ਮੁੰਬਈ : ਇਮਾਰਤ ਚ ਲੱਗੀ ਅੱਗ, 9 ਲੋਕਾਂ ਨੂੰ ਬਚਾਇਆ ਗਿਆ
ਮੁੰਬਈ, 18 ਸਤੰਬਰ - ਠਾਣੇ ਨਗਰ ਨਿਗਮ ਅਨੁਸਾਰ ਮਹਾਰਾਸ਼ਟਰ ਦੇ ਠਾਣੇ ਵਿਚ ਦੇਵ ਕਾਰਪੋਰਾ ਇਮਾਰਤ ਵਿੱਚ ਅੱਗ ਲੱਗ ਗਈ। ਘਟਨਾ ਸਥਾਨ ਤੋਂ ਹੁਣ ਤੱਕ 9 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।ਫਾਇਰ ਬ੍ਰਿਗੇਡ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ।