ਰੋਨਾਲਡੋ ਨੇ 100 ਕਰੋੜ ਫਾਲੋਅਰਜ਼ ਨਾਲ ਰਚਿਆ ਇਤਿਹਾਸ, ਕਾਮਯਾਬੀ ਹਾਸਿਲ ਕਰਨ ਵਾਲੇ ਬਣੇ ਪਹਿਲੇ ਵਿਅਕਤੀ
ਨਵੀਂ ਦਿੱਲੀ, 13 ਸਤੰਬਰ - ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲ ਦੇ ਮੈਦਾਨ 'ਤੇ ਹੀ ਨਹੀਂ ਸਗੋਂ ਡਿਜੀਟਲ ਦੁਨੀਆ 'ਚ ਵੀ ਰਿਕਾਰਡ ਬਣਾ ਰਹੇ ਹਨ ਅਤੇ ਤੋੜ ਰਹੇ ਹਨ। ਪੁਰਤਗਾਲ ਦੇ ਇਸ ਖਿਡਾਰੀ ਨੇ ਹੁਣ ਸੋਸ਼ਲ ਮੀਡੀਆ 'ਤੇ ਨਵਾਂ ਰਿਕਾਰਡ ਬਣਾਇਆ ਹੈ। ਉਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 1 ਬਿਲੀਅਨ ਫਾਲੋਅਰਜ਼ ਨੂੰ ਪਾਰ ਕਰਨ ਵਾਲੇ ਪਹਿਲੇ ਵਿਅਕਤੀ ਬਣੇ ਹਨ ।