ਵਿਨੇਸ਼ ਫੋਗਾਟ ਮਾਮਲੇ ਵਿਚ ਕੇਂਦਰੀ ਖ਼ੇਡ ਮੰਤਰੀ ਨੇ ਰੱਖਿਆ ਸਰਕਾਰ ਦਾ ਪੱਖ
ਨਵੀਂ ਦਿੱਲੀ, 7 ਅਗਸਤ- ਸੰਸਦ ਦੇ ਮਾਨਸੂਨ ਸੈਸ਼ਨ ਦੇ 13ਵੇਂ ਦਿਨ ਅੱਜ ਉਲੰਪਿਕ ਵਿਚ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਦੇ ਮਾਮਲੇ ਵਿਚ ਕੇਂਦਰੀ ਖ਼ੇਡ ਮੰਤਰੀ ਮਨਸੁੱਖ ਮਾਂਡਵੀਆ ਨੇ ਸਰਕਾਰ ਦਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਵਿਨੇਸ਼ ਨੇ 50 ਕਿੱਲੋ ਵਰਗ ਵਿਚ ਖ਼ੇਡਣਾ ਸੀ ਪਰ ਉਸ ਦਾ ਭਾਰ ਕੁਝ ਗ੍ਰਾਮ ਵੱਧ ਪਾਇਆ ਗਿਆ, ਇਸ ਲਈ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਅੰਤਰਰਾਸ਼ਟਰੀ ਕੁਸ਼ਤੀ ਸੰਘ ’ਤੇ ਇਸ ਸੰਬੰਧੀ ਸਖ਼ਤ ਵਿਰੋਧ ਦਰਜ ਕੀਤਾ ਹੈ। ਭਾਰਤੀ ਉਲੰਪਿਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਫਿਲਹਾਲ ਪੈਰਿਸ ਵਿਚ ਹੈ ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਗੱਲ ਕਰਕੇ ਢੁੱਕਵੀਂ ਕਾਰਵਾਈ ਕਰਨ ਲਈ ਕਿਹਾ ਹੈ।