ਪ੍ਰਧਾਨ ਮੰਤਰੀ ਮੋਦੀ ਨੇ ਕੌਟਲਿਆ ਆਰਥਿਕ ਕਾਨਫਰੰਸ ਦੇ ਤੀਜੇ ਐਡੀਸ਼ਨ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 4 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਟਲਿਆ ਆਰਥਿਕ ਸੰਮੇਲਨ (ਕੇ. ਈ. ਸੀ.) ਦੇ ਤੀਜੇ ਐਡੀਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਇਸ ਵਾਰ ਇਹ ਸੰਮੇਲਨ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਦੇਸ਼ ਦੇ ਦੋ ਵੱਡੇ ਖੇਤਰਾਂ 'ਚ ਜੰਗ ਦੀ ਸਥਿਤੀ ਬਣੀ ਹੋਈ ਹੈ। ਵਿਸ਼ਵ ਅਰਥਵਿਵਸਥਾ ਲਈ ਇਹ ਦੋਵੇਂ ਖੇਤਰ ਬਹੁਤ ਮਹੱਤਵਪੂਰਨ ਹਨ ਅਤੇ ਖਾਸ ਤੌਰ 'ਤੇ ਭਾਰਤ ਵਿਚ ਵਿਸ਼ਵਾਸ ਕੁਝ ਵੱਖਰਾ ਹੈ। ਅੱਜ ਭਾਰਤ ਜੀਡੀਪੀ ਦੇ ਮਾਮਲੇ ਵਿਚ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅੱਜ ਅਸੀਂ ਸਮਾਰਟਫੋਨ ਡੇਟਾ ਦੀ ਖਪਤ ਵਿਚ ਪਹਿਲੇ ਨੰਬਰ 'ਤੇ ਹਾਂ। ਇੰਟਰਨੈਟ ਉਪਭੋਗਤਾਵਾਂ ਦੇ ਮਾਮਲੇ ਵਿਚ ਅਸੀਂ ਦੁਨੀਆ ਵਿਚ ਦੂਜੇ ਨੰਬਰ 'ਤੇ ਹਾਂ। ਅੱਜ ਦੁਨੀਆ ਦੇ ਲਗਭਗ ਅੱਧੇ ਡਿਜੀਟਲ ਲੈਣ-ਦੇਣ ਭਾਰਤ ਵਿਚ ਹੋ ਰਹੇ ਹਨ।