JALANDHAR WEATHER

ਅੱਜ ਦਾ ਭਾਰਤ ਹਰ ਸਾਲ 7 ਨਵੇਂ ਹਵਾਈ ਅੱਡੇ ਬਣਾਉਂਦਾ ਹੈ - ਐਸ ਜੈਸ਼ੰਕਰ

ਨਵੀਂ ਦਿੱਲੀ , 20 ਜੁਲਾਈ - ਸਮਕਲਪ ਫਾਊਂਡੇਸ਼ਨ ਵਲੋਂ ਸਿਵਲ ਸੇਵਾਵਾਂ ਵਿਚ ਨਵੇਂ ਦਾਖ਼ਲ ਹੋਣ ਵਾਲਿਆਂ ਲਈ ਗੁਰੂ ਸਨਮਾਨ ਪ੍ਰੋਗਰਾਮ ਵਿਚ ਈ.ਏ.ਐਮ. ਡਾ: ਐਸ ਜੈਸ਼ੰਕਰ ਨੇ ਕਿਹਾ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਆਵਾਸ ਯੋਜਨਾ ਦੇ ਤਹਿਤ 4 ਕਰੋੜ ਘਰ ਪ੍ਰਦਾਨ ਕੀਤੇ ਹਨ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਪਿਛਲੇ ਦਹਾਕੇ ਵਿਚ ਜਾਪਾਨ ਦੀ ਪੂਰੀ ਆਬਾਦੀ ਨੂੰ ਕਵਰ ਕੀਤਾ ਹੈ। ਜੇਕਰ ਤੁਸੀਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਅੰਕੜਿਆਂ 'ਤੇ ਨਜ਼ਰ ਮਾਰੋ ਤਾਂ ਪੂਰੇ ਯੂਰਪ ਅਤੇ ਅਮਰੀਕਾ ਦੀ ਆਬਾਦੀ ਨਾਲੋਂ ਵੱਧ ਲੋਕਾਂ ਨੂੰ ਹਰ ਮਹੀਨੇ ਪੋਸ਼ਣ ਸਹਾਇਤਾ ਮਿਲਦੀ ਹੈ। ਅੱਜ ਦਾ ਭਾਰਤ ਹਰ ਸਾਲ 7 ਨਵੇਂ ਹਵਾਈ ਅੱਡੇ ਬਣਾਉਂਦਾ ਹੈ। ਅੱਜ ਦਾ ਭਾਰਤ ਹਰ ਸਾਲ 1-2 ਨਵੇਂ ਮੈਟਰੋ ਸਿਸਟਮ ਖੋਲ੍ਹਦਾ ਹੈ। ਅੱਜ ਦਾ ਭਾਰਤ ਹਰ ਰੋਜ਼ 12 ਕਿਲੋਮੀਟਰ ਰੇਲਵੇ ਟਰੈਕ ਵਿਛਾਉਂਦਾ ਹੈ। ਹਰ ਰੋਜ਼ ਇਹ 28 ਕਿਲੋਮੀਟਰ ਹਾਈਵੇਅ ਬਣਾਉਂਦਾ ਹੈ। ਇਸ ਲਈ ਜਦੋਂ ਤੁਸੀਂ ਤਬਦੀਲੀ ਦੇ ਇਹ ਅੰਕੜੇ ਦਿੰਦੇ ਹੋ ਅਤੇ ਅਸੀਂ ਇਸ ਤਬਦੀਲੀ ਦੇ ਵਿਚਕਾਰ ਆਪਣੀ ਜ਼ਿੰਦਗੀ ਜੀ ਰਹੇ ਹਾਂ ਤਾਂ ਸਾਨੂੰ ਇਸ ਬਾਰੇ ਉਤਸ਼ਾਹਿਤ ਹੋਣਾ ਚਾਹੀਦਾ ਹੈ, ਸਾਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ। ਸਾਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਕਿਵੇਂ ਅੱਗੇ ਲੈ ਜਾ ਸਕਦੇ ਹਾਂ ਅਤੇ ਤੁਹਾਡੀ ਪੀੜ੍ਹੀ ਇਸ ਨੂੰ ਅਗਲੇ ਪੱਧਰ 'ਤੇ ਲੈ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ