ਸਵਿਟਜ਼ਰਲੈਂਡ ਨਾਲ ਵਪਾਰ ਸੰਬੰਧਾਂ 'ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੀਤੀ ਗੱਲਬਾਤ

ਬਰਨ (ਸਵਿਟਜ਼ਰਲੈਂਡ), 10 ਜੂਨ-ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਸਾਡੀ ਸਵਿਟਜ਼ਰਲੈਂਡ ਦੇ ਵਪਾਰਕ ਭਾਈਚਾਰੇ ਨਾਲ ਚੰਗੀ ਚਰਚਾ ਹੋਈ। ਇਸ ਦੇਸ਼ ਦੇ ਬਹੁਤ ਸਾਰੇ ਪ੍ਰਮੁੱਖ ਕਾਰੋਬਾਰੀ ਆਗੂ ਭਾਰਤ ਦੇ ਵਿਕਾਸ ਅਤੇ ਪ੍ਰਗਤੀ ਦੀ ਕਦਰ ਕਰਦੇ ਹਨ। ਸਵਿਟਜ਼ਰਲੈਂਡ ਅਤੇ ਈ.ਐਫ.ਟੀ.ਏ. ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਤੋਂ ਬਾਅਦ, ਸਵਿਟਜ਼ਰਲੈਂਡ ਨਾਲ ਸਬੰਧਾਂ ਨੂੰ ਹੋਰ ਵਧਾਉਣ ਲਈ ਅਸੀਂ ਆਪਣੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਵਧਾਉਣ ਵਿਚ ਮਦਦ ਕਰਨ ਲਈ ਇਕ ਆਪਸੀ ਮਾਨਤਾ ਸਮਝੌਤਾ ਕਰਨ ਲਈ ਕੰਮ ਕਰ ਰਹੇ ਹਾਂ।