JALANDHAR WEATHER

ਸ਼ਮਸਾਨ ਘਾਟ ਵਿਚ ਭੇਦਭਰੀ ਹਾਲਤ ’ਚ ਮਿਲੀ ਵਿਅਕਤੀ ਦੀ ਲਟਕਦੀ ਲਾਸ਼

ਕਪੂਰਥਲਾ, 19 ਜੁਲਾਈ (ਅਮਨਜੋਤ ਸਿੰਘ ਵਾਲੀਆ)- ਅੱਜ ਸਵੇਰੇ ਧਾਰੀਵਾਲ ਦੋਨਾਂ ਦੇ ਸ਼ਮਸਾਨ ਘਾਟ ਵਿਚ ਭੇਦਭਰੀ ਹਾਲਤ ਵਿਚ ਇਕ ਵਿਅਕਤੀ ਦੀ ਲਟਕਦੀ ਲਾਸ਼ ਮਿਲਣ ਨਾਲ ਪਿੰਡ ਵਿਚ ਦਹਿਸ਼ਤ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਕੁਮਾਰ ਪੁੱਤਰ ਸੁਰਜੀਤ ਰਾਮ ਵਾਸੀ ਧਾਰੀਵਾਲ ਦੋਨਾਂ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਗੋਬਿੰਦ ਨੇ ਦੋਸ਼ ਲਗਾਇਆ ਕਿ ਉਸ ਦਾ ਭਰਾ ਦੁਬਈ ਵਿਚ ਕੰਮ ਕਰਦਾ ਸੀ ਤੇ ਸੱਤ ਅੱਠ ਮਹੀਨੇ ਪਹਿਲਾਂ ਹੀ ਉਹ ਵਾਪਸ ਆਇਆ ਸੀ ਪਰ ਉਸ ਦੀ ਪਤਨੀ ਕਿਸੇ ਨਾਲ ਭੱਜ ਗਈ ਤੇ ਇਸ ਦਾ ਸਾਰਾ ਗਹਿਣਾ ਤੇ ਰੁਪਏ ਲੈ ਕੇ ਵੀ ਫਰਾਰ ਹੋ ਗਈ।

ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਨੇ ਆਤਮ ਹੱਤਿਆ ਨਹੀਂ ਕੀਤੀ, ਉਸ ਨੂੰ ਮਾਰ ਕੇ ਟੰਗਿਆ ਗਿਆ ਹੈ। ਪਿੰਡ ਦੇ ਸਰਪੰਚ ਸਰਦੂਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਆਪਸੀ ਲੜਾਈ ਚੱਲਦੀ ਪਈ ਸੀ, ਜਿਸ ਕਰਕੇ ਅਜੇ ਕੁਮਾਰ ਕਾਫ਼ੀ ਪਰੇਸ਼ਾਨ ਸੀ। ਦੂਜੇ ਪਾਸੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਸਾਇੰਸ ਸਿਟੀ ਚੌਂਕੀ ਦੇ ਇੰਚਾਰਜ ਪੂਰਨ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਵਿਅਕਤੀ ਨੇ ਸ਼ਮਸ਼ਾਨ ਘਾਟ ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਹੈ, ਜਿਸ ’ਤੇ ਉਹ ਮੌਕੇ ’ਤੇ ਪਹੁੰਚੇ ਤਾਂ ਮ੍ਰਿਤਕ ਵਿਅਕਤੀ ਨੂੰ ਪਹਿਲਾਂ ਹੀ ਉਤਾਰ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਜੋ ਵੀ ਬਿਆਨ ਦਿੱਤੇ ਜਾਣਗੇ, ਉਸ ਦੇ ਆਧਾਰ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਦੇ ਦੋ ਬੱਚੇ ਵੀ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ