ਕਰਨਾਟਕ : ਭਾਜਪਾ ਵਿਧਾਇਕ ਮੁਨੀਰਥਨਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ
ਵਿਆਲਿਕਵਲ (ਕਰਨਾਟਕ), 15 ਸਤੰਬਰ - ਕਰਨਾਟਕ ਦੇ ਭਾਜਪਾ ਵਿਧਾਇਕ ਮੁਨੀਰਥਨਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਉਸ ਨੂੰ ਬੀਤੀ ਰਾਤ ਯੇਲਹੰਕਾ ਕਸਬੇ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੁਨੀਰਥਨਾ ਦੇ ਖ਼ਿਲਾਫ਼ ਵਿਆਲਿਕਵਲ ਪੁਲਿਸ ਸਟੇਸ਼ਨ ਵਿਚ ਦੋ ਮਾਮਲੇ ਦਰਜ ਦਰਜ ਕੀਤੇ ਗਏ ਸਨ। ਇਹ ਮਾਮਲੇ ਠੇਕੇਦਾਰ ਚੇਲਵਾਰਾਜੂ ਦੁਆਰਾ ਦਰਜ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਦਰਜ ਹੋਏ ਹਨ, ਜਿਸ ਨੇ ਮੁਨੀਰਥਨਾ 'ਤੇ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ।