JALANDHAR WEATHER

ਮੁਲਜ਼ਮਾਂ 'ਤੇ ਕਾਰਵਾਈ ਨਾ ਦੇਣ 'ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਕ੍ਰਾਂਤੀਕਾਰੀ ਕਿਸਾਨ ਮੋਰਚੇ ਵਲੋਂ ਥਾਣੇ ਬਾਹਰ ਧਰਨਾ

ਗੁਰੂ ਹਰ ਸਹਾਏ, 19 ਜੁਲਾਈ (ਕਪਿਲ ਕੰਧਾਰੀ)-ਬੀਤੇ ਦਿਨੀਂ ਅਰੂੜ ਸਿੰਘ ਜੋ ਕਿ ਪਿੰਡ ਚੱਪਾ ਅੜਿੱਕੀ ਦਾ ਰਹਿਣ ਵਾਲਾ ਸੀ ਅਤੇ ਆਪਣੀ ਬੇਟੀ ਨੂੰ ਰੇਲਵੇ ਸਟੇਸ਼ਨ ਗੁਰੂ ਹਰ ਸਹਾਏ ਵਿਖੇ ਛੱਡ ਕੇ ਵਾਪਸ ਪਿੰਡ ਚੱਪਾ ਅੜਿੱਕੀ ਮੋਟਰਸਾਈਕਲ ਉਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਹ ਚੱਪਾ ਅੜਿੱਕੀ ਵਾਲੇ ਅੱਡੇ ਉਤੇ ਪਹੁੰਚਿਆ ਤਾਂ ਗੁਦੜ ਢੰਡੀ ਵਾਲੇ ਪਾਸਿਓਂ ਤੇਜ਼ ਰਫਤਾਰ ਮੋਟਰਸਾਈਕਲ ਜਿਸ ਉੱਪਰ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਅਰੂੜ ਸਿੰਘ ਦੇ ਮੋਟਰਸਾਈਕਲ ਵਿਚ ਟੱਕਰ ਮਾਰੀ, ਜਿਸ ਦੇ ਚਲਦਿਆਂ ਅਰੂੜ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਪਰਿਵਾਰ ਵਾਲਿਆਂ ਵਲੋਂ ਉਨ੍ਹਾਂ ਮੁਲਜ਼ਮ ਮੋਟਰਸਾਈਕਲ ਸਵਾਰਾਂ ਦੇ ਨਾਂਅ ਪੁਲਿਸ ਨੂੰ ਦਿੱਤੇ ਅਤੇ ਕਾਰਵਾਈ ਦੀ ਮੰਗ ਕੀਤੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਉਨ੍ਹਾਂ ਉੱਪਰ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਅੱਜ ਪਰਿਵਾਰਿਕ ਮੈਂਬਰਾਂ ਵਲੋਂ ਕ੍ਰਾਂਤੀਕਾਰੀ ਕਿਸਾਨ ਮੋਰਚੇ ਦੇ ਆਗੂ ਮਾਸਟਰ ਬਲਵਿੰਦਰ ਸਿੰਘ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਜੈਲ ਸਿੰਘ ਚੱਪਾ ਅੜਿੱਕੀ ਅਤੇ ਹੋਰ ਮਜ਼ਦੂਰਾਂ ਨੂੰ ਨਾਲ ਲੈ ਕੇ ਥਾਣਾ ਗੁਰੂ ਹਰ ਸਹਾਏ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਜਲਦ ਤੋਂ ਜਲਦ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ