10 ਕੁਇੰਟਲ ਭੁੱਕੀ ਦੇ ਕੇਸ 'ਚ ਲੋੜੀਂਦਾ ਵਿਅਕਤੀ ਗ੍ਰਿਫਤਾਰ
ਬੱਧਨੀ ਕਲਾਂ, 11 ਅਗਸਤ (ਸੰਜੀਵ ਕੋਛੜ)-ਬੱਧਨੀ ਕਲਾਂ ਪੁਲਿਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਅਤੇ ਸਮੱਗਲਰਾਂ ਖਿਲਾਫ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਸਰਦਾਰਾ ਸਿੰਘ ਇੰਚਾਰਜ ਪੁਲਿਸ ਚੌਕੀ ਲੋਪੋ ਵਲੋਂ 10 ਕੁਇੰਟਲ ਭੁੱਕੀ ਚੂਰਾ ਪੋਸਤ ਵਿਚ ਲੋੜੀਂਦਾ ਵਿਅਕਤੀ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਪਿੰਡ ਸਲੀਣਾ ਥਾਣਾ ਸਦਰ ਮੋਗਾ ਜੋ ਕਿ ਪਿਛਲੇ ਤਕਰੀਬਨ 2 ਸਾਲ ਤੋਂ ਭਗੌੜਾ ਸੀ ਅਤੇ ਪੁਲਿਸ ਵਲੋਂ ਇਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ। ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉਤੇ ਜਸਵਿੰਦਰ ਸਿੰਘ ਨੂੰ ਫੜ੍ਹਿਆ ਗਿਆ ਤੇ ਦੱਸਿਆ ਕਿ ਇਸ ਖਿਲਾਫ ਨਸ਼ਿਆਂ ਦੀ ਸਮੱਗਲਿੰਗ ਦੇ 4 ਹੋਰ ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ।