JALANDHAR WEATHER

ਪਿੰਡ ਮਾਣੂੰਕੇ ਵਿਖੇ ਮੋਟਰਸਾਈਕਲਾਂ ਦੀ ਟੱਕਰ 'ਚ 2 ਨੌਜਵਾਨਾਂ ਦੀ ਮੌਤ

ਹਠੂਰ,  5 ਸਤੰਬਰ (ਜਸਵਿੰਦਰ ਸਿੰਘ ਛਿੰਦਾ,ਕੁਲਦੀਪ ਸਿੰਘ ਲੋਹਟ)-ਨਜ਼ਦੀਕੀ ਪਿੰਡ ਮਾਣੂੰਕੇ ਵਿਖੇ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।ਦੱਸ ਦਈਏ ਕਿ ਜਗਰਾਓਂ ਨੇੜਲੇ ਪਿੰਡ ਮਾਣੂੰਕੇ ਤੋਂ ਲੰਮੇ ਜੱਟਪੁਰਾ ਨੂੰ ਜਾਂਦੇ ਰਸਤੇ ’ਤੇ ਪੈਟਰੋਲ ਪੰਪ ਨੇੜੇ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ ’ਚ ਦੋਵਾਂ ਮੋਟਰਸਾਈਕਲਾਂ ਦੇ ਚਾਲਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਹਠੂਰ ਦੇ ਏ.ਐਸ.ਆਈ. ਮਨੋਹਰ ਲਾਲ ਨੇ ਦੱਸਿਆ ਕਿ ਅਮਨਦੀਪ ਸਿੰਘ (36 ਸਾਲ) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਾਣੂੰਕੇ ਅਤੇ ਕਮਲਜੀਤ ਸਿੰਘ (24 ਸਾਲ) ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਲੰਮੇ ਆਪਣੇ ਮੋਟਰਸਾਈਕਲਾਂ ’ਤੇ ਜਾ ਰਹੇ ਸਨ। ਪਿੰਡ ਮਾਣੂੰਕੇ ਅਤੇ ਲੰਮਾ ਵਿਚਕਾਰ ਪੈਟਰੋਲ ਪੰਪ ਨੇੜੇ ਦੋਵਾਂ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਥੋਂ ਲੋਕ ਉਸ ਨੂੰ ਸਿਵਲ ਹਸਪਤਾਲ ਜਗਰਾਓਂ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ