JALANDHAR WEATHER

ਅਸੀਂ ਆਉਣ ਵਾਲੀ 15 ਅਗਸਤ ਨੂੰ ਬਣਾਵਾਂਗੇ ਇਕ ਨਵਾਂ ਰਿਕਾਰਡ- ਜਗਦੀਪ ਧਨਖੜ

ਨਵੀਂ ਦਿੱਲੀ, 13 ਅਗਸਤ- ਦਿੱਲੀ ਵਿਖੇ ਭਾਰਤ ਮੰਡਪਮ ਵਿਚ ‘ਹਰ ਘਰ ਤਿਰੰਗਾ’ ਮੋਟਰਸਾਈਲ ਰੈਲੀ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਇਹ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ‘ਹਰ ਘਰ ਤਿਰੰਗਾ’ ਇਕ ਮੁਹਿੰਮ ਹੈ ਜੋ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਇਕ ਹਿੱਸਾ ਹੈ। ਇਹ ਮੁਹਿੰਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਲਈ ਪ੍ਰੇਰਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ, ਹੁਣ ਇਹ ਇਕ ਅੰਦੋਲਨ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਆਉਣ ਵਾਲੀ 15 ਅਗਸਤ ਨੂੰ ਇਕ ਨਵਾਂ ਰਿਕਾਰਡ ਬਣਾਵਾਂਗੇ ਤੇ ਹਰ ਘਰ ਝੰਡਾ ਲਹਿਰਾਏਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ