JALANDHAR WEATHER

ਕੋਲਕਾਤਾ ਕੇਸ - ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਅੰਦੋਲਨ ਚੱਲੇਗਾ - ਪੀੜਤਾ ਦੀ ਮਾਂ

 ਕੋਲਕਾਤਾ, 10 ਸਤੰਬਰ - ਕੋਲਕਾਤਾ ਵਿਚ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ ਜਨਾਹ ਅਤੇ ਹੱਤਿਆ ਕੇਸ ਚ ਪੀੜਤ ਦੀ ਮਾਂ ਕਹਿੰਦੀ ਹੈ, "ਮੁੱਖ ਮੰਤਰੀ (ਮਮਤਾ ਬੈਨਰਜੀ) ਝੂਠ ਬੋਲ ਰਹੀ ਹੈ। ਸਾਨੂੰ ਪੈਸੇ ਦੀ ਪੇਸ਼ਕਸ਼ ਕੀਤੀ ਗਈ ਸੀ... ਮੇਰੀ ਧੀ ਵਾਪਸ ਨਹੀਂ ਆਵੇਗੀ, ਕੀ ਮੈਂ ਉਸ ਦੇ ਨਾਮ 'ਤੇ ਝੂਠ ਬੋਲਾਂਗੀ? ਮੁੱਖ ਮੰਤਰੀ ਨੇ ਕਿਹਾ ਤੁਹਾਨੂੰ ਪੈਸੇ ਮਿਲ ਜਾਣਗੇ, ਆਪਣੀ ਧੀ ਦੀ ਯਾਦ ਵਿਚ ਕੁਝ ਬਣਾਓ। ਮੈਂ ਫਿਰ ਕਿਹਾ, ਜਦੋਂ ਮੇਰੀ ਧੀ ਨੂੰ ਇਨਸਾਫ਼ ਮਿਲੇਗਾ, ਮੈਂ ਤੁਹਾਡੇ ਦਫ਼ਤਰ ਜਾਵਾਂਗੀ ਅਤੇ ਉਹ ਪੈਸੇ ਲੈ ਕੇ ਜਾਵਾਂਗੀ.. ਜੇਕਰ ਪੂਰੇ ਦੇਸ਼ ਦੇ ਲੋਕ ਤਿਉਹਾਰ 'ਤੇ ਜਾਣਾ ਚਾਹੁੰਦੇ ਹਨ, ਤਾਂ ਉਹ ਜਾ ਸਕਦੇ ਹਨ ਪਰ ਉਹ ਮੇਰੀ ਧੀ ਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨਦੇ ਹਨ ਮੇਰੇ ਘਰ ਵਿਚ ਦੁਰਗਾ ਪੂਜਾ ਦਾ ਆਯੋਜਨ ਕੀਤਾ ਗਿਆ ਸੀ, ਮੇਰੀ ਧੀ ਨੇ ਖ਼ੁਦ ਦੁਰਗਾ ਪੂਜਾ ਕੀਤੀ ਸੀ ਪਰ ਹੁਣ ਮੇਰੇ ਘਰ ਵਿਚ ਕਦੇ ਵੀ ਦੁਰਗਾ ਪੂਜਾ ਨਹੀਂ ਹੋਵੇਗੀ ਕਮਰਾ ਬੰਦ ਹੈ, ਮੈਂ ਲੋਕਾਂ ਨੂੰ ਤਿਉਹਾਰ 'ਤੇ ਵਾਪਸ ਆਉਣ ਲਈ ਕਿਵੇਂ ਕਹਾਂ, ਮੁੱਖ ਮੰਤਰੀ ਅੰਦੋਲਨ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤਰ੍ਹਾਂ ਮੇਰੀ ਧੀ ਦਾ ਗਲਾ ਘੁੱਟਿਆ ਗਿਆ ਹੈ, ਸਬੂਤ ਨਸ਼ਟ ਕੀਤੇ ਗਏ ਹਨ... ਅਸੀਂ ਸੜਕ 'ਤੇ ਹੋਵਾਂਗੇ। ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਅੰਦੋਲਨ ਚੱਲੇਗਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ