ਮਹਾਰਾਸ਼ਟਰ-ਛੱਤੀਸਗੜ੍ਹ ਹੱਦ 'ਤੇ ਪੁਲਿਸ ਤੇ ਨਕਸਲੀਆਂ ਵਿਚਾਲੇ ਮੁਕਾਬਲਾ, 12 ਨਕਸਲੀ ਢੇਰ
ਗੜ੍ਹਚਿਰੌਲੀ,17 ਜੁਲਾਈ- ਛੱਤੀਸਗੜ੍ਹ ਸਰਹੱਦ ਦੇ ਨੇੜੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਇਕ ਵੱਡਾ ਮੁਕਾਬਲਾ ਹੋਇਆ। ਇਸ 'ਚ ਘੱਟੋ-ਘੱਟ 12 ਨਕਸਲੀ ਮਾਰੇ ਗਏ। ਮੁਕਾਬਲੇ 'ਚ ਦੋ ਸੁਰੱਖਿਆ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਐੱਸ.ਪੀ. ਦੱਸਿਆ ਕਿ ਮਾਓਵਾਦੀਆਂ ਦੀਆਂ 12 ਲਾਸ਼ਾਂ ਤੋਂ ਇਲਾਵਾ ਪੁਲਿਸ ਨੇ ਮੌਕੇ ਤੋਂ 3 ਏਕੇ-47, 2 ਇੰਸਾਸ ਰਾਈਫਲਾਂ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ।