JALANDHAR WEATHER

ਅਭਿਨੇਤਾ ਵਿਕਾਸ ਸੇਠੀ ਦਾ ਨਾਸਿਕ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਮੁੰਬਈ, 8 ਸਤੰਬਰ - ਅਭਿਨੇਤਾ ਵਿਕਾਸ ਸੇਠੀ ਦਾ ਨਾਸਿਕ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਉਹ 48 ਸਾਲ ਦੇ ਸਨ। ਉਨ੍ਹਾਂ ਦੀ ਪਤਨੀ ਜਾਨਵੀ ਸੇਠੀ ਦੇ ਅਨੁਸਾਰ, ਉਹ ਇਕ ਪਰਿਵਾਰਕ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਨਾਸਿਕ ਵਿਚ ਸਨ। ਉੱਥੇ ਮੌਜੂਦ ਡਾਕਟਰ ਨੇ ਸਾਨੂੰ ਦੱਸਿਆ ਕਿ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਨੀਂਦ ਵਿਚ ਮੌਤ ਹੋ ਗਈ। ਜਾਨਵੀ ਨੇ ਕਿਹਾ ਕਿ ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਮੁੰਬਈ ਦੇ ਕੂਪਰ ਹਸਪਤਾਲ ਭੇਜ ਦਿੱਤਾ ਗਿਆ ਹੈ। ਅੰਤਿਮ ਸੰਸਕਾਰ ਸੋਮਵਾਰ ਨੂੰ ਮੁੰਬਈ 'ਚ ਹੋਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ