JALANDHAR WEATHER

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਜ਼ਰਬੰਦ, ਅਣ-ਦੱਸੀ ਥਾਂ ਲੈ ਗਈ ਪੁਲਿਸ

ਫਤਿਹਗੜ੍ਹ ਸਾਹਿਬ, 19 ਜੁਲਾਈ- ਬਿਕਰਮ ਸਿੰਘ ਮਜੀਠੀਆ ਦੀ ਅੱਜ ਮੋਹਾਲੀ ਪੇਸ਼ੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਵਲੋਂ ਅਕਾਲੀ ਦਲ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਤੇ ਬਾਅਦ ਵਿਚ ਕਿਸੇ ਅਣ-ਦੱਸੀ ਥਾਂ ’ਤੇ ਲਿਜਾਇਆ ਗਿਆ ਹੈ। ਸਰਬਜੀਤ ਸਿੰਘ ਝਿੰਜਰ ਦੀ ਮੀਡੀਆ ਟੀਮ ਨੇ ਪੋਸਟ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ 4 ਵਜੇ ਤੋਂ ਬਿਨ੍ਹਾਂ ਕਿਸੇ ਕਾਰਨ ਦੱਸੇ ਪੰਜਾਬ ਪੁਲਿਸ ਦੇ 8-10 ਮੁਲਾਜ਼ਮ ਸਰਬਜੀਤ ਸਿੰਘ ਝਿੰਜਰ ਦੇ ਘਰ ਵਿਚ ਅਤੇ ਬਾਕੀ ਹੋਰ ਪੁਲਿਸ ਵਾਲੇ ਘਰ ਨੂੰ ਘੇਰਾ ਪਾ ਕੇ ਬੈਠੇ ਹਨ।

ਪੂਰੇ ਪਰਿਵਾਰ ਦੇ ਫੋਨ ਵੀ ਜ਼ਬਤ ਕਰ ਲਏ ਗਏ ਹਨ ਤੇ ਉਨ੍ਹਾਂ ਘਰ ਅੰਦਰ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ ਅਤੇ ਇਸ ਸਭ ਪਿੱਛੇ ਕੋਈ ਕਾਰਣ ਵੀ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਵਲੋਂ ਇਕ ਹੋਰ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਗਈ ਕਿ ਪਿੰਡ ਵਿਚ ਅਕਾਲੀ ਵਰਕਰਾਂ ਦੇ ਹੁੰਦੇ ਇਕੱਠ ਨੂੰ ਦੇਖ ਦੇ ਹੋਏ ਪੁਲਿਸ ਵਲੋਂ ਸਰਬਜੀਤ ਸਿੰਘ ਝਿੰਜਰ ਨੂੰ ਅਣਦੱਸੇ ਸਥਾਨ ’ਤੇ ਲਿਜਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ