JALANDHAR WEATHER

ਕਾਂਗਰਸ ਅੰਦਰ ਮਰ ਗਈ ਹੈ ਦੇਸ਼ ਭਗਤੀ ਦੀ ਭਾਵਨਾ- ਪ੍ਰਧਾਨ ਮੰਤਰੀ

ਮਹਾਰਾਸ਼ਟਰ, 20 ਸਤੰਬਰ- ਅੱਜ ਇਥੇ ਵਰਧਾ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਅੰਦਰ ਦੇਸ਼ ਭਗਤੀ ਦੀ ਭਾਵਨਾ ਮਰ ਗਈ ਹੈ। ਉਹ ਵਿਦੇਸ਼ਾਂ ਤੋਂ ਬੈਠ ਕੇ ਏਜੰਡਾ ਚਲਾਉਂਦੇ ਹਨ। ਹੁਣ ਉਨ੍ਹ ਨੂੰ ਗਣਪਤੀ ਬੱਪਾ ਤੋਂ ਵੀ ਖਿੱਝ ਆਉਣ ਲੱਗੀ ਹੈ। ਜਦੋਂ ਮੈਂ ਗਣੇਸ਼ ਪੂਜਾ ਕੀਤੀ ਤਾਂ ਕਾਂਗਰਸ ਬੇਚੈਨ ਹੋ ਗਈ। ਉਹ ਇੱਥੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਇਕ ਸਾਲ ਪੂਰਾ ਹੋਣ ’ਤੇ ਪ੍ਰੋਗਰਾਮ ’ਚ ਹਿੱਸਾ ਲੈਣ ਆਏ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਵਿਚ ਮਜ਼ਦੂਰਾਂ ਦੇ ਹੁਨਰ ਦਾ ਸਨਮਾਨ ਨਹੀਂ ਕੀਤਾ ਜਾਂਦਾ ਸੀ। ਕਾਂਗਰਸ ਅਤੇ ਉਨ੍ਹਾਂ ਦੇ ਦੋਸਤਾਂ ਨੇ ਐਸ.ਸੀ./ਓ.ਬੀ.ਸੀ. ਨੂੰ ਦਬਾ ਕੇ ਰੱਖਿਆ। ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਪਰ ਸਾਡੀ ਸਰਕਾਰ ਨੇ ਹੁਨਰ ਮੰਤਰਾਲਾ ਬਣਾਇਆ ਹੈ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਇਕ ਸਾਲ ਵਿਚ 8 ਲੱਖ ਲੋਕਾਂ ਨੂੰ ਹੁਨਰ ਸਿਖਲਾਈ ਦਿੱਤੀ ਗਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵਕਰਮਾ ਯੋਜਨਾ ਦੇ ਇਕ ਲੱਖ ਲਾਭਪਾਤਰੀਆਂ ਨੂੰ ਆਨਲਾਈਨ ਹੁਨਰ ਸਰਟੀਫਿਕੇਟ ਵੰਡੇ। 75 ਹਜ਼ਾਰ ਲਾਭਪਾਤਰੀਆਂ ਨੂੰ ਕਰਜ਼ੇ ਵੰਡੇ ਗਏ। ਪ੍ਰਧਾਨ ਮੰਤਰੀ ਨੇ ਆਚਾਰੀਆ ਚਾਣਕਿਆ ਹੁਨਰ ਵਿਕਾਸ ਕੇਂਦਰ ਯੋਜਨਾ ਵੀ ਲਾਂਚ ਕੀਤੀ। ਇਸ ਰਾਹੀਂ 15 ਤੋਂ 45 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤੇ ਰਾਜ ਦੇ ਲਗਭਗ 1.5 ਲੱਖ ਨੌਜਵਾਨਾਂ ਨੂੰ ਹਰ ਸਾਲ ਮੁਫਤ ਹੁਨਰ ਵਿਕਾਸ ਸਿਖਲਾਈ ਮਿਲੇਗੀ। ਇਸ ਪ੍ਰੋਗਰਾਮ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਵੀ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ