ਮੁੰਬਈ : 75 ਕਿਲੋ ਗਾਂਜੇ ਤੇ ਡਰੱਗ ਮਨੀ ਸਮੇਤ 6 ਵਿਅਕਤੀ ਕਾਬੂ
ਉਲਹਾਸ ਨਗਰ (ਮੁੰਬਈ), 10 ਅਗਸਤ-ਐਨ.ਸੀ.ਬੀ. ਮੁੰਬਈ ਨੇ ਠਾਣੇ ਜ਼ਿਲ੍ਹੇ ਦੇ ਉਲਹਾਸ ਨਗਰ ਖੇਤਰ ਤੋਂ ਸੰਚਾਲਿਤ ਇਕ ਅੰਤਰਰਾਜੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਜੋ ਕਈ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰ ਰਿਹਾ ਸੀ। ਇਸ ਸੰਬੰਧ ਵਿਚ 75 ਕਿਲੋ ਗਾਂਜਾ ਜ਼ਬਤ ਕੀਤਾ ਗਿਆ। ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਨੀਸ਼ ਪੀ, ਆਕਾਸ਼ ਪੀ, ਰਾਜ ਕੇ, ਮੋਹਨੀਸ਼ ਐਸ ਅਤੇ ਸੰਨੀ ਜੇ ਨਾਮਕ ਵਿਅਕਤੀਆਂ ਨੂੰ ਭਿਵੰਡੀ ਖੇਤਰ ਵਿਚ ਇਕ ਵਾਹਨ ਵਿਚ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ ਟਰੈਵਲ ਬੈਗ, ਟਰਾਲੀ ਬੈਗ ਅਤੇ ਬਾਰਦਾਨੇ ਵਿਚੋਂ ਕੁੱਲ 75 ਕਿਲੋ ਗਾਂਜਾ ਬਰਾਮਦ ਹੋਇਆ। 1.18 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਜੋ ਪਿਛਲੀ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਇਕੱਠੀ ਕੀਤੀ ਗਈ ਸੀ।