ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ: ਦੱਖਣੀ ਕੋਰੀਆ ਨੂੰ ਹਰਾ ਫ਼ਾਈਨਲ ’ਚ ਪੁੱਜਾ ਭਾਰਤ
ਬੀਜਿੰਗ, 16 ਸਤੰਬਰ- ਭਾਰਤ ਛੇਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਅੱਜ ਦੂਜੇ ਸੈਮੀਫਾਈਨਲ ਮੈਚ ’ਚ ਮੌਜੂਦਾ ਚੈਂਪੀਅਨ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਇਹ ਮੈਚ ਚੀਨ ਦੇ ਹੁਲੁਨਬਿਊਰ ਸਥਿਤ ਮੋਕੀ ਹਾਕੀ ਟਰੇਨਿੰਗ ਬੇਸ ਵਿਚ ਖੇਡਿਆ ਗਿਆ। ਇਸ ਟੂਰਨਾਮੈਂਟ ਵਿਚ ਭਾਰਤ ਦੀ ਇਹ ਲਗਾਤਾਰ ਛੇਵੀਂ ਜਿੱਤ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਨੇ ਸਭ ਤੋਂ ਵੱਧ 2 ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਉੱਤਮ ਸਿੰਘ ਅਤੇ ਜਰਮਨਪ੍ਰੀਤ ਨੇ 1-1 ਗੋਲ ਕੀਤਾ। ਭਾਰਤ ਭਲਕੇ ਯਾਨੀ ਮੰਗਲਵਾਰ ਨੂੰ ਫਾਈਨਲ ਵਿਚ ਮੇਜ਼ਬਾਨ ਚੀਨ ਨਾਲ ਭਿੜੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ।