ਪੁਡੁਕਕੋਟਈ ਨਾਲ ਸੰਬੰਧਿਤ 4 ਮਛੇਰਿਆਂ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਨੇ ਸਰਹੱਦ ਪਾਰ ਤੋਂ ਮੱਛੀਆਂ ਫੜਨ ਦੇ ਦੋਸ਼ 'ਚ ਕੀਤਾ ਗ੍ਰਿਫ਼ਤਾਰ
ਰਾਮੇਸ਼ਵਰਮ, 18 ਜੂਨ - ਪੁਡੁਕਕੋਟਈ ਨਾਲ ਸੰਬੰਧਿਤ 4 ਮਛੇਰਿਆਂ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਨੇ ਡੇਲਫਟ ਆਈਲੈਂਡ (ਉੱਤਰੀ ਸ਼੍ਰੀਲੰਕਾ) ਦੇ ਨੇੜੇ ਸਰਹੱਦ ਪਾਰ ਤੋਂ ਮੱਛੀਆਂ ਫੜਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ। ਕੇ. ਪਾਰਥੀਬਨ (32), ਕੇ. ਸਾਰਥੀ (23), ਕੇ. ਮੁਰਲੀ (42), ਐਨ. ਰਾਮਦਾਸ (52) ਨਾਮ ਦੇ ਫੜੇ ਗਏ ਮਛੇਰਿਆਂ ਅਤੇ ਜ਼ਬਤ ਕੀਤੀ ਗਈ ਕਿਸ਼ਤੀ ਨੂੰ ਕਨਕੇਸੰਤੁਰਾਈ ਨੇਵਲ ਕੈਂਪ ਲਿਜਾਇਆ ਗਿਆ।