ਹਰਿਆਣਾ ਸਰਕਾਰ ਖੇਤੀਬਾੜੀ ਕਰਜ਼ਾ ਪ੍ਰਦਾਨ ਕਰਨ ਵਿਚ ਰਹੀ ਹੈ ਅਸਫ਼ਲ- ਪੀ. ਚਿਦੰਬਰਮ
ਚੰਡੀਗੜ੍ਹ, 16 ਸਤੰਬਰ- ਹਰਿਆਣਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿਚ, ਹਰਿਆਣਾ ਸਰਕਾਰ ਨੂੰ ਖੇਤੀਬਾੜੀ ਕਰਜ਼ਾ ਪ੍ਰਦਾਨ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਵਟਾਈ ’ਤੇ ਖ਼ੇਤੀ ਕਰਨ ਵਾਲੇ ਕਿਸਾਨਾਂ ਤੱਕ ਅੱਗੇ ਨਹੀਂ ਵਧਾਈ ਗਈ ਹੈ। ਭਾਰਤ ਵਿਚ ਕੁੱਲ ਖ਼ੇਤੀ ਯੋਗ ਜ਼ਮੀਨ ਦੇ 32% ਹਿੱਸੇ ’ਤੇ ਵਟਾਈ ’ਤੇ ਕਿਸਾਨ ਖ਼ੇਤੀ ਕਰਦੇ ਹਨ। ਕਿਸਾਨਾਂ ਦੇ ਜਮਹੂਰੀ ਹੱਕਾਂ ਦਾ ਦਮਨ ਭਾਜਪਾ ਦੇ ਲੋਕਤੰਤਰ ਵਿਰੋਧੀ ਕਿਰਦਾਰ ਦਾ ਹਿੱਸਾ ਹੈ।