਹੈ। 'ਅਜੀਤ' ਗਰੁੱਪ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਆਲੇ ਦੁਆਲੇ ਨੂੰ ਖੂਬਸੂਰਤ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਜੋ ਇਹ ਲਹਿਰ ਆਰੰਭੀ ਹੈ, ਉਸ ਦੇ ਸਿੱਟੇ ਜਲਦੀ ਹੀ ਸਾਹਮਣੇ ਆਉਣਗੇ ਜੋ ਇਖ ਨੌਜਵਾਨ ਪੀੜ੍ਹੀ ਲਈ ਇਕ ਵਰਦਾਨ ਸਾਬਤ ਹੋਣਗੇ।

'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਦਾ ਯੋਗਦਾਨ

ਜਸਵੰਤ ਸਿੰਘ ਬਰਾੜ 'ਅਜੀਤ ਹਰਿਆਵਲ ਲਹਿਰ' ਲਈ ਬਲਰਾਜ ਸਿੰਗਲਾ ਨੂੰ 11000 ਰੁਪਏ ਦੀ ਰਾਸ਼ੀ ਭੇਟ ਕਰਦੇ ਹੋਏ। ਅਜੀਤ ਤਸਵੀਰ

ਬਾਘਾ ਪੁਰਾਣਾ, 16 ਅਗਸਤ (ਬਲਰਾਜ ਸਿੰਗਲਾ)-'ਅਜੀਤ ਹਰਿਆਵਲ ਲਹਿਰ' ਲਈੇ ਨਸੀਬ ਹਾਊਸ ਬਾਘਾ ਪੁਰਾਣਾ ਨਿਵਾਸੀ ਜਸਵੰਤ ਸਿੰਘ ਬਰਾੜ ਨੇ ਆਪਣੀ ਪੜਪੋਤੀ ਏਕਮ ਪੁੱਤਰੀ ਸੰਦੀਪ ਬਰਾੜ ਦੇ ਜਨਮ ਦਿਨ 'ਤੇ 11000 ਰੁਪਏ ਦੀ ਰਾਸ਼ੀ ਬਲਰਾਜ ਸਿੰਗਲਾ ਵਿਸ਼ੇਸ਼ ਪ੍ਰਤੀਨਿਧ ਬਾਘਾ ਪੁਰਾਣਾ ਨੂੰ ਭੇਟ ਕੀਤੀ। ਇਸ ਲਹਿਰ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਹਰੇਕ ਪ੍ਰਾਣੀ ਨੂੰ ਚਾਹੀਦਾ ਹੈ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਅਰੰਭੀ ਇਸ ਪੌਦੇ ਲਾਉਣ ਦੀ ਲਹਿਰ ਵਿਚ ਵੱਧ ਤੋਂ ਵੱਧ ਯੋਗਦਾਨ ਦੇਵੇ। ਇਸ ਮੌਕੇ ਨਿਰਵੈਰ ਸਿੰਘ ਏ. ਆਰ. ਕੋਆਪ੍ਰੇਟਿਵ ਸੁਸਾਇਟੀ ਫਰੀਦਕੋਟ, ਕ੍ਰਿਸ਼ਨ ਸਿੰਗਲਾ ਕ੍ਰਿਕਟ ਖਿਡਾਰੀ ਵੀ ਹਾਜ਼ਰ ਸਨ।

ਅਜਮੇਰ ਸਿੰਘ ਵੱਲੋਂ 11 ਹਜ਼ਾਰ ਦਾ ਯੋਗਦਾਨ

ਅਜਮੇਰ ਸਿੰਘ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੇ।

ਜਗਰਾਉਂ, 14 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-'ਅਜੀਤ ਹਰਿਆਵਲ ਲਹਿਰ' ਵਿਚ ਅਜਮੇਰ ਸਿੰਘ ਪੁੱਤਰ ਉਜ਼ਾਗਰ ਸਿੰਘ ਸੈਕਟਰੀ ਵਾਸੀ ਪਿੰਡ ਮੱਲਾ (ਜਗਰਾਉਂ) ਦੇ ਪਰਿਵਾਰ ਵੱਲੋਂ ਗਿਆਰਾਂ ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਅਜਮੇਰ ਸਿੰਘ ਨੇ 'ਅਜੀਤ' ਵੱਲੋਂ ਚਲਾਈ ਲਹਿਰ ਦੀ ਸ਼ਲਾਘਾ ਕਰਦਿਆ ਸਾਰਿਆਂ ਨੂੰ ਇਸ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਹਰਜਿੰਦਰ ਸਿੰਘ ਬਾਗੀ ਵੱਲੋਂ 10 ਹਜ਼ਾਰ ਦਾ ਯੋਗਦਾਨ

ਅੰਮ੍ਰਿਤਸਰ, 14 ਅਗਸਤ (ਸੁਖਵਿੰਦਰਜੀਤ ਸਿੰਘ ਬਹੋੜੂ)-'ਅਜੀਤ ਹਰਿਆਵਲ ਲਹਿਰ' ਤਹਿਤ ਜਰਮਨ ਵੱਸਦੇ ਪ੍ਰਵਾਸੀ ਸਿੱਖ ਤੇ ਐਨ. ਆਰ. ਆਈ. ਸਭਾ ਅਕਾਲੀ ਦਲ ਬਾਦਲ ਨੀਦਰ ਸੈਕਸ਼ਨ ਜਰਮਨ ਦੇ ਪ੍ਰਧਾਨ ਹਰਜਿੰਦਰ ਸਿੰਘ ਬਾਗੀ ਸ਼ਰੀਫਪੁਰਾ ਅੰਮ੍ਰਿਤਸਰ ਨੇ ਆਪਣੇ ਜਨਮ ਦਿਵਸ ਦੀ ਖੁਸ਼ੀ 'ਚ 10 ਹਜ਼ਾਰ ਰੁਪਏ ਦਾ ਚੈੱਕ ਸੁਖਵਿੰਦਰਜੀਤ ਸਿੰਘ ਬਹੋੜੂ ਇੰਚਾਰਜ 'ਅਜੀਤ' ਉਪ ਦਫ਼ਤਰ ਗਾਂਧੀ ਗਰਾਊਡ ਅੰਮ੍ਰਿਤਸਰ ਰਾਹੀਂ ਭੇਜਦਿਆਂ 'ਅਜੀਤ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਇਹ ਇਕ ਬਹੁਤ ਸਾਰਥਕ ਕਦਮ ਹੈ, ਜਿਸ ਵਿਚ ਸਮੂਹ ਪ੍ਰਵਾਸੀ ਭਾਰਤੀਆਂ ਅਤੇ ਕਲਾਕਾਰਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।

ਰਜਿੰਦਰ ਸਿੰਘ ਨਾਗਰਾ ਤੇ ਗੁਰਦੀਪ ਸਿੰਘ ਨਾਗਰਾ
ਵੱਲੋਂ 11 ਹਜ਼ਾਰ ਦਾ ਯੋਗਦਾਨ

ਜਥੇ: ਰਜਿੰਦਰ ਸਿੰਘ ਨਾਗਰਾ, ਕੌਂਸਲਰ ਗੁਰਦੀਪ ਸਿੰਘ ਨਾਗਰਾ

ਮਕਸੂਦਾਂ, 14 ਅਗਸਤ (ਠੱਠਗੜ੍ਹ)-'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਉਂਦੇ ਹੋਏ ਜਥੇ: ਰਜਿੰਦਰ ਸਿੰਘ ਨਾਗਰਾ ਅਤੇ ਕੌਂਸਲਰ ਗੁਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਅਦਾਰਾ 'ਅਜੀਤ' ਨੇ ਹਮੇਸ਼ਾ ਹੀ ਆਪਣੇ ਫਰਜ਼ ਨੂੰ ਪਛਾਣਦੇ ਹੋਏ ਬਿਨ੍ਹਾਂ ਕਿਸੇ ਲਾਲਚ ਦੇ ਲੋਕਾਂ ਦੀ ਸੇਵਾ ਕੀਤੀ ਹੈ। ਨਾਗਰਾ ਭਰਾਵਾਂ ਨੇ ਇਸ ਲਹਿਰ ਦੀ ਸ਼ਲਾਘਾ ਕਰਦਿਆ ਕਿਹਾ ਕਿ 'ਅਜੀਤ' ਵਲੋਂ ਚੁੱਕਿਆ ਗਿਆ ਕਦਮ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਮੰਗ ਸੀ ਅਤੇ ਸਾਨੂੰ ਸਾਰਿਆਂ ਨੂੰ ਇਸ ਲਹਿਰ 'ਚ ਯੋਗਦਾਨ ਪਾਉਣਾ ਚਾਹੀਦਾ ਹੈ।

'ਅਜੀਤ ਹਰਿਆਵਲ ਲਹਿਰ' ਲਈ ਕੁਲਦੀਪ ਸਿੰਘ ਪਲਾਹੀ
 ਵੱਲੋਂ 52 ਹਜ਼ਾਰ ਤੋਂ ਵੱਧ ਦਾ ਯੋਗਦਾਨ

ਬ੍ਰਿਸਬੇਨ, 13 ਅਗਸਤ (ਮਹਿੰਦਰ ਪਾਲ ਸਿੰਘ ਕਾਹਲੋਂ) - ਬੀਤੇ ਦਿਨੀਂ ਸੰਤ ਬਾਬਾ ਦਲੇਰ ਸਿੰਘ ਖੇੜੀਵਾਲੇ ਆਸਟ੍ਰੇਲੀਆ ਵਿਚ ਧਾਰਮਿਕ ਪ੍ਰਚਾਰ ਫੇਰੀ ਮੌਕੇ ਬ੍ਰਿਸਬੇਨ ਆਏ ਅਤੇ ਵੱਖ-ਵੱਖ ਗੁਰੂ ਘਰਾਂ ਵਿਚ ਦੀਵਾਨ ਸਜਾਏ। ਇਸ ਫੇਰੀ ਦੇ ਇੰਚਾਰਜ ਸ: ਕੁਲਦੀਪ ਸਿੰਘ ਪਲਾਹੀ, ਬ੍ਰਿਸਬੇਨ ਨਿਵਾਸੀ ਨੇ ਸੰਤ ਬਾਬਾ ਦਲੇਰ ਸਿੰਘ ਖੇੜੀਵਾਲਿਆਂ ਦੀ ਪ੍ਰੇਰਨਾ ਸਦਕਾ 'ਅਜੀਤ ਹਰਿਆਵਲ ਲਹਿਰ' ਲਈ 52,843/- ਰੁਪਏ ਦਾ ਯੋਗਦਾਨ ਦਿੱਤਾ ਹੈ। ਸ: ਕੁਲਦੀਪ ਸਿੰਘ ਪਲਾਹੀ ਨੇ ਕਿਹਾ ਸਾਡੇ ਗੁਰੂ ਸਾਹਿਬਾਨ ਦੇ ਮੌਕੇ ਲੱਗੇ ਕਈ ਦਰੱਖਤਾਂ ਦੇ ਨਾਂਅ ਉੱਪਰ ਗੁਰੂ ਘਰ ਹਨ, ਜਿਥੇ ਗੁਰੂਆਂ ਦੀ ਛੋਹ ਪ੍ਰਾਪਤ ਹੈ। ਛੇਵੀਂ ਪਾਤਸ਼ਾਹੀ ਦੀ ਛੋਹ ਪ੍ਰਾਪਤ ਗੁਰਦੁਆਰਾ ਗਰਨਾ ਸਾਹਿਬ ਜੀ (ਦਸੂਹਾ), ਗੁਰਦੁਆਰਾ ਟਾਹਲੀ ਸਾਹਿਬ ਨਜ਼ਦੀਕ ਟਾਂਡਾ ਤੋਂ ਇਲਾਵਾ ਕਈ ਗੁਰੂ ਘਰ ਹਨ।

ਬਲਜਿੰਦਰਜੀਤ ਸਿੰਘ ਤੂਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਲੁਧਿਆਣਾ, 13 ਅਗਸਤ (ਗੁਰਿੰਦਰ ਸਿੰਘ)-ਸਮਾਜਿਕ ਧਾਰਮਿਕ ਅਤੇ ਭਾਈਚਾਰਕ ਖੇਤਰ ਵਿਚ ਭਰਪੂਰ ਯੋਗਦਾਨ ਪਾਉਣ ਵਾਲੇ ਉਘੇ ਸਮਾਜ ਸੇਵਕ ਅਤੇ ਬਾਬਾ ਬੰਦਾ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸੀਨੀਅਰ ਆਗੂ ਸ: ਬਲਜਿੰਦਰਜੀਤ ਸਿੰਘ ਤੂਰ ਜਵੱਦੀ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਅੱਜ ਇਥੇ ਸ: ਤੂਰ ਨੇ ਕਿਹਾ ਕਿ ਅਦਾਰਾ 'ਅਜੀਤ' ਵੱਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਅਤੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਸ਼ੁਰੂ ਕੀਤੀ ਇਸ ਲਹਿਰ ਵਿਚ ਹਰੇਕ ਸੂਝਵਾਨ ਸ਼ਹਿਰੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।

ਬਲਵੀਰ ਸਿੰਘ ਮਿਆਣੀ ਵੱਲੋਂ 11 ਹਜ਼ਾਰ ਦਾ ਯੋਗਦਾਨ

ਚੌਧਰੀ ਬਲਵੀਰ ਸਿੰਘ ਮਿਆਣੀ 'ਅਜੀਤ ਹਰਿਆਵਲ ਲਹਿਰ' ਲਈ ਪੱਤਰਕਾਰ ਹਰਜਿੰਦਰ ਸਿੰਘ ਮਸੀਤੀ ਤੇ ਹਰਜਿੰਦਰ ਸਿੰਘ ਮੁਲਤਾਨੀ ਨੂੰ 11 ਹਜ਼ਾਰ ਰੁਪਏ ਭੇਟ ਕਰਦੇ ਹੋਏ। ਅਜੀਤ ਤਸਵੀਰ

ਅੱਡਾ ਸਰਾਂ, 13 ਅਗਸਤ (ਹਰਜਿੰਦਰ ਸਿੰਘ ਮਸੀਤੀ)-ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਆਪਣੇ ਪਿਤਾ ਸਾਬਕਾ ਵਿਧਾਇਕ ਚੌਧਰੀ ਲੱਖੀ ਸਿੰਘ ਤੇ ਮਾਤਾ ਹਰਨਾਮ ਕੌਰ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਅੱਡਾ ਸਰਾਂ ਅਤੇ ਮਿਆਣੀ ਤੋਂ ਪੱਤਰਕਾਰ ਹਰਜਿੰਦਰ ਸਿੰਘ ਮਸੀਤੀ ਤੇ ਹਰਜਿੰਦਰ ਸਿੰਘ ਮੁਲਤਾਨੀ ਨੂੰ ਇਹ ਰਾਸ਼ੀ ਭੇਂਟ ਕਰਦਿਆਂ ਚੌਧਰੀ ਮਿਆਣੀ ਨੇ ਕਿਹਾ ਕਿ ਅਦਾਰਾ 'ਅਜੀਤ' ਨੇ ਪੰਜਾਬ ਅਤੇ ਪੰਜਾਬੀਅਤ ਲਈ ਵੱਡਾ ਯੋਗਦਾਨ ਪਾਇਆ ਹੈ ਤੇ ਹੁਣ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਚੁੱਕੇ ਕਦਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਜਸਪਾਲ ਸਿੰਘ, ਪ੍ਰਿਤਪਾਲ ਸਿੰਘ ਪੀ. ਟੀ. ਝਾਵਾਂ, ਗੀਤਕਾਰ ਬਿੱਟਾ ਝਾਵਾਂ, ਕ੍ਰਿਪਾਲ ਸਿੰਘ ਪੰਡੋਰੀ ਆਦਿ ਹਾਜ਼ਰ ਸਨ।

ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤਰੀ
ਤੇ ਉਨ੍ਹਾਂ ਦੇ ਪਤੀ ਵੱਲੋਂ 21 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਦੀ ਪੋਤਰੀ ਹਰਭਜਨ ਕੌਰ ਵਿਰਕ ਤੇ ਉਨ੍ਹਾਂ ਦੇ ਪਤੀ ਐਡਵੋਕੇਟ ਤਰਲੋਚਨ ਸਿੰਘ ਵਿਰਕ 21 ਹਜ਼ਾਰ ਰੁਪਏ ਸੁਖਵਿੰਦਰਜੀਤ ਸਿੰਘ ਬਹੋੜੂ ਨੂੰ ਸੌਂਪਦੇ ਹੋਏ। ਤਸਵੀਰ : ਹਰਜੀਤ ਸਿੰਘ

ਅੰਮ੍ਰਿਤਸਰ, 13 ਅਗਸਤ (ਸੁਖਵਿੰਦਰਜੀਤ ਸਿੰਘ ਬਹੋੜੂ)-ਤੇਜ ਫੂਡ ਪੁਆਇੰਟ ਹੋਟਲ ਐਂਡ ਰੈਸਟੋਰੈਂਟ ਜੀ. ਟੀ. ਰੋਡ ਜੰਡਿਆਲਾ ਗੁਰੂ ਦੇ ਮਾਲਕ ਐਡਵੋਕੇਟ ਤਰਲੋਚਨ ਸਿੰਘ ਵਿਰਕ ਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ ਨੇ ਆਪਣੇ ਪਿਤਾ ਸ: ਅਮਰ ਸਿੰਘ ਅਤੇ ਸਰਦਾਰਨੀ ਹਰਭਜਨ ਕੌਰ ਵਿਰਕ ਪਤਨੀ (ਤਰਲੋਚਨ ਸਿੰਘ ਵਿਰਕ ਐਡਵੋਕੇਟ) ਨੇ ਆਪਣੀ ਮਾਤਾ ਸਵਿੰਦਰ ਕੌਰ ਤੇ ਪਿਤਾ ਆਜ਼ਾਦੀ ਘੁਲਾਟੀਏ ਬਾਬਾ ਬਲਵੰਤ ਸਿੰਘ ਪੁੱਤਰ ਬਾਬਾ ਗੁਰਦਿੱਤਾ ਸਿੰਘ ਕਾਮਾ ਗਾਟਾ ਮਾਰੂ ਸਰਹਾਲੀ ਕਲਾਂ (ਤਰਨ ਤਾਰਨ) ਦੀ ਯਾਦ ਵਿਚ 21 ਹਜ਼ਾਰ ਰੁਪਏ 'ਅਜੀਤ ਹਰਿਆਵਲ ਲਹਿਰ' ਲਈ ਸ: ਸੁਖਵਿੰਦਰਜੀਤ ਸਿੰਘ ਬਹੋੜੂ ਇੰਚਾਰਜ 'ਅਜੀਤ' ਉਪ ਦਫ਼ਤਰ ਗਾਂਧੀ ਗਰਾਊਂਡ ਅੰਮ੍ਰਿਤਸਰ ਨੂੰ ਭੇਂਟ ਕੀਤੇ। ਇਸ ਲਹਿਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਇਸ ਦੀ ਸਫਲਤਾ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪ੍ਰਦੂਸ਼ਿਤ ਹੋ ਚੁੱਕੇ ਪੰਜਾਬ ਦੇ ਵਾਤਾਵਰਨ ਨੂੰ ਮੁੜ ਹਰਿਆ ਭਰਿਆ ਕੀਤਾ ਜਾ ਸਕੇ।

ਰਵੀਕਰਨ ਵੱਲੋਂ 11 ਹਜ਼ਾਰ ਦਾ ਯੋਗਦਾਨ

ਬਟਾਲਾ, 13 ਅਗਸਤ (ਕਮਲ ਕਾਹਲੋਂ)-ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸ਼ੁਰੂ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਅੱਜ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਟਿਊਬਵੈਲ ਕਾਰਪੋਰੇਸ਼ਨ ਦੇ ਚੇਅਰਮੈਨ ਸ: ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਮਨੁੱਖੀ ਹੋਂਦ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਾਏ ਜਾਣ ਕਿਉਂਕਿ ਅੰਨ੍ਹੇਵਾਹ ਹੋ ਰਹੀ ਰੁੱਖਾਂ ਦੀ ਕਟਾਈ ਕਾਰਨ ਵਾਤਾਵਰਨ ਪ੍ਰਦੂਸ਼ਿਤ ਅਤੇ ਧਰਤੀ ਬੰਜਰ ਹੋਣ ਕਿਨਾਰੇ ਪਹੁੰਚ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਅਜੀਤ ਹਰਿਆਵਲ ਲਹਿਰ' ਦਾ ਹਿੱਸਾ ਬਣ ਕੇ ਆਪਣਾ ਸਹਿਯੋਗ ਪਾਉਣ। ਇਸ ਮੌਕੇ ਸ: ਰਵੀਕਰਨ ਸਿੰਘ ਕਾਹਲੋਂ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ।

'ਅਜੀਤ ਹਰਿਆਵਲ ਲਹਿਰ' ਲਈ ਉੱਘੇ ਕਾਰੋਬਾਰੀ
ਸਪਰਾ ਵਲੋਂ 21 ਹਜ਼ਾਰ ਦਾ ਯੋਗਦਾਨ

ਜਲੰਧਰ, 12 ਅਗਸਤ (ਜਸਪਾਲ ਸਿੰਘ)-ਸ਼ਹਿਰ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਸ: ਪ੍ਰੀਤਮ ਸਿੰਘ ਸਪਰਾ ਵਲੋਂ ਆਪਣੇ ਸਵਰਗੀ ਪਿਤਾ ਸ: ਜੋਤ ਸਿੰਘ ਅਤੇ ਮਾਤਾ ਸ੍ਰੀਮਤੀ ਰਾਮ ਪਿਆਰੀ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਉਨ੍ਹਾਂ ਅਦਾਰਾ 'ਅਜੀਤ' ਵਲੋਂ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਮੁੜ ਤੋਂ ਹਰਾ-ਭਰਾ ਬਣਾਉਣ ਦਾ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਵਿਚ ਹਰ ਪੰਜਾਬੀ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਕੰਗ ਸਾਹਿਬ ਰਾਏ ਦੀ ਪੰਚਾਇਤ ਵੱਲੋਂ 11 ਹਜ਼ਾਰ ਦਾ ਯੋਗਦਾਨ

ਕੰਗ ਸਾਹਿਬ ਰਾਏ ਦੀ ਪੰਚਾਇਤ 'ਅਜੀਤ ਹਰਿਆਵਲ ਲਹਿਰ' ਵਾਸਤੇ ਪੱਤਰਕਾਰ ਮਨਜੀਤ ਮਾਨ ਨੂੰ  11 ਹਜ਼ਾਰ ਰੁਪਏ ਦਾ ਚੈੱਕ ਭੇਟ ਕਰਦੇ ਹੋਏ। ਤਸਵੀਰ : ਮਨਜੀਤ ਮਾਨ

ਮੱਲ੍ਹੀਆਂ ਕਲਾਂ, 12 ਅਗਸਤ (ਮਨਜੀਤ ਮਾਨ)-ਪਿੰਡ ਕੰਗ ਸਾਹਿਬ ਰਾਏ (ਜਲੰਧਰ) ਦੀ ਸਮੂਹ ਗ੍ਰਾਮ ਪੰਚਾਇਤ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਮੌਕੇ ਉੱਘੇ ਸਮਾਜ ਸੇਵਕ ਸ: ਦਲਵੀਰ ਸਿੰਘ ਕੰਗ ਨੇ 'ਅਜੀਤ' ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕ ਇਸ ਲਹਿਰ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ। ਇਸ ਮੌਕੇ ਸਰਪੰਚ ਅਮਰੀਕ ਸਿੰਘ ਕੰਗ, ਬਲਵੀਰ ਸਿੰਘ (ਪੰਚ), ਕਾ: ਬਖਸ਼ੀ ਰਾਮ, ਸਤਪਾਲ ਕੰਗ, ਲਹਿੰਬਰ ਸਿੰਘ, ਮੇਜਰ ਸਿੰਘ, ਚੇਅਰਮੈਨ ਪਸਵਕ ਪਰਮਜੀਤ ਸਿੰਘ, ਜਸਵੀਰ ਸਿੰਘ ਪੰਚ, ਨਿਰਮਲ ਕੌਰ ਪੰਚ, ਤੀਰਥ ਕੌਰ (ਪੰਚ), ਕੁਲਵਿੰਦਰ ਸਿੰਘ, ਮਾ: ਬਲਜੀਤ ਸਿੰਘ ਕੁਲਾਰ ਤੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਪਰਮਿੰਦਰ ਕੌਰ ਵੀ ਹਾਜ਼ਰ ਸਨ।

ਜਵੱਦੀ ਟਕਸਾਲ ਵੱਲੋਂ 11 ਹਜ਼ਾਰ ਦਾ ਯੋਗਦਾਨ

ਗੁ: ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਲੁਧਿਆਣਾ ਦੇ ਮੁਖੀ ਸੰਤ ਅਮੀਰ ਸਿੰਘ ਸਟਾਫ ਰਿਪੋਰਟਰ ਗੁਰਿੰਦਰ ਸਿੰਘ ਨੂੰ 11 ਹਜ਼ਾਰ ਰੁਪਏ ਪ੍ਰਦਾਨ ਕਰਦੇ ਹੋਏ।
ਤਸਵੀਰ : ਹਰਿੰਦਰ ਸਿੰਘ ਕਾਕਾ

ਲੁਧਿਆਣਾ, 12 ਅਗਸਤ (ਗੁਰਿੰਦਰ ਸਿੰਘ)-ਗੁ: ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਅੱਜ ਸੰਤ ਅਮੀਰ ਸਿੰਘ ਨੇ 'ਅਜੀਤ' ਦੇ ਲੁਧਿਆਣਾ ਸਥਿਤ ਸਟਾਫ ਰਿਪੋਰਟਰ ਨੂੰ ਇਹ ਰਾਸ਼ੀ ਪ੍ਰਦਾਨ ਕੀਤੀ। ਉਨ੍ਹਾਂ 'ਅਜੀਤ' ਦੀ ਇਸ ਲਹਿਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਇਸ ਮੁਹਿੰਮ 'ਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਸਮੇਂ ਮਨਜੀਤ ਸਿੰਘ ਬਾਜੜਾ ਵੀ ਹਾਜ਼ਰ ਸਨ।

ਡਾ: ਪਰਮਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਰੂਪਨਗਰ, 12 ਅਗਸਤ (ਸਵਰਨ ਸਿੰਘ ਭੰਗੂ)-ਰੋਟਰੀ ਕਲੱਬ ਦੇ ਸਾਬਕਾ ਗਵਰਨਰ ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ: ਆਰ. ਐਸ. ਪਰਮਾਰ ਨੇ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਦਾ ਯੋਗਦਾਨ ਦਿੱਤਾ ਹੈ। ਡਾ: ਪਰਮਾਰ ਨੇ ਕਿਹਾ ਕਿ ਹਰ ਵਰ੍ਹੇ ਹਜ਼ਾਰਾਂ ਲੱਖਾਂ ਬੂਟੇ ਲੱਗਦੇ ਰਹੇ ਪਰ ਅਜਿਹੀ ਲਹਿਰ ਨਹੀਂ ਬਣ ਸਕੀ। ਉਨ੍ਹਾਂ 'ਅਜੀਤ ਹਰਿਆਵਲ ਲਹਿਰ' ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲਹਿਰ ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਮੀਲ ਪੱਥਰ ਸਾਬਿਤ ਹੋਵੇਗੀ।

ਜਸਬੀਰ ਸਿੰਘ ਦੁਲੱਦੀ ਵੱਲੋਂ 11 ਹਜ਼ਾਰ ਦਾ ਯੋਗਦਾਨ

ਜਸਬੀਰ ਸਿੰਘ ਦੁਲੱਦੀ

ਮੈਲਬੌਰਨ, 12 ਅਗਸਤ (ਸਰਤਾਜ ਸਿੰਘ ਧੌਲ)-'ਅਜੀਤ ਹਰਿਆਵਲ ਲਹਿਰ' ਲਈ ਸ: ਜਸਬੀਰ ਸਿੰਘ ਦੁਲੱਦੀ ਨਾਭਾ (ਪਟਿਆਲਾ)ਨੇ ਆਪਣੇ ਦਾਦਾ ਸਵਰਗਵਾਸੀ ਸ: ਲਾਲ ਸਿੰਘ ਸਰਪੰਚ ਦੀ ਯਾਦ ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਉਨ੍ਹਾਂ 'ਅਜੀਤ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਨਾਲ ਵਾਤਾਵਰਨ ਸਾਫ ਹੋਵੇਗਾ ਤੇ ਪੰਜਾਬ ਦੇ ਲੋਕ ਬਿਮਾਰੀਆਂ ਤੋਂ ਬਚਣਗੇ।

ਧਰਮ ਸਿੰਘ ਸੈਣੀ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਧਰਮ ਸਿੰਘ ਸੈਣੀ ਖਰੜ ਦੇ ਪੱਤਰਕਾਰ ਅਮਰਦੀਪ ਸਿੰਘ ਸੈਣੀ ਨੂੰ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਚੈੱਕ ਦਿੰਦੇ ਹੋਏ। ਅਜੀਤ ਤਸਵੀਰ

ਖਰੜ, 12 ਅਗਸਤ (ਅਮਰਦੀਪ ਸਿੰਘ ਸੈਣੀ)-ਆਲ ਇੰਡੀਆ ਸੈਣੀ ਵੈਲਫੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ, ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸੀਨੀਅਰ ਆਗੂ ਅਤੇ ਲੈਂਡ ਮਾਰਗੇਜ਼ ਬੈਂਕ ਦੇ ਡਾਇਰੈਕਟਰ ਸ: ਧਰਮ ਸਿੰਘ ਸੈਣੀ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਖਰੜ ਦੇ ਪੱਤਰਕਾਰ ਅਮਰਦੀਪ ਸਿੰਘ ਸੈਣੀ ਨੂੰ ਚੈੱਕ ਦਿੰਦਿਆਂ ਸ: ਸੈਣੀ ਨੇ ਕਿਹਾ ਕਿ ਅਦਾਰਾ 'ਅਜੀਤ' ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲੰਬੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ ਉਥੇ ਹੁਣ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਵੀ ਮੋਹਰੀ ਹੋ ਕੇ ਰੋਲ ਨਿਭਾਅ ਰਿਹਾ ਹੈ ਜੋ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸੁਰਿੰਦਰ ਸਿੰਘ ਸੈਣੀ, ਸ਼ੇਰ ਸਿੰਘ ਸੈਣੀ, ਹਰਿੰਦਰ ਸਿੰਘ ਸੈਣੀ, ਗੁਰਿੰਦਰ ਸਿੰਘ ਸੈਣੀ ਵੀ ਹਾਜ਼ਰ ਸਨ।

ਜਸਵੀਰ ਸਿੰਘ ਗਿੱਲ ਦੇ ਪਰਿਵਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਪਿੰਡ ਵੱਧਣੀ ਗੁਲਾਬ ਸਿੰਘ ਦੇ ਵਸਨੀਕ ਜਸਵੀਰ ਸਿੰਘ ਗਿੱਲ ਆਪਣੇ ਪਰਿਵਾਰ ਸਮੇਤ ਪੱਤਰਕਾਰ ਭਾਰਤ ਭੂਸ਼ਨ ਅਗਰਵਾਲ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕਰਦੇ ਹੋਏ।
ਅਜੀਤ ਤਸਵੀਰ

ਮੁੱਦਕੀ, 12 ਅਗਸਤ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਦੇ ਨੇੜਲੇ ਪਿੰਡ ਵੱਧਣੀ ਗੁਲਾਬ ਸਿੰਘ ਦੇ ਵਸਨੀਕ ਸਿੰਘ ਸ: ਜਸਵੀਰ ਸਿੰਘ ਗਿੱਲ ਤੇ ਉਨ੍ਹਾਂ ਉਨ੍ਹਾਂ ਦੀ ਧਰਮਪਤਨੀ ਕਰਮਜੀਤ ਕੌਰ ਗਿੱਲ, ਬੇਟਾ ਜਸਕਰਨ ਸਿੰਘ ਗਿੱਲ, ਬੇਟੀ ਗਗਨਦੀਪ ਕੌਰ ਗਿੱਲ, ਸ਼ਾਮ ਸਿੰਘ ਧਾਲੀਵਾਲ, ਨਿਰਭੈ ਸਿੰਘ ਧਾਲੀਵਾਲ, ਰਮਨਦੀਪ ਕੌਰ ਧਾਲੀਵਾਲ, ਗੁਰਜੀਤ ਸਿੰਘ ਧਾਲੀਵਾਲ ਤੇ ਫਕੀਰ ਚੰਦ ਅਗਰਵਾਲ ਭੱਠੇ ਵਾਲੇ ਮੁੱਦਕੀ ਦੀ ਸਰਪ੍ਰਸਤੀ ਹੇਠ ਸ: ਜਸਵੀਰ ਸਿੰਘ ਗਿੱਲ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 11000 ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਪੱਤਰਕਾਰ ਭਾਰਤ ਭੂਸ਼ਨ ਅਗਰਵਾਲ ਨੂੰ ਉਕਤ ਰਾਸ਼ੀ ਭੇਂਟ ਕਰਦਿਆਂ ਅਦਾਰਾ 'ਅਜੀਤ' ਵੱਲੋਂ ਸ਼ੁਰੂ ਕੀਤੀ ਗਈ ਲਹਿਰ ਦੀ ਭਰਪੂਰ ਸ਼ਲਾਘਾ ਕਰਦਿਆ ਸਾਰਿਆਂ ਨੂੰ ਇਸ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

'ਅਜੀਤ ਹਰਿਆਵਲ ਲਹਿਰ' ਲਈ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਇਕ ਲੱਖ ਦਾ ਯੋਗਦਾਨ

ਜਲੰਧਰ, 11 ਅਗਸਤ (ਮੇਜਰ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਰੂ ਹਰਸਹਾਏ ਹਲਕੇ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ 'ਅਜੀਤ' ਵੱਲੋਂ ਆਰੰਭੀ ਹਰਿਆਵਲ ਲਹਿਰ ਲਈ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗ ਰਿਹਾ, ਤਪਸ਼ ਵਧ ਰਹੀ ਹੈ ਤੇ ਪ੍ਰਦੂਸ਼ਣ ਫੈਲ ਰਿਹਾ ਹੈ। ਅਜਿਹੀ ਹਾਲਤ ਵਿਚ ਬਚਾਅ ਇਕ ਹੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤੇ ਪੰਜਾਬ ਨੂੰ ਹਰਿਆ-ਭਰਿਆ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ 'ਅਜੀਤ' ਨੇ ਇਸ ਖੇਤਰ ਵਿਚ ਪਹਿਲਕਦਮੀ ਕਰਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਮਿਸਾਲ ਯੋਗਦਾਨ ਪਾਇਆ ਹੈ ਤੇ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ। ਰਾਣਾ ਸੋਢੀ ਖ਼ੁਦ ਵੀ ਹਰਿਆਲੀ ਦੇ ਸ਼ੌਕੀਨ ਹਨ ਤੇ ਉਨ੍ਹਾਂ ਨੇ ਆਪਣੇ ਹਲਕੇ 'ਚ ਵੀ ਵੱਡੀ ਪੱਧਰ 'ਤੇ ਰੁੱਖ ਲਗਵਾਏ ਹਨ।

ਜੰਗ ਬਹਾਦਰ ਸਿੰਘ ਪੰਨੂ ਵੱਲੋਂ 21 ਹਜ਼ਾਰ ਦਾ ਯੋਗਦਾਨ

ਮੈਲਬੌਰਨ, 11 ਅਗਸਤ (ਸਰਤਾਜ ਸਿੰਘ ਧੌਲ)-'ਅਜੀਤ ਹਰਿਆਵਲ ਲਹਿਰ' ਲਈ ਸਿੱਖ ਸੁਸਾਇਟੀ ਆਫ ਆਸਟ੍ਰੇਲੀਆ ਦੇ ਪ੍ਰਧਾਨ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਦੇ ਜਨਰਲ ਸਕੱਤਰ ਸ: ਜੰਗ ਬਹਾਦਰ ਸਿੰਘ ਪੰਨੂ ਵੱਲੋਂ 21,000 ਰੁਪਏ ਦਾ ਯੋਗਦਾਨ ਪਾਇਆ ਗਿਆ। ਸ: ਪਨੂੰ ਨੇ ਕਿਹਾ ਕਿ 'ਅਜੀਤ' ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਲਹਿਰ 'ਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਿਵੇਂ 'ਅਜੀਤ' ਪੌਦੇ ਲਗਾ ਰਿਹਾ ਹੈ ਸਮੂਹ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਉਹ ਲਗਾਏ ਗਏ ਪੌਦਿਆਂ ਦੀ ਦੇਖ-ਭਾਲ ਕਰਨ ਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ।

ਸਰਵਣ ਸਿੰਘ ਸੰਧੂ ਤੇ ਗੁਰਪ੍ਰੀਤ ਸਿੰਘ ਘਰਿੰਡੀ
 ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਸਰਵਣ ਸਿੰਘ ਸੰਧੂ ਤੇ ਗੁਰਪ੍ਰੀਤ ਸਿੰਘ ਘਰਿੰਡੀ

ਮੈਲਬੌਰਨ, 11 ਅਗਸਤ (ਸਰਤਾਜ ਸਿੰਘ ਧੌਲ)-ਪੰਜਾਬੀ ਵਿਰਸਾ ਸ਼ੋਅ ਜੋ ਕਿ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ 'ਚ ਕਰਵਾਇਆ ਜਾ ਰਿਹਾ ਹੈ ਤੇ ਰਾਇਲ ਪ੍ਰੋਡਕਸ਼ਨਜ਼ ਦੇ ਸ: ਸਰਵਣ ਸਿੰਘ ਸੰਧੂ (ਬਾਰੇਕੇ) ਤੇ ਗੁਰਪ੍ਰੀਤ ਸਿੰਘ ਘਰਿੰਡੀ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ ਗਿਆਰਾਂ ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਸ: ਸੰਧੂ ਨੇ ਕਿਹਾ ਕਿ 'ਅਜੀਤ' ਵੱਲੋਂ ਪੌਦੇ ਲਗਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਕਾਬਲੇ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਹਰਿਆਵਲ ਲਹਿਰ ਵੱਲੋਂ ਜਿੰਨੇ ਪੌਦੇ ਲਗਾਏ ਜਾ ਰਹੇ ਹਨ ਉਸ ਨਾਲ ਪੰਜਾਬ ਹਰਿਆ-ਭਰਿਆ ਹੋ ਜਾਵੇਗਾ।

ਮਾਤਾ ਦੀ ਯਾਦ 'ਚ ਕਰਮਜੀਤ ਸਿੰਘ ਅਤੇ ਚੇਤੰਨ ਸਿੰਘ
 ਵੱਲੋਂ 11 ਹਜ਼ਾਰ ਦਾ ਯੋਗਦਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਉਪ ਦਫ਼ਤਰ ਵਿਖੇ ਕੇਵਲ ਸਿੰਘ ਰਾਣਾ ਨੂੰ 11 ਹਜ਼ਾਰ ਰੁਪਏ ਭੇਟ ਕਰਦੇ ਹੋਏ ਕਰਮਜੀਤ ਸਿੰਘ ਅਤੇ ਚੇਤੰਨ ਸਿੰਘ ਪਿੰਡ ਢੇਲਪੁਰ। ਤਸਵੀਰ : ਅਮਰਜੀਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ (ਕੇ. ਐੱਸ. ਰਾਣਾ)-ਕਰਮਜੀਤ ਸਿੰਘ ਅਤੇ ਚੇਤੰਨ ਸਿੰਘ ਪਿੰਡ ਢੇਲਪੁਰ ਵੱਲੋਂ ਆਪਣੀ ਮਾਤਾ ਲਾਭ ਕੌਰ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਅੱਜ 'ਅਜੀਤ' ਉਪ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ 11 ਹਜ਼ਾਰ ਦੀ ਨਗਦ ਰਾਸ਼ੀ ਦਫ਼ਤਰ ਇੰਚਾਰਜ ਕੇਵਲ ਸਿੰਘ ਰਾਣਾ ਨੂੰ ਸੌਂਪਦਿਆਂ ਕਿਹਾ ਕਿ ਇਹ ਲਹਿਰ ਗੰਧਲੇ ਹੋ ਰਹੇ ਵਾਤਾਵਰਨ ਨੂੰ ਪ੍ਰਦੂਸ਼ਨ ਰਹਿਤ ਕਰੇਗੀ। ਸਾਨੂੰ ਸਾਰਿਆਂ ਨੂੰ ਇਸ ਲਹਿਰ 'ਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।

ਨਗਰ ਕੌਂਸਲ ਨੂਰਮਹਿਲ ਦੇ ਪ੍ਰਧਾਨ ਸੰਧੂ
ਵੱਲੋਂ 10 ਹਜ਼ਾਰ ਦਾ ਯੋਗਦਾਨ

ਨਗਰ ਕੌਂਸਲ ਨੂਰਮਹਿਲ ਦੇ ਪ੍ਰਧਾਨ ਸ੍ਰੀ ਤੀਰਥ ਰਾਮ ਸੰਧੂ, ਸ੍ਰੀਮਤੀ ਕ੍ਰਿਸ਼ਨਾ ਦੇਵੀ ਸੰਧੂ ਅਤੇ ਸ੍ਰੀ ਦਵਿੰਦਰ ਕੁਮਾਰ ਸੰਧੂ 'ਅਜੀਤ ਹਰਿਆਵਲ ਲਹਿਰ' ਵਿਚ ਯੋਗਦਾਨ ਪਾਉਣ ਸਮੇਂ। ਤਸਵੀਰ: ਮੁਨੀਸ਼

ਜਲੰਧਰ, 11 ਅਗਸਤ (ਜਸਪਾਲ ਸਿੰਘ)-ਨਗਰ ਕੌਂਸਲ ਨੂਰਮਹਿਲ ਦੇ ਪ੍ਰਧਾਨ ਸ੍ਰੀ ਤੀਰਥ ਰਾਮ ਸੰਧੂ, ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਕ੍ਰਿਸ਼ਨਾ ਦੇਵੀ ਸੰਧੂ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਦਵਿੰਦਰ ਕੁਮਾਰ ਸੰਧੂ ਸਾਬਕਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਵਲੋਂ 'ਅਜੀਤ ਹਰਿਆਵਲ ਲਹਿਰ' 'ਚ 10 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਹ ਰਾਸ਼ੀ ਸੌਂਪਣ ਮੌਕੇ ਸ੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਵਲੋਂ ਆਪਣੇ ਇਕ ਮਹੀਨੇ ਦਾ ਸਰਕਾਰੀ ਭੱਤਾ ਇਸ ਲਹਿਰ 'ਚ ਪਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਅਦਾਰਾ 'ਅਜੀਤ' ਵਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਜਦੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ ਤੇ ਵਾਤਾਵਰਣ 'ਚ ਹੋਰ ਵਿਗਾੜ ਆ ਰਹੇ ਹਨ ਤਾਂ ਅਜਿਹੀ ਲਹਿਰ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਸਾਰੇ ਸੁਚੇਤ ਨਾਗਰਿਕਾਂ ਨੂੰ ਇਸ ਲਹਿਰ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਸੰਨੀ ਜੌਹਰ ਵੱਲੋਂ 21 ਹਜ਼ਾਰ ਦਾ ਯੋਗਦਾਨ

ਲੁਧਿਆਣਾ, 11 ਅਗਸਤ (ਗੁਰਿੰਦਰ ਸਿੰਘ)-ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਭਾਈ ਰਣਧੀਰ ਸਿੰਘ ਨਗਰ (ਪੂਰਬੀ) ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ: ਮਨਿੰਦਰਪਾਲ ਸਿੰਘ ਸੰਨੀ ਜੌਹਰ ਨੇ 'ਅਜੀਤ ਹਰਿਆਵਲ ਲਹਿਰ' ਵਿਚ 21 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਅੱਜ ਇਥੇ ਸ: ਸੰਨੀ ਜੌਹਰ ਨੇ ਇਸ ਲਹਿਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿਨ ਬਦਿਨ ਵੱਧ ਰਹੇ ਪ੍ਰਦੂਸ਼ਨ ਕਾਰਨ ਵਿਗੜ ਰਹੇ ਵਾਤਾਵਰਣ ਨੂੰ ਠੀਕ ਕਰਨ ਲਈ 'ਅਜੀਤ' ਨੇ ਜੋ ਉਦਮ ਸ਼ੁਰੂ ਕੀਤਾ ਹੈ ਉਸ ਵਿਚ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾਕੇ ਅਸੀਂ ਜਿਥੇ ਵਾਤਾਵਰਣ ਨੂੰ ਸਾਫ ਸੁਥਰਾ ਰੱਖ ਸਕਦੇ ਹਾਂ ਉਥੇ ਅਸੀਂ ਆਲੇ ਦੁਆਲੇ ਨੂੰ ਵੀ ਸੁੰਦਰ ਬਣਾ ਸਕਦੇ ਹਾਂ।

ਅਕਾਲੀ ਕੌਂਸਲਰਾਂ ਵੱਲੋਂ 11 ਹਜ਼ਾਰ ਦਾ ਯੋਗਦਾਨ

ਰਣਧੀਰ ਸਿੰਘ ਸਿਬੀਆ, ਗੁਰਪ੍ਰੀਤ ਸਿੰਘ ਗੋਰਾ, ਦਲਜੀਤ ਸਿੰਘ ਗਰੇਵਾਲ

ਲੁਧਿਆਣਾ, 11 ਅਗਸਤ (ਅਮਰੀਕ ਸਿੰਘ ਬੱਤਰਾ)-ਪੰਜਾਬ ਵਿਚ ਵਧ ਰਹੇ ਪ੍ਰਦੂਸ਼ਨ ਨੂੰ ਠੱਲ ਪਾਉਣ ਅਤੇ ਸਮੁੱਚੀ ਲੋਕਾਈ ਦੀ ਭਲਾਈ ਲਈ 'ਅਜੀਤ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਸੀਨੀਅਰ ਆਗੂ ਅਤੇ ਕੌਂਸਲਰ ਸ: ਦਲਜੀਤ ਸਿੰਘ ਗਰੇਵਾਲ, ਕੌਂਸਲਰ ਸ: ਰਣਧੀਰ ਸਿੰਘ ਸਿਬੀਆ ਅਤੇ ਕੌਂਸਲਰ ਸ: ਗੁਰਪ੍ਰੀਤ ਸਿੰਘ ਗੋਰਾ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਧ ਰਹੇ ਪ੍ਰਦੂਸ਼ਨ ਨੂੰ ਰੋਕਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਜ਼ਰੂਰਤ ਹੈ। ਜਿਸ ਦਾ ਉਪਰਾਲਾ 'ਅਜੀਤ' ਵੱਲੋਂ ਕੀਤਾ ਗਿਆ ਹੈ।

ਗੁ: ਦੁਖ ਨਿਵਾਰਨ ਸਾਹਿਬ ਲੁਧਿਆਣਾ ਵੱਲੋਂ ਲਈ
ਇਕ ਲੱਖ ਇਕ ਹਜ਼ਾਰ ਦਾ ਯੋਗਦਾਨ

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਸ: ਪ੍ਰਿਤਪਾਲ ਸਿੰਘ ਤੇ
ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ 'ਅਜੀਤ ਭਵਨ' ਵਿਖੇ। ਤਸਵੀਰ : ਮੁਨੀਸ਼

ਜਲੰਧਰ, 10 ਅਗਸਤ (ਮੇਜਰ ਸਿੰਘ)-ਗੁਰਦੁਆਰਾ ਦੁਖ ਨਿਵਾਰਨ ਸਾਹਿਬ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ ਇਕ ਲੱਖ ਇਕ ਹਜ਼ਾਰ ਰੁਪਏ ਦਾ ਚੈੱਕ ਦਿੱਤਾ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪ੍ਰਿਤਪਾਲ ਸਿੰਘ ਪਾਲੀ, ਜਨਰਲ ਸਕੱਤਰ ਸ: ਅਵਤਾਰ ਸਿੰਘ, ਭਾਈ ਜੋਗਿੰਦਰ ਸਿੰਘ ਰਿਆੜ, ਪ੍ਰਲਾਦਿ ਸਿੰਘ ਢੱਲ, ਅਮਰਜੀਤ ਸਿੰਘ ਹੈਪੀ, ਜਤਿੰਦਰਪਾਲ ਸਿੰਘ ਰੌਬਿਨ, ਰਣਦੀਪ ਸਿੰਘ ਡਿੰਪਲ, ਰਾਜਿੰਦਰਪਾਲ ਸਿੰਘ ਟਿੰਕੂ, ਸੇਵਕ ਸਿੰਘ, ਸ: ਹਰਚਰਨ ਸਿੰਘ ਅਤੇ ਸ: ਹਰਿੰਦਰ ਸਿੰਘ ਕਾਕਾ ਨੇ 'ਅਜੀਤ ਭਵਨ' ਵਿਖੇ ਇਕ ਲੱਖ ਇਕ ਹਜ਼ਾਰ ਰੁਪਏ ਦਾ ਚੈੱਕ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਪਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਦਿੱਤਾ। ਸ: ਪ੍ਰਿਤਪਾਲ ਸਿੰਘ ਨੇ 'ਅਜੀਤ' ਦੇ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਅਜੀਤ' ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੀ ਅਗਵਾਈ ਕੀਤੀ ਹੈ ਤੇ ਹੁਣ ਪੰਜਾਬ ਨੂੰ ਹਰਿਆ-ਭਰਿਆ ਕਰਨ ਲਈ ਹਰਿਆਵਲ ਲਹਿਰ ਖੜ੍ਹੀ ਕਰਕੇ ਇਕ ਹੋਰ ਵੱਡਾ ਨਾਮਣਾ ਖੱਟਿਆ ਹੈ।

ਫੈਡਰੇਸ਼ਨ (ਪੀਰ ਮੁਹੰਮਦ) ਤੇ ਅਕਾਲ
ਸਹਾਏ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਕਰਨੈਲ ਸਿੰਘ ਪੀਰ ਮੁਹੰਮਦ ਅਤੇ ਭਾਈ ਦਰਸ਼ਨ ਸਿੰਘ ਘੋਲੀਆ

ਜਲੰਧਰ, 10 ਅਗਸਤ (ਮੇਜਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਅਤੇ ਅਕਾਲ ਸਹਾਏ ਸਿੱਖ ਇੰਟਰਨੈਸ਼ਨਲ ਜਥੇਬੰਦੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਦੋਵਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਸੰਭਾਲਣ ਲਈ ਰੁੱਖ ਲਗਾਉਣੇ ਬਹੁਤ ਹੀ ਜ਼ਰੂਰੀ ਹਨ ਤੇ 'ਅਜੀਤ' ਨੇ ਇਸ ਖੇਤਰ ਵਿਚ ਵੀ ਪਹਿਲ ਕਰਕੇ ਪੰਜਾਬੀਆਂ ਲਈ ਇਕ ਵੱਡਾ ਯਾਦਗਾਰੀ ਕਦਮ ਪੁੱਟਿਆ ਹੈ ਅਤੇ ਉਹ ਇਸ ਲਹਿਰ 'ਚ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।

ਪਰਮਜੀਤ ਕੌਰ ਦੀ ਦੂਜੀ ਬਰਸੀ 'ਤੇ ਪਰਿਵਾਰ
 ਵੱਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਨੂੰ 11 ਹਜ਼ਾਰ ਰੁਪਏ ਦਿੰਦੇ ਹੋਏ ਭੁਪਿੰਦਰਪਾਲ ਸਿੰਘ ਬੇਦੀ ਦੇ ਪਰਿਵਾਰਕ ਮੈਂਬਰ। ਤਸਵੀਰ: ਸ਼ਿਵਰਾਜ ਸਿੰਘ ਰਾਜੂ

ਗਿੱਦੜਬਾਹਾ, 10 ਅਗਸਤ (ਪੱਤਰ ਪ੍ਰੇਰਕ)- ਸਵ: ਪਰਮਜੀਤ ਕੌਰ (ਡਰਾਇੰਗ ਟੀਚਰ) ਦੀ ਅੱਜ ਦੂਜੀ ਬਰਸੀ ਮੌਕੇ ਉਨ੍ਹਾਂ ਦੇ ਪਤੀ ਭੁਪਿੰਦਰਪਾਲ ਸਿੰਘ ਬੇਦੀ ਵਾਸੀ ਗਿੱਦੜਬਾਹਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਦਾਰਾ 'ਅਜੀਤ' ਵੱਲੋਂ ਚਲਾਈ 'ਅਜੀਤ ਹਰਿਆਵਲ ਲਹਿਰ' ਬਹੁਤ ਹੀ ਸ਼ਲਾਘਾਯੋਗ ਤੇ ਮਨੁੱਖਤਾ ਦੇ ਭਲੇ ਵਾਲੀ ਮੁਹਿੰਮ ਹੈ ਅਤੇ ਸਭ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣਾ ਚਾਹੀਦਾ ਹੈ।

ਰਣਜੀਤ ਸਿੰਘ ਢਿੱਲੋਂ ਵੱਲੋਂ 11 ਹਜ਼ਾਰ ਦਾ ਸਹਿਯੋਗ

ਲੁਧਿਆਣਾ, 10 ਅਗਸਤ (ਅਮਰੀਕ ਸਿੰਘ ਬੱਤਰਾ)-'ਅਜੀਤ ਹਰਿਆਵਲ ਲਹਿਰ' ਲਈ ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣਾ ਦੇ ਸੀਨੀਅਰ ਅਕਾਲੀ ਆਗੂ ਅਤੇ ਕੌਂਸਲਰ ਸ: ਰਣਜੀਤ ਸਿੰਘ ਢਿੱਲੋਂ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਸ: ਢਿੱਲੋਂ ਨੇ 'ਅਜੀਤ' ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਮੁਹਿੰਮ ਨਾਲ ਸਮੁੱਚੀ ਮਨੁੱਖਤਾ ਦੇ ਨਾਲ ਜੀਵ ਜੰਤੂਆਂ ਦਾ ਭਲਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਨਾਲ ਜਿੱਥੇ ਵਿਦਿਆਰਥੀਆਂ ਵੱਲੋਂ ਬੂਟਿਆਂ ਦੀ ਸਾਂਭ ਸੰਭਾਲ ਕਰਨ ਨਾਲ ਉਨ੍ਹਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਵਧੇਗੀ ਉਥੇ ਭਵਿੱਖ 'ਚ ਫਲਾਂ ਅਤੇ ਛਾਂ ਦਾ ਅਨੰਦ ਮਾਣ ਸਕਣਗੇ।

ਹਾਲੈਂਡ ਤੋਂ ਬਲਕਾਰ ਸਿੰਘ ਵਲੋਂ 11 ਹਜ਼ਾਰ ਦਾ ਯੋਗਦਾਨ

ਮੁਕੰਦਪੁਰ, 10 ਅਗਸਤ (ਦੇਸ ਰਾਜ ਬੰਗਾ)-ਸ: ਬਲਕਾਰ ਸਿੰਘ ਵਾਸੀ ਪਿੰਡ ਤਾਹਰਪੁਰ ਨਵਾਂਸ਼ਹਿਰ ਨੇ 'ਅਜੀਤ ਹਰਿਆਵਲ ਲਹਿਰ' ਵਾਸਤੇ ਹਾਲੈਂਡ ਤੋਂ ਗਿਆਰਾਂ ਹਜ਼ਾਰ ਰੁਪਏ ਦਾ ਯੋਗਦਾਨ ਪਾਉਂਦੇ ਹੋਏ ਫੋਨ 'ਤੇ 'ਅਜੀਤ' ਨੂੰ ਇਸ ਉਦਮ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ 'ਅਜੀਤ' ਵਲੋਂ ਲਗਾਏ ਜਾਣ ਵਾਲੇ ਬੂਟਿਆਂ ਨੂੰ ਜੇਕਰ ਪੰਜਾਬੀ ਲੋਕ ਪਾਲ ਦੇਣ ਤਾਂ ਪੰਜਾਬ ਸੱਚਮੁੱਚ ਦੋ ਸਾਲ ਬਾਅਦ ਹੀ ਹਰਿਆ ਭਰਿਆ ਅਤੇ ਠੰਡਕਾ ਵੰਡਣ ਵਾਲਾ ਸੂਬਾ ਬਣ ਜਾਵੇਗਾ। ਇਸ ਕਾਰਜ 'ਚ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਮਹਿਤਪੁਰ
ਵੱਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਦੀ ਰਾਸ਼ੀ ਸ਼੍ਰੋਮਣੀ ਅਕਾਲੀ ਦਲ ਸਰਕਲ ਮਹਿਤਪੁਰ ਵੱਲੋਂ ਪੱਤਰਕਾਰ ਮਿਹਰ ਸਿੰਘ ਰੰਧਾਵਾ ਨੂੰ ਭੇਟ ਕਰਦੇ ਸ: ਨਾਇਬ ਸਿੰਘ ਕੋਹਾੜ ਸਾਬਕਾ ਚੇਅਰਮੈਨ ਜਲੰਧਰ ਕੇਂਦਰੀ ਸਹਿਕਾਰੀ ਬੈਂਕ ਜਲੰਧਰ, ਸ: ਮਨਜੀਤ ਸਿੰਘ ਗਿੱਲ ਤੇ ਹੋਰ ਪਤਵੰਤੇ।
ਤਸਵੀਰ : ਰੂਪਰਾ ਸਟੂਡੀਓ

ਮਹਿਤਪੁਰ, 10 ਅਗਸਤ (ਰੰਧਾਵਾ)-'ਅਜੀਤ ਹਰਿਆਵਲ ਲਹਿਰ' ਤਹਿਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਪ੍ਰਿੰ: ਹਰਜੀਤ ਸਿੰਘ ਦੀ ਦੇਖ-ਰੇਖ ਹੇਠ ਬੂਟੇ ਲਗਾਉਣ ਦਾ ਸ਼ੁੱਭ ਆਰੰਭ ਸ: ਨਾਇਬ ਸਿੰਘ ਕੋਹਾੜ ਸਾਬਕਾ ਚੇਅਰਮੈਨ ਜਲੰਧਰ ਕੇਂਦਰੀ ਸਹਿਕਾਰੀ ਬੈਂਕ ਨੇ ਨਿਭਾਈ। ਇਸ ਮੌਕੇ 'ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਮਹਿਤਪੁਰ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਦਾ ਯੋਗਦਾਨ ਵੀ ਪਾਇਆ। ਉਨ੍ਹਾਂ ਕਿਹਾ ਕਿ 'ਅਜੀਤ' ਪਹਿਲਾਂ ਹੀ ਆਪਣੀ ਭਰੋਸੇਯੋਗਤਾ ਦੀ ਕਸਵੱਟੀ ਤੇ ਪੂਰੀ ਤਰ੍ਹਾਂ ਖਰੀ ਉਤਰਦੀ ਆਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮੁਹਿੰਮ ਦੀ ਸਫਲਤਾ ਨਾਲ 'ਅਜੀਤ' ਦੇ ਗੌਰਵ ਵਿਚ ਹੋਰ ਵਾਧਾ ਹੋਵੇਗਾ।

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵੱਲੋਂ 'ਅਜੀਤ ਹਰਿਆਵਲ
 ਲਹਿਰ' 'ਚ 1 ਲੱਖ, 1 ਹਜ਼ਾਰ ਰੁਪਏ ਦਾ ਯੋਗਦਾਨ

ਲੁਧਿਆਣਾ, 9 ਅਗਸਤ (ਗੁਰਿੰਦਰ ਸਿੰਘ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 1 ਲੱਖ, 1 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ: ਪ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ 'ਅਜੀਤ' ਅਖ਼ਬਾਰ ਸਮੂਹ ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਅਖ਼ਬਾਰ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਮੁਬਾਰਕਬਾਦ ਦਿੰਦਿਆਂ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਸ: ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਕਾਰਨ ਦਿਨ ਬਦਿਨ ਵਿਗੜ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਆਲੇ ਦੁਆਲੇ ਨੂੰ ਹਰਾ ਭਰਾ ਤੇ ਖੂਬਸੂਰਤ ਬਣਾਉਣ ਲਈ 'ਅਜੀਤ' ਅਖ਼ਬਾਰ ਸਮੂਹ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ, ਉਸ ਵਿਚ ਹਰ ਇਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਪ੍ਰਦੂਸ਼ਣ ਕਾਰਨ ਪੰਜਾਬ ਅੱਜ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਵੱਲੋਂ ਵੀ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ, ਜਿਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ: ਅਵਤਾਰ ਸਿੰਘ, ਰਜਿੰਦਰਪਾਲ ਸਿੰਘ ਟਿੰਕੂ, ਗੁਰਪ੍ਰੀਤ ਸਿੰਘ ਵਿੰਕਲ, ਰਣਦੀਪ ਸਿੰਘ ਡਿੰਪਲ, ਕੁਲਦੀਪ ਸਿੰਘ ਦੂਆ, ਅਮਰਜੀਤ ਸਿੰਘ ਹੈਪੀ ਆਦਿ ਵੀ ਹਾਜ਼ਰ ਸਨ।

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ.
ਵੱਲੋਂ 11000 ਦਾ ਯੋਗਦਾਨ

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ ਦੇ ਚੇਅਰਮੈਨ ਸ੍ਰੀ ਬਖਸ਼ੀ ਰਾਮ ਪਾਲ, ਪ੍ਰਧਾਨ ਰੂਪ ਸਿੱਧੂ ਤੇ ਹੋਰ ਅਹੁਦੇਦਾਰ ਜਿਨ੍ਹਾਂ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਦਾ ਯੋਗਦਾਨ ਪਾਇਆ ਹੈ। ਅਜੀਤ ਤਸਵੀਰ

ਜਲੰਧਰ, 9 ਅਗਸਤ (ਅ. ਬ.)-ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ. ਵੱਲੋਂ ਵੀ 'ਅਜੀਤ ਹਰਿਆਵਲ ਲਹਿਰ' ਲਈ 11,000 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। 'ਅਜੀਤ' ਵੱਲੋਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਤੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਕੀਤੇ ਗਏ ਭਰਪੂਰ ਯਤਨ ਦੀ ਉਨ੍ਹਾਂ ਸ਼ਲਾਘਾ ਕੀਤੀ। ਸੋਸਾਇਟੀ ਸਮਾਜ-ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਸੋਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਜਿਨ੍ਹਾਂ ਯੋਗਦਾਨ ਪਾਇਆ ਦੇ ਨਾਂਅ ਇਸ ਪ੍ਰਕਾਰ ਹਨ :-ਸ੍ਰੀ ਬਖਸ਼ੀ ਰਾਮ ਪਾਲ ਚੇਅਰਮੈਨ, ਰੂਪ ਸਿੱਧੂ ਪ੍ਰਧਾਨ, ਕਮਲਰਾਜ ਸਿੰਘ ਹੈੱਡ ਗ੍ਰੰਥੀ, ਖਜ਼ਾਨਚੀ ਤਰਸੇਮ ਸਿੰਘ ਅਤੇ ਧਰਮਪਾਲ, ਗੁਰਮੇਲ ਸਿੰਘ ਮਹੇ, ਲੇਖ ਰਾਜ ਮਹੇ, ਬਾਬਾ ਸੁਰਜੀਤ ਸਿੰਘ, ਰੂਪ ਲਾਲ ਠੇਕੇਦਾਰ, ਅਜੇ ਕੁਮਾਰ, ਸੱਤਪਾਲ ਮਹੇ, ਬਾਬਾ ਪਰਮਜੀਤ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ ਲੱਲ, ਗੁਰਮੇਲ ਸਿੰਘ ਭਰਾਜੀ, ਬਲਵਿੰਦਰ ਸਿੰਘ, ਰਾਮ ਲੁਭਾਇਆ, ਸੁਰਿੰਦਰ ਸੰਨੀ, ਜੀਵਨ ਕੁਮਾਰ, ਰਾਕੇਸ਼ ਜੱਸੀ ਤੇ ਅਸ਼ੋਕ ਕੁਮਾਰ।

ਰਾਜੂ ਪੱਡਾ ਵੱਲੋਂ ਅਜੀਤ ਹਰਿਆਵਲ ਲਹਿਰ
ਲਈ 11000 ਦਾ ਯੋਗਦਾਨ

ਕਪੂਰਥਲਾ 9 ਅਗਸਤ (ਅਜੀਤ ਬਿਊਰੋ)-ਰਾਜੂ ਪੱਡਾ ( ਕੈਨੇਡਾ) ਸਪੁੱਤਰ ਸ੍ਰ ਸੁਰਿੰਦਰ ਸਿੰਘ ਪੱਡਾ ਪੱਤਰਕਾਰ (ਪੰਜਾਬੀ ਯੋਧਾ ਹਫ਼ਤਾਵਾਰੀ) ਵਾਸੀ ਲੱਖਣ ਕੇ ਪੱਡਾ ਨੇ ਅਜੀਤ ਹਰਿਆਵਲ ਲਹਿਰ ਲਈ 11000 ਦਾ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਦੀ ਆਵਾਜ਼ ''ਅਜੀਤ'' ਵੱਲੋਂ ਪੰਜਾਬ ਲਈ ਕੀਤੀਆਂ ਜਾ ਰਹੀਆਂ ਸਮੁੱਚੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਹੁਣ ਇਸ ਅਦਾਰੇ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਲਹਿਰ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।

ਪ੍ਰੋ: ਚਰਨ ਸਿੰਘ ਵੱਲੋਂ 21 ਹਜ਼ਾਰ ਰੁਪਏ ਦਾ ਯੋਗਦਾਨ

ਕਪੂਰਥਲਾ, 9 ਅਗਸਤ, (ਵਿਸ਼ੇਸ਼ ਪ੍ਰਤੀਨਿਧ)-ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਜੋ ਉਪਰਾਲਾ ਕੀਤਾ ਹੈ, ਬਹੁਤ ਹੀ ਸ਼ਲਾਘਾਯੋਗ ਹੈ। ਇਹ ਸ਼ਬਦ ਪ੍ਰੋ: ਚਰਨ ਸਿੰਘ ਸਾਬਕਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਤੇ ਮੈਂਬਰ ਪੰਜਾਬ ਪ੍ਰਦਸ਼ਸ ਕਾਂਗਰਸ ਹਲਕਾ ਸੁਲਤਾਨਪੁਰ ਲੋਧੀ ਨੇ 'ਅਜੀਤ' ਹਰਿਆਵਲ ਲਹਿਰ ਵਿਚ 21 ਹਜ਼ਾਰ ਰੁਪਏ ਦੇ ਯੋਗਦਾਨ ਪਾਉਣ ਉਪਰੰਤ ਕਹੇ। ਉਨ੍ਹਾਂ ਕਿਹਾ ਕਿ 'ਅਜੀਤ' ਪ੍ਰਕਾਸ਼ਨ ਸਮੂਹ ਵੱਲੋਂ ਸ਼ੁਰੂ ਕੀਤੀ ਹਰਿਆਵਲ ਲਹਿਰ ਨਾਲ ਨੇੜ ਭਵਿੱਖ ਵਿਚ ਵਾਤਾਵਰਨ ਦੀ ਸੰਭਾਲ ਲਈ ਜਿੱਥੇ ਹਾਂ ਪੱਖੀ ਨਤੀਜੇ ਸਾਹਮਣੇ ਆਉਂਣਗੇ, ਉਥੇ ਵਾਤਾਵਰਨ ਪ੍ਰਤੀ ਵੱਖ-ਵੱਖ ਪਹਿਲੂਆਂ 'ਤੇ ਜਾਗਰੂਕਤਾ ਵੀ ਆਵੇਗੀ।

ਰਵਿੰਦਰ ਸਿੰਘ ਰੰਧਾਵਾ ਯੂ. ਐੱਸ. ਏ. ਨੇ ਦਿੱਤੇ 11 ਹਜ਼ਾਰ

ਸ਼ਹੀਦ ਸ: ਸਰਦੂਲ ਸਿੰਘ ਰੰਧਾਵਾ ਸੇਵਾ ਮੁਕਤ ਜੀ. ਐੱਮ. ਦੀ ਪੁਰਾਣੀ ਤਸਵੀਰ।

ਰਮਦਾਸ, 9 ਅਗਸਤ (ਵਾਹਲਾ)-ਅਜੀਤ ਹਰਿਆਵਲ ਲਈ ਸ: ਰਵਿੰਦਰ ਸਿੰਘ ਰੰਧਾਵਾ ਯੂ. ਐੱਸ.ਏ. ਨੇ ਆਪਣੇ ਪਿਤਾ ਸ਼ਹੀਦ ਸਰਦਾਰ ਸਰਦੂਲ ਸਿੰਘ ਰੰਧਾਵਾ ਸੇਵਾ ਮੁਕਤ ਜੀ. ਐੱਮ. ਦੀ ਮਿੱਠੀ ਯਾਦ ਵਿਚ ਆਪਣੇ ਦੋਸਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਤੇ ਨਗਰ ਕੌਂਸਲ ਰਮਦਾਸ ਦੇ ਪ੍ਰਧਾਨ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਰਾਹੀ 11000 ਰੁਪਏ ਦਾ ਯੋਗਦਾਨ ਦਿੱਤਾ ਹੈ। ਉਨ੍ਹਾਂ ਅਦਾਰਾ 'ਅਜੀਤ' ਵੱਲੋਂ ਸ਼ੁਰੂ ਕੀਤੀ ਇਸ ਲਹਿਰ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਢ ਤੋਂ ਹੀ 'ਅਜੀਤ' ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਪਹਿਰੇਦਾਰ ਰਿਹਾ ਹੈ ਤੇ ਹੁਣ ਪੰਜਾਬ ਦੇ ਗੰਧਲੇ ਵਾਤਾਵਰਨ ਨੂੰ ਬਚਾਉਣ ਲਈ ਇਹ ਮੁਹਿੰਮ ਸ਼ੁਰੂ ਕਰਕੇ ਇੱਕ ਹੋਰ ਮੀਲ ਪੱਥਰ ਕਾਇਮ ਕੀਤਾ ਹੈ ਜੋ ਕਿ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਇਤਿਹਾਸਕ ਕਦਮ ਹੋਵੇਗਾ।

ਪਰਮਿੰਦਰ ਮਹਿਤਾ ਵੱਲੋਂ 11 ਹਜ਼ਾਰ ਦਾ ਸਹਿਯੋਗ

ਲੁਧਿਆਣਾ, 9 ਅਗਸਤ (ਬੱਤਰਾ)-ਪੰਜਾਬ ਪ੍ਰਦੇਸ਼ ਮੀਡੀਆ ਕਮੇਟੀ ਮੈਂਬਰ ਅਤੇ ਕੌਂਸਲਰ ਸ੍ਰੀ ਪਰਮਿੰਦਰ ਮਹਿਤਾ ਵੱਲੋਂ ਪੰਜਾਬ ਦੀ ਆਵਾਜ਼ 'ਅਜੀਤ' ਵੱਲੋਂ ਸ਼ੁਰੂ ਕੀਤੀ ਹਰਿਆਵਲ ਲਹਿਰ ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਸ੍ਰੀ ਮਹਿਤਾ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿਚ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਮਨੁੱਖੀ ਸਿਹਤ ਦੇ ਨਾਲ ਜੀਵ ਜੰਤੂਆਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ, ਜਿਸਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਉਨ੍ਹਾਂ 'ਅਜੀਤ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਨਾਲ ਜਿੱਥੇ ਪ੍ਰਦੂਸ਼ਣ ਵਿਚ ਕਮੀ ਆਏਗੀ ਉਥੇ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੂੰ ਫਲ ਅਤੇ ਛਾਂ ਵੀ ਮਿਲੇਗੀ।

ਕੈਪਟਨ ਜਰਨੈਲ ਸਿੰਘ ਇੱਬਣ ਵੱਲੋਂ 11 ਹਜ਼ਾਰ
ਦਾ ਸਹਿਯੋਗ

ਕਪੂਰਥਲਾ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਚੱਲ ਰਹੀ 'ਅਜੀਤ' ਹਰਿਆਵਲ ਲਹਿਰ ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਉਂਦਿਆਂ ਕੈਪਟਨ ਜਰਨੈਲ ਸਿੰਘ ਇੱਬਣ ਜ਼ਿਲ੍ਹਾ ਕਪੂਰਥਲਾ ਨੇ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦਾ ਇਹ ਬਹੁਤ ਵੱਡਾ ਉਪਰਾਲਾ ਹੈ। ਇਸ ਲਈ ਅਧਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ 'ਅਜੀਤ' ਹਰਿਆਵਲ ਲਹਿਰ ਨੇ ਜਿੱਥੇ ਲੋਕਾਂ ਦੇ ਮਨਾ ਵਿਚ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਬਾਰੇ ਚੇਤਨਾ ਪੈਦਾ ਕੀਤੀ ਹੈ ਉਥੇ ਵੱਡੀ ਪੱਧਰ 'ਤੇ ਰਾਜ ਭਰ ਵਿਚ ਲਗਾਏ ਗਏ ਦਰਖ਼ਤ ਅਗਲੇ ਸਾਲਾਂ ਵਿਚ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਨਗੇ।

ਉਦਯੋਗਪਤੀ ਵੀ 'ਅਜੀਤ ਹਰਿਆਵਲ ਲਹਿਰ' ਦੇ
ਹੱਕ 'ਚ ਨਿੱਤਰੇ-51 ਹਜ਼ਾਰ ਦਾ ਯੋਗਦਾਨ


'ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਰੁਪਏ ਦੇ ਯੋਗਦਾਨ ਦਾ ਚੈੱਕ ਅਜੀਤ ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ ਸੰਧੂ ਨੂੰ ਸੌਂਪਦੇ ਹੋਏ ਜਲੰਧਰ ਫੋਕਲ ਪੁਆਇੰਟ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਰਾਜ, ਐਸ. ਐਸ. ਨੰਦਾ, ਵਿਜੇ ਬਤਰਾ ਅਤੇ ਅਜੇ ਸਹਿਗਲ। ਤਸਵੀਰ: ਜੀ.ਪੀ.ਸਿੰਘ

ਜਲੰਧਰ, 8 ਅਗਸਤ (ਅਜੀਤ ਬਿਊਰੋ)-'ਅਜੀਤ ਹਰਿਆਵਲ ਲਹਿਰ' ਤਹਿਤ ਪੌਦੇ ਲਾ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਨੂੰ ਉਦੋਂ ਹੋਰ ਵੱਡਾ ਹੁੰਗਾਰਾ ਮਿਲਿਆ ਜਦੋਂ ਜਲੰਧਰ ਫੋਕਲ ਪੁਆਇੰਟ ਇੰਡਸਟ੍ਰੀਅਲ ਐਸੋਸੀਏਸ਼ਨ ਵਲੋਂ ਵਿਕਟਰ ਟੂਲਜ਼ ਦੇ ਸ੍ਰੀ ਸੁਖਦੇਵ ਰਾਜ ਦੀ ਪ੍ਰਧਾਨਗੀ ਹੇਠ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਕਵੰਜਾ ਹਜ਼ਾਰ ਦੀ ਰਾਸ਼ੀ ਦਾ ਚੈਕ ਸੌਂਪਣ ਮੌਕੇ ਸ੍ਰੀ ਸੁਖਦੇਵ ਰਾਜ ਨੇ ਕਿਹਾ ਕਿ ਅਜੋਕੇ ਮਸ਼ੀਨੀਕਰਨ ਦੇ ਦੌਰ ਵਿਚ ਪ੍ਰਦੂਸ਼ਤ ਹੋ ਚੁੱਕੇ ਵਾਤਾਵਰਣ ਨੂੰ ਮੁੜ ਸੁਰਜੀਤ ਕਰਨ ਲਈ ਵਿੱਢੀ ਗਈ 'ਅਜੀਤ ਹਰਿਆਵਲ ਲਹਿਰ' ਲਈ ਅਜੀਤ ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਹੀ ਘੱਟ ਹੈ। ਮਨੁੱਖੀ ਜੀਵਨ ਵਿਚ ਰੁੱਖਾਂ ਦੀ ਅਹਿਮੀਅਤ ਸਬੰਧੀ ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਰੁੱਖਾਂ ਦੀ ਅਹਿਮੀਅਤ ਪੁੱਤਾਂ ਨਾਲੋਂ ਵੀ ਵਧੇਰੇ ਹੈ ਜੋ ਯਕੀਨੀ ਤੌਰ 'ਤੇ ਸਾਰਿਆਂ ਲਈ ਬਿਨਾਂ ਭੇਦਭਾਵ ਦੇ ਠੰਢੀ ਛਾਂ, ਫਲ ਅਤੇ ਆਕਸੀਜਨ ਦੇ ਰੂਪ ਵਿਚ ਜ਼ਿੰਦਗੀ ਦੀ ਊਰਜਾ ਪ੍ਰਦਾਨ ਕਰਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਨੰਦਾ ਮੈਨੂਫੈਕਚਰਿੰਗ ਕੰਪਨੀ ਦੇ ਸ੍ਰੀ ਐਸ. ਐਸ. ਨੰਦਾ, ਏ. ਵੀ. ਆਰ. ਇੰਟਰਪ੍ਰਾਈਜ਼ਿਜ਼ ਦੇ ਸ੍ਰੀ ਵਿਜੇ ਬਤਰਾ, ਜਗਦੰਬੇ ਇੰਜੀਨੀਅਰਿੰਗ ਦੇ ਸ੍ਰੀ ਅਜੇ ਸਹਿਗਲ, ਵਿਵੇਕ ਇੰਟਰਪ੍ਰਾਈਜ਼ਿਜ਼ ਦੇ ਸ੍ਰੀ ਪ੍ਰੇਮ ਸਾਗਰ ਗੁਪਤਾ, ਜੇ.ਐਮ.ਪੀ. ਦੇ ਸ੍ਰੀ ਜਤਿੰਦਰ ਕਪੂਰ ਵੀ ਮੌਜੂਦ ਸਨ ਜਿਨ੍ਹਾਂ ਨੇ 'ਅਜੀਤ ਹਰਿਆਵਲ ਲਹਿਰ' ਲਈ ਆਪਣੀਆਂ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ।

ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ
ਵੱਲੋਂ 21 ਹਜ਼ਾਰ ਦਾ ਯੋਗਦਾਨ

ਇੰਜੀ: ਐਸ. ਐਸ. ਅਜੀਮਲ, ਸ੍ਰੀ ਓਮ ਪ੍ਰਕਾਸ਼ ਸੇਠ ਤੇ ਸ੍ਰੀ ਅਰੁਨ ਕਪੂਰ।

ਜਲੰਧਰ, 8 ਅਗਸਤ (ਮੇਜਰ ਸਿੰਘ)-ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਸਭਾ ਦੇ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਸੇਠ, ਉਪ ਪ੍ਰਧਾਨ ਸ੍ਰੀ ਅਰੁਨ ਕਪੂਰ ਅਤੇ ਡਾਇਰੈਕਟਰ ਇੰਜ: ਐਸ. ਐਸ. ਅਜੀਮਲ ਨੇ 21 ਹਜ਼ਾਰ ਰੁਪਏ ਦਾ ਚੈੱਕ 'ਅਜੀਤ' ਭਵਨ ਵਿਖੇ ਆ ਕੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਭੇਟ ਕੀਤਾ। ਸੰਗੀਤ ਮਹਾਂ ਸਭਾ ਦੇ ਆਗੂਆਂ ਨੇ 'ਅਜੀਤ' ਦੇ ਹੰਭਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਨੂੂੰ ਹਰਿਆ ਭਰਿਆ ਬਣਾਉਣਾ ਸਮੇਂ ਦੀ ਵੱਡੀ ਲੋੜ ਹੈ ਤੇ 'ਅਜੀਤ' ਨੇ ਪਹਿਲਕਦਮੀ ਕਰਕੇ ਪੰਜਾਬੀਆਂ ਲਈ ਬੜਾ ਵੱਡਾ ਯੋਗਦਾਨ ਪਾਇਆ ਹੈ।

ਅਮਰਜੀਤ ਸਿੰਘ ਚਾਵਲਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਅਮਰਜੀਤ ਸਿੰਘ ਚਾਵਲਾ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਲੁਧਿਆਣਾ ਸਥਿਤ 'ਅਜੀਤ' ਦੇ ਉਪ ਦਫਤਰ ਵਿਖੇ ਸ੍ਰੀ ਅਸ਼ਵਨੀ ਜੇਤਲੀ, ਗੁਰਿੰਦਰ ਸਿੰਘ ਅਤੇ ਵਰਿੰਦਰ ਪ੍ਰਮੋਦ ਬਾਤਿਸ਼ ਨੂੰ ਭੇਟ ਕਰਦੇ ਹੋਏ। ਤਸਵੀਰ : ਹਰਿੰਦਰ ਸਿੰਘ ਕਾਕਾ

ਲੁਧਿਆਣਾ, 8 ਅਗਸਤ (ਗੁਰਿੰਦਰ ਸਿੰਘ)-ਲੋਕ ਸੇਵਾ ਕਮਿਸ਼ਨ ਦੇ ਸਾਬਕਾ ਮੈਂਬਰ, ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸ: ਅਮਰਜੀਤ ਸਿੰਘ ਚਾਵਲਾ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਲੁਧਿਆਣਾ ਸਥਿਤ 'ਅਜੀਤ' ਦੇ ਉਪ ਦਫ਼ਤਰ ਵਿਖੇ ਸਟਾਫ਼ ਰਿਪੋਰਟਰ ਗੁਰਿੰਦਰ ਸਿੰਘ, ਇੰਚਾਰਜ ਉਪ ਦਫ਼ਤਰ ਅਸ਼ਵਨੀ ਜੇਤਲੀ ਅਤੇ 'ਅਜੀਤ ਸਮਾਚਾਰ' ਦੇ ਇੰਚਾਰਜ ਸ੍ਰੀ ਵਰਿੰਦਰ ਪ੍ਰਮੋਦ ਬਾਤਿਸ਼ ਨੂੰ ਇਹ ਰਾਸ਼ੀ ਪ੍ਰਦਾਨ ਕੀਤੀ। ਸ: ਚਾਵਲਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੌਦੇ ਲਗਾਉਣ ਤੋਂ ਬਾਅਦ ਸਰਕਾਰੀ ਕਾਲਜਾਂ ਵਿਚ ਵੀ ਪੌਦੇ ਲਗਾਏ ਜਾਣ, ਜਿਨ੍ਹਾਂ ਦੀ ਸਾਂਭ ਸੰਭਾਲ ਫੈਡਰੇਸ਼ਨ (ਮਹਿਤਾ) ਦੇ ਵਰਕਰ ਕਰਨਗੇ। ਇਸ ਸਮੇਂ ਫੈਡਰੇਸ਼ਨ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਸਕੱਤਰ ਜਨਰਲ ਭਾਈ ਮੇਜਰ ਸਿੰਘ ਖਾਲਸਾ, ਜਨਰਲ ਸਕੱਤਰ ਜਸਪਾਲ ਸਿੰਘ ਇਸਲਾਮਗੰਜ, ਭਰਪੂਰ ਸਿੰਘ ਤੇ ਮਨਿੰਦਰ ਪਾਲ ਸਿੰਘ ਸੋਨੂੰ ਵੀ ਹਾਜ਼ਰ ਸਨ।

ਡੈਲਾ ਇੰਟਰਨੈਸ਼ਨਲ ਕਾਲਜ ਦੇ ਡਾਇਰੈਕਟਰ
 ਅਮਨਜੋਤ ਬੇਦੀ ਵੱਲੋਂ 21 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ ਸ: ਅਮਨਜੋਤ ਬੇਦੀ 21 ਹਜ਼ਾਰ
ਰੁਪਏ ਪੱਤਰਕਾਰ ਸਰਤਾਜ ਸਿੰਘ ਧੌਲ ਨੂੰ ਦਿੰਦੇ ਹੋਏ।

ਮੈਲਬੌਰਨ, 8 ਅਗਸਤ (ਸਰਤਾਜ ਸਿੰਘ ਧੌਲ)-ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਜੋ ਉਪਰਾਲਾ 'ਅਜੀਤ' ਵੱਲੋਂ ਕੀਤਾ ਜਾ ਰਿਹਾ ਹੈ, ਸਾਨੂੰ ਸਾਰਿਆਂ ਨੂੰ ਉਸ 'ਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਵਿਚਾਰ 'ਅਜੀਤ' ਨਾਲ ਸਾਂਝੇ ਕਰਦਿਆਂ ਡੈਲਾ ਇੰਟਰਨੈਸ਼ਨਲ ਕਾਲਜ ਦੇ ਡਾਇਰੈਕਟਰ ਸ: ਅਮਨਜੋਤ ਸਿੰਘ ਬੇਦੀ ਨੇ ਕਿਹਾ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਵੀ ਇਸ ਹਰਿਆਵਲ ਲਹਿਰ ਲਈ ਯੋਗਦਾਨ ਪਾ ਰਹੇ ਹਨ। ਸ: ਬੇਦੀ ਨੇ ਹਰਿਆਵਲ ਲਹਿਰ ਲਈ 21,000 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਤੇ ਸਭ ਨੂੰ ਅਪੀਲ ਕੀਤੀ ਕਿ ਉਹ 'ਅਜੀਤ' ਹਰਿਆਵਲ ਲਹਿਰ ਲਈ ਯੋਗਦਾਨ ਪਾਉਣ।

ਹਰਪ੍ਰੀਤ ਮਰਵਾਹਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਮੈਲਬੌਰਨ, 8 ਅਗਸਤ (ਸਰਤਾਜ ਸਿੰਘ ਧੌਲ)-'ਅਜੀਤ' ਹਰਿਆਵਲ ਲਹਿਰ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਆਸਟਰੀਆ ਦੇ ਜਨਰਲ ਸਕੱਤਰ ਸ: ਹਰਪ੍ਰੀਤ ਮਰਵਾਹਾ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਸ: ਮਰਵਾਹਾ ਨੇ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਵਾਤਾਵਰਨ ਸ਼ੁੱਧਤਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ 'ਅਜੀਤ' ਜੋ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਦਾ ਹੈ। ਨੇ ਇਹ ਉਪਰਾਲਾ ਕਰਕੇ ਕਾਬਲੇ-ਤਾਰੀਫ਼ ਕੰਮ ਕੀਤਾ ਹੈ। ਸ: ਮਰਵਾਹਾ ਨੇ ਆਸਟਰੇਲੀਆ ਵੱਸਦੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਲਹਿਰ 'ਚ ਯੋਗਦਾਨ ਪਾਉਣ।

ਇੰਜੀ: ਐਸ. ਐਸ. ਚੌਹਾਨ ਵੱਲੋਂ 11 ਹਜ਼ਾਰ ਦਾ ਯੋਗਦਾਨ

ਜਲੰਧਰ, 8 ਅਗਸਤ (ਅ. ਬ.)-ਇੰਜੀ: ਐਸ. ਐਸ. ਚੌਹਾਨ (ਚੀਫ਼ ਇੰਜੀ: ਸੇਵਾਮੁਕਤ) ਪੰਜਾਬ ਰਾਜ ਬਿਜਲੀ ਬੋਰਡ, ਜਲੰਧਰ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਲਹਿਰ ਦੀ ਸ਼ਲਾਘਾ ਕਰਦਿਆ ਇੰਜੀ: ਚੌਹਾਨ ਨੇ ਕਿਹਾ ਕਿ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ 'ਅਜੀਤ' ਵੱਲੋਂ ਸ਼ੁਰੂ ਕੀਤੀ ਇਸ ਲਹਿਰ 'ਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।

ਸੁਖਜਿੰਦਰ ਸਿੰਘ ਲੈਂਡ ਲਾਰਡ ਵੱਲੋਂ 11 ਹਜ਼ਾਰ ਦਾ ਯੋਗਦਾਨ

ਸੁਖਜਿੰਦਰ ਸਿੰਘ ਲੈਂਡ ਲਾਰਡ ਵਿਕਟੋਰੀਆ ਪੈਲਿਸ ਵਾਲੇ 'ਅਜੀਤ ਹਰਿਆਵਲ ਲਹਿਰ' ਲਈ ਪਰਮਜੀਤ ਸਿੰਘ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਦਿੰਦੇ ਹੋਏ।

ਧਰਮਕੋਟ, 8 ਅਗਸਤ (ਪਰਮਜੀਤ ਸਿੰਘ)-ਅਕਾਲੀ ਆਗੂ ਸੁਖਜਿੰਦਰ ਸਿੰਘ ਲੈਂਡ ਲਾਰਡ ਜਲਾਲਾਬਾਦ ਪੂਰਬੀ ਵਿਕਟੋਰੀਆ ਪੈਲਸ ਵਾਲਿਆਂ ਵੱਲੋਂ ਅੱਜ ਧਰਮਕੋਟ ਵਿਖੇ 'ਅਜੀਤ' ਦੇ ਪ੍ਰਤੀਨਿਧ ਪਰਮਜੀਤ ਸਿੰਘ ਨੂੰ 'ਅਜੀਤ ਹਰਿਆਵਲ' ਲਹਿਰ ਲਈ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਇਸ ਲਹਿਰ 'ਚ ਆਪਣਾ ਯੋਗਦਾਨ ਪਾਇਆ ਗਿਆ। ਉਨ੍ਹਾਂ ਅਦਾਰਾ 'ਅਜੀਤ' ਵੱਲੋਂ ਸ਼ੁਰੂ ਕੀਤੀ ਇਸ ਲਹਿਰ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਢ ਤੋਂ ਹੀ 'ਅਜੀਤ' ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਪਹਿਰੇਦਾਰ ਰਿਹਾ ਹੈ ਅਤੇ ਹੁਣ ਪੰਜਾਬ ਦੇ ਗੰਧਲੇ ਵਾਤਾਵਰਣ ਨੂੰ ਬਚਾਉਣ ਲਈ ਇਹ ਮੁਹਿੰਮ ਸ਼ੁਰੂ ਕਰਕੇ ਇਕ ਹੋਰ ਮੀਲ ਪੱਥਰ ਕਾਇਮ ਕੀਤਾ ਤਾਂ ਜੋ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਇਤਿਹਾਸਕ ਕਦਮ ਹੋਵੇਗਾ।

ਸਰਪੰਚ ਗੁਰਜੀਤ ਕੌਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਟਰਾਂਸਪੋਰਟਰ ਚਰਨਜੀਤ ਸਿੰਘ ਸਿੰਬਲਮਾਜਰਾ ਤੇ ਜਗਦੀਪ ਸਿੰਘ ਸਿੰਬਲਮਾਜਰਾ

ਖਰੜ, 8 ਅਗਸਤ (ਅਮਰਦੀਪ ਸਿੰਘ ਸੈਣੀ)-'ਅਜੀਤ ਹਰਿਆਵਲ ਲਹਿਰ' ਲਈ ਖਰੜ ਦੇ ਨੇੜਲੇ ਪੈਂਦੇ ਪਿੰਡ ਸਿੰਬਲਮਾਜਰਾ ਦੀ ਸਰਪੰਚ ਸ੍ਰੀਮਤੀ ਗੁਰਜੀਤ ਕੌਰ ਪਤਨੀ ਸ: ਚਰਨਜੀਤ ਸਿੰਘ ਟਰਾਂਸਪੋਰਟਰ ਅਤੇ ਦਸਮੇਸ਼ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਸ: ਜਗਦੀਪ ਸਿੰਘ ਨੇ ਆਪਣਾ ਸਹਿਯੋਗ ਪਾਉਂਦਿਆਂ ਸਾਂਝੇ ਤੌਰ 'ਤੇ 11 ਹਜ਼ਾਰ ਰੁਪਏ ਦੀ ਰਾਸ਼ੀ ਖਰੜ ਦੇ ਪੱਤਰਕਾਰ ਅਮਰਦੀਪ ਸਿੰਘ ਸੈਣੀ ਨੂੰ ਭੇਂਟ ਕੀਤੀ। ਇਸ ਮੌਕੇ ਸ: ਚਰਨਜੀਤ ਸਿੰਘ ਨੇ ਕਿਹਾ ਕਿ ਅਦਾਰਾ 'ਅਜੀਤ' ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲੰਬੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ, ਉਥੇ ਪੰਜਾਬ ਅੰਦਰ ਵੱਧ ਰਹੇ ਪ੍ਰਦੂਸ਼ਨ ਨੂੰ ਕੰਟਰੋਲ ਕਰਨ ਲਈ ਅਹਿਮ ਉਪਰਾਲਾ ਕਰ ਰਿਹਾ ਹੈ। ਇਸ ਮੌਕੇ ਗੁਰਮੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਡਾ: ਕੁਲਵੰਤ ਸਿੰਘ ਘੜੂੰਆਂ, ਪੰਚ ਗੁਰਮੁੱਖ ਸਿੰਘ, ਹਰਚਰਨ ਸਿੰਘ, ਪੰਚ ਜਸਮੇਰ ਕੌਰ, ਸਵਰਨ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮਾਸਟਰ ਅਮਰੀਕ ਸਿੰਘ ਸਮਾਜ ਸੇਵੀ, ਅਸ਼ੋਕ ਪ੍ਰਧਾਨ ਬਜਹੇੜੀ, ਜਸਪਾਲ ਸਿੰਘ ਪੀਰ ਸੋਹਾਣਾ, ਰਾਜੂ ਨੰਬਰਦਾਰ ਮਾਮੂਪੁਰ, ਗੁਰਸੇਵਕ ਸਿੰਘ ਕਲੇਰ ਟ੍ਰੇਡਿੰਗ ਕੰਪਨੀ ਖਮਾਣੋ ਵੀ ਹਾਜ਼ਰ ਸੀ।

ਮੇਜਰ ਸਿੰਘ ਸੈਣੀ ਅਤੇ ਬਲਵਿੰਦਰ ਸਿੰਘ (ਜਰਮਨ)
 ਵੱਲੋਂ 11 ਹਜ਼ਾਰ ਦਾ ਯੋਗਦਾਨ

ਮੇਜਰ ਸਿੰਘ ਸੈਣੀ ਅਤੇ ਬਲਵਿੰਦਰ ਸਿੰਘ (ਜਰਮਨ)

ਫਗਵਾੜਾ, 8 ਅਗਸਤ (ਹਰੀਪਾਲ ਸਿੰਘ)-'ਅਜੀਤ ਹਰਿਆਵਲ ਲਹਿਰ' ਤਹਿਤ ਮੇਜਰ ਸਿੰਘ ਸੈਣੀ ਚੇਅਰਮੈਨ ਬਾਬਾ ਫਤਿਹ ਸਿੰਘ ਨਗਰ ਵੈਲਫੇਅਰ ਸੁਸਾਇਟੀ ਅਤੇ ਬਲਵਿੰਦਰ ਸਿੰਘ (ਜਰਮਨ) ਨੇ ਆਪਣੀ ਮਾਤਾ ਸ੍ਰੀਮਤੀ ਸਵਰਨ ਕੌਰ ਪਤਨੀ ਸ: ਸ਼ਿਵ ਸਿੰਘ, ਪਿੰਡ ਪਠਲਾਵਾ (ਸ਼ਹੀਦ ਭਗਤ ਸਿੰਘ ਨਗਰ) ਦੀ ਯਾਦ ਵਿਚ 11000 ਰੁਪਏ ਦਾ ਯੋਗਦਾਨ ਪਾਇਆ। ਮੇਜਰ ਸਿੰਘ ਸੈਣੀ ਨੇ ਇਹ ਰਾਸ਼ੀ ਫਗਵਾੜਾ ਤੋਂ ਪੱਤਰਕਾਰ ਹਰੀਪਾਲ ਸਿੰਘ ਨੂੰ ਭੇਟ ਕਰਦਿਆਂ ਕਿਹਾ ਕਿ ਇਸ ਮੁਹਿੰਮ ਨਾਲ ਜਿਥੇ ਪੰਜਾਬ ਵਿਚ ਹਰਿਆਲੀ ਆਵੇਗੀ, ਉਥੇ ਇਸ ਦੇ ਨਾਲ ਵਾਤਾਵਰਨ ਵੀ ਸ਼ੁੱਧ ਰਹੇਗਾ।

ਨਿਰਮਲ ਸਿੰਘ ਰੱਤਾ ਵਲੋਂ 11 ਹਜ਼ਾਰ ਦਾ ਯੋਗਦਾਨ

ਡੇਰਾ ਬਾਬਾ ਨਾਨਕ, 8 ਅਗਸਤ (ਵਿਜੇ ਸ਼ਰਮਾ)-ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਅਦਾਰਾ 'ਅਜੀਤ' ਵਲੋਂ ਸ਼ੁਰੂ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਵਿਚ 11000 ਰੁਪਏ ਦਾ ਯੋਗਦਾਨ ਪਾਉਂਦਿਆਂ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂ ਸ: ਨਿਰਮਲ ਸਿੰਘ ਰੱਤਾ ਨੇ ਕਿਹਾ ਕਿ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਦਾ ਇਹ ਸਭ ਤੋਂ ਵੱਡਾ ਉਪਰਾਲਾ ਹੈ, ਜਿਸ ਲਈ ਅਦਾਰਾ 'ਅਜੀਤ' ਵਧਾਈ ਦਾ ਪਾਤਰ ਹੈ। ਜ਼ਿਕਰਯੋਗ ਹੈ ਕਿ ਰੱਤਾ ਪਰਿਵਾਰ ਸਮਾਜਿਕ ਅਤੇ ਲੋਕ ਭਲਾਈ ਕਾਰਜਾਂ ਵਿਚ ਹਮੇਸ਼ਾ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ।

ਜਥੇ: ਅਜਾਇਬ ਸਿੰਘ ਖਾਲਸਾ ਦੀ ਯਾਦ 'ਚ
ਪਰਿਵਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਜਥੇ: ਭੁਪਿੰਦਰ ਸਿੰਘ ਖਾਲਸਾ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਿੰਦੇ ਹੋਏ। ਨਾਲ ਸ੍ਰੀਮਤੀ ਹਰਜੀਤ ਕੌਰ ਖਾਲਸਾ, ਕਿਹਰ ਸਿੰਘ, ਦਵਿੰਦਰ ਸਿੰਘ ਸਹੋਤਾ ਵੀ ਨਜ਼ਰ ਆ ਰਹੇ ਹਨ। ਤਸਵੀਰ : ਨੀਲ ਕਮਲ

ਲੁਧਿਆਣਾ, 8 ਅਗਸਤ (ਅਮਰੀਕ ਸਿੰਘ ਬੱਤਰਾ)-ਜਥੇ: ਭੁਪਿੰਦਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਿਤਾ ਸਵ: ਜਥੇਦਾਰ ਅਜਾਇਬ ਸਿੰਘ ਖਾਲਸਾ ਪਿੰਡ ਮਲੌਦ (ਲੁਧਿਆਣਾ) ਦੀ ਯਾਦ 'ਚ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਜਥੇ: ਭੁਪਿੰਦਰ ਸਿੰਘ ਖਾਲਸਾ ਨੇ 'ਅਜੀਤ' ਵੱਲੋਂ ਸੂਬੇ ਵਿਚ ਪ੍ਰਦੂਸ਼ਣ ਖ਼ਤਮ ਕਰਨ ਲਈ ਸ਼ੁਰੂ ਕੀਤੀ ਇਸ ਲਹਿਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਉੱਦਮ ਲਈ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਕਿਹਰ ਸਿੰਘ ਮਲੌਦ, ਹਰਜੀਤ ਕੌਰ ਖਾਲਸਾ ਅਤੇ ਦਵਿੰਦਰ ਸਿੰਘ ਸਹੋਤਾ ਵੀ ਹਾਜ਼ਰ ਸਨ।

ਪੰਜਾਬੀ ਸੱਭਿਆਚਾਰਕ ਕੇਂਦਰ ਵੱਲੋਂ 18 ਹਜ਼ਾਰ ਦਾ ਯੋਗਦਾਨ

ਸਰਤਾਜ ਸਿੰਘ ਧੌਲ ਨੂੰ 'ਅਜੀਤ' ਹਰਿਆਵਲ ਲਹਿਰ' ਲਈ 18 ਹਜ਼ਾਰ ਦੇ ਚੈੱਕ
 ਭੇਟ ਕਰਦੇ ਹੋਏ ਪੰਜਾਬੀ 'ਸੱਭਿਆਚਾਰਕ ਕੇਂਦਰ ਦੇ ਅਹੁਦੇਦਾਰ।

ਮੈਲਬੌਰਨ, 8 ਅਗਸਤ (ਸਰਤਾਜ ਸਿੰਘ ਧੌਲ)-ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ (ਆਸਟ੍ਰੇਲੀਆ) ਵੱਲੋਂ 18,000 ਦਾ ਯੋਗਦਾਨ 'ਅਜੀਤ' ਹਰਿਆਵਲ ਲਹਿਰ' ਲਈ ਪਾਇਆ ਗਿਆ ਹੈ। ਕੇਂਦਰ ਦੇ ਪ੍ਰਧਾਨ ਸ: ਚੰਨ ਧਾਲੀਵਾਲ, ਸਕੱਤਰ ਸ: ਬਰਜਿੰਦਰ ਸਿੰਘ ਸੰਧੂ, ਪ੍ਰੈੱਸ ਸਕੱਤਰ ਸੁਖਜੀਤ ਸਿੰਘ ਔਲਖ (ਕੋਹਾਲਾ), ਮਨਪ੍ਰੀਤ ਸਿੰਘ ਧਾਲੀਵਾਲ, ਦਿਲਪ੍ਰੀਤ ਸਿੰਘ ਮਰਵਾਹਾ ਵੱਲੋਂ ਇਥੋਂ 'ਅਜੀਤ' ਦੇ ਪ੍ਰਤੀਨਿਧ ਸਰਤਾਜ ਸਿੰਘ ਧੌਲ ਨੂੰ ਇਸ ਲਹਿਰ ਲਈ ਇਹ ਰਾਸ਼ੀ ਭੇਟ ਕੀਤੀ।

ਸਿੱਖ ਖੂਨਦਾਨ ਮੁਹਿੰਮ ਅਤੇ ਸੁਪਰੀਮ ਸਿੱਖ
 ਕੌਂਸਲ ਵੱਲੋਂ 11 ਹਜ਼ਾਰ ਦਾ ਯੋਗਦਾਨ

ਮੈਲਬੌਰਨ, 8 ਅਗਸਤ (ਸਰਤਾਜ ਸਿੰਘ ਧੌਲ)-'ਅਜੀਤ ਹਰਿਆਵਲ ਲਹਿਰ' ਇਕ ਬਹੁਤ ਹੀ ਵਧੀਆ ਕਦਮ ਹੈ ਅਤੇ ਇਹ ਸਮੇਂ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਵਾਤਾਵਰਨ ਦਿਨ-ਬ-ਦਿਨ ਗੰਧਲਾ ਹੁੰਦਾ ਜਾ ਰਿਹਾ ਹੈ। ਸਿੱਖ ਖੂਨ ਦਾਨ ਮੁਹਿੰਮ ਦੇ ਕੋ-ਆਰਡੀਨੇਟਰ ਅਤੇ ਸੁਪਰੀਮ ਸਿੱਖ ਕੌਂਸਲ ਆਫ ਆਸਟਰੀਆ ਦੇ ਸ: ਹਰਕੀਰਤ ਸਿੰਘ ਅਜਨੋਹਾ ਨੇ ਇਸ ਲਹਿਰ ਲਈ 11,000 ਰੁਪਏ ਦਿੰਦੇ ਹੋਏ ਕਿਹਾ ਕਿ 'ਅਜੀਤ' ਨੇ ਹਰਿਆਵਲ ਲਹਿਰ ਚਲਾ ਕੇ ਪੰਜਾਬ ਨੂੰ ਫਿਰ ਹਰਿਆ ਭਰਿਆ ਕਰਨ ਦਾ ਹੰਭਲਾ ਮਾਰਿਆ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ।

ਜਰਮਨੀ ਤੋਂ ਬੀਰ ਬਰਜਿੰਦਰ ਸਿੰਘ ਢਿੱਲੋਂ ਪਰਿਵਾਰ ਵੱਲੋਂ 'ਅਜੀਤਰਿਆਵਲ ਲਹਿਰ' ਲਈ 51 ਹਜ਼ਾਰ ਦਾ ਯੋਗਦਾਨ

ਬੀਰ ਬਰਜਿੰਦਰ ਸਿੰਘ ਢਿੱਲੋਂ ਦੀ ਸਪੁਤਨੀ ਜਸਬੀਰ ਕੌਰ ਢਿੱਲੋਂ, ਪੁੱਤਰ ਗੁਰਦਿੱਤ ਬੀਰ ਸਿੰਘ ਢਿੱਲੋਂ, ਪੁੱਤਰੀਆਂ ਅਕਾਸ਼ ਕੌਰ ਢਿੱਲੋਂ ਤੇ ਤਮਾਨਾ ਕੌਰ ਢਿੱਲੋਂ। ਤਸਵੀਰ : ਰਾਮੂਵਾਲੀਆ

ਮਾਨਹਾਈਮ (ਜਰਮਨੀ), 7 ਅਗਸਤ (ਬਸੰਤ ਸਿੰਘ ਰਾਮੂਵਾਲੀਆ)-ਅਦਾਰਾ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਆਰੰਭੀ 'ਅਜੀਤ ਹਰਿਆਵਲ ਲਹਿਰ' ਨੂੰ ਪੰਜਾਬ ਨਾਲ ਅੰਤਾਂ ਦਾ ਮੋਹ ਰੱਖਦੇ ਵਿਦੇਸ਼ ਵਸਦੇ ਪੰਜਾਬੀ ਵੀ ਆਪਣਾ ਭਰਪੂਰ ਸਹਿਯੋਗ ਦੇ ਰਹੇ ਹਨ। ਜਰਮਨੀ ਦੇ ਸ਼ਹਿਰ ਓਵਰਹਾਊਜ਼ਨ (ਡਿਊਸਬਰਗ) ਵਿਖੇ ਆਪਣਾ 'ਕਾਰ ਵਾਸ਼ਿੰਗ ਸਟੇਸ਼ਨ' ਤੇ ਕਾਰਾਂ ਵੇਚਣ, ਖਰੀਦਣ ਦਾ ਕਾਰੋਬਾਰ ਕਰਨ ਵਾਲੇ ਬੀਰ ਬਰਜਿੰਦਰ ਸਿੰਘ ਢਿੱਲੋਂ ਪਰਿਵਾਰ ਨੇ ਆਪਣੀ ਮਾਤਾ ਸਵਰਨ ਕੌਰ ਦੇ ਆਸ਼ੀਰਵਾਦ ਨਾਲ 'ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। 'ਅਜੀਤ ਹਰਿਆਵਲ ਲਹਿਰ' ਦੀ ਪ੍ਰਸੰਸਾ ਕਰਦਿਆਂ ਬੀਰ ਬਰਜਿੰਦਰ ਸਿੰਘ ਢਿੱਲੋਂ ਨੇ ਆਖਿਆ, 'ਅਦਾਰਾ ਅਜੀਤ' ਵਧਾਈ ਦਾ ਪਾਤਰ ਹੈ, ਜਿਸ ਨੇ ਸਮੇਂ ਸਿਰ ਪ੍ਰਭਾਵਸ਼ਾਲੀ, ਪ੍ਰਤੱਖ ਨਤੀਜਾ ਕੱਢਦੀ, 'ਹਰਿਆਵਲ ਲਹਿਰ', ਚਲਾ ਕੇ ਰੁੱਖਾਂ ਤੋਂ ਸੱਖਣੇ ਹੁੰਦੇ ਜਾਂਦੇ ਪੰਜਾਬ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਪੰਜਾਬੀਆਂ ਨੂੰ, 'ਅਦਾਰਾ ਅਜੀਤ' ਉੱਤੇ ਬਹੁਤ ਵੱਡਾ ਭਰੋਸਾ ਤੇ ਮਾਣ ਹੈ। ਜਦ ਵੀ 'ਅਦਾਰਾ ਅਜੀਤ' ਨੇ ਅਜਿਹੀ ਆਵਾਜ਼ ਉਠਾਈ ਪੰਜਾਬੀਆਂ ਨੇ ਅਥਾਹ ਸਹਿਯੋਗ ਦਿੱਤਾ ਤੇ ਪਿਆਰ ਪ੍ਰਗਟਾਇਆ। ਸ੍ਰੀ ਢਿੱਲੋਂ ਨੇ ਅਗਾਊਂ ਵੀ ਆਪਣਾ ਸਹਿਯੋਗ ਦੇਣ ਦੀ ਗੱਲ ਆਖੀ।

'ਅਜੀਤ ਹਰਿਆਵਲ ਲਹਿਰ' ਲਈ ਕਰਨੈਲ ਸਿੰਘ ਚੀਮਾ ਯੂ. ਕੇ. ਵੱਲੋਂ 1 ਲੱਖ ਦਾ ਯੋਗਦਾਨ

ਲੰਡਨ, 7 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-'ਅਜੀਤ ਹਰਿਆਵਲ ਲਹਿਰ' ਲਈ ਜਿਥੇ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀਆਂ ਨੇ ਯੋਗਦਾਨ ਪਾਇਆ ਹੈ, ਉਥੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਜਿਸ ਤੋਂ ਪੰਜਾਬੀਆਂ ਅੰਦਰ ਪੰਜਾਬ ਦੀ ਖੁਸ਼ਹਾਲੀ ਅਤੇ ਤੰਦਰਸੁਤੀ ਲਈ ਫਿਕਰਮੰਦੀ ਦਾ ਖੁੱਲ੍ਹ ਕੇ ਪ੍ਰਗਟਾਵਾ ਹੋਇਆ ਹੈ। ਇਸੇ ਲੜੀ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਨ. ਆਰ. ਆਈ. ਵਿੰਗ ਯੂ. ਕੇ. ਦੇ ਪ੍ਰਧਾਨ ਅਤੇ ਯਮਲਾ ਜੱਟ ਟਰੱਸਟ ਯੂ. ਕੇ. ਦੇ ਪ੍ਰਧਾਨ ਸ: ਕਰਨੈਲ ਸਿੰਘ ਚੀਮਾ ਨੇ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸਹੀ ਤੌਰ 'ਤੇ 'ਅਜੀਤ' ਹੀ ਪਹਿਰੇਦਾਰ ਹੈ। ਉਨ੍ਹਾਂ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਇਸ ਉਪਰਾਲੇ ਦੀ ਵਧਾਈ ਦਿੰਦਿਆਂ ਕਿਹਾ ਸਾਡੇ ਵੱਡ-ਵਡੇਰਿਆਂ ਨੇ ਹਮੇਸ਼ਾ ਰੁੱਖਾਂ ਲਾਉਣ ਅਤੇ ਪਾਣੀ ਪਿਲਾਉਣ ਨੂੰ ਸਭ ਤੋਂ ਵੱਡਾ ਪਰਉਪਕਾਰ ਵਾਲਾ ਕਾਰਜ ਕਿਹਾ ਹੈ। ਜਿਸ ਨੂੰ 'ਅਜੀਤ' ਸਮੂਹ ਨੇ ਪੰਜਾਬੀਆਂ ਦੀਆਂ ਪੁਰਾਣੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਰੀਤਾਂ ਨੂੰ ਇਕ ਵਾਰ ਫਿਰ ਤਾਜ਼ਾ ਕੀਤਾ ਹੈ। ਸ: ਚੀਮਾ ਨੇ ਕਿਹਾ ਕਿ ਇਸ ਲਹਿਰ ਨਾਲ ਪੰਜਾਬ ਪ੍ਰਦੂਸ਼ਿਤ ਹੋਣ ਤੋਂ ਬਚੇਗਾ, ਹਵਾ ਅੰਦਰ ਸ਼ੁੱਧਤਾ ਆਵੇਗੀ, ਪੰਜਾਬ ਦਾ ਜਨਜੀਵਨ ਖੁਸ਼ਹਾਲ ਅਤੇ ਤੰਦਰੁਸਤ ਹੋਵੇਗਾ।

ਢੇਸੀ ਪਰਿਵਾਰ ਵੱਲੋਂ 'ਅਜੀਤ ਹਰਿਆਵਲ ਲਹਿਰ' 'ਚ
1 ਲੱਖ ਰੁਪਏ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਵਿਚ ਢੇਸੀ ਪਰਿਵਾਰ ਦੀ ਤਰਫੋਂ 1 ਲੱਖ ਰੁਪਏ ਦਾ ਯੋਗਦਾਨ ਪਾਉਣ ਸਮੇਂ ਸ: ਜਸਪਾਲ ਸਿੰਘ ਢੇਸੀ, ਸ: ਤਨਮਨਜੀਤ ਸਿੰਘ ਢੇਸੀ, ਸ: ਸਾਹਿਬ ਸਿੰਘ ਢੇਸੀ ਅਤੇ ਸ: ਪਰਮਜੀਤ ਸਿੰਘ ਰਾਏਪੁਰ। ਤਸਵੀਰ : ਮੁਨੀਸ਼

ਜਲੰਧਰ, 7 ਅਗਸਤ (ਜਸਪਾਲ ਸਿੰਘ)-ਸ: ਸਰਵਨ ਸਿੰਘ ਢੇਸੀ ਦੇ ਸਪੁੱਤਰਾਂ ਸ: ਅਮਰੀਕ ਸਿੰਘ ਢੇਸੀ, ਸ: ਜਸਪਾਲ ਸਿੰਘ ਢੇਸੀ ਅਤੇ ਸ: ਪਰਮਜੀਤ ਸਿੰਘ ਰਾਏਪੁਰ ਵੱਲੋਂ ਸਮੁੱਚੇ ਢੇਸੀ ਪਰਿਵਾਰ ਦੀ ਤਰਫੋਂ 'ਅਜੀਤ ਹਰਿਆਵਲ ਲਹਿਰ' ਵਿਚ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਸਬੰਧੀ ਸ: ਜਸਪਾਲ ਸਿੰਘ ਢੇਸੀ, ਉਨ੍ਹਾਂ ਦੇ ਸਪੁੱਤਰਾਂ ਸ: ਤਨਮਨਜੀਤ ਸਿੰਘ ਢੇਸੀ (ਚੰਨੀ) ਮੇਅਰ ਗਰੇਵਸ਼ੈਮ ਕੈਂਟ (ਇੰਗਲੈਂਡ), ਸ: ਸਾਹਿਬ ਸਿੰਘ ਢੇਸੀ ਡਾਇਰੈਕਟਰ 'ਪਿਮਸ' ਜਲੰਧਰ ਅਤੇ ਉਨ੍ਹਾਂ ਦੇ ਭਰਾ ਅਕਾਲੀ ਆਗੂ ਸ: ਪਰਮਜੀਤ ਸਿੰਘ ਰਾਏਪੁਰ ਚੇਅਰਮੈਨ ਮਾਰਕੀਟ ਕਮੇਟੀ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪਿਆ ਗਿਆ। ਇਸ ਮੌਕੇ ਸ: ਤਨਮਨਜੀਤ ਸਿੰਘ ਢੇਸੀ ਅਤੇ ਸ: ਸਾਹਿਬ ਸਿੰਘ ਢੇਸੀ ਨੇ ਅਦਾਰਾ 'ਅਜੀਤ' ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਜਿਸ ਤਰ੍ਹਾਂ ਅਖੌਤੀ ਵਿਕਾਸ ਦੇ ਨਾਂਅ 'ਤੇ ਧੜਾਧੜ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ ਤੇ ਪਾਣੀ ਨੂੰ ਗੰਧਲਾ ਕੀਤਾ ਜਾ ਰਿਹਾ ਹੈ ਤਾਂ ਅਜਿਹੇ ਨਾਜ਼ੁਕ ਸਮੇਂ ਇਸ ਲਹਿਰ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਲਹਿਰ ਵਿਚ ਹਰ ਨਾਗਰਿਕ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਢੇਸੀ ਪਰਿਵਾਰ ਵੱਲੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਅਦਾਰਾ 'ਅਜੀਤ' ਵੱਲੋਂ ਆਰੰਭੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਂਦਾ ਰਿਹਾ ਹੈ ਤੇ ਇਸ ਵਾਰ ਵੀ ਉਨ੍ਹਾਂ 'ਅਜੀਤ ਹਰਿਆਵਲ ਲਹਿਰ' ਨੂੰ ਸਫਲ ਬਣਾਉਣ ਵਿਚ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸ: ਤਨਮਨਜੀਤ ਸਿੰਘ ਢੇਸੀ ਨੂੰ ਇੰਗਲੈਂਡ ਦੇ ਹੀ ਨਹੀਂ ਸਗੋਂ ਸਮੁੱਚੇ ਯੂਰਪ ਵਿਚੋਂ ਛੋਟੀ ਉਮਰ ਵਿਚ ਗਰੇਵਸ਼ੈਮ ਕੈਂਟ (ਇੰਗਲੈਂਡ) ਦੇ ਮੇਅਰ ਬਣਨ ਦਾ ਮਾਣ ਹਾਸਿਲ ਹੋਇਆ ਹੈ ਤੇ ਉਨ੍ਹਾਂ ਆਪਣੀ ਇਸ ਪ੍ਰਾਪਤੀ ਪਿੱਛੇ ਆਪਣੀ ਮਾਤਾ ਸ੍ਰੀਮਤੀ ਦਲਵਿੰਦਰ ਕੌਰ ਢੇਸੀ ਵੱਲੋਂ ਮਿਲੀ ਸੁਚੱਜੀ ਸੇਧ ਤੇ ਪ੍ਰੇਰਨਾ ਨੂੰ ਦੱਸਿਆ ਹੈ।

ਜਤਿੰਦਰ ਸਿੰਘ ਸੰਧੂ ਵੱਲੋਂ 11 ਹਜ਼ਾਰ ਦਾ ਯੋਗਦਾਨ

ਪਟਿਆਲਾ ਦੇ ਸਿਟੀ ਸੈਂਟਰ ਵਿਖੇ ਸਕਾਈ ਬਰੀਜ ਟਰੈਵਲ ਪ੍ਰਾਈਵੇਟ ਲਿਮ: ਦੇ ਡਾਇਰੈਕਟਰ
ਜਤਿੰਦਰ ਸਿੰਘ ਸੰਧੂ 'ਅਜੀਤ ਹਰਿਆਵਲ ਲਹਿਰ' ਲਈ ਗੁਰਪ੍ਰੀਤ ਸਿੰਘ ਚੱਠਾ ਨੂੰ 11 ਹਜ਼ਾਰ ਰੁਪਏ ਦਾ ਚੈੱਕ ਦਿੰਦੇ ਹੋਏ। ਅਜੀਤ ਤਸਵੀਰ

ਪਟਿਆਲਾ, 7 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਸਿਟੀ ਸੈਂਟਰ ਵਿਖੇ ਸਥਿਤ ਸਕਾਈ ਬਰੀਜ ਟਰੈਵਲ ਪ੍ਰਾਈਵੇਟ ਲਿਮ: ਦੇ ਡਾਇਰੈਕਟਰ ਜਤਿੰਦਰ ਸਿੰਘ ਸੰਧੂ ਨੇ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਉਦਿਆ ਚੈੱਕ ਬਿਜਨਸ ਪ੍ਰਤੀਨਿਧ ਗੁਰਪ੍ਰੀਤ ਸਿੰਘ ਚੱਠਾ ਪਟਿਆਲਾ ਨੂੰ ਭੇਟ ਕੀਤਾ। ਇਸ ਮੌਕੇ ਉਨ੍ਹਾਂ 'ਅਜੀਤ' ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਅਜੀਤ' ਵਲੋਂ ਮਨੁੱਖਤਾ ਦੀ ਭਲਾਈ ਲਈ ਪੁੱਟੀਆਂ ਜਾਂਦੀਆਂ ਪੁਲਾਂਘਾਂ ਵਿਚ ਇਹ ਬਹੁਤ ਹੀ ਠੋਸ ਕਦਮ ਹੈ ਤੇ ਸਾਨੂੰ ਸਭ ਨੂੰ ਇਸ ਵਿਚ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ।

ਠੇਕੇਦਾਰ ਗੁਰਨਾਮ ਸਿੰਘ ਵੱਲੋਂ 11 ਹਜ਼ਾਰ ਦਾ ਯੋਗਦਾਨ

ਠੇਕੇਦਾਰ ਗੁਰਨਾਮ ਸਿੰਘ ਆਪਣੇ ਪਰਿਵਾਰ ਨਾਲ। ਤਸਵੀਰ: ਜੰਗ ਸਿੰਘ

ਅਨੰਦਪੁਰ ਸਾਹਿਬ, 7 ਅਗਸਤ (ਜੰਗ ਸਿੰਘ)-ਅਕਾਲੀ ਆਗੂ ਠੇਕੇਦਾਰ ਗੁਰਨਾਮ ਸਿੰਘ ਚੇਅਰਮੈਨ ਦੀ ਰੋਪੜ ਸੈਂਟਰਲ ਕੋਆਪ੍ਰੇਟਿਵ ਬੈਂਕ ਅਤੇ ਜ਼ਿਲ੍ਹਾ ਰੋਪੜ ਦੇ ਪੱਛੜੀਆਂ ਸ਼੍ਰੇਣੀਆਂ ਦੇ ਪ੍ਰਧਾਨ ਨੇ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦਿਆ ਕਿਹਾ ਕਿ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਚਲਾਈ ਇਹ ਲਹਿਰ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਆਪਣੀ ਪਤਨੀ ਪਰਮਜੀਤ ਕੌਰ, ਪੁੱਤਰ ਮਨਿੰਦਰਜੀਤ ਸਿੰਘ ਤੇ ਸਿਮਰਨਜੀਤ ਸਿੰਘ ਅਤੇ ਬੇਟੀ ਜਸਮੀਨ ਕੌਰ ਨਾਲ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਭੇਟ ਕੀਤੇ।

ਭੱਦਲ ਥੂਹਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਕਾਦੀਆਂ, 6 ਅਗਸਤ (ਗੁਰਪ੍ਰਤਾਪ ਸਿੰਘ ਕਾਹਲੋਂ)-'ਅਜੀਤ ਹਰਿਆਵਲ ਲਹਿਰ' ਬਹੁਤ ਵਧੀਆ ਉਪਰਾਲਾ ਹੈ, ਜਿਸ ਸਦਕਾ ਜਿਥੇ ਪੰਜਾਬ ਰੁੱਖਾਂ ਭਰਪੂਰ ਹਰਿਆ-ਭਰਿਆ ਹੋਵੇਗਾ, ਉਥੇ ਪਾਣੀ ਦੇ ਡਿੱਗਦੇ ਪੱਧਰ ਅਤੇ ਪ੍ਰਦੂਸ਼ਣ ਨੂੰ ਠੱਲ੍ਹ ਪਵੇਗੀ। ਇਹ ਵਿਚਾਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਰਜਿ: ਇਟਲੀ ਦੇ ਪ੍ਰਧਾਨ ਸ: ਮਨਜੀਤ ਸਿੰਘ ਭੱਦਲ ਥੂਹਾ ਨੇ ਇਸ ਪ੍ਰਤੀਨਿਧੀ ਨਾਲ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਇਸ ਮੁਹਿੰਮ ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਉਂਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਸਾਰੇ ਭਾਰਤੀ ਆਪਣੇ ਦੇਸ਼ ਨੂੰ ਸਾਫ-ਸੁਥਰਾ ਦੇਖਣ ਦੀ ਤਾਂਘ ਰੱਖਦੇ ਹਨ, ਪਰ ਅਜਿਹਾ ਨਾ ਹੋਣ ਕਰਕੇ ਉਨ੍ਹਾਂ ਦੇ ਮਨਾਂ ਵਿਚ ਹਮੇਸ਼ਾ ਮਾਯੂਸੀ ਰਹਿੰਦੀ, ਜਿਸ ਲਈ ਅਦਾਰਾ 'ਅਜੀਤ' ਵਧਾਈ ਦਾ ਪਾਤਰ ਹੈ।

ਕੈਨੇਡਾ ਨਿਵਾਸੀ ਜਸਵਿੰਦਰ ਸਿੰਘ ਰੰਧਾਵਾ
ਵਲੋਂ 11 ਹਜ਼ਾਰ ਦਾ ਯੋਗਦਾਨ

ਸ: ਐਚ. ਐਸ. ਰੰਧਾਵਾ, ਸ: ਜਸਵਿੰਦਰ ਸਿੰਘ ਰੰਧਾਵਾ

ਜਲੰਧਰ, 6 ਅਗਸਤ (ਜਸਪਾਲ ਸਿੰਘ)-ਗੁਰੂ ਅਮਰ ਦਾਸ ਪਬਲਿਕ ਸਕੂਲ ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀ ਸ: ਐਚ. ਐਸ. ਰੰਧਾਵਾ ਦੇ ਕੈਨੇਡਾ ਨਿਵਾਸੀ ਭਰਾ ਸ: ਜਸਵਿੰਦਰ ਸਿੰਘ ਰੰਧਾਵਾ (ਆਰਕੀਟੈਕਟ) ਵਲੋਂ ਆਪਣੇ ਸਵਰਗੀ ਪਿਤਾ ਕੈਪਟਨ ਗਿਆਨ ਸਿੰਘ ਅਤੇ ਚਾਚਾ ਐਸ. ਪੀ. ਬਚਨ ਸਿੰਘ ਰੰਧਾਵਾ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਸ: ਐਚ. ਐਸ. ਰੰਧਾਵਾ ਨੇ ਇਸ ਮੌਕੇ ਅਦਾਰਾ 'ਅਜੀਤ' ਵਲੋਂ ਆਰੰਭੀ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਚੁੱਕਿਆ ਗਿਆ ਇਹ ਇਕ ਬਹੁਤ ਹੀ ਸਾਰਥਕ ਕਦਮ ਹੈ। ਜਿਸ ਵਿਚ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਸੰਗੀਤਕਾਰ ਮਦਨ ਮੋਹਨ ਯਾਦਗਾਰ ਸਭਾ
ਵੱਲੋਂ 11 ਹਜ਼ਾਰ ਦਾ ਯੋਗਦਾਨ

ਇੰਜੀ: ਐਸ. ਐਸ. ਅਜੀਮਲ ਤੇ ਸ੍ਰੀ ਅਰੁਣ ਕਪੂਰ

ਜਲੰਧਰ, 6 ਅਗਸਤ (ਮੇਜਰ ਸਿੰਘ)-ਸੰਗੀਤਕਾਰ ਮਦਨ ਮੋਹਨ ਯਾਦਗਾਰ ਸਭਾ ਜਲੰਧਰ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਯਾਦਗਾਰ ਸਭਾ ਜਲੰਧਰ ਦੇ ਚੇਅਰਮੈਨ ਇੰਜ: ਐਸ. ਐਸ. ਅਜੀਮਲ ਅਤੇ ਪ੍ਰਧਾਨ ਸ੍ਰੀ ਅਰੁਣ ਕਪੂਰ ਨੇ 'ਅਜੀਤ ਭਵਨ' ਵਿਖੇ 'ਅਜੀਤ' ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਕਰਨ ਲਈ ਆਰੰਭੇ ਯਤਨ ਦੀ ਜ਼ੋਰਦਾਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 'ਅਜੀਤ' ਨੇ ਸਮੇਂ ਦੇ ਹਾਣ ਦਾ ਕਦਮ ਚੁੱਕਿਆ ਹੈ ਤੇ ਪੰਜਾਬ 'ਚ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਹਰਿਆਵਲ ਲਹਿਰ ਬਹੁਤ ਹੀ ਢੁੱਕਵਾਂ ਯਤਨ ਹੈ।

ਵਿਧਾਇਕ ਬੱਬੇਹਾਲੀ ਵੱਲੋਂ 21 ਹਜ਼ਾਰ ਦਾ ਯੋਗਦਾਨ

ਸ: ਗੁਰਬਚਨ ਸਿੰਘ ਬੱਬੇਹਾਲੀ

ਗੁਰਦਾਸਪੁਰ, 6 ਅਗਸਤ (ਹਰਜੀਤ ਸਿੰਘ ਆਲਮ)-'ਅਜੀਤ ਹਰਿਆਵਲ ਲਹਿਰ' ਤੋਂ ਪ੍ਰਭਾਵਿਤ ਹੋ ਕੇ ਗੁਰਦਾਸਪੁਰ ਹਲਕੇ ਦੇ ਅਕਾਲੀ ਵਿਧਾਇਕ ਸ: ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਇਸ ਲਹਿਰ ਵਿਚ ਹਿੱਸਾ ਪਾਉਂਦੇ ਹੋਏ ਗੁਰਦਾਸਪੁਰ ਸਥਿਤ 'ਅਜੀਤ' ਉਪ ਦਫ਼ਤਰ ਦੇ ਇੰਚਾਰਜ ਸ: ਹਰਜੀਤ ਸਿੰਘ ਆਲਮ ਨੂੰ 21 ਹਜ਼ਾਰ ਰੁਪਏ ਭੇਟ ਕੀਤੇ। ਜ਼ਿਕਰਯੋਗ ਹੈ ਕਿ ਸ: ਬੱਬੇਹਾਲੀ ਰੁੱਖਾਂ ਦੇ ਪ੍ਰੇਮੀ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਜੱਦੀ ਪਿੰਡ ਬੱਬੇਹਾਲੀ ਦੇ ਸਵ. ਮਹਿੰਦਰ ਸਿੰਘ ਬੱਬੇਹਾਲੀ ਸਟੇਡੀਅਮ ਵਿਚ ਸਾਢੇ ਚਾਰ ਹਜ਼ਾਰ ਦੇ ਕਰੀਬ ਰੁੱਖ ਲਗਾਏ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪਿਛਲੇ 25 ਸਾਲਾਂ ਤੋਂ ਪੰਜਾਬ ਨੂੰ ਹਰਿਆ ਭਰਿਆ ਕਰਨ ਦੇ ਸਬੰਧ ਵਿਚ ਆਪਣੇ ਪਿੰਡ ਤੋਂ ਇਲਾਵਾ ਹਲਕੇ ਦੇ ਹੋਰ ਵੀ ਕਈ ਪਿੰਡਾਂ ਵਿਚ ਪੌਦੇ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਨਰਸਿੰਗ ਹੋਮ ਐਸੋਸੀਏਸ਼ਨ ਜਲੰਧਰ ਵਲੋਂ
'
ਅਜੀਤ ਹਰਿਆਵਲ ਲਹਿਰ'  ਚ 51 ਹਜ਼ਾਰ ਰੁਪਏ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' 'ਚ 51 ਹਜ਼ਾਰ ਰੁਪਏ ਦਾ ਸਹਿਯੋਗ ਦੇਣ ਸਮੇਂ ਡਾ: ਜੀ. ਐਸ. ਗਿੱਲ, ਡਾ: ਯੋਗੇਸ਼ਵਰ ਸੂਦ, ਡਾ: ਰਾਕੇਸ਼ ਵਿੱਗ, ਡਾ: ਵੀ. ਕੇ. ਵਾਸੁਦੇਵ ਤੇ ਡਾ: ਐਸ. ਪੀ. ਐਸ. ਗਰੋਵਰ, ਡਾ: ਅਵਨੀਸ਼ ਭਗਤ ਤੇ ਡਾ: ਮਨਦੀਪ ਸਿੰਘ ਸੇਠੀ। ਤਸਵੀਰ : ਜੀ. ਪੀ. ਸਿੰਘ

ਜਲੰਧਰ, 5 ਅਗਸਤ (ਜਸਪਾਲ ਸਿੰਘ)-ਨਰਸਿੰਗ ਹੋਮ ਐਸੋਸੀਏਸ਼ਨ ਜਲੰਧਰ ਵਲੋਂ 'ਅਜੀਤ ਹਰਿਆਵਲ ਲਹਿਰ' 'ਚ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਸਬੰਧੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ:"ਜੀ. ਐਸ. ਗਿੱਲ, ਡਾ: ਯੋਗੇਸ਼ਵਰ ਸੂਦ ਵਿੱਤ ਸਕੱਤਰ, ਡਾ:" ਰਾਕੇਸ਼ ਵਿੱਗ, ਡਾ: ਵੀ. ਕੇ. ਵਾਸੁਦੇਵ, ਡਾ: ਐਸ. ਪੀ. ਐਸ. ਗਰੋਵਰ, ਡਾ: ਸਰਬਜੀਤ ਸਿੰਘ ਪ੍ਰਧਾਨ ਆਈ. ਐਮ. ਏ. ਜਲੰਧਰ ਤੇ ਡਾ: ਅਵਨੀਸ਼ ਸਕੱਤਰ ਆਈ. ਐਮ. ਏ. ਜਲੰਧਰ ਵਲੋਂ 51 ਹਜ਼ਾਰ ਰੁਪਏ ਦਾ ਚੈੱਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਸੋਂਪਿਆ ਗਿਆ। ਇਸ ਮੌਕੇ ਡਾ: ਜੀ. ਐਸ. ਗਿੱਲ ਤੇ ਡਾ: ਐਸ. ਪੀ. ਐਸ. ਗਰੋਵਰ ਦੀ ਅਗਵਾਈ 'ਚ ਹੋਰਨਾਂ ਡਾਕਟਰਾਂ ਨੇ ਅਦਾਰਾ 'ਅਜੀਤ' ਵਲੋਂ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਤੇ ਲੋਕ ਚੇਤਨਾ ਪੈਦਾ ਕਰਨ ਲਈ ਇਹ ਲਹਿਰ ਬਹੁਤ ਹੀ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਵੀ ਹਵਾ, ਪਾਣੀ ਅਤੇ ਧਰਤੀ ਨੂੰ ਉੱਤਮ ਦਰਜਾ ਇਸੇ ਕਰਕੇ ਦਿੱਤਾ ਗਿਆ ਹੈ ਕਿਉਂਕਿ ਇਨ੍ਹਾਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਡਾ: ਗਿੱਲ ਅਤੇ ਡਾ": ਗਰੋਵਰ ਨੇ ਕਿਹਾ ਕਿ ਉਹ ਇਸ ਲਹਿਰ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ। ਦੱਸਣਯੋਗ ਹੈ ਕਿ ਡਾ: ਜੀ. ਐਸ. ਗਿੱਲ ਸ਼ਹੀਦ ਬੰਤਾ ਸਿੰਘ ਸੰਘਵਾਲ ਵੈਲਫੇਅਰ ਟਰੱਸਟ ਦੇ ਵੀ ਪ੍ਰਧਾਨ ਹਨ ਤੇ ਉਨ੍ਹਾਂ ਵਲੋਂ ਇਸੇ ਲਹਿਰ ਤਹਿਤ ਪਿਛਲੇ ਦਿਨੀਂ ਸ਼ਹੀਦ ਬੰਤਾ ਸਿੰਘ ਤੇ ਸ਼ਹੀਦ ਰੂੜ ਸਿੰਘ ਸੰਘਵਾਲ ਸਟੇਡੀਅਮ ਵਿਚ 500 ਦੇ ਕਰੀਬ ਬੂਟੇ ਲਗਾਏ ਗਏ ਹਨ।

ਗੁਰੂ ਰਵਿਦਾਸ ਸੇਵਾ ਸੁਸਾਇਟੀ ਬਟਾਲਾ ਵੱਲੋਂ
11 ਹਜ਼ਾਰ ਦਾ ਯੋਗਦਾਨ


ਸੁਲੱਖਣ ਸਿੰਘ ਸੋਨੂੰ ਵਿੰਝਵਾਂ, ਡਾ: ਬਲਵਿੰਦਰ ਸਿੰਘ ਅਵਾਣ ਤੇ ਸੰਦੀਪ ਸਿੰਘ ਬਟਾਲਾ

ਕੋਟਲੀ ਸੂਰਤ ਮੱਲ੍ਹੀ, 5 ਅਗਸਤ (ਪਲਵਿੰਦਰ ਸਿੰਘ ਲੰਬੜਦਾਰ)-'ਅਜੀਤ ਹਰਿਆਵਲ ਲਹਿਰ' ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ, ਕਿਉਂਕਿ 'ਅਜੀਤ' ਵੱਲੋਂ ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਡਟ ਕੇ ਪਹਿਰਾ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਬਟਾਲਾ ਦੇ ਪ੍ਰਧਾਨ ਸੁਲੱਖਣ ਸਿੰਘ ਸੋਨੂੰ ਵਿੰਝਵਾਂ ਤੇ ਡਾ: ਬਲਵਿੰਦਰ ਸਿੰਘ ਸਾਬਕਾ ਸਰਪੰਚ ਅਵਾਣ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਸਮੇਂ ਇਸ ਪੱਤਰਕਾਰ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੰਦੀਪ ਸਿੰਘ ਬਟਾਲਾ ਵੀ ਹਾਜ਼ਰ ਸਨ।

ਜੱਸੀ ਬੱਲੋਮਾਜਰਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਬਾਬਾ ਜਾਨਕੀ ਦਾਸ ਸਪੋਰਟਸ ਕਲੱਬ ਪਿੰਡ ਬੱਲੋਮਾਜਰਾ ਦੇ ਪ੍ਰਧਾਨ ਜੱਸੀ ਬੱਲੋਮਾਜਰਾ
ਖਰੜ ਵਿਖੇ 'ਅਜੀਤ ਹਰਿਆਵਲ ਲਹਿਰ' ਲਈ ਪੱਤਰਕਾਰ ਅਮਰਦੀਪ ਸਿੰਘ ਸੈਣੀ ਨੂੰ
11 ਹਜ਼ਾਰ ਰੁਪਏ ਭੇਟ ਕਰਦੇ ਹੋਏ। ਤਸਵੀਰ : ਅਮਰਦੀਪ ਸਿੰਘ ਸੈਣੀ

ਖਰੜ, 5 ਅਗਸਤ (ਅਮਰਦੀਪ ਸਿੰਘ ਸੈਣੀ)-'ਅਜੀਤ ਹਰਿਆਵਲ ਲਹਿਰ' ਲਈ ਬਾਬਾ ਜਾਨਕੀ ਦਾਸ ਸਪੋਰਟਸ ਕਲੱਬ ਪਿੰਡ ਬੱਲੋਮਾਜਰਾ ਦੇ ਪ੍ਰਧਾਨ ਜੱਸੀ ਬੱਲੋਮਾਜਰਾ ਨੇ ਬਾਬਾ ਜਾਨਕੀ ਦਾਸ ਦੀ ਯਾਦ ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਇਹ ਰਾਸ਼ੀ ਉਨ੍ਹਾਂ ਖਰੜ ਤੋਂ ਪੱਤਰਕਾਰ ਅਮਰਦੀਪ ਸਿੰਘ ਸੈਣੀ ਨੂੰ ਭੇਟ ਕਰਦਿਆਂ ਕਿਹਾ ਕਿ ਇਸ ਮੁਹਿੰਮ ਨਾਲ ਜਿੱਥੇ ਪੰਜਾਬ 'ਚ ਹਰਿਆਲੀ ਆਵੇਗੀ, ਉਥੇ ਇਸ ਨਾਲ ਵਾਤਾਵਰਣ ਵੀ ਸ਼ੁੱਧ ਰਹੇਗਾ। ਵਾਤਾਵਰਣ ਨੂੰ ਬਚਾਉਣ ਲਈ ਇਸ ਲਹਿਰ ਵਿਚ ਪੰਜਾਬ ਦੇ ਸਮੂਹ ਲੋਕਾਂ ਨੂੰ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਡਾ: ਸੁਖਵਿੰਦਰ, ਹਰਜਾਪ ਸਿੰਘ, ਹਰਮਨ ਸਿੰਘ ਵੀ ਹਾਜ਼ਰ ਸਨ।

ਹਰਬਖਸ਼ ਕੌਰ ਹੇਅਰ ਵੱਲੋਂ 11 ਹਜ਼ਾਰ ਦਾ ਯੋਗਦਾਨ

ਅਬੋਹਰ, 5 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਇਲਾਕੇ ਵਿਚ ਲੜਕੀਆਂ ਨੂੰ ਸਿੱਖਿਆ ਦਾ ਚਾਨਣ ਵੰਡ ਰਹੇ ਭਾਗ ਸਿੰਘ ਹੇਅਰ ਖਾਲਸਾ ਕਾਲਜ ਫ਼ਾਰ ਲੜਕੀਆਂ ਦੇ ਚੇਅਰਪਰਸਨ ਬੀਬੀ ਹਰਬਖਸ਼ ਕੌਰ ਹੇਅਰ ਵੱਲੋਂ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਬੀਬੀ ਹਰਬਖਸ਼ ਕੌਰ ਨੇ ਕਿਹਾ ਕਿ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਲਈ ਸ਼ੁਰੂ ਕੀਤੀ ਇਹ ਲਹਿਰ ਇਕ ਪ੍ਰਸੰਸਾਯੋਗ ਉਪਰਾਲਾ ਹੈ। ਇਸ ਦਾ ਲਾਭ ਸਮੂਹ ਪੰਜਾਬ ਵਾਸੀਆਂ ਨੂੰ ਹੋਵੇਗਾ। ਬੀਬੀ ਹਰਬਖਸ਼ ਕੌਰ ਨੇ ਸਮੂਹ ਪੰਜਾਬ ਵਾਸੀਆਂ ਨੂੰ ਇਸ ਲਹਿਰ 'ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਹੈ।

ਵਿਦੇਸ਼ਾਂ 'ਚ ਵੀ 'ਅਜੀਤ ਹਰਿਆਵਲ ਲਹਿਰ'
ਲਈ ਭਾਰੀ ਉਤਸ਼ਾਹ
ਨਿਊਜ਼ੀਲੈਂਡ ਤੋਂ ਸੰਗਤਾਂ ਵੱਲੋਂ 66,000 ਰੁਪਏ ਦਾ ਯੋਗਦਾਨ
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੀ ਸੰਗਤ
ਵੱਲੋਂ 36,800 ਰੁਪਏ

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ, ਆਕਲੈਂਡ ਦੀ ਵਿਸ਼ਾਲ ਇਮਾਰਤ ਦਾ ਦ੍ਰਿਸ਼।

ਆਕਲੈਂਡ, 4 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ 'ਚ ਸਥਾਪਿਤ ਸਭ ਤੋਂ ਵਿਸ਼ਾਲ ਖੇਤਰ 'ਚ ਸਥਾਪਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ (ਆਕਲੈਂਡ) ਵਿਖੇ ਬੀਤੇ ਐਤਵਾਰ ਹਫਤਾਵਾਰੀ ਸਮਾਗਮ 'ਚ ਇਕੱਤਰ ਹੋਈ ਸਾਧ ਸੰਗਤ ਨੇ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਦੇ ਬੁਲਾਰੇ ਸ. ਦਲਜੀਤ ਸਿੰਘ ਤੇ ਇਸ ਪੱਤਰਕਾਰ ਦੀ ਅਪੀਲ 'ਤੇ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਚਲਾਈ ਜਾ ਰਹੀ 'ਅਜੀਤ ਹਰਿਆਵਲ ਲਹਿਰ' ਲਈ ਭਰਪੂਰ ਯੋਗਦਾਨ ਪਾਇਆ। ਸੰਗਤ ਨੇ ਚੰਦ ਮਿੰਟਾਂ 'ਚ ਹੀ ਇਕ ਹਜ਼ਾਰ ਡਾਲਰ (38,000 ਰੁਪਏ) ਇਕੱਤਰ ਕਰਕੇ ਰੋਜ਼ਾਨਾ 'ਅਜੀਤ' ਦੇ ਇਸ ਪੱਤਰਕਾਰ ਰਾਹੀਂ ਮੁੱਖ ਦਫ਼ਤਰ ਪੁੱਜਦਾ ਕੀਤੇ।

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਦੀ ਸੰਗਤ
ਵੱਲੋਂ 18,200 ਰੁਪਏ

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਦੀ ਨਵੀਂ ਬਣਾਈ ਇਮਾਰਤ ਦਾ ਰਾਤ ਸਮੇਂ ਦਾ ਦ੍ਰਿਸ਼।

ਟੌਰੰਗਾ: ਨਿਊਜ਼ੀਲੈਂਡ ਦੇ ਪੰਜਾਬੀ ਕਾਮਿਆਂ ਦੇ ਸ਼ਹਿਰ ਨਾਲ ਜਾਣੇ ਜਾਂਦੇ ਆਕਲੈਂਡ ਤੋਂ ਲਗਭਗ 200 ਕਿਲੋਮੀਟਰ ਦੂਰ ਟੌਰੰਗਾ ਸ਼ਹਿਰ ਜਿਥੇ ਕਿ ਇਕ ਪਹਾੜੀ ਦੀ ਟੀਸੀ 'ਤੇ ਵਿਸ਼ਾਲ ਜਗ੍ਹਾ 'ਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸਥਾਪਿਤ ਹੈ, ਵਿਖੇ ਬੀਤੇ ਐਤਵਾਰ ਇਸ ਪੱਤਰਕਾਰ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਅਤੇ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਚਲਾਈ ਜਾ ਰਹੀ 'ਅਜੀਤ ਹਰਿਆਵਲ ਲਹਿਰ' ਬਾਰੇ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸ. ਰਾਮ ਸਿੰਘ, ਸ. ਕਸ਼ਮੀਰ ਸਿੰਘ ਤੇ ਸ. ਸੁਖਦੇਵ ਸਿੰਘ ਸਮਰਾ ਦੇ ਸਹਿਯੋਗ ਨਾਲ ਸੰਗਤਾਂ ਨੇ ਇਥੇ ਵੀ ਸਹਿਯੋਗ ਦਿੰਦਿਆਂ ਆਪਣੇ ਵਤਨ ਪੰਜਾਬ ਦੀ ਹਰਿਆਲੀ ਲਈ 500 ਡਾਲਰ (19000 ਰੁਪਏ) ਦੀ ਰਕਮ ਇਕੱਤਰ ਕਰ ਕੇ ਦਿੱਤੀ।

'ਇੰਡੋ ਸਪਾਈਸ ਵਰਲਡ' ਦੇ ਕਾਬਲ ਸਿੰਘ ਅਟਵਾਲ
ਦੇ ਪਰਿਵਾਰ ਵੱਲੋਂ 11000 ਰੁਪਏ

ਨਿਊਜ਼ੀਲੈਂਡ 'ਚ ਭਾਰਤੀ ਤੇ ਹੋਰ ਪੈਸੇਫਿਕ ਗਰੋਸਰੀ ਸਟੋਰਾਂ 'ਚ ਮੋਹਰੀ 'ਇੰਡੋ ਸਪਾਈਸ ਵਰਲਡ' ਪਾਪਾਟੋਏਟੋਏ ਜੋ ਕਿ ਸ. ਤੀਰਥ ਸਿੰਘ ਪਿੰਡ ਕੰਗਾਂ ਜ਼ਿਲ੍ਹਾ ਨਵਾਂਸ਼ਹਿਰ ਵੱਲੋਂ ਚਲਾਇਆ ਜਾ ਰਿਹਾ ਹੈ, ਵੱਲੋਂ ਸਭ ਤੋਂ ਪਹਿਲਾਂ ਪਹਿਲ ਕਰਦਿਆਂ 11000 ਹਜ਼ਾਰ ਰੁਪਏ 'ਅਜੀਤ ਹਰਿਆਵਾਲ ਲਹਿਰ' ਲਈ ਦਿੱਤੇ ਗਏ।

ਰਜਿੰਦਰ ਸਿੰਘ ਬਸੰਤ ਵੱਲੋਂ 21 ਹਜ਼ਾਰ ਦਾ ਯੋਗਦਾਨ

ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਦੇ ਸਾਬਕਾ ਸਕੱਤਰ ਸ: ਰਜਿੰਦਰ ਸਿੰਘ ਬਸੰਤ ਲੁਧਿਆਣਾ ਵਿਖੇ ਸ: ਗੁਰਿੰਦਰ ਸਿੰਘ ਨੂੰ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਚੈਕ ਭੇਟ ਕਰਦੇ ਹੋਏ। ਤਸਵੀਰ: ਹਰਿੰਦਰ ਸਿੰਘ ਕਾਕਾ

ਲੁਧਿਆਣਾ, 4 ਅਗਸਤ (ਗੁਰਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ, ਬਸੰਤ ਫਾਸਟ ਫੂਡ, ਬਸੰਤ ਰਿਜ਼ੋਰਟ ਅਤੇ ਬਸੰਤ ਬੀਕਰ ਦੇ ਐਮ. ਡੀ. ਸ: ਰਜਿੰਦਰ ਸਿੰਘ ਬਸੰਤ ਨੇ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਲੁਧਿਆਣਾ ਸਥਿਤ ਰੋਜ਼ਾਨਾ 'ਅਜੀਤ' ਦੇ ਸਟਾਫ਼ ਰਿਪੋਰਟਰ ਨੂੰ ਉਨ੍ਹਾਂ 21 ਹਜ਼ਾਰ ਰੁਪਏ ਦਾ ਚੈੱਕ ਭੇਟ ਕਰਦਿਆ ਇਸ ਲਹਿਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਿਨ ਬਦਿਨ ਵਿਗੜ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਸ ਲਹਿਰ 'ਚ ਯੋਗਦਾਨ ਪਾਉਣਾ ਚਾਹੀਦਾ ਹੈ।

ਰਨਦੀਪ ਸਿੰਘ ਗਿੱਲ ਦੀ ਯਾਦ 'ਚ 11 ਹਜ਼ਾਰ ਦਾ ਯੋਗਦਾਨ

ਜਲੰਧਰ, 4 ਅਗਸਤ (ਪ੍ਰਿਤਪਾਲ ਸਿੰਘ)-ਸਰਦਾਰਨੀ ਸੁਖਜਿੰਦਰ ਕੌਰ ਸੁਪਤਨੀ ਸਵਰਗਵਾਸੀ ਕਰਨਲ ਅਜੀਤ ਸਿੰਘ ਗਿੱਲ (ਵਾਸੀ ਕੇਵਲ ਵਿਹਾਰ ਜਲੰਧਰ) ਨੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਲਈ 'ਅਜੀਤ' ਹਰਿਆਵਲ ਲਹਿਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦੀ ਬਹੁਤ ਲੋੜ ਸੀ ਕਿਉਂਕਿ ਪੰਜਾਬ ਵਿਚ ਅਣਗਿਣਤ ਦਰੱਖਤ ਕੱਟੇ ਜਾਣ ਕਾਰਨ ਵਾਤਾਵਰਨ ਪ੍ਰਦੂਸ਼ਿਤ (ਗੰਧਲਾ) ਹੋ ਗਿਆ ਹੈ। ਉਨ੍ਹਾਂ ਆਪਣੇ ਇਕਲੌਤੇ ਬੇਟੇ ਸਵਰਗੀ ਰਨਦੀਪ ਸਿੰਘ ਗਿੱਲ, (ਆਸਟਰੇਲੀਆ) ਦੀ ਯਾਦ ਵਿਚ ਅਜੀਤ ਹਰਿਆਵਲ ਲਹਿਰ ਲਈ 11000/-ਰੁਪਏ ਦਾ ਯੋਗਦਾਨ ਪਾਇਆ ਹੈ। ਯਾਦ ਰਹੇ ਕਿ ਉਨ੍ਹਾਂ ਦਾ ਬੇਟਾ 2 ਸਾਲ ਪਹਿਲਾਂ ਆਸਟਰੇਲੀਆ ਵਿਚ ਅਕਾਲ ਚਲਾਣਾ ਕਰ ਗਿਆ ਸੀ।

ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਵੱਲੋਂ 21 ਹਜ਼ਾਰ ਦਾ ਯੋਗਦਾਨ

ਮੋਗਾ, 4 ਅਗਸਤ (ਜਸ਼ਨ)-'ਅਜੀਤ ਹਰਿਆਵਲ ਲਹਿਰ' ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ (ਲੜਕੀਆਂ) ਵਿਖੇ ਪੌਦੇ ਲਗਾਉਣ ਦੀ ਰਸਮ ਨਿਭਾਉਣ ਮੌਕੇ ਗੁ: ਗੁਰੂ ਕੇ ਮਹਿਲ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲਿਆਂ ਨੇ ਆਖਿਆ ਕਿ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਲਈ ਪੌਦਿਆਂ ਦੀ ਸਾਂਭ ਸੰਭਾਲ ਪਰਿਵਾਰ ਦੇ ਮੈਂਬਰਾਂ ਵਾਂਗ ਕਰਨ ਦੀ ਲੋੜ ਹੈ। ਉਨ੍ਹਾਂ ਹਰਿਆਵਲ ਲਹਿਰ ਦੀ ਸ਼ਲਾਘਾ ਕਰਦਿਆਂ ਆਖਿਆ ਕਿ 'ਅਜੀਤ' ਨੇ ਪੰਜਾਬ ਦੀ ਆਬੋ ਹਵਾ ਨੂੰ ਮੁੜ ਸੁਰਜੀਤ ਕਰਨ ਲਈ ਸਮੂਹ ਪੰਜਾਬੀਆਂ ਨੂੰ ਇਕ ਮੰਚ ਮੁਹੱਈਆ ਕਰਵਾਇਆ ਹੈ। ਇਸ ਮੌਕੇ ਉਨ੍ਹਾਂ ਸੰਤ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਦੀ ਯਾਦ ਵਿਚ 21 ਹਜ਼ਾਰ ਰੁਪਏ ਦੀ ਰਾਸ਼ੀ ਪੌਦਿਆਂ ਲਈ ਪੱਤਰਕਾਰ ਜਸ਼ਨ ਨੂੰ ਸੌਂਪੀ।

ਵਰਦੇਵ ਸਿੰਘ ਮਾਨ ਵੱਲੋਂ 21 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦੀ ਰਾਸ਼ੀ ਪੱਤਰਕਾਰ ਹਰਚਰਨ ਸਿੰਘ ਸੰਧੂ ਨੂੰ ਦਿੰਦੇ ਹੋਏ ਸ: ਵਰਦੇਵ ਸਿੰਘ ਮਾਨ। ਨਾਲ ਹਨ ਮੋਂਟੂ ਵੋਹਰਾ, ਹਰਜਿੰਦਰ ਸਿੰਘ ਗੁਰੂ, ਪ੍ਰੀਤਮ ਸਿੰਘ ਬਾਠ, ਅਮਰਜੀਤ ਸਿੰਘ ਮੰਗੇਵਾਲੀਆ ਅਤੇ ਹੋਰ।
 ਤਸਵੀਰ : ਹਰਚਰਨ ਸਿੰਘ ਸੰਧੂ

ਗੋਲੂ ਕਾ ਮੋੜ, 4 ਅਗਸਤ (ਹਰਚਰਨ ਸਿੰਘ ਸੰਧੂ)-'ਅਜੀਤ ਹਰਿਆਵਲ ਲਹਿਰ' ਨੂੰ ਹੋਰ ਉਤਸ਼ਾਹਿਤ ਕਰਨ ਲਈ ਮਰਹੂਮ ਸਾਬਕਾ ਐਮ.ਪੀ. ਸ: ਜੋਰਾ ਸਿੰਘ ਮਾਨ ਦੇ ਬੇਟੇ ਸ: ਵਰਦੇਵ ਸਿੰਘ ਮਾਨ ਮੈਂਬਰ ਸ਼੍ਰੋਮਣੀ ਕਮੇਟੀ ਪਿੰਡ ਚੱਕ ਸੁਹੇਲੇ ਵਾਲਾ ਨੇ 21 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ। ਇਹ ਰਕਮ ਉਨ੍ਹਾਂ ਨੇ ਪ੍ਰਤੀਨਿਧ ਹਰਚਰਨ ਸਿੰਘ ਸੰਧੂ ਨੂੰ ਭੇਟ ਕਰਦਿਆ ਕਿਹਾ ਕਿ ਜ਼ਹਿਰੀਲੇ ਹੋ ਰਹੇ ਪੌਣ-ਪਾਣੀ ਤੋਂ ਬਚਾਅ ਲਈ ਇਸ ਲਹਿਰ ਵਿਚ ਸਾਨੂੰ ਸਭ ਨੂੰ ਵੱਡੇ ਪੱਧਰ 'ਤੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਸਮੇਂ ਉਨ੍ਹਾਂ ਨਾਲ ਹਰਜਿੰਦਰ ਸਿੰਘ ਗੁਰੂ, ਹਰਵਿੰਦਰ ਸਿੰਘ ਬਰਾੜ, ਅਮਰਜੀਤ ਸਿੰਘ ਮੰਗੇਵਾਲੀਆ, ਗੁਰਵਿੰਦਰ ਸਿੰਘ ਗੋਰਾ ਮਿਸ਼ਰੀ ਵਾਲਾ, ਮੋਂਟੂ ਵੋਹਰਾ ਚੇਅਰਮੈਨ ਜ਼ਿਲ੍ਹਾ ਸਹਿਕਾਰੀ ਬੈਂਕ, ਬਲਵਿੰਦਰ ਸਿੰਘ ਬਾਘੂ ਵਾਲਾ, ਪ੍ਰੀਤਮ ਸਿੰਘ ਬਾਠ ਚੱਕ ਹਰਾਜ ਬੈਰਕਾਂ, ਨਛੱਤਰ ਸਿੰਘ, ਇਕਬਾਲ ਸਿੰਘ, ਪ੍ਰਗਟ ਸਿੰਘ ਚੁੱਘਾ, ਅੰਗਰੇਜ਼ ਸਿੰਘ ਲੋਹੜਾਨਵਾਬ, ਹਰਪ੍ਰੀਤ ਸਿੰਘ ਮੋਕਲ ਮਿਸ਼ਰੀ ਵਾਲਾ, ਬਲਵਿੰਦਰ ਸਿੰਘ, ਐਡਵੋਕੇਟ ਮਿੰਟੂ ਗਿੱਲ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।

ਜਥੇ: ਰਣੀਕੇ ਵੱਲੋਂ ਬੇਟੀ ਰਾਬੀਆ ਦੀ ਯਾਦ 'ਚ
 ਇਕ ਲੱਖ ਇਕ ਸੌ ਰੁਪਏ ਦਾ ਯੋਗਦਾਨ

ਜਥੇ: ਗੁਲਜ਼ਾਰ ਸਿੰਘ ਰਣੀਕੇ, ਸ੍ਰੀਮਤੀ ਕੰਵਲਜੀਤ ਕੌਰ ਰਣੀਕੇ, ਸ: ਗੁਰਿੰਦਰਪਾਲ ਸਿੰਘ ਲਾਲੀ, ਸ੍ਰੀਮਤੀ ਹਰਸਿਮਰਤ ਕੌਰ ਅਤੇ ਰਣੀਕੇ ਪਰਿਵਾਰ ਦੇ ਬੱਚੇ 'ਅਜੀਤ ਹਰਿਆਵਲ ਲਹਿਰ' ਲਈ ਅਜੀਤ ਦੇ ਅਟਾਰੀ ਸਰਹੱਦ ਤੋਂ ਪ੍ਰਤੀਨਿਧ ਨੂੰ ਇਕ ਲੱਖ ਇਕ ਸੌ ਰੁਪਏ ਦਿੰਦੇ ਹੋਏ। ਤਸਵੀਰ : ਰਾਜਿੰਦਰ ਸਿੰਘ ਰੂਬੀ

ਅਟਾਰੀ ਸਰਹੱਦ, 3 ਅਗਸਤ (ਰਾਜਿੰਦਰ ਸਿੰਘ ਰੂਬੀ)-ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਐੱਸ. ਸੀ. ਬੀ. ਸੀ. ਭਲਾਈ ਬਾਰੇ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਆਪਣੀ ਮਰਹੂਮ ਬੇਟੀ ਰਾਬੀਆ ਰਣੀਕੇ ਦੀ ਯਾਦ ਵਿਚ ਵਿਧਾਨ ਸਭਾ ਹਲਕਾ ਅਟਾਰੀ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ ਇਕ ਲੱਖ ਇਕ ਸੌ ਰੁਪਏ ਦਾ ਯੋਗਦਾਨ ਪਾਇਆ। ਜਥੇ: ਰਣੀਕੇ ਨੇ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੇ ਪਹਿਰੇਦਾਰ ਅਖ਼ਬਾਰ 'ਅਜੀਤ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਵਿਚ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਪਾ ਕੇ ਕਾਮਯਾਬ ਕਰਨਾ ਚਾਹੀਦਾ ਹੈ ਤਾਂ ਜੋ ਦਿਨ-ਬ-ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਦੇ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਚਲਾਈ ਗਈ 'ਅਜੀਤ ਹਰਿਆਵਲ ਲਹਿਰ' ਬਹੁਤ ਹੀ ਸ਼ਲਾਘਾਯੋਗ ਤੇ ਮਨੁੱਖਤਾ ਦੇ ਭਲੇ ਵਾਲੀ ਮੁਹਿੰਮ ਹੈ। ਇਸ ਮੌਕੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਕੰਵਲਜੀਤ ਕੌਰ ਰਣੀਕੇ, ਸਪੁੱਤਰ ਭੁਪਿੰਦਰਪਾਲ ਸਿੰਘ ਰਾਜੂ ਰਣੀਕੇ, ਨੂੰਹ ਸ੍ਰੀਮਤੀ ਸੱਵਪਨੀਤ ਕੌਰ ਰਣੀਕੇ, ਛੋਟੇ ਸਪੁੱਤਰ ਸ: ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਨੂੰਹ ਸ੍ਰੀਮਤੀ ਹਰਸਿਮਰਨ ਕੌਰ ਰਣੀਕੇ, ਪੋਤਰੇ ਸਤਿਅਮਪਾਲ ਸਿੰਘ, ਪੋਤਰੀ ਰੂਹਾਨੀਅਤ ਜੋਤ, ਪ੍ਰਭਕੀਰਤ ਕੌਰ ਤੇ ਗੁਰਕੀਰਤ ਕੌਰ ਨੇ ਸਾਂਝੇ ਤੌਰ 'ਤੇ ਅਦਾਰਾ ਅਜੀਤ ਦੇ ਅਟਾਰੀ ਸਰਹੱਦ ਤੋਂ ਪ੍ਰਤੀਨਿਧ ਨੂੰ 'ਅਜੀਤ ਹਰਿਆਵਲ ਲਹਿਰ' ਲਈ ਇਕ ਲੱਖ ਇਕ ਸੌ ਰੁਪਏ ਨਗਦ ਦੇ ਕੇ ਯੋਗਦਾਨ ਪਾਇਆ।

ਹਰਚਰਨਜੀਤ ਸਿੰਘ ਵੱਲੋਂ 'ਅਜੀਤ ਹਰਿਆਵਲ
ਲਹਿਰ' ਲਈ ਇਕ ਲੱਖ ਦਾ ਯੋਗਦਾਨ

ਹਰਚਰਨਜੀਤ ਸਿੰਘ, ਮਾਤਾ ਸਵਰਨ ਕੌਰ ਅਤੇ
ਸ੍ਰੀਮਤੀ ਗੁਰਵਿੰਦਰ ਕੌਰ ਅਜੀਤ ਭਵਨ ਵਿਖੇ। ਤਸਵੀਰ: ਮੁਨੀਸ਼

ਜਲੰਧਰ, 3 ਅਗਸਤ (ਮੇਜਰ ਸਿੰਘ)-ਏਕੋ ਨਾਮ ਸੇਵਾ ਟਰੱਸਟ ਦੇ ਡਾਇਰੈਕਟਰ ਸ: ਹਰਚਰਨਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ। ਉਨ੍ਹਾਂ ਸੇਵਾ ਦੇ ਪੁੰਜ ਅਤੇ ਰੁੱਖਾਂ ਦੀ ਸੰਭਾਲ ਜ਼ਿੰਦਗੀ ਭਰ ਕੰਮ ਕਰਨ ਵਾਲੇ ਭਗਤ ਪੂਰਨ ਸਿੰਘ ਦੀ 4 ਅਗਸਤ ਨੂੰ ਬਰਸੀ ਨੂੰ ਸਮਰਪਿਤ ਇਹ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ 'ਅਜੀਤ' ਵੱਲੋਂ ਆਰੰਭੀ ਇਹ ਲਹਿਰ ਪੰਜਾਬ ਨੂੰ ਹਰਿਆ ਭਰਿਆ ਕਰਨ ਵਿਚ ਵੱਡਾ ਯੋਗਦਾਨ ਪਾਏਗੀ। ਉਨ੍ਹਾਂ ਅਪੀਲ ਕੀਤੀ ਕਿ ਇਹ ਹਰਿਆਵਲ ਲਹਿਰ ਦਰਬਾਰ ਸਾਹਿਬ ਦੇ ਚਰਨੀਂ ਹਰਿਆਵਲ ਪਾਉਣ ਦੀ ਸਾਡੀ ਖਾਹਿਸ਼ ਵੀ ਪੂਰੀ ਕਰੇਗੀ।

ਐਮ. ਡੀ. ਗਰੇਵਾਲ ਵੱਲੋਂ 11000 ਦਾ ਯੋਗਦਾਨ

ਮੰਡੀ ਅਰਨੀਵਾਲਾ, 3 ਅਗਸਤ (ਸੁਖਦੇਵ ਸਿੰਘ ਸੰਧੂ)-ਮੰਡੀ ਅਰਨੀਵਾਲਾ ਤੋਂ ਨੇੜਲੇ ਪਿੰਡ ਟਾਹਲੀਵਾਲਾ ਜੱਟਾ ਦੇ ਵਸਨੀਕ ਅਤੇ ਖੇਤਰ ਦੇ ਸੀਨੀਅਰ ਅਕਾਲੀ ਆਗੂ ਐਮ. ਡੀ. ਗੁਰਪਾਲ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਦਾ ਯੋਗਦਾਨ ਪਾਇਆ ਹੈ। 'ਅਜੀਤ' ਵੱਲੋਂ ਚਲਾਈ ਇਸ ਮੁਹਿੰਮ ਦੀ ਸ਼ਲਾਘਾ ਕਰਦਿਆ ਸ: ਗਰੇਵਾਲ ਨੇ ਖੇਤਰ ਦੇ ਅਕਾਲੀ ਵਰਕਰਾਂ, ਪੰਚਾਂ, ਸਰਪੰਚਾਂ, ਸਮਾਜ ਸੇਵੀ ਜਥੇਬੰਦੀਆਂ ਨੂੰ ਇਸ ਲਹਿਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।

ਚੌਧਰੀ ਬਹਾਦਰ ਸਿੰਘ ਭਾਰਟਾ ਵੱਲੋਂ 11000 ਰੁਪਏ ਦਾ ਯੋਗਦਾਨ

ਜਥੇਦਾਰ ਬਹਾਦਰ ਸਿੰਘ ਭਾਰਟਾ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਚੈੱਕ ਪੱਤਰਕਾਰ ਸਰੂਪ ਸਿੰਘ ਨੂੰ ਸੌਂਪਦੇ ਹੋਏ। ਤਸਵੀਰ : ਲਾਲ ਚੰਦ

ਰਾਹੋਂ, 3 ਅਗਸਤ (ਲਾਲ ਚੰਦ ਭਾਗੜਾ)-ਪੰਥਕ ਆਗੂ, ਮਨੁੱਖੀ ਅਧਿਕਾਰ ਮੰਚ ਦੇ ਸੂਬਾ ਮੀਤ ਪ੍ਰਧਾਨ ਅਤੇ ਸੈਣੀ ਸਮਾਜ ਦੋਆਬਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਥੇਦਾਰ ਬਹਾਦਰ ਸਿੰਘ ਭਾਰਟਾ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਆਖਿਆ ਕਿ ਜ਼ਹਿਰੀਲੇ ਹੋ ਰਹੇ ਪੌਣ ਪਾਣੀ ਤੋਂ ਨਵੀਂ ਪੀੜ੍ਹੀ ਨੂੰ ਬਚਾਉਣ ਲਈ 'ਅਜੀਤ' ਵੱਲੋਂ ਸ਼ੁਰੂ ਕੀਤੀ ਇਸ ਲਹਿਰ ਵਿਚ ਸਾਨੂੰ ਸਭ ਨੂੰ ਵੱਡੇ ਪੱਧਰ 'ਤੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਪੱਤਰਕਾਰ ਸਰੂਪ ਸਿੰਘ ਨੂੰ 11 ਹਜ਼ਾਰ ਰੁਪਏ ਭੇਟ ਕਰਨ ਤੋਂ ਇਲਾਵਾ ਉਨ੍ਹਾਂ ਦੀ ਧਰਮ ਪਤਨੀ ਚਰਨਜੀਤ ਕੌਰ ਚੰਨੀ, ਬੇਟਾ ਸਤਨਾਮ ਸਿੰਘ ਭਾਰਟਾ, ਨੂੰਹ ਹਰਵਿੰਦਰ ਕੌਰ ਅਤੇ ਪ੍ਰਭਜੋਤ ਸਿੰਘ ਵੀ ਹਾਜ਼ਰ ਸਨ।

ਦਾਦੂਵਾਲ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਗੁਰਮੀਤ ਸਿੰਘ ਦਾਦੂਵਾਲ, ਗੁਰਦਿਆਲ ਸਿੰਘ ਗੋਹੀਰ, ਨਿਰਮਲ ਸਿੰਘ ਧਰਮੀ ਫੌਜੀ 11 ਹਜ਼ਾਰ ਰੁਪਏ ਪੱਤਰਕਾਰ ਦਲਬੀਰ ਸਿੰਘ ਸੰਧੂ ਨੂੰ ਭੇਂਟ ਕਰਦੇ ਹੋਏ।

ਨਕੋਦਰ, 3 ਅਗਸਤ (ਦਲਬੀਰ ਸਿੰਘ ਸੰਧੂ)-ਹਲਕਾ ਨਕੋਦਰ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਸ: ਗੁਰਮੀਤ ਸਿੰਘ ਦਾਦੂਵਾਲ ਮੈਂਬਰ ਸ਼੍ਰੋਮਣੀ ਕਮੇਟੀ, ਮੈਂਬਰ ਐਸ. ਐਸ. ਬੋਰਡ ਪੰਜਾਬ ਨੇ 'ਅਜੀਤ ਹਰਿਆਵਲ ਲਹਿਰ' ਵਿਚ 11000 ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਵਾਤਾਵਰਨ ਦੇ ਨਾਲ-ਨਾਲ ਸਿਆਸਤ ਵਿਚ ਆ ਰਿਹਾ ਨਿਗਾਰ ਵੀ ਸਾਫ-ਸੁਥਰਾ ਤਿਆਰ ਕਰੀਏ ਤਾਂ ਕਿ ਵਾਤਾਵਰਨ ਦੇ ਨਾਲ-ਨਾਲ ਇਕ ਨਰੋਏ ਸਮਾਜ ਦੀ ਸਿਰਜਣਾ ਵੀ ਕਰ ਸਕੀਏ।

ਜੋਗਿੰਦਰ ਸਿੰਘ ਢਿੱਲੋਂ ਵੱਲੋਂ 11 ਹਜ਼ਾਰ ਦਾ ਯੋਗਦਾਨ

ਜਲੰਧਰ, 3 ਅਗਸਤ (ਅ. ਬ.)-ਦਸ਼ਮੇਸ਼ ਨਗਰ ਆਦਮਪੁਰ ਵਾਸੀ ਸ: ਜੋਗਿੰਦਰ ਸਿੰਘ ਢਿੱਲੋਂ ਸੇਵਾ ਮੁਕਤ ਐੱਸ. ਡੀ. ਓ. ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਲਹਿਰ ਦੀ ਸ਼ਲਾਘਾ ਕਰਦਿਆ ਸ: ਢਿੱਲੋਂ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਦੇ ਸੰਤੁਲਨ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਇਸ ਲਹਿਰ 'ਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਕਰਤਾਰ ਐਗਰੋ ਦੇ ਅਮਰਜੀਤ ਸਿੰਘ ਵੱਲੋਂ
'
ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਦਾ ਯੋਗਦਾਨ

ਸ: ਅਮਰਜੀਤ ਸਿੰਘ ਚੇਅਰਮੈਨ ਕਰਤਾਰ ਐਗਰੋ ਇੰਡਸਟਰੀਜ਼ ਭਾਦਸੋਂ। ਤਸਵੀਰ : ਮੁਨੀਸ਼

ਜਲੰਧਰ, 2 ਅਗਸਤ (ਮੇਜਰ ਸਿੰਘ)-ਕਰਤਾਰ ਐਗਰੋ ਇੰਡਸਟਰੀਜ਼ ਭਾਦਸੋਂ ਜ਼ਿਲ੍ਹਾ ਪਟਿਆਲਾ ਦੇ ਚੇਅਰਮੈਨ ਸ: ਅਮਰਜੀਤ ਸਿੰਘ ਨੇ 'ਅਜੀਤ' ਵੱਲੋਂ ਆਰੰਭੀ 'ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਕਰਤਾਰ ਐਗਰੋ ਇੰਡਸਟਰੀਜ਼ ਦੀ ਬਣਾਈ ਕਰਤਾਰ ਕੰਬਾਈਨ ਪਹਿਲੀ ਨੈਸ਼ਨਲ ਐਵਾਰਡ ਜੇਤੂ ਹੈ। ਉਨ੍ਹਾਂ 'ਅਜੀਤ' ਵੱਲੋਂ ਆਰੰਭੀ 'ਹਰਿਆਵਲ ਲਹਿਰ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਪ੍ਰਦੂਸ਼ਣ ਤੋਂ ਬਣਾਉਣ ਅਤੇ ਹਰਿਆ ਭਰਿਆ ਬਣਾਉਣ ਲਈ ਰੁੱਖ ਲਗਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਤੇ 'ਅਜੀਤ' ਦਾ ਇਹ ਕਦਮ ਸਮਾਜ ਲਈ ਬਹੁਤ ਉਸਾਰੂ ਤੇ ਰਾਹ ਦਰਸਾਵਾ ਹੈ। ਕਰਤਾਰ ਕੰਬਾਈਨਾਂ ਦੀ ਹੁਣ ਵਿਦੇਸ਼ਾਂ ਵਿਚ ਮੰਗ ਵੱਧ ਰਹੀ ਹੈ।

ਬਲਵਿੰਦਰ ਸਿੰਘ ਸਿੱਧੂ (ਕੈਨੇਡਾ) ਵੱਲੋਂ
11 ਹਜ਼ਾਰ ਰੁਪਏ ਦਾ ਯੋਗਦਾਨ

ਬਲਵਿੰਦਰ ਸਿੰਘ ਅਤੇ ਸੁਰਿੰਦਰਜੀਤ ਕੌਰ

ਜਗਰਾਉਂ, 2 ਅਗਸਤ (ਜੋਗਿੰਦਰ ਸਿੰਘ)-ਵਿਦੇਸ਼ਾਂ 'ਚ ਬੈਠੇ ਪ੍ਰਵਾਸੀ ਪੰਜਾਬੀ ਵੀ 'ਅਜੀਤ ਹਰਿਆਵਲ ਲਹਿਰ' ਨਾਲ ਜੁੜ ਕੇ ਆਪਣੀ ਮਾਤ ਭੂਮੀ ਨੂੰ ਹਰਿਆ-ਭਰਿਆ ਬਣਾਉਣ 'ਚ ਯੋਗਦਾਨ ਪਾਉਣ ਲੱਗੇ ਹਨ। ਕੈਨੇਡਾ ਦੇ ਸ਼ਹਿਰ ਵਿਨੀਪਿਗ 'ਚ ਵਸੇ ਪਿੰਡ ਰਸੂਲਪੁਰ (ਮੱਲ੍ਹਾ) ਦੇ ਇਕ ਜੋੜੇ ਬਲਵਿੰਦਰ ਸਿੰਘ ਸਿੱਧੂ ਅਤੇ ਸੁਰਿੰਦਰਜੀਤ ਕੌਰ ਸਿੱਧੂ ਨੇ ਇਸ ਲਹਿਰ ਲਈ 11 ਹਜ਼ਾਰ ਰੁਪਏ ਭੇਜੇ ਹਨ। ਵਿਦੇਸ਼ੀ ਧਰਤੀ ਤੋਂ ਮਨੀਗ੍ਰਾਮ ਸਕੀਮ ਰਾਹੀਂ ਭੇਜੀ ਇਹ ਰਾਸ਼ੀ ਅੱਜ 'ਅਜੀਤ' ਉਪ ਦਫ਼ਤਰ ਜਗਰਾਉਂ ਦੇ ਇਸ ਪ੍ਰਤੀਨਿਧ ਨੂੰ ਪ੍ਰਾਪਤ ਹੋਈ। ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਵਾਸੀ ਪੰਜਾਬੀ ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ 'ਅਜੀਤ ਹਰਿਆਵਲ ਲਹਿਰ' ਨਾਲ ਜੁੜ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਵਿਦੇਸ਼ੀ ਧਰਤੀ 'ਤੇ ਵਸੇ ਹੋਏ ਹਨ ਪਰ ਉਨ੍ਹਾਂ ਦੀਆਂ ਭਾਵਨਾਵਾਂ ਹਮੇਸ਼ਾਂ ਪੰਜਾਬ ਨਾਲ ਜੁੜੀਆਂ ਰਹਿੰਦੀਆਂ ਅਤੇ ਉਹ ਆਪਣੀ ਮਾਤ ਭੂਮੀ ਦਾ ਸਰਵਪੱਖੀ ਵਿਕਾਸ ਚਾਹੁੰਦੇ ਹਨ।

ਹਰਭਜਨ ਸਿੰਘ ਦੀ ਯਾਦ 'ਚ 11 ਹਜ਼ਾਰ ਦਾ ਯੋਗਦਾਨ ਪਾਇਆ

ਪਿੰਡ ਨਾਨਕਸਰ (ਸਿੰਘਾਂ) ਜਲੰਧਰ ਵਿਖੇ 'ਅਜੀਤ' ਉਪ ਦਫ਼ਤਰ ਜਗਰਾਉਂ ਦੇ ਇੰਚਾਰਜ ਹਰਵਿੰਦਰ ਸਿੰਘ ਖ਼ਾਲਸਾ ਨੂੰ ਜਗਵਿੰਦਰ ਸਿੰਘ ਜੰਮੂ ਅਤੇ ਭਾਈ ਅਵਤਾਰ ਸਿੰਘ ਨਾਨਕਸਰ ਆਪਣੇ ਪਿਤਾ ਦੀ ਯਾਦ 'ਚ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਦਾ ਯੋਗਦਾਨ ਪਾਉਂਦੇ ਹੋਏ। ਤਸਵੀਰ : ਭੁਪਿੰਦਰ ਸਿੰਘ ਮੁਰਲੀ

ਜਗਰਾਉਂ, 2 ਅਗਸਤ (ਹਰਵਿੰਦਰ ਸਿੰਘ ਖ਼ਾਲਸਾ, ਸ.ਰ.)-ਪੰਜਾਬ ਅੰਦਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸੁਤੰਲਨ 'ਚ ਲਿਆਉਣ ਲਈ 'ਅਜੀਤ' ਪ੍ਰਕਾਸ਼ਨ ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਨੂੰ ਉਤਸ਼ਾਹਿਤ ਕਰਨ ਲਈ ਜਗਵਿੰਦਰ ਸਿੰਘ ਜੰਮੂ ਅਤੇ ਭਾਈ ਅਵਤਾਰ ਸਿੰਘ ਨਾਨਕਸਰ ਵਾਲਿਆਂ ਨੇ ਆਪਣੇ ਪਿਤਾ ਹਰਭਜਨ ਸਿੰਘ ਦੀ ਯਾਦ 'ਚ ਗਿਆਰਾਂ ਹਜ਼ਾਰ ਦਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਪਿਤਾ ਜੀ ਜਿਥੇ ਸਫ਼ਲ ਕਿਸਾਨ ਸਨ ਉਥੇ ਵਾਤਾਵਰਣ ਪ੍ਰੇਮੀ ਸਨ। ਉਨ੍ਹਾਂ ਦੱਸਿਆ ਕਿ 'ਅਜੀਤ' ਪ੍ਰਕਾਸ਼ਨ ਵੱਲੋਂ ਜਦੋਂ ਇਹ ਲਹਿਰ ਸ਼ੁਰੂ ਕੀਤੀ ਸੀ ਉਸ ਸਮੇਂ ਉਹ ਇਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ ਪਰ ਉਹ ਇਸ ਸਰਬ ਸਾਂਝੀ ਵਾਲਤਾ ਦੇ ਇਸ ਕਾਰਜ 'ਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ। ਇਸ ਮੌਕੇ ਪ੍ਰਸਿੱਧ ਕੀਰਤਨੀਏ ਗੁਰਚਰਨ ਸਿੰਘ ਰਸੀਆ, ਸੀਨੀਅਰ ਕਾਂਗਰਸੀ ਆਗੂ ਨਵਤੇਜ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ।

ਪੰਮੀ ਨੰਬਰਦਾਰ ਤੇ ਅਜੀਤ ਸਿੱਧੂ ਵੱਲੋਂ 11 ਹਜ਼ਾਰ ਦਾ ਯੋਗਦਾਨ

ਰਵਤਾਸ਼ ਸਿੰਘ ਪੰਮੀ ਨੰਬਰਦਾਰ ਅਤੇ ਅਜੀਤ ਸਿੰਘ ਸਿੱਧੂ ਰਿੰਕੂ ਅਜੀਤ ਹਰਿਆਵਲ ਲਹਿਰ ਵਿਚ ਯੋਗਦਾਨ ਦੇਣ ਮੌਕੇ। ਤਸਵੀਰ : ਸੁਖਜਿੰਦਰ ਸਿੰਘ ਢਿੱਲੋਂ

ਅਬੋਹਰ, 2 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਵਿੱਢੀ ਗਈ 'ਅਜੀਤ ਹਰਿਆਵਲ ਲਹਿਰ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਅੱਜ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਲਾਏ ਗਏ ਪੌਦਿਆਂ ਦੌਰਾਨ ਸਰਕਾਰੀ ਮਿਡਲ ਸਕੂਲ ਅਜੀਮਗੜ੍ਹ ਵਿਖੇ ਪੌਦੇ ਲਾਉਦ ਮੌਕੇ ਸ: ਰਵਤਾਸ ਸਿੰਘ ਪੰਮੀ ਨੰਬਰਦਾਰ ਅਤੇ ਸ: ਅਜੀਤ ਸਿੰਘ ਸਿੱਧੂ ਰਿੰਕੂ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ 'ਅਜੀਤ ਹਰਿਆਵਲ ਲਹਿਰ' ਵਿਚ ਪਾਇਆ ਗਿਆ ਹੈ। ਪੰਮੀ ਨੰਬਰਦਾਰ ਅਤੇ ਸ: ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਸਮੇਂ ਦੀ ਵੀ ਮੰਗ ਸੀ ਕਿ ਪੰਜਾਬ ਵਿਚ ਵੱਧ ਤੋਂ ਵੱਧ ਰੁੱਖ ਲਾਏ ਜਾਣ।

'ਅਜੀਤ ਹਰਿਆਵਲ ਲਹਿਰ' ਲਈ ਰੋਹਿਤ ਅਗਰਵਾਲ
ਵੱਲੋਂ 50 ਹਜ਼ਾਰ ਦਾ ਯੋਗਦਾਨ

ਜਲੰਧਰ, 1 ਅਗਸਤ (ਅਜੀਤ ਬਿਊਰੋ)- ਕੁਦਰਤੀ ਵਾਤਾਵਰਨ ਦੇ ਬਚਾਅ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਅਦਾਰਾ ਅਜੀਤ ਵੱਲੋਂ ਆਰੰਭੀ 'ਅਜੀਤ ਹਰਿਆਵਲ ਲਹਿਰ' ਤੋਂ ਪ੍ਰਭਾਵਿਤ ਹੁੰਦਿਆਂ ਅਗਰਵਾਲ ਕੰਸਟ੍ਰਕਸ਼ਨ ਕੰਪਨੀ ਕਪੂਰਥਲਾ ਦੇ ਸ੍ਰੀ ਰੋਹਿਤ ਅਗਰਵਾਲ ਨੇ 50 ਹਜ਼ਾਰ ਰੁਪਏ ਦਾ ਯੋਗਦਾਨ ਪਾਉਂਦਿਆਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਵਾਂਗ ਹਰਿਆ ਭਰਿਆ ਬਣਾਉਣ ਲਈ ਕੀਤਾ ਜਾ ਰਿਹਾ ਇਹ ਯਤਨ ਸ਼ਲਾਘਾਯੋਗ ਹੈ ਅਤੇ ਇਸ ਵਿਚ ਯੋਗਦਾਨ ਪਾਉਣਾ ਹਰ ਪੰਜਾਬੀ ਦਾ ਫਰਜ਼ ਹੈ।

'ਅਜੀਤ ਹਰਿਆਵਲ ਲਹਿਰ' ਨੇ ਸੰਗਰੂਰ ਜ਼ਿਲ੍ਹੇ
'ਚ ਕਾਇਮ ਕੀਤਾ ਰਿਕਾਰਡ

ਇਕੋ ਦਿਨ 'ਚ 17 ਹਜ਼ਾਰ ਤੋਂ ਵੱਧ ਪੌਦੇ ਲਗਾਏ
ਸੁਖਦੇਵ ਸਿੰਘ ਢੀਂਡਸਾ ਵੱਲੋਂ 21 ਹਜ਼ਾਰ ਰੁਪਏ ਦਾ ਯੋਗਦਾਨ

ਸੰਗਰੂਰ, 1 ਅਗਸਤ (ਅਜੀਤ ਬਿਊਰੋ)-'ਅਜੀਤ ਹਰਿਆਵਲ ਲਹਿਰ' ਤਹਿਤ ਅੱਜ ਸੰਗਰੂਰ ਜ਼ਿਲ੍ਹੇ ਵਿਚ 'ਅਜੀਤ' ਅਤੇ 'ਅਜੀਤ ਸਮਾਚਾਰ' ਦੇ ਪੱਤਰਕਾਰਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ, ਕੁਦਰਤ ਪ੍ਰੇਮੀਆਂ, ਸਿਆਸੀ ਸ਼ਖ਼ਸੀਅਤਾਂ, ਅਧਿਆਪਕਾਂ, ਪੰਚਾਇਤਾਂ, ਵਾਤਾਵਰਨ ਪ੍ਰੇਮੀਆਂ ਅਤੇ ਕਲੱਬਾਂ ਦੇ ਸਹਿਯੋਗ ਨਾਲ 17 ਹਜ਼ਾਰ ਤੋਂ ਵੱਧ ਪੌਦੇ ਲਗਾਏ ਜੋ ਇਸ ਜ਼ਿਲ੍ਹੇ ਦਾ ਆਪਣੇ ਆਪ ਵਿਚ ਇਕ ਰਿਕਾਰਡ ਹੈ। ਜ਼ਿਲ੍ਹੇ ਦੇ ਵੱਖ-ਵੱਖ 250 ਤੋਂ ਵੱਧ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਐਲੀਮੈਂਟਰੀ ਸਕੂਲਾਂ ਵਿਚ ਲਗਾਏ ਗਏ ਪੌਦਿਆਂ ਦੀ ਲਹਿਰ ਦਾ ਹਰ ਪਾਸਿਓਂ ਭਰਵਾਂ ਸਵਾਗਤ ਹੋਇਆ ਹੈ। ਲਾਗਲੇ ਪਿੰਡ ਬਡਰੁੱਖਾਂ ਦੇ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੂਟਾ ਲਗਾਉਣ ਦੀ ਰਸਮ ਕੱਲ੍ਹ 31 ਜੁਲਾਈ ਨੂੰ ਅਦਾ ਕਰਦਿਆਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਵੱਲੋਂ ਇਸ ਲਹਿਰ ਲਈ 21 ਹਜ਼ਾਰ ਰੁਪਏ ਭੇਟ ਕੀਤੇ। ਇਸ ਮੌਕੇ ਹੋਏ ਭਰਵੇਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ: ਢੀਂਡਸਾ ਨੇ 'ਅਜੀਤ' ਅਦਾਰੇ ਨੂੰ ਸਮੇਂ ਦੀ ਇਸ ਮੰਗ ਦੀ ਪੂਰਤੀ ਲਈ ਪਹਿਲ ਕਰਨ ਉੱਤੇ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਇਸ ਲਹਿਰ ਦਾ ਆਉਣ ਵਾਲੇ ਸਮੇਂ ਵਿਚ ਸਮਾਜ ਨੂੰ ਬਹੁਤ ਵੱਡਾ ਫਾਇਦਾ ਪਹੁੰਚੇਗਾ।

ਪਿੰਡ ਬਡਰੁੱਖਾਂ ਵਿਖੇ ਸਕੂਲ 'ਚ 'ਅਜੀਤ ਹਰਿਆਵਲ ਲਹਿਰ' ਤਹਿਤ ਪੌਦਾ ਲਗਾਉਂਦੇ ਹੋਏ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਅਤੇ ਹੋਰ। ਤਸਵੀਰ: ਦਰਸ਼ਨ ਵਧਵਾ

ਇਸ ਮੌਕੇ ਸ. ਸ. ਫੁੱਲ, ਹਲਕਾ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ, ਪੀ.ਆਰ.ਟੀ.ਸੀ ਦੇ ਚੇਅਰਮੈਨ ਸ: ਰਣਜੀਤ ਸਿੰਘ ਬਾਲੀਆਂ, ਸ੍ਰੀ ਅਮਰਜੀਤ ਸਿੰਘ ਬਡਰੁੱਖਾਂ, ਭਾਜਪਾ ਆਗੂ ਸ੍ਰੀ ਜਤਿੰਦਰ ਕਾਲੜਾ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲਹਿਰਾਗਾਗਾ ਵਿਖੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਪੌਦਾ ਲਗਾਇਆ। ਪਿੰਡ ਕਨੋਈ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ 60 ਪੌਦੇ ਲਗਾਏ ਗਏ। ਮਸਤੂਆਣਾ ਸਾਹਿਬ ਤੋਂ ਦਮਦਮੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਹਰੇੜੀ ਵਿਖੇ ਵੱਖ-ਵੱਖ ਕਿਸਮ ਦੇ 62 ਪੌਦੇ ਲਗਾਏ। ਇਸ ਮੌਕੇ ਪੌਦੇ ਲਗਾਉਣ ਦੀ ਰਸਮ ਬਲਾਕ ਕਾਂਗਰਸ ਪ੍ਰਧਾਨ ਮਹਿੰਦਰਪਾਲ ਸਿੰਘ ਭੋਲਾ ਅਤੇ ਉੱਘੇ ਵਾਤਾਵਰਣ ਪ੍ਰੇਮੀ ਪਾਲਾ ਮੱਲ ਸਿੰਗਲਾ ਨੇ ਸਾਂਝੇ ਤੌਰ 'ਤੇ ਪੌਦੇ ਲਗਾ ਕੇ ਕੀਤੀ। ਪਿੰਡ ਕੁੰਨਰਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ 94 ਦੇ ਕਰੀਬ ਵੱਖ-ਵੱਖ ਕਿਸਮ ਦੇ ਪੌਦੇ ਲਗਾਏ। ਅੱਜ ਸਰਕਾਰੀ ਐਲੀਮੈਂਟਰੀ ਸਕੂਲ ਅਕੋਈ ਸਾਹਿਬ ਵਿਖੇ ਸੰਗਰੂਰ ਦੇ ਹਲਕਾ ਵਿਧਾਇਕ ਸ: ਸੁਰਿੰਦਰਪਾਲ ਸਿੰਘ ਸਿਬੀਆ ਦੀ ਅਗਵਾਈ ਵਿਚ ਪੌਦੇ ਲਗਾਏ ਗਏ। ਸਰਕਾਰੀ ਹਾਈ ਸਕੂਲ ਪਿੰਡ ਧੂਰਾ ਦੇ ਸਕੂਲ ਕੈਂਪਸ 'ਚ ਹੈਡਮਾਸਟਰ ਰਾਮ ਚੰਦ ਸ਼ਰਮਾ ਅਤੇ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਅਗਵਾਈ 'ਚ ਬੂਟਾ ਲਗਾ ਕੇ ਸ਼ੁਰੂ ਕੀਤੀ। ਧੂਰੀ ਹਲਕੇ 'ਚ ਸਰਕਾਰੀ ਹਾਈ ਸਕੂਲ ਪਿੰਡ ਧੂਰਾ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਧੂਰਾ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਭੋਜੋਵਾਲੀ, ਸਰਕਾਰੀ ਹਾਈ ਸਕੂਲ ਪਲਾਸੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਵਾਨ, ਸਰਕਾਰੀ ਹਾਈ ਸਕੂਲ ਭੁੱਨਰਹੇੜੀ ਵਿਖੇ ਜਿੱਥੇ ਸਕੂਲ ਕੈਂਪਸ 'ਚ ਬੂਟੇ ਲਗਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ, ਨੀਲੋਵਾਲ, ਚੱਠਾ ਨਨਹੇੜਾ, ਸੰਗਤੀਵਾਲ ਅਤੇ ਸਰਕਾਰੀ ਹਾਈ ਸਕੂਲ ਛਾਜਲਾ ਵਿਖੇ ਅੱਜ 'ਅਜੀਤ ਹਰਿਆਵਲ ਲਹਿਰ' ਅਧੀਨ 400 ਪੌਦੇ ਲਗਾਏ ਗਏ। ਅਹਿਮਦਗੜ੍ਹ, ਕੁੱਪ ਕਲਾਂ, ਭੋਗੀਵਾਲ, ਰੋਹੀੜਾ, ਜੰਡਾਲੀ ਖੁਰਦ, ਇਲਾਕੇ ਦੇ ਸਕੂਲਾਂ ਵਿਚ ਵੱਖ ਵੱਖ ਕਿਸਮ ਦੇ 1200 ਬੂਟੇ ਲਗਾਏ ਗਏ। ਕਸਬਾ ਧਰਮਗੜ੍ਹ ਅਤੇ ਨੇੜਲੇ ਪਿੰਡਾਂ ਦੇ ਸਰਕਾਰੀ ਸਕੂਲਾਂ 400 ਦੇ ਕਰੀਬ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਧੂਰੀ ਹਲਕੇ ਦੇ ਜਹਾਂਗੀਰ, ਬਮਾਲ, ਹਥਨ, ਘਨੌਰ ਕਲਾਂ, ਬੱਲਮਗੜ੍ਹ ਵਿਖੇ 400 ਬੂਟੇ ਲਗਾਏ ਗਏ। ਲੌਂਗੋਵਾਲ ਹਲਕੇ ਦੇ ਪਿੰਡ ਸ਼ੇਰੋਂ, ਨਮੋਲ, ਲੋਹਾਖੇੜਾ, ਜੈਦ ਪੱਤੀ, ਲੌਂਗੋਵਾਲ, ਮੰਡੇਰ ਕਲਾਂ, ਢੱਡਰੀਆਂ, ਸਾਹੋਕੇ, ਤਕੀਪੁਰ ਵਿਚ 400 ਬੂਟੇ ਲਗਾਏ ਜਾਣ ਦਾ ਸਮਾਚਾਰ ਹੈ। ਸਰਕਾਰੀ ਸੀਨੀਅਰ ਸੈਕਡਰੀ ਸਕੂਲ ਸ਼ੇਰਪੁਰ, ਸਰਕਾਰੀ ਹਾਈ ਸਕੂਲ ਖੇੜੀ ਕਲਾਂ, ਸਰਕਾਰੀ ਹਾਈ ਸਕੂਲ ਕਾਤਰੋਂ, ਸਰਕਾਰੀ ਹਾਈ ਸਕੂਲ ਈਨਾ ਬਾਜਵਾ ਵਿਖੇ 773 ਬੂਟੇ ਲਗਾਏ ਗਏ। ਲਹਿਰਾਗਾਗਾ ਹਲਕੇ ਵਿਚ 1400, ਭਵਾਨੀਗੜ੍ਹ ਹਲਕੇ ਵਿਚ 800, ਚੀਮਾ ਮੰਡੀ ਹਲਕੇ ਵਿਚ 495, ਦਿੜ੍ਹਬਾ ਹਲਕੇ ਵਿਚ 975, ਛਾਜਲੀ ਹਲਕੇ ਵਿਚ 400, ਖਨੌਰੀ ਹਲਕੇ ਵਿਚ 1170 ਬੂਟੇ ਲਗਾਏ ਜਾਣ ਦਾ ਸਮਾਚਾਰ ਹੈ। ਅਮਰਗੜ੍ਹ ਵਿਚ 1000 ਬੂਟੇ ਲਗਾਏ ਗਏ। ਨਦਾਮਪੁਰ ਵਿਚ 400, ਘਰਾਚੋਂ ਵਿਚ 350, ਧੂਰੀ ਹਲਕੇ ਵਿਚ 950, ਸ਼ੇਰਪੁਰ ਵਿਚ 773, ਸੰਦੌੜ ਹਲਕੇ ਵਿਚ 1060, ਜਾਖਲ ਹਲਕੇ ਵਿਚ 330, ਕੌਹਰੀਆਂ 340, ਧਰਮਗੜ੍ਹ 395 ਅਤੇ ਜਖੇਪਲ ਹਲਕੇ ਵਿਚ 327 ਪੌਦੇ ਲਗਾਏ ਜਾਣ ਦਾ ਸਮਾਚਾਰ ਹੈ। ਇਸੇ ਤਰ੍ਹਾਂ ਹੀ ਮਾਲੇਰਕੋਟਲਾ ਹਲਕੇ ਵਿਚ 500 ਪੌਦੇ ਲਗਾਏ ਜਾਣ ਦਾ ਸਮਾਚਾਰ ਹੈ।

'ਅਜੀਤ ਪ੍ਰਕਾਸ਼ਨ ਸਮੂਹ' ਦੇ ਪੱਤਰਕਾਰਾਂ ਜਿਨ੍ਹਾਂ ਨੇ ਅੱਜ ਦੀ ਇਸ ਲਹਿਰ ਵਿਚ ਅਹਿਮ ਯੋਗਦਾਨ ਪਾਇਆ ਉਨ੍ਹਾਂ ਦੇ ਨਾਂਅ ਹੇਠ ਲਿਖੇ ਅਨੁਸਾਰ ਹਨ:- ਸੰਗਰੂਰ ਤੋਂ ਦਫਤਰ ਦੇ ਇੰਚਾਰਜ ਐਸ. ਐਸ. ਫੁੱਲ, ਅਨੰਦ ਲਾਲ ਗਾਂਧੀ, ਗੁਰਜੰਟ ਸਿੰਘ ਆਹੀ, ਸੁਖਵਿੰਦਰ ਸਿੰਘ ਬਾਵਾ, ਬੀਰਇੰਦਰ ਸਿੰਘ ਬਨਭੌਰੀ, ਮਸਤੂਆਣਾ ਸਾਹਿਬ ਤੋਂ ਸਤਨਾਮ ਸਿੰਘ ਦਮਦਮੀ, ਧੂਰੀ ਤੋਂ ਨਰਿੰਦਰ ਸੇਠ, ਮਨੋਹਰ ਸਿੰਘ ਸੱਗੂ, ਛਾਜਲੀ ਤੋਂ ਕੁਲਦੀਪ ਕੁਮਾਰ ਸ਼ਰਮਾ, ਅਹਿਮਦਗੜ੍ਹ ਤੋਂ ਰਵਿੰਦਰਪੁਰੀ, ਤਜਿੰਦਰ ਸਿੰਘ ਬਿੰਜੀ, ਬਿੰਦਰਾ, ਚਹਿਲ, ਲੌਂਗੋਵਾਲ ਤੋਂ ਵਿਨੋਦ ਸ਼ਰਮਾ, ਲਹਿਰਾਗਾਗਾ ਤੋਂ ਕਮਲਜੀਤ ਸਿੰਘ ਢੀਂਡਸਾ, ਅਸ਼ੋਕ ਗਰਗ, ਭਵਾਨੀਗੜ੍ਹ ਤੋਂ ਰਣਧੀਰ ਸਿੰਘ ਫੱਗੂਵਾਲਾ, ਜਰਨੈਲ ਸਿੰਘ ਮਾਝੀ, ਚੀਮਾ ਮੰਡੀ ਤੋਂ ਜਸਵਿੰਦਰ ਸਿੰਘ, ਜੁਗਰਾਜ ਮਾਨ, ਦਲਜੀਤ ਸਿੰਘ ਮੱਕੜ, ਦਿੜ੍ਹਬਾ ਮੰਡੀ ਤੋਂ ਪਰਵਿੰਦਰ ਸੋਨੂ, ਹਰਬੰਸ ਸਿੰਘ ਛਾਜਲੀ, ਖਨੌਰੀ ਮੰਡੀ ਤੋਂ ਪਰਮਜੀਤ ਸਿੰਘ ਚੋਪੜਾ, ਬਲਵਿੰਦਰ ਸਿੰਘ ਥਿੰਦ, ਅਮਰਗੜ੍ਹ ਤੋਂ ਹਰਿੰਦਰ ਸਿੰਘ, ਸਤੀਸ਼ ਚੌਂਦਾ, ਨਾਦਾਮਪੁਰ ਤੋਂ ਹਰਜੀਤ ਸਿੰਘ ਨਿਰਮਾਣ, ਘਰਾਚੋਂ ਤੋਂ ਕਮਲਜੀਤ ਸਿੰਘ ਘੁਮਾਣ, ਸੰਦੌੜ ਤੋਂ ਜਗਪਾਲ ਸਿੰਘ ਸੰਧੂ, ਕੇਵਲ ਸਿੰਘ ਸਹੋਤਾ, ਮੰਗੀ, ਜਗਤਾਰ, ਮੇਜਰ, ਮਲੇਰਕੋਟਲਾ ਤੋਂ ਜਸਵੀਰ ਕੁਠਾਲਾ, ਪਾਰਸ ਜੈਨ, ਮਹਿਲਾ ਚੌਕ ਤੋਂ ਬੇਅੰਤ ਸਿੰਘ ਬੜਿੰਗ।

ਨਾਹਰ ਸਿੰਘ ਚੀਮਨਾ ਵੱਲੋਂ 21 ਹਜ਼ਾਰ ਦਾ ਯੋਗਦਾਨ

ਨਾਹਰ ਸਿੰਘ ਚੀਮਨਾ

ਜਗਰਾਉਂ, 1 ਅਗਸਤ (ਜੋਗਿੰਦਰ ਸਿੰਘ)-'ਅਜੀਤ ਹਰਿਆਵਲ ਲਹਿਰ' ਲੋਕ ਲਹਿਰ ਬਣ ਚੁੱਕੀ ਹੈ। ਵਾਤਾਵਰਣ ਦੀ ਸ਼ੁੱਧਤਾ ਲਈ ਵਿੱਢੇ ਇਸ ਉਪਰਾਲੇ 'ਚ ਹੁਣ ਹਰ ਪੰਜਾਬੀ ਆਪਣਾ ਯੋਗਦਾਨ ਪਾ ਰਿਹਾ। ਉਪਰੋਕਤ ਪ੍ਰਗਟਾਵਾ ਅੱਜ ਇਥੇ ਸੀਨੀਅਰ ਕਾਂਗਰਸੀ ਆਗੂ ਤੇ ਜਗਰਾਉਂ ਭਲਾਈ ਮੰਚ ਦੇ ਮੀਤ ਪ੍ਰਧਾਨ ਨਾਹਰ ਸਿੰਘ ਚੀਮਨਾ ਨੇ ਇਸ ਲਹਿਰ ਵਿਚ 21 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਣ 'ਚ ਵੱਧ ਰਹੇ ਪ੍ਰਦੂਸ਼ਣ ਕਾਰਨ ਅੱਜ ਲੋਕ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਨ ਅਤੇ ਸਥਿਤੀ ਇਹ ਬਣ ਚੁੱਕੀ ਹੈ ਕਿ ਵੱਡੇ ਸ਼ਹਿਰਾਂ 'ਚ ਸਾਡਾ ਆਲਾ-ਦੁਆਲਾ ਸਾਹ ਲੈਣ ਯੋਗ ਵੀ ਨਹੀਂ ਰਿਹਾ। ਸ: ਚੀਮਨਾ ਵੱਲੋਂ 21 ਹਜ਼ਾਰ ਰੁਪਏ ਦਾ ਯੋਗਦਾਨ ਆਪਣੇ ਪੁੱਤਰ ਅਵਤਾਰ ਸਿੰਘ ਚੀਮਨਾ ਪ੍ਰਧਾਨ ਲੰਡਨ ਓਵਰਸੀਜ਼ ਕਾਂਗਰਸ ਦੇ ਉਤਸ਼ਾਹ ਕਰਕੇ ਭੇਜਿਆ ਗਿਆ। ਇਸ ਮੌਕੇ ਯੂਥ ਆਗੂ ਬੱਬੂ ਚੀਮਨਾ ਵੀ ਹਾਜ਼ਰ ਸਨ।

ਪਰਮਜੀਤ ਸਿੰਘ ਮਹੇਰਨਾ ਵਲੋਂ 11 ਹਜ਼ਾਰ ਦਾ ਯੋਗਦਾਨ

ਅਹਿਮਦਗੜ੍ਹ, 31 ਜੁਲਾਈ (ਪੁਰੀ)-ਪਿੰਡ ਮਹੇਰਨਾ ਕਲਾਂ ਦੇ ਵਸਨੀਕ ਸ. ਪਰਮਜੀਤ ਸਿੰਘ ਮਹੇਰਨਾ ਨੇ ਆਪਣੇ ਪਿਤਾ ਸ. ਸੁੱਚਾ ਸਿੰਘ ਮਹੇਰਨਾ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ ਪੱਤਰਕਾਰ ਰਵਿੰਦਰ ਪੁਰੀ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕਰਨ ਸਮੇਂ ਕਿਹਾ ਕਿ ਅਦਾਰਾ 'ਅਜੀਤ' ਨੇ ਮਨੁੱਖਤਾ ਦੀ ਸੇਵਾ ਲਈ ਇਹ ਸਭ ਤੋਂ ਵਡਮੁੱਲਾ ਉਪਰਾਲਾ ਕੀਤਾ ਹੈ। ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਚੰਗੇ ਵਾਤਾਵਰਣ ਦਾ ਆਨੰਦ ਮਾਨਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਹਿਰ 'ਚ ਵੱਧ ਤੋਂ ਵੱਧ ਯੋਗਦਾਨ ਪਾਉਣ।

ਅਮਰਪ੍ਰੀਤ ਸਿੰਘ ਵੱਲੋਂ 11 ਹਜ਼ਾਰ ਦਾ ਯੋਗਦਾਨ

ਅੰਮ੍ਰਿਤਸਰ, 31 ਜੁਲਾਈ (ਹਰਮਿੰਦਰ ਸਿੰਘ)-'ਅਜੀਤ ਹਰਿਆਵਲ ਲਹਿਰ' ਦੀ ਹਰ ਪਾਸੇ ਤੋਂ ਸ਼ਲਾਘਾ ਕੀਤੀ ਜਾ ਰਹੀ ਹੈ। ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਹਰਾ-ਭਰਾ ਬਣਾਉਣ ਲਈ ਸ਼ੁਰੂ ਕੀਤੀ ਇਸ ਲਹਿਰ 'ਚ ਯੂਥ ਅਕਾਲੀ ਦਲ ਦੇ ਆਗੂ ਅਤੇ ਆਸ਼ਿਆਨਾ ਅਸਟੇਟ ਫ਼ਤਹਿਗੜ੍ਹ ਚੂੜੀਆਂ ਰੋਡ ਦੇ ਡਾਇਰੈਕਟਰ ਸ: ਅਮਰਪ੍ਰੀਤ ਸਿੰਘ ਅੰਮੂ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ। ਇਹ ਰਾਸ਼ੀ ਸ: ਅੰਮੂ ਗੁੰਮਟਾਲਾ ਨੇ ਅੰਮ੍ਰਿਤਸਰ ਉੱਪ ਦਫ਼ਤਰ ਵਿਖੇ ਵਿਸ਼ੇਸ਼ ਪ੍ਰਤੀਨਿਧ ਹਰਮਿੰਦਰ ਸਿੰਘ ਨੂੰ ਭੇਂਟ ਕਰਦਿਆ ਯੂਥ ਅਕਾਲੀ ਦਲ ਵਰਕਰਾਂ ਨੂੰ ਇਸ ਕਾਰਜ ਲਈ ਵੱਧ ਚੜ੍ਹਕੇ ਅੱਗੇ ਆਉਣ ਦੀ ਅਪੀਲ ਕੀਤੀ।

ਗੁਰਪਿਆਰ ਸਿੰਘ ਧਾਲੀਵਾਲ ਵੱਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਾਦਨ ਦੇਣ ਸਮੇਂ
ਜੈਤੋ ਮੰਡੀ ਦੇ ਆੜਤੀ ਗੁਰਲਾਲ ਸਿੰਘ ਧਾਲੀਵਾਲ ਆਪਣੇ ਪਰਿਵਾਰ ਨਾਲ।

ਬਠਿੰਡਾ, 31 ਜੁਲਾਈ (ਹੁਕਮ ਚੰਦ ਸ਼ਰਮਾ)-ਹਲਕਾ ਜੈਤੋ ਮੰਡੀ ਦੇ ਕਮਿਸ਼ਨ ਏਜੰਟ ਗੁਰਲਾਲ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਪਤਨੀ ਹਰਮਨ ਧਾਲੀਵਾਲ ਨੇ 'ਅਜੀਤ ਹਰਿਆਵਲ ਲਹਿਰ' ਸ਼ਲਾਘਾ ਕਰਦਿਆ ਆਪਣੇ ਬੇਟੇ ਵਰਿੰਦਰ ਸਿੰਘ ਧਾਲੀਵਾਲ ਅਤੇ ਬੇਟੀ ਗੁਰਅਵਰੀਤ ਉਰਫ਼ ਨੂਰ ਧਾਲੀਵਾਲ ਦੇ ਜਮਨ ਦਿਨ ਨੂੰ ਸਮਰਪਿਤ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਯੋਗਦਾਨ ਪਾਇਆ। ਇਸ ਮੌਕੇ ਗੁਰਲਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਅੰਦਰ ਬੂਟੇ ਲਾਉਣ ਲਈ ਸ਼ੁਰੂ ਕੀਤੀ ਲਹਿਰ ਨੂੰ ਭਰਵਾ ਹੁੰਗਾਰਾ ਦੇਣਗੇ। ਇਸ ਮੌਕੇ ਮਨਜੀਤ ਸਿੰਘ ਧਾਲੀਵਾਲ ਕੰਧ ਵਾਲਾ ਨੇ ਵੀ ਇਸ ਲਹਿਰ ਦੀ ਪ੍ਰਸੰਸ਼ਾ ਕੀਤੀ।

ਤੇਜਿੰਦਰ ਸਿੰਘ ਸੇਖੋਂ ਯੂ. ਕੇ. ਵੱਲੋਂ 'ਅਜੀਤ ਹਰਿਆਵਲ ਲਹਿਰ'
ਲਈ 51 ਹਜ਼ਾਰ ਦਾ ਸਹਿਯੋਗ

ਲੰਡਨ, 30 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੜੂੰਦੀ ਦੇ ਜੰਮਪਲ, ਲੰਡਨ ਦੇ ਮਸ਼ਹੂਰ ਵਪਾਰੀ ਅਤੇ 'ਕਾਮਯਾਬ ਨੌਜਵਾਨ ਉਦਯੋਗਪਤੀ' ਸਨਮਾਨ ਜੇਤੂ ਜਤਿੰਦਰ ਸਿੰਘ ਸੇਖੋਂ ਨੇ 'ਅਜੀਤ' ਵੱਲੋਂ ਆਰੰਭੀ 'ਹਰਿਆਵਲ ਲਹਿਰ' ਲਈ 51 ਹਜ਼ਾਰ ਰੁਪਏ ਯੋਗਦਾਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਪ੍ਰਦੂਸ਼ਣ ਕਰਕੇ ਹੀ ਕਈ ਬਿਮਾਰੀਆਂ ਫੈਲ ਰਹੀਆਂ ਹਨ। ਚੰਗੇ ਅਤੇ ਨਰੋਏ ਪੰਜਾਬ ਦੀ ਸਿਰਜਨਾ ਲਈ 'ਅਜੀਤ' ਨੇ ਹਮੇਸ਼ਾ ਅਗਾਂਹਵਧੂ ਭੂਮਿਕਾ ਨਿਭਾਈ ਹੈ, ਪੱਤਰਕਾਰੀ, ਸਮਾਜ ਨੂੰ ਸਹੀ ਦਿਸ਼ਾ ਦੇਣ ਦੇ ਨਾਲ-ਨਾਲ ਚੰਗੀ ਅਤੇ ਤੰਦਰੁਸਤ ਸਿਹਤ ਲਈ ਫਿਕਰਮੰਦ ਹੁੰਦਿਆਂ ਰੁੱਖ ਲਗਾਉਣ ਦਾ ਜੋ ਕਾਰਜ ਆਰੰਭਿਆ ਹੈ, ਉਹ ਅਤਿ-ਸ਼ਲਾਘਾਯੋਗ ਹੈ।

ਬਲਜੀਤ ਸਿੰਘ ਕੁੰਭੜਾ ਅਤੇ ਕਪੂਰ ਸਿੰਘ ਕੁੰਭੜਾ ਵੱਲੋਂ
'ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਦਾ ਸਹਿਯੋਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜੁਲਾਈ (ਕੇ. ਐੱਸ. ਰਾਣਾ)-ਅਦਾਰਾ ਅਜੀਤ ਵੱਲੋਂ ਚਲਾਈ 'ਅਜੀਤ ਹਰਿਆਵਲ ਲਹਿਰ' ਦੀ ਭਰਪੂਰ ਸ਼ਲਾਘਾ ਕਰਦਿਆਂ ਸ: ਬਲਜੀਤ ਸਿੰਘ ਕੁੰਭੜਾ ਮੁਹਾਲੀ, ਸਕੱਤਰ ਕਿਸਾਨ ਹਿੱਤ ਬਚਾਊ ਕਮੇਟੀ, ਸਾਬਕਾ ਜਨਰਲ ਸਕੱਤਰ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਰਾਜ ਅਤੇ ਸੀਨੀਅਰ ਅਕਾਲੀ ਆਗੂ ਅਤੇ ਉਨ੍ਹਾਂ ਦੇ ਪਿਤਾ ਸ: ਕਪੂਰ ਸਿੰਘ ਸੇਵਾ ਮੁਕਤ ਜੁਆਇੰਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਪੰਜਾਬ ਨੇ ਅਜੀਤ ਉਪ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਇਸ ਲਹਿਰ ਵਿਚ 51 ਹਜ਼ਾਰ ਦਾ ਯੋਗਦਾਨ ਪਾਉਂਦਿਆਂ ਕਿਹਾ ਕਿ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਚਲਾਈ ਇਸ ਲਹਿਰ ਨਾਲ ਗੰਧਲਾ ਹੋ ਰਿਹਾ ਵਾਤਾਵਰਣ ਬਚ ਸਕੇਗਾ। ਉਨ੍ਹਾਂ ਅਜੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਚਲਾਈ ਇਸ ਲਹਿਰ ਨਾਲ ਵਾਤਾਵਰਣ ਸਾਫ ਹੋਵੇਗਾ ਅਤੇ ਬਾਰਿਸ਼ਾਂ ਦੀ ਜੋ ਕਮੀ ਮਹਿਸੂਸ ਹੋ ਰਹੀ ਹੈ ਉਹ ਵੀ ਦਰੱਖਤ ਲੱਗਣ ਨਾਲ ਦੂਰ ਹੋ ਜਾਵੇਗੀ।

ਭਾਈ ਮਨਜੀਤ ਸਿੰਘ ਵੱਲੋਂ 21 ਹਜ਼ਾਰ ਦਾ ਯੋਗਦਾਨ

ਪੇਡਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਆਪਣੇ ਸਪੁੱਤਰ ਕੰਵਰਚੜਤ ਸਿੰਘ ਗਿੱਲ ਨਾਲ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਚੈੱਕ ਉਪ ਦਫ਼ਤਰ ਅੰਮ੍ਰਿਤਸਰ ਦੇ ਇੰਚਾਰਜ ਸ: ਸੁਖਵਿੰਦਰਜੀਤ ਸਿੰਘ ਬਹੋੜੂ ਅਤੇ ਸ: ਰੇਸ਼ਮ ਸਿੰਘ ਨੂੰ ਦਿੰਦੇ ਹੋਏ। ਤਸਵੀਰ : ਹਰਜੀਤ ਸਿੰਘ

ਅੰਮ੍ਰਿਤਸਰ, 30 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ, ਰੇਸ਼ਮ ਸਿੰਘ)-'ਅਜੀਤ ਹਰਿਆਵਲ ਲਹਿਰ' ਭਵਿੱਖ ਲਈ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਇਸ ਲਹਿਰ 'ਚ 21 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਮੌਕੇ ਕਹੇ। ਆਪਣੇ ਸਪੁੱਤਰ ਸ: ਕੰਵਰਚੜਤ ਸਿੰਘ ਗਿੱਲ ਨਾਲ ਉਚੇਚੇ ਤੌਰ 'ਤੇ ਉਪ ਦਫ਼ਤਰ ਪੁੱਜੇ ਭਾਈ ਮਨਜੀਤ ਸਿੰਘ ਨੇ ਇਸ ਲਹਿਰ ਦੀ ਸ਼ਲਾਘਾ ਕਰਦਿਆ ਹੋਰ ਸਮਾਜਿਕ ਜਥੇਬੰਦੀਆਂ ਨੂੰ ਵੀ 'ਅਜੀਤ ਹਰਿਆਵਲ ਲਹਿਰ' ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਹਰਦਿਆਲ ਸਿੰਘ ਅਮਨ ਵੱਲੋਂ 11000 ਦਾ ਯੋਗਦਾਨ

ਸ: ਹਰਦਿਆਲ ਸਿੰਘ ਅਮਨ ਲੁਧਿਆਣਾ ਉੱਪ ਦਫ਼ਤਰ ਵਿਖੇ ਗੁਰਿੰਦਰ ਸਿੰਘ ਨੂੰ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਿੰਦੇ ਹੋਏ। ਤਸਵੀਰ: ਹਰਿੰਦਰ ਸਿੰਘ ਕਾਕਾ

ਲੁਧਿਆਣਾ, 30 ਜੁਲਾਈ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ, ਸਮਾਜ ਸੇਵੀ ਜਥੇਬੰਦੀ ਨਿਊ ਹੋਪ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪੰਜਾਬੀ ਸਾਹਿਤ ਅਕਾਦਮੀ ਅਤੇ ਹੋਰ ਕਈ ਸੰਗਠਨਾਂ ਨਾਲ ਜੁੜੇ ਉਘੇ ਆਗੂ ਸ: ਹਰਦਿਆਲ ਸਿੰਘ ਅਮਨ ਨੇ 'ਅਜੀਤ ਹਰਿਆਵਲ ਲਹਿਰ' ਲਈ 11000 ਰੁਪਏ ਦਾ ਯੋਗਦਾਨ ਪਾਇਆ ਹੈ। '
ਅਜੀਤ' ਦੇ ਇਸ ਪ੍ਰਤੀਨਿਧ ਨੂੰ ਇਹ ਰਕਮ ਪ੍ਰਦਾਨ ਕਰਦਿਆਂ ਸ: ਅਮਨ ਨੇ ਕਿਹਾ ਕਿ ਇਸ ਮੁਹਿੰਮ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਐਨ. ਓ. ਸੀ. ਕੰਸਲਟੈਂਟ ਵੱਲੋਂ 11 ਹਜ਼ਾਰ ਦਾ ਯੋਗਦਾਨ

ਐਨ. ਓ. ਐਸ. ਅੰਮ੍ਰਿਤਪਾਲ ਸਿੰਘ ਪੰਨੂੰ ਤੇ ਡਾ: ਪਲਵਿੰਦਰ ਸਿੰਘ

ਅੰਮ੍ਰਿਤਸਰ, 30 ਜੁਲਾਈ (ਬਹੋੜੂ)-'ਅਜੀਤ ਹਰਿਆਵਲ ਲਹਿਰ' ਹੁਣ ਲੋਕ ਲਹਿਰ ਬਣ ਗਈ ਹੈ ਅਤੇ ਪੰਜਾਬ ਦਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਇਸ ਲਹਿਰ ਨਾਲ ਸਾਫ਼ ਸੁਥਰਾ ਤੇ ਹਰਿਆ-ਭਰਿਆ ਹੋਵੇਗਾ। ਇਹ ਵਿਚਾਰ ਐਨ. ਓ. ਸੀ. ਕੰਸਲਟੈਂਟ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਪੰਨੂੰ, ਡਾ: ਪਲਵਿੰਦਰ ਸਿੰਘ ਅਤੇ ਨਵਜੋਤ ਸਿੰਘ ਨੇ ਇਸ ਲਹਿਰ ਲਈ 11 ਹਜ਼ਾਰ ਦਾ ਯੋਗਦਾਨ ਪਾਉਂਦਿਆਂ ਪ੍ਰਗਟ ਕੀਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਹਿਰ 'ਚ ਯੋਗਦਾਨ ਪਾ ਕੇ ਇਸ ਨੂੰ ਪ੍ਰਫੁੱਲਿਤ ਕਰਨ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

ਬਿੱਟੂ ਔਲਖ ਵੱਲੋਂ 12 ਹਜ਼ਾਰ ਦਾ ਯੋਗਦਾਨ

ਰਾਮ ਤੀਰਥ, 30 ਜੁਲਾਈ (ਧਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਜਥਾ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਖਜ਼ਾਨਚੀ ਹਲਕਾ ਰਾਜਾਸਾਂਸੀ ਦੇ ਸੀਨੀਅਰ ਨੌਜਵਾਨ ਆਗੂ ਅਤੇ ਪਿੰਡ ਵੈਰੋਕੇ ਦੇ ਸਰਪੰਚ ਸ: ਮਨਿੰਦਰ ਸਿੰਘ ਬਿੱਟੂ ਔਲਖ ਨੇ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ 'ਤੇ ਜੰਗਲ ਕੱਟੇ ਜਾ ਰਹੇ ਹਨ, ਪਰ ਉਨ੍ਹਾਂ ਦੀ ਪੂਰਤੀ ਲਈ ਬਹੁਤ ਘੱਟ ਪੌਦੇ ਲਗਾਏ ਗਏ ਹਨ। 'ਅਜੀਤ' ਵੱਲੋਂ ਸ਼ੁਰੂ ਕੀਤੀ ਲਹਿਰ ਰੁੱਖਾਂ ਦੀ ਥੁੜ ਨੂੰ ਪੂਰਾ ਕਰਨ ਲਈ ਵੱਡਾ ਯੋਗਦਾਨ ਪਾਵੇਗੀ। ਸ: ਬਿੱਟੂ ਔਲਖ ਨੇ ਇਸ ਲਹਿਰ ਲਈ 12 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ।

ਵਿਧਾਇਕ ਜੱਸੀ ਖੰਗੂੜਾ ਵੱਲੋਂ 'ਅਜੀਤ ਹਰਿਆਵਲ ਲਹਿਰ'
'ਚ 51000 ਦਾ ਯੋਗਦਾਨ

ਜੱਸੀ ਖੰਗੂੜਾ

ਡੇਹਲੋਂ, 29 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਪੰਜਾਬ ਅੰਦਰ 'ਅਜੀਤ ਹਰਿਆਵਲ ਲਹਿਰ'ਦੀ ਸ਼ੁਰੂਆਤ ਨੇ ਦਰਸਾ ਦਿੱਤਾ ਹੈ ਕਿ 'ਅਦਾਰਾ ਅਜੀਤ' ਸਮਾਜ ਪ੍ਰਤੀ ਹਮੇਸ਼ਾ ਚਿੰਤਤ ਰਹਿੰਦਾ ਹੈ ਜਿਸ ਨੇ ਸਮੇਂ-ਸਮੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਆਵਾਜ਼ ਬੁਲੰਦ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਈਆਂ ਹਨ। ਇਹ ਸ਼ਬਦ ਨੌਜਵਾਨ ਕਾਂਗਰਸੀ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ 'ਅਜੀਤ ਹਰਿਆਵਲ ਲਹਿਰ' 'ਚ 51 ਹਜ਼ਾਰ ਦਾ ਯੋਗਦਾਨ ਪਾਉਣ ਸਮੇਂ ਕਹੇ। ਵਿਧਾਇਕ ਜੱਸੀ ਖੰਗੂੜਾ ਨੇ ਅੱਗੇ ਕਿਹਾ ਕਿ ਦਿਨ-ਬ-ਦਿਨ ਦਰੱਖਤਾਂ ਦੀ ਕਟਾਈ ਵੱਡੀ ਪੱਧਰ 'ਤੇ ਹੋ ਰਹੀ ਹੈ ਜਿਸ ਕਾਰਨ ਵਾਤਾਵਰਨ ਅਸ਼ੁੱਧ ਹੁੰਦਾ ਜਾ ਰਿਹਾ ਹੈ ਅਤੇ ਜੋ ਸਮੁੱਚੀ ਮਨੁੱਖਤਾ ਲਈ ਹਾਨੀਕਾਰਕ ਸਾਬਤ ਹੋਵੇਗਾ ਜਿਸ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੋਰ ਸਮਾਜਿਕ ਕਾਰਜਾਂ ਦੇ ਨਾਲ-ਨਾਲ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਵਿਧਾਇਕ ਜੱਸੀ ਖੰਗੂੜਾ ਨੇ ਅੱਗੇ ਕਿਹਾ ਕਿ ਸਮਾਜ ਨੂੰ ਦੂਸ਼ਿਤ ਵਾਤਾਵਰਨ ਤੋਂ ਬਚਾਉਣ ਲਈ 'ਅਜੀਤ ਪ੍ਰਕਾਸ਼ਨ ਸਮੂਹ' ਨੇ 'ਅਜੀਤ ਹਰਿਆਵਲ ਲਹਿਰ' ਅਧੀਨ ਪੰਜਾਬ ਅੰਦਰ ਇਕ ਕਰੋੜ ਬੂਟੇ ਲਗਾਉਣ ਦਾ ਜੋ ਕਦਮ ਚੁੱਕਿਆ ਹੈ, ਉਹ ਸ਼ਲਾਘਾਯੋਗ ਤਾਂ ਹੈ ਹੀ ਪਰ ਅਜਿਹੀ ਉਸਾਰੂ ਸੋਚ ਨੇ ਸਾਬਤ ਕਰ ਦਿੱਤਾ ਹੈ ਕਿ ਅਦਾਰਾ 'ਅਜੀਤ' ਹਮੇਸ਼ਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਦੱਈ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਆਉ ਅਸੀਂ ਵੀ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਸ਼ੁਰੂ ਕੀਤੀ ਹਰਿਆਵਲ ਲਹਿਰ 'ਚ ਹਿੱਸਾ ਪਾਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦੇਣ 'ਚ ਸਾਡਾ ਸਭਨਾਂ ਦਾ ਯੋਗਦਾਨ ਪੈ ਸਕੇ। ਇਸ ਸਮੇਂ ਸ: ਹਰਬੰਸ ਸਿੰਘ ਕੰਵਲ ਸਾਬਕਾ ਮੇਅਰ ਲੰਡਨ, ਪੀ. ਏ. ਸ: ਰਣਜੀਤ ਸਿੰਘ ਮਾਂਗਟ, ਸੁਖਪਾਲ ਸਿੰਘ ਸੈਂਪੀ ਭਨੋਹੜ ਮੌਜੂਦ ਸਨ।

ਬਲਦੀਪ ਸਿੰਘ ਗਿੱਲ ਕੈਨੇਡਾ ਵੱਲੋਂ 21 ਹਜ਼ਾਰ ਦਾ ਯੋਗਦਾਨ

ਬਲਦੀਪ ਸਿੰਘ ਗਿੱਲ ਕੈਨੇਡਾ

ਜਲੰਧਰ, 29 ਜੁਲਾਈ (ਮੇਜਰ ਸਿੰਘ)-ਕੈਨੇਡਾ 'ਚ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ ਵਿਚ ਰਹਿੰਦੇ ਤੇ ਗੜ੍ਹਸ਼ੰਕਰ ਨੇੜਲੇ ਪਿੰਡ ਅਕਾਲਗੜ੍ਹ ਦੇ ਜੰਮਪਲ ਸ੍ਰੀ ਬਲਦੀਪ ਸਿੰਘ ਨੇ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ 'ਅਜੀਤ' ਵੱਲੋਂ ਸ਼ੁਰੂ ਕੀਤੇ ਇਸ ਕਾਰਜ ਦੀ ਦੁਨੀਆ ਭਰ 'ਚ ਵਸੇ ਸਮੂਹ ਪੰਜਾਬੀ ਪ੍ਰਸੰਸਾ ਕਰ ਰਹੇ ਹਨ। ਪੌਦੇ ਲਗਾਉਣ ਤੇ ਵਾਤਾਵਰਨ ਬਚਾਉਣ ਦੀ ਮੁਹਿੰਮ ਦੁਨੀਆ ਭਰ ਵਿਚ ਚਲ ਰਹੀ ਹੈ ਤੇ 'ਅਜੀਤ' ਵੱਲੋਂ ਆਰੰਭੇ ਇਸ ਕਾਰਜ ਨੇ ਪੰਜਾਬੀਆਂ ਦਾ ਮਾਣ ਉੱਚਾ ਕੀਤਾ ਹੈ।਼ਘ

ਮਨਜਿੰਦਰ ਬੱਲ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਮਨਜਿੰਦਰ ਸਿੰਘ ਬੱਲ

ਬਟਾਲਾ, 29 ਜੁਲਾਈ (ਕਮਲ ਕਾਹਲੋਂ)-'ਅਜੀਤ ਹਰਿਆਵਲ ਲਹਿਰ' ਦੀ ਭਰਪੂਰ ਸ਼ਲਾਘਾ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਪੀ. ਪੀ. ਪੀ. ਆਗੂ ਸ: ਮਨਜਿੰਦਰ ਸਿੰਘ ਬੱਲ ਲੇ ਕਿਹਾ ਕਿ ਅਦਾਰਾ 'ਅਜੀਤ' ਇਸ ਲਹਿਰ ਲਈ ਵਧਾਈ ਦਾ ਪਾਤਰ ਹੈ, ਜਿਸ ਨੇ ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਹੇ ਪੰਜਾਬ ਦੇ ਵਾਤਾਵਰਨ ਨੂੰ ਸੰਭਾਲਣ ਲਈ ਬਹੁਤ ਵਧੀਆ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਲਹਿਰ ਵਿਚ ਭਰਪੂਰ ਯੋਗਦਾਨ ਪਾਉਣ ਲਈ ਪੀ.ਪੀ.ਪੀ. ਦੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ ਕਿ ਉਹ ਇਸ ਲਹਿਰ ਤਹਿਤ ਲਾਏ ਜਾ ਰਹੇ ਪੌਦਿਆਂ ਦੀ ਦੇਖਭਾਲ ਕਰਨਗੇ। ਸ: ਬੱਲ ਨੇ ਇਸ ਲਹਿਰ ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ।

ਕਰਨ ਘੁਮਾਣ ਕੈਨੇਡਾ ਵਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ' ਉਪ-ਦਫ਼ਤਰ ਪਟਿਆਲਾ ਸ: ਜਸਵਿੰਦਰ ਸਿੰਘ ਦਾਖਾ ਨੂੰ ਨਕਦ ਰਾਸ਼ੀ ਭੇਟ ਕਰਦੇ ਹੋਏ ਕਰਨ ਘੁਮਾਣ ਕੈਨੇਡਾ, ਪ੍ਰੋ: ਤੇਜਿੰਦਰ ਸਿੰਘ ਤੇ ਗੋਗੀ ਬਿਜਲੀਪੁਰ। ਤਸਵੀਰ : ਚਹਿਲ

ਪਟਿਆਲਾ, 29 ਜੁਲਾਈ (ਦਾਖਾ, ਚਹਿਲ)-ਸਰਕਲ ਤੇ ਨੈਸ਼ਨਲ ਸਟਾਈਲ ਕਬੱਡੀ 'ਚ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਅਤੇ ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ (ਸੰਗਰੂਰ) ਦੇ ਚੇਅਰਮੈਨ ਕਰਨ ਘੁਮਾਣ ਕੈਨੇਡਾ ਨੇ ਆਪਣੇ ਪਿਤਾ ਸਵ: ਸੁਖਦੇਵ ਸਿੰਘ ਘੁਮਾਣ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅੱਜ ਪਟਿਆਲਾ ਸਥਿਤ 'ਉਪ-ਦਫ਼ਤਰ' ਵਿਖੇ ਇੰਚਾਰਜ ਸ: ਜਸਵਿੰਦਰ ਸਿੰਘ ਦਾਖਾ ਨੂੰ ਭੇਟ ਕੀਤੀ। ਕਰਨ ਘੁਮਾਣ ਨੇ 'ਅਜੀਤ' ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਦਿੜ੍ਹਬਾ, ਗੁਰਦੇਵ ਸਿੰਘ ਮੌੜ, ਪ੍ਰੋ: ਤੇਜਿੰਦਰ ਸਿੰਘ ਸੇਖੋਂ, ਸਿਕੰਦਰਜੀਤ ਸਿੰਘ, ਗੋਗੀ ਬਿਜਲੀਪੁਰ, ਰਾਮ ਜਨਾਲ, ਜਸਪਾਲ ਪਾਲਾ, ਨਵਦੀਪ ਨੋਨੀ, ਗੁਰਬਚਨ ਲਾਲ ਤੇ ਕਸ਼ਮੀਰ ਸਿੰਘ ਰੋੜੇਵਾਲ ਵੀ ਹਾਜ਼ਰ ਸਨ।

ਲਵਲੀ ਗਰੁੱਪ ਵੱਲੋਂ 'ਅਜੀਤ ਹਰਿਆਵਲ ਲਹਿਰ'
ਲਈ 2 ਲੱਖ ਦਾ ਯੋਗਦਾਨ

ਜਲੰਧਰ, 28 ਜੁਲਾਈ (ਜਸਪਾਲ ਸਿੰਘ)-ਲਵਲੀ ਗਰੁੱਪ ਜਲੰਧਰ ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ ਵਲੋਂ ਆਪਣੇ ਸਤਿਕਾਰ ਯੋਗ ਪਿਤਾ ਸਵਰਗੀ ਸ੍ਰੀ ਬਲਦੇਵ ਰਾਜ ਮਿੱਤਲ (ਬਾਨੀ ਚੇਅਰਮੈਨ ਲਵਲੀ ਗਰੁੱਪ) ਦੀ ਯਾਦ 'ਚ 'ਅਜੀਤ ਹਰਿਆਵਲ ਲਹਿਰ' 'ਚ 2 ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ। ਇਹ ਰਾਸ਼ੀ ਉਨ੍ਹਾਂ ਵਲੋਂ ਅੱਜ 'ਅਜੀਤ' ਭਵਨ ਵਿਖੇ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪੀ ਗਈ। ਇਸ ਮੌਕੇ ਸ੍ਰੀ ਰਮੇਸ਼ ਮਿੱਤਲ ਨੇ ਅਦਾਰਾ 'ਅਜੀਤ' ਵਲੋਂ ਪੰਜਾਬ ਨੂੰ ਹਰਾ-ਭਰਾ ਬਣਾਉਣ ਤੇ ਵਾਤਾਵਰਣ ਪ੍ਰਤੀ ਲੋਕ ਚੇਤਨਾ ਪੈਦਾ ਕਰਨ ਲਈ ਆਰੰਭੀ 'ਅਜੀਤ ਹਰਿਆਵਲ ਲਹਿਰ' ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਇਹ ਇਕ ਬਹੁਤ ਵੱਡਾ ਉਪਰਾਲਾ ਹੈ, ਜਿਸ ਵਿਚ ਹਰ ਸੁਚੇਤ ਨਾਗਰਿਕ ਨੂੰ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਇਸ ਮੁਹਿੰਮ 'ਚ ਆਪਣਾ ਅਦਨਾ ਜਿਹਾ ਯੋਗਦਾਨ ਪਾ ਕੇ ਆਪਣੇ ਸਵਰਗੀ ਪਿਤਾ ਸ੍ਰੀ ਬਲਦੇਵ ਰਾਜ ਮਿੱਤਲ ਨੂੰ ਇਕ ਤਰ੍ਹਾਂ ਨਾਲ ਸੱਚੀ ਸ਼ਰਧਾਂਜਲੀ ਭੇਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਕਦੇ ਅਦਾਰਾ 'ਅਜੀਤ' ਵੱਲੋਂ ਕੁਦਰਤੀ ਆਫਤਾਂ ਜਾਂ ਫਿਰ ਦੇਸ਼ ਦੇ ਮਾਣ-ਸਨਮਾਨ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਸੱਦਾ ਦਿੱਤਾ ਗਿਆ ਤਾਂ ਲਵਲੀ ਗਰੁੱਪ ਇਸੇ ਤਰ੍ਹਾਂ ਉਸ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦਾ ਰਿਹਾ ਹੈ।

ਸਾਬਕਾ ਐਸ. ਪੀ. ਰੰਧਾਵਾ ਅਤੇ ਉਨ੍ਹਾਂ ਦੀ ਧਰਮ ਪਤਨੀ
ਵੱਲੋਂ 25 ਹਜ਼ਾਰ ਦਾ ਯੋਗਦਾਨ

ਐਸ. ਆਈ.  ਸਵ: ਮੁਖਤਿਆਰ ਸਿੰਘ ਸ: ਜਰਨੈਲ ਸਿੰਘ ਰੰਧਾਵਾ  ਸਾਬਕਾ ਐਸ. ਪੀ.

ਫਗਵਾੜਾ, 28 ਜੁਲਾਈ (ਹਰੀਪਾਲ ਸਿੰਘ)-'ਅਜੀਤ ਹਰਿਆਵਲ ਲਹਿਰ' ਲਈ ਸਾਬਕਾ ਸੁਪਰਡੈਂਟ ਆਫ ਪੁਲਿਸ ਸ: ਜਰਨੈਲ ਸਿੰਘ ਰੰਧਾਵਾ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਅਧਿਆਪਕਾ ਸ੍ਰੀਮਤੀ ਮਹਿੰਦਰ ਕੌਰ ਰੰਧਾਵਾ ਨੇ ਆਪਣੇ ਜਵਾਈ ਸਵ: ਮੁਖਤਿਆਰ ਸਿੰਘ (ਐਸ. ਆਈ./ਪੰਜਾਬ ਪੁਲਿਸ ਦੀ ਨਿੱਘੀ ਯਾਦ ਵਿਚ 25 ਹਜ਼ਾਰ ਦਾ ਯੋਗਦਾਨ ਪਾਇਆ। ਸ: ਰੰਧਾਵਾ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸੰਭਾਲਣ ਲਈ ਅਦਾਰਾ 'ਅਜੀਤ' ਵੱਲੋਂ ਸ਼ੁਰੂ ਕੀਤੀ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।

ਅਨਿਲ ਜੈਨ ਵੱਲੋਂ 21 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਦਾ ਯੋਗਦਾਨ ਦੇਣ ਸਮੇਂ ਮੰਡੀ ਮੁੱਲਾਂਪੁਰ ਦੇ ਆੜ੍ਹਤੀ ਅਨਿਲ ਜੈਨ ਆਪਣੇ ਪਰਿਵਾਰ ਨਾਲ। ਤਸਵੀਰ : ਕ੍ਰਿਪਾਲ ਹੰਬੜਾਂ

ਮੁੱਲਾਂਪੁਰ ਦਾਖਾ, 28 ਜੁਲਾਈ (ਧਾਲੀਵਾਲ)-ਹਲਕਾ ਦਾਖਾ ਤੋਂ ਯੂਥ ਕਾਂਗਰਸ ਦੇ ਸੀਨੀਅਰ ਆਗੂ ਆੜ੍ਹਤੀ ਅਨਿਲ ਜੈਨ, ਮੈਡਮ ਰੁਪਾਲੀ ਜੈਨ ਨੇ ਆਪਣੇ ਬੇਟੇ ਕਨਵ ਜੈਨ ਅਤੇ ਬੇਟੀ ਲਤੀਸਾ ਜੈਨ ਦੇ ਜਨਮ ਦਿਨ ਨੂੰ ਸਮਰਪਿਤ 'ਅਜੀਤ ਹਰਿਆਵਲ ਲਹਿਰ' ਵਿਚ 21 ਹਜ਼ਾਰ ਦਾ ਯੋਗਦਾਨ ਪਾਉਂਦਿਆਂ ਹਰਿਆਵਲ ਲਹਿਰ ਦੀ ਸ਼ਲਾਘਾ ਕੀਤੀ। ਸ੍ਰੀ ਅਨਿਲ ਜੈਨ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਅੰਦਰ ਬੂਟੇ ਲਗਾਉਣ ਲਈ ਸ਼ੁਰੂ ਕੀਤੀ ਲਹਿਰ ਨੂੰ ਭਰਵਾਂ ਸਹਿਯੋਗ ਦੇਣਗੇ। ਮੰਡੀ ਮੁੱਲਾਂਪੁਰ ਦੇ ਆੜ੍ਹਤੀ ਚੰਦਰ ਭਾਨ ਜੈਨ ਨੇ ਵੀ ਇਸ ਲਹਿਰ ਦੀ ਪ੍ਰਸੰਸ਼ਾ ਕੀਤੀ।

ਨਵਾਂ ਨਾਨਕਸਰ ਠਾਠ ਬੁਲੰਦਪੁਰੀ ਵੱਲੋਂ 13 ਹਜ਼ਾਰ ਦਾ ਯੋਗਦਾਨ

ਗੁ: ਨਵਾਂ ਨਾਨਕਸਰ ਠਾਠ ਬੁਲੰਦਪੁਰੀ ਸਾਹਿਬ (ਮਹਿਤਪੁਰ)

ਨਕੋਦਰ, 28 ਜੁਲਾਈ (ਦਲਬੀਰ ਸਿੰਘ ਸੰਧੂ)-ਰੂਹਾਨੀ ਚਾਨਣ ਮੁਨਾਰਾ ਨਵਾਂ ਨਾਨਕਸਰ ਠਾਠ ਬੁਲੰਦਪੁਰੀ ਸਾਹਿਬ (ਮਹਿਤਪੁਰ) ਵੱਲੋਂ 'ਅਜੀਤ ਹਰਿਆਵਲ ਲਹਿਰ' ਨੂੰ ਸਹਿਯੋਗ ਦਿੰਦਿਆਂ 13000/- ਰੁਪਏ ਨਕਦ ਰਾਸ਼ੀ ਦਾ ਯੋਗਦਾਨ ਪਾਇਆ। ਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਦੇ ਅਸ਼ੀਵਾਦ ਨਾਲ ਸਮੂਹ ਪ੍ਰਬੰਧਕ ਕਮੇਟੀ ਨੇ ਇਹ ਸਹਿਯੋਗ ਦਿੰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਵਾਤਾਵਰਨ ਤੇ ਚੌਗਿਰਦੇ ਦੀ ਸੰਭਾਲ ਕੀਤੀ ਜਾਵੇ। ਇਸ ਮੌਕੇ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਬਲਜਿੰਦਰ ਸਿੰਘ, ਪਲਵਿੰਦਰ ਸਿੰਘ ਪੰਡੋਰੀ, ਗੁਰਦੀਪ ਸਿੰਘ, ਕੁਲਦੀਪ ਸਿੰਘ, ਦਾਰਾ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਕੇਵਲ ਸਿੰਘ, ਮਨਜੀਤ ਸਿੰਘ ਚੀਮਾ, ਦਲਬੀਰ ਸਿੰਘ ਗਿੱਲ ਆਦਿ ਮੈਂਬਰ ਹਾਜ਼ਰ ਸਨ।

ਸੇਖੜੀ ਵੱਲੋਂ 20 ਹਜ਼ਾਰ ਦਾ ਯੋਗਦਾਨ

ਸ੍ਰੀ ਅਸ਼ਵਨੀ ਸੇਖੜੀ

ਬਟਾਲਾ, 28 ਜੁਲਾਈ (ਕਮਲ ਕਾਹਲੋਂ)-'ਅਜੀਤ ਹਰਿਆਵਲ ਲਹਿਰ' ਅੱਜ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਮਨੁੱਖੀ ਹੋਂਦ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਾਏ ਜਾਣ ਕਿਉਂਕਿ ਅੰਨ੍ਹੇਵਾਹ ਹੋ ਰਹੀ ਰੁੱਖਾਂ ਦੀ ਕਟਾਈ ਕਾਰਨ ਵਾਤਾਵਰਨ ਪ੍ਰਦੂਸ਼ਿਤ ਅਤੇ ਧਰਤੀ ਬੰਜਰ ਹੋਣ ਕਿਨਾਰੇ ਪਹੁੰਚ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਹਿਰ ਦਾ ਹਿੱਸਾ ਬਣ ਕੇ ਆਪਣਾ ਸਹਿਯੋਗ ਪਾਉਣ। ਸ੍ਰੀ ਸੇਖੜੀ ਨੇ ਇਸ ਲਹਿਰ ਲਈ 20 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ।

ਟੋਨੀ, ਸਵਾਮੀ ਤੇ ਜਨਕ ਰਾਜ ਵੱਲੋਂ 11 ਹਜ਼ਾਰ ਦਾ ਯੋਗਦਾਨ

ਕਮਲਜੀਤ ਸਿੰਘ ਟੋਨੀ, ਬਲਵੰਤ ਸਿੰਘ ਸਵਾਮੀ, ਸ੍ਰੀ ਜਨਕ ਰਾਜ

ਬਟਾਲਾ, 28 ਜੁਲਾਈ (ਕਮਲ ਕਾਹਲੋਂ)-'ਅਜੀਤ ਹਰਿਆਵਲ ਲਹਿਰ' ਨੂੰ ਸੂਬੇ ਭਰ 'ਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਉਤਸ਼ਾਹ ਦੇ ਚਲਦਿਆਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਯੂਥ ਕਾਂਗਰਸੀ ਆਗੂ ਕਮਲਜੀਤ ਸਿੰਘ ਟੋਨੀ ਤਲਵੰਡੀ ਰਾਮਾਂ, ਬਲਵੰਤ ਸਿੰਘ ਸਵਾਮੀ ਪ੍ਰਧਾਨ ਬਲਾਕ ਕਾਂਗਰਸ ਕਲਾਨੌਰ, ਸ੍ਰੀ ਜਨਕ ਰਾਜ ਪ੍ਰਧਾਨ ਬਲਾਕ ਕਾਂਗਰਸ ਡੇਰਾ ਬਾਬਾ ਨਾਨਕ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਅਦਾਰਾ 'ਅਜੀਤ' ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਕਰਨ ਲਈ ਆਰੰਭੀ ਇਹ ਲਹਿਰ ਸਮੁੱਚੀ ਮਾਨਵਤਾ ਦੇ ਭਲੇ ਲਈ ਸਹਾਈ ਹੋਵੇਗੀ।

ਫੈਡਰੇਸ਼ਨ (ਗਰੇਵਾਲ) ਵੱਲੋਂ 11 ਹਜ਼ਾਰ ਦਾ ਯੋਗਦਾਨ

ਭਾਈ ਗੁਰਚਰਨ ਸਿੰਘ ਗਰੇਵਾਲ

ਜਗਰਾਉਂ, 28 ਜੁਲਾਈ (ਜੋਗਿੰਦਰ ਸਿੰਘ)-'ਅਜੀਤ ਹਰਿਆਵਲ ਲਹਿਰ' ਲਈ ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ) ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ। ਇਸ ਮੌਕੇ ਫੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਅੱਜ 'ਅਜੀਤ ਹਰਿਆਵਲ ਲਹਿਰ' ਨਾਲ ਸਮੁੱਚੇ ਪੰਜਾਬੀਆਂ ਦੀ ਲਾਮਬੰਦੀ ਹੋ ਚੁੱਕੀ ਹੈ ਅਤੇ ਵਿਸ਼ੇਸ਼ ਕਰਕੇ ਸਾਡੇ ਭਵਿੱਖ ਸਕੂਲੀ ਬੱਚਿਆਂ ਵਿਚ ਵੀ ਇਕ ਜਾਗਰੂਕ ਲਹਿਰ ਚੱਲ ਗਈ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਵੱਡੇ ਪੱਧਰ 'ਤੇ ਸ਼ਾਮਿਲ ਹੋ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਅੱਗੇ ਆਉਣ।

'ਅਜੀਤ ਹਰਿਆਵਲ ਲਹਿਰ' ਲਈ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ 61 ਹਜ਼ਾਰ ਦਾ ਯੋਗਦਾਨ

'ਅਜੀਤ' ਦੇ ਮੰਡੀ ਮੁੱਲਾਂਪੁਰ ਦਾਖਾ ਵਿਖੇ ਪੱਤਰਕਾਰ ਨਿਰਮਲ ਸਿੰਘ ਧਾਲੀਵਾਲ ਨੂੰ 61 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੰਦੇ ਹੋਏ ਸਵਾਮੀ ਸ਼ੰਕਰਾ ਨੰਦ ਜੀ ਅਤੇ ਸੇਵਾਦਾਰ।
ਤਸਵੀਰ : ਕ੍ਰਿਪਾਲ ਹੰਬੜਾਂ

ਮੁੱਲਾਂਪੁਰ ਦਾਖਾ, 27 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਆਸ਼ਰਮ ਸਤਿਗੁਰੂ ਭੂਰੀ ਵਾਲੇ ਗ਼ਰੀਬਦਾਸੀ ਧਾਮ ਤਲਵੰਡੀ ਖ਼ੁਰਦ ਲੁਧਿਆਣਾ ਭੂਰੀ ਵਾਲੇ ਸੰਪ੍ਰਦਾਇ ਮੁੱਖੀ ਸਵਾਮੀ ਸ਼ੰਕਰਾ ਨੰਦ ਜੀ ਨੇ 'ਅਜੀਤ ਹਰਿਆਵਲ ਲਹਿਰ' ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਵਾਤਾਵਰਨ ਅਤੇ ਚੌਗਿਰਦੇ ਦੀ ਵਿਗੜਦੀ ਹਾਲਤ ਸੁਧਾਰਨ ਲਈ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਕੀਤੀ ਪਹਿਲਕਦਮੀ ਮਾਨਵਤਾ ਦੇ ਭਲੇ ਲਈ ਅਹਿਮ ਹੈ। ਸਵਾਮੀ ਜੀ ਨੇ 'ਅਜੀਤ ਹਰਿਆਵਲ ਲਹਿਰ' ਲਈ 61 ਹਜ਼ਾਰ ਰੁਪਏ ਨਕਦ ਰਾਸ਼ੀ ਦਾ ਯੋਗਦਾਨ ਪਾਉਂਦਿਆਂ ਕਿਹਾ ਕਿ ਭੂਰੀ ਵਾਲੀ ਸੰਪ੍ਰਦਾਇ ਸਕੂਲਾਂ ਅੰਦਰ 'ਅਜੀਤ' ਦੁਆਰਾ ਲਗਾਏ ਬੂਟਿਆਂ ਦੀ ਸੰਭਾਲ ਵਿਚ ਵੀ ਸਹਾਇਤਾ ਕਰੇਗੀ। ਇਸ ਸਮੇਂ ਸੇਵਾ ਸਿੰਘ ਖੇਲਾ ਤਲਵੰਡੀ, ਕੁਲਦੀਪ ਸਿੰਘ ਮਾਨ, ਸੇਵਾਦਾਰ ਅਵਤਾਰ ਸਿੰਘ, ਦਿਲਜਾਨ ਸਿੰਘ ਗਿੱਲ, ਸਰਵਣ ਸਿੰਘ ਤੇ ਜਗਦੀਪ ਸਿੰਘ ਗਰੇਵਾਲ ਮੌਜੂਦ ਸਨ।

ਜਥੇ: ਹਰੂਵਾਲ ਵੱਲੋਂ 'ਅਜੀਤ ਹਰਿਆਵਲ
ਲਹਿਰ' ਲਈ 5100 ਰੁਪਏ ਦਾ ਸਹਿਯੋਗ

ਜਥੇ. ਬਲਵਿੰਦਰ ਸਿੰਘ ਹਰੂਵਾਲ

ਡੇਰਾ ਬਾਬਾ ਨਾਨਕ, 27 ਜੁਲਾਈ (ਵਿਜੇ ਸ਼ਰਮਾ)-ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ 'ਅਜੀਤ' ਪ੍ਰਕਾਸ਼ਨ ਸਮੂਹ ਵੱਲੋਂ ਸ਼ੁਰੂ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਨੂੰ ਅੱਜ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਮੀਤ ਪ੍ਰਧਾਨ ਜਥੇ: ਬਲਵਿੰਦਰ ਸਿੰਘ ਹਰੂਵਾਲ ਨੇ ਕਿਹਾ ਕਿ ਮਨੁੱਖੀ ਹੋਂਦ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਾਏ ਜਾਣ ਕਿਉਂਕਿ ਅੰਨ੍ਹੇਵਾਹ ਹੋ ਰਹੀ ਰੁੱਖਾਂ ਦੀ ਕਟਾਈ ਕਾਰਨ ਵਾਤਾਵਰਨ ਪ੍ਰਦੂਸ਼ਿਤ ਅਤੇ ਧਰਤੀ ਬੰਜਰ ਹੋਣ ਕਿਨਾਰੇ ਪਹੁੰਚ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਅਜੀਤ ਹਰਿਆਵਲ ਲਹਿਰ' ਦਾ ਹਿੱਸਾ ਬਣ ਕੇ ਆਪਣਾ ਸਹਿਯੋਗ ਪਾਉਣ। ਜਥੇ: ਹਰੂਵਾਲ ਨੇ ਹਰਿਆਵਲ ਲਹਿਰ ਲਈ 5100 ਰੁਪਏ ਦਾ ਯੋਗਦਾਨ ਦਿੱਤਾ।

ਸ਼ਰਨਜੀਤ ਸਿੰਘ ਗਰਚਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ: ਸ਼ਰਨਜੀਤ ਸਿੰਘ ਗਰਚਾ ਪੱਤਰਕਾਰ ਤੇਲੂ ਰਾਮ ਕੁਹਾੜਾ ਨੂੰ 'ਅਜੀਤ
ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦੇਣ ਸਮੇਂ। ਅਜੀਤ ਤਸਵੀਰ

ਕੁਹਾੜਾ, 27 ਜੁਲਾਈ (ਪੱਤਰ ਪ੍ਰੇਰਕ) - ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਮੈਂਬਰ ਸ: ਸ਼ਰਨਜੀਤ ਸਿੰਘ ਗਰਚਾ (ਕੁਹਾੜਾ) ਨੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਵਿਚ 'ਅਜੀਤ' ਵਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਵੱਡੇ ਪੱਧਰ 'ਤੇ ਜੰਗਲ ਕੱਟੇ ਜਾ ਚੁੱਕੇ ਹਨ ਪਰ ਉਨ੍ਹਾਂ ਦੀ ਪੂਰਤੀ ਲਈ ਬਹੁਤ ਘੱਟ ਰੁੱਖ ਲਗਾਏ ਗਏ ਹਨ, 'ਅਜੀਤ'  ਵਲੋਂ ਸ਼ੁਰੂ 'ਅਜੀਤ ਹਰਿਆਵਲ ਲਹਿਰ' ਰੁੱਖਾਂ ਦੀ ਥੁੜ ਨੂੰ ਪੂਰਾ ਕਰਨ ਲਈ ਵੱਡਾ ਯੋਗਦਾਨ ਪਾਏਗੀ। ਸ: ਸ਼ਰਨਜੀਤ ਸਿੰਘ ਗਰਚਾ ਨੇ 'ਅਜੀਤ ਹਰਿਆਵਲ ਲਹਿਰ' ਵਿਚ ਅਪਣਾ ਯੋਗਦਾਨ ਪਾਉਂਦੇ ਹੋਏ ਕੁਹਾੜਾ ਵਿਖੇ 'ਅਜੀਤ' ਦੇ ਪੱਤਰਕਾਰ ਤੇਲੂ ਰਾਮ ਕੁਹਾੜਾ ਨੂੰ 11 ਹਜ਼ਾਰ ਰੁਪਏ ਨਕਦ ਭੇਂਟ ਕੀਤੇ। ਇਸ ਸਮੇਂ ਪਿੰਡ ਦੇ ਨਵੇਂ ਚੁਣੇ ਗਏ ਸਰਪੰਚ ਸੁਖਵਿੰਦਰ ਸਿੰਘ ਗਰਚਾ, ਸਾਬਕਾ ਸਰਪੰਚ ਤੇਜ਼ ਸਿੰਘ ਗਰਚਾ, ਅਵਤਾਰ ਸਿੰਘ ਗਰਚਾ, ਦਰਸ਼ਨ ਸਿੰਘ, ਗੁਰਮੁੱਖ ਸਿੰਘ, ਸੰਤੋਖ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

ਸ਼ਰਨਜੀਤ ਸਿੰਘ ਗਰਚਾ ਵੱਲੋਂ 11000 ਦਾ ਯੋਗਦਾਨ

ਸ਼ਰਨਜੀਤ ਸਿੰਘ ਗਰਚਾ

ਕੁਹਾੜਾ, 26 ਜੁਲਾਈ (ਤੇਲੂ ਰਾਮ ਕੁਹਾੜਾ) : 'ਅਜੀਤ ਹਰਿਆਵਲ ਲਹਿਰ' ਦੀ ਪੁਰਜ਼ੋਰ ਪ੍ਰਸੰਸਾ ਕਰਦਿਆਂ ਜ਼ਿਲ੍ਹਾਂ ਪ੍ਰੀਸ਼ਦ ਲੁਧਿਆਣਾ ਦੇ ਮੈਂਬਰ ਸ: ਸ਼ਰਨਜੀਤ ਸਿੰਘ ਗਰਚਾ ਵੱਲੋਂ 11000 ਰੁਪਏ ਦਾ ਯੋਗਦਾਨ ਪਾਇਆ। ਉਨ੍ਹਾਂ ਨੇ ਕਿਹਾ ਕਿ ਡਾ: ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਵਿਚ 'ਅਜੀਤ' ਵੱਲੋਂ 'ਅਜੀਤ ਹਰਿਆਵਲ ਲਹਿਰ' ਸ਼ੁਰੂ ਕਰਕੇ ਪੰਜਾਬ ਨੂੰ ਹਰਿਆ-ਭਰਿਆ ਬਨਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।

ਅਮਰਜੀਤ ਸਿੰਘ ਚਾਵਲਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਅਮਰਜੀਤ ਸਿੰਘ ਚਾਵਲਾ

ਲੁਧਿਆਣਾ, 26 ਜੁਲਾਈ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਮੈਂਬਰ ਸ. ਅਮਰਜੀਤ ਸਿੰਘ ਚਾਵਲਾ ਨੇ 'ਅਜੀਤ ਹਰਿਆਵਲ ਲਹਿਰ' 'ਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਸ. ਚਾਵਲਾ ਨੇ ਕਿਹਾ ਕਿ ਪੰਜਾਬ ਦਾ ਵਾਤਾਵਰਣ ਦਿਨ ਬਦਿਨ ਪ੍ਰਦੂਸ਼ਤ ਹੋ ਰਿਹਾ ਹੈ ਜਿਸ ਵਿਚ ਸਾਹ ਲੈਣਾ ਵੀ ਔਖਾ ਸਾਬਤ ਹੋ ਰਿਹਾ ਹੈ ਪਰ 'ਅਜੀਤ' ਅਖਬਾਰ ਸਮੂਹ ਨੇ ਪੰਜਾਬ ਨੂੰ ਹਰਾ ਭਰਾ ਤੇ ਖੂਬਸੂਰਤ ਬਨਾਉਣ ਦੇ ਨਾਲ-ਨਾਲ ਪ੍ਰਦੂਸ਼ਣ ਦਾ ਟਾਕਰਾ ਕਰਨ ਲਈ ਮੁਹਿੰਮ ਸ਼ੁਰੂ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਨਹਿਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਹਰ ਸੂਝਵਾਨ ਪੰਜਾਬੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ. ਚਾਵਲਾ ਨੇ ਕਿਹਾ ਕਿ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਕਰਨ ਲਈ ਵੀ ਸਾਨੂੰ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ 'ਅਜੀਤ' ਵੱਲੋਂ ਕੀਤੇ ਗਏ ਇਸ ਉਪਰਾਲੇ ਦੇ ਚੰਗੇ ਨਤੀਜੇ ਮਿਲ ਸਕਣ।

ਜਥੇਦਾਰ ਸੁਰਜਨ ਸਿੰਘ ਠੇਕੇਦਾਰ ਚੈਰੀਟੇਬਲ ਟਰੱਸਟ ਵੱਲੋਂ 11 ਹਜ਼ਾਰ ਦਾ ਯੋਗਦਾਨ

ਸ. ਸੁਰਜਨ ਸਿੰਘ ਠੇਕੇਦਾਰ, ਕੰਵਲਇੰਦਰ ਸਿੰਘ ਠੇਕੇਦਾਰ

ਲੁਧਿਆਣਾ, 26 ਜੁਲਾਈ (ਗੁਰਿੰਦਰ ਸਿੰਘ)-ਜਥੇਦਾਰ ਸੁਰਜਨ ਸਿੰਘ ਠੇਕੇਦਾਰ ਚੈਰੀਟੇਬਲ ਟਰੱਸਟ ਨੇ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਟਰੱਸਟ ਦੇ ਚੇਅਰਮੈਨ ਅਤੇ ਜਥੇਦਾਰ ਠੇਕੇਦਾਰ ਦੇ ਸਪੁੱਤਰ ਸ. ਕੰਵਲਇੰਦਰ ਸਿੰਘ ਠੇਕੇਦਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇਥੇ ਇਹ ਐਲਾਨ ਕੀਤਾ। ਸ. ਠੇਕੇਦਾਰ ਨੇ ਕਿਹਾ ਕਿ 'ਅਜੀਤ' ਅਖਬਾਰ ਸਮੂਹ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਜੋ ਇਹ ਮਹਾਨ ਕਾਰਜ ਸ਼ੁਰੂ ਕੀਤਾ ਹੈ ਉਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਾਤਾਵਰਣ ਇਸ ਹੱਦ ਤੱਕ ਗੰਧਲਾ ਅਤੇ ਦੂਸ਼ਿਤ ਹੋ ਰਿਹਾ ਹੈ ਕਿ ਸਾਡਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ ਅਤੇ ਸਾਡੇ ਲਈ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੌੇਦੇ ਲਗਾਉਣ ਦੀ ਮੁਹਿੰਮ ਨਾਲ ਨਾ ਸਿਰਫ ਆਲਾ ਦੁਆਲਾ ਖੂਬਸੂਰਤ ਬਣੇਗਾ ਬਲਕਿ ਇਹ ਵਾਤਾਵਰਣ ਦੀ ਸ਼ੁੱਧਤਾ ਲਈ ਵੀ ਅਹਿਮ ਹੋਵੇਗਾ। ਉਨ੍ਹਾਂ ਭਵਿੱਖ ਵਿਚ ਟਰੱਸਟ ਵੱਲੋਂ ਇਸ ਮੁਹਿੰਮ ਨੂੰ ਭਰਪੂਰ ਸਹਿਯੋਗ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਹੈ।

ਸ. ਲਾਪਰਾਂ ਵੱਲੋਂ 11 ਹਜ਼ਾਰ ਦਾ ਯੋਗਦਾਨ

ਗੁਰਦੇਵ ਸਿੰਘ ਲਾਪਰਾਂ

ਲੁਧਿਆਣਾ, 26 ਜੁਲਾਈ (ਗੁਰਿੰਦਰ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਸ. ਗੁਰਦੇਵ ਸਿੰਘ ਲਾਪਰਾਂ ਨੇ 'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸ. ਲਾਪਰਾਂ ਨੇ ਕਿਹਾ ਹੈ ਕਿ ਅਦਾਰਾ 'ਅਜੀਤ' ਨੇ ਹਮੇਸ਼ਾਂ ਹੀ ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਆਵਾਜ਼ ਉਠਾਈ ਹੈ ਅਤੇ ਪੰਜਾਬ ਨੂੰ ਹਰਾ ਭਰਾ ਕਰਨ ਅਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਨਿਸਚੈ ਹੀ ਚੰਗੇ ਸਿੱਟੇ ਨਿਕਲਣਗੇ ਜਿਸ ਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰੀ ਲਾਭ ਪੁੱਜੇਗਾ। ਉਨ੍ਹਾਂ ਇਸ ਲਹਿਰ ਨੂੰ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਲਹਿਰ ਵਿਚ ਆਪਣਾ ਯੋਗਦਾਨ ਪਾਉਣ।

ਫੈਡਰੇਸ਼ਨ ਪ੍ਰਧਾਨ ਖਾਲਸਾ ਵੱਲੋਂ 11 ਹਜ਼ਾਰ ਦਾ ਯੋਗਦਾਨ

ਭਾਈ ਪਰਮਜੀਤ ਸਿੰਘ ਖਾਲਸਾ

ਲੁਧਿਆਣਾ, 26 ਜੁਲਾਈ (ਗੁਰਿੰਦਰ ਸਿੰਘ)-'ਅਜੀਤ ਹਰਿਆਵਲ ਲਹਿਰ' ਵਿਚ ਹਰ ਵਰਗ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਨੇ ਇਸ ਲਹਿਰ ਵਿਚ 11 ਹਜ਼ਾਰ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਭਾਈ ਖਾਲਸਾ ਨੇ ਕਿਹਾ ਹੈ ਕਿ 'ਅਜੀਤ' ਨੇ ਹਮੇਸ਼ਾਂ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਅਤੇ ਚੰਗੇਰੇ ਭਵਿੱਖ ਲਈ ਆਪਣੀ ਜ਼ਿੰਮੇਵਾਰੀ ਸਮਝਕੇ ਬਣਦਾ ਯੋਗਦਾਨ ਪਾਇਆ ਹੈ ਅਤੇ ਹੁਣ ਵੀ ਡਾ. ਬਰਜਿੰਦਰ ਸਿੰਘ ਹਮਦਰਦ ਪੰਜਾਬ ਨੂੰ ਹਰਾ ਭਰਾ ਕਰਨ ਲਈ ਵੱਡੇ ਪੱਧਰ 'ਤੇ ਯਤਨ ਕਰ ਰਹੇ ਹਨ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਭਾਈ ਖਾਲਸਾ ਨੇ 'ਅਜੀਤ ਹਰਿਆਵਲ ਲਹਿਰ' ਨੂੰ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਫੈਡਰੇਸ਼ਨ ਵਰਕਰਾਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਬੂਟਿਆਂ ਦੀ ਖੁਦ ਸਾਂਭ ਸੰਭਾਲ ਕਰਨ।

'ਅਜੀਤ ਹਰਿਆਵਲ ਲਹਿਰ' ਲਈ ਨਰਿੰਦਰ ਸਹਿਗਲ ਤੇ ਸੁਰਿੰਦਰ ਸਹਿਗਲ ਵੱਲੋਂ 21 ਹਜ਼ਾਰ ਦਾ ਯੋਗਦਾਨ

ਨਰਿੰਦਰ ਸਹਿਗਲ, ਸੁਰਿੰਦਰ ਸਹਿਗਲ

ਜਲੰਧਰ, 26 ਜੁਲਾਈ (ਅ. ਬ.)-ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਅਦਾਰਾ 'ਅਜੀਤ' ਵਲੋਂ ਆਰੰਭ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਨੂੰ ਅੱਜ ਉਸ ਸਮੇਂ ਹੋਰ ਵੀ ਉਤਸ਼ਾਹ ਮਿਲਿਆ ਜਦੋਂ ਪ੍ਰਸਿੱਧ ਕੈਪਸੋਨਜ਼ ਇੰਡਸਟਰੀਜ਼ ਲਿਮਟਿਡ, ਜੀ. ਟੀ. ਰੋਡ, ਸੂਰਾਨੂਸੀ, ਜਲੰਧਰ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਨਰਿੰਦਰ ਸਹਿਗਲ ਅਤੇ ਚੇਅਰਮੈਨ ਸ੍ਰੀ ਸੁਰਿੰਦਰ ਸਹਿਗਲ ਨੇ ਇਸ ਲਹਿਰ ਵਿਚ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਇਸ ਲਹਿਰ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਦਾ ਇਹ ਇਕ ਵੱਡਾ ਉਪਰਾਲਾ ਹੈ ਜਿਸ ਵਿਚ ਹਰ ਪੰਜਾਬੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।

ਹਰਦਿਆਲ ਸਿੰਘ ਅਮਨ ਵੱਲੋਂ 11 ਹਜ਼ਾਰ ਦਾ ਯੋਗਦਾਨ

ਹਰਦਿਆਲ ਸਿੰਘ ਅਮਨ

ਲੁਧਿਆਣਾ, 26 ਜੁਲਾਈ (ਗੁਰਿੰਦਰ ਸਿੰਘ)- 'ਅਜੀਤ ਹਰਿਆਵਲ ਲਹਿਰ' ਨੂੰ ਹਰ ਵਰਗ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ, ਸਮਾਜ ਸੇਵੀ ਜਥੇਬੰਦੀ ਨਿਊ ਹੋਪ ਦੇ ਜਨਰਲ ਸਕੱਤਰ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਅਕਾਡਮੀ ਸਮੇਤ ਕਈ ਸੰਸਥਾਵਾਂ ਨਾਲ ਜੁੜੇ ਸ. ਹਰਦਿਆਲ ਸਿੰਘ ਅਮਨ ਨੇ ਇਸ ਲਹਿਰ ਦੀ ਭਰਪੂਰ ਸ਼ਲਾਘਾ ਕਰਦਿਆਂ 11 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਸ. ਅਮਨ ਨੇ ਕਿਹਾ ਹੈ ਕਿ ਵਾਤਾਵਰਣ ਦਾ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਅਦਾਰਾ 'ਅਜੀਤ' ਨੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਕੇ ਚੰਗਾ ਉਪਰਾਲਾ ਕੀਤਾ ਹੈ ਜਿਸ ਲਈ ਡਾ. ਬਰਜਿੰਦਰ ਸਿੰਘ ਹਮਦਰਦ ਵਧਾਈ ਦੇ ਪਾਤਰ ਹਨ।

 'ਅਜੀਤ ਹਰਿਆਵਲ ਲਹਿਰ' ਲਈ ਸੁਖਵੰਤ ਸਿੰਘ ਪੱਡਾ ਤੇ ਗੁਰਜੀਤ ਕੌਰ ਪੱਡਾ ਵੱਲੋਂ 51 ਹਜ਼ਾਰ ਦਾ ਸਹਿਯੋਗ

ਜਲੰਧਰ, 25 ਜੁਲਾਈ (ਮੇਜਰ ਸਿੰਘ)-ਇੰਡੀਅਨ ਉਵਰਸੀਜ਼ ਕਾਂਗਰਸ ਜਰਮਨ ਦੇ ਪ੍ਰਧਾਨ ਸ: ਸੁਖਵੰਤ ਸਿੰਘ ਪੱਡਾ ਅਤੇ ਬੀਬੀ ਗੁਰਜੀਤ ਕੌਰ ਪੱਡਾ ਉੱਘੇ ਸਮਾਜ ਸੇਵਕ ਨੇ 'ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਸਹਿਯੋਗ ਦੇਣ ਵਾਲਿਆਂ ਵਿਚ ਜਰਮਨ ਦੀਆਂ ਸਮੂਹ ਇਕਾਈਆਂ ਬਰਲਿਨ, ਹਮਬਰਗ, ਨੀਂਦਰਜਕਸ਼ਨ, ਵੈਸਟ ਫਾਲਨ, ਬਾਇਰਨ, ਹੇਸਨ ਵੀ ਸ਼ਾਮਿਲ ਹਨ। ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਖੀਰਾਂਵਾਲੀ ਨਾਲ ਸੰਬੰਧਿਤ ਸ: ਸੁਖਵੰਤ ਸਿੰਘ ਪੱਡਾ ਨੇ 'ਅਜੀਤ' ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਆਰੰਭ ਕੀਤੇ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ ਅਤੇ ਕਿਹਾ ਕਿ 'ਅਜੀਤ' ਦੁਨੀਆ ਭਰ ਵਿਚ ਵਸਦੇ ਲੋਕਾਂ ਦੀ ਹਮੇਸ਼ਾ ਅਗਵਾਈ ਕਰਦਾ ਆਇਆ ਹੈ ਤੇ ਪ੍ਰਵਾਸੀ ਪੰਜਾਬੀ ਹਮੇਸ਼ਾ 'ਅਜੀਤ' ਤੋਂ ਸੇਧ ਅਤੇ ਅਗਵਾਈ ਲੈਂਦੇ ਹਨ।

ਪ੍ਰੀਤ ਕੰਬਾਈਨ ਅਤੇ ਪ੍ਰੀਤ ਟਰੈਕਟਰ ਕੰਪਨੀ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਰੁਪਏ ਦਾ ਯੋਗਦਾਨ

ਨਾਭਾ, 25 ਜੁਲਾਈ (ਨਰਿੰਦਰ ਸਿੰਘ ਮਾਨ)-ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਅਦਾਰਾ 'ਅਜੀਤ' ਵੱਲੋਂ ਆਰੰਭ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਨੂੰ ਅੱਜ ਉਸ ਸਮੇਂ ਹੋਰ ਵੀ ਉਤਸ਼ਾਹ ਮਿਲਿਆ ਜਦੋਂ ਭਾਰਤ ਦੀ ਮਸ਼ਹੂਰ ਪ੍ਰੀਤ ਕੰਬਾਈਨ ਅਤੇ ਪ੍ਰੀਤ ਟਰੈਕਟਰ ਕੰਪਨੀ ਦੇ ਐਮ.ਡੀ. ਸ: ਹਰੀ ਸਿੰਘ ਭਮਰਾ ਨੇ ਇਸ ਲਹਿਰ ਵਿਚ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਨੇ ਇਸ ਲਹਿਰ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਸ ਵਿਚ ਹਰ ਪੰਜਾਬੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਸ: ਹਰੀ ਸਿੰਘ ਨੇ ਕਿਹਾ ਕਿ 'ਅਜੀਤ' ਅਦਾਰਾ ਇਸ ਲਹਿਰ ਨੂੰ ਆਰੰਭ ਕਰਨ ਲਈ ਵਧਾਈ ਦਾ ਪਾਤਰ ਹੈ। ਉਨ੍ਹਾਂ ਨੂੰ ਇਸ ਲਹਿਰ ਵਿਚ ਯੋਗਦਾਨ ਪਾਉਣ 'ਤੇ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਗੌਰਤਲਬ ਹੈ ਕਿ ਪ੍ਰੀਤ ਟਰੈਕਟਰ ਅਤੇ ਪ੍ਰੀਤ ਕੰਬਾਈਨ ਕੰਪਨੀ ਇਹੋ ਜਿਹੇ ਸਮਾਜਿਕ ਅਤੇ ਲੋਕ ਭਲਾਈ ਕੰਮਾਂ ਵਿਚ ਪਹਿਲਾਂ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਂਦੀ ਰਹਿੰਦੀ ਹੈ।

ਦਾਤਾਰ ਸਿੰਘ ਤੇ ਸਰਵਜੋਤ ਸਿੰਘ ਵੱਲੋਂ 11 ਹਜ਼ਾਰ ਦਾ ਯੋਗਦਾਨ

ਦਾਤਾਰ ਸਿੰਘ, ਸਰਵਜੋਤ ਸਿੰਘ

ਜਲੰਧਰ, 22 ਜੁਲਾਈ (ਸਟਾਰ ਰਿਪੋਰਟਰ)-ਅਜ਼ਾਦ ਬੱਸ ਸਰਵਿਸ ਨਕੋਦਰ ਦੇ ਸ: ਦਾਤਾਰ ਸਿੰਘ ਲਾਲੀ ਅਤੇ ਲਾਲੀ ਅਜ਼ਾਦ ਬੱਸ ਸਰਵਿਸ ਦੇ ਮਾਲਕ ਸ: ਸਰਵਜੋਤ ਸਿੰਘ ਲਾਲੀ ਨੇ ਸ੍ਰੀਮਤੀ ਮਨਮੋਹਨ ਕੌਰ ਲਾਲੀ ਦੀ ਯਾਦ 'ਚ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਉਨ੍ਹਾਂ ਵੱਲੋਂ ਇਸ ਮੌਕੇ 'ਅਜੀਤ' ਵੱਲੋਂ ਕਾਰਜ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ।

ਚੌ: ਅਰਜਨ ਸਿੰਘ ਕਾਂਸਲ ਵੱਲੋਂ 11 ਹਜ਼ਾਰ ਦਾ ਯੋਗਦਾਨ

ਖਰੜ ਵਿਖੇ ਚੌਧਰੀ ਅਰਜਨ ਸਿੰਘ ਕਾਂਸਲ ਪੱਤਰਕਾਰ ਤਰਸੇਮ ਸਿੰਘ ਜੰਡਪੁਰੀ
ਨੂੰ 11 ਹਜ਼ਾਰ ਦਾ ਚੈੱਕ ਦਿੰਦੇ ਹੋਏ। ਅਜੀਤ ਤਸਵੀਰ

ਖਰੜ, 22 ਜੁਲਾਈ (ਜੰਡਪੁਰੀ)-'ਅਜੀਤ ਹਰਿਆਵਲ ਲਹਿਰ' ਵਿਚ ਵਿਧਾਨ ਸਭਾ ਹਲਕਾ ਖਰੜ ਤੋਂ ਉਮੀਦਵਾਰ ਤੇ ਕਪੂਰੀਆ ਮੈਮੋਰੀਅਲ ਟਰੱਸਟ ਦੇ ਆਗੂ ਚੌਧਰੀ ਅਰਜਨ ਸਿੰਘ ਕਾਂਸਲ ਵੱਲੋਂ 11 ਹਜ਼ਾਰ ਦਾ ਯੋਗਦਾਨ ਪਾਇਆ ਗਿਆ। ਉਨ੍ਹਾਂ ਅੱਜ ਖਰੜ ਵਿਖੇ 'ਅਜੀਤ' ਦੇ ਉਪ ਦਫ਼ਤਰ 'ਚ ਉਕਤ ਲਹਿਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਾਨੂੰ ਸਾਰਿਆਂ ਨੂੰ ਇਸ ਲਹਿਰ 'ਚ ਯੋਗਦਾਨ ਪਾਉਣਾ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ
5 ਲੱਖ ਰੁਪਏ ਦਾ ਯੋਗਦਾਨ

ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਅਦਾਰਾ 'ਅਜੀਤ' ਵੱਲੋਂ ਆਰੰਭ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਨੂੰ ਅੱਜ ਉਸ ਸਮੇਂ ਹੋਰ ਵੀ ਉਤਸ਼ਾਹ ਮਿਲਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਹਿਰ 'ਚ 5 ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ। ਇਹ ਐਲਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਇਥੇ 'ਅਜੀਤ' ਭਵਨ ਵਿਖੇ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ 'ਅਜੀਤ ਹਰਿਆਵਲ ਲਹਿਰ' ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਦਾ ਇਹ ਬਹੁਤ ਵੱਡਾ ਉਪਰਾਲਾ ਹੈ, ਜਿਸ ਵਿਚ ਹਰ ਸੁਚੇਤ ਪੰਜਾਬੀ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਵੈਸੇ ਤਾਂ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਬੂਟੇ ਲਗਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਪਰ ਅੱਜ ਉਹ ਪੰਜਾਬ ਨੂੰ ਬਚਾਉਣ ਲਈ ਅਦਾਰਾ 'ਅਜੀਤ' ਦੇ ਇਸ ਉੱਦਮ 'ਚ ਸਹਿਯੋਗ ਕਰਕੇ ਸ਼੍ਰੋਮਣੀ ਕਮੇਟੀ ਦੀ ਤਰਫੋਂ ਅਦਨਾ ਜਿਹਾ ਯੋਗਦਾਨ ਪਾ ਰਹੇ ਹਨ।

'ਅਜੀਤ ਹਰਿਆਵਲ ਲਹਿਰ' ਲਈ ਜਿਮਖਾਨਾ ਕਲੱਬ ਵੱਲੋਂ
ਇਕ ਲੱਖ ਦਾ ਸਹਿਯੋਗ

ਜਲੰਧਰ ਜਿਮਖਾਨਾ ਕਲੱਬ ਦੇ ਪ੍ਰਧਾਨ ਅਤੇ ਕਮਿਸ਼ਨਰ ਜਲੰਧਰ ਡਵੀਜ਼ਨ ਸ੍ਰੀ ਐੱਸ. ਆਰ. ਲੱਧੜ 'ਅਜੀਤ ਹਰਿਆਵਲ ਲਹਿਰ' 'ਚ 1 ਲੱਖ ਰੁਪਏ ਦਾ ਯੋਗਦਾਨ ਦੇਣ ਸਮੇਂ। ਨਾਲ ਹਨ ਕਲੱਬ ਦੇ ਸਕੱਤਰ ਸ੍ਰੀ ਸਤੀਸ਼ ਠਾਕੁਰ, ਸੰਯੁਕਤ ਸਕੱਤਰ ਸ੍ਰੀ ਗੁਲਸ਼ਨ ਸ਼ਰਮਾ, ਸ੍ਰੀ ਅਤੁਲ ਤਲਵਾੜ, ਸੰਦੀਪ ਬਹਿਲ, ਧੀਰਜ ਸੇਠ, ਤਰੁਨ ਸਿੱਕਾ, ਵਿਪਨ ਝਾਂਜੀ ਤੇ ਰੋਹਿਤ ਖੋਸਲਾ। ਤਸਵੀਰ : ਜੀ. ਪੀ. ਸਿੰਘ

ਜਲੰਧਰ, 21 ਜੁਲਾਈ (ਜਸਪਾਲ ਸਿੰਘ)- ਜਲੰਧਰ ਜਿਮਖਾਨਾ ਕਲੱਬ ਨੇ 'ਅਜੀਤ ਹਰਿਆਵਲ ਲਹਿਰ' 'ਚ 1 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਇਸ ਸਬੰਧੀ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਜਲੰਧਰ ਜਿਮਖਾਨਾ ਕਲੱਬ ਦੇ ਪ੍ਰਧਾਨ ਅਤੇ ਕਮਿਸ਼ਨਰ ਜਲੰਧਰ ਡਵੀਜ਼ਨ ਸ੍ਰੀ ਐਸ. ਆਰ. ਲੱਧੜ ਦੀ ਅਗਵਾਈ ਹੇਠ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸੋਂਪਿਆ ਗਿਆ। ਇਸ ਮੌਕੇ ਸ੍ਰੀ ਲੱਧੜ ਨੇ ਪੰਜਾਬ ਨੂੰ ਹਰਾ-ਭਰਾ ਕਰਨ ਲਈ ਅਦਾਰਾ 'ਅਜੀਤ' ਵੱਲੋਂ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਦਾਰੇ ਵੱਲੋਂ ਵਾਤਾਵਰਨ ਦੀ ਸਾਂਭ-ਸੰਭਾਲ ਲਈ ਜੋ ਯਤਨ ਕੀਤਾ ਜਾ ਰਿਹਾ ਹੈ, ਉਸ ਵਿਚ ਯੋਗਦਾਨ ਪਾ ਕੇ ਕਲੱਬ ਦਾ ਹਰ ਮੈਂਬਰ ਮਾਣ ਮਹਿਸੂਸ ਕਰ ਰਿਹਾ ਹੈ।

ਹਰਭਜਨ ਮਾਨ ਵਲੋਂ 21 ਹਜ਼ਾਰ ਦਾ ਯੋਗਦਾਨ

ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਉੱਘੇ ਪੰਜਾਬੀ ਗਾਇਕ ਤੇ ਫਿਲਮੀ ਅਦਾਕਾਰ ਹਰਭਜਨ ਮਾਨ ਵਲੋਂ 'ਅਜੀਤ ਹਰਿਆਵਲ ਲਹਿਰ' ਵਿਚ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਉਨ੍ਹਾਂ 'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਹਰਾ-ਭਰਾ ਬਣਾਉਣ ਲਈ ਇਹ ਇਕ ਬਹੁਤ ਹੀ ਸਾਰਥਕ ਕਦਮ ਹੈ, ਜਿਸ ਵਿਚ ਸਮੂਹ ਗਾਇਕਾਂ ਤੇ ਕਲਾਕਾਰਾਂ ਨੂੰ ਅੱਗੇ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਪ੍ਰੀਤਮ ਸਿੰਘ ਨਾਰੰਗਪੁਰ ਵੱਲੋਂ 21 ਹਜ਼ਾਰ ਦਾ ਯੋਗਦਾਨ

ਜਲੰਧਰ, 21 ਜੁਲਾਈ (ਮੇਜਰ ਸਿੰਘ)-ਬਾਬਾ ਮੱਖਣ ਸ਼ਾਹ ਲੁਬਾਣਾ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਐਨ. ਆਰ. ਆਈ. ਸਭਾ ਦੇ ਸਾਬਕਾ ਪ੍ਰਧਾਨ ਸ: ਪ੍ਰੀਤਮ ਸਿੰਘ ਨਾਰੰਗਪੁਰ ਨੇ 'ਅਜੀਤ ਹਰਿਆਵਲ ਲਹਿਰ' ਲਈ 21 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਉਨ੍ਹਾਂ 'ਅਜੀਤ' ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਆਰੰਭੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਅਜੀਤ' ਹਮੇਸ਼ਾ ਪੰਜਾਬੀਆਂ ਦੀ ਅਗਵਾਈ ਕਰਦਾ ਆਇਆ ਹੈ ਤੇ ਹੁਣ ਵੀ ਉਸ ਵੱਲੋਂ ਪਾਇਆ ਜਾ ਰਿਹਾ ਯੋਗਦਾਨ ਵਡਮੁੱਲਾ ਹੈ।

ਇੰਜੀ: ਰੁਪਿੰਦਰਜੀਤ ਸਿੰਘ ਵੱਲੋਂ 11 ਹਜ਼ਾਰ ਦਾ ਯੋਗਦਾਨ

ਬਠਿੰਡਾ, 21 ਜੁਲਾਈ (ਹੁਕਮ ਚੰਦ ਸ਼ਰਮਾ)-'ਅਜੀਤ ਹਰਿਆਵਲ ਲਹਿਰ' ਵਿਚ ਸੰਗਤ ਮੰਡੀ ਤੋਂ 'ਅਜੀਤ' ਦੇ ਪੱਤਰਕਾਰ ਅਤੇ ਸੰਗਤ ਗੈਸ ਏਜੰਸੀ ਦੇ ਮਾਲਕ ਉੱਘੇ ਸਮਾਜ-ਸੇਵੀ ਇੰਜੀ: ਰੁਪਿੰਦਰਜੀਤ ਸਿੰਘ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਆਖਿਆ ਕਿ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣਾ ਅੱਜ ਸਾਡੇ ਲਈ ਚੁਣੌਤੀ ਬਣਿਆ ਹੋਇਆ ਹੈ, ਜਿਸ ਦਾ ਮੁਕਾਬਲਾ ਅਸੀਂ ਵੱਧ ਤੋਂ ਵੱਧ ਪੌਦੇ ਲਗਾ ਕੇ ਕਰ ਸਕਦੇ ਹਾਂ।

ਐਡਵੋਕੇਟ ਜਗਦੇਵ ਸਿੰਘ ਵੱਲੋਂ 11 ਹਜ਼ਾਰ ਦਾ ਯੋਗਦਾਨ

ਬਠਿੰਡਾ, 21 ਜੁਲਾਈ ਹੁਕਮ ਚੰਦ ਸ਼ਰਮਾ)-'ਅਜੀਤ ਹਰਿਆਵਲ ਲਹਿਰ' ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਐਡਵੋਕੇਟ ਜਗਦੇਵ ਸਿੰਘ (ਰਾਮਪੁਰਾ) ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। 'ਅਜੀਤ ਉਪ ਦਫਤਰ' ਬਠਿੰਡਾ ਵਿਖੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ 'ਅਜੀਤ ਹਰਿਆਵਲ ਲਹਿਰ' ਪੰਜਾਬ ਦੇ ਲੋਕਾਂ ਦੀ ਤਕਦੀਰ ਬਦਲਣ 'ਚ ਆਪਣਾ ਅਹਿਮ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਸਾਡੇ ਸਮਾਜ ਅਤੇ ਮਨੁੱਖੀ ਸਿਹਤ ਲਈ ਗੰਭੀਰ ਖਤਰਾ ਬਣ ਗਿਆ ਹੈ ਜੇਕਰ ਅਸੀਂ ਇਸ ਨੂੰ ਨਾ ਰੋਕਿਆ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਸੁਰਜੀਤ ਸਿੰਘ ਲੋਟੇ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ

ਲੁਧਿਆਣਾ, 21 ਜੁਲਾਈ (ਅਸ਼ਵਨੀ ਜੇਤਲੀ)-ਲੋਟੇ ਗਰੁੱਪ ਡਾਬਾ ਰੋਡ ਲੁਧਿਆਣਾ ਦੇ ਸ. ਸੁਰਜੀਤ ਸਿੰਘ ਲੋਟੇ ਨੇ 'ਅਜੀਤ ਹਰਿਆਵਲ ਲਹਿਰ' ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ। ਸ. ਲੋਟੇ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਬਹੁਤ ਹੀ ਦੂਰਅੰਦੇਸ਼ ਸੋਚ ਨਾਲ ਅਦਾਰਾ 'ਅਜੀਤ' ਨੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ, ਇਸ ਵਿਚ ਹਰੇਕ ਪੰਜਾਬੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਪੰਜਾਬ ਦੀ ਪ੍ਰਦੂਸ਼ਿਤ ਹੋ ਰਹੀ ਆਬੋ-ਹਵਾ ਦਾ ਮਿਜਾਜ਼ ਬਦਲੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਾਫ-ਸੁਥਰੀ ਆਬੋ-ਹਵਾ ਵਿਚ ਸਾਹ ਲੈ ਸਕਣ।

ਪਰਮਜੀਤ ਸਿੰਘ ਸੋਹਲ ਵੱਲੋਂ 11 ਹਜ਼ਾਰ ਦਾ ਯੋਗਦਾਨ

'ਅਜੀਤ ਹਰਿਆਵਲ ਲਹਿਰ' ਵਿਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਸਮੇਂ ਸ: ਜੋਗਿੰਦਰ ਸਿੰਘ ਜੋਗੀ, ਸ: ਪਰਮਜੀਤ ਸਿੰਘ ਸੋਹਲ ਤੇ ਜਗਰੂਪ ਸਿੰਘ ਸੋਹਲ।
ਤਸਵੀਰ : ਮੁਨੀਸ਼

ਜਲੰਧਰ, 21 ਜੁਲਾਈ (ਜਸਪਾਲ ਸਿੰਘ)-'ਅਜੀਤ ਹਰਿਆਵਲ ਲਹਿਰ' ਵਿਚ ਪੰਜਾਬ ਯੂਥ ਆਰਗੇਨਾਈਜੇਸ਼ਨ ਯੂ. ਕੇ. ਇਕਾਈ ਦੇ ਮੀਤ ਪ੍ਰਧਾਨ ਸ: ਪਰਮਜੀਤ ਸਿੰਘ ਸੋਹਲ ਅਤੇ ਜਗਰੂਪ ਸਿੰਘ ਸੋਹਲ ਵਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ। ਇਹ ਯੋਗਦਾਨ ਉਨ੍ਹਾਂ ਵਲੋਂ ਸ: ਜੋਗਿੰਦਰ ਸਿੰਘ ਜੋਗੀ ਦੀ ਪ੍ਰੇਰਨਾ ਸਦਕਾ ਪਾਇਆ ਗਿਆ। ਸ: ਸੋਹਲ ਨੇ ਕਿਹਾ ਕਿ ਉਹ ਯੂ. ਕੇ. ਪਹੁੰਚ ਕੇ ਹੋਰਨਾਂ ਸੰਗਤਾਂ ਨੂੰ ਵੀ ਇਸ ਪਵਿੱਤਰ ਕਾਰਜ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਹਰਵਿੰਦਰ ਸਿੰਘ ਨਾਗਰਾ ਸੀਨੀਅਰ ਮੀਤ ਪ੍ਰਧਾਨ, ਤੇਜਿੰਦਰ ਸਿੰਘ ਤੇਜੀ, ਨਰਿੰਦਰਜੀਤ ਸਿੰਘ ਕਾਲਕਟ, ਅੰਮ੍ਰਿਤਪਾਲ ਸਿੰਘ ਖੱਖ ਅਤੇ ਮੰਗਲ ਸਿੰਘ ਢਿਲੋਂ ਵੀ ਹਾਜ਼ਰ ਸਨ।

ਹੰਸ ਰਾਜ ਜੋਸਨ ਵੱਲੋਂ 10 ਹਜ਼ਾਰ ਦੀ ਰਾਸ਼ੀ ਭੇਟ

'ਅਜੀਤ ਹਰਿਆਵਲ ਲਹਿਰ' ਲਈ ਪੱਤਰਕਾਰ ਬਲਜਿੰਦਰ ਸਿੰਘ ਨੂੰ ਨਕਦ ਰਾਸ਼ੀ ਦਿੰਦੇ ਹੋਏ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ। ਤਸਵੀਰ: ਟੀਨੂ ਮਦਾਨ

ਜਲਾਲਾਬਾਦ, 21 ਜੁਲਾਈ (ਟੀਨੂ ਮਦਾਨ)-'ਅਜੀਤ ਹਰਿਆਵਲ ਲਹਿਰ' ਲਈ ਅੱਜ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਜਲਾਲਾਬਾਦ 'ਚ ਅਜੀਤ ਦੇ ਪੱਤਰਕਾਰ ਬਲਜਿੰਦਰ ਸਿੰਘ ਮਦਾਨ ਨੂੰ ਪੌਦੇ ਲਗਾਉਣ ਲਈ 10 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। 'ਅਜੀਤ ਹਰਿਆਵਲ ਲਹਿਰ' ਦੀ ਸ਼ਲਾਘਾ ਕਰਦੇ ਹੋਏ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਇਸ ਮੁਹਿੰਮ ਨੂੰ ਇੱਕ ਯੋਗ ਉਪਰਾਲਾ ਕਰਾਰ ਦਿੰਦੇ ਹੋਏ ਇਸ ਮਹਾਨ ਯੱਗ 'ਚ ਆਪਣੇ ਵੱਲੋਂ 1 ਹਜ਼ਾਰ ਪੌਦੇ ਭੇਟ ਕਰਨ ਦਾ ਐਲਾਨ ਕੀਤਾ ਨਾਲ ਹੀ ਪੱਤਰਕਾਰ ਨੂੰ ਪੌਦਿਆਂ ਲਈ ਨਕਦ ਰਾਸ਼ੀ ਦੇਣ ਤੋਂ ਇਲਾਵਾ ਨੇੜਲੇ ਭਵਿੱਖ 'ਚ ਅਜਿਹੇ ਉਪਰਾਲਿਆਂ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

'ਅਜੀਤ ਹਰਿਆਵਲ ਲਹਿਰ' ਲਈ ਹੀਰਾ ਸਿੰਘ ਗਾਬੜੀਆ ਵੱਲੋਂ ਇਕ ਲੱਖ ਦਾ ਯੋਗਦਾਨ

ਜਲੰਧਰ, 20 ਜੁਲਾਈ (ਮੇਜਰ ਸਿੰਘ)-ਸੈਰ ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਜੇਲ੍ਹਾਂ ਬਾਰੇ ਮੰਤਰੀ ਸ: ਹੀਰਾ ਸਿੰਘ ਗਾਬੜੀਆ ਨੇ ਆਪਣੇ ਵਿਭਾਗ ਵੱਲੋਂ 'ਅਜੀਤ ਹਰਿਆਵਲ ਲਹਿਰ' ਲਈ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਸ: ਹੀਰਾ ਸਿੰਘ ਗਾਬੜੀਆ ਨੇ 'ਅਜੀਤ' ਵੱਲੋਂ ਆਰੰਭੀ ਹਰਿਆਵਲ ਲਹਿਰ ਦੀ ਪੁਰਜ਼ੋਰ ਸਰਾਹਨਾ ਕਰਦਿਆਂ ਕਿਹਾ ਕਿ ਪੰਜਾਬੀਆਂ ਦੇ ਹਰਮਨ ਪਿਆਰੇ ਅਖਬਾਰ 'ਅਜੀਤ' ਨੇ ਲੋਕਾਂ ਨੂੰ ਕੁਦਰਤ ਨਾਲ ਜੁੜਨ ਅਤੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦਾ ਸੱਦਾ ਦੇ ਕੇ ਬਹੁਤ ਵੱਡਾ ਉਪਕਾਰ ਕੀਤਾ ਹੈ ਅਤੇ ਸਮੁੱਚੇ ਸਮਾਜ ਲਈ ਇਕ ਨਵਾਂ ਸੰਦੇਸ਼ ਦਿੱਤਾ ਹੈ। ਅੱਜ ਜਦ ਧਰਤੀ ਉੱਪਰ ਤਪਸ ਵਧ ਰਹੀ ਹੈ ਤੇ ਪਾਣੀ ਘਟ ਰਿਹਾ ਹੈ ਤਾਂ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਮਨੁੱਖਤਾ ਦੇ ਭਲੇ ਲਈ ਇਕ ਵੱਡਾ ਉੱਦਮ ਹੈ।

'ਅਜੀਤ ਹਰਿਆਵਲ ਲਹਿਰ' ਲਈ ਪੰਜਾਬ ਪ੍ਰੈੱਸ ਕਲੱਬ
ਵੱਲੋਂ ਇਕ ਲੱਖ ਦਾ ਯੋਗਦਾਨ

ਅਜੀਤ ਭਵਨ ਜਲੰਧਰ ਵਿਖੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸ੍ਰੀ ਆਰ. ਐਨ. ਸਿੰਘ ਅਤੇ ਅਹੁਦੇਦਾਰ ਸ: ਮੇਜਰ ਸਿੰਘ, ਸ: ਤੇਜਿੰਦਰ ਸਿੰਘ ਕੋਹਲੀ, ਸ੍ਰੀ ਦੀਪਕ ਬਾਲੀ ਅਤੇ ਸ੍ਰੀ ਸੁਰਿੰਦਰ ਕੁਮਾਰ ਚੈੱਕ ਦੇਣ ਸਮੇਂ। ਤਸਵੀਰ : ਮੁਨੀਸ਼

ਜਲੰਧਰ, 19 ਜੁਲਾਈ (ਅ. ਬ.)-ਪੰਜਾਬ ਪ੍ਰੈੱਸ ਕਲੱਬ ਜਲੰਧਰ ਨੇ 'ਅਜੀਤ' ਵੱਲੋਂ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਆਰੰਭ ਕੀਤੀ 'ਅਜੀਤ ਹਰਿਆਵਲ ਲਹਿਰ' ਵਿਚ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਕਲੱਬ ਦੇ ਪ੍ਰਧਾਨ ਸ੍ਰੀ ਆਰ. ਐਨ. ਸਿੰਘ ਅਤੇ ਅਹੁਦੇਦਾਰਾਂ ਸ: ਮੇਜਰ ਸਿੰਘ, ਸ: ਤੇਜਿੰਦਰ ਸਿੰਘ ਕੋਹਲੀ, ਮਨੋਜ ਤ੍ਰਿਪਾਠੀ, ਸੁਰਿੰਦਰ ਕੁਮਾਰ ਅਤੇ ਦੀਪਕ ਬਾਲੀ ਨੇ ਇਕ ਲੱਖ ਰੁਪਏ ਦਾ ਚੈੱਕ 'ਅਜੀਤ ਭਵਨ' ਵਿਖੇ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਭੇਟ ਕੀਤਾ। ਪ੍ਰੈੱਸ ਕਲੱਬ ਦੇ ਆਗੂਆਂ ਨੇ 'ਅਜੀਤ ਹਰਿਆਵਲ ਲਹਿਰ' ਦੀ ਸਰਾਹਨਾ ਕਰਦਿਆਂ ਕਿਹਾ ਕਿ 'ਅਜੀਤ' ਵੱਲੋਂ ਚਲਾਈ ਮੁਹਿੰਮ ਦੀ ਦੁਨੀਆ ਭਰ ਵਿਚ ਵਸੇ ਪੰਜਾਬੀਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਜਾ ਰਹੀ ਹੈ।
 

'ਅਜੀਤ ਹਰਿਆਵਲ ਲਹਿਰ' ਲਈ ਹਰਪਾਲ ਸਿੰਘ ਚੱਢਾ ਵੱਲੋਂ
ਮਾਤਾ ਦੀ ਯਾਦ 'ਚ 1 ਲੱਖ ਦਾ ਸਹਿਯੋਗ

ਜਲੰਧਰ, 18 ਜੁਲਾਈ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਸ. ਹਰਪਾਲ ਸਿੰਘ ਚੱਢਾ ਤੇ ਸ. ਰਣਜੀਤ ਸਿੰਘ ਸਾਹਨੀ ਵਲੋਂ 'ਅਜੀਤ ਹਰਿਆਵਲ ਲਹਿਰ' 'ਚ 1 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ। ਸ. ਹਰਪਾਲ ਸਿੰਘ ਚੱਢਾ ਵਲੋਂ ਆਪਣੀ ਸਵਰਗੀ ਮਾਤਾ ਬੀਬੀ ਸੁਰਿੰਦਰ ਕੌਰ ਚੱਢਾ ਸੁਪਤਨੀ ਸਵਰਗੀ ਸ. ਗੁਰਚਰਨ ਸਿੰਘ ਚੱਢਾ ਦੀ ਯਾਦ 'ਚ ਉਕਤ ਰਾਸ਼ੀ ਦਾ ਚੈੱਕ 'ਅਜੀਤ' ਭਵਨ ਵਿਖੇ 'ਅਜੀਤ' ਪ੍ਰਕਾਸ਼ਨ ਸਮੂਹ ਦੇ  ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸੋਂਪਿਆ ਗਿਆ। ਜ਼ਿਕਰਯੋਗ ਹੈ ਕਿ ਸ. ਹਰਪਾਲ ਸਿੰਘ ਚੱਢਾ ਪਹਿਲਾਂ ਵੀ 'ਅਜੀਤ' ਵਲੋਂ ਸਮੇਂ-ਸਮੇਂ 'ਤੇ ਮਨੁੱਖਤਾ ਦੀ ਭਲਾਈ ਲਈ ਆਰੰਭੇ ਗਏ ਕਾਰਜਾਂ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹੇ ਹਨ ਤੇ ਇਸ ਵਾਰ ਵੀ ਉਨ੍ਹਾਂ ਵਾਤਾਵਰਣ ਸੰਭਾਲ ਪ੍ਰਤੀ ਲੋਕ ਚੇਤਨਾ ਪੈਦਾ ਕਰਨ ਲਈ ਅਦਾਰੇ ਵਲੋਂ ਸ਼ੁਰੂ ਕੀਤੇ ਇਸ ਉਪਰਾਲੇ 'ਚ ਆਪਣਾ ਯੋਗਦਾਨ ਪਾਇਆ ਹੈ। ਇਥੇ ਹੀ ਬੱਸ ਨਹੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਤੋਂ ਭੇਟਾ ਰਹਿਤ ਦਿੱਤੇ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਵੀ ਉਨ੍ਹਾਂ ਵਲੋਂ ਹੀ ਕੀਤੀ ਜਾਂਦੀ ਹੈ। ਉਨ੍ਹਾਂ ਅਦਾਰਾ 'ਅਜੀਤ' ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਅੱਜ ਉਹ ਇਸ ਲਹਿਰ 'ਚ ਯੋਗਦਾਨ ਪਾ ਕੇ ਆਪਣੀ ਮਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਰਹੇ ਹਨ।  

'ਅਜੀਤ ਹਰਿਆਵਲ ਲਹਿਰ' ਲਈ ਐੱਨ. ਆਰ. ਆਈ. ਸਭਾ
ਪੰਜਾਬ ਵੱਲੋਂ ਇਕ ਲੱਖ ਰੁਪਏ ਦਾ ਯੋਗਦਾਨ

ਜਲੰਧਰ, 16 ਜੁਲਾਈ (ਮੇਜਰ ਸਿੰਘ)-ਐਨ. ਆਰ. ਆਈ. ਸਭਾ ਪੰਜਾਬ ਦੇ ਚੇਅਰਮੈਨ ਤੇ ਕਮਿਸ਼ਨਰ ਜਲੰਧਰ ਡਵੀਜ਼ਨ ਸ੍ਰੀ ਐਸ. ਆਰ. ਲੱਧੜ ਅਤੇ ਪ੍ਰਧਾਨ ਸ: ਕਮਲਜੀਤ ਸਿੰਘ ਹੇਅਰ ਨੇ ਅੱਜ ਸਭਾ ਵੱਲੋਂ 'ਅਜੀਤ ਹਰਿਆਵਲ ਲਹਿਰ' 'ਚ ਯੋਗਦਾਨ ਪਾਉਂਦਿਆਂ ਇਕ ਲੱਖ ਰੁਪਏ ਦਾ ਚੈੱਕ ਦਿੱਤਾ। 'ਅਜੀਤ ਭਵਨ' ਵਿਖੇ ਆਏ ਦੋਵਾਂ ਪਤਵੰਤਿਆਂ ਨੇ 'ਅਜੀਤ' ਵੱਲੋਂ ਚਲਾਈ ਹਰਿਆਵਲ ਲਹਿਰ ਦੀ ਪੁਰਜ਼ੋਰ ਸਰਾਹਨਾ ਕੀਤੀ ਅਤੇ ਭਰੋਸਾ ਦੁਆਇਆ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਲਹਿਰ ਵਿਚ ਉਹ ਵਧ ਚੜ੍ਹ ਕੇ ਹਿੱਸਾ ਪਾਉਂਦੇ ਰਹਿਣਗੇ।

ਸ਼ਾਕਰ ਵੱਲੋਂ 'ਅਜੀਤ ਹਰਿਆਵਲ ਲਹਿਰ' ਦੀ ਪ੍ਰਸੰਸਾ

ਜਲੰਧਰ, 12 ਜੁਲਾਈ (ਜਸਪਾਲ ਸਿੰਘ)-ਜੰਗਲਾਤ ਮੰਤਰੀ ਸ੍ਰੀ ਅਰੁਣੇਸ਼ ਸ਼ਾਕਰ ਨੇ 'ਅਜੀਤ' ਭਵਨ ਜਲੰਧਰ ਵਿਖੇ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਮੁਲਾਕਾਤ ਸਮੇਂ ਪ੍ਰਕਾਸ਼ਨ ਸਮੂਹ ਵਲੋਂ ਚਲਾਈ 'ਅਜੀਤ ਹਰਿਆਵਲ ਲਹਿਰ' ਤੇ ਪ੍ਰਸੰਸਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ ਵਿਚ ਦਰੱਖਤ ਲਗਾਉਣ ਦੀ ਭਾਵਨਾ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਾ ਭਰਾ ਕਰਨ ਦੀ ਬੇਹੱਦ ਜ਼ਰੂਰਤ ਹੈ ਕਿਉਂਕਿ ਸੂਬੇ ਦੀ ਬਹੁਤ ਥੋੜ੍ਹੀ ਧਰਤੀ ਤੇ ਦਰੱਖਤ ਰਹਿ ਗਏ ਹਨ। ਬਿਨਾਂ ਸ਼ੱਕ ਪੰਜਾਬ ਦੀ ਧਰਤੀ ਜੋ ਕਦੀ ਦਰੱਖਤਾਂ ਨਾਲ ਭਰਪੂਰ ਹੁੰਦੀ ਸੀ ਅੱਜ ਇਨ੍ਹਾਂ ਤੋਂ ਸੱਖਣੀ ਬਣਦੀ ਜਾ ਰਹੀ ਹੈ। ਉਨ੍ਹਾਂ ਅਦਾਰਾ 'ਅਜੀਤ' ਵੱਲੋਂ 8 ਜੁਲਾਈ ਨੂੰ ਸਮੁੱਚੇ ਪੰਜਾਬ ਵਿਚ 20 ਹਜ਼ਾਰ ਪੌਦੇ ਲਗਾਉਣ ਦੀ ਪ੍ਰਸੰਸਾ ਕੀਤੀ। ਉਨ੍ਹਾਂ ਦਸਿਆ ਕਿ ਇਸ ਦਿਨ ਉਨ੍ਹਾਂ ਨੇ ਇਸ ਮੁਹਿੰਮ ਵਿਚ ਹਿੱਸਾ ਪਾ ਕੇ ਮੁਕੇਰੀਆਂ ਦੇ ਇਲਾਕੇ ਵਿਚ ਤਿੰਨ ਥਾਵਾਂ 'ਤੇ ਆਪ ਪੌਦੇ ਲਗਾ ਕੇ ਇਸ ਵਿਚ ਆਪਣਾ ਯੋਗਦਾਨ ਪਾਇਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਗਲਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਮੁੱਲ ਜ਼ਮੀਨ ਲੈ ਕੇ ਬੂਟੇ ਲਗਾਉਣ ਦੀ ਬਣਾਈ ਗਈ ਨਵੀਂ ਰਣਨੀਤੀ ਨੂੰ ਵੀ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦਸਿਆ ਕਿ ਜੰਗਲਾਤ ਮਹਿਕਮੇ ਵੱਲੋਂ ਹਰ ਸਾਲ ਨਹਿਰਾਂ, ਸ਼ਮਸ਼ਾਨਘਾਟਾਂ ਅਤੇ ਪਿੰਡਾਂ ਵਿਚ ਬੂਟੇ ਲਗਾਏ ਜਾਂਦੇ ਹਨ। ਹੁਣ ਮਹਿਕਮੇ ਵਲੋਂ ਪੰਚਾਇਤੀ ਜ਼ਮੀਨਾਂ ਅਤੇ ਫਿਰਨੀਆਂ ਤੇ ਬੂਟੇ ਲਗਾ ਕੇ ਪੰਚਾਇਤਾਂ ਨੂੰ ਦਿੱਤੇ ਜਾਣਗੇ। ਇਨ੍ਹਾਂ ਵਿਚ ਲੋਕਾਂ ਨੂੰ ਭਾਗੀਦਾਰ ਬਣਾਉਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਸ੍ਰੀ ਸ਼ਾਕਰ ਨੇ ਜੰਗਲਾਤ ਦੀਆਂ ਜ਼ਮੀਨਾਂ 'ਤੇ ਮਾਫੀਆ ਵਲੋਂ ਕੀਤੇ ਗਏ ਕਬਜ਼ਿਆਂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੰਗਲਾਤ ਦੀ ਜ਼ਮੀਨ ਛੁਡਾਈ ਜਾ ਰਹੀ ਹੈ ਤੇ ਉਥੇ ਜੰਗਲ ਲਗਾਏ ਜਾ ਰਹੇ ਹਨ ਤੇ ਇਨ੍ਹਾਂ ਜੰਗਲਾਂ 'ਚ ਬੂਟਿਆਂ ਦੀ ਸਾਂਭ ਸੰਭਾਲ 400 ਦੇ ਕਰੀਬ ਸੁਰੱਖਿਆ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਬੇਸ਼ੱਕ ਰਾਸ਼ਟਰੀ ਰਾਜ ਮਾਰਗ ਅਥਾਰਟੀ ਵਲੋਂ ਪਾਣੀਪਤ ਤੋਂ ਜਲੰਧਰ ਤੱਕ ਛੇ ਮਾਰਗੀ ਸੜਕ ਦੇ ਪ੍ਰਾਜੈਕਟ ਕਾਰਨ ਰੁੱਖ ਕੱਟਣੇ ਪਏ ਹਨ ਪਰ ਹੁਣ ਜੀ.ਟੀ ਰੋਡ ਦੇ ਨਾਲ-ਨਾਲ ਥਾਂ ਨਾ ਹੋਣ ਕਾਰਨ ਉਥੇ ਰੁੱਖ ਲਗਾਉਣੇ ਸੰਭਵ ਨਹੀਂ ਹਨ ਪਰ ਫਿਰ ਵੀ ਵਣ ਵਿਭਾਗ ਰਾਸ਼ਟਰੀ ਰਾਜ ਮਾਰਗ ਅਥਾਰਟੀ ਨਾਲ ਗੱਲ ਕਰਕੇ ਡਿਵਾਈਡਰਾਂ 'ਤੇ ਪੌਦੇ ਲਗਾਉਣ ਦਾ ਯਤਨ ਕਰੇਗਾ। ਜੰਗਲੀ ਜੀਵਾਂ ਦੀ ਸੁਰੱਖਿਆ ਸਬੰਧੀ ਸ੍ਰੀ ਸ਼ਾਕਰ ਨੇ ਕਿਹਾ ਕਿ ਸ਼ਿਕਾਰ 'ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕੀਤੀ ਗਈ ਹੈ ਅਤੇ ਇਸ ਸਮੇਂ ਬਠਿੰਡਾ, ਛੱਤਬੀੜ ਅਤੇ ਪਹਾੜੀ ਖੇਤਰਾਂ 'ਚ ਜੰਗਲੀ ਜੀਵਾਂ ਦੀ ਦੇਖਭਾਲ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।
ਸ਼ਹਿਰੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਵਾਂਗੇ-ਸੂਦ

ਸਨਅਤ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਤੀਕਸ਼ਣ ਸੂਦ ਨੇ ਕਿਹਾ ਹੈ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਬਿਜਲੀ, ਪਾਣੀ, ਸੜਕਾਂ ਅਤੇ ਸੀਵਰੇਜ ਆਦਿ ਵੱਲ ਪਿਛਲੀ ਕਾਂਗਰਸ ਸਰਕਾਰ ਵਲੋਂ ਉੱਕਾ ਹੀ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਸ਼ਹਿਰਾਂ 'ਚ ਇਕ ਤਰ੍ਹਾਂ ਨਾਲ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਡਗਮਗਾਇਆ ਪਿਆ ਸੀ ਪਰ ਰਾਜ ਦੀ ਮੌਜੂਦਾ ਸਰਕਾਰ ਨੇ ਸੱਤਾ 'ਚ ਆਉਂਦੇ ਹੀ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਠੋਸ ਕਦਮ ਚੁੱਕਦੇ ਹੋਏ ਸ਼ਹਿਰਾਂ 'ਚ ਸੌ ਫ਼ੀਸਦੀ ਸੀਵਰੇਜ, ਪਾਣੀ ਤੇ ਸੜਕਾਂ ਦੀ ਸਹੂਲਤ ਦੇਣ ਦੇ ਨਾਲ-ਨਾਲ ਬਿਜਲੀ ਸਪਲਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ। 'ਅਜੀਤ' ਭਵਨ ਵਿਖੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਵੱਖ-ਵੱਖ ਸ਼ਹਿਰਾਂ 'ਚ 6 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ ਤੇ ਸਰਕਾਰ ਦੀ ਕੋਸ਼ਿਸ਼ ਸ਼ਹਿਰਾਂ 'ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਵਲੋਂ ਵੱਡੀ ਪੱਧਰ 'ਤੇ ਇਕ ਵਿਆਪਕ ਯੋਜਨਾ ਉਲੀਕੀ ਜਾ ਰਹੀ ਹੈ। ਜਿਸ ਤਹਿਤ ਸਰਕਾਰ ਅਤੇ ਵਰਕਰਾਂ ਵਿਚਕਾਰ ਰਾਬਤਾ ਕਾਇਮ ਕਰਨ ਦੇ ਨਾਲ-ਨਾਲ ਸੂਬੇ ਭਰ 'ਚ ਰੈਲੀਆਂ ਤੇ ਵਰਕਰ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਹੈ। ਇਸ ਮੌਕੇ ਸ੍ਰੀ ਸੂਦ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਮੁਕਾਬਲੇ ਗੁਆਂਢੀ ਪਹਾੜੀ ਰਾਜਾਂ 'ਚ ਕੇਂਦਰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਸੂਬੇ ਨੂੰ ਰਿਆਇਤ ਮਿਲਣ ਦੇ ਵਿਰੁੱਧ ਨਹੀਂ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਕ ਤਾਂ ਪੰਜਾਬ ਸਰਹੱਦੀ ਸੂਬਾ ਹੈ ਤੇ ਦੂਸਰਾ ਇਸ ਨੂੰ ਲੰਬਾ ਸਮਾਂ ਅੱਤਵਾਦ ਦੇ ਦੌਰ ਦਾ ਸਾਹਮਣਾ ਕਰਨਾ ਪਿਆ ਤੇ ਇਥੋਂ ਦੀਆਂ ਭੂਗੋਲਿਕ ਸਥਿਤੀਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇ ਕੇ ਸਨਅਤਕਾਰਾਂ ਤੇ ਕਿਸਾਨਾਂ ਦੀ ਬਾਂਹ ਫੜੇ।

ਸੀ. ਟੀ. ਗਰੁੱਪ ਵੱਲੋਂ 51 ਹਜ਼ਾਰ ਦਾ ਸਹਿਯੋਗ

ਜਲੰਧਰ, 12 ਜੁਲਾਈ (ਜਸਪਾਲ ਸਿੰਘ)-ਸੀ. ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ 'ਅਜੀਤ ਹਰਿਆਵਲ ਲਹਿਰ' 'ਚ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਸਬੰਧੀ 51 ਹਜ਼ਾਰ ਦੀ ਰਾਸ਼ੀ ਦਾ ਚੈੱਕ ਸੀ. ਟੀ. ਗਰੁੱਪ ਦੇ ਚੇਅਰਮੈਨ ਸ: ਚਰਨਜੀਤ ਸਿੰਘ ਚੰਨੀ, ਉਨ੍ਹਾਂ ਦੇ ਸਪੁੱਤਰ ਸ੍ਰੀ ਮਨਬੀਰ ਸਿੰਘ ਅਤੇ ਸ੍ਰੀ ਹਰਪ੍ਰੀਤ ਸਿੰਘ ਵੱਲੋਂ 'ਅਜੀਤ' ਭਵਨ ਵਿਖੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪਿਆ ਗਿਆ। ਇਸ ਮੌਕੇ ਸ. ਚੰਨੀ ਨੇ ਅਦਾਰਾ 'ਅਜੀਤ' ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਜਿਹੇ ਗੰਭੀਰ ਮੁੱਦੇ 'ਤੇ ਇਹ ਪਹਿਲਕਦਮੀ ਵਾਕਿਆ ਹੀ ਸਰਾਹੁਣਯੋਗ ਹੈ।

ਭਾਈ ਰਘਬੀਰ ਸਿੰਘ ਕੁਹਾੜ ਵੱਲੋਂ 51 ਹਜ਼ਾਰ ਰੁਪਏ ਦਾ ਸਹਿਯੋਗ

ਮਾਨਹਾਈਮ (ਜਰਮਨੀ), 12 ਜੁਲਾਈ (ਰਾਮੂਵਾਲੀਆ)-ਫਰਾਂਸ ਦੇ ਸਿੱਖ ਆਗੂ ਤੇ ਉੱਘੇ ਕਾਰੋਬਾਰੀ ਭਾਈ ਰਘਬੀਰ ਸਿੰਘ ਕੁਹਾੜ ਨੇ ਨਿੱਜੀ ਤੌਰ 'ਤੇ 'ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਬਾਰੇ 'ਅਜੀਤ' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਰਾ 'ਅਜੀਤ' ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾਬਰਦਾਰ ਮੰਨਿਆ ਜਾਂਦਾ ਹੈ, ਨੇ ਹਮੇਸ਼ਾ ਹੀ ਪੰਜਾਬ ਦੇ ਹਿਤਾਂ ਦੀ ਰਖਵਾਲੀ ਲਈ ਚੇਤਨਾ ਲਹਿਰ ਪੈਦਾ ਕੀਤੀ। ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਪਾਣੀ ਦੇ ਨਾਲ ਰੁੱਖਾਂ ਦਾ ਸੁਮੇਲ ਜ਼ਰੂਰੀ ਹੈ। ਭਾਈ ਕੁਹਾੜ ਨੇ ਕਿਹਾ ਕਿ ਅਦਾਰਾ 'ਅਜੀਤ' ਵਧਾਈ ਦਾ ਪਾਤਰ ਹੈ ਜਿਸ ਨੇ ਪ੍ਰਦੂਸ਼ਿਤ ਵਾਤਾਵਰਨ ਨੂੰ ਸਾਫ ਕਰਨ ਲਈ 'ਹਰਿਆਵਲ ਲਹਿਰ' ਸ਼ੁਰੂ ਕੀਤੀ ਹੈ।

ਸੰਧਰ ਅਤੇ ਡਾਇਰੈਕਟਰ ਧਾਰੀਆ ਵੱਲੋਂ 50 ਹਜ਼ਾਰ ਦਾ ਯੋਗਦਾਨ

ਦਸੂਹਾ, 12 ਜੁਲਾਈ (ਭੁੱਲਰ)-ਸਿਡਨੀ (ਆਸਟ੍ਰੇਲੀਆ) ਤੋਂ 'ਅਜੀਤ' ਦੇ ਪੱਤਰਕਾਰ ਸ: ਹਰਕੀਰਤ ਸਿੰਘ ਸੰਧਰ ਪ੍ਰਧਾਨ ਪੰਜਾਬੀ ਸੰਗੀਤ ਸੈਂਟਰ ਸਿਡਨੀ ਅਤੇ ਸ: ਦਵਿੰਦਰ ਸਿੰਘ ਧਾਰੀਆ ਡਾਇਰੈਕਟਰ ਵੱਲੋਂ 'ਅਜੀਤ ਹਰਿਆਵਲ ਲਹਿਰ' 'ਚ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਵੱਲੋਂ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਭੇਜੀ ਗਈ ਹੈ। ਇਸ ਮੌਕੇ ਸ: ਸੰਧਰ ਅਤੇ ਸ: ਧਾਰੀਆ ਨੇ ਕਿਹਾ ਕਿ 'ਅਜੀਤ ਹਰਿਆਵਲ ਲਹਿਰ' ਪੰਜਾਬ ਅੰਦਰ ਲੋਕ ਲਹਿਰ ਬਣਨ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਲੋਕ ਲਹਿਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵਿਚ ਵੀ ਇਸ ਲਹਿਰ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਅਦਾਰਾ 'ਅਜੀਤ' ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਦਾਰਾ 'ਅਜੀਤ' ਜਿੱਥੇ ਸਮਾਜ ਨਾਲ ਹਰ ਔਖੀ ਘੜੀ ਵਿਚ ਖੜ੍ਹਾ ਹੁੰਦਾ ਹੈ, ਉੱਥੇ ਹੀ ਹਰ ਮਸਲੇ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਨੂੰ ਸੇਧ ਦੇਣ ਵਿਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਉਨ੍ਹਾਂ ਇਸ ਲਹਿਰ ਰਾਹੀਂ ਰਾਜ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਦਸਤਕ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੌਦੇ ਲਗਾਉਣ ਨਾਲ ਜਿੱਥੇ ਬੱਚਿਆਂ ਨੂੰ ਸਵੱਛ ਵਾਤਾਵਰਨ ਮਿਲੇਗਾ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸਹਾਈ ਸਿੱਧ ਹੋਵੇਗਾ।

ਸਿੱਧੂ ਰਾਣਾ ਅਤੇ ਬੈਂਸ ਵੱਲੋਂ ਹਰਿਆਵਲ ਲਹਿਰ ਦੀ ਸ਼ਲਾਘਾ

ਕੈਲਗਰੀ, 12 ਜੁਲਾਈ (ਜਸਜੀਤ ਸਿੰਘ ਧਾਮੀ)-ਪੰਜਾਬ ਦੇ ਵਾਤਾਵਰਨ ਨੂੰ ਹਰਾ-ਭਰਾ, ਸਾਫ-ਸੁਥਰਾ ਅਤੇ ਸ਼ੁੱਧ ਰੱਖਣ ਲਈ ਰੋਜ਼ਾਨਾ 'ਅਜੀਤ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਵਿਚ ਉੱਘੇ ਖੇਡ ਪ੍ਰਮੋਟਰ ਅਤੇ ਸਮਾਜ ਸੇਵਕ ਕੈਲਗਰੀ (ਕੈਨੇਡਾ) ਦੇ ਬਿਜ਼ਨੈੱਸਮੈਨ ਅਤੇ ਨੌਜਵਾਨ ਆਗੂਆਂ ਸ: ਗੁਰਪ੍ਰੀਤ ਸਿੱਧੂ ਰਾਣਾ ਅਤੇ ਸ: ਅਮਰਪ੍ਰੀਤ ਸਿੰਘ ਬੈਂਸ ਵੱਲੋਂ ਇਕ ਲੱਖ ਰੁਪਏ ਦੇ ਕੇ ਯੋਗਦਾਨ ਪਾਇਆ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆ ਸ: ਸਿੱਧੂ ਅਤੇ ਸ: ਬੈਂਸ ਕਿਹਾ ਕਿ ਉਹ ਅਦਾਰਾ 'ਅਜੀਤ' ਦੇ ਇਸ ਉਪਰਾਲੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਉਹ ਭਵਿੱਖ ਵਿਚ ਵੀ ਇਹੋ-ਜਿਹੇ ਉਸਾਰੂ ਕਾਰਜਾਂ ਲਈ ਅਦਾਰਾ 'ਅਜੀਤ' ਨੂੰ ਨਿਰੰਤਰ ਸਹਿਯੋਗ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਰਾਣਾ ਸਪੋਰਟਸ ਕਲੱਬ ਕੈਲਗਰੀ ਕੈਨੇਡਾ ਵੱਲੋਂ ਕਰਵਾਏ ਕਬੱਡੀ ਕੱਪ ਸਮੇਂ ਇਕ ਲੱਖ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਸੀ। ਕਲੱਬ ਅੱਗੋਂ ਤੋਂ ਵੀ ਇਸ ਉਪਰਾਲੇ ਲਈ ਯਤਨਸ਼ੀਲ ਹੈ। ਆਗੂਆਂ ਨੇ ਕਿਹਾ ਕਿ ਅਸੀਂ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਕੀਤੇ ਇਸ ਉਪਰਾਲਾ ਦੀ ਸ਼ਾਲਾਘਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ।

ਨੀਲਾਮਹਿਲ ਵੱਲੋਂ 1 ਲੱਖ ਦਾ ਯੋਗਦਾਨ

ਜਲੰਧਰ, 10 ਜੁਲਾਈ (ਜਸਪਾਲ ਸਿੰਘ)-ਨਗਰ ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਸ: ਬਲਜੀਤ ਸਿੰਘ ਨੀਲਾਮਹਿਲ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਮੌਕੇ 'ਅਜੀਤ ਹਰਿਆਵਲ ਲਹਿਰ' 'ਚ 1 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ। ਉਨ੍ਹਾਂ ਵੱਲੋਂ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ 'ਅਜੀਤ' ਭਵਨ ਵਿਖੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪਿਆ ਗਿਆ। ਇਸ ਮੌਕੇ ਸ: ਨੀਲਾਮਹਿਲ ਨੇ ਅਦਾਰਾ 'ਅਜੀਤ' ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਦਾਰਾ ਜਿੱਥੇ ਹਮੇਸ਼ਾਂ ਹੀ ਹਰ ਔਖੀ ਘੜੀ 'ਚ ਸਮਾਜ ਨਾਲ ਖੜ੍ਹਾ ਹੁੰਦਾ ਹੈ ਉਥੇ ਹਰ ਸੰਜੀਦਾ ਮਸਲੇ 'ਤੇ ਲੋਕਾਂ ਨੂੰ ਜਾਗਰੂਕ ਕਰਨ ਤੇ ਸਮਾਜ ਨੂੰ ਸੇਧ ਦੇਣ 'ਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਹੈ।

ਭੁਪਿੰਦਰ ਸਿੰਘ ਮੱਕੜ ਵੱਲੋਂ 1 ਲੱਖ ਰੁਪਏ ਤੇ 1000
ਬੂਟੇ ਦੇਣ ਦਾ ਐਲਾਨ

ਜਲੰਧਰ, 9 ਜੁਲਾਈ (ਅ. ਬ.)-ਸ: ਭੁਪਿੰਦਰ ਸਿੰਘ ਮੱਕੜ ਮਾਲਕ ਮੱਕੜ ਮੋਟਰਜ਼ ਅਤੇ ਹੋਟਲ ਐਮ-1 ਵੱਲੋਂ ਇਕ ਲੱਖ ਰੁਪਏ ਅਤੇ ਇਕ ਹਜ਼ਾਰ ਬੂਟੇ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੀ ਵਡਾਲਾ ਪਿੰਡ ਵਿਖੇ ਰਿਹਾਇਸ਼ ਦੇ 10 ਕਿਲੋਮੀਟਰ ਦੇ ਘੇਰੇ ਵਿਚ ਲਗਾਏ ਜਾਣ ਵਾਲੇ ਬੂਟਿਆਂ ਦੀ ਖੁਦ ਦੇਖ-ਭਾਲ ਵੀ ਕਰਨਗੇ।

ਪ੍ਰਵਾਸੀ ਪੰਜਾਬੀ ਗਿਆਨ ਸਿੰਘ ਵੱਲੋਂ ਇਕ ਲੱਖ ਦਾ ਯੋਗਦਾਨ

ਜਲੰਧਰ, 9 ਜੁਲਾਈ (ਅਜੀਤ ਬਿਉਰੋ)-'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਨੂੰ ਦੇਸ਼-ਵਿਦੇਸ਼ ਤੋਂ ਵੱਡਾ ਹੁੰਗਾਰਾ ਮਿਲਣ ਲੱਗ ਪਿਆ ਹੈ। ਹਰ ਰੋਜ਼ ਵੱਖ-ਵੱਖ ਸੰਸਥਾਵਾਂ ਤੇ ਵੱਖ-ਵੱਖ ਵਰਗਾਂ ਦੇ ਲੋਕ ਆਪਣੇ ਵੱਲੋਂ ਇਸ ਲਹਿਰ ਨਾਲ ਜੁੜਨ ਅਤੇ ਇਸ ਵਿਚ ਆਪਣਾ ਯੋਗਦਾਨ ਪਾਉਣ ਲਈ 'ਅਜੀਤ' ਦੇ ਪ੍ਰਤੀਨਿਧੀਆਂ ਤੱਕ ਪਹੁੰਚ ਕਰ ਰਹੇ ਹਨ। ਵਿਦੇਸ਼ਾਂ ਤੋਂ ਪ੍ਰਵਾਸੀ ਪੰਜਾਬੀ ਭਾਈਚਾਰੇ ਨੇ ਵੀ 'ਅਜੀਤ' ਵੱਲੋਂ ਚੁੱਕੇ ਗਏ ਇਸ ਕਦਮ ਨੂੰ ਇਕ ਬਹੁਤ ਵੱਡੀ ਪਹਿਲਕਦਮੀ ਕਰਾਰ ਦਿੱਤਾ ਹੈ, ਜਿਸ ਦੀ ਕਿ ਪੰਜਾਬ ਨੂੰ ਬਹੁਤ ਲੋੜ ਸੀ। ਇਸ ਸੰਦਰਭ ਵਿਚ ਹੀ ਜਰਮਨ ਨਿਵਾਸੀ ਸ: ਗਿਆਨ ਸਿੰਘ, ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਜਸਬੀਰ ਕੌਰ ਅਤੇ ਲੜਕੀ ਜੈਸਮੀਨ ਨੇ ਬੀਤੇ ਦਿਨ 'ਅਜੀਤ ਭਵਨ' ਪਹੁੰਚ ਕੇ ਅਦਾਰੇ ਵੱਲੋਂ ਚੁੱਕੇ ਗਏ ਇਸ ਕਦਮ ਦੀ ਭਾਰੀ ਪ੍ਰਸੰਸਾ ਕੀਤੀ ਅਤੇ ਪੰਜਾਬ ਵਿਚ ਵੱਧ ਤੋਂ ਵੱਧ ਪੌਦੇ ਲਗਾ ਕੇ ਪ੍ਰਦੂਸ਼ਣ ਘਟਾਉਣ ਅਤੇ ਧਰਤੀ ਹੇਠਲੇ ਪਾਣੀ ਦੀ ਪੱਧਰ ਨੂੰ ਉੱਪਰ ਚੁੱਕਣ ਲਈ ਯਤਨ ਕਰਨ 'ਤੇ ਜ਼ੋਰ ਦਿੱਤਾ। ਇਸ ਅਵਸਰ 'ਤੇ ਸ: ਗਿਆਨ ਸਿੰਘ ਨੇ ਆਪਣੀ ਦਾਦੀ ਬੇਬੇ ਹਰ ਕੌਰ ਭੁਲੱਥ ਦੀ ਯਾਦ ਵਿਚ 'ਅਜੀਤ ਹਰਿਆਵਲ ਲਹਿਰ' ਲਈ ਇਕ ਲੱਖ ਦਾ ਯੋਗਦਾਨ ਦਿੱਤਾ ਅਤੇ ਇਸ ਦੇ ਨਾਲ ਹੀ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦਾ ਪਰਿਵਾਰ ਅਦਾਰਾ 'ਅਜੀਤ' ਦੇ ਇਹੋ ਜਿਹੇ ਸਾਰਥਿਕ ਪ੍ਰੋਗਰਾਮਾਂ ਵਿਚ ਆਪਣੇ ਵੱਲੋਂ ਬਣਦਾ ਯੋਗਦਾਨ ਪਾ ਕੇ ਖੁਸ਼ੀ ਮਹਿਸੂਸ ਕਰੇਗਾ।

ਕੁਲਦੀਪ ਸਿੰਘ ਭਾਂਖਰਪੁਰ ਨੇ ਬਾਬਾ ਸਾਧੂ ਸਿੰਘ ਦੀ
ਯਾਦ 'ਚ 51 ਹਜ਼ਾਰ ਦਿੱਤੇ

ਡੇਰਾਬੱਸੀ, 9 ਜੁਲਾਈ (ਕਰਮ ਸਿੰਘ)- ਪੰਜਾਬ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਸ਼ੁਰੂ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਵਿਚ ਡੇਰਾਬੱਸੀ ਬਲਾਕ 'ਚ ਪੈਂਦੇ ਪਿੰਡ ਭਾਂਖਰਪੁਰ ਦੇ ਜਥੇਦਾਰ ਕੁਲਦੀਪ ਸਿੰਘ ਨੇ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਇਹ ਰਾਸ਼ੀ ਸੰਤ ਬਾਬਾ ਸਾਧੂ ਸਿੰਘ ਨਾਨਕਸਰ ਵਾਲਿਆਂ ਦੀ ਯਾਦ 'ਚ ਦਿੱਤੀ ਹੈ। ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ ਨੇ ਕਿਹਾ ਕਿ ਵਾਤਾਵਰਨ ਦੇ ਦਿਨੋ-ਦਿਨ ਵਿਗੜ ਰਹੇ ਸੰਤੁਲਨ ਨੂੰ ਬਚਾਉਣ ਲਈ 'ਅਜੀਤ' ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਲਹਿਰ ਸਦਕਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਕ ਵਾਰ ਫਿਰ ਤੋਂ ਪੰਜਾਬ ਸੂਬੇ ਨੂੰ ਹਰਿਆ-ਭਰਿਆ ਵੇਖ ਸਕਣਗੀਆਂ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਇਹੋ ਜਿਹੇ ਉਸਾਰੂ ਕੰਮ ਲਈ ਅਦਾਰਾ 'ਅਜੀਤ' ਨੂੰ ਨਿਰੰਤਰ ਸਹਿਯੋਗ ਦਿੰਦੇ ਰਹਿਣਗੇ। ਜਥੇਦਾਰ ਕੁਲਦੀਪ ਸਿੰਘ ਨੇ ਧਾਰਮਿਕ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਨੂੰ ਵੀ ਇਸ ਮਹਾਂਯੱਗ ਵਿਚ ਆਪਣਾ ਹਿੱਸਾ ਪਾਉਣ ਦਾ ਸੱਦਾ ਦਿੱਤਾ।

ਗੁਰਦਾਸਪੁਰ ਦੇ ਜਸਬੀਰ ਸਿੰਘ ਕਾਹਲੋਂ ਵੱਲੋਂ
5 ਹਜ਼ਾਰ ਪੌਦਿਆਂ ਦਾ ਸਹਿਯੋਗ

ਗੁਰਦਾਸਪੁਰ, 7 ਜੁਲਾਈ (ਹਰਜੀਤ ਸਿੰਘ ਆਲਮ/ਅਭਿਨੰਦਨ ਸਿੰਘ ਆਰਿਫ਼)-'ਅਜੀਤ' ਵੱਲੋਂ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਨੂੰ ਮਿਲ ਰਹੇ ਭਰਵੇਂ ਹੁੰਗਾਰੇ ਦੌਰਾਨ ਗੁਰਦਾਸਪੁਰ ਸਥਿਤ 'ਅਜੀਤ' ਦੇ ਉਪ-ਦਫ਼ਤਰ ਵਿਖੇ ਇੱਕ ਬਜ਼ੁਰਗ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਕਾਹਲੋਂ ਬੂਰਾ ਡੱਲੀਏ ਨੇ 'ਅਜੀਤ' ਵੱਲੋਂ ਚਲਾਈ ਇਸ ਲਹਿਰ ਲਈ 5 ਹਜ਼ਾਰ ਪੌਦਿਆਂ ਦਾ ਯੋਗਦਾਨ ਪਾਇਆ ਅਤੇ ਅੱਗੇ ਤੋਂ ਵੀ 10 ਹਜ਼ਾਰ ਪੌਦਿਆਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸ: ਕਾਹਲੋਂ ਇੱਥੋਂ ਨਜ਼ਦੀਕੀ ਪਿੰਡ ਹਯਾਤ ਨਗਰ ਦੇ ਵਸਨੀਕ ਹਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਮੀਨ ਵਿਚ ਫਲਦਾਰ, ਛਾਂਦਾਰ ਅਤੇ ਹੋਰ ਦਵਾਈਆਂ ਵਿਚ ਵਰਤੇ ਜਾਣ ਵਾਲੇ ਪੌਦਿਆਂ ਦੀਆਂ ਨਰਸਰੀਆਂ ਲਗਾਈਆਂ ਹੋਈਆਂ ਹਨ। ਜਸਬੀਰ ਸਿੰਘ ਕਾਹਲੋਂ ਬੂਰਾ ਡੱਲੀਏ ਲਗਭਗ 20 ਸਾਲਾਂ ਤੋਂ ਜਿੱਥੇ ਗੁਰੂ ਘਰਾਂ ਜਾਂ ਥਾਣਿਆਂ ਨੇੜੇ ਪੌਦੇ ਲਗਾ ਰਹੇ ਹਨ ਉੱਥੇ ਆਮ ਲੋਕਾਂ ਵਿਚ ਮੁਫ਼ਤ ਪੌਦੇ ਵੰਡ ਕੇ ਲੋਕਾਂ ਨੂੰ ਇਸ ਪ੍ਰਤੀ ਉਤਸ਼ਾਹਿਤ ਕਰ ਰਹੇ ਹਨ। ਸ: ਕਾਹਲੋਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਸ. ਸਾਧੂ ਸਿੰਘ ਕਾਹਲੋਂ ਅਤੇ ਸਿੱਖ ਗੁਰੂਆਂ ਤੋਂ ਇਸ ਦੀ ਪ੍ਰੇਰਣਾ ਮਿਲੀ ਹੈ। ਉਨ੍ਹਾਂ ਨੇ 'ਅਜੀਤ' ਨੂੰ ਫ਼ਾਲਸਾ, ਕੜੀ ਪੱਤਾ, ਜਟਰੋਪਾ ਅਤੇ ਟਰਾਨਟਾ ਆਦਿ ਪੌਦਿਆਂ ਦਾ ਸਹਿਯੋਗ ਦਿੱਤਾ।

ਸੰਤ ਸ਼ਿਕਾਗੋ ਵਾਲਿਆਂ ਵੱਲੋਂ ਆਪਣੀ ਮਾਤਾ ਦੀ
ਯਾਦ 'ਚ 51 ਹਜ਼ਾਰ ਦੇਣ ਦਾ ਐਲਾਨ

ਲੁਧਿਆਣਾ/ ਸ਼ਿਕਾਗੋ, 7 ਜੁਲਾਈ (ਗੁਰਿੰਦਰ ਸਿੰਘ/ ਇੰਦਰਮੋਹਨ ਸਿੰਘ)-ਪੰਜਾਬ ਦੇ ਵਾਤਾਵਰਣ ਨੂੰ ਹਰਾ-ਭਰਾ, ਸਾਫ਼-ਸੁਥਰਾ ਅਤੇ ਸ਼ੁੱਧ ਰੱਖਣ ਲਈ 'ਰੋਜ਼ਾਨਾ ਅਜੀਤ' ਵੱਲੋਂ ਸ਼ੁਰੂ ਕੀਤੀ 'ਅਜੀਤ' ਹਰਿਆਵਲ ਲਹਿਰ ਵਿਚ ਸਮਾਜ ਸੇਵੀ ਸੰਸਥਾ ਮਾਤਾ ਸਵਰਨ ਕੌਰ ਵੈਲਫੇਅਰ ਟਰੱਸਟ ਸ਼ਿਕਾਗੋ ਨੇ 51 ਹਜ਼ਾਰ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਟਰੱਸਟ ਦੇ ਚੇਅਰਮੈਨ ਸੰਤ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ 'ਅਜੀਤ' ਵਲੋ ਸ਼ੁਰੂ ਕੀਤੀ ਇਸ ਲਹਿਰ ਦਾ ਸਵਾਗਤ ਕਰਦਿਆਂ ਸ਼ਿਕਾਗੋ ਦੀਆਂ ਸੰਗਤਾਂ ਵੱਲੋਂ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਮਾਤਾ ਸਵਰਨ ਕੌਰ ਮੈਮੋਰੀਅਲ ਵੈਲਫੇਅਰ ਟਰੱਸਟ ਵੱਲੋਂ ਦੇਸ਼ ਵਿਦੇਸ਼ ਵਿਚ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਟਰੱਸਟ ਮੈਂਬਰਾਂ ਸ: ਕਸ਼ਮੀਰ ਸਿੰਘ ਧਨੋਆ, ਗੁਰਦੇਵ ਸਿੰਘ ਮਾਨ, ਬੀਬੀ ਪਰਮਿੰਦਰ ਕੌਰ, ਜੋਗਿੰਦਰ ਕੌਰ ਅਤੇ ਪਰਮਜੀਤ ਸਿੰਘ ਖਾਲਸਾ ਨੇ ਵੀ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ ਹੈ। ਇੱਥੇ ਵਰਣਨਯੋਗ ਹੈ ਕਿ ਇਹ ਟਰੱਸਟ ਸੰਤ ਸ਼ਿਕਾਗੋ ਵਾਲਿਆਂ ਦੀ ਪੂਜਨੀਕ ਮਾਤਾ ਸਵਰਨ ਕੌਰ ਖਾਲਸਾ (ਬਲਾਚੌਰ) ਦੀ ਯਾਦ ਵਿਚ ਕਾਇਮ ਕੀਤਾ ਗਿਆ ਹੈ।

'ਅਜੀਤ ਹਰਿਆਵਲ ਲਹਿਰ'  ਦੀ ਸ਼ੁਰੂਆਤ 8 ਜੁਲਾਈ ਤੋਂ

ਜਲੰਧਰ-'ਅਜੀਤ ਹਰਿਆਵਲ ਲਹਿਰ' ਦੀ ਸ਼ੁਰੂਆਤ ਫ਼ਲਦਾਰ ਬੂਟੇ ਲਗਾ ਕੇ 8 ਜੁਲਾਈ, 2011 ਤੋਂ ਕੀਤੀ ਜਾ ਰਹੀ ਹੈ। ਪਹਿਲਾਂ ਇਸ ਸਬੰਧੀ ਖ਼ਬਰਾਂ ਛੱਪਣ 'ਤੇ ਸਾਡੇ ਲੱਖਾਂ ਪਾਠਕਾਂ ਵਿਚ ਵੱਡਾ ਉਤਸ਼ਾਹ ਪਾਇਆ ਗਿਆ ਹੈ। ਵੱਖ-ਵੱਖ ਵਰਗਾਂ ਵੱਲੋਂ ਇਸ ਬਾਰੇ ਲਗਾਤਾਰ ਪ੍ਰਤੀਕਰਮ ਸਾਨੂੰ ਮਿਲ ਰਹੇ ਹਨ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਅਦਾਰਾ 'ਅਜੀਤ' ਵੱਲੋਂ ਉਠਾਇਆ ਗਿਆ ਇਹ ਕਦਮ ਪੰਜਾਬ ਦੇ ਸਮੁੱਚੇ ਵਾਤਾਵਰਣ ਦੀ ਸ਼ੁੱਧੀ ਅਤੇ ਸੂਬੇ ਨੂੰ ਪ੍ਰਦੂਸ਼ਣ ਰਹਿਤ ਕਰਨ ਸਬੰਧੀ ਇਕ ਲਹਿਰ ਬਣ ਰਹੀ ਹੈ।

ਸਤਪਾਲ ਸਿੰਘ ਜੌਹਲ ਵੱਲੋਂ ਇਕ ਲੱਖ ਦਾ ਯੋਗਦਾਨ

ਜਲੰਧਰ (ਅਜੀਤ ਬਿਊਰੋ)-ਪ੍ਰਸਿੱਧ ਪੱਤਰਕਾਰ ਅਤੇ ਟੋਰਾਂਟੋ ਸਥਿਤ 'ਅਜੀਤ' ਦੇ ਸਟਾਫ ਰਿਪੋਰਟਰ ਸ੍ਰੀ ਸਤਪਾਲ ਸਿੰਘ ਜੌਹਲ ਜੋ ਅੱਜਕਲ੍ਹ ਪੰਜਾਬ ਵਿਚ ਆਏ ਹੋਏ ਹਨ, ਨੇ 'ਅਜੀਤ ਹਰਿਆਵਲ ਲਹਿਰ' 'ਚ ਫ਼ਲਦਾਰ ਬੂਟੇ ਖਰੀਦਣ ਲਈ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।

ਇਸ ਸਬੰਧੀ ਅਦਾਰਾ 'ਅਜੀਤ' ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜੋ ਵੀ ਸੰਸਥਾਵਾਂ ਜਾਂ ਸੱਜਣ ਹੁਣ ਤੋਂ ਹੀ ਇਸ ਲਹਿਰ ਵਿਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੁੰਦੇ ਹਨ ਉਨ੍ਹਾਂ ਸਬੰਧੀ ਵੇਰਵਾ 'ਅਜੀਤ' ਦੇ ਕਾਲਮਾਂ ਵਿਚ ਲਗਾਤਾਰ ਪ੍ਰਕਾਸ਼ਿਤ ਕੀਤਾ ਜਾਵੇਗਾ। ਅਜਿਹਾ ਯੋਗਦਾਨ ਨਗਦੀ ਜਾਂ ਬੂਟਿਆਂ ਦੇ ਰੂਪ ਵਿਚ ਪਾਇਆ ਜਾ ਸਕਦਾ ਹੈ। ਇਸ ਸਬੰਧੀ ਚੈੱਕ ਜਾਂ ਡਰਾਫਟ ਰਾਹੀਂ ਭੇਜੀ ਜਾਣ ਵਾਲੀ ਰਾਸ਼ੀ ઑ1ਹਜਵ 8਼ਗਖ਼ਮ਼; :ਕੀ਼ਗ਼ ਦੇ ਨਾਂਅ 'ਤੇ ਭੇਜੀ ਜਾਵੇ। ਨਗਦ ਰਾਸ਼ੀ ਮੁੱਖ ਦਫਤਰ ਅਤੇ 'ਅਜੀਤ' ਦੇ ਉੱਪ-ਦਫਤਰਾਂ ਦੇ ਇੰਚਾਰਜਾਂ ਕੋਲੋਂ ਰਸੀਦ ਪ੍ਰਾਪਤ ਕਰਕੇ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਲਹਿਰ ਵਿਚ ਇਕੱਠੀ ਹੋਈ ਰਕਮ ਦੇ ਬੂਟੇ ਖ਼ਰੀਦ ਕੇ ਲਗਾਏ ਜਾਣਗੇ। ਇਸ ਪੂਰੀ ਸਰਗਰਮੀ ਦਾ ਸਮੁੱਚਾ ਵੇਰਵਾ 'ਅਜੀਤ' ਦੇ ਕਾਲਮਾਂ ਵਿਚ ਕ੍ਰਮਵਾਰ ਪ੍ਰਕਾਸ਼ਿਤ ਕੀਤਾ ਜਾਂਦਾ ਰਹੇਗਾ।

ਡਾ: ਬਰਜਿੰਦਰ ਸਿੰਘ ਹਮਦਰਦ
ਮੁੱਖ ਸੰਪਾਦਕ


'ਅਜੀਤ ਹਰਿਆਵਲ ਲਹਿਰ' ਨੂੰ ਮਿਲਿਆ ਭਰਪੂਰ ਹੁੰਗਾਰਾ
ਤੇਜਿੰਦਰ ਸਿੰਘ ਬਿੱਟੂ ਤੇ ਸਤੀਸ਼ ਜੈਨ ਵੱਲੋਂ
ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ

'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਆਰੰਭ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣਾ ਆਰੰਭ ਹੋ ਗਿਆ ਹੈ। ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੇ ਅਦਾਰਾ 'ਅਜੀਤ' ਨਾਲ ਇਸ ਮਹਾਯੱਗ ਵਿਚ ਹਿੱਸਾ ਪਾਉਣ ਲਈ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਨੌਜਵਾਨ ਆਗੂ ਤਜਿੰਦਰ ਸਿੰਘ ਬਿੱਟੂ ਨੇ ਇਸ ਸਬੰਧੀ 'ਅਜੀਤ ਹਰਿਆਵਲ ਲਹਿਰ' ਵਿਚ ਆਪਣਾ ਹਿੱਸਾ ਪਾਉਣ ਲਈ ਇਕ ਲੱਖ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ 'ਅਜੀਤ' ਦੇ ਪ੍ਰਤੀਨਿਧ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਹ ਅਦਾਰਾ 'ਅਜੀਤ' ਦੇ ਇਸ ਕਦਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਚਾਹੁੰਦੇ ਹਨ ਕਿ ਪੰਜਾਬ ਨੂੰ ਵੱਧ ਤੋਂ ਵੱਧ ਦਰੱਖਤ ਲਗਾ ਕੇ ਹਵਾ ਦੇ ਪ੍ਰਦੂਸ਼ਣ ਤੋਂ ਮੁਕਤ ਕੀਤਾ ਜਾਵੇ ਅਤੇ ਧਰਤੀ ਹੇਠਲੇ ਪਾਣੀ ਦੀ ਪੱਧਰ ਨੂੰ ਨੀਵਾਂ ਜਾਣ ਤੋਂ ਰੋਕਣ ਲਈ ਵੀ ਸਮੂਹ ਪੰਜਾਬੀਆਂ ਵੱਲੋਂ ਮਿਲ ਕੇ ਇਸੇ ਤਰ੍ਹਾਂ ਵੱਡੇ ਯਤਨ ਕੀਤੇ ਜਾਣ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਇਹੋ ਜਿਹੇ ਉਸਾਰੂ ਕੰਮ ਲਈ ਅਦਾਰਾ 'ਅਜੀਤ' ਨੂੰ ਨਿਰੰਤਰ ਸਹਿਯੋਗ ਦਿੰਦੇ ਰਹਿਣਗੇ। ਇਸੇ ਦੌਰਾਨ ਪ੍ਰਸਿੱਧ 'ਹਵੇਲੀ ਸਮੂਹ' ਦੇ ਮਾਲਕ ਸ੍ਰੀ ਸਤੀਸ਼ ਜੈਨ ਨੇ ਵੀ 'ਅਜੀਤ ਹਰਿਆਵਲ ਲਹਿਰ' ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। 'ਅਜੀਤ' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪੰਜਾਬ 'ਚ ਦਰੱਖਤ ਲਗਾਉਣ ਦੀ ਬੇਹੱਦ ਜ਼ਰੂਰਤ ਹੈ। 'ਅਜੀਤ' ਨੇ ਇਹ ਪਹਿਲਕਦਮੀ ਕਰਕੇ ਇਕ ਬਹੁਤ ਹੀ ਚੰਗਾ ਕਦਮ ਪੁੱਟਿਆ ਹੈ ਅਤੇ ਇਹ ਹੋਰ ਵੀ ਚੰਗੀ ਗੱਲ ਹੈ ਕਿ ਰਾਜ ਦੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੂੰ ਇਸ ਲਹਿਰ ਵਿਚ ਹਿੱਸਾ ਪਾਉਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅਦਾਰਾ 'ਅਜੀਤ' ਹੋਰ ਸਮਾਜ ਸੇਵੀ ਜਥੇਬੰਦੀਆਂ ਨਾਲ ਰਲ ਕੇ ਇਸ ਲਹਿਰ ਨੂੰ ਨਿਰੰਤਰ ਜਾਰੀ ਰੱਖੇਗਾ ਅਤੇ ਆਉਣ ਵਾਲੇ ਕੁਝ ਸਾਲਾਂ ਵਿਚ ਹੀ ਅਸੀਂ ਪੰਜਾਬ ਨੂੰ ਇਕ ਵਾਰ ਫਿਰ ਤੋਂ ਹਰਾ-ਭਰਾ ਦੇਖ ਸਕਾਂਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਲਹਿਰ ਵਿਚ ਹਿੱਸਾ ਪਾਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਹਮੇਸ਼ਾ ਰਿਣੀ ਰਹਿਣਗੀਆਂ।


 

'ਅਜੀਤ ਹਰਿਆਵਲ ਲਹਿਰ' ਨੂੰ ਭਾਈ ਗੁਰਮੀਤ ਸਿੰਘ ਖਨਿਆਨ
ਵੱਲੋਂ 51 ਹਜ਼ਾਰ ਰੁਪਏ ਦੇਣ ਦਾ ਐਲਾਨ

ਮਾਨਹਾਈਮ/ਜਰਮਨੀ, (ਬਸੰਤ ਸਿੰਘ ਰਾਮੂਵਾਲੀਆ)-ਵਿਦੇਸ਼ ਬੈਠਾ ਪੰਜਾਬੀ ਭਾਵੇਂ ਉਹ ਪੰਜਾਬ ਜਾਵੇ ਜਾਂ ਨਾ ਜਾਵੇ ਪਰ ਆਪਣੀ ਜਨਮ ਭੂਮੀ ਨਾਲ ਅਮਿੱਟ ਪਿਆਰ ਕਰਦਾ, ਰ ਦੁੱਖ-ਸੁੱਖ 'ਚ ਸਹਾਈ ਹੁੰਦਾ ਹੈ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਦਿਲ 'ਚ ਤੜਪ ਰੱਖਦਾ ਹੈ। 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਪੰਜਾਬ ਦੇ ਗੰਧਲੇ ਹੋਏ ਹਵਾ-ਪਾਣੀ ਦੀ ਸ਼ੁੱਧੀ ਲਈ ਆਰੰਭੀ 'ਅਜੀਤ ਹਰਿਆਵਲ ਲਹਿਰ' ਦੀ ਭਰਪੂਰ ਸ਼ਲਾਘਾ ਕਰਦਿਆਂ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਨ ਨੇ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। 'ਅਜੀਤ' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਭਾਈ ਖਨਿਆਨ ਨੇ ਕਿਹਾ 'ਅਦਾਰਾ ਅਜੀਤ' ਜਿਥੇ ਮਾਂ ਬੋਲੀ ਪੰਜਾਬੀ ਦੀ ਉੱਚੀ ਸ਼ਾਨ, ਸਤਿਕਾਰ ਤੇ ਪੰਜਾਬ ਦੇ ਸਰੋਕਾਰਾਂ ਦੀ ਹਿੱਕ ਤਾਣ ਕੇ ਗੱਲ ਕਰਦਾ ਆ ਰਿਹਾ ਹੈ। ਉਥੇ ਹੁਣ 'ਅਦਾਰਾ ਅਜੀਤ' ਮਾਰੂਥਲ ਬਣਦੇ ਜਾ ਰਹੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਤੇ ਪ੍ਰਦੂਸ਼ਿਤ ਵਾਤਾਵਰਨ ਕਰਕੇ ਫੈਲ ਰਹੀਆਂ ਭਿਆਨਕ ਬਿਮਾਰੀਆਂ ਨੂੰ ਰੋਕਣ ਲਈ ਮੋਹਰੀ ਰੋਲ ਅਦਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਸ਼ੁੱਭ ਕਾਰਜ ਦੀ ਨਿਰੀ ਸ਼ਲਾਘਾ ਹੀ ਨਹੀਂ ਸਗੋਂ ਸੰਗੀ ਬਣ ਕੇ ਨਾਲ ਤੁਰਨ ਦੀ ਲੋੜ ਹੈ।


'ਅਜੀਤ ਹਰਿਆਵਲ ਲਹਿਰ' ਨੂੰ ਮਿਲਿਆ ਭਰਵਾਂ ਹੁੰਗਾਰਾ
ਵਾਰਿਸ ਭਰਾਵਾਂ ਵੱਲੋਂ 51 ਹਜ਼ਾਰ ਦਾ ਯੋਗਦਾਨ

ਜਲੰਧਰ, (ਪ੍ਰਿਤਪਾਲ ਸਿੰਘ)-ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਜੋ 'ਅਜੀਤ ਹਰਿਆਵਲ ਲਹਿਰ' ਚਲਾਈ ਗਈ ਹੈ, ਉਸ ਲਈ ਪੰਜਾਬੀਆਂ ਵਿਚ ਨਕਦ ਤੇ ਬੂਟਿਆਂ ਦੇ ਰੂਪ ਵਿਚ ਸਹਿਯੋਗ ਦੇਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਪੰਜਾਬੀ ਦੇ ਉੱਘੇ ਲੋਕ ਗਾਇਕ ਮਨਮੋਹਨ ਵਾਰਿਸ ਪਰਿਵਾਰ ਵੱਲੋਂ 51,000 ਰੁਪਏ 'ਅਜੀਤ ਹਰਿਆਵਲ ਲਹਿਰ' ਲਈ ਭੇਟ ਕੀਤੇ ਗਏ। ਸ੍ਰੀ ਦੀਪਕ ਬਾਲੀ ਐਮ. ਡੀ., ਪਲਾਜ਼ਮਾ ਰਿਕਾਰਡਜ਼ ਨੇ 'ਅਜੀਤ ਭਵਨ' ਵਿਚ ਉਕਤ ਰਾਸ਼ੀ ਜਮ੍ਹਾਂ ਕਰਵਾਉਣ ਉਪਰੰਤ ਇਕ ਮੁਲਾਕਾਤ ਵਿਚ ਦੱਸਿਆ ਕਿ ਸ੍ਰੀ ਮਨਮੋਹਨ ਵਾਰਿਸ, ਸ੍ਰੀ ਕਮਲ ਹੀਰ ਤੇ ਸ੍ਰੀ ਸੰਗਤਾਰ ਪਹਿਲਾਂ ਤੋਂ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰੱਕੀ ਲਈ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ। ਹੁਣ 'ਅਜੀਤ' ਨੇ ਜੋ ਹਰਿਆਵਲ ਲਹਿਰ ਆਰੰਭ ਕੀਤੀ ਹੈ ਉਸ ਲਈ ਵੀ ਉਹ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤੱਤਪਰ ਹਨ। ਸ੍ਰੀ ਦੀਪਕ ਬਾਲੀ ਅਨੁਸਾਰ ਵਾਰਿਸ ਭਰਾਵਾਂ ਨੇ 'ਅਜੀਤ' ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਿਲਸਿਲੇ ਵਿਚ ਅਜਿਹਾ ਹੰਭਲਾ ਮਾਰਨ ਦੀ ਬਹੁਤ ਲੋੜ ਸੀ। ਉਨ੍ਹਾਂ ਹੋਰ ਕਿਹਾ ਕਿ ਮਨਮੋਹਨ ਵਾਰਿਸ ਤਾਂ ਪਹਿਲਾਂ ਹੀ ਭਰੂਣ ਹੱਤਿਆ ਤੇ ਰੁੱਖ ਲਗਾਉਣ ਲਈ ਗੀਤਾਂ ਰਾਹੀਂ ਲੋਕਾਂ ਨੂੰ ਉਤਸ਼ਾਹਿਤ ਕਰਦੇ ਆ ਰਹੇ ਹਨ। ਇਸ ਸਬੰਧ ਵਿਚ ਉਨ੍ਹਾਂ ਦਾ ਗੀਤ 'ਧੀਆਂ ਬਚਾਓ, ਰੁੱਖ ਲਗਾਓ ਤੇ ਪਾਣੀ ਦਾ ਸਤਿਕਾਰ ਕਰੋ' ਬਹੁਤ ਪ੍ਰਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਦਾ ਯਕੀਨ ਦਿਵਾਉਂਦੇ ਹਾਂ ਕਿ ਵਾਰਿਸ ਪਰਿਵਾਰ ਇਸ ਲਹਿਰ ਲਈ 'ਅਜੀਤ' ਦੇ ਨਾਲ ਖੜ੍ਹਾ ਹੈ ਤੇ ਹਰ ਤਰ੍ਹਾਂ ਦਾ ਸਹਿਯੋਗ ਵੀ ਦੇਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਉਹ 'ਅਜੀਤ' ਦੀ ਹਰਿਆਵਲ ਲਹਿਰ ਨਾਲ ਜੁੜ ਕੇ ਇਸ ਨੂੰ ਪ੍ਰਚਾਰਨ ਤੇ ਘਰ-ਘਰ ਬੂਟੇ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ।


ਬੀਬੀ ਨਛੱਤਰ ਕੌਰ ਰਾਠੌਰ ਵੱਲੋਂ 50 ਹਜ਼ਾਰ ਦਾ ਸਹਿਯੋਗ

ਜਲੰਧਰ, (ਜਸਪਾਲ ਸਿੰਘ)-ਵਾਤਾਵਰਣ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪੰਜਾਬ ਦੀ ਧਰਤੀ ਨੂੰ ਹਰਿਆ- ਭਰਿਆ ਬਣਾਉਣ ਦੇ ਉਦੇਸ਼ ਨਾਲ ਅਦਾਰਾ 'ਅਜੀਤ' ਵਲੋਂ 8 ਜੁਲਾਈ ਤੋਂ ਆਰੰਭ ਕੀਤੀ ਜਾ ਰਹੀ 'ਅਜੀਤ ਹਰਿਆਵਲ ਲਹਿਰ' ਲਈ ਜਿੱਥੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਹੋਰਨਾਂ ਜਥੇਬੰਦੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਵਾਤਾਵਰਣ ਪ੍ਰਤੀ ਸੁਚੇਤ ਸ਼ਹਿਰੀਆਂ ਵਲੋਂ ਵੀ ਇਸ ਲਹਿਰ 'ਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਨ੍ਹਾਂ ਪੈੜਾਂ 'ਤੇ ਚੱਲਦੇ ਹੋਏ 29, ਸ਼ਾਂਤੀਪੁਰਾ, ਨੇੜੇ ਰਣਜੀਤ ਨਗਰ, ਲਾਡੋਵਾਲੀ ਰੋਡ ਜਲੰਧਰ ਦੀ ਵਸਨੀਕ ਉੱਘੀ ਸਮਾਜ ਸੇਵਿਕਾ ਬੀਬੀ ਨਛੱਤਰ ਕੌਰ ਰਾਠੌਰ ਵਲੋਂ ਵੀ 'ਅਜੀਤ ਹਰਿਆਵਲ ਲਹਿਰ' ਲਈ 50 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ।


ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ 1 ਲੱਖ ਦਾ ਸਹਿਯੋਗ

ਅਦਾਰਾ 'ਅਜੀਤ' ਵਲੋਂ ਵਾਤਵਰਣ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ 8 ਜੁਲਾਈ ਤੋਂ ਪੰਜਾਬ ਭਰ ਵਿਚ ਸ਼ੁਰੂ ਕੀਤੀ ਜਾ ਰਹੀ 'ਅਜੀਤ ਹਰਿਆਵਲ ਲਹਿਰ' 'ਚ ਅਨੇਕਾਂ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ।

 ਇਸੇ ਲੜੀ ਤਹਿਤ ਅੱਜ ਏਕਨੂਰ ਸਵੈ-ਸੇਵੀ ਸੰਸਥਾ (ਰਜਿ.) ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਬਾਰੀਆ (ਯੂ.ਏ.ਈ.) ਦੀ ਪ੍ਰੇਰਨਾ ਨਾਲ 'ਅਜੀਤ ਹਰਿਆਵਲ ਲਹਿਰ' 'ਚ 1 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਸਬੰਧੀ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੱੈਕ ਸੰਸਥਾ ਦੇ ਸਰਪ੍ਰਸਤ ਸ. ਬਲਵੰਤ ਸਿੰਘ ਜਗੈਤ, ਸੀਨੀਅਰ ਉਪ ਚੇਅਰਮੈਨ ਸ. ਤਰਲੋਚਨ ਸਿੰਘ ਬਾਰੀਆ, ਉਪ ਚੇਅਰਮੈਨ ਸ. ਬਲਬੀਰ ਸਿੰਘ, ਜਨਰਲ ਸਕੱਤਰ ਮਾਸਟਰ ਤਰਲੋਚਨ ਸਿੰਘ, ਸਹਾਇਕ ਵਿੱਤ ਸਕੱਤਰ ਮਾਸਟਰ ਤਰਸੇਮ ਪਠਲਾਵਾ ਤੇ ਮਾਸਟਰ ਸੁਰਿੰਦਰ ਸਿੰਘ ਕਰਮ ਪ੍ਰੈਸ ਸਕੱਤਰ ਵਲੋਂ 'ਅਜੀਤ ਭਵਨ' ਵਿਖੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪਿਆ।


ਡਾ: ਰਾਜ ਕੁਮਾਰ ਵੱਲੋਂ 51 ਹਜ਼ਾਰ ਦਾ ਯੋਗਦਾਨ

ਹਲਕਾ ਚੱਬੇਵਾਲ (ਹੁਸ਼ਿਆਰਪੁਰ) ਦੇ ਸੀਨੀਅਰ ਕਾਂਗਰਸੀ ਆਗੂ ਤੇ 'ਰਾਜ ਗਰੁੱਪ ਆਫ ਸਕੈਨਸ' ਦੇ ਮੈਨੇਜਿੰਗ ਡਾਇਰੈਕਟਰ ਡਾ. ਰਾਜ ਕੁਮਾਰ ਪ੍ਰਧਾਨ ਪ੍ਰਸਿੱਧ ਸਮਾਜ ਸੇਵੀ ਸੰਸਥਾ 'ਕੋਸ਼ਿਸ਼' ਵੱਲੋਂ ਵੀ 'ਅਜੀਤ ਹਰਿਆਵਲ ਲਹਿਰ' ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਵਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ 'ਅਜੀਤ' ਭਵਨ ਜਲੰਧਰ ਵਿਖੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਭੇਟ ਕੀਤਾ ਗਿਆ। ਸਮਾਜ ਸੇਵਾ ਤੇ ਰਾਜਨੀਤੀ ਨੂੰ ਇਕੋ ਸਿੱਕੇ ਦੇ ਦੋ ਪਹਿਲੂ ਦੱਸਣ ਵਾਲੇ ਤੇ ਸੇਵਾ ਭਾਵਨਾ ਨਾਲ ਰਾਜਨੀਤੀ ਕਰਕੇ ਸਮਾਜ ਦਾ ਭਲਾ ਚਾਹੁਣ ਤੇ ਇਲਾਕੇ ਦੇ ਵਿਕਾਸ ਦਾ ਸੁਪਨਾ ਲੈ ਕੇ ਸਿਆਸੀ ਪਿੜ ਵਿਚ ਕੁੱਦੇ ਡਾ. ਰਾਜ ਕੁਮਾਰ ਵਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ 'ਕੋਸ਼ਿਸ਼' ਨੇ ਥੋੜ੍ਹੇ ਸਮੇਂ 'ਚ ਹੀ ਇਲਾਕੇ ਭਰ 'ਚ ਖਾਸ ਪਛਾਣ ਬਣਾ ਲਈ ਹੈ।


ਚੱਕ ਵੱਲੋਂ ਪੰਜਾਹ ਹਜ਼ਾਰ ਦਾ ਸਹਿਯੋਗ

ਮੁੱਲਾਂਪੁਰ ਦਾਖਾ, (ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲੁਧਿਆਣਾ, ਸਰਪੰਚ ਚੱਕ ਕਲਾਂ ਸੁਖਦੇਵ ਸਿੰਘ ਚੱਕ ਵੱਲੋਂ 'ਅਜੀਤ ਹਰਿਆਵਲ ਲਹਿਰ' 'ਚ ਫਲਦਾਰ ਬੂਟੇ ਖਰੀਦਣ ਲਈ 50 ਹਜ਼ਾਰ ਦਾ ਯੋਗਦਾਨ ਦਿੱਤਾ ਹੈ। ਪਹਿਲਾਂ ਵੀ ਚੱਕ ਵੱਲੋਂ ਅਦਾਰਾ 'ਅਜੀਤ' ਦੀ ਹਰ ਮੁਹਿੰਮ ਵਿਚ ਪਹਿਲ ਕਦਮੀ ਕੀਤੀ ਜਾਂਦੀ ਰਹੀ ਹੈ। ਇਯਾਲੀ ਵੱਲੋਂ ਇਕਵੰਜਾ ਹਜ਼ਾਰ ਦਾ ਯੋਗਦਾਨ : ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਮਨਪ੍ਰੀਤ ਸਿੰਘ ਇਯਾਲੀ ਵੱਲੋਂ 'ਅਜੀਤ ਹਰਿਆਵਲ ਲਹਿਰ' 'ਚ ਫਲਦਾਰ ਬੂਟੇ ਖਰੀਦਣ ਲਈ ਆਪਣੀ ਕਿਰਤ ਕਮਾਈ 'ਚੋਂ ਇਕਵੰਜਾ ਹਜ਼ਾਰ ਦਾ ਯੋਗਦਾਨ ਦਿੱਤਾ ਹੈ।

ਮਨਜੀਤ ਸਿੰਘ ਵੱਲੋਂ 1000 ਪੌਦਿਆਂ ਦਾ ਯੋਗਦਾਨ

ਬਟਾਲਾ (ਕਮਲ ਕਾਹਲੋਂ)-ਅਦਾਰਾ 'ਅਜੀਤ' ਵੱਲੋਂ ਪੰਜਾਬ ਵਿਚ ਬੂਟੇ ਲਗਾਉਣ ਲਈ ਸ਼ੁਰੂ ਕੀਤੀ 'ਅਜੀਤ ਹਰਿਆਵਲ ਲਹਿਰ' ਤਹਿਤ ਪਿੰਡ ਸਦਰਪੁਰ (ਹੁਸ਼ਿਆਰਪੁਰ) ਦੇ ਮਨਜੀਤ ਸਿੰਘ ਪ੍ਰਵਾਸੀ ਭਾਰਤੀ ਨੇ ਆਪਣੇ ਪੁੱਤਰ ਗੁਰਨੂਰ ਸਿੰਘ ਦੇ ਜਨਮ ਦਿਨ 'ਤੇ ਅਦਾਰਾ 'ਅਜੀਤ' ਨੂੰ ਇਕ ਹਜ਼ਾਰ ਵੰਨ ਸਵੰਨੇ ਪੌਦੇ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਾਉਣ ਦੀ ਸੋਚ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਉਹ ਅਦਾਰਾ 'ਅਜੀਤ' ਲਈ ਛੇਤੀ ਹੀ ਵਿਦੇਸ਼ ਤੋਂ ਜੈਤੂਨ ਦੇ ਹੋਰ ਪੌਦੇ ਭੇਜਣਗੇ ਤਾਂ ਕਿ ਇਸ ਸ਼ਲਾਘਾਯੋਗ ਉਪਰਾਲੇ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ।

4000 ਬੂਟਿਆਂ ਦਾ ਸਹਿਯੋਗ

ਬਟਾਲਾ, (ਕਮਲ ਕਾਹਲੋਂ)-ਅਦਾਰਾ 'ਅਜੀਤ' ਵੱਲੋਂ ਸ਼ੁਰੂ ਕੀਤੀ ਗਈ 'ਅਜੀਤ ਹਰਿਆਵਲ ਲਹਿਰ' ਨੂੰ ਮਿਲ ਰਹੇ ਭਰਵੇਂ ਹੁੰਗਾਰੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਨਿਰਮਲ ਸਿੰਘ ਕਾਹਲੋਂ, ਸੀਨੀਅਰ ਜੰਗਲਾਤ ਅਧਿਕਾਰੀ ਸ: ਪ੍ਰਸ਼ੋਤਮ ਸਿੰਘ ਅਤੇ ਡਾ: ਸਤਿੰਦਰਬੀਰ ਸਿੰਘ ਦਾਲਮ ਵੱਲੋਂ ਇਸ ਲਹਿਰ ਲਈ 4 ਹਜ਼ਾਰ ਬੂਟਿਆਂ ਦਾ ਯੋਗਦਾਨ ਪਾਇਆ ਗਿਆ ਹੈ। ਸ: ਕਾਹਲੋਂ ਨੇ ਕਿਹਾ ਕਿ ਅਦਾਰਾ ਅਜੀਤ ਵੱਲੋਂ ਹਰ ਤਰਾਂ ਦੇ ਵਰਗ ਨੂੰ ਨਾਲ ਲੈ ਕੇ ਚੱਲਣ ਨਾਲ ਇਹ ਲੋਕ ਲਹਿਰ ਬਣ ਜਾਵੇਗੀ। ਆਉਣ ਵਾਲੀ ਪੀੜ੍ਹੀ ਨੂੰ ਦਰਖਤਾਂ ਦੇ ਕੱਟਣ ਨਾਲ ਹੋ ਰਹੇ ਨੁਕਸਾਨ ਤੋਂ ਜਾਣੂ ਕਰਵਾਉਣ ਲਈ ਇਸ ਨੂੰ ਸਕੂਲਾਂ ਤੋਂ ਸ਼ੁਰੂ ਕਰਨਾ ਸਮੇਂ ਦੀ ਲੋੜ ਸੀ।

 

 

 

 

© 2010-11 Ajit, Nehru Garden Road, Jalandhar (Pb.)  INDIA