[{"fn_id":"5085284","publish_dt":"2025-12-15","cat_id":"51","lastupdate":"2025-12-14 11:17:00","title":"ਜਲੰਧਰ- ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 7.1 ਪ੍ਰਤੀਸ਼ਤ ਵੋਟਿੰਗ","fullnews":"

 ਜਲੰਧਰ - ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 7.1 ਪ੍ਰਤੀਸ਼ਤ ਵੋਟਿੰਗ<\/p>","video":"","cloud_video":"","youtube_video":"","youtube_key":"0"},{"fn_id":"5085486","publish_dt":"2025-12-14","cat_id":"51","lastupdate":"2025-12-14 22:23:00","title":" ਗੌਰਵ ਗੋਗੋਈ ਨੇ ਨਿਤਿਨ ਨਬੀਨ ਦੀ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੁਖੀ 'ਤੇ ਉਠਾਏ ਸਵਾਲ","fullnews":"

ਨਵੀਂ ਦਿੱਲੀ, 14 ਦਸੰਬਰ (ਏਐਨਆਈ): ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਵਿਚ "ਪ੍ਰਕਿਰਿਆ ਦੀ ਘਾਟ" ਦਾ ਦੋਸ਼ ਲਗਾਇਆ। ਭਾਜਪਾ ਨੇ ਬਿਹਾਰ ਦੇ ਮੰਤਰੀ ਨਿਤਿਨ ਨਬੀਨ ਨੂੰ ਪਾਰਟੀ ਦਾ ਸਭ ਤੋਂ ਘੱਟ ਉਮਰ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।<\/p>\r\n

ਗੋਗੋਈ ਨੇ ਐਕਸ 'ਤੇ ਪੋਸਟ ਵਿਚ ਦੋਸ਼ ਲਗਾਇਆ ਕਿ ਨਬੀਨ ਨੂੰ ਪਾਰਟੀ ਦੇ ਬਹੁਗਿਣਤੀ ਵਰਕਰਾਂ ਨਾਲ ਸਲਾਹ ਕੀਤੇ ਬਿਨਾਂ ਨਿਯੁਕਤ ਕੀਤਾ ਗਿਆ ਸੀ, ਜਿਸ ਨਾਲ ਪਾਰਟੀ ਦੇ ਅੰਦਰ ਬਿਹਾਰ ਦੇ ਮੰਤਰੀ ਲਈ ਸਮਰਥਨ ਦੀ ਘਾਟ ਦਾ ਸੰਕੇਤ ਮਿਲਦਾ ਹੈ। ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਦੀ ਨਾਮਜ਼ਦਗੀ ਪ੍ਰਕਿਰਿਆ ਦੀ ਘਾਟ ਅਤੇ ਪਾਰਟੀ ਦੇ ਬਹੁਗਿਣਤੀ ਵਰਕਰਾਂ ਦੀ ਭਾਵਨਾ ਨਾਲ ਜੁੜਾਅ ਦੀ ਘਾਟ ਦੋਵਾਂ ਨੂੰ ਦਰਸਾਉਂਦੀ ਹੈ ।<\/p>\r\n

ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੌਰਭ ਭਾਰਦਵਾਜ ਨੇ ਵੀ ਨਬੀਨ ਨੂੰ "'ਪਰਚੀ' (ਸਲਿੱਪ) ਰਾਸ਼ਟਰੀ ਪ੍ਰਧਾਨ" ਕਹਿ ਕੇ ਮਜ਼ਾਕ ਉਡਾਇਆ, ਦਾਅਵਾ ਕੀਤਾ ਕਿ ਬਿਹਾਰ ਦੇ ਮੰਤਰੀ ਨੂੰ ਜਮਹੂਰੀ ਅੰਦਰੂਨੀ ਪ੍ਰਕਿਰਿਆ ਦੀ ਬਜਾਏ ਪਾਰਟੀ ਲੀਡਰਸ਼ਿਪ ਦੁਆਰਾ ਇਸ ਅਹੁਦੇ ਲਈ ਚੁਣਿਆ ਗਿਆ ਸੀ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085486__congress.jpg"],"image":["http:\/\/www.ajitjalandhar.com\/beta\/cmsimages\/20251214\/5085486__congress.jpg"]},{"fn_id":"5085467","publish_dt":"2025-12-14","cat_id":"51","lastupdate":"2025-12-14 21:34:00","title":"ਪੋਲਿੰਗ ਸਟਾਫ਼ ਲਈ 15 ਦਸੰਬਰ ਦੀ ਛੁੱਟੀ ਐਲਾਨ","fullnews":"~~~~~~~~~~~~~~~~~~~~","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085467__chhuti.jpeg"],"image":["http:\/\/www.ajitjalandhar.com\/beta\/cmsimages\/20251214\/5085467__chhuti.jpeg"]},{"fn_id":"5085466","publish_dt":"2025-12-14","cat_id":"51","lastupdate":"2025-12-14 21:10:00","title":" ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਜਲੰਧਰ ਵਿਚ 44.6 ਪ੍ਰਤੀਸ਼ਤ ਪੋਲ: ਡੀਸੀ ਡਾ. ਹਿਮਾਂਸ਼ੂ ਅਗਰਵਾਲ","fullnews":"

ਜਲੰਧਰ, 14 ਦਸੰਬਰ- ਚੋਣਾਂ ਦੇ ਸੁਚਾਰੂ, ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਕੀਤੇ ਗਏ ਵਿਸਤ੍ਰਿਤ ਪ੍ਰਬੰਧਾਂ ਵਿਚਕਾਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ 44.6% ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।<\/p>\r\n

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਪੂਰਬੀ ਵਿਚ 43.93%, ਆਦਮਪੁਰ ਵਿਚ 44.04%, ਭੋਗਪੁਰ ਵਿਚ 46.13%, ਜਲੰਧਰ ਪੱਛਮੀ ਵਿਚ 43.57%, ਲੋਹੀਆਂ ਖਾਸ ਵਿਚ 52.69%, ਮੇਹਟਪੁਰ ਵਿਚ 4%, 48% ਵੋਟਾਂ ਪਈਆਂ। ਨੂਰਮਹਿਲ, ਫਿਲੌਰ ਵਿਚ 41.45%, ਸ਼ਾਹਕੋਟ ਵਿਚ 49.06%, ਰੁੜਕਾ ਕਲਾਂ ਵਿਚ 43.76% ਅਤੇ ਨਕੋਦਰ ਵਿਚ 45.86%।<\/p>\r\n

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਵਿਚ ਸਹਿਯੋਗ ਦੇਣ ਲਈ ਵੋਟਰਾਂ, ਪੋਲ ਅਤੇ ਸੁਰੱਖਿਆ ਸਟਾਫ਼, ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦਾ ਧੰਨਵਾਦ ਵੀ ਕੀਤਾ।<\/p>\r\n

ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 17 ਦਸੰਬਰ, 2025 ਨੂੰ ਸਵੇਰੇ 8 ਵਜੇ ਹੋਵੇਗੀ ਅਤੇ ਗਿਣਤੀ ਖ਼ਤਮ ਹੋਣ ਤੋਂ ਬਾਅਦ ਨਤੀਜੇ ਘੋਸ਼ਿਤ ਕੀਤੇ ਜਾਣਗੇ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085466__jal.jpg"],"image":["http:\/\/www.ajitjalandhar.com\/beta\/cmsimages\/20251214\/5085466__jal.jpg"]},{"fn_id":"5085465","publish_dt":"2025-12-14","cat_id":"51","lastupdate":"2025-12-14 20:56:00","title":" ਜੰਡਿਆਲਾ ਗੁਰੂ ਬਲਾਕ ਸੰਮਤੀ ਚੋਣਾਂ ’ਚ ਵੋਟਿੰਗ ਰਹੀ ਫਿਕੀ, ਸਿਰਫ਼ 40-46 ਫ਼ੀਸਦੀ ਮਤਦਾਨ","fullnews":"

ਜੰਡਿਆਲਾ ਗੁਰੂ \/ਟਾਂਗਰਾ, 14 ਦਸੰਬਰ (ਹਰਜਿੰਦਰ ਸਿੰਘ ਕਲੇਰ)- ਬਲਾਕ ਜੰਡਿਆਲਾ ਗੁਰੂ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਹੋਈਆਂ ਚੋਣਾਂ ਦੌਰਾਨ ਵੋਟਰਾਂ ਵਿਚ ਖਾਸ ਉਤਸ਼ਾਹ ਨਹੀਂ ਦੇਖਿਆ ਗਿਆ। ਕਸਬਾ ਟਾਂਗਰਾ-ਜੰਡਿਆਲਾ ਗੁਰੂ ਅਤੇ ਇਸ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿਚ ਸ਼ਾਮ ਤੱਕ ਵੋਟਿੰਗ ਦਾ ਰੁਝਾਨ ਕਾਫ਼ੀ ਘੱਟ ਰਿਹਾ। ਪੋਲਿੰਗ ਬੂਥਾਂ ’ਤੇ ਟਾਂਵੇ-ਟਾਂਵੇ ਹੀ ਵੋਟਰ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰਦੇ ਨਜ਼ਰ ਆਏ, ਜਦਕਿ ਪਹਿਲਾਂ ਵਾਂਗ ਲੰਬੀਆਂ ਕਤਾਰਾਂ ਕਿਤੇ ਵੀ ਨਹੀਂ ਲੱਗੀਆਂ।<\/p>\r\n


\r\nਪ੍ਰਾਪਤ ਜਾਣਕਾਰੀ ਅਨੁਸਾਰ ਪੋਲਿੰਗ ਸਮਾਂ ਸਮਾਪਤ ਹੋਣ ਤੱਕ ਸਿਰਫ਼ 40 ਤੋਂ 46 ਫ਼ੀਸਦੀ ਤੱਕ ਹੀ ਵੋਟਿੰਗ ਹੋ ਸਕੀ। ਕਈ ਪੋਲਿੰਗ ਬੂਥਾਂ ’ਤੇ 32 ਫ਼ੀਸਦੀ ਇਸ ਤੋਂ ਵੀ ਘੱਟ ਵੋਟਾਂ ਪੈਣ ਦੀ ਸੂਚਨਾ ਮਿਲੀ ਹੈ। ਹਾਲਾਂਕਿ, ਇਲਾਕੇ ਵਿਚ ਚੋਣ ਪ੍ਰਕਿਰਿਆ ਧੱਕਾ-ਮੁੱਕੀ ਤੋਂ ਰਹਿਤ ਅਮਨ-ਅਮਾਨ ਨਾਲ ਸੰਪੰਨ ਹੋਈ।<\/p>\r\n

ਬਲਾਕ ਜੰਡਿਆਲਾ ਗੁਰੂ ਦੇ ਵੱਖ-ਵੱਖ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਿੰਗ ਦੇ ਅੰਕੜੇ ਜ਼ੋਨ ਟਾਂਗਰਾ ਅਧੀਨ ਪਿੰਡ ਮਾਲੋਵਾਲ ਵਿੱਚ 823 ਵੋਟਾਂ ਪੈਣ ਨਾਲ ਲਗਭਗ 80 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਇਸੇ ਤਰ੍ਹਾਂ ਪਿੰਡ ਰਾਣਾ ਕਾਲਾ ਵਿਚ 529, ਕੋਟਲਾ ਬਥੁਨਗਰ ਵਿਚ 595, ਤਲਵੰਡੀ ਵਿਚ 248, ਨਰਾਇਣਗੜ੍ਹ ਵਿਚ 347, ਗਦਲੀ ਵਿਚ 600, ਤਾਰਾਗੜ੍ਹ ਵਿਚ 1089, ਬਾਲੀਆ ਵਿਚ 771, ਖੇਲਾ ਵਿਚ 403 ਅਤੇ ਚੌਹਾਨ ਵਿਚ 960 ਵੋਟਰਾਂ ਵਲੋਂ ਵੋਟ ਦਾ ਇਸਤੇਮਾਲ ਕੀਤਾ ਗਿਆ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085465__tangri.jpg"],"image":["http:\/\/www.ajitjalandhar.com\/beta\/cmsimages\/20251214\/5085465__tangri.jpg"]},{"fn_id":"5085460","publish_dt":"2025-12-14","cat_id":"51","lastupdate":"2025-12-14 20:52:00","title":" ਕੂਹਲੀ ਕਲਾਂ ਤੋਂ 'ਆਪ' ਉਮੀਦਵਾਰ ਖ਼ੁਦ ਆਪ ਨੂੰ ਹੀ ਵੋਟ ਨਾ ਪਾ ਸਕਿਆ","fullnews":"

ਮਲੌਦ (ਖੰਨਾ), 14 ਦਸੰਬਰ (ਚਾਪੜਾ\/ਨਿਜ਼ਾਮਪੁਰ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਬਲਾਕ ਸੰਮਤੀ ਮਲੌਦ ਅਧੀਨ ਪੈਂਦੀ ਕੂਹਲੀ ਕਲਾਂ ਜੋਨ ਤੋਂ 'ਆਪ' ਉਮੀਦਵਾਰ ਖ਼ੁਦ ਹੀ ਆਪ ਨੂੰ ਵੋਟ ਨਾ ਪਾ ਸਕਿਆ। ਜ਼ਿਕਰਯੋਗ ਹੈ ਕਿ ਕਈ ਵਾਰ ਵਿਅਕਤੀ ਨਾਲ ਇੰਜ ਵੀ ਹੋ ਜਾਂਦਾ ਜਿਵੇਂ ਉਮੀਦਵਾਰ ਸਿਕੰਦਰ ਸਿੰਘ ਛਿੰਦਾ ਨਾਲ ਹੋਇਆ। ਜਦੋਂ ਆਪਣੀ ਜਿੱਤ ਪ੍ਰਤੀ ਉਮੀਦਵਾਰ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਭੱਜ-ਨੱਠ ਦੇ ਚੱਕਰ ਵਿਚ ਵੋਟਾਂ ਪਾਉਣ ਦੇ ਸਮਾਪਤੀ ਸਮਾਂ 4 ਵਜੇ ਤੱਕ ਪੋਲਿੰਗ ਸਟੇਸ਼ਨ ਦੀ ਚਾਰ ਦੀਵਾਰੀ ਅੰਦਰ ਦਾਖ਼ਲ ਹੋਣ ਤੋਂ ਖੁੰਝ ਗਿਆ। ਪਰ ਜਦੋਂ ਨੂੰ ਉਮੀਦਵਾਰ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹਿਆ ਤਾਂ ਉਸ ਵਕਤ ਤੱਕ ਗੇਟ ਬੰਦ ਹੋ ਚੁੱਕੇ ਸਨ।<\/p>","video":"","cloud_video":"","youtube_video":"","youtube_key":"0"},{"fn_id":"5085459","publish_dt":"2025-12-14","cat_id":"51","lastupdate":"2025-12-14 20:48:00","title":" ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਬੌਂਡੀ ਬੀਚ 'ਤੇ ਹੋਏ \"ਭਿਆਨਕ\" ਅੱਤਵਾਦੀ ਹਮਲੇ ਦੀ ਕੀਤੀ ਨਿੰਦਾ","fullnews":"

ਨਵੀਂ ਦਿੱਲੀ , 14 ਦਸੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਬੌਂਡੀ ਬੀਚ 'ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ, ਜਿਸ ਵਿਚ ਯਹੂਦੀ ਤਿਉਹਾਰ ਹਨੁੱਕਾ ਦੇ ਪਹਿਲੇ ਦਿਨ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਅਤੇ ਆਸਟ੍ਰੇਲੀਆਈ ਲੋਕਾਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ।<\/p>\r\n

ਐਕਸ 'ਤੇ ਇਕ ਪੋਸਟ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਆਸਟ੍ਰੇਲੀਆ ਦੇ ਬੌਂਡੀ ਬੀਚ 'ਤੇ ਅੱਜ ਕੀਤੇ ਗਏ ਭਿਆਨਕ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ ਤੇ ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।<\/p>\r\n

ਆਸਟ੍ਰੇਲੀਆ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਇਸ ਦੁੱਖ ਦੀ ਘੜੀ ਵਿਚ ਆਸਟ੍ਰੇਲੀਆ ਦੇ ਲੋਕਾਂ ਨਾਲ ਖੜ੍ਹੇ ਹਾਂ।<\/p>\r\n

ਉਨ੍ਹਾਂ ਅੱਤਵਾਦ 'ਤੇ ਭਾਰਤ ਦੇ ਰੁਖ਼ ਨੂੰ ਵੀ ਰੇਖਾਂਕਿਤ ਕਰਦੇ ਹੋਏ ਕਿਹਾ, "ਭਾਰਤ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਰੱਖਦਾ ਹੈ ਅਤੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀ ਹਮਲੇ ਦੀ ਨਿੰਦਾ ਕੀਤੀ, ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085459__modi.jpg"],"image":["http:\/\/www.ajitjalandhar.com\/beta\/cmsimages\/20251214\/5085459__modi.jpg"]},{"fn_id":"5085458","publish_dt":"2025-12-14","cat_id":"51","lastupdate":"2025-12-14 20:43:00","title":" ਨਫ਼ਰਤ, ਹਿੰਸਾ ਅਤੇ ਅੱਤਵਾਦ ਲਈ ਕੋਈ ਜਗ੍ਹਾ ਨਹੀਂ- ਬੌਂਡੀ ਬੀਚ ਗੋਲੀਬਾਰੀ ਦੀ ਘਟਨਾ 'ਤੇ ਬੋਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ","fullnews":"

ਕੈਨਬਰਾ [ਆਸਟ੍ਰੇਲੀਆ], 14 ਦਸੰਬਰ (ਏਐਨਆਈ): ਸਿਡਨੀ ਦੇ ਬੌਂਡੀ ਬੀਚ 'ਤੇ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ, ਇਸ ਘਟਨਾ ਨੂੰ "ਵਿਨਾਸ਼ਕਾਰੀ ਅੱਤਵਾਦੀ ਹਮਲਾ" ਦੱਸਿਆ ਅਤੇ ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ।<\/p>\r\n

ਆਪਣੇ ਸੰਬੋਧਨ ਵਿਚ, ਅਲਬਾਨੀਜ਼ ਨੇ ਕਿਹਾ ਕਿ ਇਹ ਘਟਨਾ "ਹਨੂਕਾਹ ਦੇ ਪਹਿਲੇ ਦਿਨ ਯਹੂਦੀ ਆਸਟ੍ਰੇਲੀਆਈਆਂ 'ਤੇ ਨਿਸ਼ਾਨਾ ਬਣਾਇਆ ਗਿਆ ਹਮਲਾ ਸੀ, ਜੋ ਕਿ ਖੁਸ਼ੀ ਦਾ ਦਿਨ, ਵਿਸ਼ਵਾਸ ਦਾ ਜਸ਼ਨ, ਬੁਰਾਈ, ਯਹੂਦੀ ਵਿਰੋਧੀ, ਅੱਤਵਾਦ ਦਾ ਇਕ ਕੰਮ ਹੋਣਾ ਚਾਹੀਦਾ ਹੈ ਜਿਸ ਨੇ ਸਾਡੇ ਦੇਸ਼ ਦੇ ਦਿਲ ਨੂੰ ਠੇਸ ਪਹੁੰਚਾਈ ਹੈ।"<\/p>\r\n

ਉਨ੍ਹਾਂ ਅੱਗੇ ਕਿਹਾ, "ਸਾਡੇ ਦੇਸ਼ ਵਿਚ ਇਸ ਨਫ਼ਰਤ, ਹਿੰਸਾ ਅਤੇ ਅੱਤਵਾਦ ਲਈ ਕੋਈ ਜਗ੍ਹਾ ਨਹੀਂ ਹੈ।"
\r\n
\r\nਉਨ੍ਹਾਂ ਕਿਹਾ ਕਿ ਮੈਨੂੰ ਸਪੱਸ਼ਟ ਕਰਨ ਦਿਓ, ਅਸੀਂ ਹਿੰਸਾ ਅਤੇ ਨਫ਼ਰਤ ਦੇ ਇਸ ਘਿਨਾਉਣੇ ਕੰਮ ਦੇ ਵਿਚਕਾਰ ਇਸ ਨੂੰ ਖ਼ਤਮ ਕਰ ਦੇਵਾਂਗੇ ਅਤੇ ਰਾਸ਼ਟਰੀ ਏਕਤਾ ਦਾ ਇਕ ਪਲ ਉਭਰੇਗਾ ਜਿੱਥੇ ਆਸਟ੍ਰੇਲੀਅਨ ਸਾਰੇ ਬੋਰਡ 'ਤੇ ਆਪਣੇ ਯਹੂਦੀ ਵਿਸ਼ਵਾਸ ਦੇ ਸਾਥੀ ਆਸਟ੍ਰੇਲੀਆਈਆਂ ਨੂੰ ਗਲੇ ਲਗਾਉਣਗੇ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085458__ani55.jpg"],"image":["http:\/\/www.ajitjalandhar.com\/beta\/cmsimages\/20251214\/5085458__ani55.jpg"]},{"fn_id":"5085451","publish_dt":"2025-12-14","cat_id":"51","lastupdate":"2025-12-14 20:14:00","title":" ਰਾਮਪੁਰ ਛੰਨਾ 'ਚ ਪੋਲਿੰਗ ਏਜੰਟਾਂ ਨੂੰ ਬਾਹਰ ਕੱਢਣ 'ਤੇ ਭੜਕੇ ਅਕਾਲੀ ਤੇ ਕਾਂਗਰਸੀ","fullnews":"

ਅਮਰਗੜ੍ਹ,14 ਦਸੰਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)-ਨੇੜਲੇ ਪਿੰਡ ਰਾਮਪੁਰ ਛੰਨਾ ਵਿਖੇ ਚੋਣਾਂ ਦੌਰਾਨ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਬੈਲਟ ਪੇਪਰਾਂ ਦੀਆਂ ਪੇਟੀਆਂ ਨੂੰ ਸੀਲ ਕਰਨ ਤੋਂ ਪਹਿਲਾਂ ਹੀ ਪੋਲਿੰਗ ਏਜੰਟਾਂ ਨੂੰ ਬੂਥ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਮੌਕੇ 'ਤੇ ਜੰਮ ਕੇ ਹੰਗਾਮਾ ਕੀਤਾ।ਪੋਲਿੰਗ ਏਜੰਟਾਂ ਨੂੰ ਬਾਹਰ ਕੱਢੇ ਜਾਣ ਦੀ ਖ਼ਬਰ ਫੈਲਦਿਆਂ ਹੀ ਅਕਾਲੀ ਅਤੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਅਤੇ ਪੋਲਿੰਗ ਬੂਥ ਅੱਗੇ ਇਕੱਠੇ ਹੋ ਗਏ ।ਇਸ ਮੌਕੇ ਪਹੁੰਚੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਉਨ੍ਹਾਂ ਦੇ ਉਮੀਦਵਾਰ ਜਤਿੰਦਰ ਸਿੰਘ ਹੈਪੀ ਨੂੰ ਖ਼ਦਸ਼ਾ ਸੀ ਕਿ ਪੋਲਿੰਗ ਏਜੰਟਾਂ ਦੀ ਗ਼ੈਰ -ਹਾਜ਼ਰੀ 'ਚ ਪੇਟੀਆਂ ਸੀਲ ਕਰਨ ਸਮੇਂ ਗੜਬੜ ਕੀਤੀ ਜਾ ਸਕਦੀ ਹੈ।ਵਿਰੋਧ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਨੇ ਲਿਖਤੀ ਰੂਪ ਜਾਣਕਾਰੀ ਮੁੱਹਈਆ ਕਰਵਾਈ ਹੈ ਤੇ ਪੇਟੀਆਂ ਦੀਆਂ ਸੀਲਾਂ ਉਮੀਦਵਾਰਾਂ ਨੂੰ ਚੈੱਕ ਕਰਵਾਈਆਂ ਗਈਆਂ ਹਨ।ਝੂੰਦਾਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਬਜਾਏ ਪ੍ਰਸ਼ਾਸਨਿਕ ਅਧਿਕਾਰੀ ਚੋਣ ਲੜ ਰਹੇ ਹਨ।ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਦੇ ਦਬਾਅ ਹੇਠ ਹੋ ਰਹੀਆਂ ਇਹ ਚੋਣਾਂ ਸਰਕਾਰ ਲਈ ਠੀਕ ਨਹੀਂ ਹੈ । ਉੱਧਰ ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਕਮਲਪ੍ਰੀਤ ਧਾਲੀਵਾਲ ਨੇ ਕਿਹਾ ਕਿ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਕੇ ਸਰਕਾਰ ਕੋਈ ਗੁਪਤ ਚਾਲ ਖੇਡਣਾ ਚਾਹੁੰਦੀ ਸੀ। ਪਰ ਵਿਰੋਧੀ ਧਿਰਾਂ ਦੀ ਇਕਜੁੱਟਤਾ ਅਤੇ ਤੁਰੰਤ ਕਾਰਵਾਈ ਕਾਰਨ ਅਸੀਂ ਉਨ੍ਹਾਂ ਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ।ਇਸ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਵਰਕਰ ਹਾਜ਼ਰ ਸਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085451__jhunda.jpg"],"image":["http:\/\/www.ajitjalandhar.com\/beta\/cmsimages\/20251214\/5085451__jhunda.jpg"]},{"fn_id":"5085450","publish_dt":"2025-12-14","cat_id":"51","lastupdate":"2025-12-14 19:38:00","title":" ਟਾਹਲੀ ਸਾਹਿਬ ਤੇ ਹੋਰ ਪਿੰਡਾਂ ਵਿਚ ਵੋਟਰਾਂ ਦੀ ਚਾਲ ਸੁਸਤ,ਬੂਥਾ 'ਤੇ ਵੀ ਵੇਖਣ ਨੂੰ ਨਹੀਂ ਮਿਲੀਆਂ ਰੌਣਕਾਂ","fullnews":"

ਟਾਹਲੀ ਸਾਹਿਬ, 14 ਦਸੰਬਰ (ਵਿਨੋਦ ਭੀਲੋਵਾਲ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਵੋਟਾਂ ਪਾਉਣ ਲਈ ਲੋਕਾਂ ਵਿਚ ਉਤਸ਼ਾਹ ਬਹੁਤ ਘੱਟ ਵੇਖਣ ਨੂੰ ਮਿਲਣ ਨੂੰ ਮਿਲਿਆ। ਕਸਬਾ ਟਾਹਲੀ ਸਾਹਿਬ,ਰੂਪੋਵਾਲੀ ਬ੍ਰਾਹਮਣਾ,ਖੈੜੇ,ਸਿਆਲਕਾ,ਉਦੋਕੇ ਖੁਰਦ,ਕਲਾਂ,ਬਾਬੋਵਾਲ ਅਤੇ ਹੋਰ ਪਿੰਡਾਂ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਸ਼ਾਮ ਤੱਕ ਵੋਟਾਂ ਪੈਣ ਦੇ ਸਮੇਂ ਤੱਕ ਲੋਕਾਂ ਵਿਚ ਰੁਝਾਨ ਘੱਟ ਦਿਖਾਈ ਦਿੱਤਾ ਅਤੇ ਟਾਂਵੇ-ਟਾਂਵੇ ਲੋਕ ਆ ਕੇ ਆਪਣੇ ਸੰਵਿਧਾਨਕ ਹੱਕ ਵੋਟ ਦਾ ਇਸਤੇਮਾਲ ਕਰਕੇ ਜਾਦੇ ਦਿਖਾਈ ਦਿੰਦੇ ਰਹੇ । ਪੋਲਿੰਗ ਬੂਥਾਂ 'ਤੇ ਰੌਣਕਾਂ ਨਹੀਂ ਵੇਖਣ ਨੂੰ ਮਿਲੀਆਂ। ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲੇ, ਸਮਾਂ ਸਮਾਪਤ ਹੋਣ ਤੱਕ 30 ਤੋਂ 40 ਪ੍ਰਤੀਸ਼ਤ ਤੱਕ ਹੀ ਵੋਟਾਂ ਪੋਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ । ਕਈ ਪੋਲਿੰਗ ਬੂਥਾਂ 'ਤੇ ਇਸ ਤੋਂ ਵੀ ਘੱਟ ਵੋਟ ਪੋਲ ਹੋਣ ਦੀ ਜਾਣਕਾਰੀ ਹੈ ‌। ਇਲਾਕੇ ਵਿਚ ਵੋਟਾਂ ਅਮਨ ਸ਼ਾਂਤੀ ਨਾਲ ਹੀ ਸਮਾਪਤ ਹੋਈਆਂ ਅਤੇ ਕਿਸੇ ਜਗ੍ਹਾ ਕੋਈ ਲੜਾਈ ਝਗੜਾ ਹੋਣ ਦੀ ਜਾਣਕਾਰੀ ਨਹੀਂ ਪ੍ਰਾਪਤ ਹੋਈ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085450__mehta.jpg"],"image":["http:\/\/www.ajitjalandhar.com\/beta\/cmsimages\/20251214\/5085450__mehta.jpg"]},{"fn_id":"5085449","publish_dt":"2025-12-14","cat_id":"51","lastupdate":"2025-12-14 19:32:00","title":" ਟਿੱਪਰ ਦੀ ਟੱਕਰ ਨਾਲ ਲਹਿਰਾ ਬੇਗਾ ਦੇ ਨੌਜਵਾਨ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ","fullnews":"

ਲਹਿਰਾ ਮੁਹੱਬਤ, 14ਦਸੰਬਰ ( ਸੁਖਪਾਲ ਸਿੰਘ ਸੁੱਖੀ)- ਭਾਰਤਮਾਲਾ ਦੇ ਬਣ ਰਹੇ ਫਲਾਈਓਵਰ ਦੇ ਮਿਕਚਰ ਪਲਾਂਟ ਦੇ ਟਿੱਪਰ ਨੇ ਮੋਟਰਸਾਈਕਲ ਸਵਾਰ 2 ਨੌਜਵਾਨ ਦਰੜੇ ਹਨ । ਇਕ ਦੀ ਮੌਤ ਤੇ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ। ਜਾਣਕਾਰੀ ਅਨੁਸਾਰ ਸ਼ਾਮ ਨੂੰ ਪਿੰਡ ਲਹਿਰਾ ਮੁਹੱਬਤ ਦੇ ਐਨ. ਐਚ.-7 ਤੇ ਟਿੱਪਰ ਨੰ ਯੂ. ਪੀ. 17 ਏ. ਟੀ. 7881 ਨੇ ਮੋਟਰਸਾਈਕਲ ਡੀਲਕਸ ਪੀ. ਬੀ. 65 ਏ. ਪੀ. 1782 ਸਵਾਰ ਨੌਜਵਾਨਾਂ ਨੂੰ ਦਰੜ ਦਿੱਤਾ।ਇਸ ਹਾਦਸੇ ਵਿਚ ਚਮਕੌਰ ਸਿੰਘ ਉਰਫ ਗੱਗੂ ਪੁੱਤਰ ਗੋਰਾ ਸਿੰਘ ਸਾਬਕਾ ਪੰਚ ਵਾਸੀ ਲਹਿਰਾ ਬੇਗਾ 29 ਦੀ ਮੌਕੇ 'ਤੇ ਮੌਤ ਹੋ ਗਈ ਸੀ ਤੇ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਗੁਰਦੀਪ ਸਿੰਘ ਉਰਫ ਕਾਲੂ ਪੁੱਤਰ ਜੱਗਾ ਸਿੰਘ ਵਾਸੀ ਲਹਿਰਾ ਬੇਗਾ 29 ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਮਿਤ੍ਰਕ ਨੌਜਵਾਨ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕੰਪਨੀ ਦੇ ਪਲਾਂਟ ਅੱਗੇ ਧਰਨਾ ਲਾਇਆ ਹੋਇਆ ਹੈ।ਪੁਲਿਸ ਭੁੱਚੋ ਮੰਡੀ ਮੁਲਾਜ਼ਮਾਂ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085449__acc.jpg"],"image":["http:\/\/www.ajitjalandhar.com\/beta\/cmsimages\/20251214\/5085449__acc.jpg"]},{"fn_id":"5085448","publish_dt":"2025-12-14","cat_id":"51","lastupdate":"2025-12-14 19:28:00","title":" ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਜ਼ਿਲ੍ਹੇ ਅੰਦਰ ਸ਼ਾਮ 4 ਵਜੇ ਤੱਕ 49.05 ਫੀਸਦੀ ਹੋਈ ਵੋਟਿੰਗ","fullnews":"

ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ 4 ਪੰਚਾਇਤ ਸੰਮਤੀਆਂ ਦੇ 95 ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 13 ਜ਼ੋਨਾਂ ’ਤੇ ਸ਼ਾਮ 4.00 ਵਜੇ ਤੱਕ ਪਈਆਂ ਵੋਟਾਂ ਦੌਰਾਨ 49.05 ਫ਼ੀਸਦੀ ਪੋਲਿੰਗ ਹੋਈ। ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਬਲਾਕ ਸ੍ਰੀ ਮੁਕਤਸਰ ਸਾਹਿਬ ਲਈ ਭਾਈ ਮਹਾਂ ਸਿੰਘ ਬਲਾਕ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ, ਬਲਾਕ ਮਲੋਟ ਲਈ ਚੋਣ ਸ਼ਾਖਾ ਮਲੋਟ, ਬਲੈਕ ਰੋਸ ਕਲੱਬ, ਸੀ.ਆਰ.ਸੀ. ਬਿਲਡਿੰਗ ਮਲੋਟ ਵਿਖੇ, ਬਲਾਕ ਲੰਬੀ ਲਈ ਮੇਨ ਕੈਂਪਸ ਮਿਮਿਟ ਕਾਲਜ ਮਲੋਟ ਵਿਖੇ ਅਤੇ ਬਲਾਕ ਗਿੱਦੜਬਾਹਾ ਲਈ ਸ.ਸ.ਸ.ਸਕੂਲ (ਲੜਕੇ) ਗਿੱਦੜਬਾਹਾ ਵਿਖੇ ਬਣਾਏ ਗਏ ਕਾਊਂਟਿੰਗ ਸੈਂਟਰਾਂ ਵਿਖੇ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਸ਼ਾਮ 4.00 ਵਜੇ ਤੱਕ ਸ੍ਰੀ ਮੁਕਤਸਰ ਸਾਹਿਬ ਬਲਾਕ ਵਿਚ 54.59 ਫ਼ੀਸਦੀ, ਮਲੋਟ ਬਲਾਕ ਵਿਚ 50.90 ਫ਼ੀਸਦੀ , ਗਿੱਦੜਬਾਹਾ ਬਲਾਕ ਵਿਚ 50.10 ਫ਼ੀਸਦੀ ਅਤੇ ਲੰਬੀ ਬਲਾਕ ਵਿਚ 40.60 ਫ਼ੀਸਦੀ ਪੋਲਿੰਗ ਹੋਈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਵੋਟਾਂ ਲਈ 629 ਪੋਲਿੰਗ ਬੂਥ ਬਣਾਏ ਗਏ। ਇਨ੍ਹਾਂ ਵੋਟਾਂ ਦੌਰਾਨ ਚੋਣ ਲੜਣ ਵਾਲੇ ਕੁੱਲ 514 (ਪੰਚਾਇਤ ਸੰਮਤੀ ਦੇ 446 ਅਤੇ ਜ਼ਿਲ੍ਹਾ ਪਰਿਸ਼ਦ ਦੇ 68) ਉਮੀਦਵਾਰ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085448__mktsr.jpg"],"image":["http:\/\/www.ajitjalandhar.com\/beta\/cmsimages\/20251214\/5085448__mktsr.jpg"]},{"fn_id":"5085447","publish_dt":"2025-12-14","cat_id":"51","lastupdate":"2025-12-14 19:23:00","title":" ਬਲਾਕ ਮਹਿਲ ਕਲਾਂ 'ਚ ਕੁਲ 44.9 ਫ਼ੀਸਦੀ ਵੋਟ ਭੁਗਤੇ","fullnews":"

ਮਹਿਲ ਕਲਾਂ,14 ਦਸੰਬਰ(ਅਵਤਾਰ ਸਿੰਘ ਅਣਖੀ)- ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਬਲਾਕ ਮਹਿਲ ਕਲਾਂ ਅੰਦਰ ਕੁਲ 44.9 ਫ਼ੀਸਦੀ ਵੋਟ ਪੋਲਿੰਗ ਹੋਈ। ਜਾਣਕਾਰੀ ਅਨੁਸਾਰ ਪਿੰਡਾਂ ਦੇ ਲੋਕਾਂ 'ਚ ਵੋਟਾਂ ਪ੍ਰਤੀ ਕੋਈ ਰੁਚੀ ਨਹੀਂ ਵੇਖੀ ਗਈ। ਬਹੁਤੇ ਥਾਵਾਂ ਦੇ ਪੋਲਿੰਗ ਸਟੇਸ਼ਨ ਖਾਲੀ ਵੇਖੇ ਗਏ। ਕੋਈ ਟਾਵਾਂ-ਟਾਵਾਂ ਵੋਟਰ ਵੋਟ ਪਾਉਣ ਆਉਂਦਾ ਵੇਖਿਆ ਗਿਆ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085447__okoko.jpg"],"image":["http:\/\/www.ajitjalandhar.com\/beta\/cmsimages\/20251214\/5085447__okoko.jpg"]},{"fn_id":"5085446","publish_dt":"2025-12-14","cat_id":"51","lastupdate":"2025-12-14 19:18:00","title":" ਵੋਟਿੰਗ ਕਾਰਜ਼ ਸ਼ਾਂਤੀਪੂਰਨ ਮੁਕੰਮਲ ਕਰਨ ਲਈ ਸਮੁੱਚਾ ਚੋਣ ਅਮਲਾ ਅਤੇ ਰਾਜਸੀ ਪਾਰਟੀਆਂ ਵਧਾਈ ਦੀਆਂ ਪਾਤਰ -ਐਸ.ਡੀ.ਐਮ.","fullnews":"

ਬੁਢਲਾਡਾ, 14 ਦਸੰਬਰ (ਸਵਰਨ ਸਿੰਘ ਰਾਹੀ) - ਬੁਢਲਾਡਾ ਬਲਾਕ ਅਧੀਨ ਪੈਂਦੇ 4 ਜ਼ਿਲ੍ਹਾ ਪ੍ਰੀਸ਼ਦ ਅਤੇ 25 ਬਲਾਕ ਸੰਮਤੀ ਜੋ਼ਨਾਂ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਮੁਕੰਮਲ ਹੋਣ 'ਤੇ ਸਮੁੱਚੇ ਚੋਣ ਅਮਲੇ ਅਤੇ ਰਾਜਸੀ ਪਾਰਟੀਆਂ ਦੇ ਵਰਕਰਾਂ ਨੂੰ ਵਧਾਈ ਦਿੰਦਿਆਂ ਸਬ ਡਵੀਜ਼ਨ ਮੈਜਿਸਟਰੇਟ- ਕਮ- ਮੁੱਖ ਬਲਾਕ ਚੋਣ ਅਧਿਕਾਰੀ ਗਗਨਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਵੋਟਾਂ ਦੌਰਾਨ ਸਮੁੱਚੀਆਂ ਪਾਰਟੀਆਂ ਦੇ ਵਰਕਰਾਂ ਵਲੋਂ ਪਿੰਡ ਪੱਧਰ 'ਤੇ ਆਪਸੀ ਸਦਭਾਵਨਾ ਅਤੇ ਪਿਆਰ ਨਾਲ ਜੋ ਵੋਟਾਂ ਦਾ ਅਮਲ ਨੇਪਰੇ ਚਾੜ੍ਹਨ 'ਚ ਸਹਿਯੋਗ ਕੀਤਾ ਹੈ ਉਸ ਨਾਲ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ ।ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਧਿਕਾਰੀ- ਕਮ- ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਮੁੱਚੇ ਚੋਣ ਹਮਲੇ ਨੇ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਡਿਊਟੀਆਂ ਨਿਭਾ ਕੇ ਲੋਕਾਂ ਵਿਚ ਪ੍ਰਸ਼ਾਸਨ ਦੇ ਵਿਸ਼ਵਾਸ ਨੂੰ ਹੋਰ ਪੱਕਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਬਲਾਕ ਅੰਦਰ ਨਿਰਧਾਰਤ 4 ਵਜੇ ਤੱਕ ਕੁੱਲ 55 ਫ਼ੀਸਦੀ ਤੱਕ ਵੋਟ ਪ੍ਰਤੀਸ਼ਤ ਪੋਲ ਹੋ ਚੁੱਕੀ ਸੀ, ਪਰੰਤੂ ਕੁੱਲ ਵੋਟਿੰਗ 50 ਫ਼ੀਸਦੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਇਸ ਮੌਕੇ ਹਿਰਦੇਪਾਲ ਸਿੰਘ ਨਾਇਬ ਤਹਿਸੀਲਦਾਰ ਬੁਢਲਾਡਾ ਅਤੇ ਚੋਣ ਕਾਨੂੰਗੋ ਅਮਰ ਨਾਥ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085446__budhladha.jpg"],"image":["http:\/\/www.ajitjalandhar.com\/beta\/cmsimages\/20251214\/5085446__budhladha.jpg"]},{"fn_id":"5085445","publish_dt":"2025-12-14","cat_id":"51","lastupdate":"2025-12-14 19:13:00","title":" ਹਲਕਾ ਬਾਬਾ ਬਕਾਲਾ ਸਾਹਿਬ ਵਿਚ 40 ਫ਼ੀਸਦੀ ਵੋਟ ਹੋਈ ਪੋਲ","fullnews":"

ਬਾਬਾ ਬਕਾਲਾ ਸਾਹਿਬ ,14 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵਿਚ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ 19 ਜ਼ੋਨਾਂ ਵਿਚ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਜ਼ੋਨ ਨੰ -18 ਵਡਾਲਾ ਕਲਾਂ ਲਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਉਣ ਦਾ ਕੰਮ ਅਮਨ-ਆਮਨ ਨਾਲ ਨੇਪਰੇ ਚੜ੍ਹ ਗਿਆ । ਕਿਸੇ ਵੀ ਪਾਸਿਉਂ ਕੋਈ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ । ਸਥਾਨਕ ਚੋਣ ਅਧਿਕਾਰੀ- ਕਮ- ਤਹਿਸੀਲਦਾਰ ਮੈਡਮ ਰੌਬਿਨਜੀਤ ਕੌਰ ਨੇ ਦੱਸਿਆ ਹੈ ਕਿ ਹਲਕਾ ਬਾਬਾ ਬਕਾਲਾ ਸਾਹਿਬ ਵਿਚ 40 ਫ਼ੀਸਦੀ ਵੋਟ ਪੋਲ ਹੋਈ ਹੈ ਅਤੇ ਲੋਕਾਂ ਨੇ ਬਹੁਤ ਹੀ ਸੰਜਮ ਅਤੇ ਸੂਝ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਮੈਡਮ ਰੌਬਿਨਜੀਤ ਕੌਰ ਨੇ ਜਿੱਥੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ, ਉਥੇ ਸਮੂਹ ਪੋਲਿੰਗ ਅਮਲਾ ਤੇ ਸਟਾਫ ਦਾ ਵੀ ਧੰਨਵਾਦ ਕੀਤਾ ਹੈ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085445__pbuh.jpg"],"image":["http:\/\/www.ajitjalandhar.com\/beta\/cmsimages\/20251214\/5085445__pbuh.jpg"]},{"fn_id":"5085444","publish_dt":"2025-12-14","cat_id":"51","lastupdate":"2025-12-14 19:10:00","title":" ਜ਼ਿਲ੍ਹਾ ਬਰਨਾਲਾ ਵਿਚ ਸ਼ਾਮ 4 ਵਜੇ ਤੱਕ ਕੁੱਲ 45.10 ਫ਼ੀਸਦੀ ਹੋਈ ਵੋਟਿੰਗ","fullnews":"

ਬਰਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ 10 ਜ਼ੋਨਾਂ ਅਤੇ ਬਲਾਕ ਸੰਮਤੀ ਦੀਆਂ 65 ਜ਼ੋਨਾਂ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫਲਤਾਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਜ਼ਿਲ੍ਹਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਜ਼ਿਲ੍ਹੇ ਦੇ ਵੋਟਰਾਂ, ਚੋਣ ਲੜ੍ਹ ਰਹੇ ਉਮੀਦਵਾਰਾਂ ਅਤੇ ਇਸ ਚੋਣ ਅਮਲ ਨੂੰ ਨੇਪਰੇ ਚਾੜ੍ਹਨ ’ਚ ਲੱਗੇ ਸਮੂਹ ਰਿਟਰਨਿੰਗ ਅਧਿਕਾਰੀਆਂ ਸਮੇਤ ਹੋਰ ਅਮਲੇ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਪਾਰਦਰਸ਼ਤਾ ਨਾਲ ਨਿਰਪੱਖ ਰਹਿ ਕੇ ਰਾਜ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦਾ ਪਾਲਣ ਕਰਦਿਆਂ ਇਹ ਚੋਣਾਂ ਕਰਵਾਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਸ਼ਾਮ 4 ਵਜੇ ਤੱਕ ਕੁੱਲ 45.10 ਫ਼ੀਸਦੀ ਵੋਟਿੰਗ ਹੋਈ ਹੈ ਜਦਕਿ ਪੰਚਾਇਤ ਸੰਮਤੀ ਬਰਨਾਲਾ ਲਈ 49.9 ਫ਼ੀਸਦੀ, ਪੰਚਾਇਤ ਸੰਮਤੀ ਮਹਿਲ ਕਲਾਂ ਲਈ 44.9 ਫ਼ੀਸਦੀ ਅਤੇ ਪੰਚਾਇਤ ਸੰਮਤੀ ਸ਼ਹਿਣਾ ਲਈ 42.8 ਫ਼ੀਸਦੀ ਵੋਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਮਿਤੀ 17 ਦਸੰਬਰ ਨੂੰ ਕੀਤੀ ਜਾਵੇਗੀ। ਬਰਨਾਲਾ ਅਤੇ ਮਹਿਲ ਕਲਾਂ ਦਾ ਗਿਣਤੀ ਕੇਂਦਰ ਐਸ. ਡੀ. ਕਾਲਜ ਬਰਨਾਲਾ ਵਿਖੇ ਹੋਵੇਗਾ ਜਦਕਿ ਸ਼ਹਿਣਾ ਦਾ ਗਿਣਤੀ ਕੇਂਦਰ ਐਸ.ਡੀ.ਐਮ. ਦਫ਼ਤਰ ਤਪਾ ਹੋਵੇਗਾ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085444__barnala.jpg"],"image":["http:\/\/www.ajitjalandhar.com\/beta\/cmsimages\/20251214\/5085444__barnala.jpg"]},{"fn_id":"5085443","publish_dt":"2025-12-14","cat_id":"51","lastupdate":"2025-12-14 19:01:00","title":" ਅਨਪੜ੍ਹ ਮਹਿਲਾ ਦੇ ਨਾਂਅ 'ਤੇ ਹੋਏ ਦਸਤਖ਼ਤ , ਖੋਹਿਆ ਵੋਟ ਪਾਉਣ ਦਾ ਅਧਿਕਾਰ","fullnews":"

ਅਮਰਗੜ੍ਹ,14 ਦਸੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਹਲਕਾ ਅਮਰਗੜ੍ਹ ਦੇ ਪਿੰਡ ਬਨਭੌਰਾ ਵਿਖੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਇਕ ਮਹਿਲਾ ਵੋਟਰ ਦੀ ਵੋਟ ਪਹਿਲਾਂ ਹੀ ਭੁਗਤਾਨ ਹੋਣ ਦਾ ਮਾਮਲਾ ਸਾਹਮਣੇ ਆਇਆ। ਪੀੜਤ ਧਿਰ ਨੇ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਤੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਏ ਹਨ। ਪਿੰਡ ਬਨਭੌਰਾ ਦੀ ਵਸਨੀਕ ਜਸਵੀਰ ਕੌਰ ਪਤਨੀ ਜ਼ੋਰਾ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ਨੰਬਰ 66 ਤੇ ਪਹੁੰਚੀ ਸੀ। ਪਰ ਉੱਥੇ ਮੌਜੂਦ ਮੁਲਾਜ਼ਮਾਂ ਨੇ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਉਸ ਦੀ ਵੋਟ ਪਹਿਲਾਂ ਹੀ ਪੈ ਚੁੱਕੀ ਹੈ ਅਤੇ ਕਾਗਜ਼ਾਂ ਤੇ ਉਸ ਦੇ ਦਸਤਖ਼ਤ ਵੀ ਮੌਜੂਦ ਹਨ।ਜਸਵੀਰ ਕੌਰ ਨੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਅਨਪੜ੍ਹ ਹੈ ਅਤੇ ਦਸਤਖ਼ਤ ਨਹੀਂ ਕਰ ਸਕਦੀ, ਫਿਰ ਵੋਟਰ ਸੂਚੀ 'ਤੇ ਦਸਤਖ਼ਤ ਕਿਸ ਨੇ ਕੀਤੇ? ਉਸ ਨੇ ਆਪਣਾ ਹੱਥ ਦਿਖਾਉਂਦਿਆਂ ਕਿਹਾ ਕਿ ਉਸ ਦੇ ਹੱਥ 'ਤੇ ਕੋਈ ਸਿਆਹੀ ਵੀ ਨਹੀਂ ਲੱਗੀ ਹੋਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਵੋਟ ਨਹੀਂ ਪਾਈ। ਕਾਫੀ ਜੱਦੋ-ਜਹਿਦ ਦੇ ਬਾਵਜੂਦ ਉਸ ਨੂੰ ਵੋਟ ਪਾਉਣ ਦਾ ਹੱਕ ਨਹੀਂ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਜਸਵੀਰ ਕੌਰ ਦੇ ਪੁੱਤਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਰੋਸ ਜ਼ਾਹਰ ਕੀਤਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085443__pboo7.jpg"],"image":["http:\/\/www.ajitjalandhar.com\/beta\/cmsimages\/20251214\/5085443__pboo7.jpg"]},{"fn_id":"5085442","publish_dt":"2025-12-14","cat_id":"51","lastupdate":"2025-12-14 18:52:00","title":" ਚੋਣ ਅਮਲੇ ਲਈ ਸੋਮਵਾਰ ਦੀ ਛੁੱਟੀ ਦੀ ਮੰਗ, ਅੱਧੀ ਰਾਤ ਤੱਕ ਚੋਣ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਦਾ ਕੱਲ੍ਹ ਕੰਮ 'ਤੇ ਜਾਣਾ ਔਖਾ : ਪੰਨੂ,ਘੁੱਕੇਵਾਲੀ","fullnews":"

ਅਜਨਾਲਾ,14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਰਜਿ. ਨੇ ਚੋਣ ਅਮਲੇ ਲਈ ਕੱਲ੍ਹ ਦੀ ਛੁੱਟੀ ਕਰਨ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਅਤੇ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਕਿਹਾ 90 ਫ਼ੀਸਦੀ ਤੋਂ ਵਧੇਰੇ ਸਕੂਲ ਅਧਿਆਪਕਾਂ ਸਮੇਤ ਬਹੁਤ ਸਾਰੇ ਹੋਰਨਾਂ ਵਿਭਾਗਾਂ ਦੇ ਕਰਮਚਾਰੀ ਪਿਛਲੇ 2 ਦਿਨਾਂ ਤੋਂ ਨਿਰੰਤਰ ਆਪਣੀ ਚੋਣ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਨੂੰ ਬੂਥਾਂ 'ਤੇ ਚੋਣ ਪ੍ਰਕਿਰਿਆ ਖ਼ਤਮ ਹੋਣ ਉਪਰੰਤ ਚੋਣ ਅਮਲੇ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਨਾਲ ਸੰਬੰਧਿਤ ਬਕਸੇ ਤੇ ਹੋਰ ਜ਼ਰੂਰੀ ਸਾਮਾਨ ਜਮਾਂ ਕਰਵਾਉਣ ਲਈ ਅੱਧੀ ਰਾਤ ਤੱਕ ਸਮਾਂ ਲੱਗ ਜਾਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਚੋਣ ਡਿਊਟੀਆਂ ਦੂਰ ਦੁਰਾਡੇ ਲੱਗਣ ਕਾਰਨ ਕਰਮਚਾਰੀਆਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਤਾਂ ਸਵੇਰ ਹੀ ਹੋ ਜਾਣੀ ਹੈ। ਇਸ ਲਈ ਉਨ੍ਹਾਂ ਦਾ ਕੱਲ੍ਹ ਆਪਣੀ ਡਿਊਟੀ 'ਤੇ ਜਾਣਾ ਬਹੁਤ ਔਖਾ ਹੈ। ਇਸ ਲਈ ਉਨ੍ਹਾਂ ਦੀ ਜਥੇਬੰਦੀ ਮੰਗ ਕਰਦੀ ਹੈ ਕਿ ਕੱਲ੍ਹ ਭਾਵ ਸੋਮਵਾਰ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਜੋ ਠੰਢ ਦੇ ਇਸ ਮੌਸਮ ਵਿਚ ਚੋਣ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਕੁਝ ਰਾਹਤ ਮਿਲ ਸਕੇ।<\/p>","video":"","cloud_video":"","youtube_video":"","youtube_key":"0"},{"fn_id":"5085441","publish_dt":"2025-12-14","cat_id":"51","lastupdate":"2025-12-14 18:48:00","title":" ਬਲਾਕ ਮੱਖੂ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ ਅਤੇ ਅਕਬਰ ਵਾਲਾ ਜ਼ੋਨ 'ਚ 53 ਪ੍ਰਤੀਸ਼ਤ ਦੇ ਕਰੀਬ ਹੋਈ ਪੋਲਿੰਗ","fullnews":"

ਮੱਖੂ (ਫ਼ਿਰੋਜ਼ਪੁਰ) , 14 ਦਸੰਬਰ (ਕੁਲਵਿੰਦਰ ਸਿੰਘ ਸੰਧੂ\/ਵਰਿੰਦਰ ਮਨਚੰਦਾ)-ਬਲਾਕ ਮੱਖੂ ਦੇ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ 13 ਅਤੇ ਅਕਬਰ ਵਾਲਾ 14 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 53 ਪ੍ਰਤੀਸ਼ਤ ਦੇ ਕਰੀਬ ਵੋਟ ਪੋਲਿੰਗ ਹੋਈ। ਇਕਾ-ਦੁਕਾ ਘਟਨਾ ਨੂੰ ਛੱਡ ਕੇ ਸ਼ਾਂਤੀਪੂਰਵ ਚੋਣ ਨੇਪਰੇ ਚੜ੍ਹੀ । ਬਲਾਕ ਮੱਖੂ ਦੇ ਪਿੰਡ ਫ਼ਤਹਿਗੜ੍ਹ ਸਭਰਾ ਬੂਥ ਨੰਬਰ 112 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਦੂਸਰੀਆਂ ਪਾਰਟੀਆਂ ਨਾਲ ਮਿਲੀ ਭੁਗਤ ਦੇ ਦੋਸ਼ ਲਾਉਣ ਤੋਂ ਬਾਅਦ ਕਾਫੀ ਚਿਰ ਲਈ ਵੋਟਾਂ ਪੈਣ ਵਿਚ ਰੁਕਾਵਟ ਆਈ ਅਤੇ ਬਾਅਦ ਵਿਚ ਪ੍ਰਜਾਈਡਿੰਗ ਅਫ਼ਸਰ ਨੂੰ ਬਦਲ ਦਿੱਤਾ ਗਿਆ ਤੇ ਵੋਟਾਂ ਪੈਣੀਆਂ ਫਿਰ ਸ਼ੁਰੂ ਹੋ ਗਈਆਂ। ਘੁੱਦੂ ਵਾਲਾ ਅਤੇ ਝਾਮਕੇ ਵੀ ਵੋਟਾਂ ਦੇਰ ਨਾਲ ਸ਼ੁਰੂ ਹੋਈਆਂ ਕਿਉਂਕਿ ਬੈਲਟ ਪੇਪਰ ਟਾਈਮ ਨਾਲ ਨਹੀਂ ਸੀ ਪਹੁੰਚੇ। ਆਮ ਆਦਮੀ,ਕਾਂਗਰਸ,ਅਕਾਲੀ ਦਲ ਤੇ ਭਾਜਪਾ ਵਲੋਂ ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਕਿਸ ਦਾ ਦਾਅਵਾ ਸੱਚ ਸਾਬਤ ਹੁੰਦਾ ਹੈ ਇਹ ਤਾਂ ਗਿਣਤੀ ਵਾਲੇ ਦਿਨ ਹੀ ਪਤਾ ਲੱਗੇਗਾ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085441__pb4.jpg"],"image":["http:\/\/www.ajitjalandhar.com\/beta\/cmsimages\/20251214\/5085441__pb4.jpg"]},{"fn_id":"5085440","publish_dt":"2025-12-14","cat_id":"51","lastupdate":"2025-12-14 18:38:00","title":" ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ 44 ਪ੍ਰਤੀਸ਼ਤ ਤੋਂ ਵੱਧ ਵੋਟਾਂ ਪੋਲ ਹੋਈਆਂ","fullnews":"

ਕਪੂਰਥਲਾ, 14 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੇ 5 ਬਲਾਕ ਸੰਮਤੀਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਫੱਤੂਢੀਂਗਾ, ਭੁਲੱਥ ਤੇ ਫਗਵਾੜਾ ਦੇ 88 ਜ਼ੋਨਾਂ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋਇਆ ਤੇ ਜ਼ਿਲ੍ਹੇ ਵਿਚ 44 ਫ਼ੀਸਦੀ ਵੋਟਾਂ ਪੋਲ ਹੋਈਆਂ | ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਸਮਾਪਤ ਹੋਣ 'ਤੇ ਜ਼ਿਲ੍ਹਾ ਚੋਣ ਅਫ਼ਸਰ- ਕਮ- ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹੇ ਦੇ ਵੋਟਰਾਂ, ਚੋਣ ਅਮਲੇ ਤੇ ਸੁਰੱਖਿਆ ਦਸਤਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਚੋਣ ਪ੍ਰੀਕਿਰਿਆ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹੀ | ਚੋਣ ਦੌਰਾਨ ਲੋਕਾਂ ਨੇ ਬਿਨ੍ਹਾਂ ਕਿਸੇ ਡਰ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਪਈਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ | ਇਸੇ ਦੌਰਾਨ ਹੀ ਐਸ.ਐਸ.ਪੀ. ਗੌਰਵ ਤੂਰਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਚੋਣ ਅਮਲਾ ਸ਼ਾਂਤਮਈ ਰਿਹਾ | ਇਸੇ ਤਰ੍ਹਾਂ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਉੱਚਾ ਤੇ ਫੱਤੂਢੀਂਗਾ ਦੇ ਪੋਲਿੰਗ ਬੂਥਾਂ, ਰਿਟਰਨਿੰਗ ਅਫ਼ਸਰ- ਕਮ- ਐਸ.ਡੀ.ਐਮ. ਡਾ. ਇਰਵਿਨ ਕੌਰ ਵਲੋਂ ਕਪੂਰਥਲਾ ਉੱਪ ਮੰਡਲ ਦੇ ਵੱਖ-ਵੱਖ ਪਿੰਡਾਂ, ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਸੁਲਤਾਨਪੁਰ ਲੋਧੀ ਅਲਕਾ ਕਾਲੀਆ ਵਲੋਂ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਬੂਥਾਂ ਦੌਰਾ ਕਰਕੇ ਚੋਣ ਅਮਲ ਦਾ ਜਾਇਜ਼ਾ ਲਿਆ ਗਿਆ |<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085440__kpt.jpg"],"image":["http:\/\/www.ajitjalandhar.com\/beta\/cmsimages\/20251214\/5085440__kpt.jpg"]},{"fn_id":"5085439","publish_dt":"2025-12-14","cat_id":"51","lastupdate":"2025-12-14 18:27:00","title":" ਸੁਨੀਲ ਕੁਮਾਰ ਜਾਖੜ ਨੇ ਨਿਤਿਨ ਨਬੀਨ ਨੂੰ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ 'ਤੇ ਦਿੱਤੀ ਵਧਾਈ","fullnews":"

ਨਵੀਂ ਦਿੱਲੀ , 14 ਦਸੰਬਰ - ਬਿਹਾਰ ਸਰਕਾਰ ਦੇ ਮੰਤਰੀ ਨਿਤਿਨ ਨਬੀਨ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਿਤਿਨ ਨਬੀਨ ਜੇ.ਪੀ. ਨੱਢਾ ਦੀ ਜਗ੍ਹਾ ਲੈਣਗੇ। ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਨਿਤਿਨ ਨਬੀਨ ਨੂੰ ਵਧਾਈ ਦਿੱਤੀ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085439__jakhar.jpg"],"image":["http:\/\/www.ajitjalandhar.com\/beta\/cmsimages\/20251214\/5085439__jakhar.jpg"]},{"fn_id":"5085438","publish_dt":"2025-12-14","cat_id":"51","lastupdate":"2025-12-14 18:09:00","title":" ਬਲਾਕ ਸੰਮਤੀ ਹਰਸ਼ਾ ਛੀਨਾ ਲਈ 34% ਅਤੇ ਚੋਗਾਵਾਂ ਲਈ 30% ਵੋਟਿੰਗ ਦਰਜ","fullnews":"

ਹਰਸਾ ਛੀਨਾ, 14 ਦਸੰਬਰ (ਕੜਿਆਲ)- ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਬਲਾਕ ਸੰਮਤੀ ਹਰਸ਼ਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਤਹਿਤ ਪੈਂਦੇ ਖੇਤਰਾਂ ਵਿਚ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਮੁਕੰਮਲ ਹੋਇਆ। ਜਾਣਕਾਰੀ ਅਨੁਸਾਰ ਸਵੇਰ ਸਮੇਂ ਤੋਂ ਬਿਲਕੁੱਲ ਸੁਸਤ ਰਫਤਾਰ ਨਾਲ ਚੱਲ ਰਹੀ ਵੋਟਿੰਗ ਵਿਚ ਅਖੀਰਲੇ ਇਕ ਘੰਟੇ ਵਿਚ ਕੁਝ ਤੇਜ਼ੀ ਦੇਖਣ ਨੂੰ ਮਿਲੀ। ਇਸ ਸੰਬੰਧੀ ਚੋਣ ਅਮਲੇ ਦੇ ਕਰਮਚਾਰੀਆਂ ਅਮਿਤ ਚੌਧਰੀ, ਜਗਜੀਤ ਸਿੰਘ ਛੀਨਾ, ਮਿਲਣਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨਾਂ ਲਈ ਵੋਟਾਂ ਪੈਣ ਦੇ ਕੰਮ ਦੇ ਮੁਕੰਮਲ ਹੋਣ ਉਪਰੰਤ ਬਲਾਕ ਸੰਮਤੀ ਹਰਸ਼ਾ ਛੀਨਾ ਲਈ 34 ਫ਼ੀਸਦੀ ਅਤੇ ਬਲਾਕ ਸੰਮਤੀ ਚੋਗਾਵਾਂ ਲਈ 30 ਫ਼ੀਸਦੀ ਵੋਟਰਾਂ ਨੇ ਪੋਲਿੰਗ ਬੂਥਾਂ ਦਾ ਰੁਖ ਕਰਦਿਆਂ ਆਪਣੀਆਂ ਵੋਟਾਂ ਪਾਈਆਂ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085438__ssddff.jpg"],"image":["http:\/\/www.ajitjalandhar.com\/beta\/cmsimages\/20251214\/5085438__ssddff.jpg"]},{"fn_id":"5085437","publish_dt":"2025-12-14","cat_id":"51","lastupdate":"2025-12-14 18:06:00","title":" ਬੱਲੂਆਣਾ ਤੇ ਸਮਾਧ ਭਾਈ 'ਚ ਜਾਣੋ ਵੋਟਾਂ ਦੀ ਸਥਿੱਤੀ","fullnews":"

ਬੱਲੂਆਣਾ ,14 ਦਸੰਬਰ (ਜਸਮੇਲ ਸਿੰਘ ਢਿੱਲੋਂ) - ਹਲਕਾ ਬੱਲੂਆਣਾ ਦੇ ਪਿੰਡਾਂ ਵਿਚ ਪਈਆਂ ਵੋਟਾਂ ਦੀ ਪ੍ਰਤੀਸ਼ਤ 40 ਤੋਂ 50 ਵਿਚਕਾਰ ਰਹੀ ਹੈ। ਸੀਤੋ ਗੁਨੋ ਵਿਖੇ ਕੇਵਲ 30  ਫ਼ੀਸਦੀ ਵੋਟਾਂ ਪੋਲ ਹੋਈਆਂ।<\/p>\r\n

ਸਮਾਧ ਭਾਈ ਦੇ 9 ਬੂਥਾਂ 'ਤੇ 51 ਫ਼ੀਸਦੀਵੋਟਿੰਗ ਹੋਈ
\r\nਸਮਾਧ ਭਾਈ, 14 ਦਸੰਬਰ (ਜਗਰੂਪ ਸਿੰਘ ਸਰੋਆ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਜ਼ੋਨ ਸਮਾਧ ਭਾਈ ਦੇ ਪਿੰਡ ਸਮਾਧ ਭਾਈ ਦੇ 9 ਪੋਲਿੰਗ ਬੂਥਾਂ 'ਤੇ 51 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਅਤੇ ਵੋਟਾਂ ਦਾ ਕਾਰਜ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085437__okoko.jpg"],"image":["http:\/\/www.ajitjalandhar.com\/beta\/cmsimages\/20251214\/5085437__okoko.jpg"]},{"fn_id":"5085436","publish_dt":"2025-12-14","cat_id":"51","lastupdate":"2025-12-14 18:00:00","title":" ਤਪਾ ਮੰਡੀ (ਬਰਨਾਲਾ), ਚੋਗਾਵਾਂ\/ਅੰਮ੍ਰਿਤਸਰ , ਮਜੀਠਾ\/ ਅੰਮ੍ਰਿਤਸਰ 'ਤੇ ਮੱਤੇਵਾਲ 'ਚ ਜਾਣੋ ਵੋਟਾਂ ਦੀ ਸਥਿੱਤੀ","fullnews":"

ਤਪਾ ਮੰਡੀ (ਬਰਨਾਲਾ),14 ਦਸੰਬਰ (ਪ੍ਰਵੀਨ ਗਰਗ) - ਬਲਾਕ ਸ਼ਹਿਣਾ 'ਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜੀਆ,ਜਿੱਥੇ ਕੋਈ ਵੀ ਅਣਸੁਖਾਵੀ ਘਟਨਾ ਸਾਹਮਣੇ ਨਹੀਂ ਆਈ।ਇਲਾਕੇ ਦੇ ਵੱਖ-ਵੱਖ ਪਿੰਡਾਂ ਮਹਿਤਾ, ਤਾਜੋ, ਘੁੰਨਸ, ਢਿਲਵਾਂ,ਜੈਮਲ ਸਿੰਘ ਵਾਲਾ, ਦਰਾਜ ਆਦਿ ਹੋਰ ਪਿੰਡਾਂ 'ਚ ਭਾਵੇਂ ਲੋਕਾਂ 'ਚ ਇਨ੍ਹਾਂ ਵੋਟਾਂ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ, ਪ੍ਰੰਤੂ ਫਿਰ ਵੀ ਇਕਾ ਦੁੱਕਾ ਪਿੰਡਾਂ 'ਚ ਬੂਥਾਂ ਤੇ ਵੋਟਿੰਗ ਕਰਨ ਲਈ ਲੋਕਾਂ ਦੀ ਲਾਈਨ ਹੀ ਨਹੀਂ ਟੁੱਟੀ।<\/p>\r\n


\r\nਬਲਾਕ ਚੋਗਾਵਾਂ ਦੇ ਪਿੰਡਾਂ 'ਚ 40 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
\r\nਚੋਗਾਵਾਂ\/ਅੰਮ੍ਰਿਤਸਰ 14 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਅਮਨ ਅਮਾਨ ਨਾਲ ਹੋਈਆਂ । ਹਲਕਾ ਰਾਜਾ ਸਾਂਸੀ ਦੇ ਕਸਬਾ ਲੋਪੋਕੇ, ਪ੍ਰੀਤ ਨਗਰ, ਭੀਲੋਵਾਲ ਕੱਚਾ, ਸਾਰੰਗੜਾ, ਮੰਝ, ਕੱਕੜ ਆਦਿ ਪਿੰਡਾਂ ਵਿਚ ਲਗਭਗ 40 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਕਈ ਪੋਲਿੰਗ ਬੂਥਾਂ 'ਤੇ ਇਸ ਤੋਂ ਵੀ ਘੱਟ ਵੋਟ ਪੋਲ ਹੋਈਆਂ।<\/p>\r\n


\r\nਕਸਬਾ ਮਜੀਠਾ ਦੇ ਆਸ ਪਾਸ ਦੇ ਇਲਾਕਿਆ 'ਚ ਵੋਟਾਂ ਪੈਣ ਦਾ ਸੰਪਨ
\r\nਮਜੀਠਾ\/ ਅੰਮ੍ਰਿਤਸਰ, 14 ਦਸੰਬਰ ( ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)- ਕਸਬਾ ਮਜੀਠਾ ਦੇ ਆਸ ਪਾਸ ਦੇ ਇਲਾਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਇਥੇ ਜ਼ਿਕਰਯੋਗ ਹੈ ਕਿ ਭਾਵੇਂ ਵੋਟਰਾਂ ਵਿਚ ਇਨ੍ਹਾਂ ਵੋਟਾਂ ਸੰਬੰਧੀ ਉਤਸ਼ਾਹ ਘੱਟ ਵੇਖਿਆ ਗਿਆ ਪਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚ ਸਿਰ ਧੜ੍ਹ ਦੀ ਬਾਜ਼ੀ ਲੱਗੀ ਹੋਈ ਵੇਖੀ ਗਈ।<\/p>\r\n


\r\nਮੱਤੇਵਾਲ ਦੇ 3 ਪੋਲਿੰਗ ਬੂਥਾਂ 'ਤੇ ਜ਼ੋਨ ਤਰਸਿਕਾ ਵਿਚ ਸਭ ਤੋਂ ਵੱਧ ਪੋਲਿੰਗ
\r\nਮੱਤੇਵਾਲ, 14 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸਵੇਰ 8 ਵਜ਼ੇ ਤੋਂ ਪੋਲੰਗ ਸ਼ੁਰੂ ਹੋਈ| ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੰਡ ਮੱਤੇਵਾਲ ਦੇ ਹੋਣ ਕਰਕੇ ਲੋਕਾਂ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸਵੇਰ ਤੋਂ ਹੀ ਪਿੰਡ ਦੇ ਵੋਟਰਾਂ ਵਲੋਂ ਲੰਬੀਆਂ ਕਤਾਰਾਂ ਵਿਚ ਲਗਾ ਕੇ ਅਪਣੀ ਵੋਟਾਂ ਦਾ ਇਸਤੇਮਾਲ ਕੀਤਾ<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085436__ok-4-newws].jpg"],"image":["http:\/\/www.ajitjalandhar.com\/beta\/cmsimages\/20251214\/5085436__ok-4-newws].jpg"]},{"fn_id":"5085435","publish_dt":"2025-12-14","cat_id":"51","lastupdate":"2025-12-14 17:47:00","title":" ਸਿਡਨੀ ਦੇ ਬੌਂਡੀ ਬੀਚ 'ਤੇ ਅੱਤਵਾਦੀ ਹਮਲਾ , 12 ਦੀ ਮੌਤ ਤੇ 29 ਤੋਂ ਵੱਧ ਜ਼ਖ਼ਮੀ","fullnews":"

ਸਿਡਨੀ , 14 ਦਸੰਬਰ ( ਹਰਕੀਰਤ ਸਿੰਘ ਸੰਧਰ)- ਬੌਂਡੀ ਬੀਚ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਪੂਰੇ ਆਸਟਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿਡਨੀ ਦੇ ਪ੍ਰਸਿੱਧ ਬੌਂਡੀ ਬੀਚ ਨੇੜੇ ਇਕ ਯਹੂਦੀ ਧਾਰਮਿਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿਚ ਹੁਣ ਤੱਕ ਘੱਟੋ-ਘੱਟ 12 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ, ਜਦਕਿ 29 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚ ਬੱਚੇ ਵੀ ਸ਼ਾਮਿਲ ਹਨ । ਜ਼ਖ਼ਮੀਆਂ ਵਿਚ ਦੋ ਪੁਲਿਸ ਅਧਿਕਾਰੀ ਵੀ ਹਨ ।<\/p>\r\n

ਪੁਲਿਸ ਅਨੁਸਾਰ, ਇਹ ਹਮਲਾ ਬੌਂਡੀ ਬੀਚ ਦੇ ਉੱਤਰੀ ਹਿੱਸੇ ਵਿਚ ਸਥਿਤ ਬੌਂਡੀ ਪਾਰਕ ਪਲੇਗ੍ਰਾਊਂਡ ਨੇੜੇ ਹੋਇਆ, ਜਿੱਥੇ ਚਾਨੂਕਾ ਦਾ ਸਮਾਗਮ ਚੱਲ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਲੰਮੇ ਸਮੇਂ ਤੱਕ ਲਗਾਤਾਰ ਸੁਣਾਈ ਦਿੰਦੀ ਰਹੀ, ਜਿਸ ਕਾਰਨ ਇਲਾਕੇ ਵਿਚ ਭਾਰੀ ਦਹਿਸ਼ਤ ਫੈਲ ਗਈ ਅਤੇ ਲੋਕ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗ ਪਏ।<\/p>\r\n

ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਵਿਚ ਸ਼ਾਮਿਲ ਇਕ ਬੰਦੂਕਧਾਰੀ ਮੌਕੇ ’ਤੇ ਹੀ ਮਾਰਿਆ ਗਿਆ, ਜਦਕਿ ਇਕ ਹੋਰ ਗੰਭੀਰ ਹਾਲਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕ ਹੋਰ ਸੰਭਾਵਿਤ ਹਮਲਾਵਰ ਦੀ ਭਾਲ ਜਾਰੀ ਹੈ।
\r\nਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਘਟਨਾ ਨਾਲ ਸੰਬੰਧਿਤ ਵੀਡੀਓ, ਤਸਵੀਰਾਂ ਜਾਂ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਅੱਗੇ ਆ ਕੇ ਜਾਂਚ ਵਿਚ ਸਹਿਯੋਗ ਦੇਣ, ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ‘ਚ ਲਿਆਂਦਾ ਜਾ ਸਕੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਪੁਲਿਸ ਨੇ ਭੀੜ ਵਾਲੇ ਸਥਾਨ 'ਤੇ ਜਾਣ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਹੈ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085435__sydney.jpeg"],"image":["http:\/\/www.ajitjalandhar.com\/beta\/cmsimages\/20251214\/5085435__sydney.jpeg"]},{"fn_id":"5085434","publish_dt":"2025-12-14","cat_id":"51","lastupdate":"2025-12-14 17:25:00","title":" ਸਠਿਆਲਾ 'ਚ 28 ਪ੍ਰਤੀਸ਼ਤ ਵੋਟ ਪੋਲ ਹੋਈ","fullnews":"

ਸਠਿਆਲਾ , 14 ਦਸੰਬਰ ( ਜਗੀਰ ਸਿੰਘ ਸਫਰੀ ) - ਹਲਕਾ ਬਾਬਾ ਬਕਾਲਾ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜ਼ੋਨ ਸਠਿਆਲਾ ਤੋਂ ਵੋਟਾਂ ਅਮਨ-ਅਮਾਨ ਨਾਲ ਸਮਾਪਤ ਹੋਈਆਂ। ਚੋਣ ਅਫ਼ਸਰ ਗਗਨਦੀਪ ਸਿੰਘ ਜਾਣਕਾਰੀ ਨੇ ਦੱਸਿਆ ਹੈ ਕਿ 8 ਪੋਲਿੰਗ ਬੂਥਾਂ 'ਤੇ ਸ਼ਾਮ ਚਾਰ ਵਜੇ ਤੱਕ ਕੁਲ 28 ਪ੍ਰਤੀਸ਼ਤ ਵੋਟ ਪੋਲ ਹੋਈ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085434__okoko.jpg"],"image":["http:\/\/www.ajitjalandhar.com\/beta\/cmsimages\/20251214\/5085434__okoko.jpg"]},{"fn_id":"5085433","publish_dt":"2025-12-14","cat_id":"51","lastupdate":"2025-12-14 17:22:00","title":" 4 ਵਜੇ ਤੱਕ ਬਠਿੰਡਾ ਜਿਲ੍ਹੇ ਵਿਚ 49.7 ਫ਼ੀਸਦੀ ਦੀ ਹੋਈ ਪੋਲਿੰਗ","fullnews":"

ਬਠਿੰਡਾ, 14 ਦਸੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਜ਼ਿਲ੍ਹਾ ਪ੍ਰੀਸ਼ਦ\/ਪੰਚਾਇਤ ਸੰਮਤੀ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ 'ਚ ਸ਼ਾਮ 4 ਵਜੇ ਤੱਕ 49.7 ਫੀਸਦੀ ਪੋਲਿੰਗ ਹੋਈ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085433__okoko.jpg"],"image":["http:\/\/www.ajitjalandhar.com\/beta\/cmsimages\/20251214\/5085433__okoko.jpg"]},{"fn_id":"5085432","publish_dt":"2025-12-14","cat_id":"51","lastupdate":"2025-12-14 17:20:00","title":" ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ 'ਚ ਕੁਲ ਵੋਟਾਂ 4504 'ਚੋਂ 2838 ਵੋਟਾਂ ਪੋਲ","fullnews":"

ਗੁਰੂ ਹਰ ਸਹਾਏ ( ਫ਼ਿਰੋਜ਼ਪੁਰ ) ,14 ਦਸੰਬਰ (ਹਰਚਰਨ ਸਿੰਘ ਸੰਧੂ )-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ ਦੇ ਅਧੀਨ ਆਉਂਦੇ ਪਿੰਡ ਗ੍ਰਾਮ ਪੰਚਾਇਤ ਕੋਹਰ ਸਿੰਘ ਵਾਲਾ ਜਿਸ ਦੀਆਂ ਟੋਟਲ 974 ਵੋਟਾਂ ਵਿਚੋਂ 615 ਵੋਟਾਂ ਪੋਲ ਹੋਈਆਂ ।ਗ੍ਰਾਮ ਪੰਚਾਇਤ ਪੱਤੀ ਸੁੱਧ ਸਿੰਘ ਦੀਆਂ 802 ਵੋਟਾਂ ਵਿਚੋਂ 510 ਵੋਟਾਂ ਪੋਲ ਹੋਈਆਂ ।ਗ੍ਰਾਮ ਪੰਚਾਇਤ ਗੁਲਾਮ ਪੱਤਰਾ ਦੀਆਂ 470 'ਚੋਂ 383 ਵੋਟਾਂ ਪੋਲ ਹੋਈਆਂ। ਗ੍ਰਾਮ ਪੰਚਾਇਤ ਚੂਹੜ ਖਲਚੀਆਂ ਦੀਆਂ 279 ਤੋਂ 211 ਵੋਟਾਂ ਪੋਲ ਹੋਈਆਂ। ਗ੍ਰਾਮ ਪੰਚਾਇਤ ਚੱਕ ਸੋਮੀਆ ਦੀਆਂ ਟੋਟਲ ਵੋਟਾਂ 571 ਵਿਚੋਂ 340 ਵੋਟਾਂ ਪੋਲ ਹੋਈਆਂ। ਗ੍ਰਾਮ ਪੰਚਾਇਤ ਚੱਕ ਜਮੀਤ ਸਿੰਘ ਵਾਲਾ ਦੀਆਂ 1205 ਵੋਟਾਂ 'ਚੋਂ 634 ਵੋਟਾਂ ਪੋਲ ਹੋਈਆਂ ਅਤੇ ਗ੍ਰਾਮ ਪੰਚਾਇਤ ਚੱਕ ਬੁੱਢੇ ਸ਼ਾਹ ਦੀਆਂ 203 ਵੋਟਾਂ ਵਿਚੋਂ 145 ਵੋਟਾਂ ਪੋਲ ਹੋਈਆਂ ਹਨ। ਇਹ ਵੋਟਾਂ ਅਮਨ ਸ਼ਾਂਤੀ ਨਾਲ ਪੂਰਵਕ ਰਹੀਆਂ ਅਤੇ ਇਸ ਬਲਾਕ ਸੰਮਤੀ ਜੋਨ ਦੇ ਇਹਨਾਂ ਪਿੰਡਾਂ ਦੀਆਂ ਟੋਟਲ 4504 ਵੋਟਾਂ ਵਿਚੋਂ 2838 ਵੋਟਾਂ ਪੋਲ ਹੋਈਆਂ ਹਨ। ਇਨ੍ਹਾਂ ਪਿੰਡਾਂ ਦੇ ਪੋਲਿੰਗ ਬੂਥਾਂ 'ਤੇ ਕੋਈ ਵੀ ਅਣ ਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਹੈ। ਲੋਕਾਂ ਨੇ ਸ਼ਾਂਤਮਈ ਤਰੀਕੇ ਨਾਲ ਆਪੋ-ਆਪਣੇ ਵੋਟ ਦਾ ਇਸਤੇਮਾਲ ਕੀਤਾ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085432__bp11.jpg"],"image":["http:\/\/www.ajitjalandhar.com\/beta\/cmsimages\/20251214\/5085432__bp11.jpg"]},{"fn_id":"5085431","publish_dt":"2025-12-14","cat_id":"51","lastupdate":"2025-12-14 17:13:00","title":"ਦੇਵੀਗੜ੍ਹ ਨੇੜੇ ਬਹਿਰੂ ਪਿੰਡ 'ਚ ਬੂਥ ਕੈਪਚਰ ਦੀ ਸੂਚਨਾ","fullnews":"~~~~~~~~~~~~~~~~~~~~","video":"","cloud_video":"","youtube_video":"","youtube_key":"0"},{"fn_id":"5085430","publish_dt":"2025-12-14","cat_id":"51","lastupdate":"2025-12-14 17:11:00","title":" ਮਲੋਟ ਹਲਕੇ ਦੇ ਪਿੰਡ ਕਿੰਗਰਾ ਵਿਚ ਅਕਾਲੀ-ਕਾਂਗਰਸੀਆਂ ਨੇ ਮੌਜੂਦਾ ਪਾਰਟੀ 'ਤੇ ਲਾਏ ਬੂਥ ਕੈਪਚਰਿੰਗ ਦੇ ਦੋਸ਼","fullnews":"

ਮਲੋਟ , 14 ਦਸੰਬਰ (ਪਾਟਿਲ) - ਮਲੋਟ ਹਲਕੇ ਦੇ ਪਿੰਡ ਕਿੰਗਰਾ ਦੇ ਇਕ ਬੂਥ ਵਿਚ ਕਥਿਤ ਤੌਰ 'ਤੇ ਬੂਥ ਕੈਪਚਰਿੰਗ ਦੇ ਦੋਸ਼ ਅਕਾਲੀ ਤੇ ਕਾਂਗਰਸੀਆਂ ਵਲੋਂ ਲਗਾਏ ਗਏ ਹਨ ਜਦ ਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟ ਭਾਈ ਨੇ ਇਸ ਮੌਕੇ ਕਿਹਾ ਕਿ ਮੌਜੂਦਾ ਪਾਰਟੀ ਆਪਣੀ ਹਾਰ ਦੇ ਡਰੋਂ ਅਜਿਹੇ ਵਰਤਾਰੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬੂਥ 'ਤੇ ਦੁਬਾਰਾ ਵੋਟਿੰਗ ਹੋਣੀ ਚਾਹੀਦੀ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਵੀ ਮੌਜੂਦਾ ਪਾਰਟੀ ’ਤੇ ਬੂਥ ਕੈਪਚਰਿੰਗ ਦੇ ਦੋਸ਼ ਲਾਏ ਹਨ।ਉਧਰ ਮਲੋਟ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਜਾਣ ਬੁਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਕਿੰਗਰਾ ਵਿਚ ਕੋਈ ਬੂਥ ਕੈਪਚਰਿੰਗ ਨਹੀਂ ਹੋਈ ਹੈ| ਕੁਝ ਸਮੇਂ ਲਈ ਵੋਟਿੰਗ ਜ਼ਰੂਰ ਰੁਕੀ ਸੀ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਸੰਬੰਧੀ ਚੁਕੰਨਾ ਕਰ ਦਿੱਤਾ ਹੈ। ਜੋ ਕੋਈ ਵੀ ਸ਼ਰਾਰਤੀ ਅਨਸਰ ਇਸ ਵਿਚ ਦੋਸ਼ੀ ਪਾਇਆ ਗਿਆ ਉਸ 'ਤੇ ਕਾਰਵਾਈ ਕੀਤੀ ਜਾਵੇਗੀ|<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085430__pb1.jpg"],"image":["http:\/\/www.ajitjalandhar.com\/beta\/cmsimages\/20251214\/5085430__pb1.jpg"]},{"fn_id":"5085429","publish_dt":"2025-12-14","cat_id":"51","lastupdate":"2025-12-14 17:06:00","title":" 90 ਸਾਲਾ ਬੇਬੇ ਹਮੀਰ ਕੌਰ ਨੇ ਪਾਈ ਵੋਟ","fullnews":"

ਤਪਾ ਮੰਡੀ ( ਬਰਨਾਲਾ ) , 14 ਦਸੰਬਰ (ਵਿਜੇ ਸ਼ਰਮਾ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ 90 ਸਾਲ ਦੀ ਬੇਬੇ ਹਮੀਰ ਕੌਰ ਬਾਸੀ ਤਾਜੋਕੇ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085429__bebe.jpeg"],"image":["http:\/\/www.ajitjalandhar.com\/beta\/cmsimages\/20251214\/5085429__bebe.jpeg"]},{"fn_id":"5085428","publish_dt":"2025-12-14","cat_id":"51","lastupdate":"2025-12-14 16:46:00","title":" ਬਲਾਕ ਸੰਮਤੀ ਹਰਸਾ ਛੀਨਾ ਦੀਆਂ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਮੁਕੰਮਲ","fullnews":"

ਹਰਸਾ ਛੀਨਾ,14 ਦਸੰਬਰ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਅੰਦਰ ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਪੈਣ ਦਾ ਕੰਮ ਅਮਲ ਸ਼ਾਂਤੀ ਨਾਲ ਮੁਕੰਮਲ ਹੋਇਆl ਇਸ ਸਬੰਧੀ ਵੱਖ-ਵੱਖ ਪਿੰਡਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਹਲਕੇ ਦੇ ਵੋਟਰਾਂ ਵੱਲੋਂ ਵੋਟਾਂ ਪਾਉਣ ਲਈ ਕੋਈ ਖਾਸ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਪਰ ਫਿਰ ਵੀ ਵੋਟਾਂ ਪੈਣ ਦੇ ਅਖੀਰਲੇ ਇੱਕ ਘੰਟੇ ਵਿੱਚ ਕੁਝ ਬੂਥਾਂ ਤੇ ਵੋਟਰਾਂ ਦਾ ਇਕੱਠ ਦਿਖਾਈ ਦਿੱਤਾ l<\/p>","video":"","cloud_video":"","youtube_video":"","youtube_key":"0"},{"fn_id":"5085427","publish_dt":"2025-12-14","cat_id":"51","lastupdate":"2025-12-14 16:45:00","title":" ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਵੋਟਾਂ ਅਮਨ ਅਮਾਨ ਨਾਲ ਨੇਪਰੇ ਚੜੀਆਂ- ਵਿਧਾਇਕ ਧਾਲੀਵਾਲ","fullnews":"

ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ I ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਨਿਰੰਤਰ ਜਾਰੀ ਰਹੀ, ਕੁਝ ਕੁ ਪਿੰਡਾਂ ਵਿੱਚ 4 ਵਜੇ ਤੋਂ ਬਾਅਦ ਵੀ ਵੋਟਾਂ ਪੈ ਰਹੀਆਂ ਹਨ। ਕਾਂਗਰਸ ਪਾਰਟੀ ਵੱਲੋਂ ਇਹਨਾਂ ਚੋਣਾਂ ਦਾ ਬਾਈਕਾਟ ਕਰਨ ਕਰਕੇ ਵੋਟ ਪ੍ਰਤੀਸ਼ਤ ਕਾਫੀ ਘੱਟ ਰਹੀ I ਵੋਟਿੰਗ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਚੋਣ ਅਮਲੇ ਵੱਲੋਂ ਵੋਟਾਂ ਵਾਲੇ ਬਕਸੇ ਜ਼ਮਾ ਕਰਵਾਉਣ ਲਈ ਪੋਲਿੰਗ ਪਾਰਟੀਆਂ ਸਰਕਾਰੀ ਕਾਲਜ ਅਜਨਾਲਾ ਵੱਲ ਨੂੰ ਰਵਾਨਾ ਹੋ ਰਹੀਆਂ ਹਨ। ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੋਟਾਂ ਅਮਨ ਅਮਾਨ ਨਾਲ ਨੇਪਰੇ ਚਾੜਨ ਵਿੱਚ ਸਹਿਯੋਗ ਕਰਨ ਲਈ ਹਲਕਾ ਵਾਸੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ I<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085427__dhal;iwal.jpg"],"image":["http:\/\/www.ajitjalandhar.com\/beta\/cmsimages\/20251214\/5085427__dhal;iwal.jpg"]},{"fn_id":"5085426","publish_dt":"2025-12-14","cat_id":"51","lastupdate":"2025-12-14 16:43:00","title":" ਵੋਟਰ ਸੂਚੀਆਂ ਵਿੱਚ ਨਾਮ ਨਾ ਹੋਣ ਕਾਰਨ ਬਿਨਾਂ ਵੋਟ ਪਾਏ ਵਾਪਸ ਪਰਤੇ ਵੋਟਰ","fullnews":"

ਹਰੀਕੇ ਪੱਤਣ, 14 ਦਸੰਬਰ ( ਸੰਜੀਵ ਕੁੰਦਰਾ)-ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਵੋਟਾਂ ਨੂੰ ਲੈਕੇ ਵੋਟਰ ਬਹੁਤ ਖੱਜਲ ਖੁਆਰ ਹੋ ਰਹੇ ਹਨ।ਭਾਰੀ ਠੰਢ ਅਤੇ ਧੁੰਦ ਦੇ ਬਾਵਜੂਦ ਵੋਟਰ ਪੋਲਿੰਗ ਬੂਥਾਂ ਤੇ ਪੁੱਜੇ ਹੋਏ ਹਨ ਪਰੰਤੂ ਉਨ੍ਹਾਂ ਨੂੰ ਵੋਟਰ ਸੂਚੀਆਂ ਵਿੱਚ ਆਪਣੀਆਂ ਵੋਟਾਂ ਹੀ ਨਹੀਂ ਮਿਲ ਰਹੀਆਂ। ਵੋਟਾਂ ਨਾ ਮਿਲਣ ਕਾਰਨ ਹਰੀਕੇ ਪੱਤਣ ਦੇ ਵੋਟਰ ਨਿਰਾਸ਼ ਹੋ ਕੇ ਬਿਨਾਂ ਵੋਟ ਪਾਏ ਘਰ ਨੂੰ ਜਾ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਹਰੀਕੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਹਰੀਕੇ ਵਿਖੇ ਬਣੇ ਪੋਲਿੰਗ ਬੂਥ ਵੀ ਵਿਹਲੇ ਪਏ ਹੋਏ ਹਨ ਮਹਿਕਦੀਪ ਸਿੰਘ ਨੇ ਕਿਹਾ ਕਿ ਮੇਰੀ ਵੋਟ ਵੀ ਵੋਟਰ ਸੂਚੀ ਵਿੱਚੋਂ ਨਹੀਂ ਮਿਲੀ ਜਿਸ ਕਾਰਨ ਮੈਂ ਬਿਨਾ ਵੋਟ ਪਾਏ ਵਾਪਸ ਜਾ ਰਿਹਾ ਹੈ। ਇਸ ਮੌਕੇ ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਲੋਕਾਂ ਦੇ ਨਾਮ ਨਾ ਹੋਣ ਕਾਰਨ ਵੋਟਰ ਸਵੇਰ ਤੋਂ ਹੀ ਬਹੁਤ ਖੱਜਲ ਖੁਆਰ ਹੋ ਰਹੇ ਹਨ। ਵੋਟਰ ਸੂਚੀਆਂ ਵਿੱਚ ਨਾਮ ਨਾ ਆਉਣ ਕਾਰਨ ਵੋਟਰ ਬਿਨਾਂ ਵੋਟ ਪਾਏ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵੋਟਾਂ ਵੋਟਰ ਸੂਚੀਆਂ ਵਿੱਚ ਨਾ ਮਿਲਣ ਕਾਰਨ ਕਸਬਾ ਹਰੀਕੇ ਪੱਤਣ ਵਿੱਚ ਵੋਟ ਪ੍ਰਤੀਸ਼ਤ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ।<\/p>","video":"","cloud_video":"","youtube_video":"","youtube_key":"0"},{"fn_id":"5085425","publish_dt":"2025-12-14","cat_id":"51","lastupdate":"2025-12-14 16:42:00","title":" ਟਿੱਬਾ ਵਿੱਚ 47 ਫ਼ੀਸਦੀ ਵੋਟਾਂ ਪੋਲ ਹੋਈਆਂ","fullnews":"

ਸੁਲਤਾਨਪੁਰ ਲੋਧੀ,14 ਦਸੰਬਰ (ਥਿੰਦ)-ਹਲਕਾ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਟਿੱਬਾ ਵਿਖੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸ਼ਾਮ 4 ਵਜੇ ਤੱਕ 47 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਸਨ। ਇਸੇ ਤਰ੍ਹਾਂ ਸਮੁੱਚੇ ਸੁਲਤਾਨਪੁਰ ਲੋਧੀ ਅੰਦਰ 45 ਤੋਂ 50 ਫੀਸਦੀ ਦੇ ਕਰੀਬ ਵੋਟਾਂ ਪੋਲ ਹੋਣ ਦੀ ਉਮੀਦ ਹੈ।<\/p>","video":"","cloud_video":"","youtube_video":"","youtube_key":"0"},{"fn_id":"5085424","publish_dt":"2025-12-14","cat_id":"51","lastupdate":"2025-12-14 16:40:00","title":"ਜੰਡਿਆਲਾ ਗੁਰੂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ 45 ਪ੍ਰਤੀਸ਼ਤ ਦੇ ਲਗਭਗ ਵੋਟਾਂ ਪੋਲ ਹੋਈਆਂ","fullnews":"

ਜੰਡਿਆਲਾ ਗੁਰੂ 14 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਹੋ ਰਹੀਆਂ ਚੋਣਾਂ ਵਿੱਚ ਵੋਟਾਂ ਪਾਉਣ ਲਈ ਲੋਕਾਂ ਵਿੱਚ ਉਤਸ਼ਾਹ ਬਹੁਤ ਘੱਟ ਦਿਖਾਈ ਦਿੱਤਾ। ਇਲਾਕੇ ਦੇ ਪਿੰਡਾਂ ਗਹਿਰੀ ਮੰਡੀ, ਵਡਾਲਾ ਜੌਹਲ, ਦੇਵੀਦਾਸਪੁਰਾ, ਭੰਗਵਾਂ, ਅਮਰਕੋਟ, ਨਿਜਰਪੁਰਾ, ਮਿਹਰਬਾਨਪੁਰਾ, ਜਾਣੀਆਂ, ਧਾਰੜ , ਤਾਰਾਗੜ੍ਹ, ਮੱਲੀਆਂ, ਬਾਲੀਆਂ ਮੰਝਪੁਰ ਅਤੇ ਹੋਰ ਪਿੰਡਾਂ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਸ਼ਾਮ ਤੱਕ ਵੋਟਾਂ ਪੈਣ ਦੇ ਸਮੇਂ ਤੱਕ ਲੋਕਾਂ ਵਿੱਚ ਰੁਝਾਨ ਘੱਟ ਦਿਖਾਈ ਦਿੱਤਾ ਅਤੇ ਟਾਂਵੇ ਟਾਂਵੇ ਲੋਕ ਆ ਕੇ ਆਪਣੇ ਸੰਵਿਧਾਨਕ ਹੱਕ ਵੋਟ ਦਾ ਇਸਤੇਮਾਲ ਕਰਕੇ ਜਾ ਰਹੇ ਸਨ ਪਰ ਕੁਝ ਥਾਵਾਂ ਨੂੰ ਛੱਡ ਕੇ ਪਹਿਲਾਂ ਵਰਗੀਆਂ ਲੋਕਾਂ ਦੀਆਂ ਕਤਾਰਾਂ ਲੱਗੀਆਂ ਦਿਖਾਈ ਨਹੀਂ ਦਿੱਤੀਆਂ ।
\r\nਪੋਲਿੰਗ ਦਾ ਸਮਾਂ ਸਮਾਪਤ ਹੋਣ ਤੱਕ 40 ਤੋਂ 45 ਪ੍ਰਤੀਸ਼ਤ ਤੱਕ ਹੀ ਵੋਟਾਂ ਪੋਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਕਈ ਪੋਲਿੰਗ ਬੂਥਾਂ ਤੇ ਇਸ ਤੋਂ ਵੀ ਘੱਟ ਵੋਟ ਪੋਲ ਹੋਣ ਦੀ ਜਾਣਕਾਰੀ ਹੈ ‌। ਇਲਾਕੇ ਵਿੱਚ ਵੋਟਾਂ ਅਮਨ ਸ਼ਾਂਤੀ ਨਾਲ ਹੀ ਸਮਾਪਤ ਹੋਈਆਂ ਅਤੇ ਕਿਸੇ ਜਗ੍ਹਾ ਕੋਈ ਲੜਾਈ ਝਗੜਾ ਹੋਣ ਦੀ ਜਾਣਕਾਰੀ ਨਹੀਂ ਪ੍ਰਾਪਤ ਹੋਈ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085424__jillaaa.jpg"],"image":["http:\/\/www.ajitjalandhar.com\/beta\/cmsimages\/20251214\/5085424__jillaaa.jpg"]},{"fn_id":"5085423","publish_dt":"2025-12-14","cat_id":"51","lastupdate":"2025-12-14 16:37:00","title":"ਤਖ਼ਤਗੜ੍ਹ ਵਿਖੇ ਬੂਥ ਨੰਬਰ 113 ਅਤੇ 114 ਵਿਚ ਕੁੱਲ 1676 ਵੋਟਾਂ ਵਿਚੋਂ 794 ਵੋਟਾਂ ਪੋਲ ਹੋਣ ਨਾਲ ਹੋਈ ਕਰੀਬ 47 ਫ਼ੀਸਦੀ ਵੋਟ ਪੋਲਿੰਗ ","fullnews":"~~~~~~~~~~~~~~~~~~~~","video":"","cloud_video":"","youtube_video":"","youtube_key":"0"},{"fn_id":"5085422","publish_dt":"2025-12-14","cat_id":"51","lastupdate":"2025-12-14 16:32:00","title":" ਚੋਣਾਂ ਦੌਰਾਨ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਹਮਲਾ,ਗੰਭੀਰ ਜਖਮੀ","fullnews":"

ਤਲਵੰਡੀ ਸਾਬੋ ,14 ਦਸੰਬਰ (ਰਣਜੀਤ ਸਿੰਘ ਰਾਜੂ)-ਜ਼ਿਲ੍ਹਾ ਪ੍ਰੀਸ਼ਦ\/ਬਲਾਕ ਸੰਮਤੀ ਚੋਣਾਂ ਦੌਰਾਨ ਵੱਕਾਰੀ ਬਲਾਕ ਸੰਮਤੀ ਹਲਕੇ ਜੰਬਰ ਬਸਤੀ ਅਧੀਨ ਆਉਂਦੇ ਪਿੰਡ ਫਤਹਿਗੜ੍ਹ ਨੌ ਆਬਾਦ 'ਚ ਵੋਟਿੰਗ ਦੇ ਅੰਤਿਮ ਪੜਾਅ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ਤੇ ਕਥਿਤ ਹਮਲਾ ਹੋਣ ਅਤੇ ਹਮਲੇ ਕਾਰਣ ਗੰਭੀਰ ਜਖਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਕਥਿਤ ਹਮਲੇ ਕਾਰਣ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਦੀ ਲੱਤ ਕਾਫ਼ੀ ਨੁਕਸਾਨੀ ਗਈ ਹੈ ਅਤੇ ਉਨ੍ਹਾਂ ਨੂੰ ਇਲਾਜ਼ ਲਈ ਸਬ ਡਵੀਜ਼ਨਲ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਿਲ ਕਰਵਾਇਆ ਗਿਆ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085422__jakhmeee.jpg"],"image":["http:\/\/www.ajitjalandhar.com\/beta\/cmsimages\/20251214\/5085422__jakhmeee.jpg"]},{"fn_id":"5085421","publish_dt":"2025-12-14","cat_id":"51","lastupdate":"2025-12-14 16:30:00","title":"ਰਾਏਪੁਰ ਪੀਰ ਬਖਸਵਾਲਾ ਜੋਨ ਨੰਬਰ ਸੱਤ ਵਿੱਚ ਵੋਟਰਾਂ ਤੇ ਪੁਲਿਸ ਕਰਮਚਾਰੀ ਵਿੱਚ ਹੋਈ ਤਕਰਾਰ, ਮਾਮਲਾ ਟਲਿਆ","fullnews":"

ਭੁਲੱਥ,14 ਦਸੰਬਰ (ਮੇਹਰ ਚੰਦ ਸਿੱਧੂ,) ਸਬ ਡਵੀਜ਼ਨ ਕਸਬਾ ਭੁਲੱਥ ਦੇ ਨਾਲ ਲੱਗਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਜੋਨ ਨੰਬਰ ਸੱਤ ਵਿੱਚ ਵੋਟਾਂ ਪਾਉਣ ਆਏ ਵੋਟਰਾਂ ਤੇ ਪੁਲਿਸ ਕਰਮਚਾਰੀਆਂ ਵਿੱਚ ਹੋਏ ਤਕਰਾਰ, ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਐਸ ਐਚ ਓ ਭੁਲੱਥ ਰਣਜੀਤ ਸਿੰਘ ਵੱਲੋਂ ਪਹੁੰਚ ਕੇ ਮਾਮਲਾ ਠੰਡਾ ਕੀਤਾ ਗਿਆ, ਤੇ ਝਗੜਾ ਹੁੰਦੇ ਹੁੰਦੇ ਟਲ ਗਿਆ |<\/p>","video":"","cloud_video":"","youtube_video":"","youtube_key":"0"},{"fn_id":"5085420","publish_dt":"2025-12-14","cat_id":"51","lastupdate":"2025-12-14 16:26:00","title":"ਉਹ ਖੁਦ ਜਾਣਦੇ ਹਨ ਕਿ ਉਹ ਕਦੇ ਨਹੀਂ ਜਿੱਤਣਗੇ, ਵੋਟ ਚੋਰੀ 'ਤੇ ਪ੍ਰਿਯੰਕਾ ਗਾਂਧੀ ","fullnews":"

 ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਦੀ ਵੋਰ ਚੋਰ ਰੈਲੀ ਦੌਰਾਨ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, "ਸੰਸਦ ਵਿਚ ਇਕ ਇਜਲਾਸ ਵਿਚ ਸ਼ਾਇਦ ਹੀ ਇਕ ਜਾਂ ਦੋ ਬਹਿਸਾਂ ਹੁੰਦੀਆਂ ਹਨ। ਜਦੋਂ ਰਾਹੁਲ ਜੀ ਨੇ ਮੁੱਦਾ ਉਠਾਇਆ, ਤਾਂ ਖੜਗੇ ਜੀ ਨੇ ਇਹ ਮੁੱਦਾ ਉਠਾਇਆ ਕਿ ਅਸੀਂ ਈਵੀਐਮ ਰਾਹੀਂ ਵੋਟਾਂ ਚੋਰੀ ਹੋਣ ਦੇ ਤਰੀਕੇ 'ਤੇ ਬਹਿਸ ਕਰਨਾ ਚਾਹੁੰਦੇ ਹਾਂ, ਤਾਂ ਉਹ ਡਰ ਗਏ। ਉਹ ਸਹਿਮਤ ਨਹੀਂ ਹੋਏ। ਅੰਤ ਵਿਚ, ਉਹ ਕਿਵੇਂ ਸਹਿਮਤ ਹੋਏ? ਉਨ੍ਹਾਂ ਨੇ ਕਿਹਾ ਕਿ ਅਸੀਂ ਵੰਦੇ ਮਾਤਰਮ 'ਤੇ ਵੀ ਚਰਚਾ ਕਰਾਂਗੇ... ਮੈਂ ਉਨ੍ਹਾਂ ਨੂੰ ਨਿਰਪੱਖ ਚੋਣ ਲੜਨ ਦੀ ਚੁਣੌਤੀ ਦਿੰਦੀ ਹਾਂ। ਉਨ੍ਹਾਂ ਨੂੰ ਬੈਲਟ ਪੇਪਰ 'ਤੇ ਲੜਨ ਦਿਓ, ਅਤੇ ਉਹ ਖੁਦ ਜਾਣਦੇ ਹਨ ਕਿ ਉਹ ਕਦੇ ਨਹੀਂ ਜਿੱਤਣਗੇ। ਅੱਜ, ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਬਿਹਾਰ ਚੋਣ ਹਾਰ ਗਏ। ਕਿਉਂਕਿ ਪੂਰਾ ਦੇਸ਼ ਦੇਖ ਰਿਹਾ ਹੈ ਕਿ ਉਹ ਚੋਰੀ ਰਾਹੀਂ ਜਿੱਤਦੇ ਹਨ..."।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085420__priya.png"],"image":["http:\/\/www.ajitjalandhar.com\/beta\/cmsimages\/20251214\/5085420__priya.png"]},{"fn_id":"5085419","publish_dt":"2025-12-14","cat_id":"51","lastupdate":"2025-12-14 16:25:00","title":" ਸ਼ਾਂਤੀ ਪੂਰਵਿਕ ਨੇਪਰੇ ਚੜੀ ਬਲਾਕ ਨਡਾਲਾ ਦੀ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਪ੍ਰਕਿਰਿਆ","fullnews":"

ਭੁਲੱਥ (ਕਪੂਰਥਲਾ), 14 ਦਸੰਬਰ (ਮਨਜੀਤ ਸਿੰਘ ਰਤਨ)-ਹਲਕਾ ਭੁਲੱਥ ਦੇ ਬਲਾਕ ਨਡਾਲਾ ਦੇ ਪਿੰਡਾਂ ਵਿੱਚ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਚਲਦਿਆਂ ਚੋਣ ਪ੍ਰਕਿਰਿਆ ਬਹੁਤ ਹੀ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜੀ। ਭਲੱਥ ਦੇ ਆਸ ਪਾਸ ਦੇ ਵੱਖ-ਵੱਖ ਪਿੰਡਾਂ ਵਿੱਚ ਸਵੇਰੇ 8 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਜੋ ਕਿ ਸ਼ਾਮ 4 ਵਜੇ ਸਮਾਪਤ ਹੋਇਆ। ਸਵੇਰ ਤੋਂ ਹੀ ਲੋਕ ਪੋਲਿੰਗ ਬੂਥਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਜਦਕਿ ਬਾਹਰ ਬਣੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਚੋਣ ਬੂਥਾਂ ਤੇ ਗਹਿਮਾ ਗਹਿਮੀ ਦਿਖਾਈ ਦਿੱਤੀ। ਪੱਤਰਕਾਰਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਦੌਰਾ ਕਰਨ ਤੇ ਦੇਖਿਆ ਗਿਆ ਕਿ ਸਾਰੇ ਪੋਲਿੰਗ ਬੂਥਾਂ ਤੇ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਸਨ। ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਮੱਦੇ ਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਸਾਰੇ ਪੋਲਿੰਗ ਬੂਥਾਂ ਤੇ ਬਾਜ ਰੱਖੀ ਹੋਈ ਸੀ। ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਅਤੇ ਐਸ.ਐਚ. ਓ. ਰਣਜੀਤ ਸਿੰਘ ਆਪੋ ਆਪਣੀਆਂ ਪੁਲਿਸ ਪਾਰਟੀਆਂ ਨਾਲ ਪੋਲਿੰਗ ਬੂਥਾਂ ਤੇ ਨਿਗਰਾਨੀ ਕਰ ਰਹੇ ਸਨ।<\/p>","video":"","cloud_video":"","youtube_video":"","youtube_key":"0"},{"fn_id":"5085418","publish_dt":"2025-12-14","cat_id":"51","lastupdate":"2025-12-14 16:22:00","title":" ਰਾਜਾਸਾਂਸੀ ਦੇ ਨੇੜਲੇ ਖੇਤਰ ਚ ਅਮਨ ਅਮਾਨ ਨਾਲ ਰਹੀਆਂ ਵੋਟਾਂ","fullnews":"

ਰਾਜਾਸਾਂਸੀ, 14 ਦਸੰਬਰ (ਹਰਦੀਪ ਸਿੰਘ ਖੀਵਾ) ਰਾਜਾਸਾਂਸੀ ਦੇ ਨੇੜਲੇ ਖੇਤਰ ਬਲਾਕ ਹਰਸ਼ਾ ਤੇ ਬਲਾਕ ਵੇਰਕਾ ਦੇ ਪਿੰਡਾਂ ਚ ਅਮਨ ਅਮਾਨ ਨਾਲ ਵੋਟਾਂ ਨੇਪਰੇ ਚੜੀਆਂ। ਵੱਖ ਵੱਖ ਪਿੰਡਾਂ ਚ ਵਡਾਲਾ, ਸੈਦਪੁਰ, ਤੋਲਾਨੰਗਲ, ਝੰਜੋਟੀ, ਅਦਲੀਵਾਲਾ, ਰਾਣੇਵਾਲੀ, ਲਦੇਹ, ਬੂਆਨੰਗਲੀ, ਮੁਗਲਾਣੀ ਕੋਟ, ਤੇ ਬਲਾਕ ਵੇਰਕਾ ਦੇ ਲੁਹਾਰਕਾ ਕਲਾਂ ਤੇ ਖੁਰਦ, ਮੁਰਾਦਪੁਰ, ਰਾਮਪੁਰ, ਮੀਰਾਂਕੋਟ, ਕੰਬੋਅ, ਹੇਰ, ਖੈਰਾਂਬਾਦ, ਬੱਲ ਸਚੰਦਰ ਸਮੇਤ ਹੋਰਨਾਂ ਬੂਥਾਂ ਤੇ ਦੌਰਾ ਕਰਨ ਤੇ ਵੇਖਿਆ ਗਿਆ ਕਿ ਇਹਨਾਂ ਜਿਲ੍ਹਾ ਪੀ੍ਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਚੋਣਾਂ ਨੂੰ ਲੈ ਕੇ ਕੀ ਬੂਥਾਂ ਤੇ ਵੋਟਰਾਂ ਦਾ ਬਿਲਕੁਲ ਉਤਸ਼ਾਹ ਨਹੀਂ ਸੀ ਪਰੰਤੂ ਕਈ ਬੂਥਾਂ ਤੇ ਪਿੰਡ ਪੱਧਰ ਵੱਡੇ ਮੁਕਾਬਲੇ ਵਿਖਾਈ ਜਿੱਥੇ ਕਿ ਲੰਮੀਆਂ ਕਤਾਰਾਂ ਵੀ ਨਜ਼ਰ ਆਈਆਂ।
\r\nਇਸ ਸਬੰਧੀ ਡੀ ਐਸ ਪੀ ਅਟਾਰੀ ਸ੍ ਯਾਦਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਬਲਾਕਾਂ ਵਿੱਚ ਅਮਨ ਅਮਾਨ ਨਾਲ ਵੋਟਾਂ ਨੇਪਰੇ ਚੜੀਆਂ ਹਨ ਉਹਨਾਂ ਕਿਹਾ ਕਿ ਬਲਾਕ ਵੇਰਕਾ 61 ਬਲਾਕ ਅਟਾਰੀ ਦੇ 73 ਬੂਥਾਂ ਤੇ ਅਮਾਨ ਅਮਾਨ ਤੇ ਸਾਂਤੀ ਪੂਰਵਕ ਚੋਣਾਂ ਨੇਪਰੇ ਚੜੀਆਂ ਹਨ। ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਵਰਕਰ ਇਕੱਠੇ ਬੈਠੇ ਨਜ਼ਰ ਆਏ ਸਨ |<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085418__raja sansi.jpg"],"image":["http:\/\/www.ajitjalandhar.com\/beta\/cmsimages\/20251214\/5085418__raja sansi.jpg"]},{"fn_id":"5085417","publish_dt":"2025-12-14","cat_id":"51","lastupdate":"2025-12-14 16:21:00","title":" ਅਪਾਹਜ ਵਿਅਕਤੀ ਨੇ ਪਾਈ ਵੋਟ","fullnews":"

ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਵੋਟਰਾਂ ਦਾ ਵੋਟ ਪਾਉਣ ਸਬੰਧੀ ਆਪੋ ਆਪਣਾ ਸੁਭਾਅ ਹੁੰਦਾ ਹੈ ਭਟੀਆਂ ਅਧੀਨ ਆਉਂਦੇ ਦਿਲਜੀਤ ਪਬਲਿਕ ਸਕੂਲ ਵਿਖੇ ਇਕ ਅਪਾਹਜ ਵੀਰ ਵਲਾਇਤੀ ਸਿੰਘ ਜੋ ਪਿਛਲੇ 40 ਸਾਲਾਂ ਤੋਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਂਦਾ ਆ ਰਿਹਾ ਹੈ ਅੱਜ ਵੀ ਉਹਨਾਂ ਦੇ ਬੇਟਾ ਸੇਠੀ ਉਹਨਾਂ ਨੂੰ ਸਕੂਲ ਵਿਚ ਬੋਰਡ ਪਾਉਣ ਲਈ ਵੀਹਲ ਚੇਅਰ ਤੇ ਲੈ ਕੇ ਆਇਆ ਅਤੇ ਵੋਟ ਪਵਾਈl ਜਿਥੇ ਆਮ ਆਦਮੀ ਘਰਾਂ ਵਿਚੋਂ ਵੋਟ ਪਾਉਣ ਲਈ ਬਹੁਤ ਘੱਟ ਨਿਕਲੇl ਕੁੱਲ ਮਿਲਾ ਕੇ ਬੂਟਮ ਦਾ ਮਾਹੌਲ ਠੰਡਾ ਹੀ ਰਿਹਾl ਜਦ ਕਿ ਵੋਟਰਾਂ ਨੂੰ ਪੋਲਿੰਗ ਬੂਥ ਤੇ ਬੈਠੇ ਮੁਲਾਜ਼ਮ ਉਡੀਕ ਦੇ ਰਹੇ ਅਤੇ ਕਿਹਾ ਕਿ ਵੋਟਾਂ ਦਾ ਕੰਮ ਸ਼ਾਂਤੀ ਪੂਰਵਕ ਚੱਲ ਰਿਹਾ ਹੈ l <\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085417__apahaj.jpg"],"image":["http:\/\/www.ajitjalandhar.com\/beta\/cmsimages\/20251214\/5085417__apahaj.jpg"]},{"fn_id":"5085416","publish_dt":"2025-12-14","cat_id":"51","lastupdate":"2025-12-14 16:41:00","title":"ਜੌਨ ਸੀਨਾ ਨੇ ਪੇਸ਼ੇਵਰ ਕੁਸ਼ਤੀ ਤੋਂ ਲਿਆ ਸੰਨਿਆਸ ","fullnews":"

ਵਾਸ਼ਿੰਗਟਨ ਡੀ.ਸੀ., 14 ਦਸੰਬਰ - ਮੌਜੂਦਾ ਅਤੇ ਸਾਬਕਾ ਡਬਲਯੁ.ਡਬਲਯੂ.ਈ. ਸੁਪਰਸਟਾਰਾਂ, ਲੀਜੈਂਡਸ ਅਤੇ ਪ੍ਰਸ਼ੰਸਕਾਂ ਸਮੇਤ ਵਿਸ਼ਵਵਿਆਪੀ ਪੇਸ਼ੇਵਰ ਕੁਸ਼ਤੀ ਭਾਈਚਾਰੇ ਨੇ ਜੌਨ ਸੀਨਾ ਨੂੰ ਸ਼ਾਨਦਾਰ ਵਿਦਾਈ ਦਿੱਤੀ ਕਿਉਂਕਿ ਇਸ ਪ੍ਰਸਿੱਧ ਪਹਿਲਵਾਨ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਸ਼ਾਨਦਾਰ ਇਨ-ਰਿੰਗ ਕਰੀਅਰ ਦਾ ਅਧਿਕਾਰਤ ਤੌਰ 'ਤੇ ਅੰਤ ਕਰ ਦਿੱਤਾ।
\r\nਸੀਨਾ, ਇਕ ਰਿਕਾਰਡ-ਤੋੜ 17 ਵਾਰ ਦੇ ਵਿਸ਼ਵ ਚੈਂਪੀਅਨ, ਨੇ ਐਤਵਾਰ ਨੂੰ ਸ਼ਨੀਵਾਰ ਰਾਤ ਦੇ ਮੁੱਖ ਇਵੈਂਟ (ਅੇਸਐਨਐਮਈ) ਵਿਚ ਆਪਣੇ ਆਖਰੀ ਪੇਸ਼ੇਵਰ ਕੁਸ਼ਤੀ ਮੈਚ ਵਿਚ ਹਿੱਸਾ ਲਿਆ, ਜਿੱਥੇ ਉਸ ਨੂੰ ਵਿਸ਼ਵ ਹੈਵੀਵੇਟ ਚੈਂਪੀਅਨ ਗੁੰਥਰ ਤੋਂ ਸਬਮਿਸ਼ਨ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੁਕਾਬਲਾ ਡਬਲਯੁ.ਡਬਲਯੂ.ਈ. ਦੇ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਕਰੀਅਰਾਂ ਵਿਚੋਂ ਇਕ ਦੇ ਅੰਤ ਦਾ ਪ੍ਰਤੀਕ ਸੀ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085416__whatsapp image 2025-12-14 at 4.33.59 pm.jpeg"],"image":["http:\/\/www.ajitjalandhar.com\/beta\/cmsimages\/20251214\/5085416__whatsapp image 2025-12-14 at 4.33.59 pm.jpeg"]},{"fn_id":"5085415","publish_dt":"2025-12-14","cat_id":"51","lastupdate":"2025-12-14 16:10:00","title":" ਹਲਕਾ ਸੁਲਤਾਨਪੁਰ ਲੋਧੀ ਤੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੂਥਾਂ ਦਾ ਦੌਰਾ ਕਰਕੇ ਵਰਕਰਾਂ ਦਾ ਹੌਂਸਲਾ ਅਫਜ਼ਾਈ ਕੀਤੀ","fullnews":"

ਸੁਲਤਾਨਪੁਰ ਲੋਧੀ,14 ਦਸੰਬਰ (ਥਿੰਦ) ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਹੌਂਸਲਾ ਵਧਾਇਆ ਅਤੇ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੂਸੋਵਾਲ,ਕਬੀਰਪੁਰ,ਸਾਲਾਂ ਪੁਰ, ਡਡਵਿੰਡੀ ਆਦਿ ਪਿੰਡਾਂ ਦਾ ਦੌਰਾ ਕਰਦੇ ਸਮੇਂ ਕਿਹਾ ਕਿ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ।ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਰਮੇਸ਼ ਡਡਵਿੰਡੀ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਬਲਜਿੰਦਰ ਸਿੰਘ ਪੀ ਏ, ਮੁਖਤਾਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।<\/p>","video":"","cloud_video":"","youtube_video":"","youtube_key":"0"},{"fn_id":"5085414","publish_dt":"2025-12-14","cat_id":"51","lastupdate":"2025-12-14 16:06:00","title":"ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ ਨੂੰ ਚੁਣਿਆ ਗਿਆ ਭਾਜਪਾ ਯੂ.ਪੀ. ਦਾ ਪ੍ਰਧਾਨ ","fullnews":"

ਲਖਨਊ, 14 ਦਸੰਬਰ - ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ ਨੂੰ ਭਾਰਤੀ ਜਨਤਾ ਪਾਰਟੀ ਦਾ ਉੱਤਰ ਪ੍ਰਦੇਸ਼ ਸੂਬਾ ਪ੍ਰਧਾਨ ਚੁਣਿਆ ਗਿਆ। ਕੇਂਦਰੀ ਮੰਤਰੀ ਪਿਊਸ਼ ਗੋਇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਭਾਜਪਾ ਆਗੂਆਂ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਇੱਥੇ ਇਕ ਸਨਮਾਨ ਪ੍ਰੋਗਰਾਮ ਵਿਚ ਉਨ੍ਹਾਂ ਨੂੰ ਵਧਾਈ ਦਿੱਤੀ। ਪਿਊਸ਼ ਗੋਇਲ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਮੌਜੂਦਗੀ ਵਿਚ ਪੰਕਜ ਚੌਧਰੀ ਨੂੰ ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ਦਾ ਚਾਰਜ ਸੌਂਪਿਆ।ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਿਊਸ਼ ਗੋਇਲ ਨੇ ਕਿਹਾ ਕਿ ਭਾਜਪਾ ਆਪਣੀਆਂ ਅੰਦਰੂਨੀ ਲੋਕਤੰਤਰੀ ਪ੍ਰਕਿਰਿਆਵਾਂ ਅਤੇ ਮਜ਼ਬੂਤ ​​ਸੰਗਠਨਾਤਮਕ ਤਾਲਮੇਲ ਕਾਰਨ ਹੋਰ ਰਾਜਨੀਤਿਕ ਬਣਤਰਾਂ ਤੋਂ ਵੱਖਰੀ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085414__up.png"],"image":["http:\/\/www.ajitjalandhar.com\/beta\/cmsimages\/20251214\/5085414__up.png"]},{"fn_id":"5085413","publish_dt":"2025-12-14","cat_id":"51","lastupdate":"2025-12-14 15:59:00","title":" ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਦਾ ਉਤਸ਼ਾਹ","fullnews":"

ਲਾਡੋਵਾਲ, 14 ਦਸੰਬਰ (ਬਲਬੀਰ ਸਿੰਘ ਰਾਣਾ)- ਬਲਾਕ ਸੰਮਤੀ ਜੋਨ ਭੱਟੀਆਂ ਅਤੇ ਜੋਨ ਲਾਡੋਵਾਲ, ਜੋਨ ਕੁਤਬੇਵਾਲ ਗੁਜਰਾਂ ਵਿਖੇ ਵੋਟਰਾਂ ਵਿਚ ਵੋਟਾਂ ਪਾਉਣ ਦਾ ਭਾਰੀ ਉਤਸਾਹ ਦੇਖਣ ਨੂੰ ਮਿਲਿਆ, ਜਿਥੇ ਹਰੇਕ ਪਾਰਟੀ ਦੇ ਬੂਥ ਤੇ ਲੋਕ ਵੋਟਰ ਪਰਚੀਆਂ ਕਟਵਾ ਰਹੇ ਸਨ l ਬੇਸ਼ੱਕ ਬੂਥ ਨੇੜੇ ਨੇੜੇ ਲਗਾਏ ਗਏ ਸਨ, ਪਰ ਬੂਥਾਂ ਤੇ ਕੰਮ ਕਰਨ ਵਾਲਿਆਂ ਅੰਦਰ ਕਿਸੇ ਪ੍ਰਤੀ ਕੋਈ ਤਲਖੀ ਨਹੀਂ ਦੇਖੀ ਗਈl ਸਗੋਂ ਆਪਸੀ ਭਾਈਚਾਰਕ ਸਾਂਝ ਨੂੰ ਬੜਾਵਾ ਦਿੱਤਾ ਦੇਖਿਆ ਗਿਆl ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਜਿਨਾਂ ਵੋਟਰਾਂ ਨੇ ਵੋਟ ਨਹੀਂ ਭੁਗਤਾਨ ਕੀਤੀ ਸੀ ਉਨਾਂ ਨੂੰ ਘਰਾਂ ਵਿਚੋਂ ਲਿਆ ਕੇ ਵੋਟ ਪਾਉਣ ਦਾ ਕੰਮ ਕੀਤਾ ਗਿਆ l ਕਿਸੇ ਵੀ ਬੂਥ ਤੇ ਕੋਈ ਤੂੰ ਤੂੰ ਮੈਂ ਮੈਂ ਨਹੀਂ ਹੋਈl <\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085413__balvir singh rana.jpg"],"image":["http:\/\/www.ajitjalandhar.com\/beta\/cmsimages\/20251214\/5085413__balvir singh rana.jpg"]},{"fn_id":"5085412","publish_dt":"2025-12-14","cat_id":"51","lastupdate":"2025-12-14 15:57:00","title":"105 ਸਾਲਾ ਬਾਪੂ ਲਾਭ ਸਿੰਘ ਮੌੜ ਨੇ ਪਾਈ ਵੋਟ","fullnews":"

 ਲੌਂਗੋਵਾਲ (ਸੰਗਰੂਰ), 14 ਦਸੰਬਰ (ਸ. ਸ.ਖੰਨਾ,ਵਿਨੋਦ) - ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪਿੰਡ ਦੁਲਟਾਂਵਾਲਾ ਬੂਥ ਨੰਬਰ 59 ਵਿਖੇ ਪੰਚ ਹਰਬੰਸ ਸਿੰਘ ਮੌੜ ਦੇ ਦਾਦਾ ਬਾਪੂ ਲਾਭ ਸਿੰਘ ਮੌੜ ਨੇ 105 ਸਾਲ ਉਮਰ ਨੇ ਆਪਣੀ ਵੋਟ ਪਾਈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085412__bpu.png"],"image":["http:\/\/www.ajitjalandhar.com\/beta\/cmsimages\/20251214\/5085412__bpu.png"]},{"fn_id":"5085411","publish_dt":"2025-12-14","cat_id":"51","lastupdate":"2025-12-14 15:57:00","title":"ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਪਿੰਡ ਕਾਜੀਕੋਟ ਵਿਖੇ ਅਕਾਲੀ ਅਤੇ ‘ਆਪ’ ਸਮੱਰਥਕਾਂ ਵਿਚਕਾਰ ਚੱਲੇ ਇੱਟਾਂ ਰੋੜੇ ਅਤੇ ਗੋਲੀਆਂ","fullnews":"

ਤਰਨ ਤਾਰਨ, 14 ਦਸੰਬਰ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕਾਜੀਕੋਟ ਵਿਖੇ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਬੂਥ ਲਗਾਉਣ ਸੰਬੰਧੀ ਅਕਾਲੀ ਦਲ ਅਤੇ ‘ਆਪ’ ਪਾਰਟੀ ਦੇ ਸਮੱਰਥਕ ਆਪਸ ਵਿਚ ਭਿੜ ਗਏ। ਦੋਵਾਂ ਧਿਰਾਂ ਵਲੋਂ ਇਕ ਦੂਜੇ ਉਪਰ ਇੱਟਾਂ ਚਲਾਉਣ, ਧੱਕੇਸ਼ਾਹੀ ਕਰਨ ਅਤੇ ਗੋਲੀ ਚਲਾਉਣ ਦੇ ਦੋਸ਼ ਲਗਾਏ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸ.ਡੀ.ਐਮ. ਗੁਰਮੀਤ ਸਿੰਘ ਅਤੇ ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ ਭਾਰੀ ਪੁਲਿਸ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085411__img_1232.jpg"],"image":["http:\/\/www.ajitjalandhar.com\/beta\/cmsimages\/20251214\/5085411__img_1232.jpg","http:\/\/www.ajitjalandhar.com\/beta\/cmsimages\/20251214\/5085411__img_1235.jpg"]},{"fn_id":"5085410","publish_dt":"2025-12-14","cat_id":"51","lastupdate":"2025-12-14 15:56:00","title":"ਨਾਭਾ ਹਲਕੇ ਦੇ ਪਿੰਡਾਂ ਵਿੱਚ ਸੰਮਤੀ ਚੋਣਾਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ","fullnews":"

ਨਾਭਾ,14 ਦਸੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਅੰਦਰ ਹੋ ਰਹੀਆਂ ਜ਼ਿਲ੍ਹਾਂ ਪ੍ਰਸਿੱਧ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇ ਨਜ਼ਰ ਅੱਜ ਨਾਭਾ ਹਲਕੇ ਦੇ ਪਿੰਡਾਂ ਵਿੱਚ ਵੀ ਵੋਟਾਂ ਪੈ ਰਹੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਡੀਐਸਪੀ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਹਲਕੇ ਦੇ ਪਿੰਡਾਂ ਵਿੱਚ ਗਸਤ ਕਰ ਰਹੇ ਹਨ। ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਵਾਪਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਹਲਕੇ ਦੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨਾਲ ਗੱਲ ਕਰ ਰਹੇ ਸਨ ਤਾਂ ਜੋ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜੇ ਜਾ ਸਕੇ। ਉਹਨਾਂ ਕਿਹਾ ਕਿ ਅੱਜ ਹਲਕੇ ਦੇ ਲੋਕ ਵਧਾਈ ਦੇ ਪਾਤਰ ਹਨ ਜਿਨਾਂ ਵੱਲੋਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜਿਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਮੌਜੂਦ ਸਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085410__nabha.jpg"],"image":["http:\/\/www.ajitjalandhar.com\/beta\/cmsimages\/20251214\/5085410__nabha.jpg"]}]