ਛੱਤੀਸਗੜ੍ਹ : ਪੁਲਿਸ ਮੁਕਾਬਲੇ ਦੌਰਾਨ ਹੁਣ ਤਕ ਮਾਰੇ ਗਏ 31 ਨਕਸਲੀ
ਛੱਤੀਸਗੜ੍ਹ, 5 ਅਕਤੂਬਰ-ਨਰਾਇਣਪੁਰ-ਦਾਂਤੇਵਾੜਾ ਸਰਹੱਦ 'ਤੇ ਮਾਡ ਖੇਤਰ 'ਚ ਪੁਲਿਸ ਨਾਲ ਹੋਏ ਮੁਕਾਬਲੇ 'ਚ ਮਾਰੇ ਗਏ ਨਕਸਲੀਆਂ ਦੀਆਂ ਹੁਣ ਤੱਕ ਕੁੱਲ 31 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੌਰਾਨ ਐਲ.ਐਮ.ਜੀ. ਰਾਈਫਲ, ਏ.ਕੇ. 47 ਰਾਈਫਲ, ਐਸ.ਐਲ.ਆਰ. ਰਾਈਫਲ, ਇਨਸਾਸ ਰਾਈਫਲ, ਕੈਲੀਬਰ.303 ਰਾਈਫਲ ਅਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।