ਚੱਲਦੀ ਕਾਰ ਨੂੰ ਲੱਗੀ ਅੱਗ, ਪਿਤਾ ਤੇ ਦੋ ਧੀਆਂ ਦੀ ਮੌਤ
ਸ਼ਾਹਬਾਦ (ਕੁਰੂਕਸ਼ੇਤਰ) , 3 ਨਵੰਬਰ - ਕਾਰ 'ਚ ਅਚਾਨਕ ਅੱਗ ਲੱਗਣ ਕਾਰਨ ਕਾਰ ਨੂੰ ਤਾਲਾ ਲੱਗ ਗਿਆ ਅਤੇ ਕਾਰ 'ਚ ਸਵਾਰ ਇਕੋ ਪਰਿਵਾਰ ਦੇ 8 ਮੈਂਬਰ ਅੰਦਰ ਫਸ ਗਏ। ਜਦੋਂ ਤੱਕ ਡਰਾਈਵਰ ਨੇ ਕਿਸੇ ਤਰ੍ਹਾਂ ਕਾਰ ਦਾ ਤਾਲਾ ਖੋਲ੍ਹਿਆ ਤਾਂ ਕਾਰ 'ਚ ਸਵਾਰ ਛੇ ਵਿਅਕਤੀ ਅੱਗ ਦੀ ਲਪੇਟ 'ਚ ਆ ਗਏ। ਇਸ ਮੌਕੇ 'ਤੇ ਪਿਤਾ ਤੇ ਦੋ ਧੀਆਂ ਦੀ ਮੌਤ ਹੋ ਗਈ। ਇਹ ਪਰਿਵਾਰ ਦੀਵਾਲੀ ਮਨਾ ਕੇ ਚੰਡੀਗੜ੍ਹ ਪਰਤ ਰਿਹਾ ਸੀ।