JALANDHAR WEATHER

ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਜਾਰੀ

ਖੇਮਕਰਨ/ਅਮਰਕੋਟ, 5 ਅਕਤੂਬਰ (ਰਾਕੇਸ਼ ਬਿੱਲਾ)-ਪੰਚਾਇਤੀ ਚੋਣਾਂ ਦੇ ਕੱਲ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਹਲਕਾ ਖੇਮਕਰਨ ਵਿਚ 'ਆਪ' ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦਰਮਿਆਨ ਹੋਈ ਖਿੱਚ-ਧੂਹ ਤੋਂ ਬਾਅਦ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣ ਸਮੇਂ ਪੂਰਨ ਸ਼ਾਂਤੀ ਹੈ। ਭਾਵੇਂ ਬਲਾਕ ਦਫ਼ਤਰਾਂ ਦੇ ਬਾਹਰ ਪਿੰਡਾਂ ਦੇ ਲੋਕ ਖੜ੍ਹੇ ਹਨ ਪਰ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਬਲਾਕ ਵਲਟੋਹਾ ਦੇ ਦਫ਼ਤਰ ਦਾ ਦੌਰਾ ਕਰਨ ਉਤੇ ਦੇਖਿਆ ਕਿ ਥਾਣਾ ਮੁਖੀ ਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਜਵਾਨ ਤਾਇਨਾਤ ਹਨ। ਬੀ. ਡੀ. ਓ. ਵਲਟੋਹਾ ਬਲਜਿੰਦਰ ਸਿੰਘ ਬੱਲ ਨੇ ਦੱਸਿਆ ਕਿ ਬਲਾਕ ਵਲਟੋਹਾ ਦੇ ਕੁੱਲ 78 ਪਿੰਡਾਂ ਵਿਚ ਸਰਪੰਚਾਂ ਦੀਆਂ 172 ਤੇ ਪੰਚਾਂ ਦੀਆਂ 759 ਨਾਮਜ਼ਦਗੀਆਂ ਦਾਖਲ ਹੋਈਆਂ ਹਨ ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ