ਅਮਰੀਕਾ ਚ ਮਹਿੰਗਾਈ ਦੇਸ਼ ਦੇ ਇਤਿਹਾਸ ਚ ਸਭ ਤੋਂ ਭੈੜੀ ਹੈ - ਟਰੰਪ ਨੇ ਕਮਲਾ ਹੈਰਿਸ ਨੂੰ ਘੇਰਿਆ
ਵਾਸ਼ਿੰਗਟਨ, 11 ਸਤੰਬਰ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਕ ਨਿਊਜ਼ ਚੈਨਲ 'ਤੇ ਪਹਿਲੀ ਰਾਸ਼ਟਰਪਤੀ ਬਹਿਸ ਵਿਚ ਹਿੱਸਾ ਲਿਆ। ਬਹਿਸ ਦੀ ਸ਼ੁਰੂਆਤ ਕਰਦਿਆਂ, ਟਰੰਪ ਨੇ ਬਾਈਡਨ-ਹੈਰਿਸ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਮਰੀਕਾ ਵਿਚ ਮਹਿੰਗਾਈ ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਸਭ ਤੋਂ ਭੈੜੀ ਹੈ।