ਨਹਿਰ ’ਚ ਨਹਾਉਂਦੇ ਸਮੇਂ ਨੌਜਵਾਨ ਦੀ ਡੁੱਬਣ ਤੋਂ ਬਾਅਦ ਤੀਜੇ ਦਿਨ ਮਿਲੀ ਲਾਸ਼

ਜੈਂਤੀਪੁਰ, ਜੇਠੂਵਾਲ, (ਅੰਮ੍ਰਿਤਸਰ), 19 ਜੁਲਾਈ (ਭੁਪਿੰਦਰ ਸਿੰਘ ਗਿੱਲ, ਮਿੱਤਰਪਾਲ ਸਿੰਘ ਰੰਧਾਵਾ)- ਕਸਬੇ ਦੀ ਸਥਿਤ ਅਪਰਦੁਵਾਰ ਨਹਿਰ ਜੇਠੂਵਾਲ ਵਿਚ ਨਹਾਉਣ ਸਮੇਂ ਨੌਜਵਾਨ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਦੋਸਤਾਂ ਨਾਲ ਜੇਠੂਵਾਲ ਨਹਿਰ ਵਿਚ ਨਹਾਉਣ ਲਈ ਗਿਆ ਹੋਇਆ ਸੀ, ਜੋ ਨਹਿਰ ਵਿਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਨੌਜਵਾਨ ਡੁੱਬ ਗਿਆ ਸੀ, ਜਿਸ ਨੂੰ ਲੱਭਣ ਲਈ ਇਲਾਕੇ ਦੇ ਨੌਜਵਾਨਾਂ ਤੇ ਗੋਤਾਖੋਰਾਂ ਵਲੋਂ ਬੜੀ ਜਦੋ ਜਹਿਦ ਕਰਨ ਦੇ ਬਾਵਜੂਦ ਨੌਜਵਾਨ ਰਵਿੰਦਰਪਾਲ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਮੀਆਂ ਪੰਧੇਰ ਪੁਲਿਸ ਥਾਣਾ ਕੱਥੂਨੰਗਲ ਹਾਲ ਵਾਸੀ ਵੇਰਕਾ ਵਜੋਂ ਹੋਈ। ਮ੍ਰਿਤਕ ਨੌਜਵਾਨ ਦੀ ਲਾਸ਼ ਨਹਿਰ ’ਚੋਂ ਕੱਢ ਲਈ ਗਈ ਹੈ।