JALANDHAR WEATHER

ਰਣਬੀਰ ਸਿੰਘ ਧਾਲੀਵਾਲ ਰੱਕੜਾਂ ਬੇਟ ਸਭਾ ਦੇ ਪ੍ਰਧਾਨ ਬਣੇ

ਬਲਾਚੌਰ, 18 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਇਲਾਕੇ ਦੀ ਨਾਮਵਰ ਸਮਾਜ ਸੇਵੀ ਸ਼ਖ਼ਸੀਅਤ ਰਣਬੀਰ ਸਿੰਘ ਧਾਲੀਵਾਲ ਜੱਟਪੁਰ ਦੀ ਰੱਕੜਾਂ ਬੇਟ ਬਹੁਮੰਤਵੀ ਸਹਿਕਾਰੀ ਸਭਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਹ ਜਾਣਕਾਰੀ ਸੈਕਟਰੀ ਬਲਿਹਾਰ ਸਿੰਘ ਜੌਹਲ ਨੇ ਦਿੱਤੀ। ਇੱਥੇ ਜ਼ਿਕਰਯੋਗ ਹੈ ਕਿ ਰਣਬੀਰ ਸਿੰਘ ਧਾਲੀਵਾਲ ਨੇ ਇਸੇ ਸੁਸਾਇਟੀ ਵਿਚ ਲੰਮਾ ਸਮਾਂ ਬਤੌਰ ਸੈਕਟਰੀ ਸੇਵਾਵਾਂ ਨਿਭਾਈਆਂ ਅਤੇ ਇਕ ਦਹਾਕਾ ਪਹਿਲਾਂ ਵਿੱਤੀ ਤੌਰ ’ਤੇ ਡਗਮਗਾਉਂਦੀ ਬਲਾਚੌਰ ਦੀ ਸੁਸਾਇਟੀ ਨੂੰ ਮੁੜ ਪੈਰੀ ਕਰਨ ਵਿਚ ਬਤੌਰ ਵਾਧੂ ਚਾਰਜ ਦਿਨ ਰਾਤ ਕੰਮ ਕੀਤਾ। ਉਹ ਕਾਫ਼ੀ ਸਮਾਂ ਸਹਿਕਾਰੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਆਗੂ ਵੀ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ