ਭਾਰਤੀ ਕੁਸ਼ਤੀ ਸੰਘ ਨੇ 11 ਪਹਿਲਵਾਨਾਂ ਨੂੰ ਕੀਤਾ ਮੁਅੱਤਲ

ਨਵੀਂ ਦਿੱਲੀ, 7 ਅਗਸਤ (ਪੀ.ਟੀ.ਆਈ.)-ਭਾਰਤੀ ਕੁਸ਼ਤੀ ਸੰਘ (ਡਬਲਿਊ.ਐਫ.ਆਈ.) ਨੇ ਜਾਅਲੀ ਜਨਮ ਸਰਟੀਫਿਕੇਟ ਜਮ੍ਹਾਂ ਕਰਾਉਣ ਲਈ 11 ਪਹਿਲਵਾਨਾਂ ਨੂੰ ਮੁਅੱਤਲ ਕਰ ਦਿੱਤਾ ਹੈ | ਦਿੱਲੀ ਨਗਰ ਨਿਗਮ ਨੇ ਅਜਿਹੇ 110 ਦਸਤਾਵੇਜ਼ਾਂ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਇਸ 'ਚ ਕੋਈ ਕੁਤਾਹੀ ਨਹੀਂ ਹੋਈ ਕਿਉਂਕਿ 95 ਦੇਰੀ ਨਾਲ ਰਜਿਸਟਰੇਸ਼ਨ ਸਿਰਫ਼ ਐਸ.ਡੀ.ਐਮ. ਦੇ ਆਦੇਸ਼ਾਂ 'ਤੇ ਹੀ ਕੀਤੀਆਂ ਗਈਆਂ ਸਨ | ਦਰਅਸਲ, ਕੁਸ਼ਤੀ ਦੀ ਖੇਡ 2 ਪ੍ਰਮੁੱਖ ਮੁੱਦਿਆਂ ਦਾ ਸਾਹਮਣਾ ਕਰ ਰਹੀ ਹੈ | ਪਹਿਲਾ, ਵੱਡੀ ਉਮਰ ਦੇ ਪਹਿਲਵਾਨ ਛੋਟੀ ਉਮਰ ਸਮੂਹ ਦੇ ਮੁਕਾਬਲਿਆਂ 'ਚ ਹਿੱਸਾ ਲੈ ਰਹੇ ਹਨ | ਦੂਜਾ, ਬਹੁਤ ਸਾਰੇ ਪਹਿਲਵਾਨ ਜਾਅਲੀ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਨਿਵਾਸ ਸਥਾਨ ਤੋਂ ਵੱਖਰੇ ਰਾਜ ਦੀ ਨੁਮਾਇੰਦਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |