JALANDHAR WEATHER

ਯਾਦਗਾਰੀ ਹੋ ਨਿਬੜੀ "ਦੌੜ ਨਸ਼ਿਆਂ ਵਿਰੁੱਧ", ਕੈਬਿਨਟ ਮੰਤਰੀ ਹਰਜੋਤ ਬੈਂਸ ਨੇ ਝੰਡੀ ਦੇ ਕੇ ਕੀਤੀ ਰਵਾਨਾ

ਸ੍ਰੀ ਅਨੰਦਪੁਰ ਸਾਹਿਬ, 20 ਜੂਲਾਈ ( ਕਰਨੈਲ ਸਿੰਘ, ਏ.ਐਸ. ਨਿੱਕੂਵਾਲ)-ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਅਤੇ ਜ਼ਿਲ੍ਹਾ ਪੁਲਿਸ ਵਲੋਂ ਅੱਜ ਇੱਥੇ ਕਰਵਾਈ ਗਈ "ਦੌੜ ਨਸ਼ਿਆਂ ਵਿਰੁੱਧ" ਯਾਦਗਾਰੀ ਹੋ ਨਿਬੜੀ। ਸਵੇਰੇ 5 ਵਜੇ ਤੋਂ ਢੋਲ ਦੇ ਡਗੇ, ਕਾਰਡੀਓ ਅਤੇ ਪੰਜਾਬੀ ਸੱਭਿਆਚਾਰ ਭੰਗੜੇ ਦੇ ਨਾਲ ਸ਼ੁਰੂ ਹੋਈ ਸਟੇਜ ਦੀ ਕਾਰਵਾਈ ਦੇ ਨਾਲ ਦੂਰ ਦੁਰਾਡੇ ਤੋਂ ਆਏ ਹੋਏ ਦੌੜਾਕਾਂ ਨੇ ਰੱਜ ਕੇ ਆਨੰਦ ਮਾਣਿਆ। ਸਟੇਜ ਦੀ ਕਾਰਵਾਈ ਐਂਕਰ ਸੰਦੀਪ ਭਾਰਦਵਾਜ ਵਲੋਂ ਬਾਖੂਬੀ ਨਿਭਾਈ ਗਈ। ਸਟੇਜ ਤੋਂ ਮਸ਼ਹੂਰ ਕਾਰਡੀਓ ਸਪੈਸ਼ਲਿਸਟ ਕਿਰਨ ਸੋਢੀ ਨੇ ਆਪਣੇ ਸਾਥੀਆਂ ਨਾਲ ਵਾਰਮ ਅੱਪ ਕਰਵਾਇਆ ਤੇ ਖ਼ਾਲਸਾ ਕਾਲਜ ਤੋਂ ਭੰਗੜੇ ਦੀ ਟੀਮ ਨੇ ਭੰਗੜੇ ਦੇ ਨਾਲ ਰੰਗ ਬੰਨ੍ਹਿਆ ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਏ ਹੋਏ ਦੌੜਾਕਾਂ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਅਤੇ ਜ਼ਿਲ੍ਹਾ ਪੁਲਿਸ ਵਲੋਂ ਕਰਵਾਈ "ਦੌੜ ਨਸ਼ਿਆਂ ਵਿਰੁੱਧ" ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਪਲੇਟਫਾਰਮ ਤਿਆਰ ਹੁੰਦਾ ਹੈ। ਸਰਕਾਰ ਵਲੋਂ ਜਿੱਥੇ ਨਸ਼ਿਆਂ ਖ਼ਿਲਾਫ਼ ਕਾਰਵਾਈ ਆਰੰਭੀ ਗਈ ਹੈ, ਉੱਥੇ ਅਜਿਹੇ ਪ੍ਰੋਗਰਾਮ ਨਸ਼ਿਆਂ ਖ਼ਿਲਾਫ਼ ਸਮਾਜ ਨੂੰ ਵਧੀਆ ਪੈਗਾਮ ਦਿੰਦੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ