JALANDHAR WEATHER

ਜਨਤਾ ਨੂੰ ਭਾਜਪਾ ਦੇ ਸੰਕਲਪ ਪੱਤਰ 'ਤੇ ਹੈ ਪੂਰਾ ਭਰੋਸਾ - ਨਾਇਬ ਸਿੰਘ ਸੈਣੀ

ਹਰਿਆਣਾ, 19 ਸਤੰਬਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬੀਜੇਪੀ ਨੇ ਅੱਜ ਜੋ ਸੰਕਲਪ ਪੱਤਰ ਜਾਰੀ ਕੀਤਾ ਹੈ, ਉਸ ਦਾ ਹਰਿਆਣਾ ਦੇ ਲੋਕਾਂ ਨੇ ਸਵਾਗਤ ਕੀਤਾ ਹੈ। ਸੂਬੇ ਅਤੇ ਦੇਸ਼ ਦੀ ਜਨਤਾ ਸਿਰਫ਼ ਭਾਜਪਾ 'ਤੇ ਭਰੋਸਾ ਕਰਦੀ ਹੈ। ਉਹ ਜਾਣਦੇ ਹਨ ਕਿ ਭਾਜਪਾ ਕੀ ਕਰਦੀ ਹੈ ਤੇ ਕਾਂਗਰਸ ਕੀ ਕਹਿੰਦੀ ਹੈ। ਕਾਂਗਰਸ ਝੂਠੇ ਵਾਅਦੇ ਕਰਦੀ ਹੈ। ਭਾਵੇਂ ਉਹ 2014 ਦਾ ਸੰਕਲਪ ਪੱਤਰ ਹੋਵੇ ਜਾਂ 2019 ਦਾ ਸੰਕਲਪ ਪੱਤਰ। ਅਸੀਂ ਜੋ ਕਹਿੰਦੇ ਹਾਂ, ਉਹ ਪੂਰਾ ਕਰਦੇ ਹਾਂ। ਮੈਂ ਲੋਕਾਂ ਨੂੰ ਭਾਜਪਾ ਨੂੰ ਆਪਣਾ ਪਿਆਰ ਦੇਣ ਦੀ ਅਪੀਲ ਕਰਦਾ ਹਾਂ। ਕਾਂਗਰਸ ਨੇ ਚੋਣ ਮੈਨੀਫੈਸਟੋ 2004 ਅਤੇ 2009 ਵਿਚ ਜੋ ਐਲਾਨ ਕੀਤਾ ਸੀ, ਉਨ੍ਹਾਂ ਨੂੰ ਕੂੜੇਦਾਨ ਵਿਚ ਸੁੱਟ ਦਿੱਤਾ ਸੀ ਕਿਉਂਕਿ ਉਹ ਇਸ ਨੂੰ ਪੜ੍ਹਦੇ ਨਹੀਂ ਹਨ ਅਤੇ ਸਿਰਫ ਝੂਠੇ ਵਾਅਦੇ ਕਰਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ