JALANDHAR WEATHER

ਆਇਰਲੈਂਡ 'ਚ 6 ਸਾਲਾ ਭਾਰਤੀ ਮੂਲ ਦੀ ਬੱਚੀ ਅਤੇ ਹੋਟਲ ਵਰਕਰ 'ਤੇ ਨਸਲੀ ਹਮਲਾ

ਲੰਡਨ, 7 ਅਗਸਤ (ਪੀ.ਟੀ.ਆਈ.)-ਆਇਰਲੈਂਡ 'ਚ 8 ਸਾਲਾਂ ਤੋਂ ਕੰਮ ਕਰ ਰਹੀ ਇਕ ਭਾਰਤੀ ਮੂਲ ਦੀ ਨਰਸ ਉਸ ਸਮੇਂ ਤੋਂ ਦੁਖੀ ਹੈ ਜਦੋਂ ਉਸਦੀ 6 ਸਾਲਾ ਧੀ 'ਤੇ ਮੁੰਡਿਆਂ ਦੇ ਇਕ ਸਮੂਹ ਵਲੋਂ ਹਮਲਾ ਕੀਤਾ ਗਿਆ ਸੀ | ਅਨੁਪਾ ਅਚੁਥਨ, ਜੋ ਕਿ ਮੂਲ ਰੂਪ 'ਚ ਕੇਰਲਾ ਦੀ ਰਹਿਣ ਵਾਲੀ ਹੈ ਤੇ ਹੁਣ ਇਕ ਆਇਰਿਸ਼ ਨਾਗਰਿਕ ਹੈ, ਦਾ ਕਹਿਣਾ ਹੈ ਕਿ ਉਸਦੀ ਆਇਰਲੈਂਡ 'ਚ ਜਨਮੀ ਧੀ ਨਿਆ ਨਵੀਨ 'ਤੇ ਹਮਲਾ ਕੀਤਾ ਗਿਆ ਤੇ ਭਾਰਤ ਵਾਪਸ ਜਾਣ ਲਈ ਕਿਹਾ ਗਿਆ | ਇਸੇ ਤਰ੍ਹਾਂ ਇਕ ਭਾਰਤੀ ਮੂਲ ਦੇ ਹੋਟਲ ਵਰਕਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ | ਉਸਦੀ ਇਕ ਸਹੇਲੀ ਨੇ ਕਿਹਾ ਕਿ ਉਨ੍ਹਾਂ ਤੋਂ ਵੱਡੇ ਮੁੰਡਿਆਂ ਦੇ ਇਕ ਗਰੋਹ ਨੇ ਉਸ 'ਤੇ ਹਮਲਾ ਕੀਤਾ ਤੇ ਭਾਰਤ ਵਾਪਸ ਜਾਓ ਵਰਗੇ ਸ਼ਬਦ ਕਹੇ | ਹਾਲ ਹੀ 'ਚ ਆਇਰਲੈਂਡ 'ਚ ਭਾਰਤੀ ਨਾਗਰਿਕਾਂ ਵਿਰੁੱਧ ਨਸਲੀ ਹਮਲਿਆਂ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ