New Page 1

 

 

ਪ੍ਰਵਾਸੀ ਸਮੱਸਿਆਵਾਂ


ਸਾਡੇ ਬਹੁਤ ਸਾਰੇ ਦੇਸ਼-ਵਾਸੀ ਪਰਦੇਸ਼ ਵਿਚ ਰਹਿੰਦੇ ਹਨ। ਪਰਦੇਸ ਵਿਚ ਬਹੁਤ ਸਾਰੀਆਂ ਸੁੱਖ-ਸਹੂਲਤਾਂ ਉਪਲੱਬਧ ਹਨ ਪਰ ਕਈ ਵਾਰੀ ਪ੍ਰਵਾਸੀ ਵੀਰਾਂ ਅਤੇ ਭੈਣਾਂ ਨੂੰ ਕਈ ਤਰ੍ਹਾਂ ਦੀਆਂ ਸਮਾਜਿਕ, ਸੱਭਿਆਚਾਰਕ ਜਾਂ ਨਸਲੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। 'ਅਜੀਤ' ਨੇ ਆਪਣੇ ਪਾਠਕਾਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਸਮਾਜ ਅਤੇ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ 'ਪ੍ਰਵਾਸੀ ਸਮੱਸਿਆਵਾਂ' ਨਾਂਅ ਦਾ ਇਕ ਕਾਲਮ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ। ਪ੍ਰਵਾਸੀ ਪਾਠਕ ਅਜਿਹੀਆਂ ਸਮੱਸਿਆਵਾਂ ਜਾਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਸਬੰਧੀ ਆਪਣੇ ਵਿਚਾਰ, ਸੰਖੇਪ ਰੂਪ ਵਿਚ ਲਿਖ ਕੇ ਸਾਨੂੰ ਭੇਜ ਸਕਦੇ ਹਨ, ਜਿਨ੍ਹਾਂ ਨੂੰ ਪ੍ਰਕਾਸ਼ਿਤ ਕਰ ਕੇ ਸਾਨੂੰ ਖੁਸ਼ੀ ਹੋਵੇਗੀ।

ਗੱਲ ਰੇਲ ਟਿਕਟਾਂ ਦੀ

ਮੈਂ ਪਿਛਲੇ 1 ਹਫ਼ਤੇ ਤੋਂ ਦਿੱਲੀ ਤੋਂ ਲੁਧਿਆਣੇ ਤੱਕ ਦੀ ਰੇਲ ਟਿਕਟ ਬੁੱਕ ਕਰਨ ਦਾ ਯਤਨ ਕਰ ਰਿਹਾ ਹਾਂ। ਮੈਂ ਆਈ. ਆਰ. ਸੀ. ਟੀ. ਸੀ. ਨੂੰ ਈਮੇਲ ਵੀ ਭੇਜੀ ਪਰ ਉਨ੍ਹਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਭਾਰਤੀ ਪਤੇ ਅਤੇ ਮੋਬਾਈਲ ਨੰਬਰ ਤੋਂ ਬਿਨਾਂ ਟਿਕਟ ਬੁੱਕ ਨਹੀਂ ਹੁੰਦੀ ਜੋ ਕਿ ਮੇਰੇ ਕੋਲ ਨਹੀਂ ਹੈ। ਜਦੋਂ ਮੈਂ ਆਪਣੇ ਖਾਤੇ ਵਿਚ ਲਾਗ ਕਰਨਾ ਚਾਹਿਆ ਤਾਂ 'ਐਰਰ' ਆਉਂਦੀ। ਮੈਂ ਪਾਸਵਰਡ ਦੁਬਾਰਾ ਸੈੱਟ ਕਰਨ ਲਈ ਕਿਹਾ ਤਾਂ ਉਨ੍ਹਾਂ ਪਾਸਵਰਡ ਹੀ ਬਦਲ ਦਿੱਤਾ ਜੋ ਕੰਮ ਹੀ ਨਹੀਂ ਕਰਦਾ। ਮੈਂ 2 ਟਿਕਟਾਂ ਹੀ ਬੁੱਕ ਕਰਾਉਣਾ ਚਾਹੁੰਦਾ ਹਾਂ ਪਰ ਭਾਰਤ ਵਿਚ ਅਜਿਹਾ ਹੋਣਾ ਵੀ ਅਸੰਭਵ ਜਾਪਦਾ ਹੈ।

ਗੁਰਪ੍ਰੀਤ
ਬਰੈਂਪਟਨ, ਕੈਨੇਡਾ
Email : ggpgill@yahoo.com

 

ਅਫ਼ਗ਼ਾਨਿਸਤਾਨ ਵਿਚਲੇ ਫ਼ੌਜੀ ਕੈਂਪ

ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਸ਼ਾਕਾਹਾਰੀ ਹੈ ਉਸ ਨੂੰ ਅਫ਼ਗਾਨਿਸਤਾਨ ਵਿਚਲੇ ਫ਼ੌਜੀ ਕੈਂਪਾਂ ਵਿਚ ਨੌਕਰੀ ਲਈ ਨਹੀਂ ਆਉਣਾ ਚਾਹੀਦਾ ਕਿਉਂਕਿ ਇਥੇ ਸਿਰਫ਼ ਮਾਸਾਹਾਰੀ ਭੋਜਨ ਮਿਲਦਾ ਹੈ, ਸ਼ਾਕਾਹਾਰੀ ਭੋਜਨ ਬਹੁਤ ਘੱਟ ਮਿਲਦਾ ਹੈ। ਜੋ ਮਿਲਦਾ ਵੀ ਹੈ ਉਹ ਬਿਲਕੁਲ ਸਵਾਦ ਨਹੀਂ ਹੁੰਦਾ। ਸੋ, ਇਥੇ ਸੋਚ-ਸਮਝ ਕੇ ਆਓ। ਉਂਜ ਇਥੇ ਨੌਕਰੀ ਵਧੀਆ ਹੈ।

ਮਨਜੀਤ ਸਿੰਘ
ਅਫ਼ਗਾਨਿਸਤਾਨ
E-mail: s.manjit1989@gmail.com

 

ਔਰਤਾਂ ਸੁਰੱਖਿਅਤ ਨਹੀਂ

ਜਮਹੂਰੀ ਦੇਸ਼ ਭਾਰਤ ਦੀ ਰਾਜਧਾਨੀ ਵਿਚ ਇਕ ਲੜਕੀ (ਭਾਰਤ ਦੀ ਧੀ) ਨਾਲ ਜੋ ਕੁਝ ਵਾਪਰਿਆ ਹੈ, ਉਹ ਬੇਹੱਦ ਸ਼ਰਮਨਾਕ ਹੈ। ਜੇ ਔਰਤ ਨਵੀਂ ਦਿੱਲੀ ਵਰਗੇ ਸ਼ਹਿਰ ਵਿਚ ਵੀ ਸੁਰੱਖਿਅਤ ਨਹੀਂ ਤਾਂ ਬਾਕੀ ਥਾਵਾਂ 'ਤੇ ਉਹ ਕਿਵੇਂ ਸੁਰੱਖਿਅਤ ਹੋ ਸਕਦੀਆਂ ਹਨ।

ਸਤਵਿੰਦਰ
ਕੈਨੇਡਾ
Email : satkhunkhun@hotmail.com

ਸ਼ਰਮਨਾਕ ਘਟਨਾ

ਦਿੱਲੀ ਵਿਚ ਵਾਪਰੀ ਘਟਨਾ ਬੇਹੱਦ ਸ਼ਰਮਨਾਕ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦਰਿੰਦਿਆਂ ਨੂੰ ਚੌਕ 'ਚ ਖੜ੍ਹੇ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂ ਕਿ ਭਾਰਤ ਦਾ ਸੁਧਾਰ ਹੋ ਸਕੇ।

ਗੁਰਦੀਪ ਸਿੰਘ
ਅਫ਼ਗਾਨਿਸਤਾਨ
Email : gurdeeps56@yahoo.com

ਦੋਸ਼ੀਆਂ ਨੂੰ ਫਾਂਸੀ ਦਿਉ

ਮੇਰਾ ਕਹਿਣਾ ਹੈ ਕਿ ਦਿੱਲੀ ਵਿਚ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ।

ਕਮਲਜੀਤ ਦੁੱਗਰੀ
ਹਾਂਗਕਾਂਗ
Email : kamaljithk007@yahoo.com

ਭਾਰਤ ਦੀ ਬਦਨਾਮੀ

ਮੇਰੀ ਸਭ ਨੂੰ ਅਪੀਲ ਹੈ ਕਿ ਭਾਰਤ ਨੂੰ ਬਦਨਾਮ ਨਾ ਕਰੋ। ਜਦੋਂ ਭਾਰਤ ਵਿਚ ਕੋਈ ਗਲਤ ਹਰਕਤ ਹੁੰਦੀ ਹੈ ਤਾਂ ਦੂਜੇ ਮੁਲਕਾਂ ਵਿਚ ਕੰਮ ਕਰਦੇ ਭਾਰਤੀਆਂ ਦੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਹਨ। ਬਹੁਤ ਸ਼ਰਮ ਆਉਂਦੀ ਹੈ, ਜਦੋਂ ਭਾਰਤ ਬਾਰੇ ਕੋਈ ਗਲਤ ਬੋਲਦਾ ਹੈ। ਦਿੱਲੀ 'ਚ ਵਾਪਰੀ ਜਬਰ-ਜਨਾਹ ਦੀ ਘਟਨਾ ਨੇ ਭਾਰਤ ਨੂੰ ਬਹੁਤ ਬਦਨਾਮ ਕਰ ਦਿੱਤਾ ਹੈ। ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਅਜਿਹੀਆਂ ਘਿਨੌਣੀਆਂ ਹਰਕਤਾਂ ਕਰਨ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ, ਸਗੋਂ ਤੁਰੰਤ ਸਜ਼ਾ ਦਿੱਤੀ ਜਾਵੇ ਤਾਂ ਕਿ ਅਜਿਹੀਆਂ ਹਰਕਤਾਂ 'ਤੇ ਰੋਕ ਲੱਗ ਸਕੇ।

ਯੁੱਧਵੀਰ ਸਿੰਘ
ਅਫ਼ਗਾਨਿਸਤਾਨ
Email : syudhvir28@yahoo.com

ਤਰੱਕੀਆਂ ਵਿਚ ਰਾਖਵਾਂਕਰਨ

ਤਰੱਕੀਆਂ ਵਿਚ ਰਾਖਵਾਂਕਰਨ ਦਾ ਬਿੱਲ ਪਾਸ ਕਰਨਾ ਦੇਸ਼ ਦੇ ਲੋਕਾਂ ਨਾਲ ਧੋਖਾ ਹੈ। ਸਿਆਸੀ ਪਾਰਟੀਆਂ ਨੂੰ ਵੋਟਾਂ ਖਾਤਿਰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਕਾਨੂੰਨ ਸਦਕਾ ਕਈ 'ਅਸਮਰੱਥ' ਵਿਅਕਤੀ ਵੀ 'ਸਮਰੱਥ' ਵਿਅਕਤੀ ਤੋਂ ਉੱਪਰ ਹੋ ਜਾਣਗੇ ਜਿਸ ਨਾਲ ਦੇਸ਼ ਦੀਆਂ ਮੁਸ਼ਕਿਲਾਂ ਵਧਣਗੀਆਂ। ਭ੍ਰਿਸ਼ਟ ਸਿਆਸਤਦਾਨਾਂ ਨੇ ਪਹਿਲਾਂ ਹੀ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ।

ਦਰਸ਼ਨ ਸਿੰਘ ਧਾਲੀਵਾਲ
ਕੈਲਗਰੀ, ਕੈਨੇਡਾ।
Email: darshan1840@gmail.com

ਨਵੇਂ ਸਾਲ ਦੀ ਵਧਾਈ

ਮੇਰੇ ਵੱਲੋਂ ਸਭ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ। ਮੈਂ ਅਰਦਾਸ ਕਰਦਾ ਹਾਂ ਜਿਹੜੇ ਵੀਰ ਅਜੇ ਵਿਦੇਸ਼ਾਂ ਵਿਚ ਪੱਕੇ ਨਹੀਂ ਹੋਏ ਅਤੇ ਆਪਣੇ ਘਰ ਵਾਲਿਆਂ ਨੂੰ ਕਈ ਸਾਲਾਂ ਤੋਂ ਨਹੀਂ ਮਿਲੇ ਉਹ ਪੱਕੇ ਹੋਣ ਅਤੇ ਆਪਣੇ ਪਰਿਵਾਰਾਂ ਨੂੰ ਜਾ ਕੇ ਮਿਲ ਸਕਣ। ਬਾਕੀ ਫਰਾਂਸ ਬਹੁਤ ਵਧੀਆ ਦੇਸ਼ ਹੈ ਅਤੇ ਸਾਰੇ ਲੋਕ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ।

ਅਜੀਤਪਾਲ ਸਿੰਘ ਬਾਜਵਾ
ਫਰਾਂਸ।
Email: Luka,electricite@laposte.net

ਇਟਲੀ ਨਾ ਆਓ

ਇਟਲੀ ਨਾ ਆਓ, ਇਥੇ ਕੰਮ ਨਹੀਂ ਮਿਲਦਾ। ਇਥੋਂ ਦੇ ਹਾਲਾਤ ਵੀ ਚੰਗੇ ਨਹੀਂ। ਸੋ, ਭਾਰਤ ਵਿਚ ਹੀ ਕੋਈ ਕੰਮ ਕਰ ਲਓ।

ਰਾਜ ਸਿੰਘ
ਇਟਲੀ।
Email: armeshkarnawal91@gmail.com

ਸੋਚਣ ਦੀ ਲੋੜ

ਭਾਰਤ ਵਿਚ ਵੀ ਅਸੀਂ ਪਿੰਡ ਤੋਂ ਸ਼ਹਿਰ 'ਸੈੱਟ' ਹੋਣਾ ਹੋਵੇ ਤਾਂ ਬਹੁਤ ਕੁਝ ਨਾਲ ਲੈ ਕੇ ਜਾਂਦੇ ਹਾਂ ਪਰ ਵਿਦੇਸ਼ਾਂ ਵਿਚ ਖਾਲੀ ਹੱਥ ਆ ਜਾਂਦੇ ਹਾਂ। ਜਿਹੜੇ ਲੋਕ ਆਪਣੇ ਮਾਂ-ਬਾਪ, ਭਾਸ਼ਾ, ਪੈਸੇ ਦੀ ਸਹਾਇਤਾ ਦੇ ਬਾਵਜੂਦ ਭਾਰਤ ਵਿਚ ਸਥਾਪਿਤ ਨਹੀਂ ਹੋ ਸਕੇ ਉਹ ਖਾਲੀ ਹੱਥ ਵਿਦੇਸ਼ ਆ ਕੇ ਸਥਾਪਿਤ ਹੋਣ ਦੀ ਕਿਵੇਂ ਸੋਚ ਲੈਂਦੇ ਹਨ? ਫਿਰ ਵਿਦੇਸ਼ਾਂ ਬਾਰੇ ਗਲਤ ਲਿਖਦੇ ਹਨ। ਸੋਚਣ ਦੀ ਲੋੜ ਹੈ ਕਿ ਤੁਹਾਡੇ ਵਿਚ ਤਾਂ ਕੋਈ ਕਮੀ ਨਹੀਂ ਮੁਲਕ ਤਾਂ ਸਾਰੇ ਚੰਗੇ ਹਨ।

ਮੁਨੀਸ਼ ਬੁਢਲਾਡਾ
ਮੈਲਬੌਰਨ (ਆਸਟ੍ਰੇਲੀਆ)।
Email: munish jcp@yahoo.com

ਆਸਟ੍ਰੇਲੀਆ ਬਹੁਤ ਵਧੀਆ ਦੇਸ਼ ਹੈ

 ਜੇ ਤੁਸੀਂ ਇਥੋਂ ਦੇ ਨਿਯਮ ਤੇ ਕਾਇਦਿਆਂ ਦਾ ਪਾਲਣ ਕਰੋ ਤਾਂ ਇਹ ਦੁਨੀਆ 'ਚ ਸਭ ਤੋਂ ਬਿਹਤਰ ਦੇਸ਼ ਹੈ। ਮੈਂ 4 ਸਾਲ ਤੋਂ ਇਥੇ ਹਾਂ। ਜੇ ਤੁਸੀਂ ਇਥੇ ਆਉਣਾ ਚਾਹੁੰਦੇ ਹੋ ਤਾਂ ਚੰਗੇ ਤਰੀਕੇ ਨਾਲ ਹੀ ਆਉ। ਅੱਜਕਲ੍ਹ ਟਰੈਵਲ ਏਜੰਟ ਬਹੁਤ ਗ਼ਲਤ ਕੰਮ ਕਰਦੇ ਹਨ, ਸੋ ਸੁਚੇਤ ਰਹੋ। ਜਿਵੇਂ ਕਪੂਰਥਲਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਕੁਝ ਏਜੰਟ ਆਸਟ੍ਰੇਲੀਆ ਦਾ ਵਰਕਿੰਗ ਵੀਜ਼ਾ, ਖੁੱਲ੍ਹਣ ਅਤੇ ਸ਼ਿਪਿੰਗ ਦੀਆਂ ਨੌਕਰੀਆਂ ਬਾਰੇ ਇਸ਼ਤਿਹਾਰਬਾਜ਼ੀ ਕਰ ਰਹੇ ਹਨ, ਪਰ ਇਹ ਸਭ ਕੁਝ ਗ਼ਲਤ ਹੈ।

ਹਰਵਿੰਦਰ ਸਿੰਘ
ਸਿਡਨੀ ਆਸਟ੍ਰੇਲੀਆ
Email : baimaidstone@yahoo.com.au

ਜੌਰਜੀਆ ਵਿਚ ਖਰਚ

ਮੈਂ ਕਹਿਣਾ ਚਾਹੁੰਦੀ ਹਾਂ ਕਿ ਜੇ ਕੋਈ ਜੌਰਜੀਆ ਆਉਣਾ ਚਾਹੁੰਦਾ ਹੈ ਤਾਂ ਪਹਿਲਾਂ ਚੰਗੀ ਤਰ੍ਹਾਂ ਪਤਾ ਕਰਕੇ ਆਵੇ ਕਿ ਇਥੇ ਕਿੰਨਾ ਕੁ ਖਰਚ ਹੁੰਦਾ ਹੈ। ਇਥੇ ਲੁੱਟਣ ਵਾਲੇ ਆਪਣੇ ਹੀ ਦੇਸ਼ ਦੇ ਹਨ। ਇਥੇ ਆਉਣ 'ਤੇ ਤੁਹਾਨੂੰ ਕੋਈ ਏਅਰਪੋਰਟ 'ਤੇ ਲੈਣ ਜਾਂਦਾ ਹੈ, ਉਸ ਨੂੰ ਕੋਈ ਪੈਸਾ ਨਾ ਦਿਉ। ਏਅਰਪੋਰਟ ਤੋਂ ਕਿਤੇ ਵੀ ਜਾਣ ਦੇ ਸਿਰਫ 20 ਜਾਂ 35 ਲਾਰੀ ਹਨ। ਘਰ ਦਾ ਕਿਰਾਇਆ 200 ਲਾਰੀ ਹੈ। ਜ਼ਮੀਨ ਵੀ ਇਕ ਹਜ਼ਾਰ ਡਾਲਰ ਤੋਂ 2500 ਡਾਲਰ ਤੱਕ ਹੀ ਹੈ। ਸੋ ਇਥੇ ਆਉਣ ਤੋਂ ਪਹਿਲਾਂ ਕਿਸੇ ਚੰਗੇ ਇਨਸਾਨ ਨਾਲ ਸੰਪਰਕ ਕਰ ਲਵੋ।

ਅਮਨਦੀਪ ਕੌਰ
ਜੌਰਜੀਆ
Email :randhava.amandeep@yahoo.com

ਅਫ਼ਗਾਨਿਸਤਾਨ ਦੀ ਗੱਲ

ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਫ਼ਗਾਨਿਸਤਾਨ ਸੋਚ-ਸਮਝ ਕੇ ਹੀ ਆਓ, ਕਿਉਂਕਿ ਇਥੇ ਚਾਰ ਪੈਸੇ ਤਾਂ ਹਨ ਪਰ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈ ਕਿ ਕਦੋਂ ਕੀ ਹੋ ਜਾਣਾ ਹੈ। ਸੋਚ-ਸਮਝ ਕੇ ਆਓ ਅਤੇ ਆਪਣਾ ਦਿਲ ਏਅਰਪੋਰਟ 'ਤੇ ਹੀ ਛੱਡ ਕੇ ਆਓ, ਕਿਉਂਕਿ ਇਥੇ ਪੱਥਰ ਦਿਲ ਹੋਣਾ ਪੈਂਦਾ ਹੈ।

ਯੁਧਵੀਰ ਸਿੰਘ
ਅਫ਼ਗਾਨਿਸਤਾਨ
Email : syudhvir28@yahoo.com

ਚੰਡੀਗੜ੍ਹ ਬਾਰੇ ਚੰਗਾ ਲਿਖੋ

ਚੰਡੀਗੜ੍ਹ ਸਿੱਖਿਆ ਦੇ ਖੇਤਰ ਵਿਚ ਸਭ ਤੋਂ ਅੱਗੇ ਹੈ, ਪਰ ਸਾਡੇ ਅਜੋਕੇ ਗੀਤਕਾਰ ਆਪਣੇ ਗੀਤਾਂ ਰਾਹੀਂ ਇਸ ਦਾ ਅਕਸ ਖ਼ਰਾਬ ਕਰ ਰਹੇ ਹਨ ਅਤੇ ਅਜਿਹੇ ਗੀਤ ਲਿਖ ਰਹੇ ਜਿਨ੍ਹਾਂ ਤੋਂ ਜਾਪਦਾ ਹੈ ਕਿ ਮੁੰਡੇ-ਕੁੜੀਆਂ ਮੌਜ਼-ਮਸਤੀ ਕਰਨ ਹੀ ਚੰਡੀਗੜ੍ਹ ਜਾਂਦੇ ਹਨ। ਇਸ ਕਾਰਨ ਕਈ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਮਾਪੇ ਉਨ੍ਹਾਂ ਨੂੰ ਇਥੇ ਭੇਜਣਾ ਪਸੰਦ ਨਹੀਂ ਕਰਦੇ। ਸੋ, ਗੀਤਕਾਰਾਂ ਨੂੰ ਚੰਡੀਗੜ੍ਹ ਬਾਰੇ ਚੰਗਾ ਲਿਖਣਾ ਚਾਹੀਦਾ ਹੈ।

ਭੁਪਿੰਦਰ ਸਿੰਘ ਬੁਗਰਾ
ਦੁਬਈ
Email : pinders123@yahoo.com

ਬਰਤਾਨੀਆ ਵਿਚ ਮੰਦੀ ਹਾਲਤ

ਮੌਜੂਦਾ ਸਮੇਂ ਬਰਤਾਨੀਆਂ ਵਿਚ ਕੰਮ ਦੇ ਕੋਈ ਮੌਕੇ ਨਹੀਂ ਹਨ। ਇਥੇ ਸਟੂਡੈਂਟ ਵੀਜ਼ੇ 'ਤੇ ਨਾਂਹ ਆਓ ਕਿਉਂਕਿ ਕੰਮ ਨਾ ਮਿਲਣ ਕਾਰਨ ਵਿਦਿਆਰਥੀਆਂ ਨੂੰ ਕਾਲਜ ਛੱਡਣੇ ਪੈਂਦੇ ਹਨ ਅਤੇ ਬਰਤਾਨਵੀ ਸਰਕਾਰ ਉਨ੍ਹਾਂ ਨੂੰ ਡਿਪੋਰਟ ਕਰ ਦਿੰਦੀ ਹੈ। ਬਹੁਤ ਸਾਰੇ ਅਜਿਹੇ ਗ਼ੈਰ-ਕਾਨੂੰਨੀ ਪ੍ਰਵਾਸੀ ਕੈਦਖ਼ਾਨਿਆਂ ਵਿਚ ਵੀ ਕੈਦ ਹਨ। ਬਰਤਾਨੀਆ ਹੁਣ ਉਨ੍ਹਾਂ 60,000 ਪ੍ਰਵਾਸੀਆਂ ਨੂੰ ਡਿਪੋਰਟ ਕਰ ਰਿਹਾ ਹੈ ਜੋ ਪਿਛਲੇ 4-5 ਸਾਲ ਤੋਂ ਇਥੇ ਨਾਜਾਇਜ਼ ਰਹਿ ਰਹੇ ਸਨ। ਮੈਂ ਵੀ ਪਿਛਲੇ 2 ਮਹੀਨੇ ਤੋਂ ਕੈਦ ਵਿਚ ਹਾਂ। ਇਥੇ ਕਈ ਵਿਅਕਤੀ 3-3 ਸਾਲ ਤੋਂ ਕੈਦ ਹਨ, ਜਿਨ੍ਹਾਂ ਕੋਲ ਇਸ ਗੱਲ ਦਾ ਸਬੂਤ ਨਹੀਂ ਕਿ ਉਹ ਇਸ ਦੇਸ਼ ਵਿਚ ਕਿਵੇਂ ਆਏ ਸਨ।

ਗੁਰਿੰਦਰ ਸਿੰਘ
ਆਕਸਫੋਰਡ, ਬਰਤਾਨੀਆ
Email :buttar@google.com.uk

ਨਿਊਜ਼ੀਲੈਂਡ ਦੀ ਪ੍ਰਵਾਸ ਨੀਤੀ

ਵਿਦਿਆਰਥੀਆਂ ਲਈ ਅਤੇ ਸਿੱਖਿਅਤ ਕਾਮਿਆਂ ਲਈ ਨਿਊਜ਼ੀਲੈਂਡ ਬਹੁਤ ਚੰਗਾ ਦੇਸ਼ ਹੈ। ਇਥੇ ਆਸਟਰੇਲੀਆ ਦੇ ਮੁਕਾਬਲੇ ਪੱਕਾ ਹੋਣਾ ਸੌਖਾ ਹੈ। ਆਸਟਰੇਲੀਆ ਵੀ ਚੰਗਾ ਹੈ ਪਰ ਉਥੇ ਤੁਸੀਂ ਆਪਣੇ ਮਾਪਿਆਂ ਨੂੰ ਛੇਤੀ ਪੱਕਾ ਨਹੀਂ ਕਰਵਾ ਸਕਦੇ ਨਾ ਹੀ ਛੇਤੀ ਆਪਣੇ ਬੱਚਿਆਂ ਨੂੰ ਉਥੇ ਬੁਲਾ ਸਕਦੇ ਹੋਏ। ਜਦੋਂ ਕਿ ਨਿਊਜ਼ੀਲੈਂਡ ਦੀ ਪ੍ਰਵਾਸ ਨੀਤੀ ਕਾਫ਼ੀ ਸਰਲ ਹੈ।

ਜਯ
ਨਿਊਜ਼ੀਲੈਂਡ

ਆਮਦਨ ਕਰ ਵਿਭਾਗ ਦੇ ਛਾਪੇ

ਪੰਜਾਬੀ ਗਾਇਕਾਂ ਦੇ ਘਰ ਆਮਦਨ ਕਰ ਵਿਭਾਗ ਦੇ ਛਾਪਿਆਂ ਦੀ ਖ਼ਬਰ ਪੜ੍ਹੀ। ਮੈਂ ਨਹੀਂ ਜਾਣਦਾ ਕਿ ਭਾਰਤ ਵਿਚ ਕਿੰਨੇ ਲੋਕ ਆਪਣੇ ਟੈਕਸ ਅਦਾ ਕਰਦੇ ਹਨ। ਮੇਰਾ ਮੰਨਣਾ ਹੈ ਕਿ ਹਰ ਕਾਰੋਬਾਰ ਕਰਨ ਵਾਲੇ ਨੂੰ ਆਪਣਾ ਟੈਕਸ ਭਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਹ ਧਨ ਲੋਕਾਂ ਦੀ ਭਲਾਈ 'ਤੇ ਖਰਚਣਾ ਚਾਹੀਦਾ ਹੈ ਪਰ ਭ੍ਰਿਸ਼ਟਾਚਾਰ ਕਾਰਨ ਅਜਿਹਾ ਹੁੰਦਾ ਨਹੀਂ ਹੈ। ਉਂਝ ਆਮਦਨ ਕਰ ਅਧਿਕਾਰੀਆਂ ਵੱਲੋਂ ਵੀ ਕਿਸੇ ਦੇ ਘਰ ਧੱਕੇ ਨਾਲ ਦਾਖਲ ਹੋਣਾ ਚੰਗੀ ਗੱਲ ਨਹੀਂ।

ਏ. ਐਸ. ਕੰਗ
ਡੈਟੇਰਾਈਟ, ਅਮਰੀਕਾ
Email : mailto:a.s. kang@live.com

ਸ਼ਰਮਨਾਕ ਘਟਨਾ

ਮੈਂ ਯੂਰਪ ਵਿਚ ਰਹਿੰਦਾ ਹਾਂ। ਇਥੇ ਜੁਰਮ ਬਿਲਕੁਲ ਨਹੀਂ ਹੈ। ਮੈਂ 'ਅਜੀਤ' 'ਚ ਇਹ ਖ਼ਬਰ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਇਕ ਥਾਣੇਦਾਰ ਨੂੰ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਜਾਨ ਦੇਣੀ ਪਈ। ਬਹੁਤ ਸ਼ਰਮਨਾਕ ਗੱਲ ਹੈ। ਭਾਰਤ ਨੂੰ ਹੁਣ ਆਪਣੇ ਕਾਨੂੰਨ ਬਦਲ ਕੇ ਅਜਿਹੇ ਅਪਰਾਧੀਆਂ ਨੂੰ ਅਦਲੇ ਦਾ ਬਦਲਾ ਵਾਲੀ ਸਜ਼ਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਕਿ ਕੋਈ ਵੀ ਅਜਿਹੀ ਘਿਨੌਣੀ ਹਰਕਤ ਕਰਨ ਦੀ ਜੁਰਅਤ ਨਾ ਕਰੇ।

ਦਲਜੀਤ ਸਿੰਘ
ਬਰਲਿਨ, ਜਰਮਨੀ
Email : daljit76@gmail.com

ਕਿਸਮਤ ਅਜ਼ਮਾਓ

ਦੋਸਤੋ, ਦੇਸ਼ ਕੋਈ ਮਾੜਾ ਨਹੀਂ। ਜੇ ਤੁਹਾਡੀ ਕਿਸਮਤ ਚੰਗੀ ਹੈ ਤਾਂ ਭਾਰਤ ਵੀ ਬਹੁਤ ਕੰਮ ਹਨ ਪਰ ਜੇ ਵਿਦੇਸ਼ 'ਚ ਕੋਈ ਮਿਲ ਜਾਵੇ, ਉਹ ਵੀ ਮਾੜਾ ਨਹੀਂ। ਲੋਕਾਂ ਦੀਆਂ ਗੱਲਾਂ ਨਾ ਸੁਣੋ, ਆਪਣੀ ਕਿਸਮਤ ਅਜ਼ਮਾਓ। ਜੇ ਰੱਬ ਦੀ ਮਿਹਰ ਹੋਵੇ ਤਾਂ ਭਾਵੇਂ ਭਾਰਤ ਹੋਵੇ ਤਾਂ ਵਿਦੇਸ਼, ਰੋਟੀ ਦਾ ਜੁਗਾੜ ਹੋ ਹੀ ਜਾਣਾ ਹੈ। ਸੋ, ਆਪਣੀ ਕਿਸਮਤ ਅਜ਼ਮਾਓ।

ਬੱਲ ਸਿੰਘ
ਇਟਲੀ
Email : balmrar@yahoo.it

ਭਾਰਤ ਸਰਕਾਰ ਨੂੰ ਅਪੀਲ

ਮੈਂ ਪਿਛਲੇ 11 ਸਾਲ ਤੋਂ ਮਲੇਸ਼ੀਆ ਰਹਿੰਦਾ ਹਾਂ। ਹੁਣ ਮਲੇਸ਼ੀਆ ਸਰਕਾਰ ਸਾਨੂੰ ਰਹਿਣ ਅਤੇ ਕੰਮ ਕਰਨ ਲਈ ਪਰਮਿਟ ਦੇ ਰਹੀ ਹੈ। ਪਰ ਸਾਡੀ ਭਾਰਤੀ ਅੰਬੈਸੀ ਹੀ ਸਾਨੂੰ ਪਾਸਪੋਰਟ ਨਹੀਂ ਦੇ ਰਹੀ। ਭਾਰਤ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਭਾਰਤੀ ਅੰਬੈਸੀ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਉਹ ਇਥੇ ਰਹਿੰਦੇ ਭਾਰਤੀ ਲੋਕਾਂ ਦੇ ਮਸਲੇ ਤੁਰੰਤ ਹੱਲ ਕਰੇ। ਅੰਬੈਸੀ ਦੇ ਕਰਮਚਾਰੀ ਵੀ ਹਿੰਦੀ ਬੋਲਣ ਵਾਲੇ ਲਾਉਣੇ ਚਾਹੀਦੇ ਹਨ।

ਧਰਮਵੀਰ ਗਿੱਲ
ਮਲੇਸ਼ੀਆ
Email : ds_01gill@yahoo.com

ਵਧੀਆ ਦੇਸ਼

ਜਰਮਨੀ ਇਕ ਵਧੀਆ ਦੇਸ਼ ਹੈ ਪਰ ਇਥੇ ਠੰਢ ਬਹੁਤ ਪੈਂਦੀ ਹੈ। ਉਂਝ ਕੰਮ ਦੇ ਹਾਲਾਤ ਬਾਕੀ ਦੇਸ਼ਾਂ ਨਾਲੋਂ ਠੀਕ ਹਨ। ਪਰ ਸਖ਼ਤਾਈ ਬਹੁਤ ਜ਼ਿਆਦਾ ਹੈ।

ਗੁਰਮੀਤ ਜਰਮਨੀ
ਨੌਰਡੈਨਹੈਮ, ਜਰਮਨੀ
Email : singhghotra@hotmail.de

ਸਪੇਨ ਨਾ ਆਓ

ਮੈਂ ਪਿਛਲੇ 7 ਸਾਲ ਤੋਂ ਸਪੇਨ 'ਚ ਰਹਿ ਰਿਹਾ ਹਾਂ। ਮੇਰੇ ਕੋਲ ਪੇਪਰ ਵੀ ਹਨ ਅਤੇ ਨੌਕਰੀ ਵੀ। ਪਰ ਮੈਂ ਸਭ ਨੂੰ ਇਹੀ ਕਹਾਂਗਾ ਕਿ ਸਪੇਨ ਨਾ ਆਓ! ਸਪੇਨ ਬਾਰੇ ਕੁਝ ਵੀਰਾਂ ਦੀਆਂ ਚਿੱਠੀਆਂ ਵੀ ਮੈਂ ਅਖ਼ਬਾਰ ਵਿਚ ਪੜ੍ਹੀਆਂ ਹਨ। ਕਈ ਕਹਿੰਦੇ ਹਨ ਕਿ ਉਨ੍ਹਾਂ ਨੂੰ 3 ਸਾਲ ਵਿਚ ਪੇਪਰ ਅਤੇ ਕੰਮ ਮਿਲ ਗਿਆ ਹੈ। ਇਸ ਲਈ ਉਹ ਸਪੇਨ ਆਉਣ ਦੀ ਸਿਫ਼ਾਰਸ਼ ਕਰਦੇ ਹਨ ਪਰ ਹਕੀਕਤ ਇਹ ਹੈ ਕਿ 3 ਸਾਲਾਂ ਵਿਚ ਪੇਪਰ ਅਤੇ ਨੌਕਰੀ ਹਾਸਿਲ ਕਰਨਾ ਬਹੁਤ ਔਖਾ ਹੈ। ਕਈ ਵਾਰ ਪੇਪਰਾਂ ਵਾਲਿਆਂ ਨੂੰ ਵੀ ਕੰਮ ਨਹੀਂ ਮਿਲਦਾ। ਮੇਰਾ ਇਹੀ ਸੁਝਾਅ ਹੈ ਕਿ ਸਪੇਨ, ਗਰੀਸ, ਪੁਰਤਗਾਲ ਅਤੇ ਇਟਲੀ ਵਰਗੇ ਮੁਲਕਾਂ ਵਿਚ ਆਉਣ ਦੀ ਬਜਾਏ ਵਰਕ ਪਰਮਿਟ 'ਤੇ ਹੋਰ ਮੁਲਕਾਂ ਵਿਚ ਜਾਣ। ਸੋ, ਸਪੇਨ ਆਉਣ ਦਾ ਫ਼ੈਸਲਾ ਸੋਚ-ਸਮਝ ਕੇ ਕਰੋ।

ਲਖਵਿੰਦਰ ਸਿੰਘ
ਮਲਾਗਾ, ਸਪੇਨ।
Email : luckystore.allegro@gmail.com

ਜੌਰਜੀਆ ਵਿਚ ਤੰਗੀ

ਮੈਂ ਇਕ ਸਾਲ ਤੋਂ ਜੌਰਜੀਆ ਵਿਚ ਰਹਿ ਰਿਹਾ ਹਾਂ। ਇਥੇ ਲੇਬਰ ਦਾ ਕੰਮ ਮਿਲਣਾ ਬਹੁਤ ਔਖਾ ਹੈ। ਮੈਂ ਵੀ ਬਿਨਾਂ ਕੰਮ ਤੋਂ ਇਥੇ ਬੈਠਾ ਹਾਂ। ਮੇਰੇ ਕੋਲ ਰਹਿਣ ਲਈ ਘਰ ਅਤੇ ਖਾਣ ਲਈ ਪੈਸੇ ਵੀ ਨਹੀਂ ਹਨ। ਨਾ ਹੀ ਮੈਂ ਵਾਪਸ ਜਾ ਸਕਦਾ ਹਾਂ ਕਿਉਂਕਿ ਮੈਂ ਇਥੇ ਕਰਜ਼ਾ ਚੁੱਕ ਕੇ ਆਇਆ ਸੀ। ਜੇ ਕੋਈ ਮੇਰੀ ਕਿਸੇ ਤਰ੍ਹਾਂ ਦੀ ਵੀ ਮਦਦ ਕਰ ਸਕਦਾ ਹੋਵੇ ਤਾਂ ਕਰ ਦੇਵੇ। ਬਾਕੀ ਮੈਂ ਕਹਿਣਾ ਚਾਹੁੰਦਾ ਹੈ ਕਿ ਜੇ ਕਿਸੇ ਨੇ ਕੋਈ ਕਾਰੋਬਾਰ ਕਰਨਾ ਹੋਵੇ ਤਾਂ ਹੀ ਉਹ ਜੌਰਜੀਆ ਆਏ, ਨਹੀਂ ਤਾਂ ਭੁੱਖੇ ਮਰਨ ਵਰਗੇ ਹਾਲਾਤ ਹਨ। ਏਜੰਟ ਮੁੰਡਿਆਂ ਨੂੰ ਧੋਖੇ ਨਾਲ ਇਥੇ ਭੇਜ ਰਹੇ ਹਨ ਕਿ ਜੌਰਜੀਆ ਵਿਚ ਬਹੁਤ ਕੰਮ ਹੈ। ਪਰ ਇਥੇ ਕੰਮ ਨਹੀਂ ਅਤੇ ਭਾਸ਼ਾ ਦੀ ਵੀ ਮੁਸ਼ਕਿਲ ਆਉਂਦੀ ਹੈ। ਸੋ, ਇਥੇ ਆ ਕੇ ਕੋਈ ਵੀ ਆਪਣਾ ਭਵਿੱਖ ਬਰਬਾਦ ਨਾ ਕਰੇ।

ਗੁਰਮੀਤ ਸਿੰਘ
ਤਿਬੀਲਿਸੀ, ਜੌਰਜੀਆ
Email :gurmeet_44675@yahoo.com

ਪ੍ਰਧਾਨ ਦੀ ਚੋਣ

ਜੇ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਪ੍ਰਧਾਨ ਦੀ ਸਿੱਧੀ ਚੋਣ ਚਾਹੁੰਦੀ ਹੈ ਤਾਂ ਇਸ ਵਿਚ ਗਲਤ ਕੀ ਹੈ? ਅਮਰੀਕਾ ਦਾ ਰਾਸ਼ਟਰਪਤੀ ਵੀ ਸਿੱਧਾ ਚੁਣਿਆ ਜਾਂਦਾ ਹੈ। ਮੇਰਾ ਸੋਚਣਾ ਹੈ ਕਿ ਅਜਿਹਾ ਹੀ ਪੰਜਾਬ ਵਿਚ ਵੀ ਹੋਣਾ ਚਾਹੀਦਾ ਹੈ।

ਗੁਰਦਿਆਲ ਸਿੰਘ ਖੇਲਾ
ਕੈਨੇਡਾ
Email : gurdial.khela@gmail.com

ਜੌਰਜੀਆ ਨਾ ਆਓ

ਮੈਂ ਜੌਰਜੀਆ ਵਿਚ ਹਾਂ ਪਰ ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੌਰਜੀਆ ਨਾ ਆਵੋ। ਇਥੇ ਕੁਝ ਨਹੀਂ ਹੈ। ਇਥੋਂ ਦੇ ਹਾਲਾਤ ਬਹੁਤ ਖਰਾਬ ਹਨ।

ਗੁਰਪ੍ਰੀਤ ਕੌਰ
ਜੌਰਜੀਆ
Email : preetr05@gmail.com

ਵਧੀਆ ਦੇਸ਼

ਮੈਂ ਪਿਛਲੇ 6 ਸਾਲ ਤੋਂ ਆਸਟ੍ਰੇਲੀਆ ਵਿਚ ਹਾਂ। ਇਹ ਇਕ ਖੂਬਸੂਰਤ ਦੇਸ਼ ਹੈ। ਇਥੋਂ ਦੇ ਲੋਕ ਦੋਸਤਾਨਾ ਸੁਭਾਅ ਵਾਲੇ ਹਨ। ਬਸ ਇਥੇ ਮਿਹਨਤ ਕਰਨ ਦੀ ਲੋੜ ਹੈ। ਮੈਂ ਮਿਹਨਤ ਕੀਤੀ ਅਤੇ ਅੱਜ ਇਹ ਹਸਪਤਾਲ ਦਾ ਇੰਚਾਰਜ ਹਾਂ। ਮੇਰੇ ਕੋਲ ਆਪਣਾ ਘਰ ਹੈ। ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਇਥੋਂ ਦੇ ਲੋਕ ਤੁਹਾਡਾ ਸਤਿਕਾਰ ਕਰਦੇ ਹਨ। ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਆਸਟ੍ਰੇਲੀਆ ਨੂੰ ਗਲਤ ਨਾ ਕਹੋ। ਇਹ ਇਕ ਵਧੀਆ ਦੇਸ਼ ਹੈ।

ਕੁਲਵਿੰਦਰ ਭੁੱਲਰ
ਆਸਟ੍ਰੇਲੀਆ
kim.bhullar@yahoo.com

ਸਪੇਨ ਮਾੜਾ ਨਹੀਂ

ਮੈਂ 2009 ਵਿਚ ਸਪੇਨ ਆਇਆ ਸੀ। ਮੈਂ ਇਸ ਗੱਲ ਤੋਂ ਸਹਿਮਤ ਹਾਂ ਕਿ ਸਪੇਨ ਇਸ ਸਮੇਂ ਮੰਦੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਪਰ ਫਿਰ ਵੀ ਇਹ 3 ਸਾਲ ਦੇ ਆਧਾਰ 'ਤੇ ਪੇਪਰ ਦਿੰਦਾ ਹੈ। ਮੇਰੇ ਵੀ 3 ਸਾਲ ਤੇ 10 ਮਹੀਨਿਆਂ ਬਾਅਦ ਪੇਪਰ ਪਾਸ ਹੋ ਗਏ। ਇਸ ਦੇਸ਼ ਨੇ ਮੈਨੂੰ ਸਭ ਕੁਝ ਦਿੱਤਾ ਹੈ। ਮੈਂ ਇਸ ਨੂੰ ਕਦੇ ਮਾੜਾ ਨਹੀਂ ਕਹਾਂਗਾ। ਮੇਰੇ ਵਾਸਤੇ ਇਹ ਬਹੁਤ ਚੰਗਾ ਦੇਸ਼ ਹੈ। ਮੈਂ ਜਦੋਂ ਦਾ ਇਥੇ ਆਇਆ ਹਾਂ, ਰੱਬ ਦੀ ਮਿਹਰ ਨਾਲ ਕੰਮ 'ਤੇ ਲੱਗਾ ਹੋਇਆ ਹਾਂ। ਬਾਕੀ ਕਿਸਮਤ ਆਪੋ-ਆਪਣੀ। ਉਸ ਪ੍ਰਮਾਤਮਾ 'ਤੇ ਭਰੋਸਾ ਰੱਖੋ, ਉਹ ਸਭ ਕੁਝ ਠੀਕ ਕਰ ਦੇਵੇਗਾ।

ਕਮਲਜੀਤ ਸਿੰਘ
ਬਾਰਸੀਲੋਨਾ, ਸਪੇਨ
Email : kamal3547@gmail.com

ਹਾਲੈਂਡ ਸੋਚ ਸਮਝ ਕੇ ਆਓ

ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਜੋ ਵੀਰ ਹਾਲੈਂਡ ਆਉਣਾ ਚਾਹੁੰਦੇ ਹੋਣ, ਉਹ ਸੋਚ-ਸਮਝ ਕੇ ਹੀ ਆਉਣ। ਕਿਉਂਕਿ ਇਥੇ ਕੰਮ ਨਹੀਂ ਮਿਲਦਾ। ਨਾ ਹੀ ਪੇਪਰ ਬਣਦੇ ਹਨ।

ਬਿੱਟੂ ਧਾਲੀਵਾਲ
ਹਾਲੈਂਡ
Email : vickeymahal@hotmail.com

ਅਫ਼ਗਾਨਿਸਤਾਨ ਨਾ ਆਓ

ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਦੇ ਭੁੱਲ ਕੇ ਵੀ ਅਫ਼ਗਾਨਿਸਤਾਨ ਨਾ ਆਇਓ। ਇਥੇ ਪੈਸਾ ਤਾਂ ਬਹੁਤ ਹੈ ਪਰ ਜ਼ਿੰਦਗੀ ਦਾ ਕੋਈ ਪਤਾ ਨਹੀਂ। ਜੇ ਆਉਣਾ ਚਾਹੁੰਦੇ ਹੋ ਤਾਂ 100 ਵਾਰ ਸੋਚ ਕੇ ਆਇਓ।

ਗੁਰਨਾਮ ਸਿੰਘ
ਅਫ਼ਗਾਨਿਸਤਾਨ
Email : Gurnamjhajj@yahoo.com

ਜੌਰਜੀਆ ਵਿਚ ਖੇਤੀ

ਮੈਂ 2 ਸਾਲ ਤੋਂ ਜੌਰਜੀਆ ਵਿਚ ਰਹਿ ਰਿਹਾ ਹਾਂ ਪਰ ਹੁਣ ਹਾਲਾਤ ਪਹਿਲਾਂ ਨਾਲੋਂ ਠੀਕ ਹਨ। ਕੁਝ ਲੋਕ ਕਹਿੰਦੇ ਹਨ ਕਿ ਇਥੇ ਜ਼ਮੀਨਾਂ ਖਰੀਦਣ ਦਾ ਫ਼ਾਇਦਾ ਨਹੀਂ ਪਰ ਮੈਂ ਜਾਣਦਾ ਹਾਂ ਕਿ ਕੀ ਫ਼ਾਇਦਾ ਹੈ। ਪਰ ਏਜੰਟਾਂ ਤੋਂ ਬਚ ਕੇ ਹੀ ਰਹਿਣਾ। 20000 ਦਾ ਜ਼ਮੀਨ ਦਾ ਕੋਈ ਏਕੜ ਨਹੀਂ ਮਿਲਦਾ। 40,000 ਜਾਂ 50,000 ਦਾ ਮਿਲਦਾ ਹੈ ਜਿਸ 'ਤੇ ਤੁਸੀਂ ਵਧੀਆ ਖੇਤੀ ਕਰ ਸਕਦੇ ਹੋ।

ਗੈਰੀ
ਜੌਰਜੀਆ
Email : garrysahota.86@yahoo.com

ਦੁਬਈ ਦੀ ਸਥਿਤੀ

ਮੈਂ 8 ਸਾਲ ਤੋਂ ਦੁਬਈ ਵਿਚ ਰਹਿੰਦਾ ਹਾਂ। ਦੁਬਈ ਇਕ ਵਧੀਆ ਦੇਸ਼ ਹੈ। ਬਸ ਜੇ ਤੁਸੀਂ ਵਧੀਆ ਪੜ੍ਹਾਈ ਕੀਤੀ ਹੈ ਤਾਂ ਤੁਹਾਡੀ ਸੈਟਿੰਗ ਹੋ ਸਕਦੀ ਹੈ। ਬਾਕੀ ਮੈਂ ਕੁੜੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਏਜੰਟਾਂ ਦੀਆਂ ਗੱਲਾਂ ਵਿਚ ਨਾ ਆਓ। ਕੁੜੀਆਂ ਨੂੰ ਦੁਬਈ ਨਾ ਭੇਜੋ, ਜੇ ਭੇਜਣਾ ਹੈ ਤਾਂ ਚੰਗੀ ਤਰ੍ਹਾਂ ਪਤਾ ਕਰ ਲਓ ਕਿ ਜਿਹੜਾ ਕੰਮ ਉਹ ਕਹਿ ਰਹੇ ਹਨ, ਸਹੀ ਹੈ ਜਾਂ ਨਹੀਂ।

ਵਿੱਕੀ
ਦੁਬਈ
Email : ganger.22@gmail.com

ਵੈਨਕੂਵਰ ਤੋਂ ਦਿੱਲੀ ਉਡਾਣ ਸ਼ੁਰੂ ਕੀਤੀ ਜਾਵੇ

ਮੇਰੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਵੈਨਕੂਵਰ ਤੋਂ ਦਿੱਲੀ ਤੱਕ ਏਅਰ ਇੰਡੀਆ ਦੀ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ। ਅਸੀਂ ਏਅਰ ਚਾਈਨਾ ਅਤੇ ਬ੍ਰਿਟਿਸ਼ ਏਅਰ ਵਿਚ ਸਫ਼ਰ ਕਰਕੇ ਪੈਸੇ ਖਰਚਦੇ ਹਾਂ। ਜੇ ਸਾਡੇ ਆਪਣੇ ਮੁਲਕ ਦੀ ਏਅਰ ਲਾਈਨ ਹੋਵੇ ਤਾਂ ਅਸੀਂ ਉਹੀ ਪੈਸਾ ਆਪਣੇ ਦੇਸ਼ ਵਿਚ ਭੇਜ ਸਕਦੇ ਹਾਂ।

ਰਮਨਦੀਪ ਸਿੰਘ
ਵੈਨਕੂਵਰ, ਕੈਨੇਡਾ।
Email : ramjike@gmail.com

ਸਪੇਨ ਤੋਂ ਕੈਨੇਡਾ ਵੱਲ ਪ੍ਰਵਾਸ

ਸਪੇਨ ਵਿਚ ਕੰਮ ਦੀ ਮੁਸ਼ਕਿਲ ਆਉਣ ਕਰਕੇ ਪੰਜਾਬੀ ਭਾਈਚਾਰਾ ਰੋਜ਼ਗਾਰ ਲਈ ਪਰਿਵਾਰਾਂ ਸਮੇਤ ਕੈਨੇਡਾ ਜਾਣ ਲੱਗ ਪਿਆ ਹੈ। ਬਾਰਸੀਲੋਨਾ ਖੇਤਰ ਵਿਚੋਂ ਕੋਈ 400 ਪਰਿਵਾਰ ਵਾਲੇ ਲੋਕ ਰੋਜ਼ਗਾਰ ਲਈ ਕੈਨੇਡਾ ਜਾ ਚੁੱਕੇ ਹਨ। ਹੋਰ ਵੀ ਬਹੁਤ ਸਾਰੇ ਤਿਆਰ ਹਨ।

ਗੁਲਜ਼ਾਰ ਸਿੰਘ
ਬਾਰਸੀਲੋਨਾ, ਸਪੇਨ
Email : guljarsingh69@yahoo.es

ਸਪੇਨ 'ਚ ਮਾੜਾ ਹਾਲ

ਸਪੇਨ ਵਿਚ ਮਾੜਾ ਹਾਲ ਹੈ। ਪਹਿਲੀ ਗੱਲ ਤਾਂ ਇਥੇ ਕੰਮ ਨਹੀਂ ਮਿਲਦਾ। ਜੇ ਮਿਲ ਵੀ ਜਾਵੇ ਬਿਨਾਂ ਛੁੱਟੀ ਤੋਂ ਮਿਲਦਾ ਹੈ, ਉਹ ਵੀ ਬਹੁਤਾ ਕਰਕੇ ਆਪਣੇ ਦੇਸੀ ਵੀਰਾਂ ਕੋਲ, ਜੋ 14-14 ਘੰਟੇ ਕੰਮ ਕਰਵਾਉਂਦੇ ਹਨ ਅਤੇ ਪੈਸੇ ਵੀ ਥੋੜ੍ਹੇ ਦਿੰਦੇ ਹਨ। ਸੋ, ਸਪੇਨ ਸੋਚ-ਸਮਝ ਕੇ ਆਓ।

ਸੁਖਬੀਰ ਸਿੰਘ
ਸਪੇਨ
Email : sukhbir.62@gmail.com

ਸਿੱਖ ਵਿਰੋਧੀ ਕਤਲੇਆਮ

ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਉੱਤਰੀ ਅਮਰੀਕਾ ਦੇ ਸਿੱਖਸ ਫਾਰ ਜਸਟਿਸ ਨੇ ਯੂਰਪ ਅਤੇ ਏਸ਼ੀਆ ਦੇ ਆਪਣੇ ਵਰਗਾਂ, ਸੰਗਠਨਾਂ ਨਾਲ ਰਲ ਕੇ ਮਨੁੱਖੀ ਅਧਿਕਾਰਾਂ ਲਈ ਕਾਫੀ ਚੰਗਾ ਕੰਮ ਕੀਤਾ ਹੈ। 1 ਨਵੰਬਰ ਨੂੰ ਜਦੋਂ ਸਿੱਖ ਕਤਲੇਆਮ ਸਬੰਧੀ ਪਟੀਸ਼ਨ ਆਸਟ੍ਰੇਲੀਅਨ ਪਾਰਲੀਮੈਂਟ ਵਿਚ ਦਾਇਰ ਕੀਤੀ ਗਈ ਤਾਂ ਇਹ ਇਤਿਹਾਸਕ ਦਿਨ ਸੀ। ਸਿੱਖਾਂ 'ਤੇ ਭਾਰਤ ਵਿਚ ਅਤੇ ਭਾਰਤ ਤੋਂ ਬਾਹਰ ਹੋਣ ਵਾਲੀਆਂ ਵਧੀਕੀਆਂ ਦੇ ਮਾਮਲੇ ਵਿਚ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਆਦਿ ਦੀਆਂ ਸਰਕਾਰਾਂ ਸਿੱਖਾਂ ਨਾਲ ਖੜ੍ਹਦੀਆਂ ਹਨ। ਹੁਣ 1980ਵਿਆਂ ਦੇ ਮੁਕਾਬਲੇ ਸਥਿਤੀਆਂ ਬਹੁਤ ਬਦਲ ਚੁੱਕੀਆਂ ਹਨ। ਪਰ ਕਈ ਭਾਰਤੀ ਸਿਆਸਤਦਾਨ ਅਜੇ ਵੀ 'ਵੰਡੋ ਤੇ ਰਾਜ ਕਰੋ' ਵਾਲੀ ਪੁਰਾਣੀ ਨੀਤੀ ਅਪਣਾ ਰਹੇ ਹਨ। ਉਨ੍ਹਾਂ ਦੇ ਇਹ ਪੈਂਤੜੇ ਹੁਣ ਕੰਮ ਨਹੀਂ ਕਰਨਗੇ।

ਏ. ਐਸ. ਕੰਗ
ਡੈਟੇਰਾਈਟ, ਅਮਰੀਕਾ
Email : a.s.kang@live.com

ਵਧੀਆ ਦੇਸ਼

ਆਸਟ੍ਰੇਲੀਆ ਸਭ ਤੋਂ ਵਧੀਆ ਦੇਸ਼ ਹੈ। ਮੈਂ ਇਥੇ ਇਕ ਵਿਦਿਆਰਥਣ ਹਾਂ। ਇਥੇ ਆਉਣ 'ਤੇ ਮੈਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਸਾਰੇ ਮਾਪਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੀਆਂ ਧੀਆਂ ਨੂੰ ਇਥੇ ਭੇਜਣ ਤੋਂ ਪਹਿਲਾਂ ਨਰਸਿੰਗ, ਮਕੈਨੀਕਲ, ਡਾਕਟਰੀ ਵਰਗੇ ਖੇਤਰਾਂ ਵਿਚ ਚੰਗੀ ਸਿੱਖਿਆ ਦੁਆਉਣ ਤਾਂ ਜੋ ਉਨ੍ਹਾਂ ਨੂੰ ਇਥੇ ਚੰਗੀ ਨੌਕਰੀ ਮਿਲ ਸਕੇ ਅਤੇ ਕਿਸੇ 'ਤੇ ਨਿਰਭਰ ਨਾ ਹੋਣਾ ਪਵੇ। ਇਥੇ ਡਾਕਟਰੀ ਅਤੇ ਨਰਸਿੰਗ ਵਿਚ ਕਾਫੀ ਨੌਕਰੀਆਂ ਹਨ। ਪਰ ਢੁਕਵੀਂ ਪੜ੍ਹਾਈ ਜ਼ਰੂਰੀ ਹੈ। ਸੋ ਚੰਗਾ ਹੈ ਪੜ੍ਹਾਈ 'ਤੇ ਆਸਟ੍ਰੇਲੀਆ ਵਿਚ ਪੈਸੇ ਖਰਚਣ ਦੀ ਥਾਂ ਭਾਰਤ ਵਿਚ ਹੀ ਹੋਰ ਪੈਸੇ ਖਰਚ ਲਏ ਜਾਣ। ਧੀਆਂ ਨੂੰ ਲੋੜੀਂਦੀ ਸਿੱਖਿਆ ਦੁਆਓ ਫਿਰ ਉਹ ਪੁੱਤਾਂ ਤੋਂ ਵੀ ਵੱਧ ਤੁਹਾਡਾ ਸਹਾਰਾ ਬਣਨਗੀਆਂ।

ਹਰਪਾਲ ਕੌਰ ਆਸਟ੍ਰੇਲੀਆ

ਫ਼ਿਲਮ 'ਤੇ ਪਾਬੰਦੀ

ਭਾਰਤੀ ਸੈਂਸਰ ਬੋਰਡ ਵੱਲੋਂ 'ਸਾਡਾ ਹੱਕ' ਨਾਂਅ ਦੀ ਪੂਰੀ ਫ਼ਿਲਮ 'ਤੇ ਰੋਕ ਲਾ ਦੇਣ ਦੀ ਖਬਰ ਪੜ੍ਹੀ। ਇਕ ਆਜ਼ਾਦ ਤੇ ਜਮਹੂਰੀ ਦੇਸ਼ ਵਿਚ ਪ੍ਰਗਟਾਵੇ ਅਤੇ ਸੋਚ ਦੀ ਆਜ਼ਾਦੀ ਹਰ ਨਾਗਰਿਕ ਦਾ ਮੁਢਲਾ ਹੱਕ ਹੁੰਦੀ ਹੈ। ਸਚਾਈ ਇਹ ਹੈ ਕਿ ਭਾਰਤ ਵਿਚ ਬਹੁਤੇ ਲੋਕ ਜਾਂ ਤਾਂ ਸੱਚ ਦਾ ਮਤਲਬ ਨਹੀਂ ਸਮਝਦੇ ਜਾਂ ਭ੍ਰਿਸ਼ਟ ਪ੍ਰਬੰਧ ਦਾ ਹਿੱਸਾ ਬਣ ਚੁੱਕੇ ਹਨ। ਜੇ ਇਹੀ ਫ਼ਿਲਮ ਕਿਸੇ ਪੱਛਮੀ ਮੁਲਕ ਵਿਚ ਹੁੰਦੀ, ਜਿਥੇ ਹਕੀਕੀ ਜਮਹੂਰੀਅਤ ਹੈ ਤਾਂ ਇਸ ਨੇ ਚੰਗਾ ਵਪਾਰ ਕਰਨਾ ਸੀ ਅਤੇ ਵਿਸ਼ਵ ਨੂੰ ਅਖੌਤੀ ਲੋਕਤੰਤਰ ਦੇ ਚਿਹਰੇ ਪਿੱਛੇ ਲੁਕੇ ਜ਼ਾਲਿਮ ਸਰਕਾਰੀ ਚਿਹਰੇ ਦਾ ਵੀ ਪਤਾ ਲੱਗ ਜਾਣਾ ਸੀ। ਇਹ ਫ਼ਿਲਮ ਬਣਾਉਣ ਵਾਲੇ ਨਿਰਮਾਤਾ ਇਸ ਦਲੇਰੀ ਭਰੇ ਕੰਮ ਲਈ ਵਧਾਈ ਦੇ ਹੱਕਦਾਰ ਹਨ।

ਏ. ਐਸ. ਕੰਗ
ਡੈਟੇਰਾਈਟ, ਅਮਰੀਕਾ
Email : a.s.kang@live.com

ਸਪੇਨ ਵਿਚ ਮਾੜਾ ਹਾਲ

ਸਪੇਨ ਵਿਚ ਬਹੁਤ ਹੀ ਮਾੜਾ ਹਾਲ ਹੈ। ਪੇਪਰ ਵੀ 3 ਸਾਲ ਬਾਅਦ ਨਹੀਂ ਮਿਲਦੇ। ਜੋ ਕਹਿੰਦੇ ਹਨ ਕਿ ਸਪੇਨ ਵਿਚ ਕੋਈ ਤੰਗੀ ਨਹੀਂ, ਉਹ ਮੇਰੇ ਨਾਲ ਸੰਪਰਕ ਕਰਨ। ਬਾਕੀ ਮੈਂ ਸਪੇਨ ਆਉਣ ਤੋਂ ਕਿਸੇ ਨੂੰ ਮਨ੍ਹਾਂ ਨਹੀਂ ਕਰਦਾ, ਤੁਸੀਂ ਆਪਣੀ ਮਰਜ਼ੀ ਕਰੋ।

ਸਾਬੀ ਗਿੱਲ
ਬਾਰਸੀਲੋਨਾ, ਸਪੇਨ
Email : gillsherdil@yahoo.es

ਸਪੇਨ ਬਾਰੇ ਵਿਚਾਰ

ਮੈਂ ਸਪੇਨ ਬਾਰੇ ਸਾਰਿਆਂ ਦੇ ਵਿਚਾਰ ਵੇਖੇ। ਇਹ ਸੱਚ ਹੈ ਕਿ ਕੰਮ ਦੀ ਮੁਸ਼ਕਿਲ ਹੈ। ਪੱਕੇ ਹੋਣ ਦੀ ਕਾਰਵਾਈ ਲੰਬੀ ਹੋਣ ਕਰਕੇ 5 ਸਾਲ ਲੱਗ ਜਾਂਦੇ ਹਨ। ਪੈਸੇ ਵੀ ਕਾਫੀ ਖਰਚ ਆਉਂਦੇ ਹਨ। ਮੈਂ ਵੀ ਕੰਮ ਨਾ ਮਿਲਣ ਕਰਕੇ ਕਾਫੀ ਤਣਾਅ ਵਿਚ ਰਹਿੰਦਾ ਸੀ। ਮੈਂ ਭਾਰਤ ਵਿਚ ਫਰਿੱਜ ਤੇ ਏਅਰ ਕੰਡੀਸ਼ਨਰ ਰਿਪੇਅਰ ਦਾ ਕੰਮ ਸਿੱਖਿਆ ਸੀ। ਇਕ ਪਾਕਿਸਤਾਨੀ ਵੀਰ ਦੀ ਸਲਾਹ 'ਤੇ ਮੈਂ ਇਥੇ ਵੀ ਇਨ੍ਹਾਂ ਦੀ ਰਿਪੇਅਰ ਦੀ ਦੁਕਾਨ ਖੋਲ੍ਹ ਲਈ। ਸ਼ੁਰੂਆਤ ਵਿਚ ਮੁਸ਼ਕਿਲਾਂ ਆਈਆਂ ਪਰ ਹੁਣ ਵਧੀਆ ਕੰਮ ਚਲਦਾ ਹੈ।

ਗੁਰਨਾਮ ਸਿੰਘ
ਬਾਰਸੀਲੋਨਾ, ਸਪੇਨ
Email :gamma.kang@yahoo.com

ਮਨੀਲਾ ਨੂੰ ਨਾ ਨਿੰਦੋ

ਜੋ ਲੋਕ ਮਨੀਲਾ ਬਾਰੇ ਕਹਿੰਦੇ ਨੇ ਇਥੇ ਕੰਮ ਨਹੀਂ, ਉਹ ਝੂਠ ਕਹਿੰਦੇ ਹਨ। ਜਿਸ ਨੇ ਮਿਹਨਤ ਕਰਨੀ ਹੈ, ਉਸ ਲਈ ਸਭ ਕੁਝ ਹੈ। ਜਿਸ ਨੇ ਮਿਹਨਤ ਨਹੀਂ ਕਰਨੀ, ਉਹ ਭਾਵੇਂ ਕਿਤੇ ਵੀ ਚਲਾ ਜਾਵੇ, ਉਸ ਨੂੰ ਕੰਮ ਨਹੀਂ ਦਿਸੇਗਾ। ਜਿਥੋਂ ਤੱਕ ਕਤਲਾਂ ਦੀ ਗੱਲ ਹੈ, ਭਾਰਤ ਵਿਚ ਵੀ ਤਾਂ ਲੋਕ ਆਪਸ ਵਿਚ ਲੜ ਕੇ ਮਰਦੇ ਹੀ ਹਨ। ਇਹੀ ਕੰਮ ਇਥੇ ਹੈ। ਬਿਨਾਂ ਗੱਲ ਤੋਂ ਕੋਈ ਕਿਸੇ ਨੂੰ ਨਹੀਂ ਮਾਰਦਾ। ਮਨੀਲਾ ਨੂੰ ਨਿੰਦਣ ਤੋਂ ਪਹਿਲਾਂ ਇਹ ਦੇਖ ਲਵੋ ਕਿ ਕਿਤੇ ਤੁਹਾਡੇ ਵਿਚ ਕੋਈ ਗਲਤੀ ਤਾਂ ਨਹੀਂ। ਜਿਸ ਨੇ ਕੰਮ ਨਹੀਂ ਕਰਨਾ, ਉਸ ਨੂੰ ਘਰ ਬੈਠੇ ਨੂੰ ਪੈਸੇ ਤਾਂ ਮਿਲਣ ਨਹੀਂ ਲੱਗੇ।

ਗੁਰਪ੍ਰੀਤ
ਫਿਲਪਾਈਨਜ਼
Email : gurpreetsidhu952@yahoo.com

ਚਿੰਤਾਜਨਕ ਗੱਲਾਂ

ਦੋ ਗੱਲਾਂ ਬਾਰੇ ਚਿੰਤਾ ਬਹੁਤ ਵਧ ਰਹੀ ਹੈ। ਇਕ ਹੈ ਪੰਜਾਬ 'ਚ ਵੱਡੇ ਪੱਧਰ 'ਤੇ ਨਸ਼ਿਆਂ ਦੀ ਵਿਕਰੀ 'ਤੇ ਸੇਵਨ ਅਤੇ ਦੂਜੀ ਹੈ ਬਲਾਤਕਾਰ ਅਤੇ ਅਸ਼ਲੀਲ ਐਮ. ਐਮ. ਐਸ. ਦੀਆਂ ਵਧਦੀਆਂ ਘਟਨਾਵਾਂ। ਬਹੁਤ ਸਾਰੇ ਵਿਦੇਸ਼ੀ ਮੁਲਕਾਂ ਵਿਚ ਔਰਤਾਂ ਦੀ ਹਿਫਾਜ਼ਤ ਲਈ ਬੇਹੱਦ ਸਖ਼ਤ ਕਾਨੂੰਨ ਬਣਾਏ ਗਏ ਹਨ। ਪਰ ਇਸ ਸਬੰਧੀ ਸਾਡੇ ਦੇਸ਼ ਦਾ ਕਾਨੂੰਨ ਬਹੁਤ ਢਿੱਲਾ ਹੈ। ਜ਼ਰੂਰਤ ਹੈ ਸਖ਼ਤ ਕਾਨੂੰਨ ਦੀ ਤਾਂ ਕਿ ਕੋਈ ਵੀ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਸਰਕਾਰਾਂ ਹਮੇਸ਼ਾ ਉਦੋਂ ਜਾਗਦੀਆਂ ਨੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ। ਸਾਨੂੰ ਤਾਂ ਪਾਣੀ ਸਿਰ ਤੋਂ ਨਿਕਲ ਗਿਆ ਮਹਿਸੂਸ ਹੁੰਦਾ ਹੈ ਪਰ ਸਰਕਾਰ ਨੂੰ ਪਤਾ ਨਹੀਂ ਕਦੋਂ ਮਹਿਸੂਸ ਹੋਵੇਗਾ।

ਰਜਿੰਦਰ ਸੱਗੂ
ਕੰਦੂਜ, ਅਫ਼ਗਾਨਿਸਤਾਨ
Email : saggu0068@gmail.com

ਸਾਊਦੀ ਅਰਬ ਵਿਚ ਕਮਾਈ

ਮੈਂ ਸਾਊਦੀ ਅਰਬ ਵਿਚ ਕੰਮ ਕਰਦਾ ਹਾਂ। ਇਹ ਦੇਸ਼ ਕਮਾਈ ਪੱਖੋਂ ਯੂਰਪ ਨੂੰ ਵੀ ਪਿੱਛੇ ਛੱਡ ਗਿਆ ਹੈ। ਮੈਂ ਆਪਣੇ ਪੰਜਾਬੀ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਸਾਊਦੀ ਅਰਬ ਆਉਣ, ਇਥੇ ਕੰਮ ਦੀ ਕੋਈ ਮੁਸ਼ਕਿਲ ਨਹੀਂ। ਇਥੇ ਬਹੁਤ ਕਮਾਈ ਹੁੰਦੀ ਹੈ।

ਇਜ਼ਰਾਈਲ ਮੁਹੰਮਦ
ਸਾਊਦੀ ਅਰਬ
Email : mohd_0888@yahoo.co.n

ਵਧੀਆ ਮੁਲਕ

ਇੰਗਲੈਂਡ ਇਕ ਬਹੁਤ ਵਧੀਆ ਮੁਲਕ ਹੈ। ਮੈਂ ਪਿਛਲੇ 3 ਸਾਲਾਂ ਤੋਂ ਇਥੇ ਰਹਿੰਦਾ ਹਾਂ। ਇਹ ਰਹਿਣ ਪੱਖੋਂ ਅਤੇ ਕਮਾਈ ਪੱਖੋਂ ਵੀ ਇਕ ਵਧੀਆ ਦੇਸ਼ ਹੈ। ਬਸ ਮਿਹਨਤ ਦੀ ਲੋੜ ਹੈ। ਪਹਿਲਾਂ ਮੈਨੂੰ ਵੀ ਮੁਸ਼ਕਿਲਾਂ ਆਈਆਂ ਪਰ ਬਾਅਦ ਵਿਚ ਸਭ ਠੀਕ ਹੋ ਗਿਆ ਅਤੇ ਚੰਗੀ ਕਮਾਈ ਹੋ ਰਹੀ ਹੈ। ਜੋ ਵੀਰ ਇੰਗਲੈਂਡ ਨੂੰ ਬੁਰਾ ਕਹਿੰਦੇ ਹਨ, ਅਸਲ ਵਿਚ ਉਹ ਕੰਮ ਕਰਕੇ ਹੀ ਰਾਜ਼ੀ ਨਹੀਂ। ਬਸ ਪ੍ਰਮਾਤਮਾ ਦਾ ਨਾਮ ਜਪੋ ਤੇ ਮਿਹਨਤ ਕਰੋ, ਕਾਮਯਾਬੀ ਜ਼ਰੂਰ ਮਿਲੇਗੀ।

ਜਗਸੀਰ ਸਰਾਂ
ਸਾਊਥਹਾਲ
ਯੂ. ਕੇ.
Email : jagsirmalhi@ymail.com

ਸਪੇਨ ਵਧੀਆ ਦੇਸ਼

ਸਪੇਨ ਬਹੁਤ ਵਧੀਆ ਦੇਸ਼ ਹੈ। ਪਹਿਲਾਂ ਕੰਮ ਦੀ ਕੋਈ ਘਾਟ ਨਹੀਂ ਸੀ। ਹੁਣ ਇਥੇ ਕੰਮ ਦੀ ਬਹੁਤ ਮੁਸ਼ਕਿਲ ਹੈ। ਯੂਰਪ ਦੇ ਕਿਸੇ ਦੇਸ਼ ਵਿਚ ਪੇਪਰ ਨਹੀਂ ਮਿਲਦੇ ਪਰ 3 ਸਾਲ ਵਾਲਾ ਪੇਪਰ ਮਿਲ ਜਾਂਦਾ ਹੈ। ਵਾਹਿਗੁਰੂ ਜੀ ਦੇ ਲੜ ਲੱਗੋ ਸਭ ਕੁਝ ਵਾਹਿਗੁਰੂ ਜੀ ਨੇ ਸਹੀ ਕਰਨਾ ਹੈ।

ਮਨਜੀਤ ਸਿੰਘ
ਸਪੇਨ
Email : sarabpreeti@yahoo.com

ਕੁੜੀਆਂ ਦੀ ਇੱਜ਼ਤ ਕਰੋ

ਮੈਨੂੰ ਇਹ ਸਮਝ ਨਹੀਂ ਆਉਂਦੀ ਲੋਕ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਰਜਾ ਕਿਉਂ ਨਹੀਂ ਦਿੰਦੇ। ਮੈਂ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਅਤੇ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੁੜੀਆਂ ਦੀ ਇੱਜ਼ਤ ਕਰੋ। ਅਕਸਰ ਕੁੜੀਆਂ ਨਾਲ ਛੇੜ-ਛਾੜ ਅਤੇ ਬਲਾਤਕਾਰ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਬਹੁਤੀ ਵਾਰ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ। ਸਾਨੂੰ ਸਮਾਜ ਵਿਚ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਰਜਾ ਦੇਣਾ ਚਾਹੀਦਾ ਹੈ। ਮੇਰੀ ਸਭ ਨੂੰ ਇਹੀ ਬੇਨਤੀ ਹੈ ਕਿ ਮਾਦਾ ਭਰੂਣ ਦੀ ਰਾਖੀ ਕਰੋ ਅਤੇ ਕੁੜੀਆਂ ਦੀ ਇੱਜ਼ਤ ਕਰੋ।

ਅਮਰਿੰਦਰ ਸਿੰਘ
ਅਫ਼ਗਾਨਿਸਤਾਨ
Email : anmol.sandhu0001@gmail.com

ਧੰਨਵਾਦ

ਇਟਲੀ ਵਿਚ ਪੇਪਰ ਖੁੱਲ੍ਹਣ 'ਤੇ ਮੈਂ ਇਤਾਲਵੀ ਸਰਕਾਰ ਨੂੰ ਧੰਨਵਾਦ ਕਰਦਾ ਹਾਂ। ਸਾਡੇ ਵੀਰ ਜੋ ਕੱਚੇ ਹਨ, ਪੱਕੇ ਹੋ ਜਾਣਗੇ। ਆਪਣੇ ਘਰ ਵਾਲਿਆਂ ਨੂੰ ਮੁੜ ਜਾ ਕੇ ਮਿਲ ਸਕਣਗੇ। ਨਾਲ ਹੀ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਏਜੰਟਾਂ ਦੇ ਚੱਕਰਾਂ 'ਚ ਨਾ ਪਵੋ।

ਪੁਨੀਤ ਕੁਮਾਰ
ਇਟਲੀ
Email : muskaanme@yahoo.com

ਅਧਿਆਪਕ ਦਿਵਸ

ਮੈਂ ਇਕ ਸਾਬਕਾ ਅਧਿਆਪਕ ਹਾਂ। ਮੈਂ 'ਅਜੀਤ' ਦਾ ਬੇਹੱਦ ਧੰਨਵਾਦੀ ਹਾਂ ਕਿ ਅਧਿਆਪਕ ਦਿਵਸ ਵਾਲੇ ਦਿਨ ਵਿਸ਼ੇਸ਼ ਸਪਲੀਮੈਂਟ ਕੱਢਿਆ ਗਿਆ। ਅਧਿਆਪਕ ਵੀ ਇਸ ਪਦਾਰਥਕ ਸਮਾਜ ਦਾ ਅਨਿੱਖੜਵਾਂ ਅੰਗ ਹਨ। ਜੇ ਅਧਿਆਪਕ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤਾਂ ਵਿਦਿਆਰਥੀ ਯਕੀਨੀ ਤੌਰ 'ਤੇ ਉਨ੍ਹਾਂ ਦਾ ਸਤਿਕਾਰ ਕਰਨਗੇ।

ਅਮਰਜੀਤ ਸਿੰਘ ਗੋਰਾਇਆ
ਆਸਟ੍ਰੇਲੀਆ
Email : amarjitsingh41@yahoo.com.au

ਮਨੀਲਾ ਵਿਚ ਕੋਈ ਮੁਸ਼ਕਿਲ ਨਹੀਂ

ਮਨੀਲਾ ਵਿਚ ਕੋਈ ਮੁਸ਼ਕਿਲ ਨਹੀਂ ਹੈ। ਸਖ਼ਤ ਮਿਹਨਤ ਦੀ ਲੋੜ ਹੈ। ਜੋ ਕਹਿੰਦਾ ਹੈ ਮਨੀਲਾ ਖੂਨੀ ਧਰਤੀ ਹੈ, ਉਹ ਆਪ ਭਾਰਤ ਵਾਪਸ ਕਿਉਂ ਨਹੀਂ ਚਲਿਆ ਜਾਂਦਾ।

ਰੌਕੀ ਮਨੀਲਾ
ਮਨੀਲਾ

ਮਨੀਲਾ ਮਾੜਾ ਨਹੀਂ

ਅਸੀਂ ਮਨੀਲਾ ਵਿਚ ਪਿਛਲੇ 15 ਸਾਲਾਂ ਤੋਂ ਰਹਿ ਰਹੇ ਹਾਂ। ਮਨੀਲਾ ਮਾੜੀ ਥਾਂ ਨਹੀਂ। ਪੰਜਾਬੀ ਲੋਕਾਂ ਨੇ ਹੀ ਇਸ ਨੂੰ ਬਦਨਾਮ ਕੀਤਾ ਹੋਇਆ ਹੈ। ਜਦੋਂ ਅਸੀਂ ਪੈਸੇ ਦੇਣੇ ਹਨ ਤਾਂ ਕੋਈ ਲਿਖਤ ਨਹੀਂ ਹੁੰਦੀ। ਫਿਰ ਵੀ ਲੋਕ ਪੈਸੇ ਵਾਪਸ ਕਰਦੇ ਹਨ। ਤੁਸੀਂ ਆਪਣੇ ਪੰਜਾਬ ਵਿਚ ਪੈਸੇ ਬਿਨਾਂ ਲਿਖਤ ਤੋਂ ਦੇ ਕੇ ਦੇਖੋ, ਕੀ ਕੋਈ ਵਾਪਸ ਕਰਦਾ? ਅਸੀਂ ਕਹਿੰਨੇ ਅਜੇ ਵੀ ਲੋਕਾਂ ਵਿਚ ਰੱਬ ਵਸਦਾ। ਕੰਮ ਵਿਚ ਰਿਸਕ ਜ਼ਰੂਰ ਪਰ ਕੰਮ ਠੀਕ-ਠਾਕ ਹੈ। ਜੋ ਕੁਝ 2-3 ਸਾਲ ਤੋਂ ਆਏ ਹੋਏ ਨੇ, ਉਹ ਹੀ ਜ਼ਿਆਦਾ ਕਰਕੇ ਗ਼ਲਤ ਹਰਕਤਾਂ ਕਰਦੇ ਹਨ।

ਰਾਨੀ ਸਿੱਧੂ
ਮਨੀਲਾ
ਫਿਲਪਾਈਨਜ਼
Email : ranisidhu66@yahoo.com

ਜਾਰਜੀਆ ਭੁੱਲ ਕੇ ਵੀ ਨਾ ਜਾਓ

ਮੈਂ ਯੂ. ਕੇ. 'ਚ ਰਹਿੰਦਾ ਹਾਂ। ਮੈਂ ਜਾਰਜੀਆ ਬਾਰੇ ਸੁਣਿਆ ਕਿ ਉਥੇ ਨਿਵੇਸ਼ ਕਰੋ, ਪ੍ਰਾਪਰਟੀ ਖਰੀਦੋ। ਪਰ ਮੈਂ ਸਭ ਨੂੰ ਕਹਿਣਾ ਚਾਹਾਂਗਾ ਕਿ ਜਾਰਜੀਆ ਵਿਚ ਕੁਝ ਨਹੀਂ। ਮੈਂ ਉਥੇ ਇਕ ਸਾਲ ਰਿਹਾ। ਉਥੇ ਦੇ ਹਾਲਾਤ ਬਹੁਤ ਮਾੜੇ ਹਨ। ਕੋਈ ਕੰਮਕਾਰ ਨਹੀਂ। ਏਜੰਟ ਆਪਣੀ ਕਮਾਈ ਲਈ ਹੀ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦੇ ਹਨ। ਬੰਦਾ ਉਥੋਂ ਦੀ ਜ਼ਮੀਨ ਖ਼ਰੀਦ ਕੇ ਵੀ ਕੀ ਕਰੂ, ਜਦੋਂ ਉਥੇ ਕੋਈ ਫਸਲ ਹੀ ਨਹੀਂ ਹੁੰਦੀ। ਜ਼ਮੀਨ ਪਥਰੀਲੀ ਤੇ ਲੋਹੇ ਵਾਲੀ ਹੈ। ਜਦ ਕਣਕ ਵਗੈਰਾ ਬੀਜਣੀ ਹੁੰਦੀ ਹੈ ਤਾਂ ਬਰਫ ਪੈ ਜਾਂਦੀ ਹੈ। 2-3 ਲੱਖ ਲਾ ਕੇ ਤੁਸੀਂ ਉਥੇ ਮਸਾਂ ਪਹੁੰਚਦੇ ਹੋ। ਸੋ ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਾਰਜੀਆ ਵਿਚ ਜਾ ਕੇ ਜ਼ਮੀਨ ਖਰੀਦ ਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਨਾ ਕਰੋ। ਉਥੇ ਪੱਕੇ ਹੋਣ ਦਾ ਵੀ ਕੋਈ ਮੌਕਾ ਨਹੀਂ ਹੈ। ਜੋ ਏਜੰਟ ਕਹਿੰਦੇ ਨੇ ਕਿ ਤੁਸੀਂ ਪੱਕੇ ਹੋ ਕੇ ਜਾਰਜੀਆ ਦਾ ਪਾਸਪੋਰਟ ਲੈ ਕੇ ਜਿਥੇ ਮਰਜ਼ੀ ਜਾ ਸਕਦੇ ਹੋ, ਉਹ ਵੀ ਸਭ ਝੂਠ ਹੈ। ਇਸ 'ਤੇ ਸਿਰਫ ਅਰਮੀਨੀਆ, ਤੁਰਕੀ ਅਤੇ ਆਜਰਬਾਈਜਾਨ 'ਚ ਦਾਖ਼ਲੇ ਦੀ ਇਜ਼ਾਜਤ ਹੈ। ਯੂਰਪ ਲਈ ਵੀ ਵੀਜ਼ਾ ਲੈਣਾ ਪੈਂਦਾ ਹੈ। ਸੋ ਜਾਰਜੀਆ ਜਾ ਕੇ ਆਪਣਾ ਭਵਿੱਖ ਖਰਾਬ ਨਾ ਕਰੋ।

ਅਵਤਾਰ ਸਿੰਘ
ਲੰਦਨ
 
ਯੂ. ਕੇ.
Email : avtarkingofuk@gmail.com

ਬੁਰਾ ਹਾਲ

ਵੀਰੋ, ਏਜੰਟ ਹੀ ਇਹ ਕਹਿੰਦੇ ਨੇ ਕਿ ਮਨੀਲਾ ਆਓ, ਪਰ ਸੱਚਾਈ ਇਹ ਹੈ ਕਿ ਮਨੀਲਾ ਵਿਚ ਬਹੁਤ ਬੁਰਾ ਹਾਲ ਹੈ। ਮੇਰੀ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਸੋਚ-ਸਮਝ ਕੇ ਹੀ ਮਨੀਲਾ ਆਉਣ।

ਸੋਨੂੰ
ਦੀਵੋ ਸਿਟੀ
ਮਨੀਲਾ
Email : singh1978_r@yahoo.com.ph

ਆਸਟ੍ਰੇਲੀਆ ਵਿਚ ਤਰੱਕੀ

ਮੈਂ ਆਸਟਰੇਲੀਆ ਵਿਚ 4 ਸਾਲ ਤੋਂ ਰਹਿ ਰਿਹਾ ਹਾਂ। ਸ਼ੁਰੂ ਵਿਚ ਮੈਨੂੰ ਕੁਝ ਮੁਸ਼ਕਿਲਾਂ ਆਈਆਂ, ਪਰ ਬਾਅਦ ਵਿਚ ਸਭ ਕੁਝ ਠੀਕ ਹੋ ਗਿਆ। ਟੈਕਸੀ ਤੋਂ ਕੰਮ ਸ਼ੁਰੂ ਕੀਤਾ ਅਤੇ ਹੁਣ ਮੇਰੇ ਆਪਣੇ ਟਰੱਕ ਹਨ। ਇਹ ਬਹੁਤ ਵਧੀਆ ਦੇਸ਼ ਹੈ। ਧੰਨਵਾਦ।

ਗੁਰਪ੍ਰਦੀਪ ਸਿੰਘ
ਮੈਲਬੌਰਨ,
ਆਸਟ੍ਰੇਲੀਆ
Email : gillgurpardeep@gmail.com

ਮਨੀਲਾ ਦੀ ਸਥਿਤੀ

ਮੇਰੀ ਇਹ ਬੇਨਤੀ ਹੈ ਕਿ ਮਨੀਲਾ ਨਾ ਆਓ ਕਿਉਂਕਿ ਇਥੇ ਪੈਸੇ ਤੋਂ ਬਗੈਰ ਕੰਮ ਨਹੀਂ ਚਲਦਾ। ਮੈਂ ਇਥੇ 4 ਸਾਲਾਂ ਤੋਂ ਰਹਿ ਰਿਹਾ ਹਾਂ, ਕੁਝ ਨਹੀਂ ਬਣਿਆ। ਮੇਰੀ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇਥੇ ਨਾ ਆਵੋ।

ਰਜਿੰਦਰ ਸਿੰਘ
ਕੁਏਜ਼ਨ ਸਿਟੀ
ਫਿਲਪਾਈਨਜ਼
Email : singhrajinder919@yahoo.com

ਦੁਬਈ ਲਈ ਸਲਾਹ

ਦੁਬਈ ਵਿਚ ਲੇਬਰ ਦੇ ਕੰਮ 'ਚ ਨਾ ਆਇਓ। ਜੇ ਡਰਾਈਵਰ ਦਾ ਵੀਜ਼ਾ ਮਿਲਦਾ ਹੈ ਤਾਂ ਕੋਈ ਗੱਲ ਨਹੀਂ, ਫਿਰ ਤਾਂ 50000 ਰੁਪਏ ਬਣ ਜਾਂਦੇ ਹਨ। ਸਤਿ ਸ੍ਰੀ ਅਕਾਲ।

ਸੰਦੀਪ ਸਿੰਘ ਗਿੱਲ
ਦੁਬਈ
Email : pgill839@yahoo.com

ਮਨੀਲਾ ਨਾ ਆਓ

ਮਨੀਲਾ ਨਾ ਆਇਓ, ਮੇਰੋ ਵੀਰੋ! ਇਸ ਖੂਨੀ ਧਰਤੀ ਨੇ ਬਹੁਤ ਪੰਜਾਬੀਆਂ ਦਾ ਖੂਨ ਪੀਤਾ। ਸਾਡਾ ਇਥੇ ਕੋਈ ਹਾਲ ਨਹੀਂ। ਘਰੋਂ ਕੰਮ 'ਤੇ ਗਏ ਤਾਂ ਪਤਾ ਨਹੀਂ ਹੁੰਦਾ ਕਿ ਵਾਪਸ ਆਵਾਂਗੇ ਕਿ ਨਹੀਂ। ਇਥੇ ਪੰਜਾਬੀ ਹੀ ਪੰਜਾਬੀ ਦਾ ਦੁਸ਼ਮਣ ਬਣ ਗਿਆ ਹੈ। ਏਜੰਟ ਤਾਂ ਆਪਣੇ ਪੈਸੇ ਲੈ ਕੇ ਬੰਦੇ ਨੂੰ ਮਨੀਲਾ ਪਹੁੰਚਾ ਦਿੰਦੇ ਹਨ, ਪਰ ਇਥੇ ਕੀ ਹਾਲ ਹੁੰਦਾ ਹੈ, ਤੁਸੀਂ ਨਹੀਂ ਜਾਣਦੇ। ਇਮੀਗ੍ਰੇਸ਼ਨ ਅਫ਼ਸਰ ਹੀ ਏਨਾ ਪੈਸਾ ਲੈਂਦੇ ਨੇ ਕਿ ਉਹ ਕਰਜ਼ਾ ਲੱਥਣਾ ਨਹੀਂ। ਪੇਪਰ ਬਹੁਤ ਮਹਿੰਗੇ ਬਣਦੇ ਹਨ। ਪੇਪਰਾਂ ਦੀ ਮਿਆਦ ਸਿਰਫ 5 ਸਾਲ ਹੁੰਦੀ ਹੈ। ਕੰਮ ਦਾ ਪਤਾ ਨਹੀਂ। ਜੋ ਲੋਕ ਪੁਰਾਣੇ ਸਮਿਆਂ ਦੇ ਇਥੇ ਆਏ ਹਨ, ਉਹ ਹੀ ਕਾਮਯਾਬ ਹਨ। ਇਸ ਤੋਂ ਤਾਂ ਚੰਗਾ ਹੈ ਕਿ ਵੱਧ ਪੈਸੇ ਲਾ ਕੇ ਬੰਦਾ ਕਿਸੇ ਸੁਰੱਖਿਅਤ ਦੇਸ਼ ਚਲਾ ਜਾਵੇ।

ਰਿੱਕੀ
ਫਿਲਪਾਨੀਜ਼
ricysogy@yahoo.com

ਇਕ ਸਵਾਲ

ਬਹੁਤ ਵੀਰ ਲਿਖਦੇ ਹਨ ਕਿ ਸਪੇਨ ਨਾ ਆਓ, ਮਨੀਲਾ ਨਾ ਆਓ, ਇਟਲੀ ਨਾ ਆਓ। ਬੜਾ ਮਾੜਾ ਹਾਲ ਹੈ। ਭਾਰਤ ਵਿਚ ਹੀ ਕੋਈ ਕੰਮ ਕਰ ਲਓ। ਮੈਂ ਇਨ੍ਹਾਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਇਸ ਦੇਸ਼ ਏਨੇ ਹੀ ਮਾੜੇ ਹਨ ਤਾਂ ਪਹਿਲਾਂ ਤੁਸੀਂ ਕਿਉਂ ਨਹੀਂ ਇਹ ਦੇਸ਼ ਛੱਡ ਕੇ ਭਾਰਤ ਵਿਚ ਕੋਈ ਕੰਮ ਕਰਦੇ? ਅਸੀਂ ਮਨੀਲਾ ਰਹਿੰਦੇ ਹਾਂ। ਕੰਮ-ਕਾਜ ਠੀਕ ਹੈ। ਬੱਸ ਤੁਸੀਂ ਮਿਹਨਤ ਕਰੋ, ਫਲ ਤੁਹਾਨੂੰ ਪ੍ਰਮਾਤਮਾ ਦੇਵੇਗਾ। ਅੱਗੇ ਤੁਹਾਡੀ ਕਿਸਮਤ। ਜਿਸ ਤਰ੍ਹਾਂ ਅਸੀਂ ਵਿਦੇਸ਼ ਆਉਣਾ ਚਾਹੁੰਦੇ ਸੀ, ਉਸੇ ਤਰ੍ਹਾਂ ਸਾਡੇ ਹੋਰ ਵੀ ਬਹੁਤ ਵੀਰ ਭਾਰਤ ਤੋਂ ਬਾਹਰਲੇ ਮੁਲਕ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਸਹੀ ਗੱਲ ਦੱਸੋ। ਜਿਸ ਦੇਸ਼ ਦਾ ਖਾਂਦੇ ਹਾਂ, ਉਸ ਨੂੰ ਭੰਡਣਾ ਨਹੀਂ ਚਾਹੀਦਾ।

ਦੇਬ
ਮੈਟਰੋ ਮਨੀਲਾ
ਫਿਲਪਾਈਨਜ਼
Email : dovesinghh@ymail.com

ਬੇਨਤੀ

ਸਾਡੀ ਬੇਨਤੀ ਹੈ ਕਿ ਕ੍ਰਿਪਾ ਕਰਕੇ ਚੰਡੀਗੜ੍ਹ ਤੋਂ ਮਸਕਟ ਹਵਾਈ ਉਡਾਣ ਸ਼ੁਰੂ ਕੀਤੀ ਜਾਵੇ।

ਹਰਦੀਪ ਸਿੰਘ
ਓਮਾਨ, ਮਸਕਟ
Email : deepsondh@yahoo.com

ਜਾਪਾਨ ਵਿਚ ਮੌਕੇ

ਮੈਂ ਪਿਛਲੇ 2 ਸਾਲ ਤੋਂ ਜਾਪਾਨ 'ਚ ਰਹਿ ਰਿਹਾ ਹਾਂ। ਮੈਂ ਪੇਸ਼ੇ ਵਜੋਂ ਇੰਜੀਨੀਅਰ ਹਾਂ। ਜਾਪਾਨ ਵਧੀਆ ਮੁਲਕ ਹੈ। ਕੰਮ ਵੀ ਚੰਗਾ ਹੈ। ਪੰਜਾਬੀ ਬਹੁਤ ਘੱਟ ਹਨ। ਇਥੋਂ ਤੱਕ ਕਿ ਭਾਰਤੀ ਵੀ ਬਹੁਤ ਘੱਟ ਹਨ। ਕੁਲ ਮਿਲਾ ਕੇ 23,000 ਭਾਰਤੀ ਇਥੇ ਰਹਿੰਦੇ ਹਨ। ਜਾਪਾਨ ਦੀ ਆਬਾਦੀ 12 ਕਰੋੜ ਹੈ। ਇਥੋਂ ਦੀ ਭਾਸ਼ਾ ਕਾਫੀ ਔਖੀ ਹੈ। ਮੈਨੂੰ ਵੀ ਲੋੜ ਜੋਗੀ ਭਾਸ਼ਾ ਹੀ ਆਉਂਦੀ ਹੈ। ਜੇ ਕਿਸੇ ਦੀ ਪੜ੍ਹਾਈ ਬਹੁਤ ਵਧੀਆ ਹੈ ਤਾਂ ਉਹ ਉਚੇਰੀ ਪੜ੍ਹਾਈ ਲਈ ਇਥੇ ਆਉਣ ਵਾਸਤੇ ਅਪਲਾਈ ਕਰ ਸਕਦਾ ਹੈ। ਇਥੇ ਭਰਪੂਰ ਮੌਕੇ ਹਨ।

ਸੰਜੀਵ ਕੁਮਾਰ
ਯੋਕੋਹਾਮਾ, ਜਾਪਾਨ
Email : er.sanjeev.mech@gmail.com

ਮਨੀਲਾ 'ਚ ਕੋਈ ਮੁਸ਼ਕਿਲ ਨਹੀਂ

ਮਨੀਲਾ ਵਿਚ ਵਧੀਆ ਕੰਮਕਾਰ ਚਲਦਾ ਹੈ। ਕੋਈ ਸਮੱਸਿਆ ਨਹੀਂ। ਵੀਰੋ, ਅਸੀਂ 2-3 ਸਾਲਾਂ ਤੋਂ ਇਥੇ ਰਹਿ ਰਹੇ ਹਾਂ। ਵਧੀਆ ਕੰਮ ਚਲਦਾ ਹੈ।

ਕਾਲਾ ਮਨੀਲਾ
ਮੈਟਰੋ, ਮਨੀਲਾ
Email : raimona92@yahoo.in

ਗੱਲ ਸਪੇਨ ਦੀ

ਮੈਂ ਸਪੇਨ ਵਿਚ ਦਸ ਸਾਲ ਤੋਂ ਰਹਿ ਰਿਹਾ ਹਾਂ। ਇਥੇ ਸਭ ਕੁਝ ਠੀਕ ਹੈ। ਸਪੇਨ ਇਕ ਵਧੀਆ ਮੁਲਕ ਹੈ।

ਹਰਦੀਪ ਸਿੰਘ
ਸਪੇਨ
Tinka_bcn@yahoo.es

ਦੁੱਖਦਾਈ ਘਟਨਾ

'ਅਜੀਤ' ਵਿਚ ਇਹ ਖਬਰ ਪੜ੍ਹ ਕੇ ਬੇਹੱਦ ਦੁੱਖ ਹੋਇਆ ਕਿ ਪਿੰਡ ਭਿੰਡਰ ਕਲਾਂ ਦੀ ਸਰਪੰਚ ਨੇ ਭੂਤ ਕੱਢਣ ਦੇ ਨਾਂਅ 'ਤੇ ਇਕ ਲੜਕੀ ਨੂੰ ਤੱਤੇ ਚਿਮਟਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਲੋਕ ਚੁੱਪਚਾਪ ਦੇਖਦੇ ਰਹੇ। ਕਿੰਨੀ ਮਾੜੀ ਗੱਲ ਹੈ ਕਿ 21ਵੀਂ ਸਦੀ ਵਿਚ ਵੀ ਲੋਕ ਅਜਿਹੀਆਂ ਅੰਧ-ਵਿਸ਼ਵਾਸੀ ਗੱਲਾਂ 'ਤੇ ਯਕੀਨ ਰੱਖਦੇ ਹਨ। ਪੁਲਿਸ ਤੇ ਅਦਾਲਤ ਨੂੰ ਉਕਤ ਦੋਸ਼ਣ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ।

ਜਗਦੀਸ਼ ਸ਼ੀਂਹਮਾਰ
ਸਵਿਟਜ਼ਰਲੈਂਡ
jkumar@comdat.ch

ਮਨੀਲਾ ਨਾ ਆਓ

ਮੇਰੀ ਬੇਨਤੀ ਹੈ ਕਿ ਮਨੀਲਾ ਨਾ ਆਵੋ। ਏਜੰਟਾਂ ਤੋਂ ਬਚੋ। ਭਾਰਤ ਵਿਚ ਹੀ ਕੋਈ ਕੰਮ ਕਰ ਲਓ, ਪੈਸੇ ਖਰਾਬ ਨਾ ਕਰੋ।

ਹੈਪੀ ਸਿੰਘ

ਮਨੀਲਾ ਫਿਲਪਾਈਨਜ਼
happy198256@yahoo.com

ਸਪੇਨ ਵਧੀਆ ਦੇਸ਼

ਸਪੇਨ ਇਕ ਵਧੀਆ ਦੇਸ਼ ਹੈ। ਜਦੋਂ ਸਾਡੀ ਮਦਦ ਕਰਦਾ ਸੀ ਉਦੋਂ ਸਹੀ ਸੀ ਹੁਣ ਸਾਡੇ ਲੋਕ ਸਪੇਨ ਨੂੰ ਮਾੜਾ ਕਹਿਣ ਲੱਗ ਪਏ ਹਨ।

ਹਰਦੀ ਸਿੰਘ
ਸਪੇਨ
Tinka_bcn@yahoo.es

ਸਲਾਹੁਣਯੋਗ ਉਪਰਾਲਾ

'ਅਜੀਤ' ਵਿਚ ਪੜ੍ਹਿਆ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਾਈਂ ਮੀਆਂ ਮੀਰ ਜੀ ਸਬੰਧੀ ਦਿਵਸ ਮਨਾਇਆ ਗਿਆ। ਇਹ ਬਹੁਤ ਸਲਾਹੁਣਯੋਗ ਉਪਰਾਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਨਾਮਦੇਵ ਜੀ ਤੇ ਭਗਤ ਰਵਿਦਾਸ ਜੀ ਸਮੇਤ ਹੋਰ ਸੰਤਾਂ-ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਸਿੱਖ ਆਗੂਆਂ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਦੇ ਪੁਰਬ ਵੀ ਮਨਾਉਣੇ ਚਾਹੀਦੇ ਹਨ ਤਾਂ ਜੋ ਸਿੱਖੀ ਵਿਚ ਪਿਆ ਪਾੜ ਦੂਰ ਕੀਤਾ ਜਾ ਸਕੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਾਂ ਤਾਂ ਇਨ੍ਹਾਂ ਨੂੰ ਵੀ ਨਤਮਸਤਕ ਹੁੰਦੇ ਹਾਂ। ਸੋ, ਇਨ੍ਹਾਂ ਦੇ ਪੁਰਬ ਵੀ ਮਨਾਏ ਜਾਣ। ਸ਼੍ਰੋਮਣੀ ਕਮੇਟੀ ਇਸ ਪਾਸੇ ਧਿਆਨ ਦੇਵੇ। ਧੰਨਵਾਦ।

ਪਰਮਪਾਲ ਸਿੰਘ
ਬਰਮਿੰਘਮ, ਯੂ. ਕੇ.
paligandhi@gmail.com

ਫੋਨ ਸੇਵਾ ਦਾ ਮੰਦਾ ਹਾਲ

ਮੈਂ ਪੰਜਾਬ ਦੀ ਨਯਾ ਨੰਗਲ ਤਹਿਸੀਲ ਵਿਚਲੇ ਆਪਣੇ ਪਿੰਡ ਬਭੌਰ ਸਾਹਿਬ ਨੂੰ ਜਦ ਵੀ ਫੋਨ ਕਰਦਾ ਹਾਂ ਤਾਂ ਫੋਨ ਅਕਸਰ 'ਡੈੱਡ' ਹੁੰਦਾ ਹੈ। ਬੀ. ਐਸ. ਐਨ. ਐਲ. ਨੂੰ ਚੰਗੀਆਂ ਸੇਵਾਵਾਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ। ਜਦੋਂ ਅਸੀਂ ਬਿੱਲ ਸਮੇਂ ਸਿਰ ਅਦਾ ਕਰਦੇ ਹਾਂ ਤਾਂ ਸੇਵਾਵਾਂ ਕਿਉਂ ਨਹੀਂ ਮਿਲਦੀਆਂ?

ਨਰੇਸ਼ ਕੁਮਾਰ ਗੌਤਮ
ਯੂ. ਕੇ.
nareshkumargautam@ymail.com

ਅਸਟਰੀਆ ਦੀ ਸਥਿਤੀ

ਅਸਟਰੀਆ ਚੰਗਾ ਦੇਸ਼ ਹੈ ਪਰ ਇਥੇ ਪੇਪਰ ਨਹੀਂ ਮਿਲਦੇ।

ਹਰਪ੍ਰੀਤ ਸਿੰਘ
ਅਸਟਰੀਆ
harpreet.austria@gmail.com

ਗੁਰਬਾਣੀ ਦੀ ਵਰਤੋਂ

ਮੈਂ 'ਅਜੀਤ' ਦਾ ਪੱਕਾ ਪਾਠਕ ਹਾਂ। ਹਾਲ ਹੀ ਦੌਰਾਨ ਮੈਂ 'ਅਜੀਤ ਮੈਗਜ਼ੀਨ' ਵਿਚ ਇਹ ਰੁਝਾਨ ਵੇਖਿਆ ਹੈ ਕਿ ਲੇਖਕ ਅਤੇ ਕਾਲਮ-ਨਵੀਸ ਆਪਣੀਆਂ ਕਹਾਣੀਆਂ, ਨਾਵਲਾਂ ਅਤੇ ਕਾਲਮਾਂ ਦਾ ਨਾਂਅ ਗੁਰਬਾਣੀ ਦੀਆਂ ਪੰਕਤੀਆਂ ਦੀ ਵਰਤੋਂ ਕਰਕੇ ਰੱਖਦੇ ਹਨ। ਇੰਜ ਨਹੀਂ ਹੋਣਾ ਚਾਹੀਦਾ। ਬਿਹਤਰ ਇਹੋ ਹੈ ਕਿ ਉਹ ਆਪਣੀਆਂ ਰਚਨਾ ਦਾ ਨਾਂਅ ਰੱਖਣ ਲਈ ਆਪਣੀ ਕਲਪਨਾ ਦੀ ਵਰਤੋਂ ਕਰਨ।

ਜਸ਼ਨ
ਰਿਚਮੰਡ, ਕੈਨੇਡਾ
 jescam_gill@hotmail.com

ਮਨੀਲਾ ਨਾ ਆਵੋ

ਮੇਰੀ ਬੇਨਤੀ ਹੈ ਕਿ ਮਨੀਲਾ ਨਾ ਆਵੋ। ਇਹ ਬਹੁਤਾ ਦੇਸ਼ ਨਹੀਂ ਹੈ। ਇਥੇ ਬਹੁਤ ਪ੍ਰੇਸ਼ਾਨੀ ਹੈ। ਕੰਮ ਦਾ ਬੁਰਾ ਹਾਲ ਹੈ। ਜੇ ਇਥੇ ਕੋਈ ਪੈਸੇ ਲੈ ਕੇ ਭੱਜ ਜਾਵੇ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਇਮੀਗ੍ਰੇਸ਼ਨ ਵਾਲਿਆਂ ਦਾ ਰਵੱਈਆ ਵੀ ਬੇਹੱਦ ਮਾੜਾ ਹੈ। ਨਾ ਹੀ ਪੇਪਰ ਬਣਦੇ ਹਨ। ਮੇਰੀ ਫਿਰ ਬੇਨਤੀ ਹੈ ਕਿ ਮਨੀਲਾ ਹਰਗਿਜ਼ ਨਾ ਆਓ। ਭਾਰਤ ਵਿਚ ਹੀ ਕੋਈ ਕੰਮ ਕਰ ਲਓ। ਧੰਨਵਾਦ।

ਲਖਵੀਰ ਸਿੰਘ ਬਰਾੜ
ਦਵਾਓ ਸਿਟੀ
ਫਿਲਪਾਈਨਜ਼
Emial : singhlakhy77@yahoo.com

ਸਿੰਗਾਪੁਰ 'ਚ ਵਿਦਿਆਰਥੀਆਂ ਦੀ ਸਥਿਤੀ

ਮੈਂ ਪਿਛਲੇ 3 ਮਹੀਨਿਆਂ ਤੋਂ ਸਿੰਗਾਪੁਰ 'ਚ ਰਹਿ ਰਿਹਾ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤੀ ਏਜੰਟ ਵਿਦਿਆਰਥੀਆਂ ਨੂੰ ਸਿੰਗਾਪੁਰ 'ਚ ਪੜ੍ਹਾਈ ਸਬੰਧੀ ਗੁੰਮਰਾਹ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਿੰਗਾਪੁਰ ਪੜ੍ਹਾਈ ਲਈ ਵਧੀਆ ਦੇਸ਼ ਹੈ ਪਰ ਅਸਲੀਅਤ ਇਹ ਹੈ ਕਿ ਇਥੇ ਵਿਦਿਆਰਥੀਆਂ ਦੀ ਜ਼ਿੰਦਗੀ ਚੰਗੀ ਨਹੀਂ। ਇਥੇ ਨਾ ਤਾਂ ਚੰਗੇ ਕਾਲਜ ਹਨ ਅਤੇ ਨਾ ਰਹਿਣ-ਸਹਿਣ ਦੀਆਂ ਚੰਗੀਆਂ ਸਹੂਲਤਾਂ ਹਨ। ਮੇਰੀ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਪੜ੍ਹਾਈ ਲਈ ਸਿੰਗਾਪੁਰ ਨਾ ਆਵੋ, ਇਥੇ ਪੀ. ਆਰ. ਵਗੈਰਾ ਵੀ ਨਹੀਂ ਮਿਲਦੀ।

ਲਖਵਿੰਦਰ ਸਿੰਘ
ਸਿੰਗਾਪੁਰ
Email :mansoor_singh00@yahoo.com

ਗੁਰੂ ਨਾਨਕ ਦੇਵ ਜੀ ਦੀ ਸਿੱਖਿਆ

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਉਹ ਸਿੱਖ ਧਰਮ ਦੇ ਬਾਨੀ ਸਨ। ਉਨ੍ਹਾਂ ਨੇ ਦੂਰ-ਦੂਰ ਤੱਕ ਯਾਤਰਾਵਾਂ ਕੀਤੀਆਂ। ਇਕ ਵਾਰ ਉਹ ਲਾਹੌਰ ਗਏ, ਉਥੇ ਦੁਨੀ ਚੰਦ ਨਾਂਅ ਦਾ ਅਮੀਰ ਆਦਮੀ ਰਹਿੰਦਾ ਸੀ। ਜਿਸ ਦਿਨ ਗੁਰੂ ਸਾਹਿਬ ਉਥੇ ਪਹੁੰਚੇ, ਉਸ ਦਿਨ ਉਹ ਆਪਣੇ ਪੁਰਖਿਆਂ ਦੀ ਯਾਦ ਵਿਚ ਸ਼ਰਾਧ ਕਰ ਰਿਹਾ ਸੀ। ਸ਼ਰਾਧ ਵਿਚ ਬ੍ਰਾਹਮਣਾਂ ਨੂੰ ਭੋਜਨ ਕਰਾਇਆ ਜਾਂਦਾ ਸੀ ਅਤੇ ਇਹ ਮੰਨਿਆ ਜਾਂਦਾ ਸੀ ਕਿ ਭੋਜਨ ਤੋਂ ਬਾਅਦ ਜੋ ਬ੍ਰਾਹਮਣਾਂ ਨੂੰ ਦਿੱਤਾ ਜਾਵੇਗਾ, ਉਹ ਅਗਲੇ ਜਹਾਨ ਵਿਚ ਉਨ੍ਹਾਂ ਦੇ ਪੁਰਖਿਆਂ ਕੋਲ ਪਹੁੰਚ ਜਾਵੇਗਾ। ਦੁਨੀ ਚੰਦ ਨੇ ਇਸ ਮੌਕੇ ਕਈ ਸਾਧੂ-ਸੰਤਾਂ ਨੂੰ ਬੁਲਾਇਆ । ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਾ ਭੇਜਿਆ। ਗੁਰੂ ਸਾਹਿਬ ਇਕ ਪਾਸੇ ਬੈਠ ਗਏ। ਉਨ੍ਹਾਂ ਨੇ ਦੁਨੀ ਚੰਦ ਨੂੰ ਕਿਹਾ ਕਿ ਉਹ ਬ੍ਰਾਹਮਣਾਂ ਦੇ ਭੋਜਨ ਕਰਨ ਤੱਕ ਉਡੀਕ ਕਰਨਗੇ। ਦੁਨੀ ਚੰਦ ਨੇ ਬ੍ਰਾਹਮਣਾਂ ਨੂੰ ਭਾਂਤ-ਭਾਂਤ ਦੇ ਪਕਵਾਨ ਪਰੋਸੇ ਅਤੇ ਬਾਅਦ ਵਿਚ ਦਕਸ਼ਣਾਂ ਵਜੋਂ ਉਨ੍ਹਾਂ ਨੂੰ ਪੈਸੇ ਅਤੇ ਕੱਪੜੇ ਦਿੱਤੇ। ਉਸ ਦਾ ਮੰਨਣਾ ਸੀ ਕਿ ਇਹ ਸਾਰਾ ਕੁਝ ਉਸ ਦੇ ਪੁਰਖਿਆਂ ਕੋਲ ਪਹੁੰਚ ਜਾਵੇਗਾ। ਜਦੋਂ ਸਾਰੇ ਚਲੇ ਗਏ ਤਾਂ ਦੁਨੀ ਚੰਦ ਨੇ ਗੁਰੂ ਜੀ ਨੂੰ ਭੋਜਨ ਗ੍ਰਹਿਣ ਕਰਨ ਲਈ ਕਿਹਾ। ਗੁਰੂ ਜੀ ਹੱਸ ਕੇ ਕਹਿਣ ਲੱਗੇ 'ਦੁਨੀ ਚੰਦ, ਕੀ ਤੂੰ ਮੰਨਦਾ ਹੈ ਕਿ ਤੇਰੇ ਪਿਤਾ ਦੀ ਭੁੱਖ ਮਿਟ ਗਈ ਹੈ? ਕੀ ਤੇਰੇ ਵੱਲੋਂ ਦਿੱਤੇ ਤੋਹਫ਼ੇ ਉਸ ਤੱਕ ਪਹੁੰਚ ਜਾਣਗੇ? ਦੁਨੀ ਚੰਦ ਨੇ ਕਿਹਾ 'ਹਾਂ, ਸ੍ਰੀ ਮਾਨ ਜੀ।' ਗੁਰੂ ਜੀ ਹੱਸਦਿਆਂ ਕਹਿਣ ਲੱਗੇ 'ਭੋਜਨ ਬ੍ਰਾਹਮਣਾਂ ਨੇ ਖਾਧਾ, ਉਹ ਕੱਪੜਿਆਂ ਨੂੰ ਵੇਚ ਦੇਣਗੇ ਅਤੇ ਸਾਰੇ ਪੈਸੇ ਖਰਚ ਦੇਣਗੇ। ਫਿਰ ਇਹ ਸਭ ਕੁਝ ਤੇਰੇ ਮਰੇ ਹੋਏ ਪਿਤਾ ਤੱਕ ਕਿਵੇਂ ਪਹੁੰਚੇਗਾ? ਦੁਨੀ ਚੰਦ ਕਹਿਣ ਲੱਗਾ 'ਤੁਸੀਂ ਇਹ ਨਹੀਂ ਸਮਝੋਗੇ, ਨਾ ਹੀ ਮੈਂ ਸਮਝਦਾ ਹਾਂ ਪਰ ਰੱਬ ਦੀ ਇਹੀ ਇੱਛਾ ਹੈ। ਬ੍ਰਾਹਮਣਾਂ ਨੇ ਸਾਨੂੰ ਇਹੀ ਦੱਸਿਆ ਹੈ ਅਤੇ ਅਸੀਂ ਇਸ 'ਤੇ ਯਕੀਨ ਕਰਦੇ ਹਾਂ।' ਗੁਰੂ ਜੀ ਕਹਿਣ ਲੱਗੇ 'ਕੀ ਮੇਰਾ ਇਕ ਕੰਮ ਕਰੇਂਗਾ, ਆਹ ਇਕ ਸੂਈ ਹੈ। ਇਸ ਨੂੰ ਆਪਣੇ ਕੋਲ ਰੱਖ ਲੈ। ਮੌਤ ਤੋਂ ਬਾਅਦ ਜਦੋਂ ਅਸੀਂ ਅਗਲੇ ਜਹਾਨ ਵਿਚ ਮਿਲਾਂਗੇ ਤਾਂ ਮੈਂ ਇਹ ਤੇਰੇ ਕੋਲੋਂ ਲੈ ਲਵਾਂਗਾ।' ਦੁਨੀ ਚੰਦ ਸਮਝ ਨਹੀਂ ਸਕਿਆ ਅਤੇ ਕਹਿਣ ਲੱਗਾ 'ਮਰਨ ਤੋਂ ਬਾਅਦ ਮੈਂ ਸੂਈ ਕਿਵੇਂ ਨਾਲ ਲਿਜਾ ਸਕਦਾ ਹਾਂ।' ਗੁਰੂ ਜੀ ਕਹਿਣ ਲੱਗੇ ਜੇ ਤੂੰ ਇਕ ਛੋਟੀ ਜਿਹੀ ਸੂਈ ਨਹੀਂ ਲਿਜਾ ਸਕਦਾ ਤਾਂ ਬ੍ਰਾਹਮਣ ਤੇਰੇ ਪਿਤਾ ਤੱਕ ਏਨਾ ਭੋਜਨ, ਕੱਪੜੇ ਅਤੇ ਪੈਸੇ ਕਿਵੇਂ ਪਹੁੰਚਾ ਸਕਦਾ ਹੈ। ਅਗਲੇ ਜਹਾਨ ਵਿਚ ਕੁਝ ਨਹੀਂ ਜਾਂਦਾ, ਸਭ ਕੁਝ ਇਥੇ ਰਹਿ ਜਾਂਦਾ ਹੈ।' ਇਹ ਗੱਲ ਦੁਨੀ ਚੰਦ ਦੇ ਮਨ ਨੂੰ ਲੱਗ ਗਈ ਅਤੇ ਉਸ ਨੇ ਗੁਰੂ ਸਾਹਿਬ ਨੂੰ ਉਪਦੇਸ਼ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਉਸ ਨੂੰ ਉਪਦੇਸ਼ ਦਿੱਤਾ 'ਮਿਹਨਤ ਕਰੋ, ਲੋੜਵੰਦਾਂ ਦੀ ਮਦਦ ਕਰੋ ਅਤੇ ਪ੍ਰਮਾਤਮਾ ਨੂੰ ਸਦਾ ਯਾਦ ਰੱਖੋ।'

ਇੰਦਰਪ੍ਰੀਤ ਸਿੰਘ
Email : mailto:inderds18@gmail.com

ਅਮਰੀਕਾ ਵਿਚਲਾ ਭਾਣਾ

ਅਮਰੀਕਾ ਵਿਚ ਜੋ ਭਾਣਾ ਵਾਪਰਿਆ, ਉਸ ਦਾ ਸੇਕ ਸਾਰੇ ਸਿੱਖ ਜਗਤ ਨੇ ਮਹਿਸੂਸ ਕੀਤਾ ਹੈ। ਨਸਲਵਾਦ ਦੀ ਮਾਰ 1984 ਦੇ ਦੰਗਿਆਂ ਵਿਚ ਦੇਖਣ 'ਚ ਆਈ, ਉਹ ਵੀ ਸਿਆਸਤ ਦੀ ਓਟ 'ਚ। ਪਰ ਅਫਸੋਸ ਦੀ ਗੱਲ ਹੈ ਕਿ ਹਾਲਾਂ ਵੀ ਮੁਜਰਮ ਖੁੱਲ੍ਹੇਆਮ ਘੁੰਮਦੇ ਫਿਰਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਨੇ ਪੂਰੇ ਦੇਸ਼ ਵਿਚ ਸੋਗ ਦਾ ਐਲਾਨ ਕਰ ਦਿੱਤਾ। ਪਰ ਆਪਣੇ ਭਾਰਤ ਵਿਚ ਕਿਉਂ ਅਮਰੀਕਾ ਖਿਲਾਫ ਮੁਜ਼ਾਹਰੇ ਹੋਏ।

ਪਰਮਪਾਲ ਸਿੰਘ
ਬਰਮਿੰਘਮ
ਬਰਤਾਨੀਆ
Email : paligandhi@gmail.com

ਸਪੇਨ ਮਾੜਾ ਨਹੀਂ

ਕਹਿਦੇ ਨੇ ਸਪੇਨ ਮਾੜਾ ਦੇਸ਼ ਹੈ ਪਰ ਮੈਨੂੰ ਇਥੇ ਕੁਝ ਵੀ ਮਾੜਾ ਨਹੀਂ ਲੱਗਿਆ। ਸਪੇਨ ਹਰ ਬੰਦੇ ਦੇ ਪੈਰ ਯੂਰਪ 'ਚ ਲਾਉਂਦਾ ਹੈ। ਯੂਰਪ 'ਚ ਆਉਣ ਦਾ ਅਤੇ ਇਥੇ ਵਸਣ ਦਾ ਸਪੇਨ ਹੀ ਦਰਵਾਜ਼ਾ ਹੈ। ਸਤਿ ਸ੍ਰੀ ਅਕਾਲ।

ਪੱਡਾ
ਬਾਰਸੀਲੋਨਾ, ਸਪੇਨ
Email : Arabian4pink@yahoo.com

ਨਿੰਦਾਜਨਕ ਘਟਨਾ

ਅਮਰੀਕਾ ਦੇ ਵਿਸਕਾਨਸਨ ਸਥਿਤ ਗੁਰਦੁਆਰਾ ਸਾਹਿਬ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਬੇਹੱਦ ਨਿੰਦਾਜਨਕ ਹੈ। ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਇਹ ਕਹਿਣਾ ਸੰਤੁਸ਼ਟੀਜਨਕ ਹੈ ਕਿ 'ਇਸ ਤ੍ਰਾਸਦੀ ਨਾਲ ਮੇਰਾ ਦਿਲ ਟੁੱਟ ਗਿਆ ਹੈ।' ਉਨ੍ਹਾਂ ਨੇ ਹੁਕਮ ਦਿੱਤਾ ਕਿ 10 ਅਗਸਤ ਤੱਕ ਸ਼ੋਕ ਵਜੋਂ ਅਮਰੀਕੀ ਝੰਡੇ ਅੱਧੇ ਝੁਕੇ ਰਹਿਣਗੇ। ਅਮਰੀਕੀ ਪੁਲਿਸ 3 ਮਿੰਟ ਵਿਚ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈ। ਸਿੱਖਾਂ ਨੂੰ ਬਚਾਉਂਦਿਆਂ ਇਕ ਪੁਲਿਸ ਵਾਲਾ ਮਾਰਿਆ ਗਿਆ। ਅਮਰੀਕੀ ਮੀਡੀਆ ਨੇ ਸਿੱਖਾਂ ਨੂੰ ਪੂਰੀ ਕਵਰੇਜ ਦਿੱਤੀ। ਇਸ ਦੇ ਮੁਕਾਬਲੇ 1984 ਦੇ ਸਿੱਖ ਵਿਰੋਧੀ ਕਤਲੇਆਮ ਵਿਚ ਪੁਲਿਸ ਕਾਤਲਾਂ ਦੀ ਮਦਦ ਕਰਦੀ ਰਹੀ ਅਤੇ ਸਿੱਖਾਂ ਦੇ ਕਿਸੇ ਵੀ ਕਾਤਲ ਨੂੰ ਅੱਜ ਤੱਕ ਢੁਕਵੀਂ ਸਜ਼ਾ ਨਹੀਂ ਦਿੱਤੀ ਗਈ।

ਅਮਰਜੀਤ ਸਿੰਘ ਗੁਰਾਇਆ
ਗ੍ਰਿਫਿਥ, ਆਸਟ੍ਰੇਲੀਆ
Email : amarjitsingh41@yahoo.com.au

ਸਿੱਖ ਸੁਚੇਤ ਰਹਿਣ

ਵਿਸਕਾਨਸਨ ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਹਰ ਕੋਈ ਉਦਾਸ ਅਤੇ ਗਮਜ਼ਦਾ ਹੈ। ਰਾਸ਼ਟਰਪਤੀ ਓਬਾਮਾ ਅਤੇ ਪੂਰਾ ਵਿਸ਼ਵ ਸਿੱਖਾਂ ਦੇ ਨਾਲ ਹੈ। ਅਮਰੀਕਾ ਵਿਰੋਧੀ ਮੁਜ਼ਾਹਰਿਆਂ ਨਾਲ ਅਮਰੀਕਾ ਵਿਚ ਸਿੱਖਾਂ ਦੇ ਕਾਜ਼ ਨੂੰ ਢਾਹ ਲੱਗੇਗੀ। ਸਿੱਖਾਂ ਵੱਲ ਦਿੱਤੇ ਜਾ ਰਹੇ ਧਿਆਨ ਨੂੰ ਕੁਝ ਲੋਕ ਭੰਗ ਕਰਨਾ ਚਾਹੁੰਦੇ ਹਨ, ਜਿਵੇਂ ਕਿ ਰਾਸ਼ਟਰਪਤੀ ਓਬਾਮਾ ਦਾ ਦੌਰਾ ਰੱਦ ਹੋ ਗਿਆ ਹੈ। ਕ੍ਰਿਪਾ ਕਰਕੇ ਸੁਚੇਤ ਰਹੋ, ਤੁਸੀਂ ਆਸਾਨੀ ਨਾਲ ਅਜਿਹੇ ਲੋਕਾਂ ਨੂੰ ਨਿਖੇੜ ਸਕਦੇ ਹੋ।

ਅਕਾਲ ਸਿੰਘ
ਅਮਰੀਕਾ
Email : asb9001@gmail.com

ਫਿਜ਼ਾ ਦੀ ਮੌਤ

ਫਿਜ਼ਾ ਦੀ ਮੌਤ ਦੀ ਖ਼ਬਰ ਪੜ੍ਹ ਕੇ ਮਹਿਸੂਸ ਹੋਇਆ ਕਿ ਜ਼ੋਰਾਵਰਾਂ ਸਾਹਮਣੇ ਬੋਲਣ ਦੀ ਕੋਈ ਹਿੰਮਤ ਨਹੀਂ ਕਰਦਾ। ਕਿਸੇ ਨੇ ਵੀ ਇਹ ਸਵਾਲ ਨਹੀਂ ਉਠਾਇਆ ਕਿ ਫਿਜ਼ਾ ਦੀ ਮੌਤ ਸਬੰਧੀ ਉਸ ਦੇ ਸਾਬਕਾ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾਵੇ ਕਿ ਕਿਤੇ ਇਹ ਕਤਲ ਤਾਂ ਨਹੀਂ। ਕੀ ਕੋਈ ਸੱਤਾਧਾਰੀਆਂ 'ਤੇ ਹੱਥ ਪਾਵੇਗਾ। ਮੇਰਾ ਜਵਾਬ ਹੈ ਕਿ 'ਨਹੀਂ'। ਭਾਰਤ ਵਿਚ ਮਨੁੱਖੀ ਜ਼ਿੰਦਗੀ ਦਾ ਉਦਾਸ ਕਰਨ ਵਾਲਾ ਸੱਚ ਇਹ ਹੈ ਕਿ ਇਸ ਦਾ ਕੋਈ ਮੁੱਲ ਨਹੀਂ, ਖਾਸ ਕਰਕੇ ਔਰਤਾਂ ਬਿਲਕੁਲ ਬੇਵੱਸ ਹਨ, ਧੰਨਵਾਦ।

ਏ. ਐਸ. ਕੰਗ
ਅਮਰੀਕਾ
Email : www.ReverbNation.com/ASKANG

ਮਨੀਲਾ ਨਾ ਆਓ

ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਮਨੀਲਾ ਨਾ ਆਓ। ਇਥੇ ਬਹੁਤ ਮੁਸ਼ਕਿਲਾਂ ਹਨ। ਕੰਮ ਦਾ ਬਹੁਤ ਮਾੜਾ ਹਾਲ ਹੈ। ਮੀਂਹ ਆਉਣ ਨਾਲ ਲੋਕਾਂ ਦਾ ਮੰਦਾ ਹਾਲ ਹੋ ਜਾਂਦਾ ਹੈ। ਕੰਮ ਨਹੀਂ ਹੈ। ਪੈਸੇ ਦੇਣ ਦਾ ਹੀ ਕੰਮ ਹੈ। ਪੈਸੇ ਲਿਖਤੀ ਤੌਰ 'ਤੇ ਨਹੀਂ ਦਿੱਤੇ ਜਾਂਦੇ, ਰੱਬ ਦੇ ਭਰੋਸੇ ਹੀ ਦਿੱਤੇ ਜਾਂਦੇ ਨੇ। ਪਤਾ ਨਹੀਂ ਹੁੰਦਾ ਕਿ ਇਨ੍ਹਾਂ ਲੋਕਾਂ ਨੇ ਪੈਸੇ ਵਾਪਸ ਕਰਨੇ ਵੀ ਨੇ ਕਿ ਨਹੀਂ। ਆਪਾਂ ਇਨ੍ਹਾਂ ਨੂੰ ਕੁਝ ਨਹੀਂ ਕਰ ਸਕਦੇ। ਇਹ ਲੋਕ ਹੁਣ ਬਹੁਤ ਸਮਝਦਾਰ ਹੋ ਗਏ ਹਨ। ਵੀਰਾਂ ਨੂੰ ਬੇਨਤੀ ਹੈ ਕਿ ਮਨੀਲਾ ਨਾ ਆਓ। ਬਾਕੀ ਤੁਹਾਡੀ ਮਰਜ਼ੀ।

ਰਾਜਾ
ਮਨੀਲਾ
ਫਿਲਪਾਈਨਜ਼
Email : karmjitsingh50@yahoo,com

ਨਿਊਜ਼ੀਲੈਂਡ ਬਨਾਮ ਕਿਸਮਤ

ਨਿਊਜ਼ੀਲੈਂਡ ਵਧੀਆ ਦੇਸ਼ ਹੈ, ਰਹਿਣ ਲਈ ਵੀ ਤੇ ਭਵਿੱਖ ਲਈ ਵੀ। ਬਸ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ, ਨਾਲੇ ਕਿਸਮਤ ਵੀ ਚੰਗੀ ਹੋਣੀ ਚਾਹੀਦੀ ਹੈ। ਇਥੇ ਵਿਦਿਆਰਥੀਆਂ ਦੀ ਜ਼ਿੰਦਗੀ ਬਹੁਤ ਔਖੀ ਹੈ। ਖਰਚਾ ਵੀ ਮੁਸ਼ਕਿਲ ਨਾਲ ਚਲਦਾ ਹੈ, ਪਰ ਕਈਆਂ ਦਾ ਬਹੁਤ ਵਧੀਆ ਚਲਦਾ ਹੈ। ਬਸ ਬਈ ਕਿਸਮਤ ਹੀ ਹੈ, ਹੋਰ ਕੁਝ ਨਹੀਂ, ਧੰਨਵਾਦ।

ਇੰਦਰਪ੍ਰੀਤ ਸਿੰਘ
ਆਕਲੈਂਡ, ਨਿਊਜ਼ੀਲੈਂਡ
Email : ranasandhu@gmail.com

ਕਿੱਤਾ ਮੁਖੀ ਕੋਰਸ ਕਰੋ

ਮੇਰੀ ਕੋਈ ਪ੍ਰੇਸ਼ਾਨੀ ਨਹੀਂ, ਮੈਂ ਬਸ ਆਪਣੇ ਵੀਰਾਂ/ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਸੇ ਵਿਸ਼ੇ ਦੀ ਪੜ੍ਹਾਈ ਕਰੋ, ਜਿਸ ਤੋਂ ਬਾਅਦ ਨੌਕਰੀ ਲੱਭਣੀ ਸੌਖੀ ਹੋਵੇ। ਜਿਵੇਂ ਕਿ ਆਈ. ਟੀ. ਆਈ., ਵੈਲਡਰ ਆਦਿ ਵਰਗੇ ਕਿੱਤਾ-ਮੁਖੀ ਕੋਰਸ। ਅਜਿਹੇ ਕੋਰਸਾਂ ਦੀ ਵਿਦੇਸ਼ਾਂ ਵਿਚ ਵੀ ਮੰਗ ਹੈ ਪਰ ਤੁਸੀਂ ਆਪਣੇ ਦੇਸ਼ ਵਿਚ ਰਹਿ ਕੇ ਵੀ ਚੰਗਾ ਕਮਾ ਸਕਦੇ ਹੋ। 'ਅਜੀਤ' ਦਾ ਧੰਨਵਾਦ

ਰਮਨਦੀਪ ਸਿੰਘ
ਸੰਯੁਕਤ ਅਰਬ ਅਮੀਰਾਤ
Email : deep85raman@gmail.com

ਮਨੀਲਾ ਨਾ ਆਵੋ

ਸਤਿ ਸ੍ਰੀ ਅਕਾਲ ਜੀ,
ਮੇਰੀ ਵੀਰਾਂ ਨੂੰ ਬੇਨਤੀ ਹੈ ਕਿ ਮਨੀਲਾ ਨਾ ਆਵੋ।

ਗੁਰਪ੍ਰੀਤ ਸਿੰਘ
ਲਾਸ ਪਾਈਨਸ
ਮਨੀਲਾ
Email : gp.sing@yahoo.com

ਆਸਟਰੇਲੀਆ ਦੇ ਹਾਲਾਤ

ਮੈਂ ਸਾਢੇ ਚਾਰ ਸਾਲ ਪਹਿਲਾਂ ਆਸਟਰੇਲੀਆ ਆਇਆ ਸਾਂ। ਇਹ ਇਕ ਵਧੀਆ ਮੁਲਕ ਹੈ। ਮੈਂ ਬ੍ਰਿਸਬੇਨ ਰਹਿੰਦਾ ਹਾਂ। ਇਥੇ ਬਹੁਤੇ ਪੰਜਾਬੀ ਨਹੀਂ ਹਨ। ਪਰ ਹੌਲੀ-ਹੌਲੀ ਇਹ ਵੀ ਕੈਨੇਡਾ ਅਤੇ ਬਰਤਾਨੀਆ ਵਾਂਗ ਮਿੰਨੀ ਪੰਜਾਬ ਬਣਦਾ ਜਾ ਰਿਹਾ ਹੈ। ਮੈਨੂੰ ਹੁਣ ਪੀ. ਆਰ. ਮਿਲ ਗਈ ਹੈ। ਰਹਿਣ-ਸਹਿਣ, ਮੌਸਮ, ਪੈਸਾ ਆਦਿ ਪੱਖੋਂ ਇਥੇ ਕੈਨੇਡਾ ਤੋਂ ਚੰਗੀ ਸਥਿਤੀ ਹੈ। ਪਰ ਆਪਣਾ ਸੋਹਣਾ ਪੰਜਾਬ ਨਾ ਭੁੱਲਿਓ, ਪੰਜਾਬੀ ਹੋਣ 'ਤੇ ਮਾਣ ਹੈ।

ਭੁਪਿੰਦਰ ਸਿੰਘ ਸਿੱਧੂ
ਆਸਟਰੇਲੀਆ
Email : singhsabb89@yahoo.com.au

ਸਿੱਖਾਂ ਨੂੰ ਕੰਮ 'ਚ ਕੋਈ ਪ੍ਰੇਸ਼ਾਨੀ ਨਹੀਂ

ਮੈਂ ਪਿਛਲੇ ਅੱਠ ਸਾਲ ਤੋਂ ਸਪੇਨ ਵਿਚ ਰਹਿ ਰਿਹਾ ਹਾਂ। ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੋਈ ਲਿਖਦਾ ਹੈ ਕਿ ਇਸ ਦੇਸ਼ ਵਿਚ ਨਾ ਆਇਓ... ਇਸ ਦੇਸ਼ ਵਿਚ ਨਾ ਆਇਓ..। ਵੀਰੋ ਇਹ ਸਭ ਕੁਝ ਤੁਹਾਡੀ ਸਮਰੱਥਾ 'ਤੇ ਨਿਰਭਰ ਕਰਦਾ ਹੈ ਅਤੇ ਤੁਹਾਡੀ ਕਿਸਮਤ 'ਤੇ। ਬਾਕੀ ਜਿਹੜਾ ਇਨਸਾਨ ਕਿਸੇ ਵੀ ਕੰਮ ਦੀ ਸ਼ੁਰੂਆਤ ਸੱਚੇ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਅਰਦਾਸ ਕਰਕੇ ਕਰਦਾ ਹੈ, ਗੁਰੂ ਉਸ ਦੀ ਹਰ ਥਾਂ ਰੱਖਿਆ ਕਰਦਾ ਹੈ। ਆਪਾਂ ਸਾਰੇ ਕਹਿੰਦੇ ਹਾਂ ਦੁਖੀ ਹਾਂ ਪਰ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਉਸ ਸੱਚੇ ਪਾਤਸ਼ਾਹ ਤੋਂ ਮੰਗਣਾ ਆਉਣਾ ਚਾਹੀਦਾ ਹੈ। ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ, ਅੰਮ੍ਰਿਤ ਛਕ ਕੇ ਸਿੰਘ ਸਜਣ ਦੀ। ਸਾਰੇ ਕਹਿ ਦਿੰਦੇ ਹਨ ਕਿ ਦਸਤਾਰ ਨਾਲ, ਕੇਸਾਂ ਨਾਲ ਕੰਮ ਵਿਚ ਸਮੱਸਿਆ ਆਉਂਦੀ ਹੈ ਪਰ ਇਹ ਇਕ ਵਹਿਮ ਹੈ। ਮੈਂ ਖੁਦ ਪਹਿਲਾਂ ਕਲੀਨ ਸ਼ੇਵਡ ਸੀ, ਗੁਰੂ ਨੇ ਕ੍ਰਿਪਾ ਕੀਤੀ ਸਾਨੂੰ ਆਪਣਾ ਬਣਾ ਲਿਆ। ਪਹਿਲਾਂ ਨਾਲੋਂ ਮੇਰੀ ਜ਼ਿੰਦਗੀ ਬਹੁਤ ਵਧੀਆ ਹੈ। ਬਹੁਤ ਮਾਣ ਹੈ ਕਿ ਸਾਡਾ ਕੋਈ ਵਾਲੀਵਾਰਸ ਹੈ। ਸਾਰੇ ਧਰਮ ਚੰਗੇ ਨੇ। ਹਰੇਕ ਨੂੰ ਆਪਣੇ ਧਰਮ ਵਿਚ ਪੱਕੇ ਰਹਿਣਾ ਚਾਹੀਦਾ ਹੈ ਅਤੇ ਉਸ ਮੁਤਾਬਿਕ ਚੱਲਣਾ ਚਾਹੀਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਰੂਪ ਸਿੰਘ
ਬਾਰਸੀਲੋਨਾ, ਸਪੇਨ
Email : kamaljeet_roop@yahoo.com

ਚੰਡੀਗੜ੍ਹ 'ਚ ਪੰਜਾਬੀ

ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਜੋ ਤੁਸੀਂ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਦੇ ਹਸ਼ਰ ਸਬੰਧੀ ਲਿਖਿਆ ਹੈ, ਉਹ ਬਿਲਕੁਲ ਠੀਕ ਹੈ। ਕਹਿੰਦੇ ਹਨ ਨਾ ਕਿ ਜਦੋਂ ਆਪਣੇ ਹੀ ਆਪਣੀਆਂ ਟਾਹਣੀਆਂ ਕੱਟਦੇ ਹੋਣ ਤਾਂ ਦੂਜਿਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਚੰਡੀਗੜ੍ਹ ਵਿਚ ਅੱਜ ਤੋਂ 35-40 ਸਾਲ ਪਹਿਲਾਂ ਏਨੀ ਮਾੜੀ ਹਾਲਤ ਨਹੀਂ ਸੀ ਪੰਜਾਬੀ ਦੀ, ਜੋ ਮੈਂ ਹੁਣ ਦੇਖ ਕੇ ਆਇਆ ਹਾਂ। ਇਸ ਦੇ ਕਈ ਕਾਰਨ ਹਨ। ਤੁਹਾਡੀ ਇਹ ਗੱਲ ਠੀਕ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਪੰਜਾਬੀ ਨੂੰ ਉਤਸ਼ਾਹਿਤ ਕਰਨ ਦੀ ਥਾਂ ਨਿਰਉਤਸ਼ਾਹਿਤ ਕਰ ਰਿਹਾ ਹੈ, ਜਿਵੇਂ ਤੁਸੀਂ ਕੰਡਕਟਰਾਂ ਦੇ ਲਾਇਸੰਸ ਦਾ ਜ਼ਿਕਰ ਕੀਤਾ ਹੈ। ਕਿੰਨੀ ਸ਼ਰਮਨਾਕ ਗੱਲ ਹੈ ਕਿ ਪੰਜਾਬੀ ਬੋਲਦੇ ਇਲਾਕਿਆਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਵਸਿਆ ਤੇ ਪੰਜਾਬੀ ਭਾਸ਼ਾ ਨੂੰ ਦਫ਼ਨ ਕਰਨ ਵਿਚ ਇਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਚੰਡੀਗੜ੍ਹ ਦਾ ਪ੍ਰਸ਼ਾਸਕ ਕੇਂਦਰ ਸਰਕਾਰ ਨਿਯੁਕਤ ਕਰਦੀ ਹੈ, ਸ਼ਾਇਦ ਇਹ ਸਭ ਉਸ ਦੇ ਕਹਿਣ 'ਤੇ ਹੀ ਹੋ ਰਿਹਾ ਹੈ। ਹੋਰ ਵੀ ਕਾਰਨ ਹਨ, ਜਿਵੇਂ ਹਿੰਦੀ ਬੋਲਦੇ ਸੂਬਿਆਂ ਵਿਚੋਂ ਆਏ ਪ੍ਰਵਾਸੀ, ਪ੍ਰਸ਼ਾਸਨ ਵਿਚ ਬੈਠੇ ਅਫਸਰ ਹਿੰਦੀ ਵਿਚ ਗੱਲ ਕਰਦੇ ਹਨ, ਫਿਰ ਸਾਹਮਣੇ ਵਾਲੇ ਨੂੰ ਵੀ ਹਿੰਦੀ ਬੋਲਣੀ ਪੈਦੀ ਹੈ। ਜ਼ਿਆਦਾਤਰ ਹਰਿਆਣੇ ਦੇ ਅਫਸਰ ਡੈਪੂਟੇਸ਼ਨ 'ਤੇ ਆਉਂਦੇ ਹਨ। ਇਹ ਇਕ ਸੋਚੀ-ਸਮਝੀ ਚਾਲ ਹੈ। ਖ਼ਬਰਾਂ ਵਾਲੇ ਚੈਨਲਾਂ 'ਤੇ ਕਈ ਪੰਜਾਬੀ ਆਗੂ, ਮੰਤਰੀ ਤੇ ਅਫਸਰ ਵੀ ਚੈਨਲ ਵਾਲਿਆਂ ਨਾਲ ਹਿੰਦੀ ਵਿਚ ਗੱਲ ਕਰਦੇ ਵੇਖੇ ਜਾਂਦੇ ਹਨ। ਜਦੋਂ ਤੱਕ ਅਸੀਂ ਖੁਦ ਪੰਜਾਬੀ ਦੇ ਸਤਿਕਾਰ ਅਤੇ ਵਰਤੋਂ ਪ੍ਰਤੀ ਸੁਚੇਤ ਨਹੀਂ ਹੋਵਾਂਗੇ, ਉਦੋਂ ਤੱਕ ਦੂਜਿਆਂ ਤੋਂ ਕੀ ਆਸ ਰੱਖ ਸਕਦੇ ਹਾਂ।

ਪਰਮਪਾਲ ਸਿੰਘ
ਬਰਤਾਨੀਆ
Email : paligandhi@gmail.com

ਵਧੀਆ ਕੰਮ

ਮੈਂ ਸਾਊਦੀ ਅਰਬ ਵਿਚ ਕੰਮ ਕਰਦਾ ਹਾਂ। ਕੰਮ ਵੀ ਵਧੀਆ ਹੈ ਤੇ ਤਨਖਾਹ ਵੀ ਬਾਕੀ ਅਰਬ ਦੇਸ਼ਾਂ ਨਾਲੋਂ ਚੰਗੀ ਹੈ।

ਸੰਜੀਵ ਕੁਮਾਰ
ਸਾਊਦੀ ਅਰਬ
Email : sonuheer32@gmail.com

ਸਮਾਂ ਖਰਾਬ ਨਾ ਕਰੋ

ਪੰਜਾਬ ਵਿਚ ਹੁਣ ਬਹੁਤੇ ਨੌਜਵਾਨ ਸੀਨੀਅਰ ਸੈਕੰਡਰੀ ਤੱਕ ਪੜ੍ਹਾਈ ਕਰਕੇ ਛੇਤੀ ਹੀ ਪੈਸਾ ਕਮਾਉਣਾ ਚਾਹੁੰਦੇ ਹਨ। ਇਸ ਲਈ ਸਾਰੇ ਪਾਸੇ ਛੱਡ ਕੇ ਵਿਦੇਸ਼ ਜਾਣ ਦੇ ਚੱਕਰ ਵਿਚ ਰਹਿੰਦੇ ਹਨ, ਜਿਸ ਕਰਕੇ ਉਹ ਆਪਣਾ ਸੁਨਹਿਰੀ ਸਮਾਂ ਖਰਾਬ ਕਰਦੇ ਹਨ। ਉਨ੍ਹਾਂ ਦੇ ਵਿਦੇਸ਼ ਜਾਣ ਦੇ ਕੰਮ ਜਲਦੀ ਨਹੀਂ ਬਣਦੇ। ਇਸ ਕਰਕੇ ਉਹ ਇਨ੍ਹਾਂ ਚੱਕਰਾਂ 'ਚ ਹੀ ਪਏ ਰਹਿੰਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਸ ਪੁਰਾਣੀ ਸੋਚ ਨੂੰ ਛੱਡਣ ਅਤੇ ਭਾਰਤ ਵਿਚ ਹੀ ਕਾਮਯਾਬ ਹੋਣ ਲਈ ਯਤਨ ਕਰਨ। ਭਾਰਤ ਵਿਚ ਵੀ ਬਹੁਤ ਕੁਝ ਹੈ, ਕਰਨ ਨੂੰ, ਜੇ ਦਿਲ ਲਾ ਕੇ ਕੀਤਾ ਜਾਵੇ।

-ਜਗਰੂਪ ਸਿੰਘ
ਭਾਰਤ
jagroopsingh31@yahoo.in

ਇਕ ਲੜਕੀ ਦੀ ਪੁਕਾਰ

ਮੈਂ ਆਪਣੀ ਸਮੱਸਿਆ ਸਬੰਧੀ ਸ੍ਰੀਮਤੀ ਬਾਦਲ ਨੂੰ ਪਹਿਲਾਂ ਵੀ ਅਰਜ਼ ਕੀਤੀ ਕਿ ਇਕ ਪਾਸੇ ਤਾਂ ਕੁੜੀਆਂ ਨੂੰ ਪਹਿਲਾ ਦਰਜਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਕ ਕੁੜੀ ਵਿਆਹ ਤੋਂ 12 ਸਾਲ ਬਾਅਦ ਬੱਚਾ ਨਾ ਹੋਣ ਕਰਕੇ ਘਰੋਂ ਕੱਢ ਦਿੱਤੀ ਜਾਂਦੀ ਹੈ ਤੇ ਉਸ 'ਤੇ ਕਈ ਤਰ੍ਹਾਂ ਦੇ ਗ਼ਲਤ ਇਲਜ਼ਾਮ ਲਾ ਦਿੱਤੇ ਜਾਂਦੇ ਹਨ। ਜੇ ਕੁੜੀ ਬਾਹਰ ਜਾ ਕੇ ਮੁੰਡੇ ਦੇ ਬਰਾਬਰ ਪੈਸਾ ਕਮਾਉਂਦੀ ਹੈ, ਕੀ ਉਸ ਦਾ ਭਾਰਤ ਤੋਂ ਰਿਸ਼ਤਾ ਖ਼ਤਮ ਕਰਵਾ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਕੁੜੀ ਦੀ ਕੀਮਤ 12 ਸਾਲ ਬਾਅਦ ਇਕ ਲੱਖ ਰੁਪਏ ਪਾ ਕੇ ਕੇਸ ਖ਼ਤਮ ਕਰਵਾ ਦਿੱਤਾ ਜਾਂਦਾ ਹੈ। ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹ ਕੁੜੀਆਂ ਕਿੱਥੇ ਜਾਣ? ਮੁੰਡੇ ਪੱਕੇ ਹੋ ਕੇ ਪੈਸੇ ਵੀ ਲੈ ਲੈਂਦੇ ਹਨ, ਕੁੜੀ ਦੀ ਇੱਜ਼ਤ ਵੀ ਖਰਾਬ ਕਰਦੇ ਹਨ। ਮੈਨੂੰ ਤੇ ਮੇਰੀ ਮਾਂ ਨੂੰ ਮਨਜਿੰਦਰ ਸਿੰਘ, ਜੋ ਮੇਰੇ ਕਰਕੇ ਪੱਕਾ ਵੀ ਹੋਇਆ ਅਤੇ ਜਿਸ ਦਾ ਪਰਿਵਾਰ ਭਾਰਤ ਵਿਚ ਰਹਿੰਦਾ ਹੈ, ਵੱਲੋਂ ਤੰਗ ਕੀਤਾ ਗਿਆ। ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਮੇਰੇ ਪਿਤਾ ਵੱਲੋਂ ਜੋ ਮੋਟਰ ਸਾਈਕਲ ਦਿੱਤਾ ਗਿਆ ਜਾਂ 12 ਸਾਲਾਂ ਵਿਚ ਜੋ ਕਮਾਈ ਕੀਤੀ ਗਈ, ਉਸ ਦੀ ਕੀਮਤ ਇਕ ਲੱਖ ਰੁਪਏ ਦੇ ਕੇ ਕੇਸ ਨੂੰ ਬੰਦ ਕਰਵਾ ਦਿੱਤਾ ਗਿਆ। ਮੈਡਮ ਜੀ, ਪੰਜਾਬ 'ਚ ਮੇਰੇ ਵਰਗੀ ਕੁੜੀ ਲਈ ਜੇ ਕੋਈ ਕਾਨੂੰਨ ਨਹੀਂ ਹੈ ਤਾਂ ਉਹ ਕਿੱਥੇ ਜਾਵੇ? ਆਸ ਕਰਦੀ ਹਾਂ ਕਿ ਜੋ ਮੇਰੇ ਨਾਲ ਹੋਇਆ, ਕਿਸੇ ਨਾਲ ਨਾ ਹੋਵੇ। ਧੰਨਵਾਦ।

-ਰਛਪਾਲ ਕੌਰ ਘੁੰਮਣ
ਕੋਸਲੋ (ਨਾਰਵੇ)
rachhpal.kaur@hotmail.com

ਇਕ ਸਲਾਹ

ਮੈਂ ਪਿਛਲੇ 10 ਸਾਲਾਂ ਤੋਂ ਸਪੇਨ 'ਚ ਰਹਿ ਰਿਹਾ ਹਾਂ। ਕਾਫੀ ਸੰਘਰਸ਼ ਤੋਂ ਬਾਅਦ ਇਥੇ ਪੱਕਾ ਹੋਇਆ। ਆਪਣਾ ਘਰ ਲਿਆ, ਪਰਿਵਾਰ ਨੂੰ ਬੁਲਾਇਆ ਪਰ ਸਭ ਬੇਕਾਰ। ਘਰ ਦੀ ਕਿਸ਼ਤ ਤੇ ਪਰਿਵਾਰ ਦੇ ਖਰਚੇ ਨੇ ਮੇਰਾ ਲੱਕ ਤੋੜ ਦਿੱਤਾ। ...ਮੇਰਾ ਮੁੰਡਾ ਮੇਰੇ ਕਹਿਣੇ ਤੋਂ ਬਾਹਰ ਹੋ ਗਿਆ। ਇਥੋਂ ਦੇ ਸੱਭਿਆਚਾਰ ਨੇ ਉਸ ਨੂੰ ਬਿਲਕੁਲ ਵਿਗਾੜ ਕੇ ਰੱਖ ਦਿੱਤਾ। ...ਮੇਰੀ ਏਨੀ ਮਿਹਨਤ ਦੇ ਬਾਵਜੂਦ ਮੇਰਾ ਪਰਿਵਾਰ ਮੇਰੇ ਤੋਂ ਖੁਸ਼ ਨਹੀਂ ਸੀ। ਮੈਂ ਕਰਜ਼ਾ ਲੈ ਕੇ ਘਰ ਦਾ ਖਰਚ ਚਲਾਉਂਦਾ ਰਿਹਾ। ਆਖਰ ਮੈਂ ਆਪਣਾ ਪਰਿਵਾਰ ਵਾਪਸ ਭਾਰਤ ਭੇਜ ਦਿੱਤਾ। ਮੇਰੀ 10-15 ਸਾਲਾਂ ਦੀ ਸਾਰੀ ਕਮਾਈ ਖੂਹ ਵਿਚ ਪੈ ਗਈ। ਮੇਰੀ ਸਾਰੇ ਵੀਰਾਂ ਨੂੰ ਸਲਾਹ ਹੈ ਕਿ ਆਪਣੇ ਪਰਿਵਾਰ ਨੂੰ ਸੱਦਣ ਤੋਂ ਪਹਿਲਾਂ ਸੌ ਵਾਰ ਸੋਚੋ, ਨਹੀਂ ਤਾਂ ਪਛਤਾਓਗੇ। ਇਥੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ। ਮੈਂ ਤਾਂ ਆਪ ਭਾਰਤ ਵਾਪਸ ਜਾਣ ਲਈ ਮਜਬੂਰ ਹਾਂ।

-ਰਣਜੀਤ ਸਿੰਘ
ਬਾਰਸੀਲੋਨਾ (ਸਪੇਨ)
91dhillon@gmail.com

ਮਨੀਲਾ ਨਾ ਆਓ

ਸਾਨੂੰ ਮਨੀਲਾ ਰਹਿੰਦਿਆਂ ਨੂੰ 10 ਸਾਲ ਹੋ ਗਏ ਹਨ। ਇਥੋਂ ਦੇ ਹਾਲਾਤ ਬਹੁਤ ਮਾੜੇ ਹਨ। ਇਥੇ ਸਾਡੇ ਹੀ ਪੰਜਾਬੀ ਇਕ-ਦੂਜੇ ਨੂੰ ਮਰਵਾਉਂਦੇ ਹਨ। ਪੰਜਾਬੀ ਹੀ ਪੰਜਾਬੀ ਨੂੰ ਦੇਖ ਕੇ ਈਰਖਾ ਕਰਦੇ ਹਨ। ਇਸ ਕਰਕੇ ਇਸ ਮੁਲਕ ਵਿਚ ਨਾ ਆਓ। ਅੱਗੇ ਤੁਹਾਡੀ ਮਰਜ਼ੀ ਹੈ।

-ਹਨੀਸ਼ ਕੁਮਾਰ
ਫਿਲੀਪੀਨਜ਼

ਕੰਮ ਦੀ ਅਹਿਮੀਅਤ

ਵੀਰੋ, ਬਾਹਰ ਕੋਈ ਦੇਸ਼ ਮਾੜਾ ਨਹੀਂ ਤੇ ਕਿਸੇ ਲਈ ਉਹ ਚੰਗਾ ਨਹੀਂ। ਜਿਵੇਂ ਇੰਡੀਆ ਵਿਚ ਜੇ ਤੁਹਾਨੂੰ ਕੋਈ ਕੰਮ ਆਉਂਦਾ ਹੈ ਤਾਂ ਤੁਸੀਂ ਕਾਮਯਾਬ ਹੋ ਨਹੀਂ ਤਾਂ ਫੇਲ੍ਹ ਹੋ। ਉਸੇ ਤਰ੍ਹਾਂ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਆਪਣੇ ਕੰਮ ਨਾਲ ਭਾਅ ਹੈ, ਤੁਹਾਡੇ ਨਾਲ ਨਹੀਂ... ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਕੋਈ ਕੰਮ ਕਰ ਸਕਦੇ ਹੋ, ਉਥੋਂ ਦੀ ਭਾਸ਼ਾ ਬੋਲ ਸਕਦੇ ਹੋ ਅਤੇ ਉਥੋਂ ਦੇ ਤੌਰ-ਤਰੀਕੇ ਸਿੱਖ ਸਕਦੇ ਹੋ ਤਾਂ ਕੋਈ ਵੀ ਮੁਲਕ ਮਾੜਾ ਨਹੀਂ। ਧੰਨਵਾਦ।

-ਹਰਪਾਲ
ਕਰਾਈਸਟਚਰਚ (ਨਿਊਜ਼ੀਲੈਂਡ)
b.gupt@yahoo.com

ਵਧਦੀ ਮਹਿੰਗਾਈ

ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਰਕਾਰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਹੀ ਕਿਉਂ ਮਹਿੰਗੀਆਂ ਕਰਦੀ ਹੈ। ਟੈਕਸ ਸ਼ਰਾਬ 'ਤੇ, ਏ. ਸੀ. 'ਤੇ, ਕਾਰਾਂ 'ਤੇ ਜਾਂ ਹੋਰ ਐਸ਼ੋ-ਆਰਾਮ ਦੀਆਂ ਵਸਤਾਂ 'ਤੇ ਲੱਗਣਾ ਚਾਹੀਦਾ ਹੈ ਨਾ ਕਿ ਗਰੀਬ ਲੋਕਾਂ ਵੱਲੋਂ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ 'ਤੇ। ਲਗਦਾ ਹੈ ਸਰਕਾਰ ਕੋਲ ਚੰਗੇ ਸਲਾਹਕਾਰਾਂ ਦੀ ਕਮੀ ਹੈ।

ਰਜਿੰਦਰ ਸੱਗੂ
ਅਫਗਾਨਿਸਤਾਨ
Email : saggu0068@gmail.com

ਬੇਨਤੀ

ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਗੁਰੂ ਰਾਮ ਦਾਸ ਏਅਰਪੋਰਟ ਤੋਂ ਮਨੀਲਾ ਅਤੇ ਮਨੀਲਾ-ਅੰਮ੍ਰਿਤਸਰ ਦੀ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ।

ਰਾਜਾ ਹਿੰਦੁਸਤਾਨੀ
ਡੇਲਾ ਕਰੂਜ ਮਨੀਲਾ
Email : karmjitsingh50@yahoo.com

ਪ੍ਰੇਰਨਾਦਾਇਕ ਸ਼ਖ਼ਸੀਅਤ

'ਅਜੀਤ' ਅਖ਼ਬਾਰ ਵਿਚ ਜਥੇਦਾਰ ਹਰਦਿੱਤ ਭੱਠਲ ਬਾਰੇ ਲਿਖ-ਪੜ੍ਹ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ। ਭੱਠਲ ਇਕ ਗੁਰਸਿੱਖ ਵੀ ਸਨ ਅਤੇ ਪ੍ਰਤੀਬੱਧ ਕਮਿਊਨਿਸਟ ਵੀ। ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਉਹ ਹਮੇਸ਼ਾ ਵੱਡੀ ਕ੍ਰਿਪਾਨ ਆਪਣੇ ਕੋਲ ਰੱਖਦੇ ਸਨ ਅਤੇ ਨੀਲੀ ਪੱਗ ਬੰਨ੍ਹਦੇ ਸਨ। ਉਹ ਕਈ ਸਾਲ ਵਿਧਾਇਕ ਵੀ ਰਹੇ। ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ।

ਅਮਰਜੀਤ ਸਿੰਘ ਗੋਰਾਇਆ
ਆਸਟ੍ਰੇਲੀਆ
Email : amarjitsingh41@yahoo.com.au

ਬਰਤਾਨੀਆ ਅਤੇ ਪੀ. ਆਰ

ਤੁਹਾਨੂੰ ਬਰਤਾਨੀਆ ਵਿਚ ਕੰਮ ਮਿਲ ਸਕਦਾ ਹੈ ਪਰ ਤੁਹਾਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਬੋਲਣੀ ਆਉਣੀ ਚਾਹੀਦੀ ਹੈ। ਮੈਂ ਇਥੇ 2 ਸਾਲ ਤੋਂ ਹਾਂ। ਇਹ ਸੱਚ ਹੈ ਕਿ ਤੁਸੀਂ ਇਸ ਦੇਸ਼ ਵਿਚ ਪੀ. ਆਰ. ਹਾਸਲ ਨਹੀਂ ਕਰ ਸਕਦੇ।

ਮਨਜੀਤ ਰਿਆੜ
ਬਰਤਾਨੀਆ
Email : msingh571@yahoo.com

ਵਕੀਲਾਂ ਤੋਂ ਬਚੋ

ਮੈਂ ਪਿਛਲੇ 4 ਸਾਲ ਤੋਂ ਮੈਲਬੌਰਨ ਵਿਚ ਹਾਂ। ਮੈਨੂੰ ਇਥੇ ਕਈ ਮੁਸ਼ਕਿਲਾਂ ਆਈਆਂ। ਭਾਰਤੀ ਲੋਕ ਇਥੋਂ ਦੇ ਨਿਯਮਾਂ ਬਾਰੇ ਜਾਣੂ ਨਹੀਂ ਹਨ। ਉਹ ਵਕੀਲ ਕਰ ਲੈਂਦੇ ਹਨ ਜੋ ਬਹੁਤ ਮਹਿੰਗਾ ਹੁੰਦਾ ਹੈ। ਕਈ ਵਕੀਲ ਧੋਖੇ ਨਾਲ ਵੀ ਵੱਧ ਪੈਸੇ ਵਸੂਲਦੇ ਹਨ। ਮੇਰੀ ਸਲਾਹ ਹੈ ਕਿ ਲੋੜ ਪੈਣ 'ਤੇ ਇੰਟਰਨੈੱਟ ਜਾਂ ਕਾਲ ਸੈਂਟਰ ਤੋਂ ਜਾਣਕਾਰੀ ਲੈ ਕੇ ਆਪਣੇ ਆਪ ਨੂੰ ਲੁੱਟੇ ਜਾਣ ਤੋਂ ਬਚਾਓ।

ਨਿੱਕੀ
ਆਸਟ੍ਰੇਲੀਆ
Email : k_manpreetkaur@yahoo.in

ਆਸਟ੍ਰੇਲੀਆ 'ਚ ਨਸਲਵਾਦ ਨਹੀਂ

ਮੈਂ ਪਿਛਲੇ 4 ਸਾਲ ਤੋਂ ਆਸਟ੍ਰੇਲੀਆ ਵਿਚ ਹਾਂ। ਅਕਸਰ ਕਿਹਾ ਜਾਂਦਾ ਹੈ ਕਿ ਇਥੇ ਸਾਡੇ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਹੈ। ਇਥੇ ਅਜਿਹਾ ਕੁਝ ਨਹੀਂ ਹੈ, ਸਾਡੀ ਆਪਣੀ ਸੋਚ ਹੀ ਨਸਲੀ ਫਰਕ ਵਾਲੀ ਹੈ। ਸਾਡੇ ਮੁਲਕ 'ਚ ਲੋਕ ਬਾਹਰਲੇ ਸੂਬਿਆਂ 'ਚੋਂ ਕੰਮ ਕਰਨ ਆਉਂਦੇ, ਕੀ ਅਸੀਂ ਕਦੀ ਸੋਚਿਆ ਹੈ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਦਾ ਵਿਹਾਰ ਕਰਦੇ ਹਾਂ। ਲੋੜ ਹੈ ਆਪਣੀ ਸੋਚ ਬਦਲਣ ਦੀ, ਨਾ ਕਿ ਅਫਵਾਹਾਂ ਉਡਾਉਣ ਦੀ। ਇਥੇ ਕੋਈ ਨਸਲਵਾਦ ਨਹੀਂ ਹੈ। ਮੈਂ ਇਹ ਵੀ ਕਹਿਣਾ ਚਾਹਾਂਗਾ ਕਿ 'ਅਜੀਤ ਹਰਿਆਵਲ ਲਹਿਰ' ਇਕ ਬਹੁਤ ਵਧੀਆ ਕਦਮ ਹੈ। ਪੰਜਾਬ ਸਰਕਾਰ ਨੂੰ ਇਹਦੇ 'ਚ ਵੱਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ।

ਸਿਮਰਨਦੀਪ ਸਿੰਘ ਔਲਖ
Email : aulakh1190@gmail.com

ਅਰਬ ਬਾਰੇ ਸਲਾਹ

ਮੈਂ ਸੰਯੁਕਤ ਅਰਬ ਅਮੀਰਾਤ ਵਿਚ ਕੰਮ ਕਰ ਰਿਹਾ ਹਾਂ। ਜੇ ਤੁਸੀਂ ਪੜ੍ਹੇ-ਲਿਖੇ ਅਤੇ ਤਜਰਬੇਕਾਰ ਹੋ ਤਾਂ ਚੰਗੀ ਤਨਖਾਹ ਲੈ ਸਕਦੇ ਹੋ। ਅਸੀਂ ਯੂਰਪੀ ਦੇਸ਼ਾਂ ਤੋਂ ਵੀ ਵੱਧ ਕਮਾ ਲੈਂਦੇ ਹਾਂ। ਪਰ ਵਿਆਹ ਤੋਂ ਬਾਅਦ ਇਥੇ ਜ਼ਿੰਦਗੀ ਦਿਲਚਸਪ ਨਹੀਂ ਰਹਿੰਦੀ ਕਿਉਂਕਿ ਇਥੇ ਰਹਿਣ-ਸਹਿਣ ਦੇ ਪ੍ਰਬੰਧਾਂ ਦੀ ਘਾਟ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਭਾਰਤ ਵਿਚ ਹੀ ਸੈੱਟ ਕਰੋ।

ਅਸ਼ੋਕ
ਸੰਯੁਕਤ ਅਰਬ ਅਮੀਰਾਤ
Email : ashok.84@hotmail.com

ਸਰਕਾਰ ਨੂੰ ਅਪੀਲ

ਅਸੀਂ ਸਾਰੇ ਭਾਰਤ ਸਰਕਾਰ ਅਤੇ ਸੂਬਾਈ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਚੰਡੀਗੜ੍ਹ ਵਾਲਾ ਹਵਾਈ ਅੱਡਾ ਚਾਲੂ ਕੀਤਾ ਜਾਵੇ। ਅਸੀਂ ਪਿਛਲੇ ਡੇਢ ਸਾਲ ਤੋਂ ਸੁਣ ਰਹੇ ਹਾਂ ਕਿ ਅਗਲੇ ਮਹੀਨੇ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ, ਪਰ ਕੁਝ ਨਹੀਂ ਹੋਇਆ। ਕ੍ਰਿਪਾ ਕਰਕੇ ਸਾਡਾ ਮਾਮਲਾ ਹੱਲ ਕੀਤਾ ਜਾਵੇ।

ਅਵਤਾਰ ਸਿੰਘ
ਦੁਬਈ
Email : asohal003@gmail.com

ਨਿਊਜ਼ੀਲੈਂਡ ਦੀ ਸਥਿਤੀ

ਮੈਂ ਨਿਊਜ਼ੀਲੈਂਡ ਵਿਚ 3 ਸਾਲ ਤੋਂ ਰਹਿ ਰਿਹਾ ਹਾਂ, ਪਰ ਅਜੇ ਪੱਕੇ ਹੋਣ ਦੀ ਕੋਈ ਉਮੀਦ ਨਹੀਂ। ਇਥੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪੰਜਾਬੀ ਆਪਣਿਆਂ ਦੀਆਂ ਹੀ ਲੱਤਾਂ ਖਿੱਚ ਰਹੇ ਹਨ। ਇਥੇ ਜੋ ਲੋਕ ਪੁਰਾਣੇ ਆਏ ਹਨ, ਉਹ ਅੱਜ ਆਪਣੀ ਓਕਾਤ ਭੁੱਲ ਚੁੱਕੇ ਹਨ। ਸੋ, ਮੈਂ ਪੰਜਾਬੀ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਏਜੰਟਾਂ ਦੀਆਂ ਗੱਲਾਂ ਵਿਚ ਆ ਕੇ ਆਪਣਾ ਭਵਿੱਖ ਬਰਬਾਦ ਨਾ ਕਰੋ। ਪੰਜਾਬ ਵਿਚ ਰਹਿ ਕੇ ਮਿਹਨਤ ਕਰ ਲਵੋ। ਜੇ ਆਉਣਾ ਹੀ ਹੈ 9ਠਠਜਪਗ਼ਵਜਰਅ.ਪਰਡਵ.ਅ੍ਰ ਸਾਈਟ 'ਤੇ ਜਾ ਕੇ ਪੜ੍ਹ ਲਵੋ ਨਿਊਜ਼ੀਲੈਂਡ ਆਉਣ ਦੇ ਸਹੀ ਨਿਯਮ ਕੀ ਹਨ।

ਸਤਿੰਦਰ ਮੱਲ੍ਹੀ
ਨਿਊਜ਼ੀਲੈਂਡ
Email : bigmalhi90@gmail.com

ਜਨਤਕ ਸੰਪਤੀ ਦਾ ਨੁਕਸਾਨ

ਲੋਕਾਂ ਨੂੰ ਗੰਭੀਰਤਾ ਨਾਲ ਸਮਝਾਓ ਕਿ ਦੇਸ਼ ਦੀ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਉਣ ਅਤੇ ਨਾ ਹੀ ਰੇਲਵੇ ਲਾਈਨਾਂ ਜਾਂ ਸੜਕਾਂ ਨੂੰ ਜਾਮ ਕਰਨ। ਇਹ ਬਿਲਕੁਲ ਗਲਤ ਅਤੇ ਲੋਕ ਵਿਰੋਧੀ ਕਾਰਵਾਈ ਹੈ।

ਮਨਮੋਹਨ ਥਿੰਦ
ਅਮਰੀਕਾ
Email : thindattroney@yahoo.com

ਦਾਰਾ ਸਿੰਘ ਨੂੰ ਸ਼ਰਧਾਂਜਲੀ

ਅਫ਼ਸੋਸ ਪੰਜਾਬ ਦਾ ਹੀਰਾ ਦਾਰਾ ਸਿੰਘ ਜੀ ਅੱਜ ਸਾਡੇ ਵਿਚ ਨਹੀਂ ਰਹੇ। ਇਹ ਆਮ ਕਹਾਵਤ ਬਣ ਗਈ ਸੀ ਕਿ 'ਤੂੰ ਕਿਹੜਾ ਦਾਰਾ ਸਿੰਘ ਬਣ ਜਾਣਾ ਏ' ਸੱਚ ਇਹ ਹੈ ਕਿ ਦਾਰਾ ਸਿੰਘ ਬਣਨਾ ਬਹੁਤ ਮੁਸ਼ਕਿਲ ਹੈ। ਸਾਨੂੰ ਸਾਰੇ ਪੰਜਾਬੀਆਂ ਨੂੰ ਮਾਣ ਹੈ ਕਿ ਦਾਰਾ ਸਿੰਘ ਜੀ ਨੇ ਵਿਸ਼ਵ ਵਿਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।

ਭੁਪਿੰਦਰ ਧਨੋਆ
ਦੁਬਈ
Email : pinders123@gmail.com

ਵਿਦਿਆਰਥੀ ਚੋਣਾਂ

ਸਤਿ ਸ੍ਰੀ ਅਕਾਲ ਹਮਦਰਦ ਜੀ। 'ਅਜੀਤ ਹਰਿਆਵਲ ਲਹਿਰ-99' ਸ਼ੁਰੂ ਕਰਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਹੁਣ ਤਾਂ ਸਰਕਾਰ ਵੀ ਇਸ ਨਾਲ ਜੁੜ ਗਈ ਹੈ। ਬਹੁਤ ਹੀ ਸ਼ਲਾਘਾਯੋਗ ਸ਼ੁਰੂਆਤ ਕੀਤੀ ਹੈ ਤੁਸੀਂ। ਮੈਂ ਅੱਜ ਯੂਨੀਵਰਸਿਟੀਆਂ ਵਿਚ ਹੁੰਦੀਆਂ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਬਾਰੇ ਲਿਖ ਰਿਹਾ ਹਾਂ। ਇਹ ਮਾੜਾ ਰੁਝਾਨ ਹੋਰ ਖਤਰਨਾਕ ਹੁੰਦਾ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਚੋਣਾਂ ਵਿਚ ਲੜਾਈ-ਝਗੜੇ ਹੋਣਾ ਆਮ ਗੱਲ ਹੈ। ਮਾਪੇ ਆਪਣੇ ਧੀਆਂ-ਪੁੱਤਰਾਂ ਨੂੰ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਭੇਜਦੇ ਹਨ, ਨਾ ਕਿ ਸਿਆਸਤ ਕਰਨ। ਮੇਰੇ ਖਿਆਲ ਵਿਚ ਇਹ ਸਭ ਬੰਦ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਰਕਾਰ ਵੱਲੋਂ ਜਾਂ ਕਿਸੇ ਸਮਾਜਿਕ ਅਦਾਰੇ ਵੱਲੋਂ ਸਾਲਸ ਨਿਯੁਕਤ ਕੀਤਾ ਜਾ ਸਕਦਾ ਹੈ, ਜੋ ਨਿਰਪੱਖ ਹੋਵੇ।

ਪਰਮਪਾਲ ਸਿੰਘ
ਬਰਮਿੰਘਮ, ਬਰਤਾਨੀਆ
Email : paligandhi@gmail.com

ਸਪੇਨ 'ਚ ਮਾੜੀ ਹਾਲਤ

ਮੈਂ ਪਿਛਲੇ 4 ਸਾਲ ਤੋਂ ਸਪੇਨ ਵਿਚ ਹਾਂ। ਇਥੋਂ ਦੀ ਸਥਾਨਕ ਭਾਸ਼ਾ ਜਾਣੇ ਬਿਨਾਂ ਅਤੇ ਪੇਪਰਾਂ ਬਿਨਾਂ ਇਥੇ ਸੈਟਲ ਹੋਣਾ ਬਹੁਤ ਮੁਸ਼ਕਿਲ ਹੁੰਦਾ ਹੈ। 70% ਤੋਂ ਵੱਧ ਲੋਕ ਇਥੇ ਕੰਮ ਤੋਂ ਬਿਨਾਂ ਹਨ। ਵਿਦੇਸ਼ੀਆਂ ਦੀ ਹਾਲਤ ਤਾਂ ਇਸ ਤੋਂ ਵੀ ਮਾੜੀ ਹੈ। ਅਫਵਾਹਾਂ 'ਤੇ ਯਕੀਨ ਕਰਕੇ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਖਰਾਬ ਨਾ ਕਰੋ। ਪੰਜਾਬ ਵਿਚ ਹੀ ਰਹਿ ਕੇ ਮਿਹਨਤ ਕਰੋ।

ਗੁਰਮੀਤ ਸਿੰਘ
ਬਾਰਸੀਲੋਨਾ ਸਪੇਨ
Email : gsaini92@yahoo.com

ਫਾਂਸੀ ਦੀ ਸਜ਼ਾ ਬਾਰੇ

ਰਜਿੰਦਰ ਸੱਚਰ ਦਾ ਲੇਖ ਪੜ੍ਹਿਆ ਕਿ ਉਨ੍ਹਾਂ ਨੇ ਭਾਰਤ ਵਿਚ ਫਾਂਸੀ ਦੀ ਸਜ਼ਾ ਮੁਆਫ ਕਰਨ ਬਾਰੇ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਾਂਸੀ ਦੇਣ ਨਾਲ ਕਤਲਾਂ ਦੀ ਗਿਣਤੀ ਨਹੀਂ ਘਟਦੀ। ਪਰ ਮੈਂ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ। ਜੁਰਮ ਵਧਣ ਲਈ ਸਾਡਾ ਕਾਨੂੰਨ ਵੀ ਜ਼ਿੰਮੇਵਾਰ ਹੈ। ਮੈਂ ਇਕ ਇਹੋ ਜਿਹੇ ਮੁਲਕ ਦੀ ਗੱਲ ਕਰਨ ਲੱਗਾ ਹਾਂ ਜਿਥੇ ਜੁਰਮ ਨਾ ਦੇ ਬਰਾਬਰ ਹੈ, ਕਿਉਂਕਿ ਉਥੇ ਕਾਨੂੰਨ ਸਖ਼ਤ ਹਨ। ਚੋਰੀ ਕਰਨ ਵਾਲੇ ਨੂੰ ਆਪਣੇ ਹੱਥ ਗੁਆਣੇ ਪੈਂਦੇ ਹਨ। ਕਤਲ ਕਰਨ ਵਾਲੇ ਨੂੰ ਇਸ ਦੀ ਸਜ਼ਾ ਆਮ ਲੋਕਾਂ ਦੇ ਸਾਹਮਣੇ ਮਿਲਦੀ ਹੈ। ਫਿਰ ਕੋਈ ਜੁਰਅਤ ਨਹੀਂ ਕਰਦਾ ਜੁਰਮ ਕਰਨ ਦੀ। ਸਾਡੇ ਦੇਸ਼ ਵਿਚ ਅਪਰਾਧੀ ਪੈਸੇ ਜਾਂ ਸਿਫਾਰਸ਼ ਦੇ ਜ਼ੋਰ 'ਤੇ ਛੁੱਟ ਜਾਂਦੇ ਹਨ। ਅਪਰਾਧੀ ਦਾ ਅਪਰਾਧ ਕਰਨ ਦਾ ਹੌਸਲਾ ਇਸ ਕਰਕੇ ਵੀ ਪੈਂਦਾ ਹੈ ਕਿ ਉਸ ਨੂੰ ਪਤਾ ਹੁੰਦਾ ਹੈ ਉਸ ਨੇ ਬਚ ਜਾਣਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।

ਪਰਮਪਾਲ ਸਿੰਘ
ਬਰਤਾਨੀਆ
Email : paligandhi@gmail.com

ਇਟਲੀ ਦੇ ਪੇਪਰ

ਮੈਂ ਸਭ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ ਦਿਨਾਂ 'ਚ ਤੁਸੀਂ 'ਅਜੀਤ' 'ਚ ਪੜ੍ਹਿਆ ਹੋਣਾ ਕਿ ਇਟਲੀ ਸਰਕਾਰ ਪੇਪਰ ਖੋਲ੍ਹ ਰਹੀ ਹੈ। ਮੈਂ ਬੇਨਤੀ ਕਰਦਾ ਹਾਂ ਕਿ ਪੇਪਰਾਂ ਲਈ ਏਜੰਟਾਂ ਕੋਲ ਨਾ ਫਸੋ, ਨਾ ਹੀ ਕਿਸੇ ਨੂੰ ਇਸ ਬਦਲੇ 4-5 ਹਜ਼ਾਰ ਯੂਰੋ ਦਿਉ। ਪੇਪਰ ਮਾਲਕ ਦਾ ਕੰਟਰੈਕਟ ਨਾਲ ਲਗਾ ਕੇ ਮਿਲਦੇ ਹਨ ਤੇ ਖਰਚਾ ਵੀ ਸਿਰਫ 1000 ਯੂਰੋ ਆਉਂਦਾ ਹੈ। ਦੂਜੀ ਬੇਨਤੀ ਹੈ ਕਿ ਜਿਨ੍ਹਾਂ ਵੀਰਾਂ ਕੋਲ ਕੰਮ ਵੀ ਨਹੀਂ ਹੈ ਅਤੇ ਪੇਪਰ ਵੀ ਨਹੀਂ ਹਨ, ਉਨ੍ਹਾਂ ਦੀ ਮਦਦ ਕਰੋ ਤਾਂ ਕਿ ਉਹ ਆਪਣੇ ਵਤਨ ਵਾਪਸ ਮੁੜ ਸਕਣ। ਬਾਕੀਆਂ ਨੂੰ ਵੀ ਪੇਪਰਾਂ ਬਾਰੇ ਸਹੀ ਜਾਣਕਾਰੀ ਦਿਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ।

ਪੁਨੀਤ ਕੁਮਾਰ
ਇਟਲੀ
Email : muskaanme@yahoo.com

ਕੁੜੀਆਂ ਪ੍ਰਤੀ ਵਤੀਰਾ

ਸਭ ਤੋਂ ਪਹਿਲਾਂ 'ਅਜੀਤ' ਅਖ਼ਬਾਰ ਦਾ ਧੰਨਵਾਦੀ ਹਾਂ, ਜਿਸ ਰਾਹੀਂ ਅਸੀਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦੇ ਹਾਂ। ਅਸੀਂ ਰੋਜ਼ਾਨਾ ਭਰੂਣ ਹੱਤਿਆ ਅਤੇ ਕੁੜੀਆਂ ਦੇ ਕਤਲ ਬਾਰੇ ਖ਼ਬਰਾਂ ਪੜ੍ਹਦੇ ਹਾਂ। ਇੰਜ ਜਾਪਦਾ ਹੈ, ਜਿਵੇਂ ਭਾਰਤ ਕੁੜੀਆਂ ਲਈ 'ਨਰਕ' ਬਣ ਗਿਆ ਹੋਵੇ। ਇਹ ਦੇਸ਼ ਲਈ ਸ਼ਰਮਨਾਕ ਗੱਲ ਹੈ ਜਿਥੇ ਕੁੜੀਆਂ ਸੁਰੱਖਿਅਤ ਨਾ ਹੋਣ। ਅਜਿਹਾ ਸਭ ਉਨ੍ਹਾਂ ਕੁੜੀਆਂ ਦੇ ਰਾਹ ਵਿਚ ਵੱਡਾ ਰੋੜਾ ਹੈ ਜੋ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨੀ ਚਾਹੁੰਦੀਆਂ ਹਨ। ਲੋਕ ਕਹਿੰਦੇ ਹਨ ਕੁੜੀਆਂ ਨੂੰ ਵਿਦੇਸ਼ ਨਾ ਭੇਜੋ ਪਰ ਉਹ ਤਾਂ ਆਪਣੇ ਦੇਸ਼ ਵਿਚ ਹੀ ਸੁਰੱਖਿਅਤ ਨਹੀਂ ਹਨ। ਮੇਰੇ ਅਨੁਸਾਰ ਵਿਦੇਸ਼ੀ ਕੁੜੀਆਂ ਦਾ ਜ਼ਿਆਦਾ ਸਤਿਕਾਰ ਹੈ। ਭਾਰਤ ਵਿਚ ਕੁੜੀਆਂ ਪ੍ਰਤੀ ਮਾੜੇ ਵਤੀਰੇ ਦਾ ਇਕ ਕਾਰਨ ਘਟੀਆ ਗੀਤ, ਫ਼ਿਲਮਾਂ ਅਤੇ ਚੰਗੇ ਨਿਯਮਾਂ ਦੀ ਘਾਟ ਵੀ ਹੈ, ਵੱਡਾ ਕਾਰਨ ਕੁੜੀਆਂ ਅਤੇ ਮੁੰਡਿਆਂ ਵਿਚ ਫਰਕ ਹੈ। ਲੋੜ ਹੈ ਕਿ ਲੋਕ ਕੁੜੀਆਂ ਪ੍ਰਤੀ ਆਪਣਾ ਵਤੀਰਾ ਬਦਲਣ। ਸਾਡੀ ਸਰਕਾਰ ਨੂੰ ਵੀ ਇਸ ਸਬੰਧੀ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ।

ਹਰਦੀਪ ਨਿੱਝਰ
ਸਾਈਪ੍ਰਸ
Email : nijjardeep@yahoo.com

ਸਪੇਨ ਨਾ ਆਓ

ਮੈਂ ਇਥੇ ਨੌਂ ਸਾਲਾਂ ਤੋਂ ਰਹਿ ਰਿਹਾ ਹਾਂ। ਪਹਿਲਾਂ ਇਥੇ ਕੰਮ ਦੀ ਕੋਈ ਮੁਸ਼ਕਿਲ ਨਹੀਂ ਸੀ, ਹੁਣ ਇਥੇ ਕੰਮ ਨਹੀਂ ਮਿਲਦਾ। ਸੋ ਤੁਸੀਂ ਸਪੇਨ ਆਉਣ ਤੋਂ ਪਹਿਲਾਂ ਸੌ ਵਾਰੀ ਸੋਚੋ। ਜੇ ਤੁਹਾਨੂੰ ਜਾਪਦਾ ਹੈ ਕਿ ਅਸੀਂ ਝੂਠ ਬੋਲਦੇ ਹਾਂ ਆਪ ਆ ਕੇ ਦੇਖ ਲਵੋ, ਤੁਹਾਨੂੰ ਪਤਾ ਲੱਗ ਜਾਵੇਗਾ।

ਅਲੈਕਸ ਸਿੰਘ
ਬਾਰਸੀਲੋਨਾ, ਸਪੇਨ
Email : love_sara0001@yahoo.com

ਪੰਜਾਬ 'ਚ ਚਿੰਤਾਜਨਕ ਰੁਝਾਨ

ਕਤਲ, ਡਕੈਤੀਆਂ, ਨਾਜਾਇਜ਼ ਕਬਜ਼ਿਆਂ, ਜਬਰ-ਜਨਾਹ, ਨਵ ਜੰਮੀਆਂ ਬੱਚੀਆਂ ਨੂੰ ਲਾਵਾਰਿਸ ਛੱਡ ਦੇਣ ਵਰਗੀਆਂ ਖਬਰਾਂ ਹੁਣ ਪੰਜਾਬ ਤੋਂ ਆਉਣ ਵਾਲੀਆਂ ਖ਼ਬਰਾਂ ਦਾ ਇਕ ਤਰ੍ਹਾਂ ਪੱਕਾ ਹਿੱਸਾ ਬਣ ਚੁੱਕਾ ਹੈ। ਕੁਝ ਦਿਨ ਪਹਿਲਾਂ ਯੂਨੀਵਰਸਿਟੀ ਦੇ ਸਾਹਮਣੇ ਵਿਦਿਆਰਥਣ ਦਾ ਕੀਤਾ ਗਿਆ ਕਤਲ ਸਾਬਤ ਕਰਦਾ ਹੈ ਕਿ ਸਾਡੇ ਪੰਜਾਬ ਦੇ ਬਹੁਤੇ ਨੌਜਵਾਨ ਕਿਸ ਹੱਦ ਤੱਕ ਨਸ਼ਾਖੋਰ, ਖੁਦਗਰਜ਼ ਅਤੇ ਅਪਰਾਧਿਕ ਬਿਰਤੀ ਵਾਲੇ ਬਣ ਚੁੱਕੇ ਹਨ। ਅਮਨ-ਕਾਨੂੰਨ ਦੀ ਵਿਵਸਥਾ ਵਿਚਲੀ ਢਿੱਲ ਮਾਹੌਲ ਨੂੰ ਹੋਰ ਵਿਗਾੜਦੀ ਹੈ। ਇਹ ਸਭ ਵੇਖ ਕੇ ਲਗਦਾ ਹੈ ਪੰਜਾਬ ਇਕ ਤਰ੍ਹਾਂ ਔਰਤਾਂ ਲਈ 'ਨਰਕ' ਬਣ ਚੁੱਕਾ ਹੈ। ਉਨ੍ਹਾਂ ਲਈ ਜ਼ਿੰਦਗੀ ਵਿਚ ਅੱਗੇ ਵਧਣਾ ਅਸੰਭਵ ਹੁੰਦਾ ਜਾ ਰਿਹਾ ਹੈ। ਇਸ ਨੂੰ ਸਾਰੀ ਸ਼ਹਿ ਅਸ਼ਲੀਲ ਗੀਤ ਅਤੇ ਵੀਡੀਓ ਹੀ ਦਿੰਦੇ ਹਨ। ਇਹੀ ਕਾਰਨ ਹੈ ਕਿ ਵਿਦੇਸ਼ਾਂ ਵਿਚ ਆਉਣ ਵਾਲੀਆਂ ਕੁੜੀਆਂ ਮੁੜ ਭਾਰਤ ਪਰਤਣ ਵੱਲ ਮੂੰਹ ਵੀ ਨਹੀਂ ਕਰਦੀਆਂ। ਜੇ ਇਹੀ ਹਾਲ ਰਿਹਾ ਤਾਂ ਭਾਰਤ ਦੇ ਬਹੁਤ ਸਾਰੇ ਮੁੰਡਿਆਂ ਨੂੰ ਜੀਵਨ ਸਾਥਣਾਂ ਲੱਭਣੀਆਂ ਔਖੀਆਂ ਹੋ ਜਾਣਗੀਆਂ। ਮੇਰਾ ਖਿਆਲ ਹੈ ਕਿ ਭਾਰਤੀ ਲੋਕਾਂ ਨੂੰ ਔਰਤ-ਮਰਦ ਅਨੁਪਾਤ ਬਰਾਬਰ ਰੱਖਣ, ਆਬਾਦੀ ਵਾਧੇ 'ਤੇ ਰੋਕ ਲਾਉਣ, ਇਮਾਨਦਾਰ ਜੀਵਨ ਸ਼ੈਲੀ ਅਪਣਾਉਣ ਅਤੇ ਰੋਜ਼ੀ-ਰੋਟੀ ਖਾਤਿਰ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਲੋੜ ਹੈ ਸੋਚ ਬਦਲਣ ਦੀ।

ਏ. ਐਸ. ਕੰਗ
ਕੈਨੇਡਾ
Email : a.s.kang@live.com

ਸਪੇਨ 'ਚ ਮਾੜੀ ਹਾਲਤ

ਸਪੇਨ ਨਾ ਆਓ। ਇਥੇ ਬਹੁਤ ਮਾੜੀ ਹਾਲਤ ਹੈ।

ਭਗਵੰਤ ਸਿੰਘ
ਬਾਰਸੀਲੋਨਾ, ਸਪੇਨ
bhagwantsingh1erb@gmail.com

ਲਿਬਨਾਨ ਵਿਚ ਤੁਹਾਡਾ ਸਵਾਗਤ

ਮੈਂ ਲਿਬਨਾਨ ਵਿਚ 6 ਸਾਲ ਤੋਂ ਰਹਿ ਰਿਹਾ ਹਾਂ। ਇਥੇ ਬਹੁਤ ਕੰਮ ਹੈ। ਜੋ ਲੋਕ ਕਹਿੰਦੇ ਨੇ ਕਿ ਇਥੇ ਕੰਮ ਨਹੀਂ, ਉਨ੍ਹਾਂ ਦੀ ਗੱਲ ਨਾ ਸੁਣੇ। ਮੈਂ ਮਹੀਨੇ ਵਿਚ 18 ਘੰਟੇ ਕੰਮ ਕਰਕੇ 1200 ਡਾਲਰ ਕਮਾ ਲੈਂਦਾ ਹਾਂ। ਲਿਬਨਾਨ ਵਿਚ ਤੁਹਾਡਾ ਸਵਾਗਤ ਹੈ।

ਰਜਿੰਦਰ ਸਿੰਘ ਟਿਵਾਣਾ
ਲਿਬਨਾਨ
Email : jinder1244@yahoo.com

ਬੈਲਜੀਅਮ ਬਾਰੇ ਸਲਾਹ

ਬੈਲਜੀਅਮ ਚੰਗਾ ਦੇਸ਼ ਹੈ। ਇਥੇ ਆ ਸਕਦੇ ਹੋ ਜੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਹੋਰ ਸਾਂਭਣ ਵਾਲਾ, ਉਹ ਕੰਮ 'ਤੇ ਲਵਾ ਸਕਦੇ ਹਨ। ਬਾਕੀ ਵੀਰ ਸੋਚ-ਸਮਝ ਕੇ ਹੀ ਇਥੇ ਆਓ।

ਕੰਗ ਦੁੱਲਾ
ਬੈਲਜੀਅਮ
Email : kang_boy420@hotmail.com

ਪੰਜਾਬੀ ਅਤੇ ਪੰਜਾਬੀਆਂ ਦੀ ਸਰਦਾਰੀ

ਸ: ਬਰਜਿੰਦਰ ਸਿੰਘ ਹਮਦਰਦ ਜੀ,

ਮੈਂ ਤੁਹਾਡਾ ਸੰਪਾਦਕੀ 'ਪੰਜਾਬੀ ਅਤੇ ਪੰਜਾਬੀਆਂ ਦੀ ਸਰਦਾਰੀ' ਪੜ੍ਹਿਆ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਮੇਰੇ ਵਰਗੇ ਪ੍ਰਵਾਸੀ ਪੰਜਾਬੀ ਲਈ ਬਹੁਤ ਉਤਸ਼ਾਹਵਰਧਕ ਸੀ। ਪੰਜਾਬੀ ਨੂੰ ਉੱਤਰੀ ਅਮਰੀਕਾ ਅਤੇ ਯੂਰਪ ਵਿਚ ਢੁਕਵਾਂ ਮਾਣ ਮਿਲਣ ਦਾ ਕਾਰਨ ਇਹ ਹੈ ਕਿ ਵਿਦੇਸ਼ ਰਹਿੰਦੇ ਪੰਜਾਬੀਆਂ ਨੇ ਆਪਣੀ ਪਛਾਣ ਹਾਂ-ਪੱਖੀ ਤਰੀਕੇ ਨਾਲ ਆਪਣੇ ਸੱਭਿਆਚਾਰ, ਸੰਗੀਤ, ਭਾਸ਼ਾ ਅਤੇ ਧਰਮ ਪੱਖੋਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈ। ਇਥੇ ਹਰੇਕ ਨੂੰ ਆਪੋ-ਆਪਣੇ ਅਕੀਦਿਆਂ ਅਨੁਸਾਰ ਚੱਲਣ ਦੀ ਆਜ਼ਾਦੀ ਹੈ। ਦੂਜੇ ਪਾਸੇ ਪੰਜਾਬ ਵਿਚ ਹੀ ਪੰਜਾਬੀ ਇਥੇ ਆਪਣੇ ਗਾਇਕਾਂ, ਗੀਤਕਾਰਾਂ, ਸਿਆਸਤਦਾਨਾਂ ਅਤੇ ਅਖੌਤੀ ਵਿਦਵਾਨਾਂ ਹੱਥੋਂ ਖਤਰੇ ਵਿਚ ਪਈ ਹੋਈ ਹੈ। ਅੱਜ ਲੋੜ ਹੈ ਪੰਜਾਬੀ ਦੇ ਸਨਮਾਨ ਲਈ ਖੜ੍ਹੇ ਹੋਣ ਦੀ। ਅਜੋਕੇ ਅਸ਼ਲੀਲ ਗਾਇਕ ਤੇ ਗੀਤਕਾਰ ਪੰਜਾਬੀ ਨੂੰ ਸਭ ਤੋਂ ਵੱਡਾ ਖੋਰਾ ਲਾ ਰਹੇ ਹਨ। ਅਜਿਹੇ ਲੋਕਾਂ ਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ।

ਏ. ਐਸ. ਕੰਗ
ਕੈਨੇਡਾ
Email : a.s.kang@live.com

ਅੰਗਰੇਜ਼ੀ ਸਿੱਖ ਕੇ ਆਓ

ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਆਸਟਰੇਲੀਆ ਰਹਿਣ ਅਤੇ ਪੈਸੇ ਕਮਾਉਣ ਲਈ ਇਕ ਚੰਗਾ ਦੇਸ਼ ਹੈ ਪਰ ਇਥੇ ਆਉਣ ਤੋਂ ਪਹਿਲਾਂ ਤੁਹਾਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ, ਨਹੀਂ ਤਾਂ ਭਾਰਤੀਆਂ ਦੇ ਸਟੋਰਾਂ ਵਿਚ ਕੰਮ ਕਰਨਾ ਪਵੇਗਾ ਜੋ ਇਕ ਤਰ੍ਹਾਂ ਖੂਨ ਚੂਸਦੇ ਹਨ ਅਤੇ ਤਨਖਾਹ ਨਹੀਂ ਦਿੰਦੇ। ਇਥੇ ਆਉਣ ਤੋਂ ਪਹਿਲਾਂ ਅੰਗਰੇਜ਼ੀ ਸਿੱਖ ਕੇ ਆਓ।

ਹਰਪਾਲ ਕੌਰ
ਆਸਟ੍ਰੇਲੀਆ
Email : harpal.kaur91@yahoo.in

ਦੁਬਈ ਨਾ ਆਓ

ਸਤਿ ਸ੍ਰੀ ਅਕਾਲ, ਦੁਬਈ ਲੇਬਰ ਦੇ ਕੰਮ ਵਿਚ ਬਿਲਕੁਲ ਨਾ ਆਵੋ। ਜੇ ਤੁਸੀਂ 5000 ਤੋਂ 10000 ਰੁਪਏ ਮਹੀਨਾ ਭਾਰਤ ਵਿਚ ਕਮਾ ਰਹੇ ਹੋ ਤਾਂ ਇਥੇ ਆਉਣ ਦੀ ਕੋਈ ਲੋੜ ਨਹੀਂ। ਜੇ ਤੁਹਾਨੂੰ 1500 ਦਰਾਮ+ਓਵਰਟਾਈਮ ਪ੍ਰਤੀ ਮਹੀਨਾ ਮਿਲਦਾ ਹੈ ਤਾਂ ਹੀ ਇਥੇ ਆਓ।

ਅਮਰਜੀਤ ਸਿੰਘ
ਸ਼ਾਰਜਾਹ
Email : amarjeet0017.

ਮਰਚੈਂਟ ਨੇਵੀ 'ਚ ਹਾਲਾਤ

ਸਤਿ ਸ੍ਰੀ ਅਕਾਲ, ਸਭ ਤੋਂ ਪਹਿਲਾਂ ਮੈਂ 'ਅਜੀਤ' ਦਾ ਧੰਨਵਾਦੀ ਹਾਂ, ਜੋ ਸਾਨੂੰ ਸਾਡੀਆਂ ਸਮੱਸਿਆਵਾਂ ਸਾਂਝੀਆਂ ਕਰਨ ਦਾ ਮੌਕਾ ਦਿੰਦਾ ਹੈ। ਮੈਂ ਉਨ੍ਹਾਂ ਵੀਰਾਂ ਨੂੰ ਸਲਾਹ ਦੇਣਾ ਚਾਹੁੰਦਾ ਹਾਂ ਜੋ ਜੀ. ਪੀ. ਰੇਟਿੰਗ ਕੋਰਸ ਦੇ ਆਧਾਰ 'ਤੇ ਮਰਚੈਂਟ ਨੇਵੀ ਵਿਚ ਆਉਣਾ ਚਾਹੁੰਦੇ ਹਨ ਕਿ ਉਹ ਅਜਿਹਾ ਨਾ ਕਰਨ। ਮੇਰੀ ਸਖ਼ਤ ਚਿਤਾਵਨੀ ਇਹ ਵੀ ਹੈ ਕਿ ਏਜੰਟਾਂ ਤੋਂ ਸਾਵਧਾਨ ਰਹੋ, ਉਨ੍ਹਾਂ ਨੂੰ ਬਿਲਕੁਲ ਆਪਣੇ ਕੰਮ 'ਚ ਨਾ ਲਓ। ਇਸ ਨੌਕਰੀ ਲਈ ਸਿੱਧਾ ਈਮੇਲ ਜਾਂ ਫੋਨ ਰਾਹੀਂ ਅਰਜ਼ੀ ਦਿਓ। ਮੇਰੀ ਇਮਾਨਦਾਰਾਨਾ ਸਲਾਹ ਇਹ ਹੈ ਕਿ ਸਮੁੰਦਰੀ ਕੰਢੇ ਦੀ ਨੌਕਰੀ ਸਮੁੰਦਰ ਅੰਦਰਲੀ ਨੌਕਰੀ ਤੋਂ ਜ਼ਿਆਦਾ ਚੰਗੀ ਹੈ। ਮੇਰੀ ਤਾਂ ਸਲਾਹ ਹੈ ਕਿ ਇਸ ਨੌਕਰੀ ਵਿਚ ਆਓ ਹੀ ਨਾ, ਕਿਉਂਕਿ ਇਹ ਬਹੁਤ ਅਕਾਊ ਹੈ। ਮੈਂ ਪਿਛਲੇ 7 ਸਾਲ ਤੋਂ ਸਮੁੰਦਰ ਦੇ ਅੰਦਰ ਜੀ. ਰੇਟਿੰਗ ਆਧਾਰ 'ਤੇ ਕੰਮ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਜਿਵੇਂ ਜ਼ਿੰਦਗੀ ਸੀਮਤ ਹੋ ਗਈ ਹੋਵੇ। ਤੁਹਾਨੂੰ ਹੋਰ ਕੋਈ ਨੌਕਰੀ ਨਹੀਂ ਮਿਲਦੀ ਤਾਂ ਫਿਰ ਹੀ ਇਧਰ ਆਉਣ ਬਾਰੇ ਸੋਚੋ।

ਹਰਪ੍ਰੀਤ ਸਿੰਘ ਕਾਹਲੋਂ
ਬਟਾਲਾ, ਪੰਜਾਬ
Email : harpreet_singh,kahlon@yahoo.com

ਸੁਰਜੀਤ ਸਿੰਘ ਦੀ ਸਾਰ ਲਓ

ਇਹ ਭਾਰਤ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ ਕਿ ਸੁਰਜੀਤ ਸਿੰਘ ਜੋ 30 ਸਾਲ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਰੁਲ ਕੇ ਆਇਆ ਹੈ, ਉਸ ਦੀ ਕੇਂਦਰ ਸਰਕਾਰ ਵੱਲੋਂ ਕੋਈ ਸਾਰ ਲਈ ਜਾ ਰਹੀ, ਜਦ ਕਿ ਉਸ ਦੀ ਮਦਦ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ। ਉਸ ਨੇ 'ਆਪਣੇ ਭਾਰਤ ਮਹਾਨ' ਲਈ ਆਪਣੀ ਜ਼ਿੰਦਗੀ ਦਾ ਕੀਮਤੀ ਹਿੱਸਾ ਵਿਦੇਸ਼ੀ ਜੇਲ੍ਹ ਵਿਚ ਗੁਜ਼ਾਰ ਦਿੱਤਾ।

ਦਰਸ਼ਨ ਸਿੰਘ ਧਾਲੀਵਾਲ
ਕੈਲਗਰੀ, ਕੈਨੇਡਾ
Email : darshan1840@gmail.com

ਵਿਦਿਆਰਥੀਆਂ ਪ੍ਰਤੀ ਢੁਕਵੇਂ ਹੁੰਗਾਰੇ ਦੀ ਲੋੜ

44 ਡੀਮਡ ਯੂਨੀਵਰਸਿਟੀਆਂ ਅਤੇ ਇਨ੍ਹਾਂ ਵਿਚ ਪੜ੍ਹ ਰਹੇ 2 ਲੱਖ ਵਿਦਿਆਰਥੀਆਂ ਪ੍ਰਤੀ ਦ੍ਰਿਸ਼ਟੀਕੋਣ ਸਬੰਧੀ ਢੁਕਵੇਂ ਹੁੰਗਾਰੇ ਦੀ ਲੋੜ ਹੈ। 'ਅਜੀਤ' ਦਾ ਦ੍ਰਿਸ਼ਟੀਕੋਣ ਵੀ ਅਜਿਹਾ ਹੀ ਹੈ।

ਗੁਰਦੀਪ ਸਿੰਘ
V.P.O-ਨੁਕਰੀਆਂ, ਪੰਜਾਬ
Email : rinkugurdeep@yahoo.in

ਵਿਦੇਸ਼ ਹੁਣ ਪਹਿਲਾਂ ਜਿਹਾ ਨਹੀਂ

ਮੈਂ ਪਿਛਲੇ 12-13 ਸਾਲ ਤੋਂ ਯੂਰਪ ਵਿਚ ਰਹਿ ਰਹੀ ਹਾਂ। ਜਰਮਨੀ, ਇਟਲੀ, ਬੈਲਜੀਅਮ ਵਰਗੇ ਬਥੇਰੇ ਦੇਸ਼ਾਂ ਵਿਚ ਘੁੰਮ-ਫਿਰ ਕੇ ਵੇਖਿਆ। ਸਭ ਜਗ੍ਹਾ ਆਪਣੇ ਭਾਈਚਾਰੇ ਦੇ ਲੋਕ ਹਨ, ਕਈਆਂ ਦੇ ਹਾਲ ਚੰਗੇ ਅਤੇ ਕਈਆਂ ਦੇ ਬਹੁਤ ਬੁਰੇ ਹਨ। ਚੰਗੇ-ਚੰਗੇ ਘਰਾਂ ਦੇ ਮੁੰਡੇ ਰੁਲ ਰਹੇ ਹਨ, ਪਤਾ ਨਹੀਂ ਲੋਕੀਂ ਬਾਹਰ ਨੂੰ ਕਿਉਂ ਭੱਜਦੇ ਹਨ। ਮੈਨੂੰ ਜਾਪਦਾ ਹੈ ਕਿ ਬਾਹਰ ਆਉਣਾ ਸਾਡੇ ਸੱਭਿਆਚਾਰ ਦਾ ਇਕ ਹਿੱਸਾ ਬਣ ਚੁੱਕਾ ਹੈ। ਕੁਝ ਵੀ ਹੋ ਜਾਵੇ, ਇਕ-ਦੂਜੇ ਦੀ ਵੇਖਾ-ਵੇਖੀ ਬਾਹਰ ਜਾਣਾ ਹੀ ਜਾਣਾ ਹੈ। ਆਪਣੀਆਂ ਸੋਨੇ ਵਰਗੀਆਂ ਜ਼ਮੀਨਾਂ ਛੱਡ ਕੇ ਇਥੇ ਪਥਰੀਲੀਆਂ ਜ਼ਮੀਨਾਂ ਵਿਚ ਧੱਕੇ ਖਾਣ ਲਈ ਮਜਬੂਰ ਹਨ। ਮੈਂ 'ਅਜੀਤ' ਰਾਹੀਂ ਸਾਰੇ ਵੀਰਾਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਇਥੇ ਰੁਲਣ ਨਾਲੋਂ ਆਪਣੇ ਪੰਜਾਬ ਵਿਚ ਮਿਹਨਤ ਕਰਨ। ਅੱਗੇ ਤੁਹਾਡੀ ਮਰਜ਼ੀ, ਹੁਣ ਹਾਲਤ ਪਹਿਲਾਂ ਵਾਲੇ ਨਹੀਂ ਰਹੇ।

ਸੰਦੀਪ ਕੌਰ
ਜਾਰਾਗੋਝਾ, ਸਪੇਨ
Email : sandeep.armann@ymail.com

ਪੜ੍ਹਾਈ ਦੀ ਅਹਿਮੀਅਤ

ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਮੈਨੂੰ ਯੂਰਪ ਵਿਚ 20 ਸਾਲ ਹੋ ਗਏ ਹਨ। ਯੂ. ਕੇ. ਇਕ ਬਹੁਤ ਸੋਹਣਾ ਮੁਲਕ ਹੈ ਪਰ ਇਥੇ ਕੰਮ ਦੀ ਬਹੁਤ ਮੁਸ਼ਕਿਲ ਹੈ। ਯੂ. ਕੇ. ਆਉਣ ਦੇ ਚਾਹਵਾਨ ਪੜ੍ਹਾਈ ਕਰਕੇ ਹੀ ਆਉਣ ਕਿਉਂਕਿ ਇਥੇ ਭਾਸ਼ਾ ਦੀ ਬਹੁਤ ਮੁਸ਼ਕਿਲ ਹੈ। ਸਟੂਡੈਂਟ ਵੀਜ਼ੇ 'ਤੇ ਕਦੇ ਵੀ ਨਾ ਆਓ। 'ਅਜੀਤ' ਦਾ ਮੈਂ ਅਤਿ ਧੰਨਵਾਦੀ ਹਾਂ ਜਿਹੜਾ ਸਾਨੂੰ ਪੰਜਾਬ ਨਾਲ ਜੋੜਦਾ ਹੈ। ਧੰਨਵਾਦ।

ਮੋਹਿੰਦਰਪਾਲ ਸਿੰਘ
ਮਿਡਲੈਂਡਸ, ਬਰਤਾਨੀਆ
Email : mpbal@hotmail.co.uk

ਦਾਜ ਦਾ ਦੈਂਤ

ਮੈਂ ਰੋਜ਼ਾਨਾ 'ਅਜੀਤ' ਅਖ਼ਬਾਰ ਪੜ੍ਹਦਾ ਹਾਂ। ਅਕਸਰ ਅਜਿਹੀਆਂ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ ਕੁੜੀ ਨੂੰ ਘੱਟ ਦਾਜ ਲਿਆਉਣ ਕਰਕੇ ਕਤਲ ਕਰ ਦਿੱਤਾ ਗਿਆ, ਘਰੋਂ ਕੱਢ ਦਿੱਤਾ ਗਿਆ ਜਾਂ ਤੰਗ ਆ ਕੇ ਕੁੜੀ ਨੇ ਆਤਮ-ਹੱਤਿਆ ਕਰ ਲਈ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਦਾਜ ਦੇ ਲੋਭੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਧੀਆਂ ਦੇ ਮਾਂ-ਪਿਉ ਨੂੰ ਵੀ ਮੇਰੀ ਬੇਨਤੀ ਹੈ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੁੜੀ ਦੀ ਰਾਇ ਲੈਣੀ ਚਾਹੀਦੀ ਹੈ ਕਿਉਂਕਿ ਸਾਰੀ ਜ਼ਿੰਦਗੀ ਉਸ ਮੁੰਡੇ ਨਾਲ ਕੁੜੀ ਨੇ ਹੀ ਬਿਤਾਉਣੀ ਹੁੰਦੀ ਹੈ। ਜੇ ਕੋਈ ਦਾਜ ਦੀ ਮੰਗ ਕਰੇ ਤਾਂ ਉਥੇ ਰਿਸ਼ਤਾ ਨਾ ਕਰੋ।

ਮਨਦੀਪ
ਆਸਟ੍ਰੇਲੀਆ
Email : mandeep.aulakh@defence.gov.au

ਆਸਟਰੇਲੀਆ ਦਾ ਤਜਰਬਾ

ਮੈਂ ਆਸਟਰੇਲੀਆ ਵਿਚ ਬਹੁਤ ਖੁਸ਼ ਹਾਂ। ਮੈਂ ਸਟੂਡੈਂਟ ਵੀਜ਼ੇ 'ਤੇ ਇਥੇ ਆਇਆ ਸੀ। ਸ਼ੁਰੂ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਮੈਨੂੰ ਚੰਗੀ ਨੌਕਰੀ ਮਿਲ ਗਈ ਹੈ। ਮੇਰਾ ਚੰਗਾ ਜੀਵਨ ਪੱਧਰ ਹੈ। ਜੇ ਤੁਸੀਂ ਚੰਗੀ ਅੰਗਰੇਜ਼ੀ ਬੋਲ ਸਕਦੇ ਹੋ ਤਾਂ ਤੁਹਾਡਾ ਭਵਿੱਖ ਹੋਰ ਸੰਵਰ ਸਕਦਾ ਹੈ। ਧੰਨਵਾਦ।

ਇੰਦਰਮਨੀਤ
ਫਰੈਂਕਸਟਨ, ਆਸਟਰੇਲੀਆ
Email : indermaneet_ind@yahoo.co.in

ਯੂਰਪ ਦੀ ਗੱਲ

ਸਭ ਤੋਂ ਪਹਿਲਾਂ 'ਅਜੀਤ' ਅਖਬਾਰ ਦਾ ਧੰਨਵਾਦੀ ਹਾਂ ਜੋ ਸਾਨੂੰ ਸਾਡੇ ਦੇਸ਼ ਨਾਲ ਜੋੜੀ ਰੱਖਦਾ ਹੈ। ਮੇਰੇ ਵੀਰੋ, ਯੂਰਪ ਚੰਗੀ ਜਗ੍ਹਾ ਹੈ ਪਰ ਇਥੇ ਕੰਮ ਵੀ ਬਹੁਤ ਔਖਾ ਹੈ। ਸਖਤ ਮਿਹਨਤ ਕਰਨੀ ਪੈਂਦੀ ਹੈ। ਹਾਲੈਂਡ ਬਹੁਤ ਸੋਹਣਾ ਦੇਸ਼ ਹੈ। ਰੱਬ ਦੀ ਮਿਹਰ ਨਾਲ ਕੌਮੀਅਤ ਮਿਲ ਗਈ ਹੈ। ਪਰ ਕਦੀ-ਕਦੀ ਪੰਜਾਬ ਬਹੁਤ ਯਾਦ ਆਉਂਦਾ ਹੈ। ਅਖੀਰ ਵਿਚ ਮੈਂ ਸਾਰੇ ਪੰਜਾਬੀ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ 'ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ'। ਆਪਣੇ ਮਾਂ-ਬਾਪ ਨੂੰ ਸਦਾ ਯਾਦ ਰੱਖੋ।

-ਸੁਖਦੇਵ ਸਿੰਘ ਮੋਮੀ
ਰੋਟਰਡਮ, ਹਾਲੈਂਡ (ਨੀਦਰਲੈਂਡਜ਼)
Email : sukhdev.singh@live.nl

ਮਨੀਲਾ ਨਾ ਆਓ

ਦੋਸਤੋ ਮੇਰੀ ਗੁਜਾਰਿਸ਼ ਹੈ ਕਿ ਮਨੀਲਾ ਨਾ ਆਓ। ਇਥੇ ਕੰਮ ਨਹੀਂ ਹੈ। ਆਪਣੇ ਮਾਤਾ-ਪਿਤਾ ਦਾ ਪੈਸਾ ਖਰਾਬ ਨਾ ਕਰੋ। ਜਿੰਨੇ ਪੈਸੇ ਲਾ ਕੇ ਮਨੀਲਾ ਆਉਂਦੇ ਹੋ ਓਨੇ ਨਾਲ ਇੰਡੀਆ 'ਚ ਕੰਮ ਚਲ ਜਾਂਦਾ ਹੈ।

-ਜਿੰਦਰ ਸਿੰਘ ਮਨੀਲਾ
2521 ਪਾਸੇ, ਮਨੀਲਾ
Email : punjabiguys82@yahoo.com.ph

ਕਿਸੇ ਨੂੰ ਪੈਸੇ ਨਾ ਦਿਓ

ਮੇਰੀ ਨਿਊਜ਼ੀਲੈਂਡ 'ਚ ਵਸਦੇ ਵਿਦਿਆਰਥੀ ਵੀਰਾਂ ਨੂੰ ਬੇਨਤੀ ਹੈ ਕਿ ਉਹ ਸੋਚ-ਸਮਝ ਕੇ ਕਿਸੇ ਵੀ ਅਜਿਹੇ ਏਜੰਟ ਜਾਂ ਬੰਦੇ ਨੂੰ ਪੈਸੇ ਦੇਣ ਜੋ 'ਜਾਬ ਆਫਰ' (ਨੌਕਰੀ ਦੀ ਪੇਸ਼ਕਸ਼) ਲੈ ਕੇ ਦੇ ਰਿਹਾ ਹੋਵੇ। ਖਾਸ ਕਰਕੇ ਪੰਜਾਬੀ ਲੋਕਾਂ ਨੇ ਤਾਂ ਆਪਣਾ ਇਹੋ ਧੰਦਾ ਬਣਾ ਲਿਆ ਹੈ। ਸੋ ਮੇਰੀ ਬੇਨਤੀ ਹੈ ਕਿ ਆਪਣੀ ਮਿਹਨਤ ਦੀ ਕਮਾਈ ਸੋਚ-ਸਮਝ ਕੇ ਹੀ ਕਿਸੇ ਨੂੰ ਦੇਣ ਤੇ ਉਸ ਬਾਰੇ ਪਤਾ ਕਰ ਲੈਣ ਕਿ ਉਸ ਦਾ ਪੁਰਾਣਾ ਰਿਕਾਰਡ ਕੀ ਹੈ। ਸਭ ਤੋਂ ਜ਼ਰੂਰੀ ਪੈਸੇ ਦਿੰਦੇ ਸਮੇਂ ਉਸ ਦਾ ਕੋਈ ਸਬੂਤ ਜ਼ਰੂਰ ਆਪਣੇ ਕੋਲ ਰੱਖੋ ਤਾਂ ਕਿ ਬਾਅਦ ਵਿਚ ਕਿਸੇ ਮੁਸੀਬਤ ਪਈ 'ਤੇ ਤੁਹਾਡੇ ਆਪਣੇ ਪੱਖ ਵਿਚ ਰੱਖਣ ਲਈ ਕੁਝ ਹੋਵੇ। ਕਿਸੇ 'ਤੇ ਛੇਤੀ ਕੀਤਿਆਂ ਯਕੀਨ ਨਾ ਕਰੋ, ਵੀਰੋ ਕੋਈ ਤੁਹਾਡਾ ਗਲਤ ਫਾਇਦਾ ਨਾ ਚੁੱਕ ਜਾਵੇ।

-ਜਸਬੀਰ ਸਿੰਘ
ਆਕਲੈਂਡ, ਨਿਊਜ਼ੀਲੈਂਡ
Email : bobby.orgy@gmail.com

ਸ਼ਹੀਦੀ ਯਾਦਗਾਰ ਦੀ ਉਸਾਰੀ ਸ਼ਲਾਘਾਯੋਗ

ਅਸੀਂ ਉਨ੍ਹਾਂ ਦੀ ਨਿੰਦਾ ਕਰਦੇ ਹਾਂ ਜੋ ਸਾਕਾ ਨੀਲਾ ਤਾਰਾ ਦੀ ਦਰਬਾਰ ਸਾਹਿਬ ਸਮੂਹ ਵਿਚ ਯਾਦਗਾਰ ਬਣਾਏ ਜਾਣ ਦੀ ਵਿਰੋਧਤਾ ਕਰਦੇ ਹਨ। ਖੁਸ਼ਵੰਤ ਸਿੰਘ ਨੇ 12 ਜੁਲਾਈ 1984 ਨੂੰ ਰਾਜ ਸਭਾ ਵਿਚ ਕਿਹਾ ਸੀ ਕਿ ਸਾਕਾ ਨੀਲਾ ਤਾਰਾ ਜਲ੍ਹਿਆਂਵਾਲਾ ਬਾਗ ਹੈ ਅਤੇ ਜਨਰਲ ਬਰਾੜ ਜਨਰਲ ਡਾਇਰ ਹੈ। ਸੋ, ਸ਼੍ਰੋਮਣੀ ਕਮੇਟੀ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਯਾਦਗਾਰ ਉਸਾਰ ਕੇ ਆਪਣਾ ਫਰਜ਼ ਹੀ ਨਿਭਾਅ ਰਹੀ ਹੈ।

-ਅਮਰਜੀਤ ਸਿੰਘ ਗੋਰਾਇਆ
ਗ੍ਰਿਫਿਥ, ਆਸਟਰੇਲੀਆ
Email : amarjitsingh41@yahoo.com.au

ਆਸਟ੍ਰੇਲੀਆ ਜ਼ਰੂਰ ਆਓ

ਆਸਟ੍ਰੇਲੀਆ ਇਕ ਬਹੁਤ ਵਧੀਆ ਮੁਲਕ ਹੈ। ਇਥੇ ਜ਼ਰੂਰ ਆਓ ਪਰ ਜੇਕਰ ਹੋ ਸਕੇ ਤਾਂ ਸਟੂਡੈਂਟ ਵੀਜ਼ੇ 'ਤੇ ਨਾ ਆਓ। ਸਿੱਧੀ ਪੀ. ਆਰ. ਜਾਂ ਟੀ. ਆਰ. ਲੈ ਕੇ ਆਓ।

-ਜਗਸੀਰ ਸਿੰਘ ਗਰੇਵਾਲ
ਨੌਰਥਯੋਨ, ਆਸਟ੍ਰੇਲੀਆ
Email : jagsir_grewal2006@yahoo.co.in

ਆਸਟਰੇਲੀਆ ਵਧੀਆ ਦੇਸ਼

ਮੈਂ ਸਾਰੇ ਵੀਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਆਸਟ੍ਰੇਲੀਆ ਇਕ ਬਹੁਤ ਵਧੀਆ ਦੇਸ਼ ਹੈ। ਜੇ ਤੁਸੀਂ ਇਥੇ ਆਉਣਾ ਹੈ ਤਾਂ ਕਿਸੇ ਚੰਗੇ 'ਟਰੇਡ' ਵਿਚ ਆਉ। ਜਿਸ ਵਿਚ ਚੰਗਾ ਕੰਮ ਤੇ ਚੰਗੀ ਤਨਖਾਹ ਮਿਲੇ। ਜੇ ਸਟੂਡੈਂਟ ਵੀਜ਼ੇ 'ਤੇ ਆਉਣਾ ਹੈ ਤਾਂ ਚੰਗੇ ਕੋਰਸ ਅਤੇ ਚੰਗੀ ਯੂਨੀਵਰਸਿਟੀ ਵਿਚ ਆਓ। ਮਨ ਲਾ ਕੇ ਪੜ੍ਹਾਈ ਕਰੋ ਤਾਂ ਜੋ ਪੜ੍ਹਾਈ ਤੋਂ ਬਾਅਦ ਚੰਗੀ ਨੌਕਰੀ ਮਿਲ ਸਕੇ। ਮੈਂ ਇਥੇ 6 ਸਾਲ ਤੋਂ ਹਾਂ ਅਤੇ ਫੌਜ ਵਿਚ ਰਾਈਫਲਮੈਨ ਹਾਂ। ਇਹ ਬਹੁਤ ਵਧੀਆ ਦੇਸ਼ ਹੈ।

ਮਨਦੀਪ ਸਿੰਘ
ਆਸਟਰੇਲੀਆ
Email: mandeep.aulakh@defence.gov.au

ਪੰਜਾਬ ਦੇ ਅੰਮ੍ਰਿਤ (ਸਾਫ-ਸ਼ੁੱਧ ਪਾਣੀ) ਨੂੰ ਲੱਭਣ ਦੀ ਲੋੜ

ਹੋਰ ਅਨੇਕਾਂ ਹੱਕਾਂ ਵਾਂਗ ਪੰਜਾਬ ਦੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਪੀਣ ਦਾ ਵੀ ਹੱਕ ਹੈ। ਪਤਾ ਨਹੀਂ ਲੋਕ ਕਿਉਂ ਚੁੱਪ ਹਨ ਜਦੋਂ ਕਿ ਸਰਕਾਰ ਚੋਣਾਂ ਮੌਕੇ ਕੀਤੇ ਵਾਅਦੇ ਭੁੱਲ ਚੁੱਕੀ। ਹੁਣ ਮੈਂ ਸੋਚਦਾ ਹਾਂ ਕਿ 'ਗੂੰਗੇ ਅਤੇ ਬੋਲੇ' ਲੋਕ ਇਸ ਸਭ ਕੁਝ ਦੇ ਹੀ ਹੱਕਦਾਰ ਹਨ। ਉਹ ਉੱਠ ਕੇ ਖੜ੍ਹੇ ਹੋਣ ਅਤੇ ਸਰਕਾਰ ਦੀਆਂ ਅੱਖਾਂ ਅਤੇ ਕੰਨ ਖੋਲ੍ਹਣ ਦੀ ਥਾਂ ਜ਼ਹਿਰੀਲੇ ਪਾਣੀ ਨਾਲ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। 'ਅਜੀਤ' ਦਾ ਧੰਨਵਾਦ ਜਿਸ ਨੇ 'ਹਰਿਆਵਲ ਲਹਿਰ' ਰਾਹੀਂ ਪੰਜਾਬ ਵਿਚ ਹਰਿਆਵਲ ਦੀ ਕਰਾਂਤੀ ਲਿਆਂਦੀ। ਉਹ ਪਾਣੀ ਦੇ ਮੁੱਦੇ 'ਤੇ ਵੀ ਕੁਝ ਕਰਨ ਅਤੇ ਪੰਜਾਬ ਦੇ ਅੰਮ੍ਰਿਤ ਨੂੰ ਵਾਪਸ ਲਿਆਉਣ। ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਬਚਾਅ ਲਉ ਪਾਣੀ ਦੀ ਥਾਂ ਜੋ 'ਜ਼ਹਿਰ' ਪੀ ਰਹੇ ਹਨ। ਬੱਚਿਆਂ ਦਾ ਵੀ ਸਿਹਤਮੰਦ ਵਿਕਾਸ ਹੋਣ ਦਿਉ।

ਸਰਬਜੀਤ ਸਿੰਘ
ਲਿੰਜ, ਆਸਟਰੇਲੀਆ
Email: singhsarabjit21@yahoo.com

ਸਪੇਨ 'ਚ ਪੇਪਰ ਨਹੀਂ ਮਿਲਦੇ

ਸਤਿ ਸ੍ਰੀ ਅਕਾਲ ਜੀ,

ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿ ਤੁਸੀਂ ਸਪੇਨ ਆਓ, ਕਿਉਂਕਿ ਇਥੇ 3 ਸਾਲ ਬਾਅਦ ਪੇਪਰ ਮਿਲ ਜਾਂਦੇ ਹਨ। ਇਹ ਸਭ ਝੂਠ ਹੈ। ਪਤਾ ਨਹੀਂ ਕਿਸ ਪਾਗਲ ਨੇ ਇਹ ਇਹ ਗੱਲ ਲਿਖ ਦਿੱਤੀ ਕਿ 3 ਸਾਲ ਬਾਅਦ ਪੇਪਰ ਮਿਲ ਜਾਂਦੇ ਹਨ।

ਗੁਰਦੇਵ ਸਿੰਘ
ਪਲਮਾ ਸਪੇਨ।
Email: kamboj_kamboj@hotmail.com

ਭਾਸ਼ਾ ਸਿੱਖਣੀ ਜ਼ਰੂਰੀ

ਸਤਿ ਸ੍ਰੀ ਅਕਾਲ ਜੀ,

'ਅਜੀਤ' ਦਾ ਧੰਨਵਾਦ ਜੋ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦਾ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਯੂ. ਕੇ. ਬਹੁਤ ਚੰਗਾ ਦੇਸ਼ ਹੈ, ਜੇ ਇਥੇ ਤਰੀਕੇ ਨਾਲ ਰਹੋ। ਕੰਮ ਵੀ ਪੈਸਾ ਵੀ। ਕਸੂਰ ਦੇਸ਼ ਦਾ ਨਹੀਂ ਭਾਸ਼ਾ ਦਾ ਹੈ। ਮਤਬਲ ਜੇ ਤੁਹਾਨੂੰ ਇਥੋਂ ਦੀ ਭਾਸ਼ਾ ਨਹੀਂ ਆਉਂਦੀ ਤਾਂ ਕੰਮ ਕਿੱਦਾਂ ਕਰੋਗੇ? ਪੜ੍ਹ-ਲਿਖ ਕੇ ਆਓ, ਇਸ ਤਰ੍ਹਾਂ ਆ ਕੇ ਕੰਮ ਨਹੀਂ ਮਿਲੇਗਾ।

ਰਾਜ
ਲੰਡਨ
Email : sam.0183@yahoo.com

ਅਰਜਨਟੀਨਾ 'ਚ ਗਰੀਬੀ

ਮੈਂ ਅਰਜਨਟੀਨਾ ਵਿਚ 2 ਸਾਲ ਤੋਂ ਰਹਿ ਰਿਹਾ ਹਾਂ। ਇਥੇ ਬਹੁਤ ਗਰੀਬੀ ਹੈ। ਜ਼ਿੰਦਗੀ ਬਿਲਕੁਲ ਸੁਰੱਖਿਅਤ ਨਹੀਂ। ਕ੍ਰਿਪਾ ਕਰਕੇ ਇਥੇ ਨਾ ਆਵੋ। ਏਜੰਟ ਬਹੁਤ ਕੁਝ ਕਹਿੰਦੇ ਨੇ। ਉਨ੍ਹਾਂ ਦੀਆਂ ਗੱਲਾਂ ਵਿਚ ਨਾ ਆਓ।

ਦਲਬੀਰ ਸਿੰਘ
ਅਰਜਨਟੀਨਾ
Email : dalbir7788@yahoo.com

ਗ਼ਲਤ ਕਾਰਵਾਈ

ਅਤੀਤ ਵਿਚ ਹਿੰਸਕ ਕਾਰਵਾਈਆਂ ਵਿਚ ਸ਼ਾਮਿਲ ਰਹੇ ਲੋਕਾਂ ਨੂੰ ਸਨਮਾਨਿਤ ਕਰਕੇ ਸ਼੍ਰੋਮਣੀ ਕਮੇਟੀ ਨੇ ਠੀਕ ਨਹੀਂ ਕੀਤਾ। ਇਕ ਧਾਰਮਿਕ ਸੰਸਥਾ ਹੋਣ ਦੇ ਨਾਤੇ ਉਸ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਕਿਸੇ ਵੀ ਧਾਰਮਿਕ ਸੰਸਥਾ ਨੂੰ ਨੌਜਵਾਨਾਂ ਨੂੰ ਜੁਰਮ ਦੇ ਰਾਹ 'ਤੇ ਚੱਲਣ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਇਹ ਇਕ ਗਲਤ ਵਰਤਾਰਾ ਹੈ।

ਬਲਜੀਤ ਸਿੰਘ
ਅਫ਼ਗਾਨਿਸਤਾਨ
Email: singhbaljit87@yahoo.com

ਮਿਹਨਤ ਤੇ ਤਜਰਬਾ ਜ਼ਰੂਰੀ

ਮੈਂ ਅਮਿਤ ਕੁਮਾਰ ਨਿਊਜ਼ੀਲੈਂਡ ਵਿਚ ਸਟੱਡੀ ਵੀਜ਼ੇ 'ਤੇ ਆਇਆ ਹਾਂ। ਮੈਨੂੰ ਇਥੇ 2 ਮਹੀਨੇ 15 ਦਿਨ ਹੋ ਗਏ ਹਨ। ਮੇਰਾ ਹੁਣ ਤੱਕ ਦਾ ਤਜਰਬਾ ਹੈ ਕਿ ਬਾਹਰ ਜਿਹੜਾ ਵੀ ਆਵੇ, ਸੋਚ-ਸਮਝ ਕੇ ਆਵੇ। ਇਥੇ ਮਿਹਨਤ ਬਹੁਤ ਕਰਨੀ ਪੈਂਦੀ ਹੈ। ਬਾਹਰ ਆਉਣ ਤੋਂ ਪਹਿਲਾਂ ਤੁਹਾਨੂੰ ਕੰਮ ਦਾ ਥੋੜ੍ਹਾ ਤਜਰਬਾ ਹੋਣਾ ਜ਼ਰੂਰੀ ਹੈ ਤੇ ਬਾਹਰ ਆਉਣ ਤੋਂ ਪਹਿਲਾਂ ਆਪਣਾ ਦਿਲ ਭਾਰਤ ਦੇ ਹਵਾਈ ਅੱਡੇ 'ਤੇ ਛੱਡ ਕੇ ਆਵੇ।

ਅਮਿਤ ਕੁਮਾਰ
ਆਕਲੈਂਡ, ਨਿਊਜ਼ੀਲੈਂਡ
Email: amitkumar78620@yahoo.com

ਨਿਊਜ਼ੀਲੈਂਡ ਦੀ ਸੁੰਦਰਤਾ

ਮੈਂ ਪਿਛਲੇ 10 ਸਾਲ ਤੋਂ ਨਿਊਜ਼ੀਲੈਂਡ ਰਹਿ ਰਿਹਾ ਹਾਂ ਮੈਨੂੰ ਅਕਸਰ ਵਪਾਰ ਦੇ ਸਿਲਸਿਲੇ ਵਿਚ ਵੱਖ-ਵੱਖ ੇਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ ਪਰ ਮੇਰਾ ਮੰਨਣਾ ਹੈ ਕਿ ਨਿਊਜ਼ੀਲੈਂਡ ਅਮਨ, ਹਰਿਆਲੀ, ਨਸਲੀ ਵਿਤਕਰੇ ਤੋਂ ਮੁਕਤ ਆਦਿ ਗੱਲਾਂ ਕਰਕੇ ਦੁਨੀਆ ਦੇ ਬਾਕੀ ਸਾਰੇ ਦੇਸ਼ਾਂ ਤੋਂ ਸੁੰਦਰ ਹੈ।

ਨੂਰ
ਨਿਊਜ਼ੀਲੈਂਡ
Email: yjawanda@gmail.com

ਕੁਵੈਤ ਆਉ

ਕੁਵੈਤ ਚੰਗਾ ਮੁਲਕ ਹੈ। ਇਥੇ ਕੋਈ ਮੁਸ਼ਕਿਲ ਨਹੀਂ ਹੈ ਪਰ ਕਿਸੇ ਚੰਗੀ ਕੰਪਨੀ ਵਿਚ ਹੀ ਆਉ ਅਤੇ ਇਹ ਵੀ ਵੇਖ ਲਵੋ ਕਿ ਤਨਖਾਹ ਕਿੰਨੀ ਹੈ। ਤੁਹਾਨੂੰ ਕੁਵੈਤ ਵਿਚ ਡਰਾਈਵਰ ਜਾਂ ਹੋਰ ਕੋਈ ਵੀ ਕੰਮ ਮਿਲ ਸਕਦਾ ਹੈ।

ਸਤਪਾਲ ਕੰਗ
ਕੁਵੈਤ
Email: skkangkwt@yahoo.com

ਅਫ਼ਗਾਨਿਸਤਾਨ ਬਾਰੇ ਸਲਾਹ

ਮੈਂ ਸਾਰੇ ਪੰਜਾਬੀਆਂ ਨੂੰ ਸਲਾਹ ਦੇਣਾ ਚਾਹੁੰਦਾ ਹਾਂ ਕਿ ਅਫ਼ਗਾਨਿਸਤਾਨ ਵਿਚ ਇਕ ਕੰਪਨੀ ਕੰਟਰੈਕਟ ਟੁੱਟ ਚੁੱਕਾ ਹੈ। ਕੰਪਨੀ ਸਾਰੇ ਵਰਕਰ ਵਾਪਸ ਭੇਜ ਰਹੀ ਹੈ ਇਸ ਲਈ ਕੋਈ ਵੀ ਇਸ ਕੰਪਨੀ ਵਿਚ ਨਾ ਆਵੇ। ਕਿਰਪਾ ਕਰਕੇ ਏਜੰਟਾਂ ਦੇ ਧੋਖੇ ਵਿਚ ਨਾ ਆਓ। ਸਤਿ ਸ੍ਰੀ ਅਕਾਲ।

ਹਰਦੀਪ ਦਿਉਲ
ਜਲੰਧਰ
Email: singhhardeep857@gmail.com

ਸਪੇਨ ਆਓ

ਸਪੇਨ ਚੰਗਾ ਮੁਲਕ ਹੈ। ਇਥੇ ਕਾਗਜ਼ ਵੀ 3 ਸਾਲ ਬਾਅਦ ਮਿਲ ਜਾਂਦੇ ਹਨ। ਯੂਰਪ ਵਿਚ ਕਿਸੇ ਨੂੰ ਪੇਪਰ ਨਹੀਂ ਮਿਲਦੇ। ਸਪੇਨ 'ਚ ਆਓ।

ਸੁਰਿੰਦਰ ਸਿੰਘ
ਬਾਰਸੀਲੋਨਾ, ਸਪੇਨ
Email: varindersaab@live.om

ਪੰਜਾਬ 'ਚ ਸੁਰੱਖਿਆ

ਮੈਂ 'ਅਜੀਤ' ਅਖ਼ਬਾਰ ਰੋਜ਼ਾਨਾ ਪੜ੍ਹਦਾ ਹਾਂ। ਪੰਜਾਬ 'ਚ ਚੋਰੀਆਂ, ਕਤਲ, ਬਲਾਤਕਾਰ ਵਰਗੀਆਂ ਘਟਨਾਵਾਂ ਹੋਣ ਦੀਆਂ ਬੜੀਆਂ ਖਬਰਾਂ ਆਉਂਦੀਆਂ ਹਨ। ਪੁਲਿਸ ਨੂੰ ਸੁਰੱਖਿਆ ਕਦਮ ਚੁੱਕਣੇ ਚਾਹੀਦੇ ਹਨ। ਵਿਦੇਸ਼ਾਂ ਵਿਚ ਪੁਲਿਸ ਲੋਕਾਂ ਦੀ ਬਹੁਤ ਮਦਦ ਕਰਦੀ ਹੈ। ਪੰਜਾਬ ਪੁਲਿਸ ਨੂੰ ਵੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ।

ਦਰਸ਼ਨ ਸਿੰਘ ਗਿੱਲ
ਆਬੂ ਧਾਬੀ
Email: darshangill33@yahoo.com

ਸਿੰਗਾਪੁਰ 'ਚ ਕੰਮ

ਦੋਸਤੋ, ਕਿਰਪਾ ਕਰਕੇ ਸਟੂਡੈਂਟ ਪਾਸ 'ਤੇ ਸਿੰਗਾਪੁਰ ਨਾ ਆਓ। ਇਥੇ ਰਹਿਣਾ ਬਹੁਤ ਮਹਿੰਗਾ ਹੈ। ਵਿਦਿਆਰਥੀਆਂ ਲਈ ਕੋਈ ਕੰਮ ਨਹੀਂ। ਕੁੜੀਆਂ ਦਾ ਇਥੇ ਬੁਰਾ ਹਾਲ ਹੈ।

ਪਰਮਜੀਤ ਸਿੰਘ
ਸਿੰਗਾਪੁਰ
Email: way2parm@gmail.com

ਪੰਜਾਬੀਆਂ ਨੂੰ ਸੰਦੇਸ਼

ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਉਨ੍ਹਾਂ ਪੰਜਾਬੀ ਭਰਾਵਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ, ਜਿਹੜੇ ਇਥੇ ਆ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਮਿੱਟੀ 'ਚ ਮਿਲਾਉਂਦੇ ਹਨ। ਇਸ ਬਾਰੇ ਮੈਂ ਪਹਿਲਾਂ ਵੀ ਦੱਸਿਆ ਸੀ। ਪਰ ਹੁਣ ਕੁਝ ਦਿਨ ਪਹਿਲਾਂ ਇਕ ਪੰਜਾਬੀ ਨੌਜਵਾਨ ਨੇ ਇਥੇ ਬਹੁਤ ਗਿਰੀ ਹੋਈ ਹਰਕਤ ਕੀਤੀ ਹੈ, ਉਸ ਨੂੰ ਇਸ ਦੇਸ਼ 'ਚੋਂ ਕੱਢ ਦਿੱਤਾ ਗਿਆ ਹੈ। ਪਰ ਉਸ ਦੀ ਗਲਤੀ ਦਾ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ ਹੈ। ਮੇਰਾ ਕਹਿਣਾ ਹੈ ਕਿ ਜੇ ਇਹੋ ਜਿਹਾ ਕੰਮ ਕਰਨਾ ਹੈ ਤਾਂ ਕ੍ਰਿਪਾ ਕਰਕੇ ਬਾਹਰ ਆਵੋ ਹੀ ਨਾ। ਧੰਨਵਾਦ।

ਸੁਖਵਿੰਦਰ ਸਿੰਘ ਜੰਡੂਸਿੰਘਾ
ਸ਼ਰਨਾ, ਅਫਗਾਨਿਸਤਾਨ
Email: sukh_singh115@yahoo.com

ਅਸਟਰੀਆ ਵਧੀਆ ਮੁਲਕ

ਅਸਟਰੀਆ ਬਹੁਤ ਵਧੀਆ ਦੇਸ਼ ਹੈ। ਜੋ ਵੀ ਇਥੇ ਆਉਣਾ ਚਾਹੁੰਦਾ ਹੈ ਉਹ ਭਾਰਤ ਤੋਂ ਕੋਈ ਕੰਮ ਜ਼ਰੂਰ ਸਿੱਖ ਕੇ ਆਵੇ। ਬਹੁਤ ਮਿਹਰਬਾਨੀ।

ਗੁਰਜੀਤ ਸਿੰਘ
ਵਿਆਨਾ
ਅਸਟਰੀਆ
Email: gurjeet@yahoo.at

ਰੂਸ ਬਾਰੇ ਸਲਾਹ

ਮੈਂ ਰੂਸ ਵਿਚ ਰਹਿੰਦਾ ਹਾਂ। ਇਹ ਇਕ ਚੰਗਾ ਦੇਸ਼ ਹੈ ਪਰ ਜੇ ਤੁਹਾਡੇ ਕੋਲ ਵਰਕ ਪਰਮਿਟ ਹੈ। ਸਟੂਡੈਂਟ ਵੀਜ਼ੇ 'ਤੇ ਬਿਲਕੁਲ ਕੰਮ ਨਹੀਂ ਮਿਲਦਾ।

ਮੋਨੂ
ਰੂਸ
Email: monushabir@yahoo.com

ਸਿੱਖ ਮੇਅਰ ਹੋਵੇ

ਅੰਮ੍ਰਿਤਸਰ ਗੁਰੂ ਕੀ ਨਗਰੀ ਹੈ। ਇਥੇ ਸਿੱਖ ਮੇਅਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਿੱਖਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ।

ਜਗਜੀਤ ਸਿੰਘ
ਅੰਮ੍ਰਿਤਸਰ, ਇੰਡੀਆ
Email: jagjit.singh32@yahoo.com

ਕਤਰ ਆਓ

ਕਤਰ ਕੰਮ-ਕਾਰ ਲਈ ਬਹੁਤ ਚੰਗਾ ਦੇਸ਼ ਹੈ। ਜੇ ਕਿਸੇ ਨੂੰ ਕਤਰ ਆਉਣ ਦੀ ਪੇਸ਼ਕਸ਼ ਹੁੰਦੀ ਹੈ ਤਾਂ ਮੰਨ ਲਉ।

ਨਵੀਨ ਰਤਨ
ਕਤਰ
Email: naveenrattan@yahoo.com

ਸਲਾਹ

ਸਤਿ ਸ੍ਰੀ ਅਕਾਲ

ਮੇਰੀ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਦੁਬਈ ਆਉਣਾ ਹੈ ਡਰਾਈਵਿੰਗ ਵੀਜ਼ੇ 'ਤੇ ਆਓ। ਲੇਬਰ 'ਚ ਨਾ ਆਓ। ਬਹੁਤ ਮਾੜਾ ਹਾਲ ਹੈ। ਭਾਰਤ ਵਿਚਲੇ ਭਈਏ ਵੀ ਚੰਗੇ ਲੇਬਰ ਨਾਲੋਂ।

ਗੁਰਵਿੰਦਰ ਸਿੰਘ
ਸ਼ਾਰਜਾਹ ਯੂ. ਏ. ਈ.
Email : sandhug9@gmail.com

ਬਾਹਰ ਦੀ ਅਸਲੀਅਤ

ਬਸ ਭਰਾਵੋ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਬੰਦਿਆਂ ਦਾ ਬਾਹਰ ਸੂਤ ਆਇਆ ਹੋਇਆ ਹੈ, ਉਹ ਸਾਰੇ ਖੁਸ਼ ਹਨ ਤੇ ਜਿਨ੍ਹਾਂ ਦਾ ਕੁਝ ਵੀ ਨਹੀਂ ਬਣਦਾ ਉਹ 'ਕੁਮੈਂਟ' ਹਨ ਵੇਖ ਲਵੋ ਜਿਹੜੇ ਦੁਖੀ ਹਨ ਉਹ ਸਾਰੇ 'ਕੁਮੈਂਟ' ਲਿਖੀ ਜਾਂਦੇ ਹਨ। ਜਦੋਂ ਪਹਿਲਾਂ ਖੁਸ਼ ਸਨ ਉਦੋਂ ਸਾਰੇ ਕੁਝ ਨਹੀਂ ਸੀ ਲਿਖਦੇ। ਚਲੋ ਛਡੋ ਸਾਰੀਆਂ ਗੱਲਾਂਬਾਤਾਂ ਬਾਹਰ ਜੋ ਵੀ ਹੈ ਹਰ ਕੋਈ ਮਿਹਨਤ ਕਰਦਾ ਹੈ ਜਿੱਦਾਂ ਕਿ ਭਾਰਤ ਵਿਚ ਕਰਦੇ ਹਨ ਉਥੇ 1 ਕਿੱਲਾ ਜਾਂ 2 ਕਿੱਲੇ ਜ਼ਮੀਨ ਹੋਵੇ ਮੁੰਡੇ ਜ਼ਮੀਨ 'ਚ ਵੜਦੇ ਨਹੀਂ ਇਥੇ ਬਾਹਰ ਆ ਕੇ ਗੋਰਿਆਂ ਦੇ ਤਬੇਲਿਆਂ ਵਿਚ ਕੰਮ ਕਰਦੇ ਹਨ। ਅਸਲ ਵਿਚ ਕਸੂਰ ਡਰੱਗਜ਼ ਦਾ ਹੈ। ਭਾਰਤ ਵਿਚ ਮੁੰਡੇ ਡਰੱਗਜ਼ ਕਰਦੇ ਹਨ। ਮੈਂ ਵੀ ਕਰਦਾ ਸੀ ਪਰ ਬਾਹਰ ਆ ਕੇ ਅਕਲ ਆ ਗਈ ਕਿ ਕਿੱਦਾਂ ਕੰਮ ਕਰਨਾ ਹੈ। ਇਥੇ ਆਪ ਕੰਮ ਕਰੋਗੇ ਤਾਂ ਰੋਟੀ ਖਾਓਗੇ, ਨਹੀਂ ਤਾਂ ਕੋਈ ਕਿਸੇ ਦਾ ਨਹੀਂ। ਮਿਹਨਤ ਕਰੋ ਭਾਵੇਂ ਭਾਰਤ 'ਚ ਕਰੋ ਤੇ ਭਾਵੇਂ ਬਾਹਰਲੇ ਦੇਸ਼ ਵਿਚ। ਮੈਂ ਕੁਝ ਗਲਤ ਲਿਖਿਆ ਹੋਵੇ ਤਾਂ ਮਾਫ਼ ਕਰਿਉ। ਮੈਂ ਤੁਹਾਨੂੰ ਸਭ ਨੂੰ ਪਿਆਰ ਕਰਦਾ ਹਾਂ ਅਤੇ 'ਅਜੀਤ' ਅਖਬਾਰ ਨੂੰ ਵੀ।

ਮਨਬੀਰ ਸਿੰਘ ਸੱਗੂ
ਇਟਲੀ
Email : nika.italy@yahoo.it

ਬਰਤਾਨੀਆ ਵਿਚ ਵਿਦਿਆਰਥੀ

ਮੈਂ 3 ਸਾਲ ਤੋਂ ਯੂ. ਕੇ. ਵਿਚ ਹਾਂ। ਇਥੇ ਵਿਦਿਆਰਥੀਆਂ ਦਾ ਬਹੁਤ ਬੁਰਾ ਹਾਲ ਹੈ। ਇਥੇ ਟਾਈਮ ਤੇ ਪੈਸਾ ਖਰਾਬ ਨਾ ਕਰੋ। ਅੱਗੇ ਤੁਹਾਡੀ ਮਰਜ਼ੀ ਹੈ।

ਜਗਸੀਰ ਸਿੰਘ
ਸਾਊਥਾਲ, ਬਰਤਾਨੀਆ
Email: jagsirmalhi@ymail.com

ਮਨੀਲਾ ਦੇ ਹਾਲਾਤ

ਮਨੀਲਾ ਇਕ ਬਹੁਤ ਗੰਦਾ ਮੁਲਕ ਹੈ। ਤੁਸੀਂ ਏਜੰਟਾਂ ਤੋਂ ਬਚੋ ਅਤੇ ਇਥੇ ਨਾ ਆਵੋ। ਇਥੇ ਸਿਰਫ ਗਰੀਬੀ ਹੈ। ਅਸੀਂ 5 ਸਾਲ ਤੋਂ ਇਥੇ ਹਾਂ। ਖਰਚਾ ਵੱਧ ਹੈ, ਕਮਾਈ ਘੱਟ। ਆਪਣੇ ਪੈਸੇ ਖਰਾਬ ਨਾ ਕਰੋ। ਬਚੋ ਬਈ ਬਚੋ।

ਹਰਜਿੰਦਰ ਜੱਟ
ਮਨੀਲਾ
Email: harjinderjatt@yahoo.com

ਨਿਊਜ਼ੀਲੈਂਡ ਦੀ ਸੁੰਦਰਤਾ

ਨਿਊਜ਼ੀਲੈਂਡ ਇਕ ਚੰਗਾ ਮੁਲਕ ਹੈ। ਚੰਗੇਰੇ ਦ੍ਰਿਸ਼, ਬਹੁਤ ਸਾਰੀ ਹਰਿਆਵਲ, ਹਰ ਕੋਈ ਇਕ ਵਾਰ ਇਸ ਦੇਸ਼ ਵਿਚ ਆਉਣਾ ਚਾਹੁੰਦਾ ਹੈ। ਪੈਸਾ ਵੀ ਚੰਗਾ ਹੈ। ਹੋਰ ਮੁਲਕਾਂ ਤੋਂ ਬਿਹਤਰ ਹੈ।

ਪੁਸ਼ਪਿੰਦਰ ਸਿੰਘ
ਨਿਊਜ਼ੀਲੈਂਡ
Email:amanpush786@gmail.com

ਸਿੰਗਾਪੁਰ ਦੀ ਹਾਲਤ

ਸਿੰਗਾਪੁਰ ਨਾ ਆਉ। ਇਥੇ ਬਹੁਤ ਬੁਰਾ ਹਾਲ ਹੈ। ਤਨਖਾਹ ਬਹੁਤ ਘੱਟ ਹੈ। ਕਿਰਪਾ ਕਰਕੇ ਪੜ੍ਹ ਲਿਖ ਕੇ ਕੰਮ ਸਿੱਖ ਕੇ ਫਿਰ ਆਓ। ਕੁੜੀਆਂ ਨੂੰ ਇਥੇ ਬਿਲਕੁਲ ਨਾ ਭੇਜੋ। ਬਈ ਪੰਜਾਬ ਵਰਗੀ ਸਰਦਾਰੀ ਨਹੀਂ।

ਸੁਖਮੰਦਰ ਸਿੰਘ
ਵੁਡਲੈਂਡਸ, ਸਿੰਗਾਪੁਰ
Email: babbu43@gmail.com

ਗੱਲ ਯਾਦਗਾਰ ਦੀ

ਜੋ ਪੈਸਾ 1984 ਦੇ ਸ਼ਹੀਦਾਂ ਦੀ ਯਾਦਗਾਰ ਲਈ ਖਰਚ ਹੋਣਾ ਹੈ ਕੀ ਉਸ ਨਾਲ ਸਿੱਖ ਇਤਿਹਾਸ ਨੂੰ ਅੰਗਰੇਜ਼ੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਕੇ ਮੁਫ਼ਤ ਵੰਡਣ ਲਈ ਖਰਚ ਨਹੀਂ ਕੀਤਾ ਜਾ ਸਕਦ। ਸਰਬੱਤ ਦਾ ਭਲਾ। ਧੰਨਵਾਦ।

ਆਤਮਾ ਸਿੰਘ ਬਰਾੜ
12 ਵੈਲੈਂਡ ਕਲੋਜ਼ਰ ਲੈਂਗਲੇ , ਬਰਕਸ ਐਸ. ਐਲ.3
ਬਰਤਾਨੀਆ।
Email: atmabrar@yahoo.com

ਸਪੇਨ ਬਨਾਮ ਪਰਿਵਾਰ

ਮੈਂ ਪਿਛਲੇ 4 ਸਾਲਾਂ ਤੋਂ ਸਪੇਨ ਰਹਿ ਰਹੀ ਹਾਂ। ਇਹ ਦੇਸ਼ ਪਰਿਵਾਰ ਵਾਸਤੇ ਬਿਲਕੁਲ ਸਹੀ ਨਹੀਂ ਹੈ ਜਾਂ 2 ਪਰਿਵਾਰ ਜਾਂ ਮੁੰਡਿਆਂ ਨੂੰ ਕਿਰਾਏਦਾਰ ਰੱਖ ਕੇ ਘਰਾਂ ਦਾ ਗੁਜ਼ਾਰਾ ਕਰ ਰਹੇ ਹਨ। ਬੱਚਿਆਂ ਦਾ ਭਵਿੱਖ ਵੀ ਸਹੀ ਨਹੀਂ ਹੈ। 'ਫੈਮਿਲੀ ਬੇਸ' 'ਤੇ ਸਪੇਨ ਬਿਲਕੁਲ ਨਾ ਆਓ।

ਸਨਦੀਪ ਕੌਰ
ਬਾਰਸੀਲੋਨਾ, ਸਪੇਨ
Email: jaggi_z@yahoo.com

ਧਰਨੇ ਕਿਉਂ?

ਰੋਜ਼ ਹੀ 'ਅਜੀਤ' ਵਿਚ ਪੜ੍ਹਨ ਨੂੰ ਮਿਲਦਾ ਹੈ ਕਿ ਪੰਜਾਬ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਵਿਚ ਧਰਨੇ, ਮੁਜ਼ਾਹਰੇ ਹੋ ਰਹੇ ਹਨ, ਮੰਗ-ਪੱਤਰ ਦਿੱਤੇ ਜਾ ਰਹੇ ਹਨ। ਉਹ ਵੀ ਉਨ੍ਹਾਂ ਬੁਨਿਆਦੀ ਜ਼ਰੂਰਤਾਂ ਵਾਸਤੇ ਜੋ ਹਰ ਇਨਸਾਨ ਦੀ ਮੁੱਢਲੀ ਲੋੜ ਹਨ। ਪਾਣੀ, ਬਿਜਲੀ, ਸਿੱਖਿਆ ਅਤੇ ਹੋਰ ਵੀ ਕਈ ਹਨ। ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਲੋਕਾਂ ਵੱਲੋਂ ਖੁਦ ਚੁਣੀ ਆਪਣੀ ਸਰਕਾਰ ਕੋਲੋਂ। ਜਨਤਾ ਜਿਸ ਨੂੰ ਆਪਣੀ ਵੋਟ ਦੇ ਕੇ ਸਰਕਾਰ ਚੁਣਦੀ ਹੈ ਫਿਰ ਹੱਕ ਲੈਣ ਲਈ ਉਨ੍ਹਾਂ ਖਿਲਾਫ਼ ਹੀ ਧਰਨੇ ਲਾਉਣੇ ਪੈਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਰਾਜ ਨਹੀਂ ਸੇਵਾ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਵੇ। ਪੰਜਾਬ ਨੂੰ ਜੇ ਕੈਲੀਫੋਰਨੀਆ ਬਣਾਉਣਾ ਹੈ ਤਾਂ ਬਿਜਲੀ, ਪਾਣੀ ਦੀ ਸਮੱਸਿਆ ਪਹਿਲਾਂ ਜ਼ਰੂਰੀ ਤੌਰ 'ਤੇ ਸੁਲਝਾਉਣੀ ਪਵੇਗੀ ਨਹੀਂ ਤਾਂ ਕੋਈ ਨਿਵੇਸ਼ਕ ਇਥੇ ਨਿਵੇਸ਼ ਨਹੀਂ ਕਰੇਗਾ ਅਤੇ ਫੈਕਟਰੀ ਨਹੀਂ ਲਾਵੇਗਾ। ਬਾਹਰਲੇ ਦੇਸ਼ ਆ ਕੇ ਆਪਸੀ ਫਰਕ ਦਾ ਪਤਾ ਲਗਦਾ ਹੈ। ਮੈਨੂੰ ਬਾਹਰ ਆਏ ਨੂੰ ਕਾਫੀ ਦੇਰ ਹੋ ਗਈ ਹੈ। ਮੇਰੀ ਯਾਦ ਵਿਚ ਇਥੇ ਕਦੇ ਬਿਜਲੀ, ਪਾਣੀ ਦੀ ਕੋਈ ਸਮੱਸਿਆ ਨਹੀਂ ਆਈ। ਭਾਰਤ ਵਿਚ ਵੀ ਸਰਕਾਰ ਚਾਹੇ ਤਾਂ ਸਭ ਕੁਝ ਹੋ ਸਕਦਾ ਹੈ। ਫਿਰ ਕਿਸੇ ਬੇਰੁਜ਼ਗਾਰ ਨੂੰ ਬਾਹਰਲੇ ਮੁਲਕ ਨਹੀਂ ਰੁਲਣਾ ਪਵੇਗਾ। ਪਰ ਭਾਰਤ ਵਿਚ ਅਜਿਹਾ ਭ੍ਰਿਸ਼ਟਾਚਾਰ ਖਤਮ ਹੋਵੇ ਤਾਂ ਹੀ ਹੋਵੇਗਾ।

ਪਰਮਪਾਲ ਸਿੰਘ
ਬਰਤਾਨੀਆ
Email: paligandhi@gmail.com

ਲਿਬਨਾਨ ਵਿਚ ਕੰਮ

ਲਿਬਨਾਨ ਨਾ ਆਵੋ। ਇਥੇ ਕੰਮ ਬਹੁਤ ਭਾਰਾ ਹੈ। ਏਨਾ ਭਾਰਾ ਕਿ ਤੁਸੀਂ ਮੰਨ ਹੀ ਨਹੀਂ ਸਕਦੇ ਕਿ ਕੰਮ ਏਨਾ ਭਾਰਾ ਹੋ ਸਕਦਾ ਹੈ ਤੇ ਡਾਲਰ ਥੋੜ੍ਹੇ ਜਿਹੇ। 12 ਵਜੇ ਤੜਕੇ ਉੱਠ ਕੇ ਰਾਤ ਨੂੰ ਅੱਠ ਵਜੇ ਸੌਣਾ ਪੈਂਦਾ ਹੈ।

ਰਾਣਾ
ਸੈਦਾ, ਲਿਬਨਾਨ
Email: saini.monu90@yahoo.com

ਨਿਊਜ਼ੀਲੈਂਡ

ਨਿਊਜ਼ੀਲੈਂਡ ਇਕ ਬਿਹਤਰ ਮੁਲਕ ਹੈ ਪਰ ਨੌਕਰੀਆਂ ਦੇ ਮਾਮਲੇ ਵਿਚ ਇਹ ਚੰਗਾ ਨਹੀਂ ਹੈ।

ਸਨੀ
ਆਕਲੈਂਡ, ਨਿਊਜ਼ੀਲੈਂਡ
Email: sharanjit.singh88@gmail.com

ਸਪੇਨ 'ਚ ਮਦਦ ਨਹੀਂ

ਮੈਂ ਸਪੇਨ 'ਚ ਰਹਿੰਦੀ ਹਾਂ। ਇਸ ਦੇਸ਼ 'ਚ ਪਰਿਵਾਰਾਂ ਨੂੰ ਕੋਈ ਸਹੂਲਤ ਜਾਂ ਬੱਚਿਆਂ ਨੂੰ ਕੋਈ ਮਦਦ ਨਹੀਂ ਮਿਲਦੀ। ਇਥੇ ਆਉਣ ਤੋਂ ਪਹਿਲਾਂ ਜ਼ਰੂਰ ਸੋਚ ਲੈਣਾ।

ਮਨਦੀਪ ਕੌਰ
ਸਪੇਨ
Email: mandeepk1712@hotmail.com

ਪੰਜਾਬ ਨਾ ਭੁੱਲਿਓ

ਵਿਚ ਪ੍ਰਦੇਸ਼ਾਂ ਦੇ ਮੌਜਾਂ ਮਾਣੋ ਪਰ ਕਿਤੇ ਪੰਜਾਬ ਨੂੰ, ਇਥੋਂ ਦੇ ਅਮਰ ਸ਼ਹੀਦਾਂ ਨੂੰ, ਸ਼ੇਰੇ-ਪੰਜਾਬ ਨੂੰ ਭੁੱਲ ਨਾ ਜਾਇਓ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।

ਗੁਰਪ੍ਰੀਤ ਸਿੰਘ ਚਾਹਲ
ਐਬਟਸਫੋਰਡ, ਕੈਨੇਡਾ।
Email: grchahal@ymail.com

ਦੋਹਾ-ਕਤਰ

ਦੋਹਾ-ਕਤਰ ਸਾਰੇ ਇੰਜੀਨੀਅਰਾਂ ਅਤੇ ਡਰਾਈਵਰਾਂ ਲਈ ਚੰਗਾ ਦੇਸ਼ ਹੈ। ਜੇ ਤੁਸੀਂ ਡਿਗਰੀ ਵਾਲੇ ਹੋ ਤਾਂ ਆਸਾਨੀ ਨਾਲ ਪੈਸੇ ਕਮਾ ਸਕਦੇ ਹੋ।

ਅਮਨਦੀਪ ਸਿੰਘ
ਦੋਹਾ-ਕਤਰ
Email: colourfull_1983@yahoo.com

ਏਜੰਟਾਂ ਤੋਂ ਬਚਕੇ

ਨਮਸਤੇ ਵੀਰ ਜੀ, ਇਟਲੀ ਦੇ ਸੁਪਨੇ ਨਾ ਵੇਖੋ ਬਹੁਤ ਬੁਰਾ ਹਾਲ ਹੈ। ਏਜੰਟਾਂ ਤੋਂ ਬਚਕੇ।

ਹਰਿੰਦਰ ਪਾਲ ਸਿੰਘ
ਮਨਤੋਵਾ ਇਟਲੀ
Email: sabibhullar1981@yahoo.com

ਸਪੇਨ 'ਚ ਕੰਮ ਦੀ ਘਾਟ

ਇਥੇ ਕੰਮ ਦੀ ਬੜੀ ਸਮੱਸਿਆ ਹੈ। ਖਾਸ ਕਰਕੇ ਬਿਨਾਂ ਪੇਪਰਾਂ ਤੋਂ ਕੋਈ ਸਪੇਨ ਨਾ ਆਓ। ਪੇਪਰਾਂ ਵਾਲੇ ਵੀ ਵਿਹਲੇ ਬੈਠੇ ਹਨ।

ਗਿੱਲ
ਸਪੇਨ
Email: davindermultani@gmail.com

ਪ੍ਰਮਾਤਮਾ ਦਾ ਨਾਮ ਲਵੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥

ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੰਮ ਕਰਨ ਦੇ ਨਾਲ ਪਾਠ ਵੀ ਜ਼ਰੂਰ ਕਰੋ। ਜੇਕਰ ਤੁਸੀਂ ਵਧੀਆ ਜ਼ਿੰਦਗੀ ਚਾਹੁੰਦੇ ਹੋ ਤਾਂ ਦਿਨ ਵਿਚ ਇਕ ਵਾਰ ਗੁਰੂ ਦਾ ਨਾਂਅ ਜ਼ਰੂਰ ਲਵੋ। ਮਨ ਨੂੰ ਸ਼ਾਂਤ ਰੱਖਣ ਲਈ ਪਾਠ ਦੀ ਬਹੁਤ ਜ਼ਰੂਰਤ ਹੈ। ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਵੀਰੋ ਕੰਮ 'ਤੇ ਜਾਣ ਤੋਂ ਪਹਿਲਾਂ ਗੁਰੂ ਅੱਗੇ ਮੱਥਾ ਜ਼ਰੂਰ ਟੇਕ ਕੇ ਜਾਓ।

ਭੁਪਿੰਦਰ ਸਿੰਘ ਧਨੋਆ
ਦੁਬਈ
Email: pinders123@gmail.com

ਗੱਲ ਲਾਲ ਬੱਤੀ ਦੀ...

ਸੰਪਾਦਕ ਸਾਹਿਬ,

ਸਤਿ ਸ੍ਰੀ ਅਕਾਲ

ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਬਾਹਰ ਬੈਠਿਆਂ ਨੂੰ 'ਅਜੀਤ' ਪੜ੍ਹਨ ਨੂੰ ਮਿਲ ਰਹੀ ਹੈ। ਪਿੱਛੇ ਜਿਹੇ ਇਕ ਖ਼ਬਰ ਸੀ ਕਿ ਲਾਲ ਬੱਤੀ ਦੀ ਵਰਤੋਂ ਕਰਨ ਵਾਲਿਆਂ 'ਤੇ ਕੇਂਦਰ ਵੱਲੋਂ ਰੋਕ ਲਾਉਣ ਲਈ ਮੁਹਿੰਮ ਚਲਾਈ ਗਈ ਹੈ। ਚਲੋ ਦੇਰ ਨਾਲ ਹੀ ਸਹੀ, ਦਰੁਸਤ ਤਾਂ ਆਇਆ। ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਸੰਸਦ ਮੈਂਬਰ ਇਸ ਦੇ ਖਿਲਾਫ਼ ਹਨ। ਮੇਰੀ ਵੀ ਸੋਚ ਹੈ ਕਿ ਲਾਲ ਬੱਤੀ ਦੀ ਵਰਤੋਂ ਸਿਰਫ਼ ਐਂਬੂਲੈਂਸ, ਪੁਲਿਸ ਤੇ ਫਾਇਰ ਬ੍ਰਿਗੇਡ ਵਾਲੇ ਹੀ ਕਰਨ। ਪਰ ਵੇਖਣ ਵਿਚ ਆਉਂਦਾ ਹੈ ਕਿ ਸਿਰਫ ਦਿਖਾਵੇ ਲਈ ਮਾੜੇ-ਮੋਟੇ ਨੇਤਾ ਵੀ ਲਾਲ ਬੱਤੀਆਂ ਲਾਈ ਫਿਰਦੇ ਹਨ। ਇਹ ਸਭ ਬੰਦ ਹੋਣਾ ਚਾਹੀਦਾ ਹੈ। ਮੌਜੂਦਾ ਪੰਜਾਬ ਸਰਕਾਰ ਨੂੰ ਵੀ ਇਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਬਾਹਰਲੇ ਦੇਸ਼ਾਂ ਵਿਚ ਐਮ. ਪੀ., ਐਮ. ਐਲ.ਏ. ਆਦਿ ਆਮ ਲੋਕਾਂ ਵਾਂਗ ਹੀ ਵਿਚਰਦੇ ਹਨ। ਲਾਲ ਬੱਤੀ ਦਾ ਰਿਵਾਜ ਹੀ ਨਹੀਂ। ਇਕ ਗੱਲ ਹੋਰ ਏਜੰਟ ਠੱਗੀਆਂ ਮਾਰ ਕੇ ਭੋਲੇ-ਭਾਲੇ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਬਾਹਰ ਭੇਜਦੇ ਹਨ ਤੇ ਬਾਹਰ ਆ ਕੇ ਉਹ ਵਿਚਾਰੇ ਰੁਲਦੇ ਹਨ। ਯੂਰਪ ਦੇ ਹਾਲਾਤ ਬੜੇ ਖਰਾਬ ਹੋ ਰਹੇ ਹਨ, ਖਾਸ ਕਰ ਇੰਗਲੈਂਡ 'ਚ ਕੰਮ ਦੇ ਹਾਲਾਤ ਬਹੁਤ ਹੀ ਖਰਾਬ ਹਨ। ਜੇ ਕਿਸੇ ਨੇ ਫਿਰ ਵੀ ਆਉਣਾ ਹੀ ਹੈ ਤਾਂ ਚੰਗੀ ਡਿਗਰੀ ਜਾਂ ਕੋਰਸ ਕਰਕੇ ਆਓ। ਉਹ ਵੀ ਕਾਨੂੰਨੀ ਤਰੀਕੇ ਨਾਲ ਆਓ। ਪਰ ਜਿਸ ਮੁਲਕ ਜਾਣਾ ਹੈ ਉਥੋਂ ਦੀ ਭਾਸ਼ਾ ਜ਼ਰੂਰ ਸਿੱਖ ਦੇ ਜਾਓ।

ਪੀ. ਪੀ. ਸਿੰਘ
ਬਰਤਾਨੀਆ
Email: paligandhi@gmail.com

ਪੁਲਿਸ ਤਸ਼ੱਦਦ ਸ਼ਰਮਨਾਕ

ਮੈਂ ਪੁਰਤਗਾਲ 'ਚੋਂ ਇਹ ਸੰਦੇਸ਼ ਦੇ ਰਿਹਾ ਹਾਂ। ਕੱਲ੍ਹ ਮੈਂ ਟੀ. ਵੀ. ਵਿਚ ਇਕ ਖਬਰ ਦੇਖੀ, ਜਿਸ ਵਿਚ ਦੇਖਿਆ ਕਿ ਅੰਮ੍ਰਿਤਸਰ ਦੇ ਇਸਲਾਮਾਬਾਦ ਵਿਚ ਪੰਜਾਬ ਪੁਲਿਸ ਨੇ ਇਕ ਸਰਦਾਰ ਦੀ ਬਹੁਤ ਮਾੜੀ ਹਾਲਤ ਕੀਤੀ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ। ਪੁਲਿਸ ਦੀ ਇਹ ਕਾਰਵਾਈ ਪੁਲਿਸ ਤੇ ਸਰਕਾਰ ਦੋਵਾਂ ਲਈ ਸ਼ਰਮਨਾਕ ਹੈ। ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਪੰਜਾਬ ਦੇ ਹਾਲਾਤ ਮੁੜ ਵਿਗੜ ਸਕਦੇ ਹਨ। ਸਰਕਾਰ ਨੂੰ ਇਨ੍ਹਾਂ ਪੁਲਿਸ ਵਾਲਿਆਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਬਾਕੀ ਸਾਰੇ ਲੋਕਾਂ ਨੂੰ ਵੀ ਕਿਸੇ ਵੀ ਜ਼ਿਆਦਤੀ ਵਿਰੁੱਧ ਇਕੱਠੇ ਹੋ ਕੇ ਰੋਹ ਪ੍ਰਗਟਾਉਣਾ ਚਾਹੀਦਾ ਹੈ।

ਜੰਗਸ਼ੇਰ ਸਿੰਘ
ਪੁਰਤਗਾਲ
Email: lubaynadamundajaggi@yahoo.com

ਚੰਗਾ ਕੰਮ

ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਹਾਂ ਕਿ ਤੁਸੀਂ ਗੁਰਦੁਆਰਾ ਸਾਹਿਬ ਬਾਰੇ ਖਬਰ ਛਾਪੀ। ਸਾਡੇ ਗੁਰਦੁਆਰਾ ਸਾਹਿਬਾਨ ਦੀ ਬੇਅਦਬੀ ਨਾ ਹੋਵੇ, ਇਸ ਲਈ ਅਜਿਹੀਆਂ ਖ਼ਬਰਾਂ ਜ਼ਰੂਰੀ ਹਨ। ਕਿਰਪਾ ਕਰਕੇ ਅਜਿਹਾ ਚੰਗਾ ਕੰਮ ਜਾਰੀ ਰੱਖੋ।

ਹਰਭਜਨ ਸਿੰਘ
ਕੈਨੇਡਾ
Email: skkahlon1@gmail.com

ਧੰਨਵਾਦ

ਸ: ਬਰਜਿੰਦਰ ਸਿੰਘ ਜੀ ਇਕ ਫਿਕਰਮੰਦ ਸਿੱਖ ਹੋਣ ਦੇ ਨਾਤੇ ਤੁਸੀਂ ਜੋ ਇਹ ਉਦਾਸੀ ਭਰੀ ਖ਼ਬਰ ਛਾਪੀ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਗਿੱਧੇ-ਭੰਗੜੇ ਦੀ ਇਜਾਜ਼ਤ ਦਿੱਤੀ ਗਈ ਉਸ ਲਈ ਤੁਹਾਡਾ ਬਹੁਤ ਧੰਨਵਾਦ। ਇਸ ਚੰਗੇ ਕੰਮ ਲਈ ਤੁਹਾਡਾ ਮੁੜ ਤੋਂ ਧੰਨਵਾਦ।

ਮੇਜਰ ਸਿੰਘ
ਓਟਾਵਾ, ਕੈਨੇਡਾ
Email: major.dhatt@gmail.com

ਸ਼ਲਾਘਾਯੋਗ ਖ਼ਬਰ

ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗਿੱਧੇ-ਭੰਗੜੇ ਦੀ ਇਜਾਜ਼ਤ ਦੇਣ ਵਿਰੁੱਧ ਤੁਹਾਡੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਲਈ ਧੰਨਵਾਦ। ਤੁਹਾਡੀ ਅਖ਼ਬਾਰ ਵਰਗੀਆਂ ਬਹੁਗਿਣਤੀ ਪਾਠਕਾਂ ਵਾਲੀਆਂ ਅਖ਼ਬਾਰਾਂ ਰਾਹੀਂ ਹੀ ਅਜਿਹੇ ਲੋਕਾਂ ਦਾ ਅਸਲ ਕਿਰਦਾਰ ਲੋਕਾਂ ਸਾਹਮਣੇ ਆਉਂਦਾ ਹੈ ਜੋ ਧਾਰਮਿਕ ਫੰਡਾਂ ਨੂੰ ਨਿੱਜੀ ਹਿੱਤਾਂ ਲਈ ਵਰਤਦੇ ਹਨ। ਸਿੱਖਾਂ ਦੀਆਂ ਇੱਛਾਵਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ। ਹੁਕਮਨਾਮਿਆਂ ਅਤੇ ਗੁਰੂ ਦੀਆਂ ਸਿੱਖਿਆਵਾਂ ਦੇ ਖਿਲਾਫ਼ ਜਾਂਦੇ ਹਨ।

ਚਮਕੌਰ ਸਿੰਘ
ਬਰੈਪਟਨ ਕੈਨੇਡਾ
Email: chamkaurs@yahoo.ca

ਪੈਟਰੋਲ ਦਾ ਭਾਅ

ਖ਼ਬਰ ਪੜ੍ਹੀ ਕਿ ਭਾਰਤ ਵਿਚ ਪੈਟਰੋਲ ਦਾ ਭਾਅ 80 ਰੁਪਏ/ਲੀਟਰ ਹੋ ਗਿਆ ਹੈ, ਜਦੋਂ ਭਾਰਤ ਵਿਚ ਘੱਟੋ-ਘੱਟ ਦਿਹਾੜੀ 115 ਰੁਪਏ ਹੈ। ਜਿਸ ਦਾ ਭਾਵ ਹੈ 14.38 ਪ੍ਰਤੀ ਘੰਟਾ। ਇਸ ਦੇ ਉਲਟ ਕੈਨੇਡਾ ਵਿਚ ਘੱਟੋ-ਘੱਟ ਮਜ਼ਦੂਰੀ 558 ਰੁਪਏ ਪ੍ਰਤੀ ਘੰਟਾ ਹੈ, ਪੈਟਰੋਲ 69.13 ਪ੍ਰਤੀ ਲੀਟਰ ਹੈ। ਜਿਸ ਦਾ ਭਾਵ ਹੈ ਕਿ ਕੈਨੇਡਾ ਵਿਚ ਪੈਟਰੋਲ ਦੀ ਕੀਮਤ ਇਕ ਘੰਟੇ ਦੀ ਘੱਟੋ-ਘੱਟ ਮਜ਼ਦੂਰੀ ਦਾ 12.39 ਫੀਸਦੀ ਹੈ। ਹੁਣ ਜੇ ਅਸੀਂ ਭਾਰਤ ਦੇ ਹਿਸਾਬ ਨਾਲ ਮਜ਼ਦੂਰੀ ਦਾ 12.39 ਫੀਸਦੀ ਵੇਖੀਏ ਤਾਂ ਸਿਰਫ 1.78 ਰੁਪਏ ਪ੍ਰਤੀ ਲੀਟਰ ਬਣਦਾ ਹੈ। ਸੋ, ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਘੱਟੋ-ਘੱਟ ਜੀਵਨ ਪੱਧਰ ਮੁਤਾਬਿਕ ਪੈਟਰੋਲ ਦੀ ਕੀਮਤ 1.78 ਰੁਪਏ ਪ੍ਰਤੀ ਲਿਟਰ ਹੋਣੀ ਚਾਹੀਦੀ ਹੈ, ਅਜਿਹਾ ਹੋਣਾ ਜਾਂ ਤਾਂ ਇਕ ਚੁਟਕਲੇ ਜਾਂ ਸੁਪਨੇ ਵਰਗੀ ਗੱਲ ਜਾਪਦੀ ਹੈ। ਪਰ ਉਪਰੋਕਤ ਅੰਕੜਿਆਂ ਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਭਾਰਤ ਦੇ ਗਰੀਬ ਲੋਕ ਕੈਨੇਡਾ ਦੇ ਗਰੀਬ ਲੋਕਾਂ ਤੋਂ ਘੱਟੋ-ਘੱਟ 40 ਫੀਸਦੀ ਪਛੜੇ ਹੋਏ ਹਨ। ਇਹ ਜੀਵਨ ਦੇ ਪੱਧਰ ਵਿਚ ਇਕ ਵੱਡਾ ਅੰਤਰ ਹੈ। ਏਨਾ ਹੀ ਨਹੀਂ ਮਾੜੀ ਖ਼ਬਰ ਇਹ ਵੀ ਹੈ ਕਿ ਭਾਰਤੀ ਰੁਪਏ ਵਿਚ ਗਿਰਾਵਟ ਆਉਣ ਨਾਲ ਭਾਰਤ ਦੇ ਲੋਕ ਹੋਰ ਥੱਲੇ ਜਾਣਗੇ। ਮੈਂ ਸਮਝਦਾ ਹਾਂ ਕਿ ਇਹ ਭਾਰਤ ਸਰਕਾਰ ਲਈ ਮਨੁੱਖਤਾ ਵਿਰੋਧੀ ਅਪਰਾਧ ਵਾਂਗ ਹੈ ਅਤੇ ਇਹ ਮਾਮਲਾ ਸੰਯੁਕਤ ਰਾਸ਼ਟਰ ਸੰਘ ਕੋਲ ਉਠਾਉਣਾ ਬਣਦਾ ਹੈ ਕਿਉਂਕਿ ਮਨੁੱਖੀ ਹੱਕਾਂ ਦਾ ਮਾਮਲਾ ਹੈ।

ਇੰਜੀ: ਏ. ਐਸ. ਕੰਗ
ਕੈਨੇਡਾ
Email: A.S. Kang [mailto:a.s.kang@live.com]

ਸਾਈਪ੍ਰਸ ਨਾ ਆਓ

ਜੇ ਕਿਸੇ ਨੇ ਸਾਈਪ੍ਰਸ ਆਉਣਾ ਹੈ ਤਾਂ ਸੋ ਵਾਰ ਸੋਚੋ ਕਿਉਂਕਿ ਇਥੇ ਕੋਈ ਕਾਨੂੰਨ ਨਹੀਂ। ਇਮੀਗ੍ਰੇਸ਼ਨ ਵਾਲੀ ਤੇ ਹੋਰ ਸਭ ਆਪਣੀ ਮਰਜ਼ੀ ਕਰਦੇ ਹਨ। ਇਸ ਲਈ ਕਿਸੇ ਹੋਰ ਮੁਲਕ ਲਈ ਕੋਸ਼ਿਸ਼ ਕਰੋ। ਇਹ ਸਿਰਫ਼ ਨਾਂਅ ਦਾ ਹੀ ਯੂਰਪ ਹੈ। ਮੈਨੂੰ ਇਥੇ ਰਹਿੰਦੇ 8 ਸਾਲ ਹੋ ਗਏ ਹਨ। ਪਰ ਕੋਈ ਸੁਣਵਾਈ ਨਹੀਂ। ਚੰਗਾ, ਮੇਰੇ ਵੀਰੋ ਧਿਆਨ ਨਾਲ ਕਦਮ ਪੁੱਟੋ।

-ਜਗਮੋਹਨ ਸਿੰਘ
ਲਾਰਨਕਾ, ਸਾਈਪ੍ਰਸ
Iambroslambi 37@ yahoo.com

 
 

ਤੁਹਾਡਾ ਨਾਂਅ

ਪਤਾ

ਦੇਸ਼

ਈਮੇਲ

ਤੁਹਾਡੀ ਸਮੱਸਿਆ

 

ਸਾਡਾ ਪਤਾ :

ਨਹਿਰੂ ਗਾਰਡਨ ਰੋਡ, ਜਲੰਧਰ
ਫੋਨ ਨੰਬਰ : +91-181-2455961, 2455962, 2455963
ਫੈਕਸ ਨੰਬਰ : +91-181-2455960, 2220593, 2222688, 2242048
ਈਮੇਲ :
: ajit@ajitjalandhar.com


 
 

Copyright Sadhu Singh Hamdard Trust, 2013 All Rights Reserved.
© 2012-13 Ajit, Nehru Garden Road, Jalandhar (Pb.)  INDIA