ਸਦਨ ਵਿਚ ਹਰ ਰੋਜ਼ ਹੋ ਰਿਹੈ ਮੇਰਾ ਅਪਮਾਨ- ਜਗਦੀਪ ਧਨਖੜ
ਨਵੀਂ ਦਿੱਲੀ, 8 ਅਗਸਤ- ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 14ਵਾਂ ਦਿਨ ਹੈ। ਦੋਵਾਂ ਸਦਨਾਂ ਵਿਚ ਕਾਰਵਾਈ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰਾਂ ਦੇ ਵਤੀਰੇ ਤੋਂ ਗੁੱਸੇ ਹੋ ਕੇ ਰਾਜਸਭਾ ਦੇ ਚੇਅਰਮੈਨ ਜਗਦੀਪ ਧਨਖੜ ਕਾਰਵਾਈ ਵਿਚਾਲੇ ਛੱਡ ਕੇ ਹੀ ਚਲੇ ਗਏ। ਉਨ੍ਹਾਂ ਕਿਹਾ ਕਿ ਤੁਸੀਂ ਲੋਕ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਸ ਅਹੁਦੇ ’ਤੇ ਮੈਂ ਹਾਂ, ਮੈਂ ਉਸ ਦੇ ਯੋਗ ਨਹੀਂ ਹਾਂ। ਉਨ੍ਹਾਂ ਕਿਹਾ ਕਿ ਸਦਨ ਵਿਚ ਕਈ ਸੀਨੀਅਰ ਆਗੂ ਹਨ, ਪਰ ਉਨ੍ਹਾਂ ਦੀ ਮੌਜੂਦਗੀ ਵਿਚ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਚੇਅਰ ਦਾ ਅਪਮਾਨ ਕਰਦੇ ਹਨ, ਇਹ ਮੇਰਾ ਨਹੀਂ ਸਗੋਂ ਇਸ ਅਹੁਦੇ ਦਾ ਅਪਮਾਨ ਹੈ। ਅਜਿਹੇ ਵਿਚ ਮੈਂ ਆਪਣੇ ਆਪ ਨੂੰ ਇਥੇ ਸਹਿਜ ਮਹਿਸੂਸ ਨਹੀਂ ਕਰ ਰਿਹਾ। ਇਹ ਕਹਿ ਕੇ ਉਹ ਸੀਟ ਛੱਡ ਕੇ ਚਲੇ ਗਏ ਅਤੇ ਉਪ-ਪ੍ਰਧਾਨ ਹਰਿਵੰਸ਼ ਨੇ ਰਾਜ ਸਭਾ ਦੀ ਕਾਰਵਾਈ ਨੂੰ ਅੱਗੇ ਵਧਾਇਆ।