AjitJalandhar.Com Instant Articleshttp://www.ajitjalandhar.comPunjab Di Awazen-usCopyright (C) 2021 ajitjlandhar.com ਭਾਰਤ ਨੇ ਪਾਕਿਸਤਾਨ ਤੋਂ ਦਰਾਮਦ 'ਤੇ ਲਗਾਈ ਪਾਬੰਦੀ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 3 ਮਈ-ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਵਧੇ ਤਣਾਅ \'ਚ ਭਾਰਤ ਨੇ ਗੁਆਂਢੀ ਮੁਲਕ ਨਾਲ ਹੋਣ ਵਾਲੇ ਸਾਰੇ ਸਿੱਧੇ-ਅਸਿੱਧੇ ਆਯਾਤਾਂ \'ਤੇ ਪਾਬੰਦੀ ਲਾ ਦਿੱਤੀ ਹੈ | ਇਸ ਦੇ ਨਾਲ ਹੀ ਪਾਕਿਸਤਾਨ ਤੋਂ ਆਉਣ ਵਾਲੀਆਂ ਹਰੇਕ ਤਰ੍ਹਾਂ ਦੀਆਂ ਡਾਕ ਅਤੇ ਪਾਰਸਲ ਸੇਵਾਵਾਂ ਦੇ ਅਦਾਨ-ਪ੍ਰਦਾਨ ਨੂੰ ਫੌਰੀ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ | ਇਹ ਫ਼ੈਸਲਾ ਹਵਾਈ ਅਤੇ ਜ਼ਮੀਨੀ ਦੋਹਾਂ ਰਾਹਾਂ ਲਈ ਲਾਗੂ ਹੋਏਗਾ | ਇਸ ਤੋਂ ਇਲਾਵਾ ਪਾਕਿਸਤਾਨੀ ਝੰਡੇ ਵਾਲੇ ਜਹਾਜ਼ਾਂ ਦੇ ਭਾਰਤੀ ਬੰਦਰਗਾਹਾਂ \'ਚ ਦਾਖ਼ਲੇ \'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ | ਵਣਜ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਵਿਦੇਸ਼ ਵਪਾਰ ਨੀਤੀ 2023 \'ਚ ਇਕ ਨਵੀਂ ਧਾਰਾ ਜੋੜੀ ਗਈ ਹੈ, ਜਿਸਦੇ ਤਹਿਤ ਅਗਲੇ ਆਦੇਸ਼ ਤੱਕ ਪਾਕਿਸਤਾਨ ਤੋਂ ਸਿੱਧੇ ਜਾਂ ਅਸਿੱਧੇ ਰੂਪ \'ਚ ਕਿਸੇ ਵੀ ਤਰ੍ਹਾਂ ਦੀਆਂ ਦਰਾਮਦਾਂ \'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ | ਡਾਇਰੈਕਟੋਰੇਟ ਆਫ ਫੌਰਨ ਟਰੇਡ ਨੇ ਸਾਫ਼ ਕੀਤਾ ਕਿ ਇਹ ਪਾਬੰਦੀ ਰਾਸ਼ਟਰੀ ਸੁਰੱਖਿਆ ਅਤੇ ਜਨਹਿਤ ਨੂੰ ਧਿਆਨ \'ਚ ਰੱਖਦਿਆਂ ਲਾਈ ਗਈ ਹੈ | ਇਸ ਪਾਬੰਦੀ ਨਾਲ ਕਿਸੇ ਵੀ ਤਰ੍ਹਾਂ ਦੀ ਛੋਟ ਲਈ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਹੋਏਗੀ | ਇਹ ਜਾਣਕਾਰੀ 2 ਮਈ ਨੂੰ ਜਾਰੀ ਨੋਟੀਫਿਕੇਸ਼ਨ \'ਚ ਦਿੱਤੀ ਗਈ | ਭਾਰਤੀ ਡਾਕ ਵਿਭਾਗ ਨੇ ਸਨਿਚਰਵਾਰ ਨੂੰ ਜਾਰੀ ਇਕ ਜਨਤਕ ਨੋਟਿਸ \'ਚ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਅਗਸਤ 2019 \'ਚ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਕੁਝ ਸਮੇਂ ਲਈ ਡਾਕ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਸਨ, ਜੋ ਬਾਅਦ \'ਚ ਤਿੰਨ ਮਹੀਨੇ ਬਾਅਦ ਬਹਾਲ ਕਰ ਦਿੱਤੀਆਂ ਗਈਆਂ ਸਨ | http://beta.ajitjalandhar.com/latestnews/4861952.cmsSun, 04 May 2025 00:00:00 +0000https://www.ajitjalandhar.com/beta/cmsimages/20250504/4861952__d247608110.jpghttp://beta.ajitjalandhar.com/latestnews/4861952.cms http://beta.ajitjalandhar.com/latestnews/4861952.cms
ਭਾਰਤ ਨੇ ਪਾਕਿਸਤਾਨ ਤੋਂ ਦਰਾਮਦ 'ਤੇ ਲਗਾਈ ਪਾਬੰਦੀ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 3 ਮਈ-ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਵਧੇ ਤਣਾਅ \'ਚ ਭਾਰਤ ਨੇ ਗੁਆਂਢੀ ਮੁਲਕ ਨਾਲ ਹੋਣ ਵਾਲੇ ਸਾਰੇ ਸਿੱਧੇ-ਅਸਿੱਧੇ ਆਯਾਤਾਂ \'ਤੇ ਪਾਬੰਦੀ ਲਾ ਦਿੱਤੀ ਹੈ | ਇਸ ਦੇ ਨਾਲ ਹੀ ਪਾਕਿਸਤਾਨ ਤੋਂ ਆਉਣ ਵਾਲੀਆਂ ਹਰੇਕ ਤਰ੍ਹਾਂ ਦੀਆਂ ਡਾਕ ਅਤੇ ਪਾਰਸਲ ਸੇਵਾਵਾਂ ਦੇ ਅਦਾਨ-ਪ੍ਰਦਾਨ ਨੂੰ ਫੌਰੀ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ | ਇਹ ਫ਼ੈਸਲਾ ਹਵਾਈ ਅਤੇ ਜ਼ਮੀਨੀ ਦੋਹਾਂ ਰਾਹਾਂ ਲਈ ਲਾਗੂ ਹੋਏਗਾ | ਇਸ ਤੋਂ ਇਲਾਵਾ ਪਾਕਿਸਤਾਨੀ ਝੰਡੇ ਵਾਲੇ ਜਹਾਜ਼ਾਂ ਦੇ ਭਾਰਤੀ ਬੰਦਰਗਾਹਾਂ \'ਚ ਦਾਖ਼ਲੇ \'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ | ਵਣਜ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਵਿਦੇਸ਼ ਵਪਾਰ ਨੀਤੀ 2023 \'ਚ ਇਕ ਨਵੀਂ ਧਾਰਾ ਜੋੜੀ ਗਈ ਹੈ, ਜਿਸਦੇ ਤਹਿਤ ਅਗਲੇ ਆਦੇਸ਼ ਤੱਕ ਪਾਕਿਸਤਾਨ ਤੋਂ ਸਿੱਧੇ ਜਾਂ ਅਸਿੱਧੇ ਰੂਪ \'ਚ ਕਿਸੇ ਵੀ ਤਰ੍ਹਾਂ ਦੀਆਂ ਦਰਾਮਦਾਂ \'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ | ਡਾਇਰੈਕਟੋਰੇਟ ਆਫ ਫੌਰਨ ਟਰੇਡ ਨੇ ਸਾਫ਼ ਕੀਤਾ ਕਿ ਇਹ ਪਾਬੰਦੀ ਰਾਸ਼ਟਰੀ ਸੁਰੱਖਿਆ ਅਤੇ ਜਨਹਿਤ ਨੂੰ ਧਿਆਨ \'ਚ ਰੱਖਦਿਆਂ ਲਾਈ ਗਈ ਹੈ | ਇਸ ਪਾਬੰਦੀ ਨਾਲ ਕਿਸੇ ਵੀ ਤਰ੍ਹਾਂ ਦੀ ਛੋਟ ਲਈ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਹੋਏਗੀ | ਇਹ ਜਾਣਕਾਰੀ 2 ਮਈ ਨੂੰ ਜਾਰੀ ਨੋਟੀਫਿਕੇਸ਼ਨ \'ਚ ਦਿੱਤੀ ਗਈ | ਭਾਰਤੀ ਡਾਕ ਵਿਭਾਗ ਨੇ ਸਨਿਚਰਵਾਰ ਨੂੰ ਜਾਰੀ ਇਕ ਜਨਤਕ ਨੋਟਿਸ \'ਚ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਅਗਸਤ 2019 \'ਚ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਕੁਝ ਸਮੇਂ ਲਈ ਡਾਕ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਸਨ, ਜੋ ਬਾਅਦ \'ਚ ਤਿੰਨ ਮਹੀਨੇ ਬਾਅਦ ਬਹਾਲ ਕਰ ਦਿੱਤੀਆਂ ਗਈਆਂ ਸਨ |

]]>
ਛੋਟੀ ਦੂਰੀ ਵਾਲੀ ਹਵਾਈ ਰੱਖਿਆ ਪ੍ਰਣਾਲੀ ਖਰੀਦੇਗੀ ਸਰਕਾਰ ਨਵੀਂ ਦਿੱਲੀ, 3 ਮਈ (ਪੀ.ਟੀ.ਆਈ.)-ਸਰਕਾਰ ਨੇ ਅਗਲੀ ਪੀੜ੍ਹੀ ਦੇ ਬਹੁਤ ਹੀ ਛੋਟੀ ਦੂਰੀ ਵਾਲੇ ਹਵਾਈ ਰੱਖਿਆ ਪ੍ਰਣਾਲੀ ਜਾਂ ਵੀ.ਐਸ.ਐਚ.ਓ.ਆਰ.ਏ.ਡੀ.ਐਸ. (ਐਨ.ਜੀ.) ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਇਹ ਰੱਖਿਆ ਪ੍ਰਣਾਲੀ ਦਿਨ ਤੇ ਰਾਤ ਦੋਵਾਂ ਸਮੇਂ ਅਤੇ ਸਾਰੀਆਂ ਮੌਸਮੀ ਸਥਿਤੀਆਂ 'ਚ ਬਰਫ਼ ਨਾਲ ਢੱਕੇ ਸਥਾਨਾਂ ਸਮੇਤ ਹਵਾਈ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਯੋਗ ਹੋਵੇਗੀ | ਰੱਖਿਆ ਮੰਤਰਾਲੇ ਨੇ ਖਰੀਦ ਪ੍ਰਸਤਾਵ ਲਈ ਇਕ ਬੇਨਤੀ ਪੱਤਰ ਜਾਰੀ ਕੀਤਾ ਹੈ, ਜੋ ਭਾਰਤੀ ਫ਼ੌਜ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਗਿਆ ਹੈ | http://beta.ajitjalandhar.com/latestnews/4861956.cmsSun, 04 May 2025 00:00:00 +0000 http://beta.ajitjalandhar.com/latestnews/4861956.cms
ਛੋਟੀ ਦੂਰੀ ਵਾਲੀ ਹਵਾਈ ਰੱਖਿਆ ਪ੍ਰਣਾਲੀ ਖਰੀਦੇਗੀ ਸਰਕਾਰ
ਨਵੀਂ ਦਿੱਲੀ, 3 ਮਈ (ਪੀ.ਟੀ.ਆਈ.)-ਸਰਕਾਰ ਨੇ ਅਗਲੀ ਪੀੜ੍ਹੀ ਦੇ ਬਹੁਤ ਹੀ ਛੋਟੀ ਦੂਰੀ ਵਾਲੇ ਹਵਾਈ ਰੱਖਿਆ ਪ੍ਰਣਾਲੀ ਜਾਂ ਵੀ.ਐਸ.ਐਚ.ਓ.ਆਰ.ਏ.ਡੀ.ਐਸ. (ਐਨ.ਜੀ.) ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਇਹ ਰੱਖਿਆ ਪ੍ਰਣਾਲੀ ਦਿਨ ਤੇ ਰਾਤ ਦੋਵਾਂ ਸਮੇਂ ਅਤੇ ਸਾਰੀਆਂ ਮੌਸਮੀ ਸਥਿਤੀਆਂ 'ਚ ਬਰਫ਼ ਨਾਲ ਢੱਕੇ ਸਥਾਨਾਂ ਸਮੇਤ ਹਵਾਈ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਯੋਗ ਹੋਵੇਗੀ | ਰੱਖਿਆ ਮੰਤਰਾਲੇ ਨੇ ਖਰੀਦ ਪ੍ਰਸਤਾਵ ਲਈ ਇਕ ਬੇਨਤੀ ਪੱਤਰ ਜਾਰੀ ਕੀਤਾ ਹੈ, ਜੋ ਭਾਰਤੀ ਫ਼ੌਜ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਗਿਆ ਹੈ |

]]>
ਪਾਕਿ ਦੇ ਪਾਣੀ ਨੂੰ ਰੋਕਣ ਲਈ ਕੋਈ ਢਾਂਚਾ ਬਣਾਇਆ ਤਾਂ ਤਬਾਹ ਕਰ ਦਿੱਤਾ ਜਾਵੇਗਾ-ਖ਼ਵਾਜਾ ਆਸਿਫ਼ ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਲਏ ਗਏ ਸਖ਼ਤ ਫ਼ੈਸਲਿਆਂ ਨੂੰ ਲੈ ਕੇ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾਹਟ 'ਚ ਹੈ, ਜਿਸ ਦਾ ਪ੍ਰਦਰਸ਼ਨ ਕਰਦਿਆਂ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਪਿਛਲੇ ਤਿੰਨ ਦਿਨਾਂ 'ਚ ਭਾਰਤ ਨੂੰ ਤੀਜੀ ਵੱਡੀ ਧਮਕੀ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਪਾਕਿ ਦੇ ਪਾਣੀ ਨੂੰ ਰੋਕਣ ਜਾਂ ਮੋੜਨ ਲਈ ਕੋਈ ਢਾਂਚਾ ਜਾਂ ਡੈਮ ਬਣਾਉਂਦਾ ਹੈ ਤਾਂ ਇਸ ਨੂੰ ਤਬਾਹ ਕਰ ਦਿੱਤਾ ਜਾਵੇਗਾ | ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਦੀ ਉਲੰਘਣਾ ਕਰਦਾ ਹੈ ਤਾਂ ਇਸ ਨੂੰ ਪਾਕਿ ਵਿਰੁੱਧ ਹਮਲਾ ਮੰਨਿਆ ਜਾਵੇਗਾ | ਉਨ੍ਹਾਂ ਕਿਹਾ ਕਿ ਹਮਲਾ ਸਿਰਫ਼ ਤੋਪਾਂ ਦੇ ਗੋਲੇ ਜਾਂ ਬੰਦੂਕਾਂ ਚਲਾਉਣ ਤੱਕ ਸੀਮਤ ਨਹੀਂ ਹੁੰਦਾ, ਇਸ ਦੇ ਕਈ ਰੂਪ ਹੁੰਦੇ ਹਨ, ਜਿਨ੍ਹਾਂ 'ਚੋਂ ਪਾਣੀ ਰੋਕਣਾ ਵੀ ਇਕ ਹਮਲਾ ਹੀ ਹੈ | ਇਸ ਕਾਰਨ ਪਾਕਿ ਦੇ ਲੋਕ ਭੁੱਖੇ ਜਾਂ ਪਿਆਸੇ ਮਰ ਸਕਦੇ ਹਨ | ਦੱਸਣਯੋਗ ਹੈ ਕਿ ਪਹਿਲਗਾਮ 'ਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਪਾਕਿ ਵਿਰੁੱਧ ਕਈ ਸਖ਼ਤ ਕਦਮ ਚੁੱਕੇ ਹਨ, ਜਿਨ੍ਹਾਂ 'ਚ 1960 ਦੀ ਸਿੰਧੂ ਨਦੀ ਜਲ ਸੰਧੀ ਨੂੰ ਮੁਅੱਤਲ ਕਰਨਾ ਵੀ ਸ਼ਾਮਿਲ ਹੈ | ਇਸ ਤੋਂ ਪਹਿਲਾਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਦੇ ਸਿੰਧੂ ਜਲ ਸਮਝੌਤੇ 'ਤੇ ਦਿੱਤੇ ਬਿਆਨ 'ਤੇ ਭਾਰਤ ਵਿਚ ਤਿੱਖੀ ਪ੍ਰਤੀਕਿਰਿਆ ਆਈ ਸੀ | ਉਨ੍ਹਾਂ ਨੇ ਸਿੰਧ ਸੂਬੇ ਦੇ ਸੁੱਕਰ 'ਚ ਇਕ ਰੈਲੀ 'ਚ ਕਿਹਾ ਸੀ ਕਿ ਜਾਂ ਤਾਂ ਸਾਡਾ ਪਾਣੀ ਸਿੰਧੂ ਨਦੀ ਤੋਂ ਵਹੇਗਾ ਜਾਂ ਉਨ੍ਹਾਂ (ਭਾਰਤ) ਦਾ ਖੂਨ ਵਹੇਗਾ | ਹਾਲਾਂਕਿ, ਇਸ ਤੋਂ ਬਾਅਦ ਬਿਲਾਵਲ ਨੇ ਆਪਣੇ ਬਿਆਨ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਰੈਲੀ 'ਚ ਉਸ ਨੇ ਸਿਰਫ਼ ਆਮ ਪਾਕਿਸਤਾਨੀ ਲੋਕਾਂ ਦੀਆਂ ਭਾਵਨਾਵਾਂ ਨੂੰ ਦੁਹਰਾਇਆ ਸੀ | http://beta.ajitjalandhar.com/latestnews/4861953.cmsSun, 04 May 2025 00:00:00 +0000https://www.ajitjalandhar.com/beta/cmsimages/20250504/4861953__d263499646.jpghttp://beta.ajitjalandhar.com/latestnews/4861953.cms http://beta.ajitjalandhar.com/latestnews/4861953.cms
ਪਾਕਿ ਦੇ ਪਾਣੀ ਨੂੰ ਰੋਕਣ ਲਈ ਕੋਈ ਢਾਂਚਾ ਬਣਾਇਆ ਤਾਂ ਤਬਾਹ ਕਰ ਦਿੱਤਾ ਜਾਵੇਗਾ-ਖ਼ਵਾਜਾ ਆਸਿਫ਼
ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਲਏ ਗਏ ਸਖ਼ਤ ਫ਼ੈਸਲਿਆਂ ਨੂੰ ਲੈ ਕੇ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾਹਟ 'ਚ ਹੈ, ਜਿਸ ਦਾ ਪ੍ਰਦਰਸ਼ਨ ਕਰਦਿਆਂ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਪਿਛਲੇ ਤਿੰਨ ਦਿਨਾਂ 'ਚ ਭਾਰਤ ਨੂੰ ਤੀਜੀ ਵੱਡੀ ਧਮਕੀ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਪਾਕਿ ਦੇ ਪਾਣੀ ਨੂੰ ਰੋਕਣ ਜਾਂ ਮੋੜਨ ਲਈ ਕੋਈ ਢਾਂਚਾ ਜਾਂ ਡੈਮ ਬਣਾਉਂਦਾ ਹੈ ਤਾਂ ਇਸ ਨੂੰ ਤਬਾਹ ਕਰ ਦਿੱਤਾ ਜਾਵੇਗਾ | ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਦੀ ਉਲੰਘਣਾ ਕਰਦਾ ਹੈ ਤਾਂ ਇਸ ਨੂੰ ਪਾਕਿ ਵਿਰੁੱਧ ਹਮਲਾ ਮੰਨਿਆ ਜਾਵੇਗਾ | ਉਨ੍ਹਾਂ ਕਿਹਾ ਕਿ ਹਮਲਾ ਸਿਰਫ਼ ਤੋਪਾਂ ਦੇ ਗੋਲੇ ਜਾਂ ਬੰਦੂਕਾਂ ਚਲਾਉਣ ਤੱਕ ਸੀਮਤ ਨਹੀਂ ਹੁੰਦਾ, ਇਸ ਦੇ ਕਈ ਰੂਪ ਹੁੰਦੇ ਹਨ, ਜਿਨ੍ਹਾਂ 'ਚੋਂ ਪਾਣੀ ਰੋਕਣਾ ਵੀ ਇਕ ਹਮਲਾ ਹੀ ਹੈ | ਇਸ ਕਾਰਨ ਪਾਕਿ ਦੇ ਲੋਕ ਭੁੱਖੇ ਜਾਂ ਪਿਆਸੇ ਮਰ ਸਕਦੇ ਹਨ | ਦੱਸਣਯੋਗ ਹੈ ਕਿ ਪਹਿਲਗਾਮ 'ਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਪਾਕਿ ਵਿਰੁੱਧ ਕਈ ਸਖ਼ਤ ਕਦਮ ਚੁੱਕੇ ਹਨ, ਜਿਨ੍ਹਾਂ 'ਚ 1960 ਦੀ ਸਿੰਧੂ ਨਦੀ ਜਲ ਸੰਧੀ ਨੂੰ ਮੁਅੱਤਲ ਕਰਨਾ ਵੀ ਸ਼ਾਮਿਲ ਹੈ | ਇਸ ਤੋਂ ਪਹਿਲਾਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਦੇ ਸਿੰਧੂ ਜਲ ਸਮਝੌਤੇ 'ਤੇ ਦਿੱਤੇ ਬਿਆਨ 'ਤੇ ਭਾਰਤ ਵਿਚ ਤਿੱਖੀ ਪ੍ਰਤੀਕਿਰਿਆ ਆਈ ਸੀ | ਉਨ੍ਹਾਂ ਨੇ ਸਿੰਧ ਸੂਬੇ ਦੇ ਸੁੱਕਰ 'ਚ ਇਕ ਰੈਲੀ 'ਚ ਕਿਹਾ ਸੀ ਕਿ ਜਾਂ ਤਾਂ ਸਾਡਾ ਪਾਣੀ ਸਿੰਧੂ ਨਦੀ ਤੋਂ ਵਹੇਗਾ ਜਾਂ ਉਨ੍ਹਾਂ (ਭਾਰਤ) ਦਾ ਖੂਨ ਵਹੇਗਾ | ਹਾਲਾਂਕਿ, ਇਸ ਤੋਂ ਬਾਅਦ ਬਿਲਾਵਲ ਨੇ ਆਪਣੇ ਬਿਆਨ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਰੈਲੀ 'ਚ ਉਸ ਨੇ ਸਿਰਫ਼ ਆਮ ਪਾਕਿਸਤਾਨੀ ਲੋਕਾਂ ਦੀਆਂ ਭਾਵਨਾਵਾਂ ਨੂੰ ਦੁਹਰਾਇਆ ਸੀ |

]]>
ਪੰਜਾਬ ਨੇ ਭਾਖੜਾ ਬੋਰਡ ਦੀ ਮੀਟਿੰਗ ਨੂੰ ਗ਼ੈਰ-ਸੰਵਿਧਾਨਕ ਦੱਸਦਿਆਂ ਕੀਤਾ ਬਾਈਕਾਟ ਹਰਕਵਲਜੀਤ ਸਿੰਘ ਚੰਡੀਗੜ੍ਹ, 3 ਮਈ-ਹਰਿਆਣਾ ਨੂੰ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ.) ਵਲੋਂ ਪਾਣੀ ਦੇਣ ਸੰਬੰਧੀ ਲਏ ਗਏ ਇਕਤਰਫ਼ਾ ਫੈਸਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦਰਮਿਆਨ ਟਕਰਾਅ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ ਅਤੇ ਬੀ.ਬੀ.ਐਮ.ਬੀ. ਵਲੋਂ ਅੱਜ ਭਾਈਵਾਲ ਰਾਜਾਂ ਦਰਮਿਆਨ ਪਾਣੀ ਦੀ ਵੰਡ ਲਈ ਦੋ ਦਿਨ ਬਾਅਦ ਦੁਬਾਰਾ ਸੱਦੀ ਗਈ ਮੀਟਿੰਗ ਵਿਚ ਪੰਜਾਬ ਨੇ ਕੁਝ ਸਮਾਂ ਪਹਿਲਾਂ ਪੱਤਰ ਲਿਖ ਕੇ ਇਤਰਾਜ਼ ਉਠਾਇਆ ਕਿ ਕੁੱਝ ਘੰਟਿਆਂ ਦੇ ਨੋਟਿਸ 'ਤੇ ਸੱਦੀ ਗਈ ਮੀਟਿੰਗ ਨਿਯਮਾਂ ਦੇ ਵਿਰੁੱਧ ਅਤੇ ਗੈਰ-ਸੰਵਿਧਾਨਿਕ ਹੈ, ਕਿਉਂਕਿ 1976 ਦੇ ਨਿਯਮਾਂ ਦੀ ਧਾਰਾ 7 ਅਨੁਸਾਰ ਮੀਟਿੰਗ ਸੱਦਣ ਲਈ 7 ਦਿਨਾਂ ਦਾ ਨੋਟਿਸ ਜ਼ਰੂਰੀ ਹੈ | ਪੱਤਰ ਵਿਚ ਇਹ ਵੀ ਦੱਸਿਆ ਗਿਆ ਕਿ ਰਾਜ ਵਿਧਾਨ ਸਭਾ ਦੇ ਹਰਿਆਣਾ ਨੂੰ ਪਾਣੀ ਦੇ ਮੁੱਦੇ 'ਤੇ ਸੱਦੇ ਗਏ ਇਜਲਾਸ ਨੂੰ ਮੁੱਖ ਰੱਖ ਕੇ ਸਿੰਜਾਈ ਵਿਭਾਗ ਅਤੇ ਦੂਜੇ ਸੰਬੰਧਿਤ ਅਧਿਕਾਰੀ ਇਜਲਾਸ ਦੀ ਤਿਆਰੀ ਵਿਚ ਰੁਝੇ ਹੋਏ ਹਨ ਪਰ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੀ ਹੋਈ ਮੀਟਿੰਗ ਵਿਚ ਅੱਜ ਕੇਵਲ ਹਰਿਆਣਾ ਦੇ ਨੁਮਾਇੰਦੇ ਹੀ ਹਾਜ਼ਰ ਸਨ, ਜਦੋਂਕਿ ਹਿਮਾਚਲ ਵਲੋਂ ਮੀਟਿੰਗ ਵਿਚ ਸ਼ਮੂਲੀਅਤ ਨਹੀਂ ਕੀਤੀ ਗਈ ਅਤੇ ਰਾਜਸਥਾਨ ਦੇ ਨੁਮਾਇੰਦਿਆਂ ਬਾਰੇ ਵੀ ਦੱਸਿਆ ਗਿਆ ਕਿ ਉਹ ਮੀਟਿੰਗ ਲਈ ਨਹੀਂ ਪੁੱਜੇ ਪਰ ਉਹ ਆਨਲਾਈਨ ਮੀਟਿੰਗ ਨਾਲ ਜ਼ਰੂਰ ਜੁੜੇ ਸਨ | ਪੰਜਾਬ ਦੀ ਗੈਰ-ਹਾਜ਼ਰੀ ਕਾਰਨ ਮੀਟਿੰਗ ਵਿਚ ਹਰਿਆਣਾ ਲਈ ਵਾਧੂ ਪਾਣੀ ਦਾ ਮੁੱਦਾ ਵੀ ਨਹੀਂ ਵਿਚਾਰਿਆ ਗਿਆ ਪਰ ਹਰਿਆਣਾ ਵਲੋਂ ਚੇਅਰਮੈਨ ਬੀ.ਬੀ.ਐਮ.ਬੀ. 'ਤੇ ਇਸ ਗੱਲ ਲਈ ਜ਼ੋਰ ਦਿੱਤਾ ਗਿਆ ਕਿ ਉਹ ਨੰਗਲ ਅਤੇ ਉਸ ਨਾਲ ਸੰਬੰਧਿਤ ਦੂਜੇ ਕੰਟਰੋਲ ਖ਼ਤਮ ਕਰੇ | ਪੰਜਾਬ ਵਲੋਂ ਅੱਜ ਦੀ ਮੀਟਿੰਗ ਅੱਗੇ ਪਾਉਣ ਦੀ ਮੰਗ ਨੂੰ ਬੀ.ਬੀ.ਐਮ.ਬੀ. ਵਲੋਂ ਰੱਦ ਕਰ ਦਿੱਤਾ ਗਿਆ ਸੀ ਪਰ ਦਿਲਚਸਪ ਗੱਲ ਇਹ ਸੀ ਕਿ ਚੰਡੀਗੜ੍ਹ ਪੁਲਿਸ ਵਲੋਂ ਬੀ.ਬੀ.ਐਮ.ਬੀ. ਦੇ ਦਫ਼ਤਰ ਜਿਥੇ ਇਹ ਮੀਟਿੰਗ ਚੱਲ ਰਹੀ ਸੀ, ਦੀ ਪੂਰੇ ਤੌਰ 'ਤੇ ਨਾਕਾਬੰਦੀ ਕੀਤੀ ਹੋਈ ਸੀ | ਕਮਾਂਡੋਜ਼ ਤੇ ਸੀ.ਆਈ.ਐਸ.ਐਫ਼. ਦੇ ਜਵਾਨ ਤਾਇਨਾਤ ਕੀਤੇ ਹੋਏ ਸਨ ਅਤੇ ਪੱਤਰਕਾਰਾਂ ਸਮੇਤ ਕਿਸੇ ਨੂੰ ਵੀ ਦਫ਼ਤਰ ਦੀ ਇਮਾਰਤ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਸੀ | ਇਹ ਵੀ ਪਤਾ ਲੱਗਾ ਹੈ ਕਿ ਬੀ.ਬੀ.ਐਮ.ਬੀ. ਦੇ ਚੇਅਰਮੈਨ ਮਨੋਜ ਤਿ੍ਪਾਠੀ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ | ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵਲੋਂ ਹਰਿਆਣਾ ਨੂੰ ਵਾਧੂ ਪਾਣੀ ਜਾਰੀ ਕਰਨ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਵੀ ਲਿਆ ਗਿਆ ਹੈ ਅਤੇ ਕਾਨੂੰਨੀ ਮਾਹਿਰਾਂ ਦੀ ਟੀਮ ਇਸ ਲਈ ਮਗਰਲੇ ਦੋ ਦਿਨਾਂ ਤੋਂ ਕੇਸ ਤਿਆਰ ਕਰ ਰਹੀ ਹੈ | ਹਰਿਆਣਾ ਇਸ ਸੰਬੰਧੀ ਸੁਪਰੀਮ ਕੋਰਟ ਵਿਚ ਜਾਣ ਦਾ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ | ਪੰਜਾਬ ਸਰਕਾਰ ਵਲੋਂ 5 ਮਈ ਨੂੰ ਹਰਿਆਣਾ ਨੂੰ ਧੱਕੇ ਨਾਲ ਵਾਧੂ ਪਾਣੀ ਦੇਣ ਦੇ ਫ਼ੈਸਲੇ 'ਤੇ ਵਿਚਾਰ ਲਈ ਸੱਦੇ ਗਏ ਵਿਸ਼ੇਸ਼ ਇਜਲਾਸ ਦੇ ਏਜੰਡੇ ਨੂੰ ਵੀ ਰਾਜ ਸਰਕਾਰ ਵਲੋਂ ਅਜੇ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਰਾਜ ਸਰਕਾਰ ਇਸ ਇਜਲਾਸ ਦੌਰਾਨ ਕੀ ਮਤਾ ਲਿਆ ਰਹੀ ਹੈ ਜਾਂ ਸਰਕਾਰ ਦੀ ਇਸ ਸੰਬੰਧੀ ਕੀ ਰਣਨੀਤੀ ਹੋਵੇਗੀ ਪਰ ਸਰਬ ਪਾਰਟੀ ਮੀਟਿੰਗ ਤੋਂ ਸਪਸ਼ਟ ਹੋ ਗਿਆ ਹੈ ਕਿ ਵਿਰੋਧੀ ਧਿਰ ਵੀ ਇਸ ਮੁੱਦੇ 'ਤੇ ਪੰਜਾਬ ਸਰਕਾਰ ਦੇ ਨਾਲ ਖੜ੍ਹੀ ਹੈ | http://beta.ajitjalandhar.com/latestnews/4861955.cmsSun, 04 May 2025 00:00:00 +0000https://www.ajitjalandhar.com/beta/cmsimages/20250504/4861955__d247610582.jpghttp://beta.ajitjalandhar.com/latestnews/4861955.cms http://beta.ajitjalandhar.com/latestnews/4861955.cms
ਪੰਜਾਬ ਨੇ ਭਾਖੜਾ ਬੋਰਡ ਦੀ ਮੀਟਿੰਗ ਨੂੰ ਗ਼ੈਰ-ਸੰਵਿਧਾਨਕ ਦੱਸਦਿਆਂ ਕੀਤਾ ਬਾਈਕਾਟ
ਹਰਕਵਲਜੀਤ ਸਿੰਘ
ਚੰਡੀਗੜ੍ਹ, 3 ਮਈ-ਹਰਿਆਣਾ ਨੂੰ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ.) ਵਲੋਂ ਪਾਣੀ ਦੇਣ ਸੰਬੰਧੀ ਲਏ ਗਏ ਇਕਤਰਫ਼ਾ ਫੈਸਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦਰਮਿਆਨ ਟਕਰਾਅ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ ਅਤੇ ਬੀ.ਬੀ.ਐਮ.ਬੀ. ਵਲੋਂ ਅੱਜ ਭਾਈਵਾਲ ਰਾਜਾਂ ਦਰਮਿਆਨ ਪਾਣੀ ਦੀ ਵੰਡ ਲਈ ਦੋ ਦਿਨ ਬਾਅਦ ਦੁਬਾਰਾ ਸੱਦੀ ਗਈ ਮੀਟਿੰਗ ਵਿਚ ਪੰਜਾਬ ਨੇ ਕੁਝ ਸਮਾਂ ਪਹਿਲਾਂ ਪੱਤਰ ਲਿਖ ਕੇ ਇਤਰਾਜ਼ ਉਠਾਇਆ ਕਿ ਕੁੱਝ ਘੰਟਿਆਂ ਦੇ ਨੋਟਿਸ 'ਤੇ ਸੱਦੀ ਗਈ ਮੀਟਿੰਗ ਨਿਯਮਾਂ ਦੇ ਵਿਰੁੱਧ ਅਤੇ ਗੈਰ-ਸੰਵਿਧਾਨਿਕ ਹੈ, ਕਿਉਂਕਿ 1976 ਦੇ ਨਿਯਮਾਂ ਦੀ ਧਾਰਾ 7 ਅਨੁਸਾਰ ਮੀਟਿੰਗ ਸੱਦਣ ਲਈ 7 ਦਿਨਾਂ ਦਾ ਨੋਟਿਸ ਜ਼ਰੂਰੀ ਹੈ | ਪੱਤਰ ਵਿਚ ਇਹ ਵੀ ਦੱਸਿਆ ਗਿਆ ਕਿ ਰਾਜ ਵਿਧਾਨ ਸਭਾ ਦੇ ਹਰਿਆਣਾ ਨੂੰ ਪਾਣੀ ਦੇ ਮੁੱਦੇ 'ਤੇ ਸੱਦੇ ਗਏ ਇਜਲਾਸ ਨੂੰ ਮੁੱਖ ਰੱਖ ਕੇ ਸਿੰਜਾਈ ਵਿਭਾਗ ਅਤੇ ਦੂਜੇ ਸੰਬੰਧਿਤ ਅਧਿਕਾਰੀ ਇਜਲਾਸ ਦੀ ਤਿਆਰੀ ਵਿਚ ਰੁਝੇ ਹੋਏ ਹਨ ਪਰ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੀ ਹੋਈ ਮੀਟਿੰਗ ਵਿਚ ਅੱਜ ਕੇਵਲ ਹਰਿਆਣਾ ਦੇ ਨੁਮਾਇੰਦੇ ਹੀ ਹਾਜ਼ਰ ਸਨ, ਜਦੋਂਕਿ ਹਿਮਾਚਲ ਵਲੋਂ ਮੀਟਿੰਗ ਵਿਚ ਸ਼ਮੂਲੀਅਤ ਨਹੀਂ ਕੀਤੀ ਗਈ ਅਤੇ ਰਾਜਸਥਾਨ ਦੇ ਨੁਮਾਇੰਦਿਆਂ ਬਾਰੇ ਵੀ ਦੱਸਿਆ ਗਿਆ ਕਿ ਉਹ ਮੀਟਿੰਗ ਲਈ ਨਹੀਂ ਪੁੱਜੇ ਪਰ ਉਹ ਆਨਲਾਈਨ ਮੀਟਿੰਗ ਨਾਲ ਜ਼ਰੂਰ ਜੁੜੇ ਸਨ | ਪੰਜਾਬ ਦੀ ਗੈਰ-ਹਾਜ਼ਰੀ ਕਾਰਨ ਮੀਟਿੰਗ ਵਿਚ ਹਰਿਆਣਾ ਲਈ ਵਾਧੂ ਪਾਣੀ ਦਾ ਮੁੱਦਾ ਵੀ ਨਹੀਂ ਵਿਚਾਰਿਆ ਗਿਆ ਪਰ ਹਰਿਆਣਾ ਵਲੋਂ ਚੇਅਰਮੈਨ ਬੀ.ਬੀ.ਐਮ.ਬੀ. 'ਤੇ ਇਸ ਗੱਲ ਲਈ ਜ਼ੋਰ ਦਿੱਤਾ ਗਿਆ ਕਿ ਉਹ ਨੰਗਲ ਅਤੇ ਉਸ ਨਾਲ ਸੰਬੰਧਿਤ ਦੂਜੇ ਕੰਟਰੋਲ ਖ਼ਤਮ ਕਰੇ | ਪੰਜਾਬ ਵਲੋਂ ਅੱਜ ਦੀ ਮੀਟਿੰਗ ਅੱਗੇ ਪਾਉਣ ਦੀ ਮੰਗ ਨੂੰ ਬੀ.ਬੀ.ਐਮ.ਬੀ. ਵਲੋਂ ਰੱਦ ਕਰ ਦਿੱਤਾ ਗਿਆ ਸੀ ਪਰ ਦਿਲਚਸਪ ਗੱਲ ਇਹ ਸੀ ਕਿ ਚੰਡੀਗੜ੍ਹ ਪੁਲਿਸ ਵਲੋਂ ਬੀ.ਬੀ.ਐਮ.ਬੀ. ਦੇ ਦਫ਼ਤਰ ਜਿਥੇ ਇਹ ਮੀਟਿੰਗ ਚੱਲ ਰਹੀ ਸੀ, ਦੀ ਪੂਰੇ ਤੌਰ 'ਤੇ ਨਾਕਾਬੰਦੀ ਕੀਤੀ ਹੋਈ ਸੀ | ਕਮਾਂਡੋਜ਼ ਤੇ ਸੀ.ਆਈ.ਐਸ.ਐਫ਼. ਦੇ ਜਵਾਨ ਤਾਇਨਾਤ ਕੀਤੇ ਹੋਏ ਸਨ ਅਤੇ ਪੱਤਰਕਾਰਾਂ ਸਮੇਤ ਕਿਸੇ ਨੂੰ ਵੀ ਦਫ਼ਤਰ ਦੀ ਇਮਾਰਤ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਸੀ | ਇਹ ਵੀ ਪਤਾ ਲੱਗਾ ਹੈ ਕਿ ਬੀ.ਬੀ.ਐਮ.ਬੀ. ਦੇ ਚੇਅਰਮੈਨ ਮਨੋਜ ਤਿ੍ਪਾਠੀ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ | ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵਲੋਂ ਹਰਿਆਣਾ ਨੂੰ ਵਾਧੂ ਪਾਣੀ ਜਾਰੀ ਕਰਨ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਵੀ ਲਿਆ ਗਿਆ ਹੈ ਅਤੇ ਕਾਨੂੰਨੀ ਮਾਹਿਰਾਂ ਦੀ ਟੀਮ ਇਸ ਲਈ ਮਗਰਲੇ ਦੋ ਦਿਨਾਂ ਤੋਂ ਕੇਸ ਤਿਆਰ ਕਰ ਰਹੀ ਹੈ | ਹਰਿਆਣਾ ਇਸ ਸੰਬੰਧੀ ਸੁਪਰੀਮ ਕੋਰਟ ਵਿਚ ਜਾਣ ਦਾ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ | ਪੰਜਾਬ ਸਰਕਾਰ ਵਲੋਂ 5 ਮਈ ਨੂੰ ਹਰਿਆਣਾ ਨੂੰ ਧੱਕੇ ਨਾਲ ਵਾਧੂ ਪਾਣੀ ਦੇਣ ਦੇ ਫ਼ੈਸਲੇ 'ਤੇ ਵਿਚਾਰ ਲਈ ਸੱਦੇ ਗਏ ਵਿਸ਼ੇਸ਼ ਇਜਲਾਸ ਦੇ ਏਜੰਡੇ ਨੂੰ ਵੀ ਰਾਜ ਸਰਕਾਰ ਵਲੋਂ ਅਜੇ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਰਾਜ ਸਰਕਾਰ ਇਸ ਇਜਲਾਸ ਦੌਰਾਨ ਕੀ ਮਤਾ ਲਿਆ ਰਹੀ ਹੈ ਜਾਂ ਸਰਕਾਰ ਦੀ ਇਸ ਸੰਬੰਧੀ ਕੀ ਰਣਨੀਤੀ ਹੋਵੇਗੀ ਪਰ ਸਰਬ ਪਾਰਟੀ ਮੀਟਿੰਗ ਤੋਂ ਸਪਸ਼ਟ ਹੋ ਗਿਆ ਹੈ ਕਿ ਵਿਰੋਧੀ ਧਿਰ ਵੀ ਇਸ ਮੁੱਦੇ 'ਤੇ ਪੰਜਾਬ ਸਰਕਾਰ ਦੇ ਨਾਲ ਖੜ੍ਹੀ ਹੈ |

]]>
ਹਰਿਆਣਾ 'ਚ ਪਾਣੀ ਦੇ ਮਸਲੇ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਰਾਮ ਸਿੰਘ ਬਰਾੜ ਚੰਡੀਗੜ੍ਹ, 3 ਮਈ- ਹਰਿਆਣਾ ਤੇ ਪੰਜਾਬ ਵਿਚਾਲੇ ਚੱਲ ਰਹੇ ਪਾਣੀ ਵਿਵਾਦ \'ਤੇ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸਰਬ ਪਾਰਟੀ ਮੀਟਿੰਗ ਹੋਈ ਅਤੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ 23 ਅਪ੍ਰੈਲ ਨੂੰ ਬੀ.ਬੀ.ਐਮ.ਬੀ. ਤਕਨੀਕੀ ਕਮੇਟੀ ਅਤੇ 30 ਅਪ੍ਰੈਲ ਨੂੰ ਬੀ.ਬੀ.ਐਮ.ਬੀ. ਬੋਰਡ ਦੇ ਫ਼ੈਸਲਿਆਂ ਨੂੰ ਬਿਨਾਂ ਸ਼ਰਤ ਲਾਗੂ ਕਰੇ | ਹਰਿਆਣਾ ਦੇ ਪਾਣੀ ਦੇ ਹਿੱਸੇ \'ਤੇ ਲਗਾਈ ਗਈ ਅਣਮਨੁੱਖੀ, ਅਨੁਚਿਤ, ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਪਾਬੰਦੀ ਨੂੰ ਤੁਰੰਤ ਹਟਾਇਆ ਜਾਵੇ | ਮੀਟਿੰਗ ਦੌਰਾਨ ਕੈਬਨਿਟ ਮੰਤਰੀਆਂ ਵਿਚ ਅਨਿਲ ਵਿੱਜ, ਰਣਬੀਰ ਗੰਗਵਾ, ਸ਼ਿਆਮ ਸਿੰਘ ਰਾਣਾ, ਸ਼ਰੂਤੀ ਚੌਧਰੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ, ਕਾਂਗਰਸ ਪਾਰਟੀ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਦੇ ਸੂਬਾ ਪ੍ਰਧਾਨ ਉਦੈਭਾਨ, ਇਨੈਲੋ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਅਤੇ ਇਨੈਲੋ ਪਾਰਟੀ ਤੋਂ ਵਿਧਾਇਕ ਆਦਿੱਤਿਆ ਦੇਵੀ ਲਾਲ, ਦੁਸ਼ਿਅੰਤ ਚੌਟਾਲਾ ਅਤੇ ਸਾਬਕਾ ਜੇ.ਜੇ.ਪੀ. ਵਿਧਾਇਕ ਅਮਰਜੀਤ ਢਾਂਡਾ, ਆਮ ਆਦਮੀ ਪਾਰਟੀ ਤੋਂ ਸੁਸ਼ੀਲ ਗੁਪਤਾ, ਬਸਪਾ ਤੋਂ ਕਿ੍ਸ਼ਨਾ ਜਮਾਲਪੁਰ, ਸੀ.ਪੀ.ਆਈ. (ਐਮ) ਤੋਂ ਓਮ ਪ੍ਰਕਾਸ਼ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ ਹਾਜ਼ਰ ਸਨ | ਮੀਟਿੰਗ ਦੌਰਾਨ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਪਿਛਲੇ 10 ਸਾਲਾਂ ਦਾ ਅੰਕੜਾ ਪੇਸ਼ ਕਰ ਕੇ ਪਾਣੀ ਦੀ ਵੰਡ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸਾਰੇ ਆਗੂਆਂ ਨੇ ਹਰਿਆਣਾ ਵਿਚ ਪੈਦਾ ਹੋਏ ਪਾਣੀ ਦੇ ਸੰਕਟ \'ਤੇ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ਵਲੋਂ ਹਰਿਆਣਾ ਦੇ ਹਿੱਸੇ ਦੇ ਪਾਣੀ ਨੂੰ ਰੋਕਣ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ | ਪਿਛਲੇ 10 ਸਾਲਾਂ ਵਿਚ ਪੰਜਾਬ ਤੇ ਹਰਿਆਣਾ ਨੂੰ ਦਿੱਤੇ ਗਏ ਪਾਣੀ ਦੇ ਵੇਰਵੇ ਦਿੰਦਿਆਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਨੇ ਹਰ ਸਾਲ ਆਪਣੇ ਹਿੱਸੇ ਨਾਲੋਂ ਕਿਤੇ ਜ਼ਿਆਦਾ ਪਾਣੀ ਦੀ ਵਰਤੋਂ ਕੀਤੀ ਹੈ | ਮੀਟਿੰਗ ਦੌਰਾਨ ਉਨ੍ਹਾਂ ਨੇ ਪ੍ਰਸਤਾਵ ਪੇਸ਼ ਕੀਤਾ ਅਤੇ ਕਿਹਾ ਕਿ ਅਸੀਂ ਇਹ ਸੰਕਲਪ ਲੈਂਦੇ ਹਾਂ ਕਿ ਹਰਿਆਣਾ ਦੇ ਪਾਣੀ ਦੇ ਹਿੱਸੇ ਨੂੰ ਯਕੀਨੀ ਬਣਾਉਣ ਅਤੇ ਐਸ.ਵਾਈ.ਐਲ. ਦਾ ਜਲਦੀ ਨਿਰਮਾਣ ਕਰਵਾਉਣ ਲਈ ਅਸੀਂ ਸਾਰੇ ਇੱਕਜੁੱਟ ਹੋ ਕੇ ਹਰਿਆਣਾ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਤਾਂ ਜੋ ਕੋਈ ਵੀ ਕਾਨੂੰਨੀ ਲੜਾਈ ਲੜੀ ਜਾ ਸਕੇ | ਅਸੀਂ ਦੋਵਾਂ ਰਾਜਾਂ ਦੇ ਲੋਕਾਂ ਨੂੰ ਆਪਸੀ ਸਦਭਾਵਨਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕਰਦੇ ਹਾਂ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ \'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਐਸ.ਵਾਈ.ਐਲ. ਨਾ ਬਣਾ ਕੇ ਸਿੰਜਾਈ ਵਾਲੇ ਪਾਣੀ ਦੀ ਲੁੱਟ ਕਰਨ ਤੋਂ ਬਾਅਦ, ਪੰਜਾਬ ਸਰਕਾਰ ਹੁਣ ਹਰਿਆਣਾ ਦੇ ਲੋਕਾਂ ਦਾ ਪੀਣ ਵਾਲਾ ਪਾਣੀ ਬੰਦ ਕਰਕੇ ਗੈਰ-ਸੰਵਿਧਾਨਕ ਕੰਮ ਕਰ ਰਹੀ ਹੈ | ਪਾਣੀ ਨੂੰ ਦੇਸ਼ ਦੀ ਜਾਇਦਾਦ ਦੱਸਦਿਆਂ ਸੈਣੀ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਭਰਾ ਹਨ | ਇਹ ਨਿੰਦਣਯੋਗ ਹੈ ਕਿ ਪੰਜਾਬ ਸਰਕਾਰ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਗੁਮਰਾਹਕੁੰਨ ਪ੍ਰਚਾਰ ਫੈਲਾਅ ਰਹੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਲਈ ਕੁੱਲ ਨਿਰਧਾਰਿਤ ਸਮਰੱਥਾ 12.55 ਐਮ.ਏ.ਐਫ. ਹੈ, ਜਦੋਂ ਕਿ ਸਿਰਫ਼ 10.67 ਐਮ.ਏ.ਐਫ. ਪਾਣੀ ਮਿਲ ਰਿਹਾ ਹੈ | ਜਦੋਂ ਕਿ ਪੰਜਾਬ ਲਈ ਕੁੱਲ ਨਿਰਧਾਰਤ ਸਮਰੱਥਾ 14.67 ਐਮ.ਏ.ਐਫ. ਹੈ, ਪੰਜਾਬ 17.15 ਐਮ.ਏ.ਐਫ. ਪਾਣੀ ਦੀ ਵਰਤੋਂ ਕਰ ਰਿਹਾ ਹੈ | ਪੈੱ੍ਰਸ ਕਾਨਫ਼ਰੰਸ ਦੌਰਾਨ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਇਸ ਪਾਣੀ ਵਿਵਾਦ ਦਾ ਹੱਲ ਐਸ.ਵਾਈ.ਐਲ. ਦਾ ਨਿਰਮਾਣ ਹੈ | ਅਸੀਂ ਸਾਰੀਆਂ ਪਾਰਟੀਆਂ ਇਸ ਮੁੱਦੇ \'ਤੇ ਇਕੱਠੇ ਹਾਂ | \'ਆਪ\' ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਨੇ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਹੈ ਅਤੇ ਇਸ ਮੁੱਦੇ ਦਾ ਹੱਲ ਲੱਭਣਾ ਚਾਹੀਦਾ ਹੈ | ਹਰਿਆਣਾ \'ਚ ਪਾਣੀ ਦੇ ਸੰਕਟ ਬਾਰੇ ਹਾਈ ਕੋਰਟ \'ਚ ਪਟੀਸ਼ਨ ਚੰਡੀਗੜ੍ਹ, 3 ਮਈ (ਸੰਦੀਪ ਕੁਮਾਰ ਮਾਹਨਾ)– ਹਰਿਆਣਾ ਵਿਚ ਪਾਣੀ ਦੇ ਸੰਕਟ ਦੀ ਗੰਭੀਰਤਾ \'ਤੇ ਪੰਜਾਬ ਅਤੇ ਹਰਿਆਣਾ ਵਿਚਾਲੇ ਭਾਖੜਾ ਤੋਂ ਪਾਣੀ ਛੱਡਣ ਦੇ ਵਿਵਾਦ ਨੂੰ ਦੇਖਦੇ ਹੋਏ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ | ਪੰਚਕੂਲਾ ਨਿਵਾਸੀ ਹਾਈ ਕੋਰਟ ਦੇ ਵਕੀਲ ਅਤੇ ਹਰਿਆਣਾ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਆਰ.ਐਸ. ਢੁੱਲ ਵਲੋਂ ਦਾਇਰ ਪਟੀਸ਼ਨ ਵਿਚ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਇਕ ਹੁਕਮ ਪਾਸ ਕਰੇ ਜਿਸ ਵਿਚ ਪੰਜਾਬ ਸਰਕਾਰ ਨੂੰ ਭਾਖੜਾ ਹੈੱਡਵਰਕਸ ਅਤੇ ਲੋਹੰਡ ਖੁਦ ਐਸਕੇਪ ਚੈਨਲ \'ਤੇ ਤਾਇਨਾਤ ਪੁਲਿਸ ਫ਼ੋਰਸ ਨੂੰ ਤੁਰੰਤ ਵਾਪਸ ਬੁਲਾਉਣ ਦਾ ਨਿਰਦੇਸ਼ ਦਿੱਤਾ ਜਾਵੇ | ਪਟੀਸ਼ਨ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਭਾਖੜਾ ਨਹਿਰ ਦੇ ਪਾਣੀ ਦੀ ਸਪਲਾਈ 5 ਹਜ਼ਾਰ ਕਿਊਸਿਕ ਘਟਾ ਦਿੱਤੀ ਹੈ, ਜਿਸ ਕਾਰਨ ਹਰਿਆਣਾ ਵਿਚ ਪਾਣੀ ਦਾ ਸੰਕਟ ਡੂੰਘਾ ਹੋ ਗਿਆ ਹੈ | ਪਟੀਸ਼ਨਕਰਤਾ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਤਾਕਤ ਦੀ ਵਰਤੋਂ ਕਰ ਕੇ ਪਾਣੀ ਦੇ ਵਹਾਅ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਰੋਕ ਰਹੀ ਹੈ | ਇਸ ਪਟੀਸ਼ਨ ਦੀ ਸੁਣਵਾਈ ਅਗਲੇ ਹਫ਼ਤੇ ਸੂਚੀਬੱਧ ਹੋਣ ਦੀ ਸੰਭਾਵਨਾ ਹੈ |http://beta.ajitjalandhar.com/latestnews/4861954.cmsSun, 04 May 2025 00:00:00 +0000https://www.ajitjalandhar.com/beta/cmsimages/20250504/4861954__d263497830.jpghttp://beta.ajitjalandhar.com/latestnews/4861954.cms http://beta.ajitjalandhar.com/latestnews/4861954.cms
ਹਰਿਆਣਾ 'ਚ ਪਾਣੀ ਦੇ ਮਸਲੇ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ

ਰਾਮ ਸਿੰਘ ਬਰਾੜ
ਚੰਡੀਗੜ੍ਹ, 3 ਮਈ- ਹਰਿਆਣਾ ਤੇ ਪੰਜਾਬ ਵਿਚਾਲੇ ਚੱਲ ਰਹੇ ਪਾਣੀ ਵਿਵਾਦ \'ਤੇ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸਰਬ ਪਾਰਟੀ ਮੀਟਿੰਗ ਹੋਈ ਅਤੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ 23 ਅਪ੍ਰੈਲ ਨੂੰ ਬੀ.ਬੀ.ਐਮ.ਬੀ. ਤਕਨੀਕੀ ਕਮੇਟੀ ਅਤੇ 30 ਅਪ੍ਰੈਲ ਨੂੰ ਬੀ.ਬੀ.ਐਮ.ਬੀ. ਬੋਰਡ ਦੇ ਫ਼ੈਸਲਿਆਂ ਨੂੰ ਬਿਨਾਂ ਸ਼ਰਤ ਲਾਗੂ ਕਰੇ | ਹਰਿਆਣਾ ਦੇ ਪਾਣੀ ਦੇ ਹਿੱਸੇ \'ਤੇ ਲਗਾਈ ਗਈ ਅਣਮਨੁੱਖੀ, ਅਨੁਚਿਤ, ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਪਾਬੰਦੀ ਨੂੰ ਤੁਰੰਤ ਹਟਾਇਆ ਜਾਵੇ | ਮੀਟਿੰਗ ਦੌਰਾਨ ਕੈਬਨਿਟ ਮੰਤਰੀਆਂ ਵਿਚ ਅਨਿਲ ਵਿੱਜ, ਰਣਬੀਰ ਗੰਗਵਾ, ਸ਼ਿਆਮ ਸਿੰਘ ਰਾਣਾ, ਸ਼ਰੂਤੀ ਚੌਧਰੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ, ਕਾਂਗਰਸ ਪਾਰਟੀ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਦੇ ਸੂਬਾ ਪ੍ਰਧਾਨ ਉਦੈਭਾਨ, ਇਨੈਲੋ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਅਤੇ ਇਨੈਲੋ ਪਾਰਟੀ ਤੋਂ ਵਿਧਾਇਕ ਆਦਿੱਤਿਆ ਦੇਵੀ ਲਾਲ, ਦੁਸ਼ਿਅੰਤ ਚੌਟਾਲਾ ਅਤੇ ਸਾਬਕਾ ਜੇ.ਜੇ.ਪੀ. ਵਿਧਾਇਕ ਅਮਰਜੀਤ ਢਾਂਡਾ, ਆਮ ਆਦਮੀ ਪਾਰਟੀ ਤੋਂ ਸੁਸ਼ੀਲ ਗੁਪਤਾ, ਬਸਪਾ ਤੋਂ ਕਿ੍ਸ਼ਨਾ ਜਮਾਲਪੁਰ, ਸੀ.ਪੀ.ਆਈ. (ਐਮ) ਤੋਂ ਓਮ ਪ੍ਰਕਾਸ਼ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ ਹਾਜ਼ਰ ਸਨ | ਮੀਟਿੰਗ ਦੌਰਾਨ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਪਿਛਲੇ 10 ਸਾਲਾਂ ਦਾ ਅੰਕੜਾ ਪੇਸ਼ ਕਰ ਕੇ ਪਾਣੀ ਦੀ ਵੰਡ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸਾਰੇ ਆਗੂਆਂ ਨੇ ਹਰਿਆਣਾ ਵਿਚ ਪੈਦਾ ਹੋਏ ਪਾਣੀ ਦੇ ਸੰਕਟ \'ਤੇ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ਵਲੋਂ ਹਰਿਆਣਾ ਦੇ ਹਿੱਸੇ ਦੇ ਪਾਣੀ ਨੂੰ ਰੋਕਣ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ | ਪਿਛਲੇ 10 ਸਾਲਾਂ ਵਿਚ ਪੰਜਾਬ ਤੇ ਹਰਿਆਣਾ ਨੂੰ ਦਿੱਤੇ ਗਏ ਪਾਣੀ ਦੇ ਵੇਰਵੇ ਦਿੰਦਿਆਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਨੇ ਹਰ ਸਾਲ ਆਪਣੇ ਹਿੱਸੇ ਨਾਲੋਂ ਕਿਤੇ ਜ਼ਿਆਦਾ ਪਾਣੀ ਦੀ ਵਰਤੋਂ ਕੀਤੀ ਹੈ | ਮੀਟਿੰਗ ਦੌਰਾਨ ਉਨ੍ਹਾਂ ਨੇ ਪ੍ਰਸਤਾਵ ਪੇਸ਼ ਕੀਤਾ ਅਤੇ ਕਿਹਾ ਕਿ ਅਸੀਂ ਇਹ ਸੰਕਲਪ ਲੈਂਦੇ ਹਾਂ ਕਿ ਹਰਿਆਣਾ ਦੇ ਪਾਣੀ ਦੇ ਹਿੱਸੇ ਨੂੰ ਯਕੀਨੀ ਬਣਾਉਣ ਅਤੇ ਐਸ.ਵਾਈ.ਐਲ. ਦਾ ਜਲਦੀ ਨਿਰਮਾਣ ਕਰਵਾਉਣ ਲਈ ਅਸੀਂ ਸਾਰੇ ਇੱਕਜੁੱਟ ਹੋ ਕੇ ਹਰਿਆਣਾ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਤਾਂ ਜੋ ਕੋਈ ਵੀ ਕਾਨੂੰਨੀ ਲੜਾਈ ਲੜੀ ਜਾ ਸਕੇ | ਅਸੀਂ ਦੋਵਾਂ ਰਾਜਾਂ ਦੇ ਲੋਕਾਂ ਨੂੰ ਆਪਸੀ ਸਦਭਾਵਨਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕਰਦੇ ਹਾਂ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ \'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਐਸ.ਵਾਈ.ਐਲ. ਨਾ ਬਣਾ ਕੇ ਸਿੰਜਾਈ ਵਾਲੇ ਪਾਣੀ ਦੀ ਲੁੱਟ ਕਰਨ ਤੋਂ ਬਾਅਦ, ਪੰਜਾਬ ਸਰਕਾਰ ਹੁਣ ਹਰਿਆਣਾ ਦੇ ਲੋਕਾਂ ਦਾ ਪੀਣ ਵਾਲਾ ਪਾਣੀ ਬੰਦ ਕਰਕੇ ਗੈਰ-ਸੰਵਿਧਾਨਕ ਕੰਮ ਕਰ ਰਹੀ ਹੈ | ਪਾਣੀ ਨੂੰ ਦੇਸ਼ ਦੀ ਜਾਇਦਾਦ ਦੱਸਦਿਆਂ ਸੈਣੀ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਭਰਾ ਹਨ | ਇਹ ਨਿੰਦਣਯੋਗ ਹੈ ਕਿ ਪੰਜਾਬ ਸਰਕਾਰ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਗੁਮਰਾਹਕੁੰਨ ਪ੍ਰਚਾਰ ਫੈਲਾਅ ਰਹੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਲਈ ਕੁੱਲ ਨਿਰਧਾਰਿਤ ਸਮਰੱਥਾ 12.55 ਐਮ.ਏ.ਐਫ. ਹੈ, ਜਦੋਂ ਕਿ ਸਿਰਫ਼ 10.67 ਐਮ.ਏ.ਐਫ. ਪਾਣੀ ਮਿਲ ਰਿਹਾ ਹੈ | ਜਦੋਂ ਕਿ ਪੰਜਾਬ ਲਈ ਕੁੱਲ ਨਿਰਧਾਰਤ ਸਮਰੱਥਾ 14.67 ਐਮ.ਏ.ਐਫ. ਹੈ, ਪੰਜਾਬ 17.15 ਐਮ.ਏ.ਐਫ. ਪਾਣੀ ਦੀ ਵਰਤੋਂ ਕਰ ਰਿਹਾ ਹੈ | ਪੈੱ੍ਰਸ ਕਾਨਫ਼ਰੰਸ ਦੌਰਾਨ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਇਸ ਪਾਣੀ ਵਿਵਾਦ ਦਾ ਹੱਲ ਐਸ.ਵਾਈ.ਐਲ. ਦਾ ਨਿਰਮਾਣ ਹੈ | ਅਸੀਂ ਸਾਰੀਆਂ ਪਾਰਟੀਆਂ ਇਸ ਮੁੱਦੇ \'ਤੇ ਇਕੱਠੇ ਹਾਂ | \'ਆਪ\' ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਨੇ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਹੈ ਅਤੇ ਇਸ ਮੁੱਦੇ ਦਾ ਹੱਲ ਲੱਭਣਾ ਚਾਹੀਦਾ ਹੈ |
ਹਰਿਆਣਾ \'ਚ ਪਾਣੀ ਦੇ ਸੰਕਟ ਬਾਰੇ ਹਾਈ ਕੋਰਟ \'ਚ ਪਟੀਸ਼ਨ
ਚੰਡੀਗੜ੍ਹ, 3 ਮਈ (ਸੰਦੀਪ ਕੁਮਾਰ ਮਾਹਨਾ)– ਹਰਿਆਣਾ ਵਿਚ ਪਾਣੀ ਦੇ ਸੰਕਟ ਦੀ ਗੰਭੀਰਤਾ \'ਤੇ ਪੰਜਾਬ ਅਤੇ ਹਰਿਆਣਾ ਵਿਚਾਲੇ ਭਾਖੜਾ ਤੋਂ ਪਾਣੀ ਛੱਡਣ ਦੇ ਵਿਵਾਦ ਨੂੰ ਦੇਖਦੇ ਹੋਏ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ | ਪੰਚਕੂਲਾ ਨਿਵਾਸੀ ਹਾਈ ਕੋਰਟ ਦੇ ਵਕੀਲ ਅਤੇ ਹਰਿਆਣਾ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਆਰ.ਐਸ. ਢੁੱਲ ਵਲੋਂ ਦਾਇਰ ਪਟੀਸ਼ਨ ਵਿਚ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਇਕ ਹੁਕਮ ਪਾਸ ਕਰੇ ਜਿਸ ਵਿਚ ਪੰਜਾਬ ਸਰਕਾਰ ਨੂੰ ਭਾਖੜਾ ਹੈੱਡਵਰਕਸ ਅਤੇ ਲੋਹੰਡ ਖੁਦ ਐਸਕੇਪ ਚੈਨਲ \'ਤੇ ਤਾਇਨਾਤ ਪੁਲਿਸ ਫ਼ੋਰਸ ਨੂੰ ਤੁਰੰਤ ਵਾਪਸ ਬੁਲਾਉਣ ਦਾ ਨਿਰਦੇਸ਼ ਦਿੱਤਾ ਜਾਵੇ | ਪਟੀਸ਼ਨ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਭਾਖੜਾ ਨਹਿਰ ਦੇ ਪਾਣੀ ਦੀ ਸਪਲਾਈ 5 ਹਜ਼ਾਰ ਕਿਊਸਿਕ ਘਟਾ ਦਿੱਤੀ ਹੈ, ਜਿਸ ਕਾਰਨ ਹਰਿਆਣਾ ਵਿਚ ਪਾਣੀ ਦਾ ਸੰਕਟ ਡੂੰਘਾ ਹੋ ਗਿਆ ਹੈ | ਪਟੀਸ਼ਨਕਰਤਾ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਤਾਕਤ ਦੀ ਵਰਤੋਂ ਕਰ ਕੇ ਪਾਣੀ ਦੇ ਵਹਾਅ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਰੋਕ ਰਹੀ ਹੈ | ਇਸ ਪਟੀਸ਼ਨ ਦੀ ਸੁਣਵਾਈ ਅਗਲੇ ਹਫ਼ਤੇ ਸੂਚੀਬੱਧ ਹੋਣ ਦੀ ਸੰਭਾਵਨਾ ਹੈ |

]]>
ਉਮਰ ਅਬਦੁੱਲਾ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਵੀਂ ਦਿੱਲੀ, 3 ਮਈ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਪਿਛਲੇ ਹਫ਼ਤੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ | ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੋਈ ਇਹ ਮੁਲਾਕਾਤ ਲਗਭਗ 30 ਮਿੰਟ ਚੱਲੀ | 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਕਾਰ ਇਹ ਪਹਿਲੀ ਮੁਲਾਕਾਤ ਹੈ | ਅਧਿਕਾਰੀਆਂ ਨੇ ਕਿਹਾ ਕਿ ਅਬਦੁੱਲਾ ਨੇ ਪ੍ਰਧਾਨ ਮੰਤਰੀ ਨੂੰ ਜ਼ਮੀਨੀ ਸਥਿਤੀ, ਖਾਸ ਕਰਕੇ ਇਸ ਘਾਤਕ ਹਮਲੇ ਪ੍ਰਤੀ ਲੋਕਾਂ 'ਚ ਗੁੱਸੇ ਤੇ ਹਿੰਸਾ ਪ੍ਰਤੀ ਆਪਣੀ ਅਸਹਿਮਤੀ ਪ੍ਰਗਟ ਕਰਨ ਲਈ ਹਰ ਕੋਨੇ 'ਚ ਉਨ੍ਹਾਂ ਦੇ ਸਵੈ-ਇੱਛਤ ਵਿਰੋਧ ਪ੍ਰਦਰਸ਼ਨਾਂ ਬਾਰੇ ਜਾਣਕਾਰੀ ਦਿੱਤੀ, ਜੋ 1989 'ਚ ਅੱਤਵਾਦ ਭੜਕਣ ਤੋਂ ਬਾਅਦ ਪਹਿਲੀ ਵਾਰ ਹੋਏ ਹਨ | ਉਨ੍ਹਾਂ ਪੋਨੀ ਰਾਈਡ ਆਪ੍ਰੇਟਰ ਸਈਦ ਆਦਿਲ ਹੁਸੈਨ ਸ਼ਾਹ ਦੀ ਕੁਰਬਾਨੀ ਨੂੰ ਵੀ ਉਜਾਗਰ ਕੀਤਾ, ਜਿਸ ਨੇ ਸੈਲਾਨੀਆਂ ਦੀ ਰੱਖਿਆ ਲਈ ਇਕ ਦਲੇਰੀ ਭਰੀ ਕੋਸ਼ਿਸ਼ 'ਚ ਇਕ ਅੱਤਵਾਦੀ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਸੀ | ਅਧਿਕਾਰੀਆਂ ਨੇ ਕਿਹਾ ਕਿ ਵਧਦੇ ਸੈਰ-ਸਪਾਟਾ ਉਦਯੋਗ 'ਤੇ ਹਮਲੇ ਦੇ ਨਤੀਜੇ ਤੇ ਆਉਣ ਵਾਲੀ ਅਮਰਨਾਥ ਯਾਤਰਾ 'ਤੇ ਵੀ ਚਰਚਾ ਹੋਈ | http://beta.ajitjalandhar.com/latestnews/4861949.cmsSun, 04 May 2025 00:00:00 +0000https://www.ajitjalandhar.com/beta/cmsimages/20250504/4861949__d263506002.jpghttp://beta.ajitjalandhar.com/latestnews/4861949.cms http://beta.ajitjalandhar.com/latestnews/4861949.cms
ਉਮਰ ਅਬਦੁੱਲਾ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ, 3 ਮਈ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਪਿਛਲੇ ਹਫ਼ਤੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ | ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੋਈ ਇਹ ਮੁਲਾਕਾਤ ਲਗਭਗ 30 ਮਿੰਟ ਚੱਲੀ | 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਕਾਰ ਇਹ ਪਹਿਲੀ ਮੁਲਾਕਾਤ ਹੈ | ਅਧਿਕਾਰੀਆਂ ਨੇ ਕਿਹਾ ਕਿ ਅਬਦੁੱਲਾ ਨੇ ਪ੍ਰਧਾਨ ਮੰਤਰੀ ਨੂੰ ਜ਼ਮੀਨੀ ਸਥਿਤੀ, ਖਾਸ ਕਰਕੇ ਇਸ ਘਾਤਕ ਹਮਲੇ ਪ੍ਰਤੀ ਲੋਕਾਂ 'ਚ ਗੁੱਸੇ ਤੇ ਹਿੰਸਾ ਪ੍ਰਤੀ ਆਪਣੀ ਅਸਹਿਮਤੀ ਪ੍ਰਗਟ ਕਰਨ ਲਈ ਹਰ ਕੋਨੇ 'ਚ ਉਨ੍ਹਾਂ ਦੇ ਸਵੈ-ਇੱਛਤ ਵਿਰੋਧ ਪ੍ਰਦਰਸ਼ਨਾਂ ਬਾਰੇ ਜਾਣਕਾਰੀ ਦਿੱਤੀ, ਜੋ 1989 'ਚ ਅੱਤਵਾਦ ਭੜਕਣ ਤੋਂ ਬਾਅਦ ਪਹਿਲੀ ਵਾਰ ਹੋਏ ਹਨ | ਉਨ੍ਹਾਂ ਪੋਨੀ ਰਾਈਡ ਆਪ੍ਰੇਟਰ ਸਈਦ ਆਦਿਲ ਹੁਸੈਨ ਸ਼ਾਹ ਦੀ ਕੁਰਬਾਨੀ ਨੂੰ ਵੀ ਉਜਾਗਰ ਕੀਤਾ, ਜਿਸ ਨੇ ਸੈਲਾਨੀਆਂ ਦੀ ਰੱਖਿਆ ਲਈ ਇਕ ਦਲੇਰੀ ਭਰੀ ਕੋਸ਼ਿਸ਼ 'ਚ ਇਕ ਅੱਤਵਾਦੀ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਸੀ | ਅਧਿਕਾਰੀਆਂ ਨੇ ਕਿਹਾ ਕਿ ਵਧਦੇ ਸੈਰ-ਸਪਾਟਾ ਉਦਯੋਗ 'ਤੇ ਹਮਲੇ ਦੇ ਨਤੀਜੇ ਤੇ ਆਉਣ ਵਾਲੀ ਅਮਰਨਾਥ ਯਾਤਰਾ 'ਤੇ ਵੀ ਚਰਚਾ ਹੋਈ |

]]>
ਢੁਕਵੀਂ ਪ੍ਰਕਿਰਿਆ ਦੀ ਪਾਲਣਾ ਹੋਣ 'ਤੇ ਹੀ ਮੀਟਿੰਗ 'ਚ ਲਵਾਂਗੇ ਹਿੱਸਾ-ਗੋਇਲ ਚੰਡੀਗੜ੍ਹ, 3 ਮਈ (ਅਜੀਤ ਬਿਊਰੋ)- ਪੰਜਾਬ ਦੇ ਜਲ ਸਰੋਤ, ਭੂਮੀ ਅਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੀ.ਬੀ.ਐਮ.ਬੀ. ਦੀ ਮੀਟਿੰਗ ਨੂੰ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਦੱਸਿਆ ਕਿ 255ਵੀਂ ਵਿਸ਼ੇਸ਼ ਮੀਟਿੰਗ ਸੱਦਣ ਲਈ ਢੱੁਕਵੇਂ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ 'ਚ ਉਦੋਂ ਤੱਕ ਹਿੱਸਾ ਨਹੀਂ ਲਵਾਂਗੇ, ਜਦੋਂ ਤੱਕ ਬੀ.ਬੀ.ਐਮ.ਬੀ. ਢੁਕਵੀਆਂ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕਰਦਾ | ਗੋਇਲ ਨੇ ਦੱਸਿਆ ਕਿ 28 ਅਪ੍ਰੈਲ ਅਤੇ 30 ਅਪ੍ਰੈਲ ਨੂੰ ਹੋਈਆਂ ਹਾਲੀਆ ਮੀਟਿੰਗਾਂ ਵੀ ਲਾਜ਼ਮੀ ਨੋਟਿਸ ਪੀਰੀਅਡ ਦੀ ਪਾਲਣਾ ਕੀਤੇ ਬਿਨਾਂ ਬੁਲਾਈਆਂ ਗਈਆਂ ਸਨ | http://beta.ajitjalandhar.com/latestnews/4861957.cmsSun, 04 May 2025 00:00:00 +0000https://www.ajitjalandhar.com/beta/cmsimages/20250504/4861957__d263480250.jpghttp://beta.ajitjalandhar.com/latestnews/4861957.cms http://beta.ajitjalandhar.com/latestnews/4861957.cms
ਢੁਕਵੀਂ ਪ੍ਰਕਿਰਿਆ ਦੀ ਪਾਲਣਾ ਹੋਣ 'ਤੇ ਹੀ ਮੀਟਿੰਗ 'ਚ ਲਵਾਂਗੇ ਹਿੱਸਾ-ਗੋਇਲ
ਚੰਡੀਗੜ੍ਹ, 3 ਮਈ (ਅਜੀਤ ਬਿਊਰੋ)- ਪੰਜਾਬ ਦੇ ਜਲ ਸਰੋਤ, ਭੂਮੀ ਅਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੀ.ਬੀ.ਐਮ.ਬੀ. ਦੀ ਮੀਟਿੰਗ ਨੂੰ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਦੱਸਿਆ ਕਿ 255ਵੀਂ ਵਿਸ਼ੇਸ਼ ਮੀਟਿੰਗ ਸੱਦਣ ਲਈ ਢੱੁਕਵੇਂ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ 'ਚ ਉਦੋਂ ਤੱਕ ਹਿੱਸਾ ਨਹੀਂ ਲਵਾਂਗੇ, ਜਦੋਂ ਤੱਕ ਬੀ.ਬੀ.ਐਮ.ਬੀ. ਢੁਕਵੀਆਂ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕਰਦਾ | ਗੋਇਲ ਨੇ ਦੱਸਿਆ ਕਿ 28 ਅਪ੍ਰੈਲ ਅਤੇ 30 ਅਪ੍ਰੈਲ ਨੂੰ ਹੋਈਆਂ ਹਾਲੀਆ ਮੀਟਿੰਗਾਂ ਵੀ ਲਾਜ਼ਮੀ ਨੋਟਿਸ ਪੀਰੀਅਡ ਦੀ ਪਾਲਣਾ ਕੀਤੇ ਬਿਨਾਂ ਬੁਲਾਈਆਂ ਗਈਆਂ ਸਨ |

]]>
ਪਾਕਿ ਨੇ ਅਬਦਾਲੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਭਾਰਤ ਨਾਲ ਵਧਦੇ ਤਣਾਅ ਵਿਚਾਲੇ ਪਾਕਿਸਤਾਨ ਨੇ ਅੱਜ 450 ਕਿੱਲੋਮੀਟਰ ਦੀ ਰੇਂਜ ਵਾਲੀ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ | ਇਸ ਬੈਲਿਸਟਿਕ ਮਿਜ਼ਾਈਲ ਦਾ ਨਾਂਅ ਅਬਦਾਲੀ ਹੈ, ਜਿਸ ਦਾ ਪਾਕਿਸਤਾਨ ਵਲੋਂ ਸੋਨਮਿਆਨੀ ਰੇਂਜ 'ਚ ਪ੍ਰੀਖਣ ਕੀਤਾ ਗਿਆ | ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੀਖਣ 'ਆਰਮੀ ਸਟ੍ਰੈਟੇਜਿਕ ਫੋਰਸਿਜ਼ ਕਮਾਂਡ' (ਏ. ਐੱਸ. ਐੱਫ. ਸੀ.) ਅਧੀਨ ਕੀਤੇ ਗਏ ਕਾਰਜਸ਼ੀਲ ਉਪਭੋਗਤਾ ਪ੍ਰੀਖਣਾਂ ਦਾ ਹਿੱਸਾ ਸੀ, ਜੋ ਪਾਕਿ ਦੇ ਪ੍ਰਮਾਣੂ-ਸਮਰੱਥ ਮਿਜ਼ਾਈਲ ਬਲਾਂ ਦੀ ਨਿਗਰਾਨੀ ਕਰਦਾ ਹੈ | ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਅਬਦਾਲੀ ਵੈਪਨ ਸਿਸਟਮ ਵਜੋਂ ਜਾਣੀ ਜਾਂਦੀ ਇਸ ਮਿਜ਼ਾਈਲ ਦਾ ਪ੍ਰੀਖਣ ਫ਼ੌਜੀ ਅਭਿਆਸ 'ਐਕਸਰਸਾਈਜ਼ ਇੰਡਸ' ਤਹਿਤ ਕੀਤਾ ਗਿਆ ਹੈ | ਇਸ ਪ੍ਰੀਖਣ ਦੌਰਾਨ ਪਾਕਿਸਤਾਨੀ ਫ਼ੌਜ ਦੇ ਰਣਨੀਤਕ ਫੋਰਸ ਕਮਾਂਡ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮੁਹੰਮਦ ਸ਼ਾਹਬਾਜ਼ ਖ਼ਾਨ ਅਤੇ ਰਣਨੀਤਕ ਯੋਜਨਾਵਾਂ ਡਿਵੀਜ਼ਨ ਦੇ ਡੀ. ਜੀ. ਮੇਜਰ ਜਨਰਲ ਸ਼ਹਰਯਾਰ ਪਰਵੇਜ਼ ਬੱਟ ਵੀ ਮੌਜੂਦ ਸਨ | ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਇਕ ਬਿਆਨ 'ਚ ਕਿਹਾ ਕਿ ਮਿਜ਼ਾਈਲ ਪ੍ਰੀਖਣ ਦਾ ਉਦੇਸ਼ ਫ਼ੌਜ ਦੀ ਲੜਾਈ ਦੀ ਤਿਆਰੀ ਨੂੰ ਯਕੀਨੀ ਬਣਾਉਣਾ ਅਤੇ ਮਿਜ਼ਾਈਲ ਦੇ ਆਧੁਨਿਕ ਨੈਵੀਗੇਸ਼ਨ ਸਿਸਟਮ ਸਮੇਤ ਮੁੱਖ ਤਕਨੀਕੀ ਮਾਪਦੰਡਾਂ ਦੀ ਜਾਂਚ ਕਰਨਾ ਸੀ | ਗਲੋਬਲ ਫਾਇਰ ਪਾਵਰ ਰੈਂਕਿੰਗ ਅਨੁਸਾਰ ਭਾਰਤ ਫ਼ੌਜੀ ਸ਼ਕਤੀ ਅਤੇ ਹਥਿਆਰ ਪ੍ਰਣਾਲੀ ਦੇ ਮਾਮਲੇ 'ਚ ਦੁਨੀਆ ਦੇ 145 ਦੇਸ਼ਾਂ 'ਚੋਂ ਚੌਥੇ ਸਥਾਨ 'ਤੇ ਅਤੇ ਪਾਕਿਸਤਾਨ 12ਵੇਂ ਸਥਾਨ 'ਤੇ ਹੈ | http://beta.ajitjalandhar.com/latestnews/4861958.cmsSun, 04 May 2025 00:00:00 +0000https://www.ajitjalandhar.com/beta/cmsimages/20250504/4861958__d263498738.jpghttp://beta.ajitjalandhar.com/latestnews/4861958.cms http://beta.ajitjalandhar.com/latestnews/4861958.cms
ਪਾਕਿ ਨੇ ਅਬਦਾਲੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ
ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਭਾਰਤ ਨਾਲ ਵਧਦੇ ਤਣਾਅ ਵਿਚਾਲੇ ਪਾਕਿਸਤਾਨ ਨੇ ਅੱਜ 450 ਕਿੱਲੋਮੀਟਰ ਦੀ ਰੇਂਜ ਵਾਲੀ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ | ਇਸ ਬੈਲਿਸਟਿਕ ਮਿਜ਼ਾਈਲ ਦਾ ਨਾਂਅ ਅਬਦਾਲੀ ਹੈ, ਜਿਸ ਦਾ ਪਾਕਿਸਤਾਨ ਵਲੋਂ ਸੋਨਮਿਆਨੀ ਰੇਂਜ 'ਚ ਪ੍ਰੀਖਣ ਕੀਤਾ ਗਿਆ | ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੀਖਣ 'ਆਰਮੀ ਸਟ੍ਰੈਟੇਜਿਕ ਫੋਰਸਿਜ਼ ਕਮਾਂਡ' (ਏ. ਐੱਸ. ਐੱਫ. ਸੀ.) ਅਧੀਨ ਕੀਤੇ ਗਏ ਕਾਰਜਸ਼ੀਲ ਉਪਭੋਗਤਾ ਪ੍ਰੀਖਣਾਂ ਦਾ ਹਿੱਸਾ ਸੀ, ਜੋ ਪਾਕਿ ਦੇ ਪ੍ਰਮਾਣੂ-ਸਮਰੱਥ ਮਿਜ਼ਾਈਲ ਬਲਾਂ ਦੀ ਨਿਗਰਾਨੀ ਕਰਦਾ ਹੈ | ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਅਬਦਾਲੀ ਵੈਪਨ ਸਿਸਟਮ ਵਜੋਂ ਜਾਣੀ ਜਾਂਦੀ ਇਸ ਮਿਜ਼ਾਈਲ ਦਾ ਪ੍ਰੀਖਣ ਫ਼ੌਜੀ ਅਭਿਆਸ 'ਐਕਸਰਸਾਈਜ਼ ਇੰਡਸ' ਤਹਿਤ ਕੀਤਾ ਗਿਆ ਹੈ | ਇਸ ਪ੍ਰੀਖਣ ਦੌਰਾਨ ਪਾਕਿਸਤਾਨੀ ਫ਼ੌਜ ਦੇ ਰਣਨੀਤਕ ਫੋਰਸ ਕਮਾਂਡ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮੁਹੰਮਦ ਸ਼ਾਹਬਾਜ਼ ਖ਼ਾਨ ਅਤੇ ਰਣਨੀਤਕ ਯੋਜਨਾਵਾਂ ਡਿਵੀਜ਼ਨ ਦੇ ਡੀ. ਜੀ. ਮੇਜਰ ਜਨਰਲ ਸ਼ਹਰਯਾਰ ਪਰਵੇਜ਼ ਬੱਟ ਵੀ ਮੌਜੂਦ ਸਨ | ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਇਕ ਬਿਆਨ 'ਚ ਕਿਹਾ ਕਿ ਮਿਜ਼ਾਈਲ ਪ੍ਰੀਖਣ ਦਾ ਉਦੇਸ਼ ਫ਼ੌਜ ਦੀ ਲੜਾਈ ਦੀ ਤਿਆਰੀ ਨੂੰ ਯਕੀਨੀ ਬਣਾਉਣਾ ਅਤੇ ਮਿਜ਼ਾਈਲ ਦੇ ਆਧੁਨਿਕ ਨੈਵੀਗੇਸ਼ਨ ਸਿਸਟਮ ਸਮੇਤ ਮੁੱਖ ਤਕਨੀਕੀ ਮਾਪਦੰਡਾਂ ਦੀ ਜਾਂਚ ਕਰਨਾ ਸੀ | ਗਲੋਬਲ ਫਾਇਰ ਪਾਵਰ ਰੈਂਕਿੰਗ ਅਨੁਸਾਰ ਭਾਰਤ ਫ਼ੌਜੀ ਸ਼ਕਤੀ ਅਤੇ ਹਥਿਆਰ ਪ੍ਰਣਾਲੀ ਦੇ ਮਾਮਲੇ 'ਚ ਦੁਨੀਆ ਦੇ 145 ਦੇਸ਼ਾਂ 'ਚੋਂ ਚੌਥੇ ਸਥਾਨ 'ਤੇ ਅਤੇ ਪਾਕਿਸਤਾਨ 12ਵੇਂ ਸਥਾਨ 'ਤੇ ਹੈ |

]]>
ਪਾਕਿ ਵਲੋਂ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਜਾਰੀ ਜੰਮੂ, 3 ਮਈ (ਪੀ.ਟੀ.ਆਈ.)-ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਦੇ ਨਾਲ-ਨਾਲ ਵੱਖ-ਵੱਖ ਸੈਕਟਰਾਂ 'ਚ ਪਾਕਿ ਵਲੋਂ ਲਗਾਤਾਰ 9ਵੀਂ ਰਾਤ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ | ਜਿਸ ਦਾ ਭਾਰਤੀ ਫ਼ੌਜ ਨੇ ਵੀ ਕਰਾਰਾ ਜਵਾਬ ਦਿੱਤਾ | ਇਹ ਸਰਹੱਦ ਪਾਰ ਤੋਂ ਗੋਲੀਬਾਰੀ ਦੀ ਲਗਾਤਾਰ 9ਵੀਂ ਘਟਨਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ 9 ਰਾਤਾਂ ਦਰਮਿਆਨ ਜ਼ਿਆਦਾਤਰ ਉਲੰਘਣਾ ਕੰਟਰੋਲ ਰੇਖਾ ਤੋਂ ਪਾਰ ਹੀ ਹੋਈ, ਅੰਤਰਰਾਸ਼ਟਰੀ ਸਰਹੱਦ ਦੇ ਨਾਲ ਗੋਲੀਬਾਰੀ ਦੀ ਹੁਣ ਤੱਕ ਸਿਰਫ਼ ਇਕ ਘਟਨਾ ਹੀ ਰਿਕਾਰਡ ਕੀਤੀ ਗਈ | ਪਹਿਲਗਾਮ 'ਚ ਅੱਤਵਾਦੀ ਹਮਲੇ ਤੋਂ ਬਾਅਦ ਵਧੇ ਤਣਾਅ ਦੇ ਵਿਚਕਾਰ ਦੋਵਾਂ ਧਿਰਾਂ 'ਚ ਗੋਲੀਬਾਰੀ ਜਾਰੀ ਹੈ | 2 ਤੇ 3 ਮਈ ਦੀ ਰਾਤ ਨੂੰ ਪਾਕਿਸਤਾਨੀ ਫ਼ੌਜ ਨੇ ਜੰਮੂ ਤੇ ਕਸ਼ਮੀਰ ਦੇ ਕੁਪਵਾੜਾ, ਉੜੀ ਤੇ ਅਖਨੂਰ ਖੇਤਰਾਂ 'ਚ ਕੰਟਰੋਲ ਰੇਖਾ ਦੇ ਪਾਰ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ | ਜ਼ਿਕਰਯੋਗ ਹੈ ਕਿ ਕੰਟਰੋਲ ਰੇਖਾ ਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਰਹਿਣ ਵਾਲੇ ਨਾਗਰਿਕਾਂ ਨੇ ਗੋਲੀਬਾਰੀ ਵਧਣ ਦੀ ਸਥਿਤੀ 'ਚ ਆਪਣੇ ਭਾਈਚਾਰਕ ਤੇ ਵਿਅਕਤੀਗਤ ਬੰਕਰਾਂ ਨੂੰ ਰਹਿਣ ਯੋਗ ਬਣਾਉਣ ਲਈ ਸਫ਼ਾਈ ਸ਼ੁਰੂ ਕਰ ਦਿੱਤੀ ਹੈ | http://beta.ajitjalandhar.com/latestnews/4861951.cmsSun, 04 May 2025 00:00:00 +0000 http://beta.ajitjalandhar.com/latestnews/4861951.cms
ਪਾਕਿ ਵਲੋਂ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਜਾਰੀ
ਜੰਮੂ, 3 ਮਈ (ਪੀ.ਟੀ.ਆਈ.)-ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਦੇ ਨਾਲ-ਨਾਲ ਵੱਖ-ਵੱਖ ਸੈਕਟਰਾਂ 'ਚ ਪਾਕਿ ਵਲੋਂ ਲਗਾਤਾਰ 9ਵੀਂ ਰਾਤ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ | ਜਿਸ ਦਾ ਭਾਰਤੀ ਫ਼ੌਜ ਨੇ ਵੀ ਕਰਾਰਾ ਜਵਾਬ ਦਿੱਤਾ | ਇਹ ਸਰਹੱਦ ਪਾਰ ਤੋਂ ਗੋਲੀਬਾਰੀ ਦੀ ਲਗਾਤਾਰ 9ਵੀਂ ਘਟਨਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ 9 ਰਾਤਾਂ ਦਰਮਿਆਨ ਜ਼ਿਆਦਾਤਰ ਉਲੰਘਣਾ ਕੰਟਰੋਲ ਰੇਖਾ ਤੋਂ ਪਾਰ ਹੀ ਹੋਈ, ਅੰਤਰਰਾਸ਼ਟਰੀ ਸਰਹੱਦ ਦੇ ਨਾਲ ਗੋਲੀਬਾਰੀ ਦੀ ਹੁਣ ਤੱਕ ਸਿਰਫ਼ ਇਕ ਘਟਨਾ ਹੀ ਰਿਕਾਰਡ ਕੀਤੀ ਗਈ | ਪਹਿਲਗਾਮ 'ਚ ਅੱਤਵਾਦੀ ਹਮਲੇ ਤੋਂ ਬਾਅਦ ਵਧੇ ਤਣਾਅ ਦੇ ਵਿਚਕਾਰ ਦੋਵਾਂ ਧਿਰਾਂ 'ਚ ਗੋਲੀਬਾਰੀ ਜਾਰੀ ਹੈ | 2 ਤੇ 3 ਮਈ ਦੀ ਰਾਤ ਨੂੰ ਪਾਕਿਸਤਾਨੀ ਫ਼ੌਜ ਨੇ ਜੰਮੂ ਤੇ ਕਸ਼ਮੀਰ ਦੇ ਕੁਪਵਾੜਾ, ਉੜੀ ਤੇ ਅਖਨੂਰ ਖੇਤਰਾਂ 'ਚ ਕੰਟਰੋਲ ਰੇਖਾ ਦੇ ਪਾਰ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ | ਜ਼ਿਕਰਯੋਗ ਹੈ ਕਿ ਕੰਟਰੋਲ ਰੇਖਾ ਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਰਹਿਣ ਵਾਲੇ ਨਾਗਰਿਕਾਂ ਨੇ ਗੋਲੀਬਾਰੀ ਵਧਣ ਦੀ ਸਥਿਤੀ 'ਚ ਆਪਣੇ ਭਾਈਚਾਰਕ ਤੇ ਵਿਅਕਤੀਗਤ ਬੰਕਰਾਂ ਨੂੰ ਰਹਿਣ ਯੋਗ ਬਣਾਉਣ ਲਈ ਸਫ਼ਾਈ ਸ਼ੁਰੂ ਕਰ ਦਿੱਤੀ ਹੈ |

]]>