ਸੈਰ ਕਰਕੇ ਆ ਰਹੇ ਵਿਅਕਤੀ ’ਤੇ ਚਲਾਈਆਂ ਗੋਲੀਆਂ
ਸ੍ਰੀ ਹਰਗੋਬਿੰਦਪੁਰ, 10 ਅਗਸਤ (ਕਵਲਜੀਤ ਸਿੰਘ ਚੀਮਾ)-ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਅੱਜ ਸਵੇਰੇ 7:30 ਵਜੇ ਦੇ ਕਰੀਬ ਸੈਰ ਕਰਕੇ ਆ ਰਹੇ ਸਤੀਸ਼ ਕੁਮਾਰ ਪੁੱਤਰ ਰਤਨ ਚੰਦ ਵਾਸੀ ਸ੍ਰੀ ਹਰਗੋਬਿੰਦਪੁਰ ਉੱਪਰ 2 ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ, ਪ੍ਰੰਤੂ ਸਤੀਸ਼ ਕੁਮਾਰ ਦਾ ਬਚਾਅ ਹੋ ਗਿਆ । ਮੌਕੇ ਉੱਪਰ ਸ੍ਰੀ ਹਰਗੋਬਿੰਦਪੁਰ ਤੋਂ ਡੀ.ਐਸ.ਪੀ. ਸ੍ਰੀ ਰਜੇਸ਼ ਕੱਕੜ ਅਤੇ ਐਸ.ਐਚ.ਓ. ਬਿਕਰਮ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।