ਰੇਪੋ ਰੇਟ 6.5% ’ਤੇ ਰਹੇਗੀ ਬਰਕਰਾਰ- ਆਰ.ਬੀ.ਆਈ.ਗਵਰਨਰ
ਨਵੀਂ ਦਿੱਲੀ, 8 ਅਗਸਤ- ਆਰ.ਬੀ.ਆਈ. ਦੀ ਮੁਦਰਾ ਨੀਤੀ ਕਮੇਟੀ ਨੇ ਤਿੰਨ ਦਿਨਾਂ ਦੀ ਬੈਠਕ ਤੋਂ ਬਾਅਦ ਰੈਪੋ ਰੇਟ ਨੂੰ ਮੌਜੂਦਾ ਦਰ 6.5 ਫ਼ੀਸਦੀ ’ਤੇ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 4:2 ਦੇ ਬਹੁਮਤ ਨਾਲ ਰੇਪੋ ਰੇਟ ਨੂੰ ਸਥਿਰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।