JALANDHAR WEATHER

ਮਹਿਲਾ ਕਮਿਸ਼ਨ ਨੇ ਕਰਨ ਔਜਲਾ ਤੇ ਹਨੀ ਸਿੰਘ ਨੂੰ ਭੇਜੇ ਨੋਟਿਸ

ਚੰਡੀਗੜ੍ਹ, 7 ਅਗਸਤ (ਅ.ਬ.)-ਪੰਜਾਬੀ ਗਾਇਕ ਕਰਨ ਔਜਲਾ ਤੇ ਹਨੀ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ | ਗੀਤਾਂ 'ਚ ਅÏਰਤਾਂ ਵਿਰੁੱਧ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ 'ਤੇ ਪੰਜਾਬ ਮਹਿਲਾ ਕਮਿਸ਼ਨ ਦੀ ਪ੍ਰਧਾਨ ਰਾਜ ਲਾਲੀ ਗਿੱਲ ਨੇ ਦੋਵਾਂ ਗਾਇਕਾਂ ਨੂੰ ਪੇਸ਼ ਹੋਣ ਲਈ ਨੋਟਿਸ ਭੇਜੇ ਅਤੇ ਦੋਵਾਂ ਵਿਰੁੱਧ ਕਾਰਵਾਈ ਲਈ ਪੰਜਾਬ ਡੀ.ਜੀ.ਪੀ. ਨੂੰ ਵੀ ਪੱਤਰ ਲਿਖਿਆ ਹੈ | ਲਾਲੀ ਗਿੱਲ ਨੇ ਲਿਖਿਆ ਕਿ ਦੋਵਾਂ ਗਾਇਕਾਂ ਨੇ ਆਪਣੇ ਗੀਤਾਂ 'ਚ ਅÏਰਤਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸ ਨਾਲ ਅÏਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ | ਉਨ੍ਹਾਂ ਸਵਾਲ ਕੀਤਾ ਕਿ ਇਸ ਸਬੰਧੀ ਕੀ ਕਾਰਵਾਈ ਕੀਤੀ ਗਈ ਹੈ? ਪੁਲਿਸ ਨੂੰ 11 ਅਗਸਤ ਤੱਕ ਕਮਿਸ਼ਨ ਨੂੰ ਰਿਪੋਰਟ ਸੌਂਪਣੀ ਪਵੇਗੀ | ਇਹ ਵਿਵਾਦ ਹਾਲ ਹੀ 'ਚ ਕਰਨ ਔਜਲਾ ਦੇ ਰਲੀਜ਼ ਗੀਤ ਤੇ ਹਨੀ ਸਿੰਘ ਦੇ ਗੀਤ ਮਿਲੀਅਨੇਅਰ ਨੂੰ ਲੈ ਕੇ ਹੋਇਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ