ਪਾਪੂਆ ਨਿਊ ਗਿਨੀ 'ਚ ਦੋ ਕਬੀਲਿਆਂ ਵਿਚਾਲੇ ਝੜਪ, 20 ਦੀ ਮੌਤ
ਪੋਰਟ ਮੋਰੇਸਬੀ,16 ਸਤੰਬਰ - ਪਾਪੂਆ ਨਿਊ ਗਿਨੀ 'ਚ ਸੋਨੇ ਦੀ ਖਾਨ ਨੇੜੇ ਦੋ ਕਬੀਲਿਆਂ ਵਿਚਾਲੇ ਹੋਈ ਭਿਆਨਕ ਲੜਾਈ 'ਚ ਘੱਟੋ-ਘੱਟ 20 ਲੋਕ ਮਾਰੇ ਗਏ ਹਨ। ਇਸ ਸੰਘਰਸ਼ ਕਾਰਨ ਹਜ਼ਾਰਾਂ ਲੋਕ ਇਲਾਕਾ ਛੱਡ ਚੁੱਕੇ ਹਨ। ਸਿਨਹੂਆ ਸਮਾਚਾਰ ਏਜੰਸੀ ਨੇ ਕਿਹਾ ਕਿ ਐਂਗਾ ਸੂਬੇ ਦੀ ਪੋਰਗੇਰਾ ਘਾਟੀ ਵਿਚ ਲੜਾਈ ਪਿਛਲੇ ਹਫਤੇ ਸ਼ੁਰੂ ਹੋਈ ਸੀ। ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੋ ਧੜਿਆਂ ਵਿਚ ਝਗੜਾ ਹੋ ਗਿਆ ਤੇ ਇਕ ਗਰੁੱਪ ਨੇ ਦੂਜੇ ਗਰੁੱਪ ਦੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ। ਪੋਰਗੇਰਾ ਵੈਲੀ ਦੇਸ਼ ਦੇ ਸਭ ਤੋਂ ਵੱਡੇ ਸੋਨੇ ਦੇ ਭੰਡਾਰਾਂ ਵਿਚੋਂ ਇੱਕ ਹੈ।