JALANDHAR WEATHER

ਔਰਤ ਦਾ ਸਿਰ ਕੁਚਲ ਕੇ ਕਤਲ, ਸਵੇਰੇ ਘਰ ਦੀ ਛੱਤ ’ਤੇ ਪਈ ਮਿਲੀ ਲਾਸ਼

ਹਾਂਸੀ, (ਹਰਿਆਣਾ), 19 ਜੁਲਾਈ (ਲਲਿਤ ਭਾਰਦਵਾਜ)- ਹਾਂਸੀ ਦੀ ਭਾਟੀਆ ਕਲੋਨੀ ਵਿਚ ਇਕ ਔਰਤ ਦਾ ਸਿਰ ਪੱਥਰ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਹੈ। ਸਵੇਰੇ ਜਦੋਂ ਔਰਤ ਦੀ ਮਾਂ ਘਰ ਦੀ ਛੱਤ ’ਤੇ ਗਈ ਤਾਂ ਉਸ ਨੇ ਉੱਥੇ ਲਾਸ਼ ਪਈ ਦੇਖੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਦੀ ਫੋਰੈਂਸਿਕ ਟੀਮ ਅਤੇ ਡੀ.ਐਸ.ਪੀ. ਵਿਨੋਦ ਸ਼ੰਕਰ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਡੀ.ਐਸ.ਪੀ. ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਔਰਤ ਦੀ ਪਛਾਣ 35 ਸਾਲਾ ਕਵਿਤਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਪਿਛਲੇ 10 ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਆਪਣੇ ਪੇਕੇ ਘਰ ਰਹਿ ਰਹੀ ਸੀ। ਉਸ ਦੇ ਪਿਤਾ ਦੀ ਵੀ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਇਸ ਵੇਲੇ ਉਹ ਆਪਣੀ ਮਾਂ ਨਾਲ ਰਹਿ ਰਹੀ ਸੀ।

ਸਵੇਰੇ ਕਰੀਬ 6:30 ਵਜੇ ਜਦੋਂ ਉਸ ਦੀ ਮਾਂ ਉਸਨੂੰ ਜਗਾਉਣ ਲਈ ਛੱਤ ’ਤੇ ਗਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਉੱਥੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ