JALANDHAR WEATHER

ਪਾਕਿਸਤਾਨ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ, 560 ਜ਼ਖ਼ਮੀ

ਇਸਲਾਮਾਬਾਦ, 20 ਜੁਲਾਈ - ਪਾਕਿਸਤਾਨ ਵਿਚ ਮੌਨਸੂਨ ਦੀ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੈ। ਜੂਨ ਦੇ ਅਖੀਰ ਵਿਚ ਮੌਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿਚ 100 ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਜੀਓ ਟੀਵੀ ਨੇ ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਹਵਾਲੇ ਨਾਲ ਦਿੱਤੀ।
ਜੀਓ ਟੀਵੀ ਦੇ ਅਨੁਸਾਰ, ਪਾਕਿਸਤਾਨ ਦੇ ਪੰਜਾਬ ਵਿਚ 123, ਖੈਬਰ ਪਖਤੂਨਖਵਾ ਵਿਚ 40, ਸਿੰਧ ਵਿਚ 21, ਬਲੋਚਿਸਤਾਨ ਵਿਚ 16, ਇਸਲਾਮਾਬਾਦ ਵਿਚ 1 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 1 ਮੌਤਾਂ ਹੋਈ ਹੈ। ਹਾਲਾਂਕਿ ਮੌਤ ਦੇ ਕਾਰਨ ਵੱਖ-ਵੱਖ ਸਨ, ਪਰ ਇਹ ਦੱਸਿਆ ਗਿਆ ਸੀ ਕਿ ਘੱਟੋ-ਘੱਟ 118 ਲੋਕਾਂ ਦੀ ਮੌਤ ਘਰ ਢਹਿਣ ਕਾਰਨ ਹੋਈ, 30 ਲੋਕਾਂ ਦੀ ਮੌਤ ਅਚਾਨਕ ਹੜ੍ਹਾਂ ਕਾਰਨ ਹੋਈ। ਇਸ ਤੋਂ ਇਲਾਵਾ, ਡੁੱਬਣ, ਬਿਜਲੀ ਡਿੱਗਣ ਅਤੇ ਜ਼ਮੀਨ ਖਿਸਕਣ ਕਾਰਨ ਵੀ ਕਈ ਲੋਕਾਂ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ