ਸਰਦਾਰ ਸੁਰਜੀਤ ਸਿੰਘ ਦੁੱਲਟ ਦੇ ਪਰਿਵਾਰ ਨਾਲ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਨੇ ਕੀਤਾ ਦੁੱਖ ਸਾਂਝਾ

ਲੌਂਗੋਵਾਲ, 19 ਜੁਲਾਈ (ਸ.ਸ.ਖੰਨਾ)-ਸ਼ਹਿਰ ਲੌਂਗੋਵਾਲ ਦੇ ਬਹੁਤ ਹੀ ਹੋਣਹਾਰ ਨੌਜਵਾਨ ਸਰਪੰਚ ਪਰਮਜੀਤ ਸਿੰਘ ਪੰਮਾ ਦੇ ਪਿਤਾ ਸੁਰਜੀਤ ਸਿੰਘ ਦੁੱਲਟ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ਵਿਚ ਅੱਜ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਉਨ੍ਹਾਂ ਸਰਦਾਰ ਦੁੱਲਟ ਦੇ ਜੀਵਨ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਪਰਿਵਾਰ ਵਿਚ ਬਹੁਤ ਲੰਮਾ ਸਮਾਂ ਸਰਪੰਚੀ ਰਹੀ ਹੈ ਅਤੇ ਸਰਪੰਚ ਪਰਮਜੀਤ ਸਿੰਘ ਵੀ ਇੱਕ ਉੱਘੇ ਕਾਰੋਬਾਰੀ ਅਤੇ ਸ਼ੈਲਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਵੀ ਹਨ। ਇਸ ਮੌਕੇ ਹਰਮਨਦੇਵ ਬਾਜਵਾ, ਹਿੰਮਤ ਬਾਜਵਾ, ਸੁਖਵਿੰਦਰ ਸਿੰਘ ਸਿੱਧੂ, ਵਿਜੇ ਕੁਮਾਰ ਗੋਇਲ, ਕੌਂਸਲਰ ਜਗਜੀਤ ਸਿੰਘ ਕਾਲਾ, ਪੰਜਾਬ ਸਿੰਘ, ਗੁਰਪ੍ਰੀਤ ਸਿੰਘ ਦਿਆਲਗੜ੍ਹ, ਪ੍ਰਧਾਨ ਰਤਨ ਕੁਮਾਰ ਮੰਗੂ, ਬਲਜੀਤ ਸਿੰਘ ਮੌੜ, ਕਾਲਾ ਰਾਮ ਮਿੱਤਲ, ਕੁਲਵੀਰ ਸਿੰਘ ਆਦਿ ਹਾਜ਼ਰ ਸਨ।