JALANDHAR WEATHER

ਨੈਸ਼ਨਲ ਹਾਈਵੇ ਦਾ ਇਕ ਪਾਸਾ ਬੰਦ ਕਰਕੇ ਕਰਵਾਈ ਜਾ ਰਹੀ ਮੈਰਾਥਨ ਦੌੜ ਕਾਰਨ ਹੋਏ ਭਿਆਨਕ ਹਾਦਸੇ

ਅਟਾਰੀ ਸਰਹੱਦ, 2 ਨਵੰਬਰ (ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ) - ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਨੈਸ਼ਨਲ ਹਾਈਵੇ ਦਿੱਲੀ ਅਟਾਰੀ 'ਤੇ ਇਕ ਪਾਸਾ ਬੰਦ ਕਰਕੇ ਏਅਰ ਫੋਰਸ ਵਲੋਂ ਕਰਵਾਈ ਜਾ ਰਹੀ ਮੈਰਾਥਨ ਦੌੜ ਦੇ ਕਾਰਨ ਅੱਜ ਛੇਹਰਟਾ ਬਾਈਪਾਸ ਤੋਂ ਲੈ ਕੇ ਪੁਲਿਸ ਥਾਣਾ ਘਰਿੰਡਾ ਤੱਕ ਅੱਜ ਸਵੇਰੇ-ਸਵੇਰੇ ਭਿਆਨਕ ਹਾਦਸੇ ਵਾਪਰੇ ਹਨ ,ਜਿਸ ਦਾ ਮੁੱਖ ਕਾਰਨ ਏਅਰ ਫੋਰਸ ਵਲੋਂ ਕਰਵਾਈ ਜਾ ਰਹੀ ਜਾ ਰਹੀ ਮੈਰਾਥਨ ਦੌੜ ਬਣਿਆ ਹੈ। ਬੇਸ਼ੱਕ ਹੋਏ ਵੱਖ-ਵੱਖ 2 ਹਾਦਸਿਆਂ ਵਿਚ ਜਾਨੀ ਨੁਕਸਾਨ ਨਹੀਂ ਹੋਇਆ ਮਗਰ ਗੱਡੀਆਂ ,ਟਰੈਕਟਰ ,ਮੋਟਰਸਾਈਕਲ ਤੇ ਸਾਈਕਲ ਚਕਨਾ ਚੂਰ ਹੋ ਗਏ ਹਨ। ਸੜਕ ਸੁਰੱਖਿਆ ਫੋਰਸ ਪੰਜਾਬ ਪੁਲਿਸ ਦੇ ਵਿਸ਼ੇਸ਼ ਦਸਤੇ ਵਲੋਂ ਅੰਮ੍ਰਿਤਸਰ-ਅਟਾਰੀ ਰੋਡ ਨੂੰ ਮੌਕੇ 'ਤੇ ਹੀ ਪਹੁੰਚ ਕੇ ਨੈਸ਼ਨਲ ਹਾਈਵੇ ਦਾ ਇਕ ਪਾਸਾ ਮੁੜ ਰਸਤਾ ਬਹਾਲ ਕੀਤਾ ਗਿਆ ਹੈ।


ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅੰਮ੍ਰਿਤਸਰ-ਅਟਾਰੀ ਰੋਡ 'ਤੇ ਪੈਂਦੇ ਕਸਬਾ ਖਾਸਾ ਘਰਿੰਡਾ ਰਾਮਪੁਰਾ ਬਾਈਪਾਸ ਲਾਹੌਰੀ ਮੱਲ ਆਦਿ ਪਿੰਡਾਂ ਨੂੰ ਜਾਣ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਗਿਆ ਸੀ ਕਿ ਏਅਰ ਫੋਰਸ ਵਲੋਂ ਇਨ੍ਹਾਂ ਚੌਂਕਾਂ ਨੂੰ ਵੀ ਮੁਕੰਮਲ ਤੌਰ 'ਤੇ ਸਥਾਨਕ ਪੁਲਿਸ ਦੇ ਕਰਮਚਾਰੀਆਂ ਦੇ ਨਾਲ ਲੱਗ ਕੇ ਇਹ ਰਸਤੇ ਬੰਦ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ