ਬਦਲਾਅ ਦਾ ਨਾਂਅ ਲੈ ਕੇ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ - ਕੁਲਦੀਪ ਸਿੰਘ
ਸਰਦੂਲਗੜ੍ਹ, 16 ਸਤੰਬਰ (ਜੀ.ਐਮ.ਅਰੋੜਾ)-ਬਹੁਜਨ ਸਮਾਜ ਪਾਰਟੀ ਵਲੋਂ ਅੱਜ ਸ਼ਹਿਰ ਦੇ ਸੀਵਰੇਜ ਦੇ ਵਾਟਰ ਸਪਲਾਈ ਵਿਚ ਆ ਰਹੇ ਗੰਦੇ ਪਾਣੀ ਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਚੋੜਾ ਬਾਜ਼ਾਰ ਵਿਖੇ ਕੀਤੀ ਵਿਸ਼ਾਲ ਰੋਸ ਕਾਨਫਰੰਸ ਵਿਚ ਬਸਪਾ ਵਰਕਰਾਂ ਤੋਂ ਇਲਾਵਾ ਪੇਂਡੂ ਅਤੇ ਸ਼ਹਿਰੀ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਆਸ ਨਾਲ ਬਦਲਾਅ ਲਿਆਉਂਦੇ ਹੋਏ 'ਆਪ' ਸਰਕਾਰ ਬਣਾਈ ਸੀ ਕਿ ਉਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਤੋਂ ਵੱਧ ਸਹੂਲਤਾਂ ਮਿਲਣਗੀਆਂ ਪਰ ਹੋਇਆ ਉਲਟ। ਪੰਜਾਬ ਦਾ ਹਰ ਵਰਗ ਇਸ ਸਰਕਾਰ ਦੇ 2 ਸਾਲਾਂ ਦੇ ਰਾਜ ਤੋਂ ਤੰਗ ਆ ਚੁੱਕਾ ਹੈ। ਅੱਜ ਕਿਸੇ ਵੀ ਸ਼ਹਿਰੀ ਜਾਂ ਪੇਂਡੂ ਵਿਅਕਤੀ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਅਤੇ ਹਰ ਕੰਮ ਲਈ ਰਿਸ਼ਵਤ ਦਾ ਬੋਲਬਾਲਾ ਹੋ ਰਿਹਾ ਹੈ।