ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
ਮਮਦੋਟ, (ਫ਼ਿਰੋਜ਼ਪੁਰ) 27 ਜੁਲਾਈ (ਸੁਖਦੇਵ ਸਿੰਘ ਸੰਗਮ)- ਥਾਣਾ ਲੱਖੋ ਕੇ ਬਹਿਰਾਮ ਦੇ ਪਿੰਡ ਸ਼ਰੀਹ ਵਾਲਾ ਸੈਦਾ ਵਿਖੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਰਸੇਮ ਸਿੰਘ (55) ਮੰਗਲਵਾਰ ਸ਼ਾਮ ਨੂੰ ਖ਼ੇਤ ਮੋਟਰ ਚਲਾਉਣ ਲਈ ਗਿਆ ਸੀ ਤਾਂ ਮੋਟਰ ਚਲਾਉਂਦੇ ਸਮੇਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।