ਪਿੰਡ ਲਦੇਹ ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ
ਰਾਜਾਸਾਂਸੀ ( ਅੰਮ੍ਰਿਤਸਰ) ,8 ਅਕਤੂਬਰ (ਹਰਦੀਪ ਸਿੰਘ ਖੀਵਾ )- ਹਲਕਾ ਰਾਜਾਸਾਂਸੀ ਦੇ ਪਿੰਡ ਲਦੇਹ ਵਿਖੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮਿਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਦੀ ਅਗਵਾਈ ਵਿਚ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਨੇ ਸਰਬ ਸੰਮਤੀ ਨਾਲ ਬਿਨਾਂ ਮੁਕਾਬਲਾ ਪੰਚਾਇਤ ਚੁਣੀ | ਬਿਨਾਂ ਮੁਕਾਬਲਾ ਸਰਪੰਚ ਦੇ ਉਮੀਦਵਾਰ ਸ਼੍ਰੀ ਮਤੀ ਰਾਣੀ ਕੌਰ ਪਤਨੀ ਹਰਪਾਲ ਸਿੰਘ ਨੂੰ ਸਰਪੰਚ ਚੁਣ ਲਿਆ ਗਿਆ। ਅਮਰਜੀਤ ਕੌਰ ਨੂੰ ਪੰਚ, ਬੱਬੂ ਸਿੰਘ ਪੰਚ, ਪ੍ਰਿੰਸ ਪੰਚ ਅਤੇ ਰਾਜਵਿੰਦਰ ਕੌਰ ਨੂੰ ਬਿਨਾਂ ਮੁਕਾਬਲਾ ਸਰਬ ਸੰਮਤੀ ਨਾਲ (ਪੰਚ) ਪੰਚਾਇਤ ਮੈਂਬਰ ਚੁਣ ਲਿਆ ਗਿਆ। ਇਸ ਮੌਕੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਸਰਪੰਚ ਰਾਣੀ ਕੌਰ ਅਤੇ ਉਸ ਦੇ ਪਤੀ ਹਰਪਾਲ ਸਿੰਘ ਸਮੇਤ ਸਾਰੇ ਪੰਚਾਇਤ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਪਿੰਡ ਦੇ ਵਿਕਾਸ ਲਈ ਥਾਪੜਾ ਦਿੱਤਾ।