ਗੈਰ-ਕਾਨੂੰਨੀ ਲੱਕੀ ਡਰਾਅ ਚਲਾਉਣ ਵਾਲਾ ਨੌਜਵਾਨ ਗ੍ਰਿਫਤਾਰ
ਬਰਨਾਲਾ/ਰੂੜੇਕੇ ਕਲਾਂ, 14 ਅਗਸਤ (ਗੁਰਪ੍ਰੀਤ ਸਿੰਘ ਕਾਹਨੇ ਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਨਜ਼ਦੀਕ ਪਿੰਡ ਪੱਖੋ ਕਲਾਂ ਵਿਖੇ ਇਕ ਗੁਰਦੁਆਰਾ ਸਾਹਿਬ ਵਿਚ ਗੈਰ-ਕਾਨੂੰਨੀ ਲੱਕੀ ਡਰਾਅ (ਲਾਟਰੀ ਸਿਸਟਮ) ਚਲਾਉਣ ਵਾਲੇ ਇਕ ਨੌਜਵਾਨ ਖਿਲਾਫ਼ ਸੀ.ਆਈ.ਏ. ਸਟਾਫ਼ ਹੰਡਿਆਇਆ ਬਰਨਾਲਾ ਦੀ ਟੀਮ ਨੇ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕਰਕੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।