ਅਹਿਮਦਾਬਾਦ ਵਿਚ ਇਕੋ ਪਰਿਵਾਰ ਦੇ 5 ਲੋਕਾਂ ਨੇ ਕੀਤੀ ਖ਼ੁਦਕੁਸ਼ੀ

ਸੂਰਤ , 20 ਜੁਲਾਈ - ਗੁਜਰਾਤ ਦੇ ਅਹਿਮਦਾਬਾਦ ਵਿਚ ਇਕੋ ਪਰਿਵਾਰ ਦੇ 5 ਲੋਕਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਬਗੋਦਰਾ ਪਿੰਡ ਵਿਚ ਬੱਸ ਸਟੈਂਡ ਨੇੜੇ ਇਕ ਕਮਰੇ ਵਿਚ ਸਮੂਹਿਕ ਖੁਦਕੁਸ਼ੀ ਦੀ ਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਪਰਿਵਾਰ ਮੂਲ ਰੂਪ ਵਿਚ ਢੋਲਕਾ ਦਾ ਰਹਿਣ ਵਾਲਾ ਸੀ ਅਤੇ ਵਰਤਮਾਨ ਵਿਚ ਬਗੋਦਰਾ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਪਰਿਵਾਰ ਵਿਚ ਪਤੀ-ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਸ਼ਾਮਿਲ ਸਨ।
ਪੁਲਿਸ ਨੇ ਦੱਸਿਆ ਕਿ ਵਿਪੁਲ ਵਾਘੇਲਾ ਆਟੋ-ਰਿਕਸ਼ਾ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰਿਵਾਰ ਨੇ ਕੁਝ ਸਮਾਂ ਪਹਿਲਾਂ ਲੋਨ 'ਤੇ ਇਕ ਆਟੋ ਲਿਆ ਸੀ, ਜਿਸ ਦੀਆਂ ਮਹੀਨਾਵਾਰ ਕਿਸ਼ਤਾਂ ਦਾ ਭੁਗਤਾਨ ਕੀਤਾ ਜਾਂਦਾ ਸੀ। ਪਰਿਵਾਰ 'ਤੇ ਲੋਨ ਦਾ ਭੁਗਤਾਨ ਕਰਨ ਲਈ ਦਬਾਅ ਸੀ। ਸਥਾਨਕ ਸੂਤਰਾਂ ਦੀ ਮੰਨੀਏ ਤਾਂ ਵਿਪੁਲ ਵਿੱਤੀ ਤੰਗੀਆਂ ਕਾਰਨ ਬਹੁਤ ਪਰੇਸ਼ਾਨ ਸੀ। ਇਹ ਪਹਿਲੂ ਪੁਲਿਸ ਜਾਂਚ ਦੇ ਕੇਂਦਰ ਵਿਚ ਹੈ।